ਮਾਨਸਾ ਵਿਖੇ ਸਾਬਕਾ ਫ਼ੌਜੀ ਦੀ ਸ਼ੱਕੀ ਹਾਲਾਤ ਵਿਚ ਘਰ ਵਿਚੋਂ ਮਿਲੀ ਲਾਸ਼

0
34
Mansa Death

ਮਾਨਸਾ, 8 ਅਗਸਤ 2026 : ਪੰਜਾਬ ਦੇ ਜਿਲਾ ਮਾਨਸਾ (Mansa) ਦੇ ਪਿੰਡ ਖਿਆਲੀ ਚਾਹਲਾਂਵਾਲੀ ਵਿਖੇ ਇਕ ਸਾਬਕਾ ਫੌਜੀ ਦੀ ਉਸਦੇ ਆਪਣੇ ਹੀ ਘਰ ਵਿਚੋਂ ਭੇਦਭਰੇ ਹਾਲਾਤਾਂ ਵਿਚ ਲਾਸ਼ (Corpse) ਮਿਲੀ ਹੈ ।

ਕੌਣ ਹੈ ਇਹ ਸਾਬਕਾ ਫੌਜੀ

ਮਿਲੀ ਜਾਣਕਾਰੀ ਅਨੁਸਾਰ ਮਾਨਸਾ ਦੇ ਜਿਸ ਪਿੰਡ ਖਿਆਲੀ ਚਾਹਲਾਂਵਾਲੀ ਵਿਖੇ ਆਪਣੇ ਹੀ ਘਰ ਵਿਚੋਂ ਇਕ ਸਾਬਕਾ ਫੌਜੀ (Ex-military) ਦੀ ਲਾਸ਼ ਭੇਦਭਰੇ ਹਾਲਾਤਾਂ ਵਿਚ ਮਿਲੀ ਹੈ ਦੀ ਪਛਾਣ 40 ਸਾਲਾਂ ਬਲਜਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੰਜਾਬ ਪੁਲਸ ਵਲੋਂ ਫੌਜੀ ਦੀ ਭੇਦਭਰੇ ਹਾਲਾਤਾਂ (Challenging circumstances) ਵਿਚ ਲਾਸ਼ ਮਿਲਣ ਦੇ ਮਾਮਲੇ ਵਿਚ ਮ੍ਰਿਤਕ ਵਿਅਕਤੀ ਦੀ ਪਤਨੀ ਨੂੰ ਹਿਰਾਸਤ ਵਿਚ ਲੈ ਕੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਸਰਦੂਲਗੜ੍ਹ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ ।

ਕੀ ਦੱਸਿਆ ਪਿੰਡ ਵਾਸੀਆਂ ਨੇ

ਉਕਤ ਵਿਅਕਤੀ ਦੀ ਲਾਸ਼ ਘਰ ਵਿਚੋਂ ਭੇਦਭਰੇ ਹਾਲਾਤਾਂ ਵਿਚ ਮਿਲਣ ਦੇ ਚਲਦਿਆਂ ਪਿੰਡ ਵਾਸੀਆਂ ਅਤੇ ਸਥਾਨਕ ਆਗੂਆਂ ਨੇ ਪੁਲਸ ਨੂੰ ਦੱਸਿਆ ਕਿ ਬਲਜਿੰਦਰ ਸਿੰਘ ਅਤੇ ਉਸ ਦੀ ਪਤਨੀ ਵਿਚਕਾਰ ਲੰਬੇ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ ਤੇ ਇਹ ਝਗੜਾ ਅਕਸਰ ਇੰਨਾ ਵੱਧ ਜਾਂਦਾ ਸੀ ਕਿ 112 ਹੈਲਪਲਾਈਨ ਰਾਹੀਂ ਪੁਲਿਸ ਨੂੰ ਸੂਚਿਤ ਕਰਨਾ ਪੈਂਦਾ ਸੀ ।

ਪਿੰਡ ਦੇ ਸਰਪੰਚ ਅਮਰਜੀਤ ਸਿੰਘ ਅਤੇ ਕਿਸਾਨ ਆਗੂ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਸ ਅਤੇ ਪੰਚਾਇਤ ਨੇ ਕਈ ਵਾਰ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਇਆ ਸੀ । ਉਨ੍ਹਾਂ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ । ਪੁਲਸ ਹੁਣ ਬਲਜਿੰਦਰ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਦੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ।

LEAVE A REPLY

Please enter your comment!
Please enter your name here