ਗੁਰੂਗ੍ਰਾਮ ਵਿੱਚ ਸਕੂਲ ਦੀ ਕੰਧ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ

0
24
Gurugram Incident

ਗੁਰੂਗ੍ਰਾਮ, 8 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਸਕੂਲ ਦੀ ਕੰਧ ਡਿੱਗਣ ਦੇ ਕਾਰਨ ਦੋ ਵਿਅਕਤੀਆਂ ਦੀ ਹੇਠਾਂ ਦੱਬ ਜਾਣ ਦੇ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕਿਥੋਂ ਦੇ ਵਸਨੀਕ ਦੱਸੇ ਜਾ ਰਹੇ ਹਨ ਦੋਵੇਂ ਵਿਅਕਤੀ

ਗੁਰੂਗ੍ਰਾਮ (Gurugram) ਦੇ ਡੀ. ਐਲ. ਐਫ. ਫੇਜ-2 ਖੇਤਰ ਵਿਚ ਜਿਸ ਸਕੂਲ ਦੀ ਕੰਧ ਉਸਾਰੀ ਅਧੀਨ ਸੀ ਦੇ ਅਚਾਨਕ ਡਿੱਗਣ ‘ਤੇ ਹੇਠਾਂ ਦੱਬ ਜਾਣ ਕਾਰਨ ਜੋ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁੁਸਾਰ ਦੋਵੇਂ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ । ਜਿਸ ਵੇਲੇ ਕੰਧ ਡਿੱਗੀ (wall fell) ਉਸ ਵੇਲੇ ਇਕ ਤਾਂ ਮੀਂਹ ਪੈ ਰਿਹਾ ਸੀ ਤੇ ਦੋਵੇਂ ਵਿਅਕਤੀ ਉਸ ਕੰਧ ਦੇ ਬਹੁਤ ਨੇੜੇ ਬੈਠੇ ਸੀ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਉਪਰੋਕਤ ਵਾਪਰੇ ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਸਬੰਧਤ ਥਾਣੇ ਦੀ ਪੁਲਸ ਵਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਦੋਹਾਂ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਮਲਬੇ ਹੋਠੋਂ ਕੱਢਿਆ ਗਿਆ ਤੇ ਪੋਸਟਮਾਰਟਮ (Postmortem) ਲਈ ਹਸਪਤਾਲ ਭੇਜਿਆ ਗਿਆ । ਉਕਤ ਦੋਵੇਂ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਹਰਿਆਣਾ ਦੇ ਗੁਰੂਗ੍ਰਾਮ ਵਿਖੇ ਕੰਧ ਡਿੱਗਣ ਕਾਰਨ ਹੋਈ ਦੋ ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿਚ ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਸ ਵਲੋਂ ਹਾਲ ਦੀ ਘੜੀ ਕਿਸੇ ਵਿਅਕਤੀ ਵਿਸ਼ੇਸ਼ ਵਿਰੁੱਧ ਕੇਸ ਦਰਜ ਨਾ ਕਰਕੇ ਸਕੂਲ ਦੀ ਕੰਧ ਬਣਾਉਣ ਵੇਲੇ ਵਰਤੀ ਜਾ ਰਹੀ ਸਮੱਗਰੀ ਅਤੇ ਤੋਰ ਤਰੀਕੇ ਬਾਰੇ ਵੀ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੰਧ ਡਿੱਗਣ ਵਿਚ ਘਟੀਆ ਮਟੀਰੀਅਲ ਦਾ ਵਰਤਿਆ ਜਾਣਾ ਤਾਂ ਨਹੀਂ ਹੈ ।

LEAVE A REPLY

Please enter your comment!
Please enter your name here