Home Blog Page 47

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਲਿਆ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ

0
Cabinet Minister

ਖਨੌਰੀ, 13 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਬਰਿੰਦਰ ਕੁਮਾਰ ਗੋਇਲ ਵਲੋਂ ਘੱਗਰ ਦਰਿਆ ਦੇ ਸੰਵੇਦਨਸ਼ੀਲ ਪੁਆਇੰਟਾਂ ਦਾ ਦੌਰਾ ਕਰ ਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ ।

ਪੰਜਾਬ ਸਰਕਾਰ ਵਲੋਂ ਪੱਕੇ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਸਨ : ਗੋਇਲ

ਮਕਰੌੜ ਸਾਹਿਬ ਵਿਖੇ ਉਨ੍ਹਾਂ ਜਿੱਥੇ ਹੜ੍ਹ ਸੁਰੱਖਿਆ ਪ੍ਰਬੰਧਾਂ ਨੂੰ ਮੁਕੰਮਲ ਦੱਸਿਆ, ਉੱਥੇ ਹੀ ਮਸ਼ਹੂਰ ਅਦਾਕਾਰ ਤੇ ਗਾਇਕ ਦਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ’ਤੇ ਲਾਈ ਪਾਬੰਦੀ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਬਿਆਨਾਂ ’ਤੇ ਵੀ ਤਿੱਖਾ ਨਿਸ਼ਾਨਾ ਵਿੰਨਿਆ । ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਆਏ ਹੜ੍ਹ ਤੋਂ ਤੁਰੰਤ ਬਾਅਦ ਹੀ ਪੰਜਾਬ ਸਰਕਾਰ (Punjab Government) ਵੱਲੋਂ ਪੱਕੇ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਸਨ ।

ਸੰਭਾਲੀ ਸੀਪੇਜ ਜਾਂ ਦਰਾੜ ਨੂੰ ਰੋਕਣ ਲਈ ਹਜ਼ਾਰਾਂ ਰੇਤ ਦੇ ਥੈਲੇ ਹਨ ਤਿਆਰ : ਕੈਬਨਿਟ ਮੰਤਰੀ

ਘੱਗਰ ਦੇ ਸਭ ਤੋਂ ਨਾਜ਼ੁਕ ਪੁਆਇੰਟ ਮਕਰੋੜ ਸਾਹਿਬ (ਜਿੱਥੇ ਚੌੜਾਈ 598 ਫੁੱਟ ਤੋਂ ਘਟ ਕੇ ਅਚਾਨਕ 198 ਫੁੱਟ ਰਹਿ ਜਾਂਦੀ ਹੈ) ’ਤੇ ਵਿਸ਼ੇਸ਼ ਤੌਰ ’ਤੇ ਨਜ਼ਰ ਰੱਖੀ ਜਾ ਰਹੀ ਹੈ । ਮਕਰੋੜ ਸਾਹਿਬ ਤੋਂ ਕੜੈਲ ਤੱਕ ਦੇ 18 ਕਿਲੋਮੀਟਰ ਦੇ ਖੇਤਰ ’ਚ ਦੋਵਾਂ ਪਾਸਿਓਂ ਕਿਨਾਰਿਆਂ (ਬੰਨ੍ਹਾਂ) ਨੂੰ 2-2 ਫੁੱਟ ਉੱਚਾ ਕੀਤਾ ਗਿਆ ਹੈ। ਕਿਸੇ ਵੀ ਸੰਭਾਵੀਂ ਸੀਪੇਜ ਜਾਂ ਦਰਾੜ ਨੂੰ ਰੋਕਣ ਲਈ ਮੌਕੇ ’ਤੇ ਹਜ਼ਾਰਾਂ ਰੇਤ ਦੇ ਥੈਲੇ ਤਿਆਰ ਰੱਖੇ ਗਏ ਹਨ । ਮਕਰੋੜ ਸਾਹਿਬ ਤੋਂ ਖਨੌਰੀ ਤੱਕ ਦੇ 22 ਕਿਲੋਮੀਟਰ ਦੇ ਦਾਇਰੇ ’ਚ ਜਿੱਥੇ ਪੱਥਰ (ਸਟੋਨ ਪਿਚਿੰਗ) ਦੀ ਲੋੜ ਸੀ, ਉਹ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ ।

ਫਿ਼ਲਮ ਸਤਲੁਜ ਤੇ ਬੈਨ ਲਗਾਉਣਾ ਗਲਤ ਹੈ : ਬਰਿੰਦਰ

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਤਿਹਾਸ ’ਚ ਸਭ ਤੋਂ ਵੱਧ ਪਾਣੀ ਆਉਣ ਦੇ ਬਾਵਜੂਦ ਸਰਕਾਰ ਦੀ ਮੁਸਤੈਦੀ ਤੇ ਲੋਕਾਂ ਦੇ ਸਹਿਯੋਗ ਸਦਕਾ 12 ਦਿਨ ਪਾਣੀ ਇੱਕੋ ਲੈਵਲ ’ਤੇ ਖੜ੍ਹਾ ਰਿਹਾ ਪਰ ਕੋਈ ਬਰੀਚ ਨਹੀਂ ਹੋਈ । ਇਸ ਵਾਰ ਵੀ ਵਿਭਾਗ ਦੇ ਸਾਰੇ ਅਧਿਕਾਰੀ ਤੇ ਲੋਕ ਮੌਕੇ ’ਤੇ ਡਟੇ ਹੋਏ ਹਨ, ਇਸ ਲਈ ਜਨਤਾ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ । ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ’ਤੇ ਲੱਗੀ ਪਾਬੰਦੀ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਫਿਲਮ ’ਤੇ ਬੈਨ ਲਗਾਉਣਾ ਗ਼ਲਤ ਹੈ । ਜਿਹੜੇ ਲੋਕ ਅਜਿਹਾ ਕਰ ਰਹੇ ਹਨ, ਉਨ੍ਹਾਂ ਦੇ ਮਨਾਂ ’ਚ ਕੋਈ ਨਾ ਕੋਈ ਡਰ ਜ਼ਰੂਰ ਹੈ ।

ਖੜ੍ਹੇ ਟਰੱਕ ਨਾਲ ਸਕਾਰਪੀਓ ਟਕਰਾਉਣ ਕਾਰਨ 2 ਬੱਚਿਆਂ ਸਮੇਤ 3 ਲੋਕਾਂ ਦੀ ਮੌਤ

0
Kanpur Accident

ਉਤਰ ਪ੍ਰਦੇਸ਼, 13 ਜੁਲਾਈ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਸਕਾਰਪੀਓ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਤਿੰਨ ਦੀ ਮੌਤ (Death) ਹੋ ਗਈ ਹੈ ।

ਕਿੰਨੇ ਜਣੇ ਸਵਾਰ ਸਨ ਕਾਰ ਵਿਚ

ਮਿਲੀ ਜਾਣਕਾਰੀ ਅਨੁਸਾਰ ਯੂ. ਪੀ. ਦੇ ਕਾਨਪੁਰ ਵਿੱਚ ਨੈਸ਼ਨਲ ਹਾਈਵੇਅ ‘ਤੇ ਜੋ ਅੱਜ ਸਵੇਰੇ 6 ਵਜੇ ਇੱਕ ਸਕਾਰਪੀਓ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ ਵਾਲੇ ਸੜਕ ਹਾਦਸੇ (Road accidents) ਵਿੱਚ ਇੱਕ ਨੌਜਵਾਨ ਅਤੇ ਦੋ ਛੋਟੇ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ । ਸਕਾਰਪੀਓ (Scorpio) ਵਿੱਚ ਲਗਭਗ ਅੱਠ ਲੋਕ ਸਵਾਰ ਸਨ, ਅਤੇ ਉਹ ਫਤਿਹਪੁਰ ਵੱਲ ਜਾ ਰਹੇ ਸਨ ।

ਕਾਰ ਵਿਚ ਸਵਾਰ ਵਿਅਕਤੀਆਂ ਨੂੰ ਗੱਡੀ ਕੱਟ ਕੇ ਗਿਆ ਕੱਢਿਆ

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਅੰਦਰ ਫਸੇ ਲੋਕ ਤੜਫਦੇ ਰਹੇ ਤੇ ਮਦਦ ਦੀ ਗੁਹਾਰ ਲਗਾਉਂਦੇ ਰਹੇ । ਪੁਲਸ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ । ਉਨ੍ਹਾਂ ਨੇ ਕਾਰ ਵਿੱਚ ਸਵਾਰ ਲੋਕਾਂ ਨੂੰ ਕੱਢਣ ਲਈ ਗੈਸ ਕਟਰ ਦੀ ਵਰਤੋਂ ਕਰਕੇ ਕਾਰ ਨੂੰ ਕੱਟਿਆ ਅਤੇ ਜ਼ਖ਼ਮੀਆਂ (injured) ਨੂੰ ਕਾਂਸ਼ੀਰਾਮ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਲਾਸ਼ਾਂ ਨੂੰ ਹਿਰਾਸਤ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ ।

ਅਮਰੀਕਾ `ਚ ਪਤੀ ਨੇ ਪਤਨੀ ਦਾ ਕੀਤਾ ਗੋਲੀਆਂ ਮਾਰ ਕੇ ਕਤਲ

0
America Murder

ਵਾਸ਼ਿੰਗਟਨ, 13 ਜੁਲਾਈ 2026 : ਅਮਰੀਕਾ (America) ਦੇ ਸ਼ਹਿਰ ਜਾਰਜੀਆ ਦੇ ਕੋਬ ਕਾਊਂਟ ਦੇ ਸਮਿਰਨਾ ਸ਼ਹਿਰ ਵਿਖੇ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਨੇ ਪਤਨੀ ਦਾ ਕਰ ਦਿੱਤਾ ਕਤਲ

ਅਮਰੀਕਾ ਦੇ ਜਾਰਜੀਆ (Georgia) ਰਾਜ ਵਿਚ ਇਕ 56 ਸਾਲਾ ਵਿਅਕਤੀ ਨੇ ਕਥਿਤ ਤੌਰ ’ਤੇ ਅਪਣੀ ਭਾਰਤੀ ਅਮਰੀਕੀ ਪਤਨੀ ਦਾ ਗੋਲੀਆਂ ਮਾਰ (Shoot) ਕੇ ਕਤਲ ਕਰਨ ਮਗਰੋਂ ਅਤੇ ਅਪਣੇ ਪੁੱਤ ’ਤੇ ਵੀ ਗੋਲੀਆਂ ਚਲਾ ਦਿਤੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ (Injured) ਹੋ ਗਿਆ । ਜਿਸਦੇ ਚਲਦਿਆਂ ਪੁਲਸ ਨੇ ਤੁਰਤ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਤੀ ਕਿਰਕ ਬੀ. ਰਿਜ਼ੇਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਮੁਲਜ਼ਮ ’ਤੇ ਕਤਲ, ਹਮਲੇ ਅਤੇ ਹਥਿਆਰ ਰੱਖਣ ਵਰਗੇ ਕਈ ਗੰਭੀਰ ਦੋਸ਼ ਲਗਾਏ ਗਏ ਹਨ । ਉਹ ਇਸ ਸਮੇਂ ਕੋਬ ਕਾਊਂਟੀ ਅਡਲਟ ਡਿਟੈਂਸ਼ਨ ਸੈਂਟਰ ਵਿਚ ਬਿਨਾਂ ਜ਼ਮਾਨਤ ਬਾਂਡ ਤੋਂ ਬੰਦ ਹੈ ।

ਕੌਣ ਹੈ ਇਹ ਮਹਿਲਾ ਜਿਸਦਾ ਕਰ ਦਿੱਤਾ ਗਿਆ ਕਤਲ

ਇਹ ਘਟਨਾ ਐਟਲਾਂਟਾ ਦੇ ਨੇੜੇ ਸਥਿਤ ਕੋਬ ਕਾਊਂਟੀ ਦੇ ਸਮਿਰਨਾ ਸ਼ਹਿਰ ਵਿਚ ਲੌਰੇਲ ਕ੍ਰੀਕ ਟਰੇਲ ’ਤੇ ਸਥਿਤ ਇਕ ਘਰ ਵਿਚ ਵਾਪਰੀ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਨੂੰ 57 ਸਾਲਾ ਸ਼ੀਤਲ ਰਿਜ਼ੇਨ (Sheetal Rizen) ਅਪਣੇ ਘਰ ਅੰਦਰੋਂ ਮ੍ਰਿਤਕ ਪਈ ਮਿਲੀ ਸੀ । ਉਸ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ । ਉਥੇ ਹੀ ਉਨ੍ਹਾਂ ਦਾ 23 ਸਾਲਾ ਪੁੱਤਰ, ਜੇਸਨ ਰਿਜ਼ੇਨ ਘਰ ਦੇ ਬਾਹਰ ਜ਼ਖ਼ਮੀ ਹਾਲਤ ਪਿਆ ਮਿਲਿਆ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ । ਐਮਰਜੈਂਸੀ ਟੀਮਾਂ ਦੁਆਰਾ ਤੁਰੰਤ ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤਕ ਕਤਲ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ । ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਜਨਤਾ ਨੂੰ ਕੋਈ ਹੋਰ ਖ਼ਤਰਾ ਨਹੀਂ ਹੈ ।

ਬਟਾਲਾ `ਚ ਰੰਜਸ਼ ਕਾਰਨ ਸਾਂਢੂ ਦੇ ਕਤਲ ਦੇ ਨਾਲ ਸਾਂਢੂ ਦੀ ਮਾਂ ਤੇ ਧੀ ਨੂੰ ਕੀਤਾ ਜ਼ਖਮੀ

0
Murder

ਬਟਾਲਾ, 13 ਜੁਲਾਈ 2026 : ਬਟਾਲਾ (Batala) ਨਜ਼ਦੀਕੀ ਪਿੰਡ ਮੰਨਣ ਵਿਖੇ ਪੁਰਾਣੀ ਰੰਜਿਸ਼ ਕਾਰਨ ਇਕ ਵਿਅਕਤੀ ਨੇ ਆਪਣੇ ਸਾਂਢੂ ਦਾ ਕਤਲ (Murder) ਕਰਨ ਤੋਂ ਬਾਅਦ 2 ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ।

ਪਹਿਲਾਂ ਤੋਂ ਹੀ ਚੱਲੀ ਆ ਰਹੀ ਸੀ ਰੰਜਸ਼

ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਹਰਮੀਕ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਪਿੰਡ ਵਿਚ ਹੀ ਰਹਿੰਦੇ ਆਪਣੇ ਸਾਂਢੂ ਰਾਜ ਸਿੰਘ ਉਰਫ ਰਾਜੂ ਭਈਆ ਪੁੱਤਰ ਆਤਮਾ ਸਿੰਘ ਨਾਲ ਪੁਰਾਣੀ ਰੰਜਿਸ਼ (Old grudge) ਚਲਦੀ ਆ ਰਹੀ ਸੀ । ਪਿਛਲੇ ਦਿਨੀਂ ਆਪਸ ਵਿਚ ਇਨ੍ਹਾਂ ਦਾ ਝਗੜਾ ਹੋਇਆ ਸੀ, ਜਿਸ ਦਾ ਮੋਹਤਬਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ ।

ਕੀ ਦੱਸਿਆ ਥਾਣੇ ਦੇ ਐਸ. ਐਚ. ਓ. ਨੇ

ਐੱਸ. ਐੱਚ. ਓ. ਨੇ ਦੱਸਿਆ ਕਿ ਇਸੇ ਰੰਜਿਸ਼ ਕਾਰਨ ਰਾਜ ਸਿੰਘ ਉਰਫ ਰਾਜੂ ਭਈਆ ਨੇ ਆਪਣੇ ਸਾਥੀਆਂ ਜਗਤਾਰ ਸਿੰਘ ਪੁੱਤਰ ਆਤਮਾ ਸਿੰਘ, ਰਾਣਾ ਪੁੱਤਰ ਨਿੰਮਾ, ਰਮਨਦੀਪ ਕੌਰ ਪਤਨੀ ਰਾਜ ਸਿੰਘ, ਰੁਪਿੰਦਰ ਕੌਰ ਪਤਨੀ ਜਗਤਾਰ ਸਿੰਘ, ਸੁਮਨਦੀਪ ਕੌਰ ਪੁੱਤਰ ਰਾਜ ਸਿੰਘ, ਸੁਖਦੀਪ ਸਿੰਘ ਨਿਹੰਗ ਸਿੰਘ ਵਾਸੀ ਡਡਿਆਲਾ ਨਜ਼ਾਰਾ, ਹਰਪ੍ਰੀਤ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਭੈਲ, ਜ਼ਿਲਾ ਤਰਨਤਾਰਨ ਨਾਲ ਹਮ- ਮਸ਼ਵਰਾ ਹੋ ਕੇ ਆਪਣੇ ਸਾਂਢੂ ਦਵਿੰਦਰ ਸਿੰਘ ਦੇ ਘਰ ’ਤੇ ਤੇਜ਼ਧਾਰ ਹਥਿਆਰਾਂ (Sharp weapons) ਨਾਲ ਹਮਲਾ ਕਰਦਿਆਂ ਉਸ ਦਾ ਬੁਰੀ ਤਰ੍ਹਾਂ ਵੱਢ-ਟੁੱਕ ਕਰਦਿਆਂ ਕਤਲ ਕਰ ਦਿੱਤਾ ਅਤੇ ਘਰ ਵਿਚ ਮੌਜੂਦ ਉਸ ਦੀ ਮਾਤਾ ਕੁਲਵੰਤ ਕੌਰ ਤੇ ਬੇਟੀ ਮਨਪ੍ਰੀਤ ਕੌਰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ ।

ਕਿੰਨੇ ਵਿਅਕਤੀਆਂ ਵਿਰੁੱਧ ਕੀਤਾ ਗਿਆ ਹੈ ਕੇੇਸ ਦਰਜ

ਥਾਣਾ ਦੇ ਐੱਸ. ਐੱਚ. ਓ. ਨੇ ਦੱਸਿਆ ਕਿ, ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ । ਥਾਣਾ ਰੰਗੜ ਨੰਗਲ ਵਿਖੇ ਰਾਜ ਸਿੰਘ ਉਰਫ ਰਾਜੂ ਭਈਆ ਸਮੇਤ 7 ਵਿਰੁੱਧ ਮਾਮਲਾ ਦਰਜ (Case registered) ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

ਚਚੇਰੇ ਭੈਣ-ਭਰਾ ਦੀ ਟੈਂਕੀ ’ਚ ਡੁੱਬਣ ਕਾਰਨ ਹੋਈ ਮੌਤ

0
Child Death

ਅਬੋਹਰ, 13 ਜੁਲਾਈ 2026 : ਪੰਜਾਬ ਦੇ ਅਬੋਹਰ-ਸ੍ਰੀਗੰਗਾਨਗਰ ਕੌਮੀ ਮਾਰਗ ‘ਤੇ ਪਿੰਡ ਮੌਜਗੜ੍ਹ (Village Maujgarh) ਵਿਖੇ ਪਾਣੀ ਦੀ ਟੈਂਕੀ ਵਿਚ ਡੁੱਬਣ ਕਾਰਨ ਚਚੇਬੇ ਭਰਾ ‘ਤੇ ਭੈਣ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਇਹ ਦੋਵੇਂ ਬੱਚੇ

ਮਿਲੀ ਜਾਣਕਾਰੀ ਅਨੁਸਾਰ ਅਬੋਹਰ-ਸ਼੍ਰੀਗੰਗਾਨਗਰ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਮੌਜਗੜ੍ਹ ਪਿੰਡ ਦੇ ਰਹਿਣ ਵਾਲੇ ਜੋ ਦੋ ਚਚੇਰੇ ਭਰਾ-ਭੈਣ (Cousin) ਦੀ ਬੀਤੇ ਦਿਨ ਪਾਣੀ ਦੀ ਟੈਂਕੀ ’ਚ ਡੁੱਬਣ ਨਾਲ ਮੌਤ ਹੋ ਗਈ ਦੀ ਪਛਾਣ ਦੀਪਕ ਅਤੇ ਲਵਪ੍ਰੀਤ ਕੌਰ ਦੇ ਤੌਰ ‘ਤੇ ਹੋਈ ਹੈ । ਦੋਹਾਂ ਬੱਚਿਆਂ ਦੀਆਂ ਲਾਸ਼ਾਂ (Corpses) ਅੱਜ ਸਵੇਰੇ ਬਰਾਮਦ ਕੀਤੀਆਂ ਗਈਆਂ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਜਾਈਆਂ ਗਈਆਂ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਬੱਚਿਆਂ ਦੀ ਭਾਨ ਕਰਨ ਤੇ ਜਾ ਕੇ ਲੱਗਿਆ ਘਟਨਾਕ੍ਰਮ ਦਾ ਪਤਾ

ਪ੍ਰਾਪਤ ਜਾਣਕਾਰੀ ਅਨੁਸਾਰ ਮੌਜਗੜ੍ਹ ਪਿੰਡ ਦੇ ਰਹਿਣ ਵਾਲੇ ਮੁੰਨਾ ਲਾਲ ਦੇ ਪੁੱਤਰ ਦੀਪਕ ਅਤੇ ਰਣਜੀਤ ਪਿੰਡ ’ਚ ਕਿਸਾਨੀ ਦਾ ਕੰਮ ਕਰਦੇ ਹਨ । ਦੀਪਕ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ, ਜਦੋਂ ਕਿ ਰਣਜੀਤ ਦੀਆਂ ਚਾਰ ਧੀਆਂ ਹਨ। ਬੀਤੀ ਸਵੇਰੇ 11 ਵਜੇ ਦੇ ਕਰੀਬ ਦੀਪਕ ਦਾ 6 ਸਾਲਾ ਪੁੱਤਰ ਸਿਧਾਂਤ ਆਪਣੀ ਚਚੇਰੀ ਭੈਣ ਲਵਪ੍ਰੀਤ ਜੋ ਕਿ ਲਗਭਗ 8 ਸਾਲ ਦੀ ਹੈ, ਨਾਲ ਖੇਡਣ ਲਈ ਬਾਹਰ ਗਿਆ ਸੀ ।

ਜਦੋਂ ਉਹ ਦੁਪਹਿਰ ਤਕ ਘਰ ਨਹੀਂ ਪਰਤੇ ਤਾਂ ਭਾਲ ਸ਼ੁਰੂ ਕੀਤੀ ਗਈ ਪਰ ਉਨ੍ਹਾਂ ਦਾ ਕਿਤੇ ਪਤਾ ਨਹੀਂ ਲਗਿਆ । ਜਦੋਂ ਸ਼ਾਮ ਤਕ ਬੱਚੇ ਨਹੀਂ ਮਿਲੇ ਤਾਂ ਪੂਰੇ ਪਿੰਡ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ । ਇਸ ਦੌਰਾਨ ਸਵੇਰੇ 2 ਵਜੇ ਦੇ ਕਰੀਬ ਲੜਕੀ ਲਵਪ੍ਰੀਤ ਦੀ ਲਾਸ਼ ਪਿੰਡ ਤੋਂ ਦੂਰ ਜਾਖੜ ਦੀ ਟੋਫੀ ਫੈਕਟਰੀ ਦੇ ਨੇੜੇ ਇਕ ਪਾਣੀ ਦੀ ਟੈਂਕੀ ਤੋਂ ਬਰਾਮਦ ਹੋਈ ।

ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ

ਫਿਰ ਲੋਕਾਂ ਨੇ ਉਸੇ ਟੈਂਕੀ ਵਿਚ ਸਿਧਾਂਤ ਦੀ ਭਾਲ ਸ਼ੁਰੂ ਕੀਤੀ ਅਤੇ ਸਵੇਰੇ 5 ਵਜੇ ਦੇ ਕਰੀਬ ਉਸ ਦੀ ਲਾਸ਼ ਬਰਾਮਦ ਹੋਈ । ਦੋਵਾਂ ਬੱਚਿਆਂ ਦੀ ਮੌਤ ਦੀ ਦੁਖਦਾਈ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ । ਘਟਨਾ ਦੀ ਜਾਣਕਾਰੀ ਮਿਲਦੇ ਹੀ ਖੂਈਆਂ ਸਰਵਰ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਸਰਕਾਰੀ ਹਸਪਤਾਲ ਪਹੁੰਚਾਇਆ । ਪਤਾ ਲੱਗਾ ਹੈ ਕਿ ਮ੍ਰਿਤਕ ਸਿਧਾਂਤ ਪਰਿਵਾਰ ਵਿਚ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ।

ਬਿਹਾਰ ਵਿਚ ਫ਼ੌਜੀ ਜਵਾਨ ਅਤੇ ਉਸ ਦੇ ਪਿਤਾ ਦਾ ਗੋਲੀ ਮਾਰ ਕੇ ਕਰ ਦਿੱਤਾ ਕਤਲ

0
Bihar Murder

ਬਿਹਾਰ, 13 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਵੈਸ਼਼ਾਲੀ ਦੇ ਬਿਦੂਪੁਰ ਥਾਣਾ ਖੇਤਰ ਵਿਚ ਇਕ ਫੌਜੀ ਜਵਾਨ ਅਤੇ ਉਸਦੇ ਪਿਤਾ ਦੀ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਹੈ ।

ਕੌਣ ਹੈ ਦੋਵੇਂ ਮ੍ਰਿਤਕ

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ (Vaishali District) ਦੇ ਬਿਦੂਪੁਰ ਥਾਣਾ ਖੇਤਰ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਜੋ ਇਕ ਭਾਰਤੀ ਫ਼ੌਜੀ ਜਵਾਨ ਅਤੇ ਉਸ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਵਿਚ ਮ੍ਰਿਤਕਾਂ ਦੀ ਪਛਾਣ ਨਾਰਿਕ ਰਾਏ ਅਤੇ ਉਨ੍ਹਾਂ ਦੇ ਪੁੱਤਰ ਜਿਤੇਂਦਰ ਕੁਮਾਰ ਵਜੋਂ ਹੋਈ ਹੈ, ਜੋ ਭਾਰਤੀ ਫ਼ੌਜ ਵਿਚ ਤਾਇਨਾਤ ਸੀ ।

ਕੀ ਦੱਸਿਆ ਸਦਰ ਦੇ ਐਸ. ਡੀ. ਪੀ. ਓ. ਨੇ

ਪੁਲਸ ਮੁਤਾਬਕ ਇਹ ਖੂਨੀ ਝੜਪ ਘਰ ਦੇ ਰਸਤੇ ਨੂੰ ਲੈ ਕੇ ਹੋਏ ਵਿਵਾਦ ਕਾਰਨ ਹੋਈ । ਸਦਰ ਦੇ ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਜਿਲਾ ਵੈਸ਼਼ਾਲੀ ਦੇ ਬਿਦੂਪੁਰ ਥਾਣਾ ਖੇਤਰ ਵਿਚ ਇਕ ਫੌਜੀ ਜਵਾਨ ਅਤੇ ਉਸਦੇ ਪਿਤਾ ਦੀ ਗੋਲੀਬਾਰੀ (Shooting) ਕਰਕੇ ਕਤਲ ਕਰ ਦਿੱਤਾ ਹੈ । ਐਸ. ਡੀ. ਪੀ. ਓ. ਸੁਬੋਧ ਕੁਮਾਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਕ ਰਸਤੇ ਦੇ ਸ਼ੱਕੀ ਜ਼ਮੀਨੀ ਵਿਵਾਦ ਦੇ ਚੱਲਦਿਆਂ ਮੁਲਜ਼ਮਾਂ ਨੇ ਨਾਰਿਕ ਰਾਏ ਅਤੇ ਉਨ੍ਹਾਂ ਦੇ ਪੁੱਤਰ ਜਿਤੇਂਦਰ ਕੁਮਾਰ ਨੂੰ ਗੋਲੀ ਮਾਰ ਦਿਤੀ, ਜੋ ਕਿ ਇਕ ਫ਼ੌਜੀ ਜਵਾਨ ਸੀ ।

ਪੁਲਸ ਨੇ ਮੁਲਾਜਮਾਂ ਦੀ ਗ੍ਰਿਫ਼ਤਾਰੀ ਲਈ ਕਰ ਦਿੱਤੀ ਹੈ ਛਾਪੇਮਾਰੀ ਸ਼ੁਰੂ

ਰਾਏ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕੁਮਾਰ ਨੇ ਸਦਰ ਹਸਪਤਾਲ ਵਿਚ ਆਖਰੀ ਸਾਹ ਲਿਆ ਜਿੱਥੇ ਉਨ੍ਹਾਂ ਨੂੰ ਇਲਾਜ ਲਈ ਲਿਜਾਇਆ ਗਿਆ ਸੀ । ਪੁਲਸ ਨੇ ਘਟਨਾ ਵਾਲੀ ਥਾਂ ਤੋਂ ਚਾਰ ਕਾਰਤੂਸ ਬਰਾਮਦ ਕੀਤੇ ਹਨ ਅਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਅਗਲੀ ਕਾਰਵਾਈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ (Raid) ਜਾਰੀ ਹੈ ।

ਮਹਿੰਗਾਈ ਦੀ ਵਧਦੀ ਜਾ ਰਹੀ ਮਾਰ ਕਾਰਨ ਰਸੋਈ ਦਾ ਬਜਟ ਵਿਗੜਿਆ

0
Vegitables

ਚੰਡੀਗੜ੍ਹ, 13 ਜੁਲਾਈ 2026 : ਭਾਰਤ ਦੇਸ਼ ਦੇ ਵਿਚ ਲਗਾਤਾਰ ਵਧਦੀ ਜਾ ਰਹੀ ਸਿਖਰਾਂ ਦੀ ਮਹਿੰਗਾਈ (Inflation) ਦੇ ਕਾਰਨ ਬਹੁਤ ਵੱਡਾ ਅਸਰ ਮੱਧਮ ਵਰਗ ਦੀ ਰਸੋਈ ‘ਤੇ ਪੈਂਦਾ ਜਾ ਰਿਹਾ ਹੈ ।

ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਦੇ ਰੇਟਾਂ ਵਿਚ ਵਾਧੇ ਕਾਰਨ ਘਰੇਲੂ ਬਜਟ ਹਿੱਲਿਆ

ਦੇਸ਼ ਭਰ ਵਿਚ ਲਗਾਤਾਰ ਵੱਧ ਰਹੀ ਮਹਿੰਗਾਈ ਦਾ ਸੱਭ ਤੋਂ ਵੱਡਾ ਅਸਰ ਹੁਣ ਆਮ ਲੋਕਾਂ ਦੀ ਰਸੋਈ ’ਤੇ ਪੈ ਰਿਹਾ ਹੈ । ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਸਬਜ਼ੀਆਂ (Vegitables) ਦੇ ਭਾਅ ਨੇ ਘਰੇਲੂ ਬਜਟ ਹਿਲਾ ਕੇ ਰੱਖ ਦਿਤਾ ਹੈ । ਇਕ ਸਮਾਂ ਸੀ ਜਦੋਂ ਚਾਰ-ਪੰਜ ਸੌ ਰੁਪਏ ਵਿਚ ਕਈ ਦਿਨਾਂ ਲਈ ਸਬਜ਼ੀਆਂ ਆ ਜਾਂਦੀਆਂ ਸਨ, ਪਰ ਹੁਣ ਇੰਨੀ ਹੀ ਰਕਮ ਨਾਲ ਦੋ-ਤਿੰਨ ਦਿਨ ਦੀ ਲੋੜ ਵੀ ਮੁਸ਼ਕਲ ਨਾਲ ਪੂਰੀ ਹੋ ਰਹੀ ਹੈ ।

ਹਰੇਕ ਵਰਗ ਦਾ ਪਰਿਵਾਰ ਖਰਜੇ ਘਟਾਉਣ ਨੂੰ ਹੋ ਰਿਹੇ ਮਜ਼ਬੂਰ

ਮਹਿੰਗਾਈ ਕਾਰਨ ਹਰ ਵਰਗ ਦਾ ਪਰਵਾਰ ਖ਼ਰਚੇ ਘਟਾਉਣ ਲਈ ਮਜਬੂਰ ਹੋ ਰਿਹਾ ਹੈ । ਸਥਾਨਕ ਬਾਜ਼ਾਰਾਂ ਵਿਚ ਟਮਾਟਰ 25 ਤੋਂ 35 ਰੁਪਏ, ਆਲੂ 30 ਤੋਂ 38 ਰੁਪਏ, ਪਿਆਜ਼ 35 ਤੋਂ 47 ਰੁਪਏ, ਭਿੰਡੀ 40 ਤੋਂ 60 ਰੁਪਏ, ਗੋਭੀ 35 ਤੋਂ 50 ਰੁਪਏ, ਬੈਂਗਣ 30 ਤੋਂ 45 ਰੁਪਏ, ਕਰੇਲਾ 50 ਤੋਂ 70 ਰੁਪਏ, ਸ਼ਿਮਲਾ ਮਿਰਚ 60 ਤੋਂ 90 ਰੁਪਏ, ਹਰੀ ਮਿਰਚ 65 ਤੋਂ 80 ਰੁਪਏ, ਅਦਰਕ 100 ਤੋਂ 140 ਰੁਪਏ ਅਤੇ ਲਸਣ 180 ਤੋਂ 250 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੇ ਹਨ । ਹਰੀ ਧਨੀਆ ਵੀ 10 ਤੋਂ 20 ਰੁਪਏ ਪ੍ਰਤੀ ਗੁੱਛਾ ਵਿਕਣ ਕਾਰਨ ਲੋਕਾਂ ਦੀ ਜੇਬ ’ਤੇ ਵਾਧੂ ਬੋਝ ਪੈ ਰਿਹਾ ਹੈ ।

ਵਧਦੇ ਰੇਟਾਂ ਕਾਰਨ ਘਰ ਚਲਾਉਣਾ ਹੋਇਆ ਪਿਆ ਹੈ ਕਾਫੀ ਔਖਾ

ਡਾਕਟਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਆਮ ਘਰਾਂ ਦਾ ਰਸੋਈ ਦਾ ਬਜਟ (Kitchen budget) ਹਰ ਮਹੀਨੇ ਵਿਗੜਦਾ ਜਾ ਰਿਹਾ ਹੈ । ਸਬਜ਼ੀਆਂ ਦੇ ਨਾਲ-ਨਾਲ ਦਾਲਾਂ, ਖਾਣ ਵਾਲੇ ਤੇਲ, ਦੁੱਧ, ਰਸੋਈ ਗੈਸ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿਚ ਵੀ ਲਗਾਤਾਰ ਵਾਧਾ ਹੋਣ ਕਾਰਨ ਘਰ ਚਲਾਉਣਾ ਪਹਿਲਾਂ ਨਾਲੋਂ ਕਾਫ਼ੀ ਔਖਾ ਹੋ ਗਿਆ ਹੈ । ਕਈ ਪਰਵਾਰ ਹੁਣ ਮਹਿੰਗੀਆਂ ਸਬਜ਼ੀਆਂ ਖਰੀਦਣ ਦੀ ਬਜਾਏ ਸਸਤੀਆਂ ਸਬਜ਼ੀਆਂ ਨਾਲ ਹੀ ਕੰਮ ਚਲਾ ਰਹੇ ਹਨ ।

ਮੰਡੀਆਂ ਵਿਚ ਆਮਦ ਘਟਣ ਨਾਲ ਕੀਮਤਾਂ ਵਿਚ ਆ ਜਾਂਦੀ ਹੈ ਤੇਜੀ

ਕ੍ਰਿਸ਼ ਕੁਮਾਰ ਨੇ ਕਿਹਾ ਕਿ ਮੌਸਮ ਵਿਚ ਤਬਦੀਲੀ, ਬਰਸਾਤ, ਖੇਤਾਂ ਵਿਚ ਘੱਟ ਪੈਦਾਵਾਰ, ਮੰਡੀਆਂ (Markets) ਵਿੱਚ ਸਪਲਾਈ ਦੀ ਕਮੀ ਅਤੇ ਡੀਜ਼ਲ ਸਮੇਤ ਆਵਾਜਾਈ ਦੇ ਵਧੇ ਖ਼ਰਚੇ ਸਬਜ਼ੀਆਂ ਦੇ ਭਾਅ ਵਧਣ ਦੇ ਮੁੱਖ ਕਾਰਨ ਹਨ । ਜਦੋਂ ਮੰਡੀਆਂ ਵਿਚ ਆਮਦ ਘਟਦੀ ਹੈ ਤਾਂ ਕੀਮਤਾਂ ਵਿਚ ਤੇਜ਼ੀ ਆ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਖਪਤਕਾਰਾਂ ’ਤੇ ਪੈਂਦਾ ਹੈ ।

ਹਰਿਆਣਾ ਵਿਖੇ ਬੀ. ਐਲ. ਓ. ਨਾਲ ਕੀਤੀ ਗਾਲੀ-ਗਲੋਚ ਤੇ ਪਾੜੇ ਕੱਪੜੇ

0
BLO

ਹਰਿਆਣਾ, 11 ਜੁਲਾਈ 2026 : ਹਰਿਆਣਾ (Haryana) ਦੇ ਨਾਥੂਸਰੀ ਖੇਤਰ ਵਿਖੇ ਐਸ. ਆਈ. ਆਰ. ਤਹਿਤ ਡਿਊਟੀ ਨਿਭਾ ਰਹੇ ਬੀ. ਐਲ. ਓ. (B. L. O.) ਨਾਲ ਗਾਲੀ-ਗਲੋਚ ਤੇ ਕੱਪੜੇ ਪਾੜਨ ਦਾ ਘਟਨਾਕ੍ਰਮ ਵਾਪਰਿਆ ਹੈ।

ਕੌਣ ਹੈ ਇਹ ਬੀ. ਐਲ. ਓ.

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇੇ ਨਾਥੂਸਰੀ ਖੇਤਰ (Nathusiri area) ਵਿਖੇ ਜੋ ਐਸ. ਆਈ. ਆਰ. ਫਾਰਮ ਭਰਨ ਦੀ ਡਿਊਟੀ ਨਿਭਾਉਣ ਵੇਲੇ ਬੀ. ਐਲ. ਓ. ਨਾਲ ਇਕ ਵਿਅਕਤੀ ਵਲੋਂ ਗਾਲੀ-ਗਲੋਚ (Swearing) ਤੇ ਕੱਪੜੇ ਪਾੜੇ ਗਏ ਹਨ ਦੀ ਪਛਾਣ ਹਰਪਾਲ ਸਿੰਘ ਦੇ ਤੌਰ ਤੇ ਹੋਈ ਹੈ। ਪੀੜ੍ਹਤ ਬੀ. ਐਲ. ਓ. ਨੇ ਪੁਲਸ ਕੋਲ ਸਿਕਾਇਤ ਦਰਜ ਕਰਵਾ ਕੇ ਸਬੰਧਤ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।

ਕੀ ਜਾਣਕਾਰੀ ਦਿੱਤੀ ਬੀ. ਐਲ. ਓ. ਨੇ

ਸਿ਼ਕਾਇਤਕਰਤਾ ਬੂਥ ਲੈਵਲ ਅਫ਼ਸਰ (ਬੀ. ਐੱਲ. ਓ.) ਹਰਪਾਲ ਸਿੰਘ (Harpal Singh) ਨੇ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਸਹਾਇਕ ਦੀਪਕ ਕੁਮਾਰ ਨਾਲ ਐੱਸ. ਆਈ. ਆਰ. ਫਾਰਮ (S. I. R. Form) ਭਰਨ ਦੀ ਸਰਕਾਰੀ ਡਿਊਟੀ ਲਈ ਚੌਪਟਾ ਸਥਿਤ ਭੱਟੂ ਰੋਡ ‘ਤੇ ਧਰਮਵੀਰ ਸਿੰਘ ਮੋਠੀਆਂ ਦੇ ਘਰ ਗਏ ਸਨ । ਜਦੋਂ ਉਹ ਉੱਥੇ ਪਹੁੰਚੇ ਤਾਂ ਘਰੋਂ ਬਾਹਰ ਆਈ ਇੱਕ ਔਰਤ ਤੋਂ ਉਨ੍ਹਾਂ ਨੇ ਉਹ ਐੱਸ. ਆਈ. ਆਰ. ਫਾਰਮ ਮੰਗੇ, ਜੋ ਕੁਝ ਦਿਨ ਪਹਿਲਾਂ ਭਰਨ ਲਈ ਦਿੱਤੇ ਗਏ ਸਨ। ਪਰ ਉਕਤ ਔਰਤ ਨੇ ਉਹ ਫਾਰਮ ਬਿਨਾਂ ਭਰੇ (ਖਾਲੀ) ਹੀ ਵਾਪਸ ਲਿਆ ਕੇ ਦੇ ਦਿੱਤੇ ।

ਬੀ. ਐੱਲ. ਓ. ਹਰਪਾਲ ਸਿੰਘ ਅਨੁਸਾਰ ਜਦੋਂ ਫਾਰਮ ਖਾਲੀ ਮਿਲੇ ਤਾਂ ਉਨ੍ਹਾਂ ਨੇ ਜਿ਼ੰਮੇਵਾਰੀ ਤਹਿਤ ਔਰਤ ਦੇ ਪਤੀ ਨੂੰ ਫ਼ੋਨ ਕੀਤਾ ਅਤੇ ਸਮਝਾਇਆ ਕਿ “ਇਹ ਫਾਰਮ ਭਰਨਾ ਬਹੁਤ ਜ਼ਰੂਰੀ ਹੈ, ਜੇਕਰ ਤੁਸੀਂ ਇਹ ਫਾਰਮ ਨਹੀਂ ਭਰੋਗੇ ਤਾਂ ਤੁਹਾਡੀ ਵੋਟ ਰੱਦ (ਕੱਟ) ਕੀਤੀ ਜਾ ਸਕਦੀ ਹੈ । ਇੰਨੀ ਗੱਲ ਕਹਿਣ ਤੋਂ ਬਾਅਦ ਬੀ. ਐੱਲ. ਓ. ਆਪਣੇ ਸਹਾਇਕ ਨਾਲ ਉਸ ਘਰੋਂ ਨਿਕਲ ਕੇ ਭੱਟੂ ਰੋਡ ਵੱਲ ਅੱਗੇ ਚਲੇ ਗਏ ।

ਆਲੇ-ਦੁਆਲੇ ਦੇ ਲੋਕਾਂ ਨੇ ਛੁੱਡਵਾਇਆ ਬੀ. ਐਲ. ਓ. ਨੂੰ

ਹਰਪਾਲ ਸਿੰਘ ਨੇ ਦੱਸਿਆ ਕਿ ਫ਼ੋਨ ‘ਤੇ ਹੋਈ ਇਸ ਗੱਲਬਾਤ ਤੋਂ ਖ਼ਫ਼ਾ ਹੋ ਕੇ ਧਰਮਵੀਰ ਸਿੰਘ ਮੋਠੀਆ ਨੇ ਪਿੱਛੋਂ ਆ ਕੇ ਉਨ੍ਹਾਂ ਨੂੰ ਰੋਕ ਲਿਆ। ਮੁਲਜ਼ਮ ਨੇ ਆਉਂਦਿਆਂ ਹੀ ਬੀ. ਐੱਲ. ਓ. ਨਾਲ ਗਾਲੀ-ਗਲੋਚ ਅਤੇ ਬਦਸਲੂਕੀ ਸ਼ੁਰੂ ਕਰ ਦਿੱਤੀ ਅਤੇ ਦੇਖਦਿਆਂ ਹੀ ਦੇਖਦਿਆਂ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਇਸ ਹਮਲੇ ਦੌਰਾਨ ਮੁਲਜ਼ਮ ਨੇ ਬੀ. ਐੱਲ. ਓ. ਦੇ ਕੱਪੜੇ ਤੱਕ ਪਾੜ ਦਿੱਤੇ । ਹੰਗਾਮਾ ਹੁੰਦਾ ਦੇਖ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਬੀ. ਐੱਲ. ਓ. ਨੂੰ ਮੁਲਜ਼ਮ ਦੇ ਚੁੰਗਲ ਵਿੱਚੋਂ ਛੁਡਾਇਆ ।

ਕੀ ਆਖਿਆ ਥਾਣਾ ਇੰਚਾਰਜ ਨੇ

ਇਸ ਸਬੰਧੀ ਜਦੋਂ ਚੌਪਟਾ ਪੁਲਿਸ ਥਾਣਾ ਦੇ ਇੰਚਾਰਜ (Police Station In-charge) ਪ੍ਰਦੀਪ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਬੀ. ਐੱਲ. ਓ. ਵੱਲੋਂ ਸ਼ਿਕਾਇਤ ਮਿਲ ਚੁੱਕੀ ਹੈ । ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਸਰਕਾਰੀ ਮੁਲਾਜ਼ਮ ‘ਤੇ ਹੋਏ ਇਸ ਹਮਲੇ ਕਾਰਨ ਇਲਾਕੇ ਦੇ ਹੋਰਨਾਂ ਮੁਲਾਜ਼ਮਾਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ ।

ਪੰਜਾਬ ਸਰਕਾਰ ਨੇ ਵੱਡੀ ਪੱਧਰ ‘ਤੇ ਕੀਤੇ ਪਟਵਾਰੀਆਂ ਦੇ ਤਬਾਦਲੇ

0
transfers-1

ਚੰਡੀਗੜ੍ਹ, 11 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਹੁਕਮ ਜਾਰੀ ਕਰਕੇ ਕੰਮ-ਕਾਜ ਹੋਰ ਵਧੀਆ ਤਰੀਕੇ ਨਾਲ ਚਲਾਉਣ ਦੇ ਚਲਦਿਆਂ 132 ਪਟਵਾਰੀਆਂ (Patwaris) ਦੇ ਤਬਾਦਲੇ ਕਰ ਦਿੱਤੇ ਗਏ ਹਨ । ਜਿਨ੍ਹਾਂ ਪਟਵਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ :

transfers

transfers-3

transfers-4

ਵੀਅਤਨਾਮ ਵਿਖੇ ਕਿਸ਼ਤੀ ਪਲਟ ਜਾਣ ਕਾਰਨ ਹੋਈ ਭਾਰਤੀ ਵਿਅਕਤੀਆਂ ਦੀ ਮੌਤ

0
Vietnam Incident

ਵੀਅਤਨਾਮ, 11 ਜੁਲਾਈ 2026 : ਵੀਅਤਨਾਮ (Vietnam) ਦੇ ਫੂ ਕੁਓਕ ਟਾਪੂ ਨੇੜੇ ਸਮੁੰਦਰ ਵਿਚ ਕਿਸ਼ਤੀ ਦੇ ਉਲਟ ਜਾਣ ਦੇ ਕਾਰਨ ਕਈ ਭਾਰਤੀ ਸੈਲਾਨੀਆਂ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕਿੰਨੇ ਭਾਰਤੀ ਵਿਅਕਤੀ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਜੋ ਸਮੁੰਦਰ ਵਿਚ ਇਕ ਕਿਸ਼ਤੀ ਦੇ ਪਲਟ (Boat capsizes) ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਚਲਦਿਆਂ 15 ਭਾਰਤੀ ਸੈਲਾਨੀਆਂ (Indian tourists) ਦੀ ਮੌਤ ਹੋ ਗਈ ਹੈ । ਜਦੋਂ ਕਿ ਕਿਸ਼ਤੀ ਵਿਚ 32 ਭਾਰਤੀਆਂ ਸਮੇਤ 53 ਸੈਲਾਨੀ ਸਵਾਰ ਸਨ । ਹਨੋਈ ਵਿੱਚ ਭਾਰਤੀ ਦੂਤਾਵਾਸ ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਹਾਦਸੇ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ । ਜਦਿਕ ਡੁੱਬੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਲਗਾਤਾਰ ਜਾਰੀ ਹੈ ।

ਕੀ ਆਖਿਆ ਹੈ ਦੂਤਾਵਾਸ ਨੇ

ਦੂਤਾਵਾਸ ਨੇ ਕਿਹਾ ਹੈ ਕਿ ਸਥਾਨਕ ਅਧਿਕਾਰੀ ਘਟਨਾ ਦੀ ਪੂਰੀ ਜਾਣਕਾਰੀ ਹਾਸਲ ਕਰ ਰਹੇ ਹਨ । ਦੂਤਾਵਾਸ (Embassy) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ`’ਤੇ ਇੱਕ ਪੋਸਟ ਵਿੱਚ ਕਿਹਾ ਕਿ ਇੱਕ ਦੁਖਦਾਈ ਘਟਨਾ ਵਿੱਚ ਸ਼ਨੀਵਾਰ ਨੂੰ ਵੀਅਤਨਾਮ ਵਿੱਚ ਫੂ ਕੁਓਕ ਟਾਪੂ ਦੇ ਨੇੜੇ ਕਈ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ ਹੈ । ਬਚਾਅ ਅਭਿਆਨ ਜਾਰੀ ਰਹਿਣ ਦੇ ਵਿਚਕਾਰ ਭਾਰਤੀ ਮਿਸ਼ਨ ਨੇ ਕੰਟਰੋਲ ਰੂਮ (Control room) ਸਥਾਪਿਤ ਕੀਤੇ ਹਨ ।

ਦੂਤਾਵਾਸ ਨੇ ਕਰ ਦਿੱਤੇ ਹਨ ਕੰਟਰੋਲ ਰੂਮ ਸਥਾਪਤ ਕਰਕੇੇ ਹੈਲਪਲਾਈਨ ਨੰਬਰ

ਐਮਰਜੈਂਸੀ ਸਥਿਤੀ ਵਿੱਚ ਪੀੜਤਾਂ ਦੀ ਮਦਦ ਅਤੇ ਜਾਣਕਾਰੀ ਲਈ ਹੋ ਚੀ ਮਿਨ੍ਹ ਸਿਟੀ ਵਿੱਚ ਭਾਰਤੀ ਕੌਂਸਲੇਟ ਜਨਰਲ ਅਤੇ ਹਨੋਈ ਸਥਿਤ ਦੂਤਾਵਾਸ ਵਿੱਚ 24 ਘੰਟੇ ਕੰਮ ਕਰਨ ਵਾਲੇ ਕੰਟਰੋਲ ਰੂਮ ਸਥਾਪਤ ਕਰਕੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ । ਪਹਿਲੇ ਕੰਟਰੋਲ ਰੂਮ ਨਾਲ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ : +84 36 281 7930, +84 91 552 37 14, ਅਤੇ +84 33 452 0414 ਜਦਿਕ ਹਨੋਈ ਵਿੱਚ ਦੂਜੇ ਕੰਟਰੋਲ ਰੂਮ ਨਾਲ +84 91 308 9165 `ਤੇ ਸੰਪਰਕ ਕੀਤਾ ਜਾ ਸਕਦਾ ਹੈ ।