Home Blog Page 46

ਬੇਕਾਬੂ ਬਸ ਦੀ ਟੱਕਰ ਨਾਲ ਕੁਚਲੇ ਜਾਣ ‘ਤੇ ਹੋਈ ਪੰਜ ਵਿਅਕਤੀਆਂ ਦੀ ਮੌਤ

0
Bihar Accident

ਬਿਹਾਰ, 22 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਬੇਤੀਆ ਵਿਖੇ ਇਕ ਤੇਜ ਰਫ਼ਤਾਰ ਬਸ ਦੇ ਬੇਕਾਬੂ ਹੋ ਜਾਣ ਨਾਲ ਪੰਜ ਵਿਕਤੀਆਂ ਦੇ ਮੌਤ (Death) ਦੇ ਘਾਟ ਉਤਰ ਜਾਣ ਦਾ ਸਮਾਚਾਰ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਬੇਤੀਆ ਜਿਲ੍ਹੇ (Bettiah District) ਅਧੀਨ ਆਉਂਦੇ ਲੌਰੀਆ ਥਾਣਾ ਖੇਤਰ ਵਿਖੇ ਬੇਤੀਆ-ਲੌਰੀਆ ਮੁੱਖ ਸੜਕ ‘ਤੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ (Road accident) ਵਾਪਰਿਆ । ਉਕਤ ਸੜਕ ਹਾਦਸਾ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਤੋਂ ਬਚਣ ਦੀ ਕੋਸਿ਼ਸ਼ ਦੌਰਾਨ ਇੱਕ ਬੱਸ ਸੜਕ ਤੋਂ ਉਤਰ ਕੇ ਉੱਥੇ ਚੱਲ ਰਹੇ ਇੱਕ ਆਰਕੈਸਟਰਾ ਪ੍ਰੋਗਰਾਮ ਵਿੱਚ ਜਾ ਵੜੀ । ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਅੱਧੀ ਦਰਜਨ ਤੋਂ ਵਧ ਵਿਅਕਤੀ ਹੋਏ ਜਖਮੀ

ਉਪਰੋਕਤ ਵਾਪਰੇ ਸੜਕ ਹਾਦਸੇ ਵਿੱਚ ਅੱਧੀ ਦਰਜਨ ਤੋਂ ਵੱਧ ਲੋਕਾਂ ਦੇ ਜ਼ਖ਼ਮੀ (Injured) ਹੋਣ ਦੀ ਸੂਚਨਾ ਹੈ । ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਮਰਨ ਵਾਲਿਆਂ ਵਿੱਚ ਦੇਵੇਂਦਰ ਦੂਬੇ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਵਜੰਮੇ ਬੱਚੇ ਦੀ ਰਸਮ ਚੱਲ ਰਹੀ ਸੀ । ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮੱਚ ਗਈ ਅਤੇ ਹਫੜਾ ਦਫੜੀ ਮਚ ਗਈ ।

ਲੌਰੀਆ ਥਾਣਾ ਖੇਤਰ ਦੇ ਪਿੰਡ ਬਨਕਟਵਾ ਦੇ ਵਸਨੀਕ ਸ਼ਤਰੂਘਨ ਦੂਬੇ ਦੇ ਘਰ ਬੱਚੇ ਦੇ ਜਨਮ ਦੀ ਖੁਸ਼ੀ ਵਿਚ ਪ੍ਰੋਗਰਾਮ ਮਨਾਇਆ ਜਾ ਰਿਹਾ ਸੀ । ਇਸ ਮੌਕੇ ਸੜਕ ਦੇ ਕੰਢੇ ਇੱਕ ਆਰਕੈਸਟਰਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਨੂੰ ਦੇਖਣ ਲਈ ਭਾਰੀ ਭੀੜ ਇਕੱਠੀ ਹੋਈ ਸੀ ।

ਹਰਿਆਣਾ ਸਰਕਾਰ ਨੇ ਹਰਿਆਣਾ ਲਈ ਕੀਤੀ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ

0
Advocate General

ਹਰਿਆਣਾ, 22 ਅਗਸਤ 2026 : ਹਰਿਆਣਾ ਸਰਕਾਰ (Government of Haryana) ਵਲੋਂ ਹਰਿਆਣਾ ਸੂਬੇ ਦੇ ਲਈ ਹਾਈ ਕੋਰਟ ਦੇ ਸੀਨੀਅਰ ਵਕੀਲ ਦੀ ਹਰਿਆਣਾ ਦੇ ਐਡਵੋਕੇਟ ਜਨਰਲ (Advocate General) ਲਈ ਨਿਯੁਕਤੀ ਕੀਤੀ ਗਈ ਹੈ ।

ਕੌਣ ਹਨ ਹਾਈਕੋਰਟ ਦੇ ਸੀਨੀਅਰ ਵਕੀਲ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਵਲੋਂ ਜੋ ਹਰਿਆਣਾ ਦੇ ਲਈ ਹਾਈ ਕੋਰਟ ਦੇ ਸੀਨੀਅਰ ਵਕੀਲ (Senior Lawyer) ਦੀ ਬਤੌਰ ਐਡਵੋਕੇਟ ਜਨਰਲ ਦੇ ਤੌਰ ‘ਤੇ ਨਿਯੁਕਤੀ ਕੀਤੀ ਹੈ ਦਾ ਨਾਮ ਸੀਨੀਅਰ ਵਕੀਲ ਪਵਨ ਕੁਮਾਰ ਮੁਤਨੇਜਾ (Pawan Kumar Mutneja) ਹੈ । ਦੱਸਣਯੋਗ ਹੈ ਕਿ ਪਰਵਿੰਦਰ ਸਿੰਘ ਚੌਹਾਨ ਦੇ ਹਾਈ ਕੋਰਟ ਦੇ ਜੱਜ ਬਣਨ ਤੋਂ ਬਾਅਦ ਐਡਵੋਕੇਟ ਜਨਰਲ ਦਾ ਅਹੁਦਾ ਖਾਲੀ ਹੋ ਗਿਆ ਸੀ ।

ਕੀ ਕੀ ਤਜ਼ਰਬਾ ਹੈ ਨਿਯੁਕਤ ਕੀਤੇ ਗਏ ਐਡਵੋਕੇਟ ਜਨਰਲ ਦੇ ਕੋਲ

ਮੁਤਨੇਜਾ ਮੁੱਖ ਤੌਰ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੰਵਿਧਾਨਕ, ਸਿਵਲ, ਅਪਰਾਧਿਕ, ਕਿਰਤ ਅਤੇ ਕੰਪਨੀ ਕਾਨੂੰਨ ਨਾਲ ਸਬੰਧਤ ਮਾਮਲਿਆਂ ਦੀ ਪ੍ਰੈਕਟਿਸ ਕਰਦੇ ਹਨ । ਵਿਆਪਕ ਕਾਨੂੰਨੀ ਤਜਰਬੇ ਦੇ ਨਾਲ, ਉਸਨੇ ਗੁੰਝਲਦਾਰ ਅਤੇ ਮਹੱਤਵਪੂਰਨ ਮਾਮਲਿਆਂ ਵਿੱਚ ਵੱਖ-ਵੱਖ ਸੰਸਥਾਵਾਂ, ਜਨਤਕ ਖੇਤਰ ਦੇ ਉਪਕਰਮਾਂ ਅਤੇ ਕਾਰਪੋਰੇਟ ਸੰਸਥਾਵਾਂ ਦੀ ਨੁਮਾਇੰਦਗੀ ਕੀਤੀ ਹੈ ।

ਧੋਖਾਧੜੀ ਕਰਨ ਵਾਲੇ ਦੋ ਸਾਈਬਰ ਅਪਰਾਧੀ ਦਿੱਲੀ ਅਤੇ ਨੋਇਡਾ ਤੋਂ ਗ੍ਰਿਫ਼ਤਾਰ

0
Cyber Fraud

ਉਤਰ ਪ੍ਰਦੇਸ਼, 22 ਅਗਸਤ 2026 : ਚੰਡੀਗੜ੍ਹ ਪੁਲਸ (Chandigarh Police) ਦੇ ਸਾਈਬਰ ਕਰਾਈਮ ਥਾਣੇ ਵਲੋਂ ਦੋ ਸਾਈਬਰ ਠੱਗਾਂ (Cyber ​​thugs) ਨੂੰ ਦਿੱਲੀ ਐਨ. ਸੀ. ਆਰ. ਅਤੇ ਨੋਇਡਾ ਤੋਂ ਛਾਪੇਮਾਰੀ ਕਰਕੇ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਉਕਤ ਕਾਰਵਾਈ ਜੋ ਕਿ ਐਸ. ਪੀ. (ਸਾਈਬਰ) ਗੀਤਾਂਜਲੀ ਖੰਡੇਵਾਲ ਦੀ ਅਗਵਾਈ ਹੇਠ ਡੀ. ਐਸ. ਪੀ. (ਸਾਈਬਰ ਕਰਾਈਮ) ਅਤੇ ਐਸ. ਐਚ. ਓ. ਦੀ ਦੇਖਰੇਖ ਹੇਠ ਕੀਤੀ ਗਈ ਹੈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਦੋ ਸਾਈਬਰ ਅਪਰਾਧੀਆਂ ਦੀ ਗ੍ਰਿਫ਼ਤਾਰੀ ਦਿੱਲੀ ਐਨ. ਸੀ. ਆਰ. (Delhi N. C. R.) ਤੇ ਨੋਇਡਾ ਤੋਂ ਕੀਤੀ ਗਈ ਹੈ ਦੀ ਪਛਾਣ ਦਿਨੇਸ਼ ਭਾਰਤੀ ਅਤੇ ਕੁਲਦੀਪ ਸਿੰਘ ਦੇ ਤੌਰ ‘ਤੇ ਹੋਈ ਹੈ ।

ਕੀ ਸਾਈਬਰ ਅਪਰਾਧ ਕੀਤਾ ਸੀ ਦੋਹਾਂ ਵਲੋਂ

ਉਪਰੋਕਤ ਅਧਿਕਾਰੀਆਂ ਵਲੋਂ ਦਿੱਤੀ ਸੂਚਨਾ ਮੁਤਾਬਕ ਇਨ੍ਹਾਂ ਦੋਹਾਂ ਵਲੋਂ ਇਕ ਕੰਪਨੀ ਦੇ ਐਮ. ਡੀ. ਦੀ ਫੋਟੋ ਅਤੇ ਨਾਮ ਦਾ ਇਸਤੇਮਾਲ ਕਰਕੇ ਕੰਪਨੀ ਦੇ ਕਰਮਚਾਰੀ ਨੂੰ ਵਟਸਐਪ ਤੇ ਮੈਸੇਜ ਰਾਹੀਂ ਕਿਹਾ ਗਿਆ ਕਿ ਐਮ. ਡੀ. ਤਾਂ ਮੀਟਿੰਗ ਵਿਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਨੂੰ ਤੁਰੰਤ 1. 90 ਕਰੋੜ ਰੁਪਏ ਇਕ ਖਾਸ ਬੈਂਕ ਖਾਤੇ ਵਿਚ ਟ੍ਰਾਂਸਫਰ ਕਰਨ ਦੀ ਲੋੜ ਹੈ, ਜਿਸ ਤੇ ਮੈਸੇਜ ਦੇ ਆਧਾਰ ‘ਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਰਮਚਾਰੀ ਵਲੋਂ ਪੈਸੇ ਟ੍ਰਾਂਸਫਰ ਕਰ ਦਿੱਤੇ ਗਏ ।

ਠੱਗਾਂ ਵਲੋਂ ਹੋਰ ਪੈਸਿਆਂ ਦੀ ਵੀ ਕੀਤੀ ਗਈ ਸੀ ਮੰਗ

ਪੁਲਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ 1. 90 ਕਰੋੜ ਲੈਣ ਤੋਂ ਬਾਅਦ ਵਿੱਚ ਜਦੋਂ ਠੱਗਾਂ ਨੇ ਹੋਰ ਪੈਸੇ ਭੇਜਣ ਲਈ ਕਿਹਾ ਅਤੇ ਕੰਪਨੀ ਕੋਲ ਲੋੜੀਂਦੇ ਫੰਡ ਨਹੀਂ ਸਨ ਤਾਂ ਕਰਮਚਾਰੀ ਨੇ ਅਸਲੀ ਐਮ. ਡੀ. ਨਾਲ ਗੱਲ ਕੀਤੀ । ਐਮ. ਡੀ. ਨੇ ਅਜਿਹਾ ਕੋਈ ਵੀ ਮੈਸੇਜ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪਤਾ ਲੱਗਾ ਕਿ ਕੰਪਨੀ ਨਾਲ 1.90 ਕਰੋੜ ਰੁਪਏ ਦੀ ਠੱਗੀ ਹੋਈ ਹੈ । ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਰਕਮ ਨੋਇਡਾ ਦੀ `ਬੀ. ਟੀ. ਓ. ਸਟੈਪਮਾਈਲ ਰਿਐਲਿਟੀ ਪ੍ਰਾਈਵੇਟ ਲਿਮਟਿਡ` ਦੇ ਚਾਲੂ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਸੀ । ਠੱਗਾਂ ਨੇ ਅਸਲੀ ਪਛਾਣ ਲੁਕਾਉਣ ਲਈ ਨਕਲੀ ਨਾਵਾਂ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇਹ ਖਾਤਾ ਖੋਲ੍ਹਿਆ ਸੀ ।

ਹੋਰ ਕੀ ਕੀ ਦੱਸਿਆ ਸਾਈਬਰ ਪੁਲਸ ਨੇ

ਚੰਡੀਗੜ੍ਹ ਦੀ ਸਾਈਬਰ ਪੁਲਸ (Cyber ​​Police) ਨੇ ਦੱਸਿਆ ਕਿ ਦਿਨੇਸ਼ ਭਾਰਤੀ ਜੋ ਕਿ 40 ਸਾਲਾਂ ਦਾ ਹੈ ਵਲੋਂ ਬੈਂਕ ਖਾਤੇ ਵਿਚ ਅਰਵਿੰਦ ਚੌਧਰੀ ਨਾਮ ਦੀ ਜਾਅਲੀ ਪਛਾਣ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਅਤੇ ਇਸਦੇ ਕਬਜੇ ਵਿਚੋਂ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ । ਇਥੇ ਹੀ ਬਸ ਨਹੀਂ ਦੂਸਰੇ ਨੌਜਵਾਨ ਕੁਲਦੀਪ ਸਿੰਘ ਜੋ ਕਿ 36 ਸਾਲਾਂ ਦਾ ਹੈ ਵਲੋਂ ਬੈਂਕ ਖਾਤੇ ਵਿਚ ਬੰਤ ਸਿੰਘ ਦੇ ਨਾਮ ਦੀ ਜਾਅਲੀ ਪਛਾਣ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸਦੇ ਕਬਜੇ ਵਿਚੋਂ ਇਕ ਮੋਬਾਇਲ ਫੋਨ ਮਿਲਿਆ ਹੈ ।

ਪੁੱਛਗਿੱਛ ਦੌਰਾਨ ਹੋਰ ਕੀ ਕੀ ਸਾਹਮਣੇ ਆਇਆ

ਉਪਰੋਕਤ ਦੋਹਾਂ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ ਜਾਅਲੀ ਆਧਾਰ ਕਾਰਡ, ਪੈਨ ਕਾਰਡ ਅਤੇ ਫ਼ਰਜ਼ੀ ਪਛਾਣ ਪੱਤਰਾਂ ਦੀ ਵਰਤੋਂ ਕਰਕੇ ਬੈਂਕ ਖਾਤੇ ਖੋਲ੍ਹੇ ਸਨ । ਉਨ੍ਹਾਂ ਨੇ ਮੰਨਿਆ ਕਿ ਉਹ ਇਸ ਸਾਜ਼ਿਸ਼ ਦੇ ਮਾਸਟਰਮਾਈਂਡ (Mastermind) ਨਾਲ ਮਿਲ ਕੇ ਕਮਮੀਸ਼ਨ ‘ਤੇ ਇਹ ਕੰਮ ਕਰ ਰਹੇ ਸਨ । ਦੋ ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਭਾਲ ਜਾਰੀ ਹੈ ।

ਜਹਿਰੀਲੀ ਚੀਜ਼ ਖਾਣ ਨਾਲ ਪਤਨੀ ਦੀ ਮੌਤ ਪਤੀ ਦੀ ਹਾਲਤ ਗੰਭੀਰ

0
Zirakpur Suicide

ਜੀਰਕਪੁਰ, 22 ਅਗਸਤ 2026 : ਜੀਰਕਪੁਰ (Zirakpur) ਵਿਖੇ ਲਵ-ਮੈਰਿਜ ਕਰਵਾਉਣ ਵਾਲੇ ਜੋੜੇ ਵਲੋਂ ਜ਼ਹਿਰ ਖਾਣ ਨਾਲ ਪਤਨੀ ਦੀ ਮੌਤ (Death) ਦੇ ਪਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਜੀਰਕਪਰ ਵਿਖੇ ਜੋ ਇਕ ਪਤੀ-ਪਤਨੀ ਵਲੋਂ ਸਲਫਾਸ ਖਾ ਕੇ ਖੁਦੁਕਸ਼ੀ (Suicide) ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ ਦੇ ਚਲਦਿਆਂ ਪਤਨੀ ਦੀ ਮੌਤ ਹੋ ਗਈ ਹੈ ਜਦੋਂ ਕਿ ਪਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਵਿਚ ਪਤਨੀ ਦੀ ਪਛਾਣ ਬਰਨਾਲਾ ਦੇ ਪਿੰਡ ਸੇਖਾਂ ਦੀ ਵਸਨੀਕ ਗਗਨਦੀਪ ਕੌਰ ਤੇ ਪਤੀ ਦੀ ਪਛਾਣ ਹਾਕਮ ਸਿੰਘ ਵਾਸੀ ਪਿੰਡ ਮਹਿਮਦਪੁਰ (ਬਰਨਾਲਾ) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਵਲੋਂ ਮੌਕੇ ਤੋਂ ਇੱਕ ਖੁਦਕੁਸ਼ੀ ਨੋਟ (Suicide note) ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਵਿਦੇਸ਼ ਭੇਜਣ ਦੇ ਨਾਮ ‘ਤੇ 36 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ ।

ਕੀ ਲਿਖਿਆ ਸੀ ਸੁਸਾਇਡ ਨੋਟ ਵਿਚ

ਜੀਰਕਪੁਰ ਪੁਲਸ ਵੱਲੋਂ ਮੌਕੇ ਤੋਂ ਬਰਾਮਦ ਕੀਤੇ ਗਏ ਖੁਦਕੁਸ਼ੀ ਨੋਟ ਵਿੱਚ ਹਾਕਮ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕਰਨ ਵਾਲਾ ਏਜੰਟ ਉਨ੍ਹਾਂ ਦਾ ਸਕੂਲ ਦੇ ਸਮੇਂ ਦਾ ਇੱਕ ਪੁਰਾਣਾ ਸਾਥੀ ਸੀ । ਲੰਬੇ ਸਮੇਂ ਦੀ ਜਾਣ-ਪਛਾਣ ਕਾਰਨ ਉਸ ‘ਤੇ ਭਰੋਸਾ ਕਰਦਿਆਂ ਇਸ ਜੋੜੇ ਨੇ ਵਿਦੇਸ਼ ਜਾਣ ਦੇ ਬਹਾਨੇ ਏਜੰਟ ਨੂੰ ਪ੍ਰਤੀ ਵਿਅਕਤੀ 18 ਲੱਖ ਰੁਪਏ ਭਾਵ ਕੁੱਲ 36 ਲੱਖ ਰੁਪਏ ਸੌਂਪ ਦਿੱਤੇ । ਹਾਲਾਂਕਿ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ ।

ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਰ ਲਏ ਹਨ ਦਰਜ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ । ਅਧਿਕਾਰੀ ਖ਼ੁਦਕੁਸ਼ੀ ਨੋਟ ਵਿੱਚ ਲਗਾਏ ਗਏ ਦੋਸ਼ਾਂ, 36 ਲੱਖ ਰੁਪਏ ਦੇ ਕਥਿਤ ਵਿੱਤੀ ਲੈਣ-ਦੇਣ ਅਤੇ ਸਬੰਧਤ ਏਜੰਟ ਦੀ ਭੂਮਿਕਾ ਦੀ ਜਾਂਚ ਕਰ ਰਹੇ ਹਨ । ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਕਾਰ-ਸਕੂਟਰੀ ਸੜਕ ਹਾਦਸੇ ਵਿਚ ਮਾਤਾ-ਪਿਤਾ ਸਮੇਤ ਬੱਚੀ ਦੀ ਹੋਈ ਮੌਤ

0
Road Accident

ਫਿਲੌਰ, 22 ਅਗਸਤ 2026 : ਪੰਜਾਬ ਦੇ ਸ਼ਹਿਰ ਜਲੰਧਰ ਦੇ ਫਿਲੌਰ (Phillaur) ਵਿਖੇ ਇਕ ਸਕੂਟਰੀ ਚਾਲਕ ਨੂੰ ਕਾਰ ਚਾਲਕ ਵਲੋਂ ਟੱਕਰ ਮਾਰ ਦੇਣ ਦੇ ਕਾਰਨ ਮਾਤਾ-ਪਿਤਾ ਸਮੇਤ ਇਕ ਮਾਸੂਮ ਬੱਚੀ ਦੀ ਵੀ ਮੌਤ (Death) ਹੋ ਗਈ ਹੈ ।

ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਫਿਲੌਰ ਦੇ ਹਰੀ ਪੁਰ ਖਾਲਸਾ ਨੇੜੇ ਵਾਪਰੇ ਸੜਕ ਹਾਦਸੇ (Road accidents) ਵਿਚ ਜੋ ਸਕੂਟਰੀ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਸ ਵਿਚ ਮਾਤਾ-ਪਿਤਾ ਅਤੇ ਬੱਚੀ ਸ਼ਾਮਲ ਹਨ ਦੀ ਪਛਾਣ ਸਕੂਟਰ ਚਾਲਕ ਵਿਨੇ, ਸਕੂਟਰ ਸਵਾਰ ਵਿਨੇ ਦੀ ਪਤਨੀ ਸੁਮਨ ਅਤੇ ਉਨ੍ਹਾਂ ਦੀ ਇਕ ਮਾਸੂਮ ਬੱਚੀ ਸ਼ਾਮਲ ਹੈ । ਘਟਨਾ ਦੀ ਖਬਰ ਮਿਲਦਿਆਂ ਹੀ ਪਰਵਾਰ ਅਤੇ ਪਿੰਡ ਭਾਮੀਆਂ ਵਿਚ ਸੋਗ ਦੀ ਲਹਿਰ ਦੌੜ ਗਈ । ਪੁਲਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਕਿਵੇਂ ਵਾਪਰਿਆ ਸੜਕ ਹਾਦਸਾ

ਜਾਣਕਾਰੀ ਮੁਤਾਬਕ ਵਿਨੇ ਕੁਮਾਰ ਅਪਣੇ ਪਰਿਵਾਰ ਸਮੇਤ ਨਕੋਦਰ ਦਰਬਾਰ ਵਿਖੇ ਮੱਥਾ ਟੇਕਣ ਤੋਂ ਬਾਅਦ ਐਕਟੀਵਾ ’ਤੇ ਸਵਾਰ ਹੋ ਕੇ ਵਾਪਸ ਅਪਣੇ ਪਿੰਡ ਭਾਮੀਆਂ ਜ਼ਿਲ੍ਹਾ ਲੁਧਿਆਣਾ ਵਲ ਪਰਤ ਰਹੇ ਸਨ ਕਿ ਜਦੋਂ ਉਹ ਫਿਲੌਰ ਨੇੜੇ ਪਹੁੰਚੇ ਤਾਂ ਇਕ ਗੱਡੀ ਨੇ ਉਨ੍ਹਾਂ ਦੀ ਐਕਟਿਵਾ ਨੂੰ ਜ਼ਬਰਦਸਤ ਟੱਕਰ (Fierce collision) ਮਾਰ ਦਿਤੀ ।

ਟੱਕਰ ਇੰਨੀ ਭਿਆਨਕ ਸੀ ਕਿ ਐਕਟੀਵਾ ਸਵਾਰ ਤਿੰਨੋਂ ਗੰਭੀਰ ਰੂਪ ਵਿਚ ਜ਼ਖ਼ਮੀ (Injured) ਹੋ ਗਏ । ਉਨ੍ਹਾਂ ਨੂੰ ਤੁਰਤ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ । ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਇਕ ਵੱਡੇ ਹਸਪਤਾਲ ਵਿਖੇ ਰੈਫ਼ਰ ਕਰ ਦਿਤਾ ਗਿਆ, ਰਸਤੇ ਵਿਚ ਹੀ ਤਿੰਨਾਂ ਦੀ ਮੌਤ ਹੋ ਗਈ ।

ਫੁੱਟਬਾਲ ਖਿਡਾਰੀ ਦੀ ਗਲਾ ਘੋਟ ਕੇ ਹੱਤਿਆ ਕਰਕੇ ਲਾਸ਼ ਖੇਤਾਂ ਵਿਚ ਸੁੱਟੀ

0
Murder

ਜੰਡਿਆਲਾ ਗੁਰੂ, 22 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਅਧੀਨ ਆਉਂਦੇ ਜੰਡਿਆਲਾ ਗੁਰੂ ਦੇ ਪਿੰਡ ਜੱਬੋਵਾਲ ਵਿਖੇ ਇਕ ਨਾਬਾਲਗ ਖਿਡਾਰੀ ਦੀ ਗਲਾ ਘੋਟ ਕੇ ਹਤਿਆ (Murder) ਕਰ ਦਿੱਤੀ ਗਈ ਹੈ ।

ਕੌਣ ਹੈ ਇਹ ਖਿਡਾਰੀ

ਮਿਲੀ ਜਾਣਕਾਰੀ ਜੰਡਿਆਲਾ ਗੁਰੂ ਦੇ ਜਿਸ ਪਿੰਡ ਜੱਬੋਵਾਲ (Jabbowal village) ਵਿਖੇ 13 ਸਾਲਾ ਹੋਣਹਾਰ ਫੁੱਟਬਾਲ ਖਿਡਾਰੀ ਦੀ ਗਲਾ ਘੋਟ ਕੇ ਹੱਤਿਆ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ ਗਿਆ ਸੀ ਦੀ ਪਛਾਣ ਸੇਵਕ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ 13 ਸਾਲਾ ਸੇਵਕ ਸਿੰਘ ਦੀ ਹਾਲ ਹੀ ਵਿਚ ਅੰਡਰ-14 ਸਟੇਟ ਪੱਧਰੀ ਫੁੱਟਬਾਲ ਟੀਮ ਵਿਚ ਚੋਣ ਵੀ ਹੋਈ ਸੀ । ਉਕਤ ਘਟਨਾ ਨਾਲ ਪੂਰੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।

ਕੀ ਦੱਸਿਆ ਡਿਪਟੀ ਸੁਪਰਡੈਂਟ ਆਫ ਪੁਲਸ ਨੇ

ਉਕਤ ਵਾਪਰੇ ਕਤਲ ਦੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਬਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਕੇਸ ਦਰਜ (Case registered) ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ (Raid) ਕੀਤੀ ਜਾ ਰਹੀ ਹੈ । ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਵੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੁਲਸ ਨੂੰ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ ।

ਪੰਜਾਬ ਸਰਕਾਰ ਨੇ ਆਈ. ਏ. ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ

0
transfers-1

ਚੰਡੀਗੜ੍ਹ, 22 ਅਗਸਤ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਹੁਕਮ ਜਾਰੀ ਕਰਕੇ 10 ਆਈ. ਏ. ਐੈਸ. ਅਧਿਕਾਰੀਆਂ (I. A. S. officers) ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ :

transfers-2

ਸਿਮਲਾ ਵਿਚ ਦੋ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
bomb threats

ਸਿਮਲਾ, 21 ਅਗਸਤ 2026 : ਭਾਰਤ ਦੇਸ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੀ ਰਾਜਧਾਨੀ ਸਿ਼ਮਲਾ ਵਿਖੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਏ (bomb threats) ਜਾਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਹੈ ।

ਕਿਹੜੇ ਕਿਹੜੇ ਹਨ ਇਹ ਦੋ ਸਕੂਲ

ਮਿਲੀ ਜਾਣਕਾਰੀ ਅਨੁਸਾਰ ਸਿਮਲਾ (Shimla) ਵਿਖੇ ਜੋ ਦੋ ਪ੍ਰਾਈਵੇਟ ਸਕੂਲਾਂ ਨੂੰ ਅੱਜ ਬੰਬ ਨਾਲ ਉਡਾਏ ਜਾਣ ਦੀ ਧਮਕੀ ਦਿੱਤੀ ਗਈ ਹੈ ਵਿਚ ਜਿਹੜੇ ਜਿਹੜੇ ਸਕੂਲਾਂ (Schools) ਨੂੰ ਈਮੇਲ ਰਾਹੀਂ ਇਹ ਧਮਕੀ ਦਿੱਤੀ ਗਈ ਹੈ ਵਿਚ ਕਾਲਾਬਾੜੀ ਨੇੜੇ ਸਥਿਤ ਦਯਾਨੰਦ ਸਕੂਲ ਅਤੇ ਨਿਊ ਸਿ਼ਮਲਾ ਸਥਿਤ ਡੀ. ਏ. ਵੀ. ਸਕੂਲ ਸ਼ਾਮਲ ਹਨ ।

ਸਕੂਲ ਮੈਨੇਜਮੈਂਟ ਨੇ ਤੁਰੰਤ ਦਿੱਤੀ ਪੁਲਸ ਨੂੰ ਸੂਚਨਾ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਦੋਵੇਂ ਸਕੂਲਾਂ ਦੀਆਂ ਮੈਨੇਜਮੈਂਟਾਂ ਵਲੋਂ ਈਮੇਲ ਰਾਹੀਂ ਧਮਕੀ ਪ੍ਰਾਪਤ ਹੁੰਦਿਆਂ ਹੀ ਸਭ ਤੋਂ ਪਹਿਲਾਂ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ‘ਤੇ ਸਭ ਤੋਂ ਪਹਿਲਾਂ ਸਕੂਲ ਵਿਚ ਛੁੱਟੀ ਕਰ ਦਿੱਤੀ ਗਈ ਤੇ ਫਿਰ ਪੁਲਸ ਵਲੋਂ ਦੋਹਾਂ ਸਕੂਲਾਂ ਦੇ ਕੰਪਲੈਕਸਾਂ ਦੀ ਬੰਬ ਨਿਰੋਧਕ ਦਸਤੇ (Bomb disposal squad) ਨਾਲ ਤਲਾਸ਼ੀ ਲਈ ਗਈ । ਜਿਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਿਸਫੋਟਕ ਜਾਂ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ।

ਮੁਜਫਰਪੁਰ ਵਿਖੇ ਮਾਂ ਨੇ ਕੀਤਾ ਪੁੱਤਰ ਨੂੰ ਜਹਿਰ ਦੇ ਕੇ ਕਤਲ

0
Muzaffarpur

ਮੁਜ਼ੱਫਰਪੁਰ, 21 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਮੁਜੱਫਰਪੁਰ ਦੇ ਪਿੰਡ ਉਤਰ ਟੋਲਾ ਵਿਖੇ ਇਕ ਮਾਂ ਵਲੋਂ ਆਪਣੇ ਹੀ ਪੁੱਤਰ ਨੂੰ ਜਹਿਰ (Poison) ਦੇ ਕੇ ਮਾਰ ਦਿੱਤਾ ਗਿਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਜਿਲਾ ਮੁਜੱਫਰਪੁਰ (District Muzaffarpur) ਦੇ ਰਾਜਮਪੁਰਹਰੀ ਥਾਣਾ ਖੇਤਰ ਦੇ ਟੇਂਗਰਾਹਾਂ ਉਤਰ ਟੋਲਾ ਪਿੰਡ ਵਿਖੇ ਇਕ ਵਲੋਂ ਜੋ ਆਪਣੇ ਹੀ ਢਾਈ ਸਾਲਾ ਪੁੱਤਰ ਨੂੰ ਬਿਸਕੁੱਟ ਵਿਚ ਜਹਿਰ ਦੇ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਗਿਆ ਹੈ ਵਿਚ ਮਹਿਲਾ ਦੀ ਪਛਾਣ ਆਰਤੀ ਕੁਮਾਰੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਮਹਿਲਾ ਆਪਣੇ ਹੀ ਪਤੀ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ ।

ਕੀ ਦੱਸਿਆ ਬੱਚੇ ਦੇ ਦਾਦਾ ਤੇ ਦਾਦੀ ਨੇ

ਉਪਰੋਕਤ ਵਾਪਰੇ ਭਿਆਨਕ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੇ ਦਾਦਾ ਤੇ ਦਾਦੀ ਨੇ ਦੱਸਿਆ ਕਿ ਆਰਤੀ ਜੋ ਕਿ 15 ਕੁ ਦਿਨ ਪਹਿਲਾਂ ਹੀ ਆਪਣੇ ਪੇਕੇ ਘਰ ਤੋਂ ਵਾਪਸ ਸਹੁਰੇ ਘਰ ਪਰਤੀ ਸੀ ਨੇ ਵੀਰਵਾਰ ਦੀ ਦੁਪਹਿਰ ਘਰ ਤੋਂ 200 ਮੀਟਰ ਦੂਰ ਬਾਗ ਵਿਚ ਬੱਚੇ ਨੂੰ ਲਿਜਾ ਕੇ ਬਿਸਕੁੱਟ ਵਿਚ ਜਹਿਰੀਲਾ ਪਦਾਰਥ (Toxic substance) ਮਿਲਾ ਕੇ ਖੁਆ ਦਿੱਤਾ, ਜਿਸ ਕਾਰਨ ਮਾਸੂਮ ਆਰੀਅਨ ਦੀ ਹਾਲਤ ਵਿਗੜਨ ਤੋਂ ਬਾਅਦ ਮੌਤ ਹੋ ਗਈ । ਪੁਲਸ ਨੇ ਦਾਦਾ ਤੇ ਦਾਦੀ ਦੀ ਸਿ਼ਕਾਇਤ ਦੇ ਆਧਾਰ ਤੇ ਮਹਿਲਾ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਕੀ ਦੱਸਿਆ ਥਾਣਾ ਮੁਖੀ ਨੇ

ਥਾਣਾ ਮੁਖੀ ਅੰਜਲੀ ਕੁਮਾਰੀ ਨੇ ਦੱਸਿਆ ਕਿ ਮੌਕੇ ਤੋਂ ਜ਼ਹਿਰ ਦੀ ਸ਼ੀਸ਼ੀ ਅਤੇ ਬਿਸਕੁਟ ਦਾ ਪੈਕੇਟ ਬਰਾਮਦ ਕੀਤਾ ਗਿਆ ਹੈ । ਸੂਚਨਾ ਮਿਲਣ ਤੋਂ ਬਾਅਦ ਐੱਫ. ਐੱਸ. ਐੱਲ. ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਲਈ ਜ਼ਰੂਰੀ ਸਬੂਤ ਇਕੱਠੇ ਕੀਤੇ ਹਨ । ਪੁਲਸ ਨੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਐੱਸ. ਕੇ. ਐੱਮ. ਸੀ. ਐੱਚ. ਭੇਜ ਦਿੱਤਾ ਹੈ, ਜਿੱਥੇ ਜਾਂਚ ਲਈ ਵਿਸਰਾ ਸੁਰੱਖਿਅਤ ਰੱਖਿਆ ਗਿਆ ਹੈ ।

ਕੈਨੇਡਾ ਵਿਖੇ ਪੰਜਾਬੀ ਮੂਲ ਦੀ ਲੜਕੀ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

0
Canada Death

ਫ਼ਰੀਦਕੋਟ, 21 ਅਗਸਤ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੇ ਪਿੰਡ ਡੋਡ ਦੀ ਵਸਨੀਕ ਪੰਜਾਬੀ ਮੂਲ ਦੀ ਲੜਕੀ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਫਰੀਦਕੋਟ ਦੇ ਪਿੰਡ ਡੋਡ ਦੀ ਰਹਿਣ ਵਾਲੀ ਜਿਸ ਪੰਜਾਬੀ ਮੂਲ ਦੀ ਲੜਕੀ ਦੀ ਕੈਨੇਡਾ (Canada) ਦੇ ਵਿਨੀਪੈਗ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ 24 ਸਾਲਾ ਅਨਮੋਲਦੀਪ ਕੌਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਲੜਕੀ ਨੇ ਕੈਨੇਡਾ ਵਿਖੇ ਮੈਡੀਕਲ ਸਟਰੀਮ ਦੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਹੁਣ ਕੈਨੇਡਾ ਦੀ ਪੀ. ਆਰ. ਲਈ ਅਪਲਾਈ ਕਰਨਾ ਸੀ ।

ਕੀ ਦੱਸਿਆ ਲੜਕੀ ਦੇ ਪਿਤਾ ਨੇ

ਉਪਰੋਕਤ ਲੜਕੀ ਅਨਮੋਲਦੀਪ ਕੌਰ ਦੇ ਪਿਤਾ ਡਾ. ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਨਮੋਲਦੀਪ ਵਿਨੀਪੈਗ ’ਚ ਇੱਕ ਅਪਾਰਟਮੈਂਟ ’ਚ ਬੰਗਲਾਦੇਸ਼ ਦੀ ਰੂਮਮੇਟ ਨਾਲ ਰਹਿ ਰਹੀ ਸੀ । ਉਸ ਨੇ ਪੜ੍ਹਾਈ ਪੂਰੀ ਕਰ ਲਈ ਸੀ ਤੇ ਪੀ. ਆਰ. ਲਈ ਅਰਜ਼ੀ ਦਿੱਤੀ ਹੋਈ ਸੀ । ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਉਸ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ । ਦੁਖੀ ਪਰਿਵਾਰ ਤੇ ਪਿੰਡ ਵਾਸੀਆਂ ਨੇ ਸਰਕਾਰ ਨੂੰ ਲੜਕੀ ਦੀ ਮ੍ਰਿਤਕ ਦੀ ਦੇਹ ਭਾਰਤ ਲਿਆਉਣ ’ਚ ਮਦਦ ਦੀ ਅਪੀਲ ਕੀਤੀ ਹੈ ।