Home Blog Page 59

ਭਾਰਤੀ ਟੀਮ ਖੇਡੇਗੀ ਹਰਾਰੇ ਵਿਚ ਜਿੰਬਾਬਵੇ ਖਿਲਾਫ਼ ਤਿੰਨ ਟੀ-20 ਮੈਚ

0
Vaibhav

ਨਵੀਂ ਦਿੱਲੀ, 7 ਜੁਲਾਈ 2026 : ਭਾਰਤ ਦੇਸ਼ ਦੀ ਕ੍ਰਿਕਟ ਟੀਮ (Cricket team) ਵਲੋਂ ਹਰਾਰੇ ਵਿਖੇ ਜੁਲਾਈ ਮਹੀਨੇ ਵਿਚ ਤਿੰਨ ਟੀ-20 ਕ੍ਰਿਕਟ ਮੈਚ ਜਿੰਬਾਬਵੇ (Zimbabwe) ਖਿਲਾਫ਼ ਖੇਡੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਦੋਂ ਕਦੋਂ ਹੋਣਗੇ ਇਹ ਤਿੰਨ ਟੀ-20 ਮੈਚ

ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਕ੍ਰਿਕਟ ਟੀਮ ਜਿਸ ਵਲੋਂ ਹਰਾਰੇ ਵਿਖੇ ਤਿੰਨ ਟੀ-20 ਮੈਚ (Three T20 matches) ਜਿੰਬਾਬਵੇ ਖਿਲਾਫ਼ ਜੁਲਾਈ ਮਹੀਨੇ ਵਿਚ ਖੇਡੇ ਜਾਣੇ ਹਨ ਉਹ 23, 25 ਤੇ 27 ਜੁਲਾਈ ਨੂੰ ਖੇੇਡੇ ਜਾਣੇ ਹਨ । ਦੱਸਣਯੋਗ ਹੈ ਕਿ ਵਿਸ਼ਵ ਕੱਪ ਜੇਤੂ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਜਿੰਬਾਬਵੇ ਵਿੱਚ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਲੜੀ ਲਈ ਭਾਰਤੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ, ਜਦਕਿ ਚੋਣਕਾਰਾਂ ਨੇ ਪਹਿਲੀ ਵਾਰ ਤੇਜ਼ ਗੇਂਦਬਾਜ਼ ਯਸ਼ ਠਾਕੁਰ ਅਤੇ ਅਸ਼ੋਕ ਸ਼ਰਮਾ ਨੂੰ ਚੁਣਿਆ ਹੈ ।

ਜਿੰਬਾਬਵੇ ਖਿਲਾਫ਼ ਟੀ-20 ਮੈਚ ਵਿਚ ਕਿਸ ਕਿਸ ਦੀ ਹੋਈ ਹੈ ਚੋਣ

ਹਰਾਰੇ (Harare) ਵਿਖੇ ਜਿ਼ੰਬਾਬਵੇ ਖਿ਼ਲਾਫ਼ ਟੀ-20 ਲੜੀ ਲਈ ਐਲਾਨੀ ਗਈ ਭਾਰਤੀ ਟੀਮ ’ਚ ਸ਼੍ਰੇਅਸ ਅਈਅਰ (ਕਪਤਾਨ), ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਈਸ਼ਾਨ ਕਿਸ਼ਨ, ਸ਼ਿਵਮ ਦੂਬੇ, ਸੂਰਿਆਸ਼ ਸ਼ੈਡਗੇ, ਰਿੰਕੂ ਸਿੰਘ, ਹਰਸ਼ ਦੂਬੇ, ਵਰੁਣ ਚੱਕਰਵਰਤੀ, ਪ੍ਰਿੰਸ ਯਾਦਵ, ਯਸ਼ ਠਾਕੁਰ, ਅਸ਼ੋਕ ਸ਼ਰਮਾ, ਮਯੰਕ ਯਾਦਵ, ਪ੍ਰਭਸਿਮਰਨ ਸਿੰਘ ਦਾ ਨਾਮ ਸ਼ਾਮਲ ਹੈ ।

ਕੈਨੇਡਾ ਦੇ ਮਾਂਟਰੀਅਲ ਵਿਖੇ ਨਦੀ ਵਿਚ ਡੁੱਬਣ ਕਾਰਨ ਹੋਈ ਦੋ ਨੌਜਵਾਨਾਂ ਦੀ ਮੌਤ

0
Lovepreet Singh

ਮਾਂਟਰੀਅਲ, 7 ਜੁਲਾਈ 2026 : ਕੈਨੇਡਾ (Canada) ਦੇ ਸ਼ਹਿਰ ਮਾਂਟਰੀਅਲ ਵਿਖੇ ਨਦੀ ਵਿਚ ਨਹਾਉਂਦੇ ਵੇਲੇ ਡੁਬੱਣ ਦੇ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹਨ ਦੋਵੇਂ ਪੰਜਾਬੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਮਾਂਟਰੀਅਲ (City of Montreal) ਵਿਖੇ ਜੋ ਨਹਿਰ ਵਿੱਚ ਡੁੱਬਣ ਨਾਲ ਜੋ ਦੋ ਪੰਜਾਬੀ ਨੌਜਵਾਨਾਂ (Punjabi youth) ਦੀ ਮੌਤ ਹੋਣ ਦਾ ਸਮਾਚਾਰ ਹੈ ਦੀ ਪਛਾਣ ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਅਤੇ ਜਿਲਾ ਅੰਮ੍ਰਿਤਸਰਦੇ ਨੌਰੰਗਪਰ ਦੇ ਪਿੰਡ ਬੁਤਲਾ ਦੇ ਵਸਨੀਕ ਦੱਸਿਆ ਜਾ ਰਿਹਾ ਹੈ ।

ਕਿਵੇਂ ਵਾਪਰਿਆ ਘਟਨਾਕ੍ਰਮ

ਜਾਣਕਾਰਾਂ ਮੁਤਾਬਕ ਘਟਨਾ ਉਸ ਸਮੇਂ ਦੀ ਦੱਸੀ ਜਾ ਰਹੀ ਹੈ ਜਦ ਦੋਵੇਂ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਦੀ ਲਾਚੀਨ ਨਹਿਰ ਵਿੱਚ ਲਵਪ੍ਰੀਤ ਸਿੰਘ ਦੇ ਦੋਸਤ ਦਾ ਅਚਾਨਕ ਪੈਰ ਫਿਸਲ ਗਿਆ । ਜਦ ਇਸ ਘਟਨਾ ਦਾ ਲਵਪ੍ਰੀਤ ਸਿੰਘ ਨੂੰ ਪਤਾ ਲੱਗਿਆ ਤਾਂ ਲਵਪ੍ਰੀਤ ਸਿੰਘ ਨੇ ਵੀ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਪਿੱਛੇ ਛਾਲ ਮਾਰ ਦਿੱਤੀ ਪਰ ਲਵਪ੍ਰੀਤ ਸਿੰਘ ਆਪਣੇ ਦੋਸਤ ਨੂੰ ਬਚਾਉਂਦਾ ਬਚਾਉਂਦਾ ਆਪ ਖੁਦ ਵੀ ਨਹਿਰ ਵਿੱਚ ਡੁੱਬ (Drowning canal) ਗਿਆ । ਘਟਨਾ ਦਾ ਪਤਾ ਲੱਗਦੇ ਕੈਨੇਡਾ ਪ੍ਰਸ਼ਾਸਨ ਵੱਲੋਂ ਦੋਵਾਂ ਨੂੰ ਬਾਹਰ ਕੱਢਣ ਲਈ ਅੱਧੀ ਰਾਤ ਤੱਕ ਕਈ ਘੰਟੇ ਦੀ ਮੁਸ਼ੱਕਤ ਨਾਲ ਦੋਵਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ਪਰ ਦੋਹਾਂ ਦੀ ਮੌਤ ਹੋ ਚੁੱਕੀ ਸੀ ।

ਲਵਪ੍ਰੀਤ ਦੇ ਮਾਪਿਆਂ ਨੇ ਕੀਤੀ ਕੇਂਦਰ-ਪੰਜਾਬ ਸਰਕਾਰ ਤੇ ਵਿਦੇਸ਼ ਬੈਠੇ ਸਮਾਜ ਸੇਵੀ ਨੂੰ ਅਪੀਲ

ਇਸ ਮੌਕੇ ਮ੍ਰਿਤਕ ਲਵਪ੍ਰੀਤ ਸਿੰਘ ਦੇ ਰੋਂਦੇ ਕੁਰਲਾਉਂਦੇ ਮਾਪਿਆਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਵਿਦੇਸ਼ ਬੈਠੇ ਸਮਾਜ ਸੇਵੀਆਂ ਤੋਂ ਮੰਗ ਕਰਦੇ ਕਿਹਾ ਕਿ ਇਸ ਦੁੱਖ ਦਾ ਹੀ ਘਟਨਾ ਵਿੱਚ ਉਹਨਾਂ ਨੂੰ ਸਭ ਦੇ ਸਹਿਯੋਗ ਦੀ ਲੋੜ ਹੈ । ਉਹਨਾਂ ਮੰਗਾਂ ਕਰਦੇ ਕਿਹਾ ਕਿ ਉਹਨਾਂ ਦੇ ਮ੍ਰਿਤਕ ਇਕਲੌਤੇ ਪੁੱਤ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਪੰਜਾਬ ਤਪਾ ਮੰਡੀ ਲਿਆਉਣ ਲਈ ਸਹਿਯੋਗ ਕੀਤਾ ਜਾਵੇ। ਤਾਂ ਜੋ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਉਹ ਆਪਣੇ ਇਕਲੋਤੇ ਪੁੱਤ ਲਵਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਸਕਣ ।

ਬੱਚਿਆਂ ਦੀ ਸੁਰੱਖਿਆ ਲਈ `ਸੇਫ ਸਕੂਲ ਵਾਹਨ` ਮੁਹਿੰਮ ਤੇਜ਼ : ਡਾ. ਬਲਜੀਤ ਕੌਰ

0
Dr. Baljit Kaur

ਚੰਡੀਗੜ੍ਹ, 7 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਵਿਚ ਬੱਚਿਆਂ ਦੀ ਸੁਰੱਖਿਆ ਲਈ ਸੇਫ ਸਕੂਲ ਵਾਹਨ ਮੁਹਿੰਮ (Safe School Vehicle Campaign) ਤੇਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਬੱਚਿਆਂ ਦਾ ਸਕੂਲ ਆਉਣਾ ਜਾਣਾ ਹੋਵੇਗਾ ਸੁਰੱਖਿਅਤ

ਸਕੂਲ ਜਾਣ ਵਾਲੇ ਹਰ ਬੱਚੇ ਦੀ ਸੁਰੱਖਿਆ ਅਤੇ ਭਲਾਈ ਲਈ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ `ਸੇਫ ਸਕੂਲ ਵਾਹਨ ਪਾਲਿਸੀ`(Safe School Vehicle Policy) ਨੂੰ ਪੂਰੀ ਗੰਭੀਰਤਾ ਨਾਲ ਲਾਗੂ ਕਰ ਰਹੀ ਹੈ ਤਾਂ ਜੋ ਬੱਚਿਆਂ ਦਾ ਸਕੂਲ ਆਉਣਾ-ਜਾਣਾ ਸੁਰੱਖਿਅਤ ਅਤੇ ਭਰੋਸੇਮੰਦ ਬਣਾਇਆ ਜਾ ਸਕੇ ।

ਮੁਹਿੰਮ ਦੇ ਵੇਰਵੇ ਕੈਬਨਿਟ ਮੰਤਰੀ ਪੰਜਾਬ ਨੇ ਕੀਤੇ ਸਾਂਝੇ

ਕੈਬਨਿਟ ਮੰਤਰੀ (Cabinet Minister) ਨੇ ਚੱਲ ਰਹੀ ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਵਿੱਤੀ ਸਾਲ 2026-27 ਦੇ ਸ਼ੁਰੂਆਤੀ ਮਹੀਨਿਆਂ (ਅਪ੍ਰੈਲ ਅਤੇ ਮਈ) ਦੌਰਾਨ ਹਜ਼ਾਰਾਂ ਸਕੂਲੀ ਬੱਚਿਆਂ ਦੇ ਰੋਜ਼ਾਨਾ ਸਫ਼ਰ ਨੂੰ ਸੁਰੱਖਿਅਤ ਬਣਾਉਣ ਲਈ ਸੂਬੇ ਭਰ ਵਿੱਚ 1,842 ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ । ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ‘ਤੇ 526 ਬੱਸਾਂ ਦੇ ਚਲਾਨ ਕੀਤੇ ਗਏ, ਜਦੋਂ ਕਿ ਨਿਯਮਾਂ ਦੀ ਗੰਭੀਰ ਅਣਦੇਖੀ ਕਰਨ ਵਾਲੀਆਂ 3 ਬੱਸਾਂ ਨੂੰ ਮੌਕੇ ‘ਤੇ ਹੀ ਜ਼ਬਤ (ਇੰਪਾਊਂਡ) ਕੀਤਾ ਗਿਆ ।

ਨੀਤੀ ਤਹਿਤ ਜਿਲਾ ਪ੍ਰਸ਼ਾਸਨ ਕਰ ਰਿਹੈ ਲਗਾਤਾਰ ਸਕੂਲੀ ਬਸਾਂ ਦੀ ਚੈਕਿੰਗ

ਡਾ. ਬਲਜੀਤ ਕੌਰ (Dr. Baljit Kaur) ਨੇ ਅੱਗੇ ਦੱਸਿਆ ਕਿ ਇਸ ਨੀਤੀ ਤਹਿਤ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਬੱਸਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ । ਜੂਨ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਹੁਣ ਜੁਲਾਈ ਵਿੱਚ ਸਕੂਲ ਦੁਬਾਰਾ ਖੁੱਲ੍ਹਣ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਇਸ ਮੁਹਿੰਮ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਬੱਚਿਆਂ ਨੂੰ ਲੈ ਕੇ ਜਾਣ ਵਾਲਾ ਹਰ ਵਾਹਨ ਸੜਕ `ਤੇ ਚੱਲਣ ਦੇ ਯੋਗ ਹੋਵੇ ਅਤੇ ਸਾਰੇ ਲਾਜ਼ਮੀ ਸੁਰੱਖਿਆ ਪ੍ਰਬੰਧਾਂ ਨਾਲ ਲੈਸ ਹੋਵੇ ।

ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਿਰੁੱਧ ਸਰਕਾਰ ਨੇ ਅਪਣਾਈ ਹੈ ਜੀਰੋ ਟੋਲਰੈਂਸ ਨੀਤੀ

ਡਾ. ਬਲਜੀਤ ਕੌਰ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੀ ਕਿਸੇ ਵੀ ਲਾਪਰਵਾਹੀ ਖਿ਼ਲਾਫ਼ `ਜ਼ੀਰੋ ਟਾਲਰੈਂਸ` ਦੀ ਨੀਤੀ ਅਪਣਾਈ ਹੈ । ਉਨ੍ਹਾਂ ਕਿਹਾ ਕਿ ਨਿਯਮ ਤੋੜਨ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ `ਸੇਫ ਸਕੂਲ ਵਾਹਨ ਪਾਲਿਸੀ` ਦੀ ਮੁਕੰਮਲ ਪਾਲਣਾ ਯਕੀਨੀ ਬਣਾਉਣ ਲਈ ਚੈਕਿੰਗ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ ।

ਕੀ ਅਪੀਲ ਕੀਤੀ ਹੈ ਕੈਬਨਿਟ ਮੰਤਰੀ ਨੇ ਸਕੂਲ ਪ੍ਰਬੰਧਕਾਂ, ਟ੍ਰਾਂਸਪੋਰਟ ਅਪ੍ਰੇਟਰਾਂ ਤੇ ਮਾਪਿਆਂ ਨੂੰ

ਜਾਣਕਾਰੀ ਅਨੁਸਾਰ ਬਾਲ ਵਿਕਾਸ ਮੰਤਰੀ (Child Development Minister) ਨੇ ਸਕੂਲ ਪ੍ਰਬੰਧਕਾਂ, ਟ੍ਰਾਂਸਪੋਰਟ ਆਪਰੇਟਰਾਂ ਅਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਸਫ਼ਰ ਨੂੰ ਸੁਰੱਖਿਅਤ ਬਣਾਉਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਇਹ ਯਕੀਨੀ ਬਣਾਉਣਾ ਕਿ ਸਕੂਲੀ ਆਵਾਜਾਈ ਲਈ ਸਿਰਫ਼ ਉਹੀ ਵਾਹਨ ਵਰਤੇ ਜਾਣ ਜੋ ਤੈਸ਼ੁਦਾ ਸੁਰੱਖਿਆ ਨਿਯਮਾਂ ‘ਤੇ ਖਰੇ ਉਤਰਦੇ ਹੋਣ । ਡਾ. ਬਲਜੀਤ ਕੌਰ ਨੇ ਅੱਗੇ ਕਿਹਾ ਕਿ ਸਾਡੇ ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ । ਹਰ ਬੱਚਾ ਸੁਰੱਖਿਅਤ ਸਕੂਲ ਪਹੁੰਚਣ ਅਤੇ ਸੁਰੱਖਿਅਤ ਘਰ ਪਰਤਣ ਦਾ ਹੱਕਦਾਰ ਹੈ, ਅਤੇ ਪੰਜਾਬ ਸਰਕਾਰ `ਸੇਫ ਸਕੂਲ ਵਾਹਨ ਪਾਲਿਸੀ` ਨੂੰ ਸਖ਼ਤੀ ਨਾਲ ਲਾਗੂ ਕਰਕੇ ਇਸ ਮਕਸਦ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।

ਕਾਊਂਟਰ ਇੰਟੈਲੀਜੈਂਸ ਨੇ ਕੀਤਾ ਨਸ਼ਾ ਤਸਕਰੀ ਦੇ ਦੋ ਨੈਟਵਰਕਾਂ ਦਾ ਪਰਦਾਫਾਸ਼

0
Heroin

ਅੰਮ੍ਰਿਤਸਰ, 6 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵਲੋਂ ਨਸ਼ਾ ਤਸਕਰੀ (Drug trafficking) ਦੇ ਦੋ ਨੈਟਵਰਕਾਂ ਦਾ ਪਰਦਾਫਾਸ਼ ਕੀਤਾ ਗਿਆ ਹੈ ।

ਕਿੰਨਾ ਨਸ਼ਾ ਕੀਤਾ ਗਿਆ ਹੈ ਬਰਾਮਦ

ਮਿਲੀ ਜਾਣਕਾਰੀ ਮੁਤਾਬਕ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ (Counter Intelligence Amritsar) ਵਲੋਂ ਜੋ ਦੋ ਵੱਖ-ਵੱਖ ਨਸ਼ਾ ਤਸਕਰੀ ਦੇ ਰੈਕੇਟਾਂ ਦਾ ਪਰਦਾਫਾਸ਼ ਕੀਤਾ ਗਿਆ ਹੈ ਦੌਰਾਨ ਪਕੜੇ ਗਏ ਤਿੰਨ ਵਿਅਕਤੀਆਂ ਕੋਲੋਂ 13 ਕਿਲੋਗ੍ਰਾਮ ਹੈਰੋਇਨ (Heroin) ਬਰਾਮਦ ਕੀਤੀ ਗਈ ਹੈ । ਦੱਸਣਯੋਗ ਹੈ ਕਿ ਮੁਲਜ਼ਮ ਵੱਖ-ਵੱਖ ਥਾਵਾਂ ਤੋਂ ਹੈਰੋਇਨ ਦੀਆਂ ਖੇਪਾਂ ਲਿਆਉਣ ਅਤੇ ਉਨ੍ਹਾਂ ਨੂੰ ਪੂਰੇ ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਨੂੰ ਸਪਲਾਈ ਕਰਨ ਵਿੱਚ ਸ਼ਾਮਲ ਸਨ ।

ਦੋ ਵੱਖ-ਵੱਖ ਐਫ. ਆਈ. ਆਰਜ. ਕੀਤੀਆਂ ਹਨ ਦਰਜ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਪੁਲਸ ਥਾਣਾ (ਅੰਮ੍ਰਿਤਸਰ) ਵਿਖੇ ਦੋ ਐਫ. ਆਈ. ਆਰ. ਦਰਜ (FIR registered) ਕੀਤੀਆਂ ਗਈਆਂ ਹਨ । ਨੈੱਟਵਰਕ ਦੇ ਪਿਛਲੇ ਅਤੇ ਅਗਲੇ ਸਬੰਧਾਂ ਨੂੰ ਸਥਾਪਤ ਕਰਨ, ਇਸ ਨੈੱਟਵਰਕ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਪੂਰੀ ਸਪਲਾਈ ਚੇਨ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ । ਪੰਜਾਬ ਪੁਲਸ (Punjab Police) ਨਸ਼ਾ ਤਸਕਰੀ ਦੇ ਨੈੱਟਵਰਕਾਂ ਨੂੰ ਖ਼ਤਮ ਕਰਨ ਅਤੇ ਪੰਜਾਬ ਨੂੰ ਇੱਕ ਸੁਰੱਖਿਅਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਦੀ ਆਪਣੀ ਵਚਨਬੱਧਤਾ `ਤੇ ਦ੍ਰਿੜ ਹੈ ।

ਨਕਲੀ ਸਰਕਾਰੀ ਪਛਾਣ ਪੱਤਰ ਬਣਾਉਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ

0
Arrested

ਨਵੀਂ ਦਿੱਲੀ, 6 ਜੁਲਾਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਪੁਲਸ (Delhi Police) ਵਲੋਂ ਇਕ ਵੈਬਸਾਈਟ ਰਾਹੀਂ ਸਰਕਾਰੀ ਨਕਲੀ ਪਛਾਣ ਪੱਤਰ ਬਣਾਉਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਸ ਨੇ ਇੱਕ ਵੈੱਬਸਾਈਟ ਰਾਹੀਂ ਜੋ ਨਕਲੀ ਸਰਕਾਰੀ ਪਛਾਣ ਪੱਤਰ (Fake government ID card) ਬਣਾਉਣ ਅਤੇ ਵੇਚਣ ਵਿੱਚ ਸ਼ਾਮਲ ਇੱਕ ਅੰਤਰ-ਰਾਜੀ ਗਿਰੋਹ (Interstate gang) ਦਾ ਕਥਿਤ ਤੌਰ ‘ਤੇ ਪਰਦਾਫਾਸ਼ ਕੀਤਾ ਹੈ ਅਤੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਦਿੱਲੀ ਪੁਲਸ ਦੀ ‘ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪ੍ਰੇਸ਼ਨਜ਼’ ਯੂਨਿਟ ਅਨੁਸਾਰ ਦਮਨ ਅਤੇ ਦੀਵ ਦੇ ਰਹਿਣ ਵਾਲੇ ਵਿਦੇਸ਼ੀ ਸਾਵ ਅਤੇ ਬਿਹਾਰ ਦੇ ਪਟਨਾ ਦੇ ਨਿਵਾਸੀ ਸੰਤੋਸ਼ ਕੁਮਾਰ ਵਜੋਂ ਹੋਈ ਹੈ ।

ਕੀ ਕਰਦੇ ਸਨ ਇਹ ਵਿਅਕਤੀ

ਆਈ. ਐੱਫ. ਐੱਸ. ਓ. ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਵਿਨੀਤ ਕੁਮਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਵੇਂ ਮੁਲਜ਼ਮ ਇੱਕ ਵੈੱਬਸਾਈਟ ਚਲਾਉਂਦੇ ਸਨ, ਜਿਸ ‘ਤੇ ਆਨ-ਲਾਈਨ ਪੈਸੇ ਦਾ ਭੁਗਤਾਨ ਕਰਨ ਤੋਂ ਬਾਅਦ ਕੋਈ ਵੀ ਵਿਅਕਤੀ ਨਕਲੀ ਆਧਾਰ ਕਾਰਡ, ਵੋਟਰ ਆਈ. ਡੀ. ਕਾਰਡ, ਪੈਨ ਨਾਲ ਸਬੰਧਤ ਦਸਤਾਵੇਜ਼, ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਜਨਮ ਅਤੇ ਮੌਤ ਦੇ ਸਰਟੀਫਿਕੇਟ ਅਤੇ ਹੋਰ ਸਰਕਾਰੀ ਦਸਤਾਵੇਜ਼ ਬਣਵਾ ਸਕਦਾ ਸੀ ।

ਉਨ੍ਹਾਂ ਕਿਹਾ ਕਿ ਇਹ ਨਕਲੀ ਦਸਤਾਵੇਜ਼ ਅਸਲੀ ਸਰਕਾਰੀ ਦਸਤਾਵੇਜ਼ਾਂ ਵਰਗੇ ਹੀ ਦਿਖਾਈ ਦਿੰਦੇ ਸਨ ਅਤੇ ਇਨ੍ਹਾਂ ਦੀ ਵਰਤੋਂ ਧੋਖਾਧੜੀ ਕਰਨ, ਠੱਗੀ ਮਾਰਨ, ਦੂਜਿਆਂ ਦੀ ਪਛਾਣ ਦੀ ਵਰਤੋਂ ਕਰਨ ਅਤੇ ਇੱਥੋਂ ਤੱਕ ਕਿ ਅਸਲੀ ਸਰਕਾਰੀ ਦਸਤਾਵੇਜ਼ ਹਾਸਲ ਕਰਨ ਲਈ ਵੀ ਕੀਤੀ ਜਾਂਦੀ ਸੀ । ਪੁਲਸ ਵਲੋਂ ਮਾਮਲੇ ਵਿਚ ਅਗਲੀ ਜਾਂਚ ਕੀਤੀ ਜਾ ਰਹੀ ਹੈ ।

ਕੈਨੇਡਾ ਪੁਲਸ ਵਲੋਂ ਗ੍ਰਿਫ਼ਤਾਰ ਸਫਲਦੀਪ ਨਿਕਲਿਆ ਪੁਲਸ ਰਿਕਾਰਡ ਵਿਚ ਗੈਂਗਸਟਰ

0
Gangster Safaldep

ਐਡਮਿੰਟਨ, 6 ਜੁਲਾਈ 2026 : ਕੈਨੇਡਾ (Canada) ਦੇ ਸ਼ਹਿਰ ਐਡਮਿੰਟਨ ਦੀ ਪੁਲਸ ਵਲੋਂ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਸਮੇਤ ਇਕ ਪੰਜਾਬੀ ਸਫਲਦੀਪ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਹੋਰ ਕਿਸ ਕਿਸ ਨੂੰ ਕੀਤਾ ਸੀ ਪੁਲਸ ਨੇ ਗ੍ਰਿਫ਼ਤਰ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਡਮਿੰਟਨ (Edmonton) ਵਿੱਚ ਪੁਲਸ ਵਲੋਂ ਜਿਸ ਤੇਜ਼ ਰਫ਼ਤਾਰ ਅਤੇ ਸ਼ੱਕੀ ਢੰਗ ਨਾਲ ਜਾ ਰਹੀ ਇੱਕ ਕਾਰ ਨੂੰ ਰੋਕਿਆ ਗਿਆ ਸੀ ਦੀ ਤਲਾਸ਼ੀ ਦੌਰਾਨ ਕਾਰ ਵਿੱਚੋਂ ਇੱਕ ਗੈਰ-ਕਾਨੂੰਨੀ ਹਥਿਆਰ (Illegal weapons) ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ (Drugs) ਬਰਾਮਦ ਕੀਤੇ ਗਏ ਸਨ । ਪੁਲਸ ਨੇ ਬਾਅਦ ਵਿੱਚ ਡਰਾਈਵਰ ਸਫਲਦੀਪ ਸਿੰਘ ਅਤੇ ਉਸਦੇ ਦੋ ਸਾਥੀਆਂ, ਸੰਦੀਪ ਸਿੰਘ ਅਤੇ ਦਿਵਯਾਂਸ਼ੂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਤਿੰਨੋਂ ਦੋਸ਼ੀਆਂ ਨੇ ਅਦਾਲਤ ਵਿੱਚ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ, ਜੋ ਮਨਜ਼ੂਰ ਕਰ ਲਈਆਂ ਗਈਆਂ। ਬਾਅਦ ਵਿੱਚ ਸਾਰਿਆਂ ਨੂੰ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ ।

ਪੁਲਸ ਦੇ ਰਿਕਾਰਡ ਵਿਚ ਪਾਇਆ ਗਿਆ ਸਫਲਦੀਪ ਸਿੰਘ ਪੰਜਾਬੀ ਗੈਂਗਸਟਰ

ਸੂਚਨਾ ਮੁਤਾਬਕ ਜ਼ਮਾਨਤ ਮਿਲਣ ਤੋਂ ਬਾਅਦ ਸਫਲਦੀਪ ਸਿੰਘ (Safaldeep Singh) ਨੇ ਆਪਣਾ ਟਿਕਾਣਾ ਬਦਲ ਲਿਆ ਅਤੇ ਕਿਸੇ ਹੋਰ ਸ਼ਹਿਰ ਚਲਾ ਗਿਆ । ਪੁਲਸ ਨੇ ਬਾਅਦ ਵਿੱਚ ਉਸਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ, ਜਿਸ ਵਿੱਚ ਖੁਲਾਸਾ ਹੋਇਆ ਕਿ ਉਹ ਪੰਜਾਬੀ ਮੂਲ ਦਾ ਇੱਕ ਗੈਂਗਸਟਰ ਸੀ ਅਤੇ ਪਹਿਲਾਂ ਹੀ ਕੈਨੇਡਾ ਵਿੱਚ ਲੋੜੀਂਦਾ ਸੀ । ਜਿਸ ਜਾਣਕਾਰੀ ਤੋਂ ਬਾਅਦ ਪੁਲਸ ਨੇ ਉਸਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ । ਜਾਂਚ ਤੋਂ ਪਤਾ ਲੱਗਿਆ ਹੈ ਕਿ ਸਫਲਦੀਪ ਸਿੰਘ ਦੇ ਕੈਨੇਡਾ ਵਿੱਚ ਸਰਗਰਮ ਫੋਰ ਬ੍ਰਦਰਜ਼ ਗੈਂਗ ਨਾਲ ਸਬੰਧ ਸਨ ਤੇ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਉਹ ਭਾਰਤੀ ਮੂਲ ਦੇ ਕਾਰੋਬਾਰੀਆਂ ਖਾਸ ਕਰਕੇ ਪੰਜਾਬੀ ਮੂਲ ਦੇ ਲੋਕਾਂ ਤੋਂ ਧਮਕੀਆਂ ਦੇ ਕੇ ਪੈਸੇ ਵਸੂਲਦਾ ਸੀ ।

ਝੋਨੇ ਵਿੱਚ ਟਿੱਡੇ ਦੇ ਹਮਲੇ ਤੋਂ ਸੁਚੇਤ ਕਰਨ ਬਾਰੇ ਜਾਗਰੂਕਤਾ ਕੈਂਪ ਆਯੋਜਿਤ

0
Awareness camp

ਸੁਨਾਮ, 6 ਜੁਲਾਈ 2026 : ਪੀ. ਏ. ਯੂ. ਕ੍ਰਿਸ਼ੀ ਵਿਗਿਆਨ ਕੇਂਦਰ (P. A. U. Krishi Vigyan Kendra) ਸੰਗਰੂਰ ਵਲੋਂ ਝੋਨੇ ਦੀ ਚਿੱਟੀ ਪਿੱਠ ਵਾਲੇ ਟਿੱਡੇ ਦੇ ਹਮਲੇ ਤੋਂ ਸੁਚੇਤ ਕਰਨ ਲਈ ਜਾਗਰੂਕਤਾ ਕੈਂਪ (Awareness camp) ਆਯੋਜਿਤ ਕੀਤਾ ਗਿਆ ।

ਕੈਂਪ ਦੌਰਾਨ ਸਹਾਇਕ ਪ੍ਰੋਫੈਸਰ ਵਲੋਂ ਕੀ ਦੱਸਿਆ ਗਿਆ

ਇਸ ਕੈਂਪ ਦੌਰਾਨ ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪਲਾਂਟ ਪ੍ਰੋਟੈਕਸ਼ਨ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਦੱਸਿਆ ਕਿ ਪਿਛਲੇ ਕੁਝ ਕੁ ਸਾਲਾਂ ਤੋਂ ਝੋਨੇ ਵਿੱਚ ਬੂਟਿਆਂ ਦੇ ਮਧਰੇਪਣ ਦੀ ਸਮੱਸਿਆ ਆ ਰਹੀ ਹੈ, ਜੋ ਕਿ ਇੱਕ ਵਿਸ਼ਾਣੂ ਰੋਗ ਹੈ । ਇਸ ਰੋਗ ਨੂੰ ਚਿੱਟੀ ਪਿੱਠ ਵਾਲਾ ਟਿੱਡਾ ਫੈਲਾਉਂਦਾ ਹੈ। ਆਮ ਤੌਰ ‘ਤੇ ਇਸ ਟਿੱਡੇ ਦੀ ਆਮਦ ਝੋਨੇ ਦੀ ਪਨੀਰੀ (Rice seedlings) ਵਿੱਚ ਅਤੇ ਪਨੀਰੀ ਨੂੰ ਪੁੱਟ ਕੇ ਖੇਤ ਵਿਚ ਲਾਉਣ ਤੋਂ ਤਕਰੀਬਨ ਮਹੀਨਾ ਕੁ ਪਿੱਛੋਂ ਸ਼ੁਰੂ ਹੁੰਦੀ ਹੈ । ਉਹਨਾਂ ਦੱਸਿਆ ਕਿ ਝੋਨੇ ਵਿੱਚ ਮਧਰੇਪਣ ਦੀ ਸਮੱਸਿਆ ਦੀ ਸ਼ੁਰੂਆਤੀ ਲਾਗ ਨੂੰ ਅਤੇ ਬਾਅਦ ਵਿੱਚ ਫੈਲਾਅ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਦੀ ਸਹੀ ਪਹਿਚਾਣ ਅਤੇ ਰੋਕਥਾਮ ਅਤਿ ਜ਼ਰੂਰੀ ਹੈ ।

ਮਾਹਿਰਾਂ ਨੇ ਦਸਿਆ ਕਿ ਕੀੜੇ ਦੇ ਨਵੇੇਂ ਨਿਕਲੇ ਬੱਚੇ ਕਿਹੋ ਜਿਹੇ ਰੰਗ ਦੇ ਹੁੰਦੇ ਹਨ

ਉਹਨਾਂ ਦੱਸਿਆ ਕਿ ਇਸ ਕੀੜੇ ਦੇ ਨਵੇਂ ਨਿਕਲੇ ਬੱਚੇ (ਨਿੰਫ) ਸਲੇਟੀ ਚਿੱਟੇ ਰੰਗ ਦੇ ਹੁੰਦੇ ਹਨ, ਜਿਹੜੇ ਬਾਅਦ ਵਿੱਚ ਗੂੜੇ ਸਲੇਟੀ ਰੰਗ ਦੇ ਹੋ ਜਾਂਦੇ ਹਨ । ਇਸ ਦੇ ਬਾਲਗ ਦੀ ਪਿੱਠ ਤੇ ਬਰੀਕ ਚਿੱਟੀ ਪੱਟੀ ਹੰਦੀ ਹੈ, ਜੋ ਕਿ ਇਨ੍ਹਾਂ ਦੇ ਉੱਪਰਲੇ ਪਾਸੇ ਦਿਖਾਈ ਦਿੰਦੀ ਹੈ ਅਤੇ ਇੱਕ ਕਾਲਾ ਧੱਬਾ ਅਗਲੇ ਖੰਭਾਂ ਦੇ ਪਿਛਲੇ ਪਾਸੇ ਦੇ ਵਿੱਚਕਾਰ ਦਿਖਾਈ ਦਿੰਦਾ ਹੈ । ਉਹਨਾਂ ਦੱਸਿਆ ਕਿ ਪਨੀਰੀ ਅਤੇ ਖੇਤ ਵਿੱਚ ਲਗਾਈ ਫ਼ਸਲ ਵਿੱਚ ਇਸ ਕੀੜੇ ਦੇ ਸਰਵੇਖਣ ਲਈ ਝੋਨੇ ਦੇ ਕੁਝ ਕੁ ਬੂਟਿਆਂ ਨੂੰ ਟੇਢੇ ਕਰਕੇ ਹੇਠਾਂ ਤੋਂ 2-3 ਵਾਰੀ ਝਾੜੋ । ਜੇਕਰ ਇਸ ਦੇ ਨਿੰਫ ਜਾਂ ਬਾਲਗ ਟਿੱਡੇ ਹੇਠਾਂ ਡਿੱਗੇ ਜਾਂ ਪਾਣੀ ਉੱਤੇ ਤਰਦੇ ਨਜ਼ਰ ਆਉਣ ਤਾਂ ਫਸਲ ਉੱਤੇ ਸਿਫਾਰਸ਼ ਕੀਟਨਾਸ਼ਕ ਦੀ ਵਰਤੋਂ ਕਰੋ ।

ਖੇਤ ਨੇੜੇ ਬੱਲਬ ਜਗਾ ਕੇ ਰੱਖਣ ਨਾਲ ਦੇਖੀ ਜਾ ਸਕਦੀ ਹੈ ਟਿੱਡੇ ਦੀ ਆਮਦ

ਟਿੱਡੇ ਦੀ ਆਮਦ ਦੇਖਣ ਲਈ ਰਾਤ ਨੂੰ ਪਨੀਰੀ/ਖੇਤ ਨੇੜੇ ਬਲੱਬ ਜਗਾ ਕੇ ਰੱਖੋ ਕਿਉਂਕਿ ਇਹ ਕੀੜਾ ਰੌਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ । ਉਹਨਾਂ ਦੱਸਿਆ ਕਿ ਟਿੱਡੇ ਦੀ ਆਮਦ ਨਜ਼ਰ ਆਉਣ ‘ਤੇ ਹੀ ਕਿਸੇ ਇੱਕ ਕੀਟਨਾਸ਼ਕ (Pesticide) ਜਿਵੇਂ ਕਿ 60 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨੀਕਾਮਿਡ) ਜਾਂ 80 ਗ੍ਰਾਮ ਟੋਕਨ/ਓਸ਼ੀਨ/ਡੋਮੀਨੈਂਟ 20 ਐਸ. ਸੀ. (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਜ਼ਿਨ) ਜਾਂ 94 ਮਿਲੀਲਿਟਰ ਪੈਕਸਾਲੋਨ 10 ਐਸ ਸੀ (ਟਰਾਈਫਲੂਮੀਜ਼ੋਪਾਇਰਿਮ) ਜਾਂ 400 ਮਿਲੀਲਿਟਰ ਆਰਕੈਸਟਰਾ 10 ਐਸ ਸੀ (ਬੈਂਜ਼ਪਾਈਰੀਮੋਕਸਾਨ) ਜਾਂ 300 ਮਿਲੀਲਿਟਰ ਇਮੈਜ਼ਿਨ/ਵਿਓਲਾ 10 ਐਸ. ਸੀ. (ਫਲੂਪਾਈਰੀਮਿਨ) ਜਾਂ 800 ਮਿਲੀਲਿਟਰ ਐਕਾਲਕਸ/ਕੁਇਨਗਾਰਡ/ਕੁਇਨਲਮਾਸ 25 ਈ ਸੀ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।

ਇੰਚਾਰਜ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਨੇ ਕੀ ਆਖਿਆ

ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਹਾ ਕਿ ਝੋਨੇ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਦੇ ਹਮਲੇ ਨੂੰ ਰੋਕਣ ਲਈ ਨਾਈਟਰੋਜਨ ਖਾਦ ਦੀ ਵਰਤੋਂ ਸਿਫ਼ਾਰਿਸ਼ ਮਾਤਰਾ ਤੋਂ ਵੱਧ ਨਾ ਕਰੋ । ਇਸ ਤੋਂ ਇਲਾਵਾ ਪਨੀਰੀ ਨੂੰ ਖੇਤ ਵਿੱਚ ਲਾਉਣ ਦੇ 2 ਹਫ਼ਤਿਆਂ ਪਿੱਛੋਂ ਅਗਲਾ ਪਾਣੀ ਉਸ ਵੇਲੇ ਦਿਓ ਜਦੋਂ ਖੇਤ ਵਿੱਚੋਂ ਪਹਿਲਾ ਪਾਣੀ ਜ਼ਜ਼ਬ ਹੋਏ ਨੂੰ 2 ਦਿਨ ਹੋ ਗਏ ਹੋਣ । ਅਜਿਹਾ ਕਰਨ ਨਾਲ ਨਾ ਕੇਵਲ ਇਨ੍ਹਾਂ ਟਿੱਡਿਆਂ ਦਾ ਹਮਲਾ ਘੱਟ ਹੁੰਦਾ ਹੈ ਸਗੋਂ ਪਾਣੀ ਦੀ ਵੀ ਬੱਚਤ ਹੁੰਦੀ ਹੈ । ਉਹਨਾਂ ਕਿਸਾਨਾਂ (Farmers) ਨੂੰ ਮਿੱਟੀ ਪਰਖ ਅਧਾਰ ਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਵੱਲੋਂ ਜ਼ਿੰਕ, ਲੋਹਾ ਅਤੇ ਪੋਟਾਸ਼ ਪਾਉਣ ਬਾਰੇ ਪੁੱਛੇ ਸੁਆਲਾਂ ਦੇ ਜਵਾਬ ਦਿੱਤੇ ।

ਕੈਦੀਆਂ ਦੀ ਲੜਾਈ ਦੌਰਾਨ 25 ਕੈਦੀ ਤੇ 4 ਸੁਰੱਖਿਆ ਕਰਮਚਾਰੀ ਮਾਰੇ ਗਏ

0
Shrilanka Jail

ਸ਼੍ਰੀਲੰਕਾ, 6 ਜੁਲਾਈ 2026 : ਭਾਰਤ ਦੇਸ਼ ਦੇ ਨੇੜਲੇ ਦੇਸ਼ ਸ਼੍ਰੀਲੰਕਾ (Sri Lanka) ਦੇ ਨੇਗੋਂਬੋ ਸ਼ਹਿਰ ਦੀ ਇਕ ਜੇਲ ਵਿਚ ਕੈਦੀ ਦੇ ਦੋ ਧੜਿਆਂ ਵਿਚਕਾਰ ਲੜਾਈ ਦੌਰਾਨ 25 ਕੈਦੀ ਤੇ 4 ਸੁਰੱਖਿਆ ਕਰਮਚਾਰੀ ਮਾਰੇ ਗਏ ਹਨ ।

ਕਦੋਂ ਹੋਇਆ ਹੈ ਝਗੜਾ

ਮਿਲੀ ਜਾਣਕਾਰੀ ਅਨੁਸਾਰ ਸ਼੍ਰੀਲੰਕਾ ਦੇ ਨੇਗੋਂਬੋ ਸ਼ਹਿਰ (Negombo City) ਦੀ ਜਿਸ ਮੁੱਖ ਜੇਲ ਵਿਚ ਕੈਦੀਆਂ ਦੇ ਦੋ ਗਰੁੱਪਾਂ ਵਿਚਕਾਰ ਹੋਈ ਲੜਾਈ ਤੋਂ ਬਾਅਦ 25 ਕੈਦੀ ਤੇ ਚਾਰ ਸੁਰੱਖਿਆ ਕਰਮਚਾਰੀ ਮਾਰੇ ਗਏ ਹਨ ਸਬੰਧੀ ਇਹ ਝਗੜਾ (Quarrel) ਪੁਲਸ ਅਨੁਸਾਰ ਐਤਵਾਰ ਦੇਰ ਰਾਤ ਜੇਲ ਵਿਚ ਬੰਦ ਡਰੱਗ ਮਾਫੀਆ ਦੇ ਦੋ ਵਿਰੋਧੀ ਧੜਿਆਂ ਵਿਚਕਾਰ ਸ਼ੁਰੂ ਹੋਇਆ ਸੀ । ਇਸ ਝਗੜੇ ਵਿਚ ਉਪਰੋਕਤ ਤੋਂ ਇਲਾਵਾ 100 ਤੋਂ ਵਧ ਹੋਰ ਜਖਮੀ (Injured) ਵੀ ਹੋ ਗਏ ਹਨ । ਦੱਸਣਯੋਗ ਹੈ ਕਿ ਇਸ ਹਿੰਸਕ ਝੜਪ ਨੂੰ ਪਿਛਲੇ ਪੰਜ ਸਾਲਾਂ ਵਿੱਚ ਸ਼੍ਰੀਲੰਕਾ ਵਿੱਚ ਸਭ ਤੋਂ ਘਾਤਕ ਜੇਲ੍ਹ ਦੰਗੇ ਦੱਸਿਆ ਜਾ ਰਿਹਾ ਹੈ ਤੇ ਇਹ ਘਟਨਾ ਰਾਜਧਾਨੀ ਕੋਲੰਬੋ ਦੇ ਉੱਤਰ ਵਿੱਚ ਸਥਿਤ ਸ਼ਹਿਰ ਨੇਗੋਂਬੋ ਦੀ ਮੁੱਖ ਜੇਲ੍ਹ ਵਿੱਚ ਵਾਪਰੀ ।

ਕੈਦੀਆਂ ਵਿਚਾਲੇ ਹੋਇਆ ਝਗੜਾ ਬਦਲ ਗਿਆ ਸੀ ਵੱਡੇ ਦੰਗ ਵਿਚ

ਪੁਲਸ ਅਨੁਸਾਰ ਨੇਗੋਂਬੋ ਸ਼ਹਿਰ ਵਿਖੇ ਕੈਦੀਆਂ ਵਿਚਕਾਰ ਹੋਇਆ ਇਹ ਝਗੜਾ ਜਿਥੇ ਐਤਵਾਰ ਰਾਤ ਨੂੰ ਜੇਲ੍ਹ ਵਿੱਚ ਬੰਦ ਡਰੱਗ ਮਾਫੀਆ ਮੈਂਬਰਾਂ ਦੇ ਦੋ ਵਿਰੋਧੀ ਧੜਿਆਂ ਵਿਚਕਾਰ ਸ਼ੁਰੂ ਹੋਇਆ ਸੀ ਸੋਮਵਾਰ ਸਵੇਰ ਤੱਕ ਸਥਿਤੀ ਇੱਕ ਵੱਡੇ ਦੰਗੇ ਵਿੱਚ ਬਦਲ ਗਈ ਸੀ । ਹਿੰਸਕ ਝੜਪ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਨੇੜਲੇ ਨੇਗੋਂਬੋ ਸਰਕਾਰੀ ਹਸਪਤਾਲ ਲਿਜਾਇਆ ਗਿਆ । ਹਸਪਤਾਲ ਦੇ ਡਾਇਰੈਕਟਰ ਪੁਸ਼ਪਾ ਗਮਲਥ ਨੇ ਦੱਸਿਆ ਕਿ ਹੁਣ ਤੱਕ 23 ਲਾਸ਼ਾਂ ਨੂੰ ਸੁਵਿਧਾ ਵਿੱਚ ਲਿਆਂਦਾ ਗਿਆ ਹੈ । ਇਸ ਤੋਂ ਇਲਾਵਾ 100 ਤੋਂ ਵੱਧ ਜ਼ਖਮੀ ਕੈਦੀਆਂ ਅਤੇ ਗਾਰਡਾਂ ਨੂੰ ਦਾਖਲ ਕਰਵਾਇਆ ਗਿਆ ਹੈ ।

ਕੀ ਆਖਿਆ ਹਸਪਤਾਲ ਦੇ ਡਾਇਰੈਕਟਰ ਨੇ

ਹਸਪਤਾਲ ਦੇ ਡਾਇਰੈਕਟਰ ਨੇ ਨੋਟ ਕੀਤਾ ਕਿ ਕੁਝ ਜ਼ਖਮੀਆਂ ਨੂੰ ਗੋਲੀਆਂ ਦੇ ਜ਼ਖ਼ਮ ਸਨ, ਜਦੋਂ ਕਿ ਕੁਝ ਨੂੰ ਡੂੰਘੇ ਜ਼ਖ਼ਮ ਅਤੇ ਤੇਜ਼ਧਾਰ ਹਥਿਆਰਾਂ (Sharp weapons) ਨਾਲ ਸੱਟਾਂ ਲੱਗੀਆਂ ਸਨ । ਧਿਆਨ ਦੇਣਯੋਗ ਹੈ ਕਿ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਨੇਗੋਂਬੋ ਜੇਲ੍ਹ ਵਿੱਚ ਆਪਣੀ ਨਿਰਧਾਰਤ ਸਮਰੱਥਾ ਤੋਂ ਕਿਤੇ ਵੱਧ ਕੈਦੀ ਰੱਖੇ ਜਾ ਰਹੇ ਹਨ ।

ਹਾਈਕੋਰਟ ਨੇ ਹਵਾਰਾ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਸੁਣਾਇਆ ਅਹਿਮ ਫ਼ੈਸਲਾ

0
Jagtar Hawara

ਚੰਡੀਗੜ੍ਹ, 6 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਜਗਤਾਰ ਹਵਾਰਾ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਅਹਿਮ ਫ਼ੈਸਲਾ ਸੁਣਾਇਆ ਗਿਆ ਹੈ ।

ਕੀ ਅਹਿਮ ਫ਼ੈਸਲਾ ਸੁਣਾਇਆ ਗਿਆ ਹੈ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜੋ ਅੱਜ ਜਗਤਾਰ ਸਿੰਘ ਹਵਾਰਾ (Jagtar Singh Hawara) ਦੀ ਪੈਰੋਲ ਨਾਲ ਸਬੰਧਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਹੈ ਉਹ ਪਟੀਸ਼ਨਰ ਨੂੰ ਦਿੱਲੀ ਜੇਲ੍ਹ ਦੇ ਸੁਪਰਡੈਂਟ ਕੋਲ ਪੈਰੋਲ ਦੀ ਅਰਜ਼ੀ (Parole application) ਦੇਣ ਦਾ ਹੁਕਮ ਦਿੱਤਾ ਗਿਆ ਹੈ।

ਕੀ ਪ੍ਰਕਿਰਿਆ ਅਪਣਾਈ ਜਾਵੇਗੀ ਹਵਾਰਾ ਦੀ ਅਰਜ਼ੀ ‘ਤੇ

ਅੱਜ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੋ ਮਾਨਯੋਗ ਬੈਂਚ ਨੇ ਪੈਰੋਲ ਦੀ ਪ੍ਰਕਿਰਿਆ ਲਈ ਹੇਠ ਲਿਖੇ ਨਿਰਦੇਸ਼ ਜਾਰੀ ਕੀਤੇ ਹਨ ਦੇ ਚਲਦਿਆਂ ਜਗਤਾਰ ਸਿੰਘ ਹਵਾਰਾ ਪੈਰੋਲ ਲਈ ਪਹਿਲਾਂ ਦਿੱਲੀ ਜੇਲ੍ਹ ਦੇ ਸੁਪਰਡੈਂਟ (Delhi Jail Superintendent) ਕੋਲ ਅਰਜ਼ੀ ਦੇਵੇਗਾ । ਅਰਜ਼ੀ ਮਿਲਣ ਤੋਂ ਬਾਅਦ, ਦਿੱਲੀ ਜੇਲ੍ਹ ਸੁਪਰਡੈਂਟ ਇੱਕ ਹਫ਼ਤੇ ਦੇ ਅੰਦਰ-ਅੰਦਰ ਦਿੱਲੀ ਦੇ ਲੈਫਟੀਨੈਂਟ ਗਵਰਨਰ ਰਾਹੀਂ ਇਸ ਅਰਜ਼ੀ ਨੂੰ ਹੋਮ ਸੈਕਟਰੀ (ਗ੍ਰਹਿ ਸਕੱਤਰ), ਚੰਡੀਗੜ੍ਹ ਨੂੰ ਭੇਜੇਗਾ । ਇਸ ਤੋਂ ਬਾਅਦ ਹੋਮ ਸੈਕਟਰੀ ਚੰਡੀਗੜ੍ਹ ਵੱਲੋਂ ਇਹ ਅਰਜ਼ੀ ਸੈਸ਼ਨ ਜੱਜ, ਚੰਡੀਗੜ੍ਹ ਨੂੰ ਭੇਜੀ ਜਾਵੇਗੀ ।

ਸੈਸ਼ਨ ਜੱਜ ਵੱਲੋਂ ਇਸ ਮਾਮਲੇ ਵਿੱਚ ਸੀਨੀਅਰ ਪੁਲਸ ਕਪਤਾਨ ਫਤਹਿਗੜ੍ਹ ਸਾਹਿਬ ਤੋਂ ਇੱਕ ਗੁਪਤ ਰਿਪੋਰਟ (Confidential report) ਮੰਗੀ ਜਾਵੇਗੀ ਤੇ ਫਿਰ ਰਿਪੋਰਟ ਮਿਲਣ ਤੋਂ ਬਾਅਦ ਸੈਸ਼ਨ ਜੱਜ ਇਸ ਨੂੰ ਮੁੜ ਹੋਮ ਸੈਕਟਰੀ ਚੰਡੀਗੜ੍ਹ ਨੂੰ ਭੇਜਣਗੇ, ਜੋ ਇੱਕ ਮਹੀਨੇ ਦੇ ਅੰਦਰ ਸਾਰਾ ਰਿਕਾਰਡ ਅਤੇ ਰਿਪੋਰਟ ਦਿੱਲੀ ਜੇਲ੍ਹ ਸੁਪਰਡੈਂਟ ਨੂੰ ਵਾਪਸ ਭੇਜ ਦੇਣਗੇ । ਇਸ ਤੋਂ ਬਾਅਦ ਦਿੱਲੀ ਜੇਲ੍ਹ ਦੇ ਸੁਪਰਡੈਂਟ ਕਾਨੂੰਨ ਅਨੁਸਾਰ ਹਵਾਰਾ ਦੀ ਪੈਰੋਲ ਅਰਜ਼ੀ ‘ਤੇ ਅੰਤਿਮ ਫੈਸਲਾ ਲੈਣਗੇ ।

ਸੋਸ਼ਲ ਮੀਡੀਆ ਇਨਫਲੂਐਂਸਰ ਨੇ ਲੜਕੇ ਦੀ ਅ਼ਸਲੀਲ ਵੀਡੀਓ ਬਣਾ ਕੀਤਾ ਬਲੈਕਮੇਲ

0
Arisha

ਉੱਤਰ ਪ੍ਰਦੇਸ਼, 6 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸੰਭਲ ਵਿਖੇ ਇਕ ਸੋਸ਼ਲ ਮੀਡੀਆ ਇਨਫਲੂਐਂਸਰ ਵਲੋਂ ਇਕ ਲੜਕੇ ਦੀਆਂ ਇਤਰਾਜਯੋਗ ਵੀਡੀਓਜ ਬਣਾ ਕੇ ਬਲੈਕਮੇਲ (Blackmail) ਕੀਤਾ ਗਿਆ ਹੈ ।

ਕੌਣ ਹੈ ਇਹ ਲੜਕੀ ਜੋ ਅਜਿਹਾ ਕਰ ਰਹੀ ਹੈ

ਮਿਲੀ ਜਾਣਕਾਰੀ ਅਨੁਸਾਰ ਸੰਭਾਲ ਵਿਖੇ ਜੋ ਇਕ ਸੋਸ਼ਲ ਮੀਡੀਆ ਪ੍ਰਭਾਵਕ (Social media influencer) ਲੜਕੀ ਵਲੋਂ ਆਪਣੇ ਹੀ ਇਕ ਦੋਸਤ ਦੀਆਂ ਇਤਰਾਜਯੋਗ ਵੀਡੀਓਜ ਬਣਾ ਕੇ ਬਲੈਕਮੇਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੀ ਪਛਾਣ ਅਰੀਸ਼ਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਇਸ ਕੰਮ ਵਿਚ ਉਸ ਨਾਲ ਦੋ ਨੌਜਵਾਨ ਹੋਰ ਵੀ ਹਨ ।

ਪੁਲਸ ਨੇ ਕਰ ਲਿਆ ਹੈ ਨੌਜਵਾਨ ਦੀ ਸਿ਼ਕਾਇਤ ਤੇ ਕੇਸ ਦਰਜ

ਸੋਸ਼ਲ ਮੀਡੀਆ ਇਨਫਲੂਐਂਸਰ ਵਲੋਂ ਨੌਜਵਾਨ ਦੀ ਇਤਰਾਜਯੋਗ ਫੋਟੋਆਂ ਤੇ ਵੀਡੀਓ ਬਣਾ ਕੇ ਜੋ ਉਸਨੂੰ ਬਲੈਕਮੇਲ ਕਰਦਿਆਂ ਉਸ ਤੋਂ ਹਜ਼ਾਰਾਂ ਰੁਪਏ ਲੈ ਲਏ ਹਨ ਦੇ ਮਾਮਲੇ ਵਿਚ ਪੁਲਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਅਰੀਸ਼ਾ ਅਤੇ ਦੋ ਮੁੰਡਿਆਂ ਵਿਰੁੱਧ ਬਲੈਕਮੇਲਿੰਗ ਦਾ ਮਾਮਲਾ ਦਰਜ (Case registered) ਕੀਤਾ ਗਿਆ ਹੈ ।

ਅਰੀਸ਼ ਤੇ ਨੌਜਵਾਨ ਵਲੋਂ ਦੋਸ਼ ਲਗਾਇਆ ਗਿਆ ਹੈ ਕਿ ਅਰੀਸ਼ਾ (Arisha) ਨੇ ਇੱਕ ਨੌਜਵਾਨ ਨੂੰ ਪਿਆਰ ਦੇ ਜਾਲ ਵਿੱਚ ਫਸਾਉਣ ਤੋਂ ਬਾਅਦ ਉਸ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਬਣਾਈਆਂ ਤੇ ਫਿਰ ਉਹ ਉਸਨੂੰ ਬਲੈਕਮੇਲ ਕਰਨ ਲੱਗੀ । ਉਸਨੇ 55 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਕਿਹਾ ਕਿ ਜੇਕਰ ਤੂੰ ਮੈਨੂੰ ਪੈਸੇ ਨਹੀਂ ਦਿੱਤੇ ਤਾਂ ਮੈਂ ਫੋਟੋਆਂ ਅਤੇ ਵੀਡੀਓ ਵਾਇਰਲ ਕਰ ਦਿਆਂਗੀ ।

ਝੂਠੇ ਮਾਮਲੇ ਵਿਚ ਫਸਾਉਣ ਦੀ ਦਿੱਤੀ ਲੜਕੀ ਨੇ ਲੜਕੇ ਨੂੰ ਧਮਕੀ

ਅਰੀਸ਼ਾ ਨੇ ਪੈਸੇ ਨਾ ਦੇਣ ‘ਤੇ ਉਸਨੂੰ ਛੇੜਛਾੜ ਦੇ ਝੂਠੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ । ਜਿਸ ਤੋਂ ਡਰ ਕੇ ਨੌਜਵਾਨ ਨੇ ਅਰੀਸ਼ਾ ਨੂੰ ਪੈਸੇ ਦੇ ਦਿੱਤੇ ਪਰ ਇਸ ਤੋਂ ਬਾਅਦ ਵੀ ਬਲੈਕਮੇਲਿੰਗ ਜਾਰੀ ਰਹੀ । ਇਸ ਸਭ ਤੋਂ ਤੰਗ ਆ ਕੇ ਨੌਜਵਾਨ ਨੇ ਸੰਭਲ ਕੋਤਵਾਲੀ ਥਾਣੇ ਵਿੱਚ ਸਿ਼ਕਾਇਤ ਕੀਤੀ । ਜਿਸ ਤੇ ਪੁਲਸ ਨੇ ਐਫ. ਆਈ. ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੌਣ ਹੈ ਇਹ ਪੀੜ੍ਹਤ ਲੜਕਾ

ਜਿਸ ਲੜਕੇ ਨੂੰ ਲੜਕੀ ਵਲੋਂ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਬਲੈਕਮੇਲ ਕੀਤਾ ਜਾ ਰਿਹਾ ਹੈ ਦਾ ਪੀੜ੍ਹਤ ਨੌਜਵਾਨ ਮੁਹੱਲਾ ਚੌਧਰੀ ਸਰਾਏ ਦਾ ਰਹਿਣ ਵਾਲਾ 22 ਸਾਲਾ ਸ਼ਾਹਰੁਖ ਨਾਮ ਦਾ ਨੌਜਵਾਨ ਹੈ ਜੋ ਇੱਕ ਫਾਸਟ ਫੂਡ ਸੈਂਟਰ ਚਲਾਉਂਦਾ ਹੈ । ਸ਼ਾਹਰੁਖ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਹ ਨੈਨੀਤਾਲ ਘੁੰਮਣ ਗਿਆ ਸੀ ਤਾਂ ਉੱਥੇ ਉਸਦੀ ਮੁਲਾਕਾਤ ਮੁਹੱਲਾ ਦੀਪਾ ਸਰਾਏ ਦੀ ਰਹਿਣ ਵਾਲੀ ਅਰੀਸ਼ਾ ਨਾਲ ਹੋਈ ਸੀ ।

ਅਰੀਸ਼ਾ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਹੈ ਜਿਸਦੇ ਇੰਸਟਾਗ੍ਰਾਮ ‘ਤੇ ਲੱਖਾਂ ਫਾਲੋਅਰਜ਼ ਹਨ । ਦੋਵੇਂ ਇੱਕੋ ਸ਼ਹਿਰ ਦੇ ਸਨ, ਇਸ ਲਈ ਉਨ੍ਹਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੌਲੀ-ਹੌਲੀ, ਰਿਸ਼ਤਾ ਅੱਗੇ ਵਧਦਾ ਗਿਆ। ਫ਼ੋਨ `ਤੇ ਗੱਲ ਕਰਨ ਤੋਂ ਇਲਾਵਾ ਉਹ ਮਿਲਣ ਵੀ ਲੱਗ ਪਏ । ਇਸ ਦੌਰਾਨ, ਉਸ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓਜ਼ ਲਈਆਂ ਗਈਆਂ ।