ਫਿਰੋਜ਼ਪੁਰ, 7 ਜੁਲਾਈ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਵਿਖੇ ਸੋਢਾ ਵਾਲਾ ਰੋਡ ਤੇ ਇਕ ਤੇਜ ਰਫ਼ਤਾਰ ਬਸ (High-speed bus) ਦੇ ਗਰਭਵਤੀ ਔਰਤ ਨੂੰ ਕੁਚਲਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਔਰਤ
ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ ‘ਚ ਸੋਢੇ ਵਾਲਾ ਰੋਡ ‘ਤੇ ਗਣੇਸ਼ ਕਾਲੋਨੀ ਦੇ ਕੋਲ ਬੀਤੀ ਰਾਤ ਜੋ ਇਕ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਸ਼ਰਧਾਲੂਆਂ ਨੂੰ ਲੈ ਕੇ ਆ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਕਰੀਬ 8 ਮਹੀਨਿਆਂ ਦੀ ਗਰਭਵਤੀ ਔਰਤ ਨੂੰ ਕੁਚਲ (Crushed pregnant woman) ਦਿੱਤਾ ਹੈ ਦੀ ਪਛਾਣ ਵੀਰਪਾਲ ਕੌਰ (40) ਪਤਨੀ ਜਿੰਦਰ ਵਾਸੀ ਖਾਲਸਾ ਕਾਲੋਨੀ ਫਿਰੋਜ਼ਪੁਰ ਸ਼ਾਮਲ ਹੈ, ਜਿਸ ਕਾਰਨ ਉਸ ਦੀ ਅਤੇ ਉਸ ਦੇ ਪੇਟ ‘ਚ ਪਲ ਰਹੇ ਬੱਚੇ ਦੀ ਮੌਤ ਹੋ ਗਈ ।
ਕੀ ਦੱਸਿਆ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ
ਸੜਕ ਹਾਦਸੇ (Road accidents) ਦਾ ਸਿ਼ਕਾਰ ਹੋਈ ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਬੱਸ ਨੂੰ ਭਜਾ ਕੇ ਲੈ ਗਿਆ । ਲੋਕਾਂ ਵੱਲੋਂ ਪਿੱਛਾ ਕਰ ਕੇ ਕਸੂਰੀ ਗੇਟ ਦੇ ਕੋਲ ਬੱਸ ਨੂੰ ਰੋਕਿਆ ਗਿਆ ਅਤੇ ਥਾਣੇ ਪਹੁੰਚਾਇਆ ਗਿਆ । ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਦਵਾਈ ਲੈਣ ਲਈ ਆਪਣੇ ਮਾਪਿਆਂ ਦੇ ਘਰ ਗਈ ਹੋਈ ਸੀ ਅਤੇ ਜਦੋਂ ਉਹ ਆਪਣੇ ਪਰਿਵਾਰਕ ਮੈਂਬਰ ਨਾਲ ਮੋਟਰਸਾਈਕਲ ‘ਤੇ ਵਾਪਸ ਫਿਰੋਜ਼ਪੁਰ ਸ਼ਹਿਰ ਵੱਲ ਆ ਰਹੀ ਸੀ ਤਾਂ ਇਕ ਤੇਜ਼ ਰਫਤਾਰ ਬੱਸ ਨੇ ਉਸ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਹ ਬੱਸ ਦੇ ਟਾਇਰ ਦੇ ਹੇਠਾਂ ਆ ਗਈ ਅਤੇ ਉਸ ਦੀ ਮੌਤ ਹੋ ਗਈ ।
ਪੁਲਸ ਨੇ ਕਰ ਲਿਆ ਹੈ ਕੇਸ ਦਰਜ
ਬਸ ਵਲੋਂ ਗਰਭਵਤੀ ਮਹਿਲਾ ਨੂੰ ਕੁਚਲਣ ਦੇ ਚਲਦਿਆਂ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ (Case registered) ਕੀਤਾ ਜਾ ਰਿਹਾ ਹੈ ।









