ਬਟਾਲਾ ਵਿਖੇ ਪੁਲਸ ਚੌਂਕੀ ‘ਤੇ ਗ੍ਰਨੇਡ ਹਮਲੇ ਦਾ ਤੀਸਰਾ ਦੋਸ਼ੀ ਕੀਤਾ ਗ੍ਰਿਫ਼ਤਾਰ

0
26
Arrest

ਬਟਾਲਾ, 8 ਅਗਸਤ 2026 : ਪੰਜਾਬ ਦੇ ਜਿਲਾ ਗੁਰਦੁਾਸਪੁਰ (Gurdaspur) ਦੇ ਸ਼ਹਿਰ ਬਟਾਲਾ ਦੀ ਅਰਬਨ ਐਸਟੇਟ ਪੁਲਸ ਚੌਂਕੀ ਵਿਖੇ ਗ੍ਰਨੇਡ ਹਮਲੇ ਵਿਚ ਸ਼ਾਮਲ ਤੀਸਰੇ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਕੌਣ ਹੈ ਇਹ ਤੀਸਰਾ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ (Counterintelligence) ਜਲੰਧਰ ਨੇ ਜੋ ਬਟਾਲਾ ਪੁਲਸ ਨਾਲ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਬਟਾਲਾ ਵਿਖੇ ਬਣੀ ਅਰਬਨ ਐਸਟੇਟ ਪੁਲਸ ਚੌਂਕੀ ‘ਤੇ ਇਕ ਅਗਸਤ ਨੂੰ ਗ੍ਰਨੇਡ ਨਾਲ ਹਮਲਾ (Grenade attack) ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਤੋਂ ਰਹਿ ਗਏ ਤੀਸਰੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਦੀ ਪਛਾਣ ਕਰਨਜੀਤ ਸਿੰਘ ਉਰਫ ਬੱਚਾ ਪੁੱਤਰ ਰਮਨਜੀਤ ਸਿੰਘ ਵਾਸੀ ਸਿਵ ਨਗਰ ਬਟਾਲਾ ਦੇ ਤੌਰ ‘ਤੇ ਹੋਈ ਹੈ ।

ਕੀ ਸਾਹਮਣੇ ਆਇਆ ਜਾਂਚ ਵਿਚ

ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਪੰਜਾਬ ਵਿਚ ਪੁਲਸ ਚੌਕੀਆਂ ਅਤੇ ਥਾਣਿਆਂ ਨੂੰ ਨਿਸ਼ਾਨਾ ਬਣਾ ਕੇ ਇਸ ਤਰ੍ਹਾਂ ਦੇ ਹੋਰ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ । ਪੁਲਸ ਨੇ ਸਮੇਂ ਸਿਰ ਗ੍ਰਿਫਤਾਰੀ ਕਰਕੇ ਸੰਭਾਵੀ ਵੱਡੀ ਵਾਰਦਾਤ ਨੂੰ ਟਾਲਣ ਵਿੱਚ ਸਫਲਤਾ ਹਾਸਲ ਕੀਤੀ ਹੈ । ਕਾਊਂਟਰ ਇੰਟੈਲੀਜੈਂਸ ਅਤੇ ਬਟਾਲਾ ਪੁਲਿਸ ਹੁਣ ਪੂਰੇ ਅੱਤਵਾਦੀ ਨੈੱਟਵਰਕ ਦੇ ਸਬੰਧਾਂ ਦੀ ਜਾਂਚ ਵਿੱਚ ਜੁਟੀ ਹੋਈ ਹੈ । ਜਾਂਚ ਏਜੰਸੀਆਂ (Investigating agencies) ਵਿਦੇਸ਼ਾਂ ‘ਚ ਬੈਠੇ ਹੈਂਡਲਰ, ਸਥਾਨਕ ਮਦਦ ਕਰਨ ਵਾਲੇ ਲੋਕਾਂ ਅਤੇ ਮਾਡਿਊਲ ਨਾਲ ਜੁੜੇ ਹੋਰ ਮੈਂਬਰਾਂ ਦੀ ਪਛਾਣ ਕਰਨ ਦੀ ਕੋਸਿ਼ਸ਼ ਕਰ ਰਹੀਆਂ ਹਨ ।

LEAVE A REPLY

Please enter your comment!
Please enter your name here