Home Blog Page 48

ਵੀਅਤਨਾਮ ਵਿਖੇ ਕਿਸ਼ਤੀ ਪਲਟ ਜਾਣ ਕਾਰਨ ਹੋਈ ਭਾਰਤੀ ਵਿਅਕਤੀਆਂ ਦੀ ਮੌਤ

0
Vietnam Incident

ਵੀਅਤਨਾਮ, 11 ਜੁਲਾਈ 2026 : ਵੀਅਤਨਾਮ (Vietnam) ਦੇ ਫੂ ਕੁਓਕ ਟਾਪੂ ਨੇੜੇ ਸਮੁੰਦਰ ਵਿਚ ਕਿਸ਼ਤੀ ਦੇ ਉਲਟ ਜਾਣ ਦੇ ਕਾਰਨ ਕਈ ਭਾਰਤੀ ਸੈਲਾਨੀਆਂ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕਿੰਨੇ ਭਾਰਤੀ ਵਿਅਕਤੀ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਜੋ ਸਮੁੰਦਰ ਵਿਚ ਇਕ ਕਿਸ਼ਤੀ ਦੇ ਪਲਟ (Boat capsizes) ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਚਲਦਿਆਂ 15 ਭਾਰਤੀ ਸੈਲਾਨੀਆਂ (Indian tourists) ਦੀ ਮੌਤ ਹੋ ਗਈ ਹੈ । ਜਦੋਂ ਕਿ ਕਿਸ਼ਤੀ ਵਿਚ 32 ਭਾਰਤੀਆਂ ਸਮੇਤ 53 ਸੈਲਾਨੀ ਸਵਾਰ ਸਨ । ਹਨੋਈ ਵਿੱਚ ਭਾਰਤੀ ਦੂਤਾਵਾਸ ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਹਾਦਸੇ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ । ਜਦਿਕ ਡੁੱਬੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਲਗਾਤਾਰ ਜਾਰੀ ਹੈ ।

ਕੀ ਆਖਿਆ ਹੈ ਦੂਤਾਵਾਸ ਨੇ

ਦੂਤਾਵਾਸ ਨੇ ਕਿਹਾ ਹੈ ਕਿ ਸਥਾਨਕ ਅਧਿਕਾਰੀ ਘਟਨਾ ਦੀ ਪੂਰੀ ਜਾਣਕਾਰੀ ਹਾਸਲ ਕਰ ਰਹੇ ਹਨ । ਦੂਤਾਵਾਸ (Embassy) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ`’ਤੇ ਇੱਕ ਪੋਸਟ ਵਿੱਚ ਕਿਹਾ ਕਿ ਇੱਕ ਦੁਖਦਾਈ ਘਟਨਾ ਵਿੱਚ ਸ਼ਨੀਵਾਰ ਨੂੰ ਵੀਅਤਨਾਮ ਵਿੱਚ ਫੂ ਕੁਓਕ ਟਾਪੂ ਦੇ ਨੇੜੇ ਕਈ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ ਹੈ । ਬਚਾਅ ਅਭਿਆਨ ਜਾਰੀ ਰਹਿਣ ਦੇ ਵਿਚਕਾਰ ਭਾਰਤੀ ਮਿਸ਼ਨ ਨੇ ਕੰਟਰੋਲ ਰੂਮ (Control room) ਸਥਾਪਿਤ ਕੀਤੇ ਹਨ ।

ਦੂਤਾਵਾਸ ਨੇ ਕਰ ਦਿੱਤੇ ਹਨ ਕੰਟਰੋਲ ਰੂਮ ਸਥਾਪਤ ਕਰਕੇੇ ਹੈਲਪਲਾਈਨ ਨੰਬਰ

ਐਮਰਜੈਂਸੀ ਸਥਿਤੀ ਵਿੱਚ ਪੀੜਤਾਂ ਦੀ ਮਦਦ ਅਤੇ ਜਾਣਕਾਰੀ ਲਈ ਹੋ ਚੀ ਮਿਨ੍ਹ ਸਿਟੀ ਵਿੱਚ ਭਾਰਤੀ ਕੌਂਸਲੇਟ ਜਨਰਲ ਅਤੇ ਹਨੋਈ ਸਥਿਤ ਦੂਤਾਵਾਸ ਵਿੱਚ 24 ਘੰਟੇ ਕੰਮ ਕਰਨ ਵਾਲੇ ਕੰਟਰੋਲ ਰੂਮ ਸਥਾਪਤ ਕਰਕੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ । ਪਹਿਲੇ ਕੰਟਰੋਲ ਰੂਮ ਨਾਲ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ : +84 36 281 7930, +84 91 552 37 14, ਅਤੇ +84 33 452 0414 ਜਦਿਕ ਹਨੋਈ ਵਿੱਚ ਦੂਜੇ ਕੰਟਰੋਲ ਰੂਮ ਨਾਲ +84 91 308 9165 `ਤੇ ਸੰਪਰਕ ਕੀਤਾ ਜਾ ਸਕਦਾ ਹੈ ।

ਜੇਲ ਵਿਚ ਬੰਦ ਵਿਅਕਤੀ ਨੇ ਬਾਹਰ ਆਉਂਦਿਆਂ ਕੀਤੇ ਕਤਲ ਹੀ ਕਤਲ

0
Six Murders

ਤੇਲੰਗਾਨਾ, 11 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਰੰਗਾਰੇਡੀ ਜਿਲੇ ਦੇ ਸ਼ਬਦ ਮੰਡਲ ਵਿਖੇ ਇਕ ਵਿਅਕਤੀ ਵਲੋਂ ਜੇਲ ਵਿਚੋਂ ਬਾਹਰ ਆਉਂਦਿਆਂ ਹੀ ਕਤਲ ਤੇ ਕਤਲ (Murder) ਕਰ ਦਿੱਤੇ ਹਨ ।

ਕੌਣ ਕੌਣ ਹਨ ਜਿਨ੍ਹਾਂ ਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਜਿਲਾ ਰੰਗਾਰੇਡੀ (District Ranga Reddy) ਵਿਖੇ ਜੋ ਇਕ ਵਿਅਕਤੀ ਵਲੋਂ ਪੋਕਸੋ ਐਕਟ ਅਧੀਨ ਜੇਲ ਵਿਚ ਬੰਦ ਹੋਣ ਤੋਂ ਬਾਹਰ ਆਉਂਦਿਆਂ ਹੀ ਛੇ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਹੈ ਦੇ ਵਿਚ ਪਾਰਵਤੀ ਸਰਿਤਾ, ਦੋ ਬੱਚਿਆਂ, ਨਾਬਾਲਗ ਲੜਕੀ, ਲਕਸ਼ਮੀ ਅਤੇ ਰੁਕੱਕਮਾ ਦਾ ਕਤਲ ਕਰ ਦਿੱਤਾ ਗਿਆ ਹੈ । ਜਿਸ ਵਿਅਕਤੀ ਵਲੋਂ ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ ਦਾ ਨਾਮ ਰਾਜਕੁਮਾਰ ਹੈ । ਜਾਣਕਾਰੀ ਮੁਤਾਬਕ ਉਕਤ ਵਿਅਕਤੀ ਹਾਲ ਦੀ ਘੜੀ ਕਤਲ ਕਾਂਡ ਕਰਨ ਤੋਂ ਬਾਅਦ ਫਰਾਰ ਹੈ ।

ਪੁਲਸ ਜਾਂਚ ਵਿਚ ਕੀ ਸਾਹਮਣੇ ਆਇਆ

ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਉਕਤ ਵਿਅਕਤੀ ਰਾਜ ਕੁਮਾਰ ਨੇ ਘਰ ਵਿਚ ਦਾਖਲ ਹੋ ਕੇ ਆਪਣੀ ਪਤਨੀ ਪਾਰਵਾਤੀ ਸਰਿਤਾ, ਆਪਣੇ ਦੋ ਮਾਸੂਮ ਬੱਚਿਆਂ ਜਿਨ੍ਹਾਂ ਵਿਚ ਇਕ ਚਾਰ ਸਾਲ ਦਾ ਅਤੇ ਦੂਸਰਾ 18 ਮਹੀਨਿਆਂ ਦਾ ਬੱਚਾ ਸ਼ਾਮਲ ਹੈ ਦਾ ਕਤਲ ਕੀਤਾ ਅਤੇ ਫਿਰ ਉਸਨੇ 6 ਕਿਲੋਮੀਟਰ ਦੂਰ ਜਾ ਕੇ ਉਸ 17 ਸਾਲਾ ਲੜਕੀ ਦਾ ਕਤਲ ਕੀਤਾ ਜਿਸ ਵਲੋਂ ਉਸ ਵਿਰੁੱਧ ਛੇੜਛਾੜ ਦੀ ਸਿ਼ਕਾਇਤ ਦਰਜ ਕਰਵਾਈ ਗਈ ਸੀ । ਇਥੇ ਹੀ ਬਸ ਨਹੀਂ ਉਕਤ ਵਿਅਕਤੀ ਵਲੋਂ ਉਸ ਨਾਬਾਲਗ ਕੁੜੀ ਦੇ ਮਾਪਿਆਂ ਉਸਦੀ 45 ਸਾਲਾਂ ਮਾਂ ਲਕਸ਼ਮੀ ਅਤੇ 65 ਸਾਲਾ ਦਾਦੀ ਰੁਕੱਕਮਾ ਦਾ ਕਤਲ ਕਰ ਦਿੱਤਾ ।

ਕੀ ਦੱਸਿਆ ਪੁਲਸ ਕਮਿਸ਼ਨਰ ਨੇ

ਫਿ਼ਊਚਰ ਸਿਟੀ ਦੇ ਪੁਲਸ ਕਮਿਸ਼ਨਰ (Police Commissioner) ਤਰੁਣ ਜੋਸ਼ੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵੱਡੇ ਪੱਥਰਾਂ ਅਤੇ ਤੇਜ਼ਧਾਰ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ । ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਖ਼ੁਦ ਆਪਣੇ ਪਿਤਾ ਨੂੰ ਫ਼ੋਨ ਕਰਕੇ ਇਸ ਭਿਆਨਕ ਗੁਨਾਹ ਦੀ ਜਾਣਕਾਰੀ ਦਿੱਤੀ ਅਤੇ ਉੱਥੋਂ ਫ਼ਰਾਰ ਹੋ ਗਿਆ ।

ਇਸ ਸਮੇਂ ਚੇਵੇਲਾ ਦੇ ਡੀ. ਸੀ. ਪੀ. ਯੋਗੇਸ਼ ਗੌਤਮ ਅਤੇ ਕਈ ਸਪੈਸ਼ਲ ਪੁਲਸ ਟੀਮਾਂ ਫੋਰੈਂਸਿਕ ਮਾਹਿਰਾਂ (Forensic experts) ਨਾਲ ਮਿਲ ਕੇ ਦੋਵਾਂ ਕ੍ਰਾਈਮ ਸੀਨਜ਼ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ । ਜਿਸਦੇ ਚਲਦਿਆਂ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੁਲਸ ਮੁਤਾਬਕ ਉਨ੍ਹਾਂ ਨੂੰ ਕਾਤਲ ਦੇ ਕੁਝ ਅਹਿਮ ਸੁਰਾਗ ਮਿਲੇ ਹਨ, ਜਿਸ ਦੇ ਆਧਾਰ `ਤੇ ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

ਪੁਰਾਣੀ ਰੰਜਸ਼ ਦੇ ਚਲਦਿਆਂ ਨੌਜ਼ਵਾਨਾਂ ਨੇ ਕੀਤਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

0
Ajnala Murder

ਅਜਨਾਲਾ, 11 ਜੁਲਾਈ 2026 : ਪੰਜਾਬ ਦੇ ਸ਼ਹਿਰ ਅਜਨਾਲਾ (Ajnala) ਦੇ ਪਿੰਡ ਸ਼ਹੂਰਾ ਵਿਖੇ ਇਕ ਨੌਜਵਾਨ ਦਾ ਹੋਰਨਾਂ ਨੌਜਵਾਨਾਂ ਨੇ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਪੁਲਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਸ਼ਹੂਰਾ (Village Shahura) ਵਿਖੇ ਜੋ ਇਕ ਨੌਜਵਾਨ ਦਾ ਪਿੰਡ ਦੇ ਹੀ ਕੁੱਝ ਹੋਰ ਨੌਜਵਾਨਾਂ ਵਲੋਂ ਪੁਰਾਣੀ ਰੰਜਸ਼ ਦੇ ਚਲਦਿਆਂ ਹਾਲ ਹੀ ਵਿਚ ਹੋਈ ਤਕਰਾਰਬਾਜੀ ਦੇ ਚਲਦਿਆਂ ਗੋਲੀਬਾਰੀ (Shooting) ਕਰਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਗੁਰਅਵਤਾਰ ਸਿੰਘ ਦੇ ਤੌਰ ‘ਤੇੇ ਹੋਈ ਹੈ ।

ਕੀ ਦੱਸਿਆ ਮ੍ਰਿਤਕ ਨੌਜਵਾਨ ਦੇ ਪਿਤਾ ਨੇ

ਪੁਰਾਣੀ ਰੰਜਸ਼ ਦੇ ਚਲਦਿਆਂ ਗੋਲੀਆਂ ਮਾਰੇ ਜਾਣ ਕਾਰਨ ਮੌਤ ਦੇ ਘਾਟ ਉਤਰੇ ਨੌਜਵਾਨ ਦੇ ਪਿਤਾ ਲਾਹੌਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਅਵਤਾਰ ਸਿੰਘ (Guravtar Singh) ਦੀ ਪਿੰਡ ਦੇ ਹੀ ਗੁਰਜੰਟ ਸਿੰਘ, ਹਨੀ ਡੰਡੇ ਅਤੇ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਨਾਲ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਕਤ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਨ੍ਹਾਂ ਦੇ ਡੇਰੇ ‘ਤੇ ਆਏ ਅਤੇ ਉਨ੍ਹਾਂ ਨੇ ਗੁਰਅਵਤਾਰ ਸਿੰਘ ਨੂੰ ਆਵਾਜ਼ ਮਾਰ ਕੇ ਬਾਹਰ ਬੁਲਾਇਆ ।

ਜਦੋਂ ਮੇਰਾ ਪੁੱਤਰ ਗੁਰਅਵਤਾਰ ਸਿੰਘ ਬਾਹਰ ਆਇਆ ਤਾਂ ਉਕਤ ਨੌਜਵਾਨਾਂ ਦੀ ਉਸ ਨਾਲ ਬਹਿਸਬਾਜ਼ੀ ਹੋ ਗਈ । ਦੇਖਦੇ ਹੀ ਦੇਖਦੇ ਗੁਰਜੰਟ ਸਿੰਘ ਅਤੇ ਹਨੀ ਨੇ ਆਪਣੇ ਪਿਸਟਲ ਕੱਢ ਲਏ ਅਤੇ ਗੁਰਅਵਤਾਰ ‘ਤੇ ਸਿੱਧੀਆਂ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਗੋਲੀਆਂ ਲੱਗਣ ਕਾਰਨ ਗੁਰਅਵਤਾਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਉੱਥੇ ਹੀ ਡਿੱਗ ਪਿਆ ।

ਘਟਨਾ ਦਾ ਪਤਾ ਚਲਦਿਆਂ ਪੁਲਸ ਟੀਮ ਨੇ ਕੀਤੀ ਪਹੁੰਚ ਕੇ ਕਾਰਵਾਈ

ਉਕਤ ਵਾਰਦਾਤ ਸਬੰਧੀ ਜਾਣਕਾਰੀ ਮਿਲਦਿਆਂ ਹੀ ਸਬੰਧਤ ਥਾਣੇ ਦੀ ਪੁਲਸ ਟੀਮ ਮੌਕੇ ਤੇ ਪਹੁੰਚੀ ਅਤੇ ਅਗਲੇਰੀ ਕਾਰਵਾਈ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਫਰਾਰ ਹੋਏ ਮੁਲਜਮਾਂ ਦੀ ਭਾਲ ਕਰਨ ਦੇ ਨਾਲ-ਨਾਲ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਮੁਰਦਾਘਰ ਵਿਖੇ ਭੇਜਿਆ ਗਿਆ ।

ਪੁਲਸ ਅਧਿਕਾਰੀਆਂ ਮੁਤਾਬਕ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਗੁਰਜੰਟ ਸਿੰਘ, ਹਨੀ ਡੰਡੇ ਅਤੇ ਹੋਰਨਾਂ ਖਿਲਾਫ ਮਾਮਲਾ ਦਰਜ (Case registered) ਕੀਤਾ ਜਾ ਰਿਹਾ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ । ਪੁਲਸ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ ।

ਪੰਜਾਬ ਸਰਕਾਰ ਨੇ ਕੀਤੇ ਅੱਠ ਕਾਨੂੰਗੋਆਂ ਦੇ ਤਬਾਦਲੇ

0
Transffers

ਚੰਡੀਗੜ੍ਹ, 11 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਮਾਲ ਵਿਭਾਗ ਦੇ ਵਿਚ ਕੰਮ ਕਰ ਰਹੇ 8 ਕਾਨੂੰਗੋਆਂ (Kanungo) ਦੇ ਕੰਮ-ਕਾਜ ਵਿਚ ਤੇਜੀ ਲਿਆਉਣ ਦੇ ਚਲਦਿਆਂ ਤਬਾਦਲੇ (Transfers) ਕਰ ਦਿੱਤੇੇ ਗਏ ਹਨ । ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਹਨ ਵਿਚ :

 

ਅੰਡਰ ਟਰਾਇਲ ਕੈਦੀ ਦੀ ਹੋਈ ਲੁਧਿਆਣਾ ਕੇਂਦਰੀ ਜੇਲ ਵਿਚ ਮੌਤ

0
Ludhiana Jail

ਲੁਧਿਆਣਾ, 11 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੀ ਕੇਂਦਰੀ ਜੇਲ ਵਿਖੇ ਬੰਦ ਇਕ ਅੰਡਰ ਟਰਾਇਲ ਕੈਦੀ (Undertrial prisoner) ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਅੰਡਰ ਟਰਾਇਲ ਕੈਦੀ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਸੈਂਟਰਲ ਜੇਲ (Ludhiana Central Jail) ਵਿਚ ਜੋ ਇਕ ਅੰਡਰ ਟਰਾਇਲ ਕੈਦੀ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ 19 ਸਾਲਾ ਅਰਸ਼ਦੀਪ ਸਿੰਘ ਦੇ ਤੌਰ ‘ਤੇ ਹੋਈ ਹੈ । ਅੰਡਰ ਟਰਾਇਲ ਕੈਦੀ ਅਰਸ਼ਦੀਪ ਸਿੰਘ (Prisoner Arshdeep Singh) ਦੀ ਮਾਂ ਵਲੋਂ ਆਪਣੇ ਨੌਜਵਾਨ ਪੁੱਤ ਦੀ ਮੌਤ ਦੇ ਗੰਭੀਰ ਦੋਸ਼ ਜੇਲ ਪ੍ਰਸ਼ਾਸਨ ਤੇ ਲਗਾਏ ਗਏ ਹਨ । ਮ੍ਰਿਤਕ ਕੈਦੀ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਅਰਸ਼ਦੀਪ ਸਿੰਘ ਦੀ ਮੌਤ ਬਿਮਾਰੀ ਕਾਰਨ ਨਹੀਂ ਸਗੋਂ ਜੇਲ ਅਧਿਕਾਰੀਆਂ ਦੀ ਲਾਪ੍ਰਵਾਹੀ ਅਤੇ ਉਦਾਸੀਨਤਾ ਕਾਰਨ ਹੋਈ ਹੈ ।

ਕਿਸ ਕੇਸ ਵਿਚ ਬੰਦ ਸੀ ਅਰਸ਼ਦੀਪ ਸਿੰਘ

ਜਾਣਕਾਰੀ ਮੁਤਾਬਕ ਪਟਿਆਲਾ ਦੇ ਸੁਲਰ ਘਰਾਟ (ਝੂੰਗੋਪੱਤੀ) ਦੀ ਰਹਿਣ ਵਾਲੀ ਸਰਬਜੀਤ ਕੌਰ ਦਾ ਪੁੱਤਰ ਅਰਸ਼ਦੀਪ ਲੁਧਿਆਣਾ ਕੇਂਦਰੀ ਜੇਲ੍ਹ ਵਿਚ 22 ਮਾਰਚ-2026 ਨੂੰ ਦਾਖਾ ਪੁਲਸ ਸਟੇਸ਼ਨ ਵਿੱਚ ਇੱਕ ਕੇਸ (ਐਫ. ਆਈ. ਆਰ. ਨੰਬਰ 61) ਦਰਜ ਕੀਤੇ ਗਏ ਕੇਸ ਤਹਿਤ ਬੰਦ ਸੀ । ਇਹ ਕੇਸ ਭਾਰਤੀ ਨਿਆਏ ਸੰਹਿਤਾ (ਬੀ. ਐਨ. ਐਸ.) ਦੀ ਧਾਰਾ 137(2) ਅਤੇ 64 ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਦਰਜ ਕੀਤਾ ਗਿਆ ਸੀ । ਇਸ ਮਾਮਲੇ ਦੇ ਸਬੰਧ ਵਿੱਚ ਉਸਨੂੰ ਨਿਆਂਇਕ ਹਿਰਾਸਤ ਵਿੱਚ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਸੀ ।

ਪੁਲਸ ਨੂੰ ਦਿੱਤੇ ਬਿਆਨਾਂ ਦੇ ਆਧਾਰ ‘ਤੇ ਕਰ ਦਿੱਤੀ ਗਈ ਹੈ ਜਾਂਚ ਸ਼ੁਰੂ

ਪੁਲਸ ਨੂੰ ਦਿੱਤੇ ਗਏ ਬਿਆਨਾਂ ਦੇ ਆਧਾਰ ‘ਤੇ ਲੁਧਿਆਣਾ ਦੇ ਡਵੀਜਨ ਨੰ 7 ਦੇ ਪੁਲਸ ਥਾਣੇ ਵਿਖੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਦਿਆਂ ਜਾਂਚ ਸਬ-ਇੰਸਪੈਕਟਰ ਦਿਨੇਸ਼ ਕੁਮਾਰ ਨੂੰ ਸੌਂਪ ਦਿੱਤੀ ਗਈ ਹੈ ਤਾਂ ਜੋ ਸਪੱਸ਼ਟ ਹੋ ਸਕੇ ਕਿ ਜੇਲ ਪ੍ਰਸ਼ਾਸਨ ਦੀ ਕੋਈ ਲਾਪ੍ਰਵਾਹੀ ਹੈ ਜਾਂ ਨਹੀਂ । ਦੱਸਣਯੋਗ ਹੈ ਕਿ ਅਰਸ਼ਦੀਪ ਸਿੰਘ ਦੀ ਤਿੰਨ ਜੁਲਾਈ ਹੋਈ ਮੌਤ ਤੋਂ ਬਾਅਦ ਚਾਰ ਜੁਲਾਈ ਨੂੰ ਸਥਾਨਕ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਅਰਸ਼ਦੀਪ ਦੀ ਲਾਸ਼ ਦਾ ਪੋਸਟਮਾਰਟਮ (Postmortem) ਕੀਤਾ ਗਿਆ । ਪੋਸਟਮਾਰਟਮ ਤੋਂ ਬਾਅਦ, ਲਾਸ਼ ਨੂੰ ਅੰਤਿਮ ਸਸਕਾਰ ਲਈ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਸੀ ।

ਤੇਜ ਰਫ਼ਤਾਰ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਹੋਈ ਚਾਰ ਦੀ ਮੌਤ

0
Car Accident

ਕੰਨੂਰ, 11 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਕੇਰਲ (Kerala) ਦੇ ਸ਼ਹਿਰ ਕੰਨੂਰ ਵਿਖੇ ਇਕ ਤੇਜ ਰਫਤਾਰ ਕਾਰ (Fast car) ਦੇ ਦਰੱਖਤ ਨਾਲ ਟਕਰਾਉਣ ਕਾਰਨ ਚਾਰ ਦੀ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹਨ ਚਾਰੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਬੈਂਗੁਲੁਰੂ ਤੋਂ ਕੰਨੂਰ ਜਾ ਰਹੀ ਜਿਸ ਤੇਜ ਰਫ਼ਤਾਰ ਕਾਰ ਦੇ ਦਰੱਖਤ ਨਾਲ ਟਕਰਾਉਣ ‘ਤੇ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਦੀ ਮੌਤ (Death) ਤੇ ਇਕ ਦੇ ਗੰਭੀਰ ਜਖਮੀ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਪਰਮ ਛੇਤਰੀ ਅਤੇ ਹਰਸ਼ ਅਤੇ ਕੇਰਲ ਦੇ ਰਹਿਣ ਵਾਲੇ ਰਿਜ਼ਵਾਨ ਅਤੇ ਸ਼ਾਨ ਵਜੋਂ ਹੋਈ ਹੈ । ਮ੍ਰਿਤਕਾਂ ਵਿੱਚੋਂ ਦੋ ਕੇਰਲ ਦੇ ਸਨ। ਹਾਦਸੇ ਵਿੱਚ ਜ਼ਖਮੀ (Injured) ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਉਸਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ (Hospitalization) ਕਰਵਾਇਆ ਗਿਆ ਹੈ ।

ਜਬਰਦਸਤ ਟੱਕਰ ਕਾਰਨ ਕਾਰ ਗਈ ਪੂਰੀ ਤਰ੍ਹਾਂ ਨੁਕਸਾਨੀ

ਦੱਸਿਆ ਜਾ ਰਿਹਾ ਹੈ ਕਿ ਇਹ ਦੁਖਦਾਈ ਹਾਦਸਾ ਕੰਟਰੋਲ ਗੁਆਉਣ ਤੋਂ ਬਾਅਦ ਹੋਇਆ । ਇਹ ਹਾਦਸਾ ਬੀਤੀ ਰਾਤ ਲਗਭਗ 11:30 ਵਜੇ ਚਲੋਦੇ ਨੇੜੇ ਵਾਪਰਿਆ । ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗੱਡੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ, ਜਿਸ ਕਾਰਨ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਕੁਚਲ ਦਿੱਤੀ ਗਈ ।

ਕਾਰ ਵਿਚ ਸਵਾਰ ਵਿਅਕਤੀਆਂ ਨੂੰ ਕਾਰ ਕੱਟ ਕੇ ਪਿਆ ਕੱਢਣਾ

ਹਾਦਸੇ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਮੌਕੇ ‘ਤੇ ਪਹੁੰਚੇ ਅਤੇ ਪੁਲਸ ਅਤੇ ਫਾਇਰ ਬਚਾਅ ਸੇਵਾਵਾਂ ਨੂੰ ਸੂਚਿਤ ਕੀਤਾ । ਕਾਰ ਪੂਰੀ ਤਰ੍ਹਾਂ ਕੁਚਲੀ ਗਈ ਸੀ, ਜਿਸ ਕਾਰਨ ਸਵਾਰ ਲੋਕ ਅੰਦਰ ਹੀ ਫਸ ਗਏ ਸਨ । ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਪੰਜਾਂ ਸਵਾਰਾਂ ਨੂੰ ਕੱਢਣ ਲਈ ਨੁਕਸਾਨੀ ਗਈ ਕਾਰ ਨੂੰ ਕੱਟਣਾ ਪਿਆ । ਹਾਲਾਂਕਿ ਪੀੜਤਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ ।

ਪਰਾਲੀ ਨਾਲ ਭਰੀ ਟਰਾਲੀ ਨਾਲ ਟਕਰਾਉਣ ਤੇ ਹੋਈ ਦੋ ਨੌਜਵਾਨਾਂ ਦੀ ਮੌਤ

0
Accident Death

ਜਲੰਧਰ, 11 ਜੁਲਾਈ 2026 : ਪੰਜਾਬ ਦੇ ਜਲੰਧਰ-ਮੋਗਾ ਕੌਮੀ ਰਾਜ ਮਾਰਗ (Jalandhar-Moga National Highway) ‘ਤੇ ਪਰਾਲੀ ਨਾਲ ਭਰੀ ਟਰਾਲੀ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਵਾਪਰੇ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ।

ਕੌਣ ਹਨ ਦੋਵੇਂ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਲੰਧਰ-ਮੋਗਾ ਰਾਸ਼ਟਰੀ ਰਾਜਮਾਰਗ ਤੇ ਮਲਸੀਆ ਤੋਂ ਨਕੋਦਰ ਜਾ ਰਹੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵਿਚੋਂ ਦੋ ਦੀ ਪਰਾਲੀ ਨਾਲ ਭਰੀ ਟਰਾਲੀ ਵਿਚ ਜਾ ਕੇ ਵੱਜਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਮੌਤ (Death) ਹੋ ਗਈ ਹੈ ਤੇ ਇਕ ਨੌਜਵਾਨ ਗੰਭੀਰ ਜਖਮੀ (Seriously injured) ਹੋ ਗਿਆ ਹੈ । ਉਪਰੋਕਤ ਵਾਪਰੇ ਸੜਕ ਹਾਦਸੇ ਵਿਚ ਜਿਹੜੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਜਾਣਕਾਰੀ ਮੁਤਾਬਕ ਇਕ ਨੇ ਯੂ. ਕੇ. ਜਾਣਾ ਸੀ ਪਰ ਉਹ ਜਾਣ ਤੋਂ 10 ਕੁ ਦਿਨ ਪਹਿਲਾਂ ਹੀ ਸੜਕ ਹਾਦਸੇ ਦਾ ਸਿ਼ਕਾਰ ਹੋ ਗਿਆ ।

ਕੌਣ ਹਨ ਦੋਵੇਂ ਨੌਜਵਾਨ

ਉਪਰੋਕਤ ਵਾਪਰੇ ਸੜਕ ਹਾਦਸੇ ਵਿਚ ਜਿਹੜੇ ਦੋ ਨੌਜਵਾਨ ਮੌਤ ਦੇ ਘਾਟ ਉਤਰ ਗਏ ਦੀ ਪਛਾਣ 16 ਸਾਲਾ ਹਰਜੋਤ ਸਿੰਘ (ਪੁੱਤਰ ਤੀਰਥ ਸਿੰਘ, ਵਾਸੀ ਪਿੰਡ ਪੰਧੇਰਾ) ਅਤੇ 23 ਸਾਲਾ ਗੁਰਦੀਪ ਸਿੰਘ ਉਰਫ਼ ਦੀਪਾ (ਪੁੱਤਰ ਅੰਗਰੇਜ਼ ਸਿੰਘ, ਵਾਸੀ ਪਿੰਡ ਖਾਨਪੁਰ ਢੱਡਾ) ਵਜੋਂ ਹੋਈ ਹੈ ਜਦੋਂ ਕਿ ਜਖਮੀ ਹਰਜੋਤ 12ਵੀਂ ਜਮਾਤ ਦਾ ਵਿਦਿਆਰਥੀ ਸੀ, ਜਦਕਿ ਗੁਰਦੀਪ ਨੇ 10 ਦਿਨਾਂ ਬਾਅਦ ਯੂ. ਕੇ. ਜਾਣਾ ਸੀ, ਉਸ ਦਾ ਵੀਜ਼ਾ ਆਇਆ ਹੋਇਆ ਸੀ ।

ਕਿਵੇਂ ਵਾਪਰਿਆ ਸੜਕ ਹਾਦਸਾ

ਜਾਣਕਾਰਾਂ ਮੁਤਾਬਕ ਉਪਰੋਕਤ ਟਰਾਲੀ-ਮੋਟਰਸਾਈਕਲ (Trolley-motorcycle) ਟੱਕਰ ਹਾਦਸਾ ਟਰਾਲੀ ਦੇ ਡਰਾਈਵਰ ਵਲੋਂ ਬਿਨਾਂ ਵੇਖੇ ਟਰਾਲੀ ਨੂੰ ਹਾਈਵੇਅ ‘ਤੇ ਚੜ੍ਹਾ ਦੇਣਾ ਹੈ, ਜਿਸ ਕਾਰਨ ਤੇਜ਼ ਰਫ਼ਤਾਰ ਮੋਟਰਸਾਈਕਲ ਪਿੱਛੇ ਤੋਂ ਉਸ ਨਾਲ ਟਕਰਾ ਗਿਆ । ਟੱਕਰ ਤੋਂ ਬਾਅਦ ਦੋ ਨੌਜਵਾਨਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਤੀਜਾ ਗੰਭੀਰ ਜ਼ਖ਼ਮੀ ਹੋ ਗਿਆ, ਇਹ ਤਿੰਨੋਂ ਕਬੱਡੀ ਖਿਡਾਰੀ ਸਨ । ਰਾਹਗੀਰਾਂ ਨੇ ਟਰੈਕਟਰ ਡਰਾਈਵਰ ਨੂੰ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਫੜ ਲਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ।

ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ

ਸਦਰ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ, ਨਕੋਦਰ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਹੈ, ਅਤੇ ਸਟੇਸ਼ਨ ਹਾਊਸ ਅਫਸਰ ਪਰਲਵਿੰਦਰ ਸਿੰਘ ਨੇ ਦੱਸਿਆ ਕਿ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਜ਼ਖ਼ਮੀ 17 ਸਾਲਾ ਹਰਦੀਪ ਸਿੰਘ ਨੂੰ ਗੰਭੀਰ ਹਾਲਤ ਵਿਚ ਜਲੰਧਰ ਰੈਫਰ ਕਰ ਦਿੱਤਾ ਗਿਆ। ਉਹ ਇਸ ਸਮੇਂ ਇਲਾਜ ਅਧੀਨ ਹੈ । ਤਿੰਨੋਂ ਨੌਜਵਾਨ ਕਰੀਬੀ ਦੋਸਤ, ਸਹਿਪਾਠੀ ਅਤੇ ਕਬੱਡੀ ਖਿਡਾਰੀ ਸਨ ।

ਸੰਗਰੂਰ ਪੁਲਸ ਨੇ ਗੁੰਮ ਹੋਏ ਮੋਬਾਈਲ ਫੋਨ ਅਸਲੀ ਮਾਲਕਾਂ ਨੂੰ ਕੀਤੇ ਵਾਪਸ

0
Sangrur Police

ਸੰਗਰੂਰ, 11 ਜੁਲਾਈ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਵਿਖੇ ਪੁਲਸ ਵਲੋਂ ਗੁੰਮ ਹੋਏ ਮੋਬਾਇਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਮੋਬਾਇਲ ਕੀਤੇ ਗਏ ਹਨ ਵਾਪਸ

ਸੀਨੀਅਰ ਪੁਲਿਸ ਕਪਤਾਨ ਸੰਗਰੂਰ (Senior Superintendent of Police Sangrur) ਡਾ. ਰਵਜੋਤ ਕੌਰ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿ਼ਲ੍ਹਾ ਪੁਲਸ ਸੰਗਰੂਰ ਵੱਲੋਂ ਕਮਿਊਨਿਟੀ ਪੁਲਿਸਿੰਗ ਨੂੰ ਉਤਸ਼ਾਹਿਤ ਕਰਦਿਆਂ ਲੋਕਾਂ ਦੇ ਗੁੰਮ ਹੋਏ 103 ਮੋਬਾਈਲ ਫੋਨਾਂ ਨੂੰ ਸੀ. ਈ. ਆਈ. ਆਰ. ਪੋਰਟਲ (C. E. I. R. Portal) ਦੀ ਮਦਦ ਨਾਲ ਟ੍ਰੇਸ ਕਰਕੇ ਅਸਲੀ ਮਾਲਕਾਂ ਦੇ ਹਵਾਲੇ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਨਾ ਸਿਰਫ਼ ਲੋਕਾਂ ਦਾ ਕੀਮਤੀ ਸਮਾਨ ਵਾਪਸ ਮਿਲ ਰਿਹਾ ਹੈ, ਸਗੋਂ ਉਨ੍ਹਾਂ ਦੇ ਵਿੱਤੀ ਨੁਕਸਾਨ ਦੀ ਭਰਪਾਈ ਵਿੱਚ ਵੀ ਸੰਗਰੂਰ ਪੁਲਿਸ ਅਹਿਮ ਭੂਮਿਕਾ ਨਿਭਾ ਰਹੀ ਹੈ ।

ਕੀ ਦੱਸਿਆ ਐਸ. ਐਸ. ਪੀ. ਸੰਗਰੂਰ ਨੇ

ਐਸ. ਐਸ. ਪੀ. ਨੇ ਦੱਸਿਆ ਕਿ ਸ੍ਰੀ ਦਵਿੰਦਰ ਅੱਤਰੀ ਪੀ. ਪੀ. ਐੱਸ. ਕਪਤਾਨ ਪੁਲਸ (ਇਨਵੈਸਟੀਗੇਸ਼ਨ), ਸੰਗਰੂਰ ਦੀ ਸੁਪਰਵੀਜ਼ਨ ਅਤੇ ਸੁਖਦੇਵ ਸਿੰਘ ਬਰਾੜ, ਪੀ. ਪੀ. ਐੱਸ. ਉਪ-ਕਪਤਾਨ ਪੁਲਸ (ਇਨਵੈਸਟੀਗੇਸ਼ਨ), ਸੰਗਰੂਰ ਦੀ ਨਿਗਰਾਨੀ ਹੇਠ ਥਾਣਾ ਸਾਈਬਰ ਕਰਾਈਮ (Cyber ​​Crime Police Station) ਸੰਗਰੂਰ ਦੀ ਟੀਮ ਨੇ ਇਸ ਮੁਹਿੰਮ ਤਹਿਤ ਅੱਜ 103 ਗੁੰਮ ਹੋਏ ਮੋਬਾਈਲ ਫੋਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਕਰੀਬ 15 ਲੱਖ ਰੁਪਏ ਹੈ, ਬਰਾਮਦ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਦੇ ਹਵਾਲੇ ਕੀਤੇ ਹਨ ।

ਪਹਿਲਾਂ ਵੀ ਕੀਤੇ ਗਏ ਹਨ ਵੱਡੀ ਗਿਣਤੀ ਵਿਚ ਮੋਬਾਇਲ ਵਾਪਸ : ਐਸ. ਐਸ. ਪੀ.

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੀ. ਈ. ਆਈ. ਆਰ. ਪੋਰਟਲ ਦੀ ਮਦਦ ਨਾਲ 1,839 ਗੁੰਮ ਹੋਏ ਮੋਬਾਈਲ ਫੋਨ (Lost mobile phones) ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਸੌਂਪੇ ਜਾ ਚੁੱਕੇ ਹਨ । ਇਸ ਤਰ੍ਹਾਂ ਸੰਗਰੂਰ ਪੁਲਸ ਹੁਣ ਤੱਕ ਕੁੱਲ 1,942 ਮੋਬਾਈਲ ਫੋਨ ਟਰੇਸ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸਪੁਰਦ ਕਰ ਚੁੱਕੀ ਹੈ । ਡਾ. ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਸੰਗਰੂਰ ਪੁਲਸ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਲਈ 24 ਘੰਟੇ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਗੁੰਮਸ਼ੁਦਾ ਮੋਬਾਈਲ ਫੋਨਾਂ ਦੀ ਬਰਾਮਦਗੀ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ।

ਮੋਬਾਇਲ ਗੁੰਮ ਹੋਣ ਤੇ ਤਰੰਤ ਸਿ਼ਕਾਇਤਦਰਜ ਕਰਵਾਈ ਜਾਵੇ : ਰਵਜੋਤ ਗਰੇਵਾਲ

ਐਸ. ਐਸ. ਪੀ. ਸੰਗਰੂਰ ਰਵਜੋਤ ਗਰੇਵਾਲ (Ravjot Grewal) ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਉਹ ਤੁਰੰਤ ਸੀ. ਈ. ਆਈ. ਆਰ. ਪੋਰਟਲ ‘ਤੇ ਆਨ-ਲਾਈਨ ਸਿ਼ਕਾਇਤ ਦਰਜ ਕਰਵਾਉਣ ਜਾਂ ਆਪਣੇ ਨੇੜਲੇ ਪੁਲਸ ਸਾਂਝ ਕੇਂਦਰ ਨਾਲ ਸੰਪਰਕ ਕਰਨ ਤਾਂ ਜੋ ਗੁੰਮਸ਼ੁਦਾ ਮੋਬਾਈਲ ਫੋਨ ਨੂੰ ਜਲਦ ਤੋਂ ਜਲਦ ਟਰੇਸ ਕਰਕੇ ਵਾਪਸ ਦਿਵਾਇਆ ਜਾ ਸਕੇ ।

ਪਤੀ ਨੇ ਗਲਾ ਵੱਢ ਕੇ ਕਰ ਦਿੱਤਾ ਪਤਨੀ ਦਾ ਕਤਲ

0
Mansa Murder

ਮਾਨਸਾ, 11 ਜੁਲਾਈ 2026 : ਪੰਜਾਬ ਦੇ ਜਿਲਾ ਮਾਨਸਾ (Mansa) ਦੇ ਪਿੰਡ ਠੁੱਠੀਆ ਵਾਲੀ ਵਿਖੇ ਬੀਤੀ ਦੇਰ ਰਾਤ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਗਲਾ ਵੱਢ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਮਾਨਸਾ ਜਿਲੇ ਦੇ ਪਿੰਡ ਠੁੱਠੀਆ (Village Thuthia) ਵਿਖੇ ਜੋ ਬੀਤੀ ਦੇਰ ਰਾਤ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਤੇਜ਼ਧਾਰ ਹਥਿਆਰ (Edged weapon) ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮਹਿਲਾ ਦੀ ਪਛਾਣ ਸਿਮਰਜੀਤ ਕੌਰ ‘ਤੇ ਮਹਿਲਾ ਦੇ ਪਤੀ ਜਿਸਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਦੀ ਪਛਾਣ ਸਚਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਤੋਂ ਹੀ ਸਚਪ੍ਰੀਤ ਸਿੰਘ ਫਰਾਰ ਚੱਲ ਰਿਹਾ ਹੈ ।

ਪੁਲਸ ਨੇ ਲਾਸ਼ ਕਬਜੇ ਵਿਚ ਲੈ ਕਰ ਦਿੱਤੀ ਹੈ ਅਗਲੀ ਕਾਰਵਾਈ ਸ਼ੁਰੂ

ਉਪਰੋਕਤ ਕਤਲ ਦੀ ਵਾਰਦਾਤ ਦਾ ਪਤਾ ਚਲਦਿਆਂ ਹੀ ਮੌਕੇ ਤੇ ਪਹੁੰਚੀ ਸਬੰਧਤ ਥਾਣੇ ਦੀ ਪੁਲਸ ਟੀਮ ਵਲੋਂ ਲਾਸ਼ (Corpse) ਨੂੰ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਤਾਂ ਜੋ ਲਾਸ਼ ਦਾ ਪੋਸਟਮਾਰਟਮ (Postmortem) ਕੀਤਾ ਜਾ ਸਕੇ । ਫਿਲਹਾਲ ਕਤਲ ਦੇ ਕਾਰਨ ਸਪੱਸ਼ਟ ਨਹੀਂ ਹਨ । ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਲਵ ਮੈਰਿਜ ਕੀਤੀ ਸੀ । ਸਿਵਲ ਹਸਪਤਾਲ ਦੇ ਡਾਕਟਰ ਅਰਸ਼ਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਔਰਤ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੂਰੀ ਜਾਣਕਾਰੀ ਸਾਹਮਣੇ ਆਵੇਗੀ ।

ਪੁਲਸ ਕਰ ਰਹੀ ਹੈ ਮੁਲਜਮ ਦੀ ਭਾਲ

ਪੁਲਸ ਚੌਕੀ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ ਅਤੇ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ ।

ਦੋ ਧੜਿਆਂ ਵਿਚਕਾਰ ਹੋਈ ਲੜਾਈ ਦੌਰਾਨ ਗੋਲੀਬਾਰੀ ਵਿਚ ਇਕ ਦੀ ਮੌਤ

0
Amritsar Murder

ਅੰਮ੍ਰਿਤਸਰ, 11 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਦੋ ਧੜਿਆਂ ਵਿਚਕਾਰ ਸਰਪੰਚੀ ਨੂੰ ਲੈ ਕੇ ਹੋਈ ਲੜਾਈ ਦੌਰਾਨ ਗੋਲੀਬਾਰੀ ਕਾਰਨ ਇਕ ਨੌਜਵਾਨ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪਿੰਡ ਭਕਨਾਕਲਾਂ ਦੀ ਅਨਾਜ ਮੰਡੀ ਵਿਖੇ ਸਰਪੰਚੀ ਨੂੰ ਲੈ ਕੇ ਚੱਲ ਰਹੀ ਰੰਜਸ਼ ਦੌਰਾਨ ਜੋ ਦੋ ਧੜਿਆਂ ਵਿਚਕਾਰ ਬਹਿਸਬਾਜੀ ਤੋਂ ਬਾਅਦ ਗੋਲੀਬਾਰੀ (Shooting) ਵੀ ਹੋਈ ਦੇ ਚਲਦਿਆਂ ਇਕ ਧੜੇ ਦੇ ਇਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਗੁਰਸ਼ਰਨ ਸਿੰਘ ਦੇ ਤੌਰ ਤੇ ਹੋਈ ਹੈ। ਗੋਲੀਬਾਰੀ ਵਿਚ ਸੁਖਮਨ ਨਾਮ ਦਾ ਇੱਕ ਨੌਜਵਾਨ ਜ਼ਖ਼ਮੀ (Young man injured) ਹੋ ਗਿਆ । ਦੱਸਣਯੋਗ ਹੈ ਕਿ ਦੋਵੇਂ ਧੜਿਆਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ ਘੱਟੋ-ਘੱਟ 100 ਗੋਲੀਆਂ ਚਲਾਈਆਂ ਗਈਆਂ ਹਨ ।

ਕੀ ਦੱਸਿਆ ਡਿਪਟੀ ਸੁਪਰਡੈਂਟ ਆਫ ਪੁਲਸ ਨੇ

ਪੰਜਾਬ ਪੁਲਸ (Punjab Police) ਦੇ ਡੀ. ਐਸ. ਪੀ. (ਅਟਾਰੀ) ਯਾਦਵਿੰਦਰ ਸਿੰਘ ਦੇ ਅਨੁਸਾਰ ਪਿੰਡ ਭਕਨਾ ਕਲਾਂ ਦੀ ਅਨਾਜ ਮੰਡੀ (ਦਾਣਾ ਮੰਡੀ) ਵਿੱਚ ਬੀਤੇ ਦਿਨ ਸ਼ੁੱਕਰਵਾਰ ਸ਼ਾਮ ਸਾਢੇ 7 ਵਜੇ ਦੇ ਕਰੀਬ ਸਰਪੰਚ ਗੁਰਦੀਪ ਸਿੰਘ ਅਤੇ ਪੰਚਾਇਤ ਮੈਂਬਰ ਪ੍ਰਗਟ ਸਿੰਘ ਦੇ ਧੜਿਆਂ ਵਿਚਕਾਰ ਝੜਪ ਹੋਈ । ਦੋਵੇਂ ਪਾਸੇ 15 ਗੱਡੀਆਂ ਵਿੱਚ ਬਦਮਾਸ਼ ਆਏ ਅਤੇ ਬਹਿਸ ਤੋਂ ਬਾਅਦ ਇੱਕ ਦੂਜੇ ‘ਤੇ ਗੋਲੀਆਂ ਚਲਾ ਦਿੱਤੀਆਂ । ਇਸ ਗੋਲੀਬਾਰੀ ਵਿਚ ਪ੍ਰਗਟ ਸਿੰਘ ਦੇ ਧੜੇ ਦੇ ਗੁਰਸ਼ਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ । ਪੁਲਸ ਨੇ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ, ਜਦੋਂ ਕਿ ਬਾਕੀ ਨਾਮਜ਼ਦ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ।