Home Blog Page 390

ਰਾਹੁਲ ਸ਼ਰਮਾਂ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਵਾਰਡ ਨੰ:30 ਦੇ ਪ੍ਰਧਾਨ ਨਿਯੁਕਤ

0
Patiala Progressive Front

ਪਟਿਆਲਾ, 13 ਸਤੰਬਰ 2025 : ਜਿਲੇ ਦੀ ਨਾਮੀ ਸਮਾਜ ਸੇਵੀ ਸੰਸਥਾ ਪਟਿਆਲਾ ਪ੍ਰੋਗਰੈਸਿਵ ਫਰੰਟ (Patiala Progressive Front) ਦੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ ਬੋਕਸਰ ਵੱਲੋਂ ਫਰੰਟ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ । ਇਸ ਲੜੀ ਵਿਚ ਉਘੇ ਸਮਾਜ ਸੇਵਕ ਰਾਹੁਲ ਸ਼ਰਮਾ ਨੂੰ ਪਟਿਆਲਾ ਪ੍ਰੋਗਰੈਸਿਵ ਫਰੰਟ ਦਾ ਵਾਰਡ ਨੰ:30 ਦਾ ਪ੍ਰਧਾਨ ਨਿਯੁਕਤ ਕੀਤਾ ਹੈ ।

ਸਮਾਜਿਕ ਬੁਰਾਈਆਂ ਦੇ ਖਿਲਾਫ ਚਲਾਈ ਜਾਵੇਗੀ ਜਾਗਰੂੁਕਤਾ ਮੁਹਿੰਮ : ਐਡਵੋਕੇਟ: ਸਤੀਸ਼ ਕਰਕਰਾ, ਅਕਾਸ਼ ਬੋਕਸਰ

ਐਡਵੋਕੇਟ ਕਰਕਰਾ (Advocate Karkara) ਅਤੇ ਅਕਾਸ ਬੋਕਸਰ ਨੇ ਰਾਹੁਲ਼ ਸ਼ਰਮਾ ਨੂੰ ਸਿਰੋਪਾਉ ਪਾ ਕੇ ਸਨਮਾਨਤ ਵੀ ਕੀਤਾ। ਰਾਹੁਲ ਸ਼ਰਮਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਹਿਰ ਵਿਚ ਸਮਾਜ ਸੇਵਾ ਵਿਚ ਯੋਗਦਾਨ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਦੇ ਪਿਤਾ ਮੋਹਿੰਦਰ ਸ਼ਰਮਾਂ ਵੀ ਉਘੇ ਸਮਾਜ ਸੇਵਕ ਵਜੋਂ ਜਾਣੇ ਜਾਂਦੇ ਹਨ ।

ਜਲਦ ਹੀ ਫਰੰਟ ਵੱਲੋਂ ਸਮਾਜਿਕ ਬੁਰਾਈਆਂ ਦੇ ਖਿਲਾਫ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ

ਇਸ ਮੌਕੇ ਸਰਪ੍ਰਸ਼ਤ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ ਬੋਕਸਰ (President Akash Boxer) ਨੇ ਕਿਹਾ ਕਿ ਜਲਦ ਹੀ ਫਰੰਟ ਵੱਲੋਂ ਸਮਾਜਿਕ ਬੁਰਾਈਆਂ ਦੇ ਖਿਲਾਫ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਸਮਾਜਿਕ ਬੁਰਾਈਆਂ ਨੂੰ ਖਤਮ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਫਰੰਟ ਦਾ ਉਦੇਸ਼ ਹੀ ਸਮਾਜ ਸੁਧਾਰ ਹੈ ਅਤੇ ਆਪਣੇ ਉਦੇਸ਼ ਦੇ ਮੁਾਤਬਕ ਉਹ ਜਲਦ ਹੀ ਸ਼ਹਿਰ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ । ਨਵ-ਨਿਯੁਕਤ ਪ੍ਰਧਾਨ ਰਾਹੁਲ ਸ਼ਰਮਾ ਨੇ ਕਿਹਾ ਸਰਪ੍ਰਸਤ ਐਡਵੋਕੇਟ ਕਰਕਰਾ ਅਤੇ ਪ੍ਰਧਾਨ ਅਕਾਸ਼ ਬੋਕਸਰ ਦਾ ਧੰਨਵਾਦ ਕਰਦਿਆਂ ਵਿਸ਼ਾਵਸ਼ ਦਿਵਾਇਆ ਕਿ ਉਹ ਆਪਣੀ ਜਿੰੇਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ।

ਇਸ ਮੌਕੇ ਵੱਡੀ ਗਿਣਤੀ ਵਿਚ ਮੋਜੂਦ ਸਨ ਫਰੰਟ ਅਹੁਦੇਦਾਰ

ਇਸ ਮੌਕੇ ਅਮਿਤ ਸ਼ਰਮਾਂ, ਜਸਪਾਲ ਮਹਿਰਾ, ਦਲਬੀਰ ਸਿੰਘ ਰਾਜੂ ਕੰਬੋਜ, ਸੁਰੇਸ਼ ਸ਼ਰਮਾਂ, ਰਾਜੇਸ਼ ਗਰਗ ਬਿੰਟਾ, ਭੁਪਿੰਦਰ ਕੁਮਾਰ ਭੋਲੂ, ਰਾਜੀਵ ਵਰਮਾ, ਭਗਵੰਤ ਸਿੰਘ ਆਰੇ ਵਾਲੇ, ਰਾਜਨ ਸ਼ਰਮਾਂ ਕਾਲਾ, ਨਰੇਸ਼ ਸ਼ਰਮਾਂ ਚੁੱਗਾ, ਰਾਜਨ ਪ੍ਰਾਸ਼ਰ, ਹਰਸ਼ ਵਾਹ, ਕੇਵਲ ਚੋਹਾਨ, ਡਾ ਬੀਰਦਵਿੰਦਰ ਸਿੰਘ, ਜਤਵਿੰਦਰ ਗਰੇਵਾਲ, ਪਰਮਿੰਦਰ ਪਹਿਲਵਾਨ, ਅਮਨ ਸ਼ਰਮਾਂ, ਮੋਹਿਤ ਸ਼ਰਮਾਂ ਬੰਟੀ, ਸੰਜੀਵ ਸ਼ਰਮਾਂ ਡਿਪੀ, ਰਮੇਸ਼ ਛੋਟੂ, ਸੁਨੀਲ ਕੁਮਾਰ ਪ੍ਰਧਾਨ ਵਾਰਡ ਨੰ 32, ਅਮਰਨਾਥ ਧੀਮਾਨ ਪ੍ਰਧਾਨ ਵਾਰਡ ਨੰ 36, ਪੰਕਜ ਸ਼ਰਮਾਂ ਪ੍ਰਧਾਨ ਵਾਰਡ ਨੰ 42, ਸੁਸ਼ੀਲ ਸ਼ਰਮਾਂ ਵਾਰਡ ਨੰ 44, ਦੀਪਕ ਸ਼ਰਮਾਂ, ਰਾਜ ਕੁਮਾਰ ਗੌਤਮ, ਰਾਜੀਵ ਰਾਓ, ਰਵਿੰਦਰ ਸਿੰਘ ਖਾਲਸਾ, ਅਕਾਸ਼ ਸ਼ਰਮਾਂ ਟਿਨੂੰ, ਸੁਨੀਲ ਬਗੇਰੀਆ, ਸੋਹਣ ਲਾਲ ਸੋਨੂੰ, ਕਮਲ ਕੁਮਾਰ ਘੋਨਾਂ, ਰਮੇਸ਼ ਛੋਟੂ, ਰਜਤ ਗੁਪਤਾ, ਕਰਨ ਸ਼ਰਮਾਂ ਸ਼ੰਟੀ, ਯੋਗੇਸ਼ ਗਰਗ ਗਾਂਧੀ, ਰਾਕੇਸ਼ ਕੁਮਾਰ, ਸ਼ੇਰੂ, ਮੁਨੀਸ਼ ਪ੍ਰਾਸ਼ਰ, ਜਤਿਨ ਸ਼ਰਮਾਂ, ਦਲਜੀਤ ਸਿੰਘ, ਅਮਿਤ ਕੁਮਾਰ, ਹਰਿੰਦਰ ਸਿੰਘ ਮਿੱਠੂ, ਜਗਦੀਸ਼ ਸ਼ਰਮਾਂ, ਮਾਯੰਕ ਕੁਮਾਰ, ਅੰਕਿਤ, ਰੋਹਿਤ ਚੋਹਾਨ ਅਤੇ ਮੁਨੀਸ਼ ਬਾਂਸਲ ਵਿਸ਼ੇਸ ਤੌਰ ’ਤੇ ਹਾਜ਼ਰ ਸਨ ।

Read More : ਪਟਿਆਲਾ ਪ੍ਰੋਗਰੈਸਿਵ ਫਰੰਟ ਨੇ ਕੀਤਾ ਜਥੇਬੰਦਕ ਢਾਂਚੇ ਦਾ ਗਠਨ ਸ਼ੁਰੂ

 

ਸੜਕਾਂ ਦੇ ਨਿਰਮਾਣ ਕਾਰਜ ਨੂੰ ਨਿਸ਼ਚਿਤ ਸਮੇਂ ਚ ਮੁਕੰਮਲ ਕੀਤਾ ਜਾਵੇ : ਕੋਹਲੀ 

0
Municipal Commissioner
ਪਟਿਆਲਾ, 13 ਸਤੰਬਰ  2025 : ਪਟਿਆਲਾ ਸ਼ਹਿਰ ਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ (Road construction works) ਵਿੱਚ ਤੇਜ਼ੀ ਲਿਆਉਣ ਲਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਿਗਮ ਤੇ ਐੱਲ. ਐੱਨ. ਟੀ. ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ

ਮੀਟਿੰਗ ਵਿੱਚ ਨਿਗਮ ਕਮਿਸ਼ਨਰ (Municipal Commissioner) ਪਰਮਵੀਰ ਸਿੰਘ ਅਤੇ ਨਹਿਰੀ ਪਾਣੀ ਪ੍ਰਾਜੈਕਟ ਤਹਿਤ ਕੰਮ ਕਰ ਰਹੀ ਐੱਲ. ਐੱਨ. ਟੀ. ਕੰਪਨੀ ਦੇ ਨੁਮਾਇੰਦੇ ਵੀ ਸ਼ਾਮਲ ਹੋਏ ।ਇਸ ਮੌਕੇ ਵਿਧਾਇਕ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਾਸੀਆਂ ਨੂੰ ਖ਼ਰਾਬ ਸੜਕਾਂ ਕਾਰਨ ਹੋ ਰਹੀ ਪ੍ਰੇਸ਼ਾਨੀ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾਵੇਗਾ ਅਤੇ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

ਸੜਕਾਂ ਦੇ ਨਿਰਮਾਣ ਦੀ ਪੂਰੀ ਸਮਾਂ-ਸਾਰਣੀ ਮੰਗੀ

ਮੀਟਿੰਗ ਦੌਰਾਨ ਵਿਧਾਇਕ ਕੋਹਲੀ (MLA Kohli) ਨੇ ਸਬੰਧਤ ਅਧਿਕਾਰੀਆਂ ਅਤੇ ਐੱਲ.ਐੱਨ.ਟੀ. ਕੰਪਨੀ ਦੇ ਨੁਮਾਇੰਦਿਆਂ ਤੋਂ ਸ਼ਹਿਰ ਦੀ ਹਰ ਇੱਕ ਸੜਕ ਦੇ ਨਿਰਮਾਣ ਦੀ ਪੂਰੀ ਸਮਾਂ-ਸਾਰਣੀ ਮੰਗੀ । ਉਨ੍ਹਾਂ ਨੇ ਇਹ ਜਾਣਕਾਰੀ ਮੰਗੀ ਕਿ ਕਿਹੜੀ ਸੜਕ ਦਾ ਕੰਮ ਕਦੋਂ ਸ਼ੁਰੂ ਹੋਵੇਗਾ ਅਤੇ ਕਦੋਂ ਪੂਰਾ ਹੋਵੇਗਾ । ਵਿਧਾਇਕ ਨੇ ਕਿਹਾ ਕਿ ਇਹ ਸਮਾਂ-ਸਾਰਣੀ ਜਲਦ ਹੀ ਜਨਤਕ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਸੜਕਾਂ ਦੇ ਨਿਰਮਾਣ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਇਸ ਕਦਮ ਦਾ ਮਕਸਦ ਕੰਮ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਜਵਾਬਦੇਹੀ ਤੈਅ ਕਰਨਾ ਹੈ।

ਕੰਮ ਦੀ ਗੁਣਵੱਤਾ ਅਤੇ ਸਮਾਂ-ਸੀਮਾ ’ਤੇ ਜ਼ੋਰ

ਵਿਧਾਇਕ ਨੇ ਸਪੱਸ਼ਟ ਕੀਤਾ ਕਿ ਸੜਕਾਂ ਦੇ ਕੰਮ ਵਿੱਚ ਹੋਰ ਦੇਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਨੂੰ ਤੈਅ ਸਮੇਂ ਅਨੁਸਾਰ ਪੂਰਾ ਕੀਤਾ ਜਾਵੇ । ਇਸ ਤੋਂ ਇਲਾਵਾ, ਉਨ੍ਹਾਂ ਨੇ ਸੜਕਾਂ ਦੇ ਨਿਰਮਾਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦੀ ਗੁਣਵੱਤਾ ’ਤੇ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ । ਵਿਧਾਇਕ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਤੇ ਵੀ ਕੋਈ ਕਮੀ ਨਜ਼ਰ ਆਈ ਤਾਂ ਸਬੰਧਤ ਅਧਿਕਾਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਇਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਬਣਨ ਵਾਲੀਆਂ ਸੜਕਾਂ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਹੋਣ ।

ਸ਼ਹਿਰ ਦੇ ਲੋਕਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਖ਼ਰਾਬ ਸੜਕਾਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਖ਼ਰਾਬ ਸੜਕਾਂ (Bad roads) ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਹਿਲਾਂ ਬਰਸਾਤਾਂ ਅਤੇ ਫਿਰ ਨਹਿਰੀ ਪਾਣੀ ਪ੍ਰਾਜੈਕਟ ਦੇ ਕੰਮ ਕਾਰਨ ਕਈ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਸੀ । ਹੁਣ ਜਦੋਂ ਇਹ ਪ੍ਰਾਜੈਕਟ ਮੁਕੰਮਲ ਹੋਣ ਦੇ ਨੇੜੇ ਹੈ, ਤਾਂ ਸੜਕਾਂ ਦਾ ਨਿਰਮਾਣ ਕਰਨਾ ਸਭ ਤੋਂ ਵੱਡੀ ਤਰਜੀਹ ਹੈ ।

ਜਲਦੀ ਹੀ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ

ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ।
ਇਸ ਮੀਟਿੰਗ ਵਿੱਚ ਅਧਿਕਾਰੀਆਂ ਨੇ ਵਿਧਾਇਕ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ ਅਤੇ ਸੜਕਾਂ ਦੇ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਲਈ ਪੂਰੀ ਕੋਸ਼ਿਸ਼ ਕਰਨਗੇ । ਇਸ ਤੋਂ ਇਲਾਵਾ ਐੱਲ. ਐੱਨ. ਟੀ. ਕੰਪਨੀ ਦੇ ਨੁਮਾਇੰਦਿਆਂ ਨੇ ਵੀ ਕੰਮ ਵਿੱਚ ਤੇਜ਼ੀ ਲਿਆਉਣ ਦੀ ਪ੍ਰਤੀਬੱਧਤਾ ਦੁਹਰਾਈ ।
ਸੜਕਾਂ ਦੇ ਨਿਰਮਾਣ ਕਾਰਜ ਨੂੰ ਨਿਸ਼ਚਿਤ ਸਮੇਂ ਚ ਮੁਕੰਮਲ ਕੀਤਾ ਜਾਵੇ : ਅਜੀਤਪਾਲ ਸਿੰਘ ਕੋਹਲੀ 
ਮੀਟਿੰਗ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਵਿਧਾਇਕ ਕੋਹਲੀ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਗੰਭੀਰ ਹਨ । ਉਨ੍ਹਾਂ ਵੱਲੋਂ ਬਣਾਈ ਗਈ ਸਮਾਂ-ਸੀਮਾ ਅਤੇ ਗੁਣਵੱਤਾ ਜਾਂਚ ਦੀ ਨੀਤੀ ਨਾਲ ਕੰਮ ਵਿੱਚ ਤੇਜ਼ੀ ਅਤੇ ਪਾਰਦਰਸ਼ਤਾ ਆਉਣ ਦੀ ਉਮੀਦ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ।

ਪੰਜਾਬ ਦੇ ਰਾਜਪਾਲ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ

0
Governor Gulab Chand Kataria

ਪਟਿਆਲਾ, 13 ਸਤੰਬਰ 2025 : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria)  ਨੇ ਘੱਗਰ ਦੀ ਸਮੱਸਿਆ ਦੇ ਸਥਾਈ ਹੱਲ ਲਈ ਪੰਜਾਬ ਤੇ ਹਰਿਆਣਾ ਨੂੰ ਆਪਸ ਵਿੱਚ ਮਿਲ-ਜੁਲ ਕੇ ਬੈਠਣ ਦੀ ਸਲਾਹ ਦਿੱਤੀ ਹੈ । ਰਾਜਪਾਲ ਕਟਾਰੀਆ ਅੱਜ ਜ਼ਿਲ੍ਹੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ (Assessment of flood damage) ਲੈਣ ਲਈ ਪਟਿਆਲਾ ਪੁੱਜੇ ਹੋਏ ਸਨ ।

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਘੱਗਰ ਦੀ ਸਮੱਸਿਆ ਦੇ ਸਥਾਈ ਹੱਲ ਲਈ ਪੰਜਾਬ ਤੇ ਹਰਿਆਣਾ ਨੂੰ ਆਪਸ ‘ਚ ਮਿਲ-ਜੁਲ ਕੇ ਬੈਠਣ ਦੀ ਸਲਾਹ ਦਿੱਤੀ

ਇਸ ਮੌਕੇ ਰਾਜਪਾਲ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ (Deputy Commissioner Dr. Preeti Yadav) , ਐਸ. ਐਸ. ਪੀ. ਵਰੁਣ ਸ਼ਰਮਾ ਸਮੇਤ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੜ੍ਹਾਂ ਬਾਰੇ ਜਾਇਜ਼ਾ ਬੈਠਕ ਕੀਤੀ। ਇਸ ਮਗਰੋਂ ਉਨ੍ਹਾਂ ਨੇ ਸਰਾਲਾ ਹੈਡ ਦਾ ਦੌਰਾ ਕਰਕੇ ਘੱਗਰ ਦਾ ਵੀ ਜਾਇਜ਼ਾ ਲਿਆ । ਉਨ੍ਹਾਂ ਨੇ ਹਦਾਇਤ ਕੀਤੀ ਕਿ ਘੱਗਰ ਦੇ ਕਮਜ਼ੋਰ ਬੰਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ।

ਘੱਗਰ ਦੇ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ

ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ‌ਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਵਿੱਚ ਇਸ ਵਾਰ 1988 ਦੇ ਹੜ੍ਹਾਂ ਤੋਂ ਵੀ ਜਿਆਦਾ ਪਾਣੀ ਆਉਣ ਕਾਰਨ ਪੰਜਾਬ ਦੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ । ਉਨ੍ਹਾਂ ਕਿਹਾ ‌ਕਿ ਇਸ ਨੁਕਸਾਨ ਦੀ ਭਰਪਾਈ ਲਈ ਸਰਕਾਰ ਵੱਲੋਂ ਪੁਖਤਾ ਕਦਮ ਉਠਾਏ ਗਏ ਹਨ ਅਤੇ ਅੱਜ ਤੋਂ ਵਿਸ਼ੇ਼ਸ ਗਿਰਦਾਵਰੀ ਵੀ ਸ਼ੁਰੂ ਕਰ ਦਿਤੀ ਗਈ ਹੈ । ਉਨ੍ਹਾਂ ਕਿਹਾ ਇਹ ਸ਼ਲਾਘਾਯੋਗ ਹੈ ਕਿ ਰਾਜ ਵਿੱਚ ਹੜ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ, ਪੁਲਿਸ, ਫੌਜ ਅਤੇ ਆਮ ਲੋਕਾਂ ਨੇ ਬਹੁਤ ਵਧੀਆ ਤਾਲਮੇਲ ਦਿਖਾਇਆ ਹੈ ।

ਰਾਜ ਵਿੱਚ ਹੜ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ, ਪੁਲਸ, ਫੌਜ ਤੇ ਆਮ ਲੋਕਾਂ ਨੇ ਦਿਖਾਇਆ ਬਿਹਤਰ ਤਾਲਮੇਲ ਸ਼ਲਾਘਾਯੋਗ-ਕਟਾਰੀਆ

ਕਟਾਰੀਆ ਨੇ ਕਿਹਾ ਕਿ ਘੱਗਰ ਨਦੀ ਵਿੱਚ ਆਉਂਦੇ ਵਾਧੂ ਪਾਣੀ ਕਰਕੇ ਪੰਜਾਬ ਤੇ ਹਰਿਆਣਾ ਦਾ ਚੋਖਾ ਨੁਕਸਾਨ ਹੁੰਦਾ ਹੈ, ਜਿਸ ਕਰਕੇ ਦੋਵਾਂ ਸੂਬਿਆਂ ਨੂੰ ਆਪਸ ‘ਚ ਮਿਲ-ਜੁਲਕੇ ਬੈਠਣਾ ਚਾਹੀਦਾ ਹੈ ਅਤੇ ਦੁਵੱਲੀ ਸਹਿਮਤੀ ਨਾਲ ਕੀਤੇ ਜਾਣ ਵਾਲੇ ਫ਼ੈਸਲੇ ਬਾਰੇ ਸੁਪਰੀਮ ਕੋਰਟ ਨੂੰ ਵੀ ਜਾਣੂ ਕਰਵਾਇਆ ਜਾਵੇ ਤਾਂ ਕਿ 35 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਨਿਪਟਾਰਾ ਕਰਕੇ ਇਸ ਮਸਲੇ ਦਾ ਸਥਾਈ ਹੱਲ ਕੱਢਿਆ ਜਾ ਸਕੇ । ਉਨ੍ਹਾਂ ਕਿਹਾ ਕਿ ਜਲ ਨਿਕਾਸ ਵਿਭਾਗ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ ਕਿ ਮਕਰੌੜ ਸਾਹਿਬ ਤੋਂ ਕੜੈਲ ਤੱਕ ਘੱਗਰ ਨੂੰ ਚੌੜਾ ਕਰਨਾ ਤੇ ਹਾਂਸੀ ਬੁਟਾਣਾ ਨਹਿਰ ਤੇ ਇਸਦੇ ਸਾਇਫਨਾਂ ਦਾ ਮਸਲਾ ਹੈ, ਜਿਸ ਨੂੰ ਹੱਲ ਕਰਨ ਦੀ ਲੋੜ ਹੈ ।

ਪ੍ਰਧਾਨ ਮੰਤਰੀ ਵਲੋਂ ਹੜ੍ਹਾਂ ‘ਚ ਹੋਏ ਨੁਕਸਾਨ ਦੇ ਫੌਰੀ ਹੱਲ ਵਜੋਂ ਪੰਜਾਬ ਨੂੰ 1600 ਕਰੋੜ ਦਿੱਤਾ ਗਿਆ ਹੈ

ਇੱਕ ਸਵਾਲ ਦਾ ਜਵਾਬ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਹੜ੍ਹਾਂ ‘ਚ ਹੋਏ ਨੁਕਸਾਨ ਦੇ ਫੌਰੀ ਹੱਲ ਵਜੋਂ ਪੰਜਾਬ ਨੂੰ 1600 ਕਰੋੜ ਦਿੱਤਾ ਗਿਆ ਹੈ ਤੇ ਹੋਰ ਨੁਕਸਾਨ ਬਾਰੇ ਅਗਲੇ ਦਿਨਾਂ ‘ਚ ਜੋ ਵੀ ਅਨੁਮਾਨ ਹੋਵੇਗਾ ਉਸ ਬਾਰੇ ਕੇਂਦਰ ਜ਼ਰੂਰ ਸਹਿਯੋਗ ਕਰੇਗਾ।ਰਾਜਪਾਲ  ਨੇ ਕਿਹਾ ਕਿ ਡੈਮਾਂ ‘ਚ ਪਾਣੀ ਦੀ ਸਮਰੱਥਾ ਤੇ ਪਾਣੀ ਵਧਣ ਬਾਰੇ ਸਮੇਂ ਸਿਰ ਜਾਣਕਾਰੀ ਤੇ ਸੂਚਨਾ ਸਾਂਝੀ ਹੋਣਾ ਲਾਜ਼ਮੀ ਹੈ ਅਤੇ ਇਸ ‘ਤੇ ਤਕਨੀਕੀ ਢੰਗ ਨਾਲ ਕੰਮ ਕਰ ਕੇ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਮਿੱਟੀ ਆਉਣ ਕਰਕੇ ਡੈਮਾਂ ਦੀ ਸਮਰੱਥਾ ਘਟੀ ਹੋ ਸਕਦੀ ਹੈ ਪਰੰਤੂ ਇਨ੍ਹਾਂ ਦੀ ਸੁਰੱਖਿਆ  ਉਪਰ ਕੋਈ ਸੰਦੇਹ ਨਹੀਂ ਹੈ ।

ਪਛਾਣ ਕੀਤੀਆਂ 60 ਦੇ ਕਰੀਬ ਥਾਂਵਾਂ ‘ਤੇ ਘੱਗਰ ਦੇ ਬੰਨ੍ਹ ਪੱਕੇ ਕਰਨ ਦੀ ਲੋੜ ਹੈ

ਇਸ ਤੋਂ ‌ਪਹਿਲਾਂ ਪ੍ਰਸ਼ਾਸਨ ਨਾਲ ਬੈਠਕ ਦੌਰਾਨ ਗੁਲਾਬ ਚੰਦ ਕਰਾਰੀਆ ਨੇ ਕਿਹਾ ਕਿ ਪਛਾਣ ਕੀਤੀਆਂ 60 ਦੇ ਕਰੀਬ ਥਾਂਵਾਂ (About 60 places) ‘ਤੇ ਘੱਗਰ ਦੇ ਬੰਨ੍ਹ ਪੱਕੇ ਕਰਨ ਦੀ ਲੋੜ ਹੈ ਤੇ ਸਮੇਂ ਸਮੇਂ ‘ਤੇ ਨਜ਼ਰ ਵੀ ਰੱਖਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਰਾਜਪਾਲ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਕੀਤੇ ਪ੍ਰਬੰਧਾਂ ਸਮੇਤ ਘੱਗਰ, ਟਾਂਗਰੀ ਅਤੇ ਮਾਰਕੰਡਾ ਨਦੀਆਂ ਦੇ ਨਾਲ ਨੁਕਸਾਨ ਤੋਂ ਜਾਣੂ ਕਰਵਾਇਆ ।

Read More  : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ 3 ਤੇ 4 ਅਪ੍ਰੈਲ ਨੂੰ ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ੍ਹ ਚੂੜੀਆਂ ਵਿਖੇ ਨਸ਼ਿਆਂ ਵਿਰੁੱਧ ਕਰਨਗੇ ਪੈਦਲ ਯਾਤਰਾ

ਪ੍ਰੋ. ਰੋਮੀ ਗਰਗ ਨੇ ਸੰਭਾਲਿਆ ਮਹਿੰਦਰਾ ਕਾਲਜ ਦੇ ਡੀ. ਡੀ. ਓ. ਦਾ ਚਾਰਜ

0
Mahindra College
ਪਟਿਆਲਾ, 13 ਸਤੰਬਰ 2025 :  ਸਰਕਾਰੀ ਮਹਿੰਦਰਾ ਕਾਲਜ (Government Mahindra College) ਪਟਿਆਲਾ ਦੇ ਫੈਕਲਟੀ ਅਤੇ ਸਟਾਫ ਨੇ ਪ੍ਰੋ. ਰੋਮੀ ਗਰਗ (Prof. Romi Garg) ਦਾ ਤਹਿ ਦਿਲੋਂ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ, ਜਿਨ੍ਹਾਂ ਨੇ ਅੱਜ ਕਾਲਜ ਦੇ ਡ੍ਰਾਇੰਗ ਐਂਡ ਡਿਸਬਰਸਿੰਗ ਅਫਸਰ (DDO) ਵਜੋਂ ਚਾਰਜ ਸੰਭਾਲਿਆ । ਪ੍ਰੋ. ਗਰਗ ਜੋ ਪਿਛਲੇ ਪੰਜ ਮਹੀਨਿਆਂ ਤੋਂ ਸਰਕਾਰੀ ਕਾਲਜ, ਸੰਗਰੂਰ ਦੀ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਸਨ, ਹੁਣ ਉਸ ਮਹਿੰਦਰਾ ਕਾਲਜ ਵਿੱਚ ਵਾਪਸ ਆਏ ਹਨ, ਜਿਸ ਨਾਲ ਉਨ੍ਹਾਂ ਦੀ ਸਭ ਤੋਂ ਲੰਮੀ ਪੇਸ਼ੇਵਰ ਸਾਂਝ ਰਹੀ ਹੈ। ਉਹ ਬਤੌਰ ਪ੍ਰਿੰਸੀਪਲ ਪ੍ਰਮੋਟ ਹੋਣ ਤੋਂ ਪਹਿਲਾਂ ਇਥੇ ਬੋਟਨੀ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ ।

ਕਾਲਜ ਕੌਂਸਲ ਅਤੇ ਸਟਾਫ ਸਕੱਤਰ ਨੇ ਉਨ੍ਹਾਂ ਦਾ ਫੁੱਲਾਂ ਨਾਲ ਸ਼ਾਨਦਾਰ ਸਵਾਗਤ ਕੀਤਾ

ਕਾਲਜ ਕੌਂਸਲ ਅਤੇ ਸਟਾਫ ਸਕੱਤਰ ਨੇ ਉਨ੍ਹਾਂ ਦਾ ਫੁੱਲਾਂ ਨਾਲ ਸ਼ਾਨਦਾਰ ਸਵਾਗਤ ਕੀਤਾ । ਇਸ ਮੌਕੇ ਉੱਤੇ ਕਾਲਜ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੀ ਵਾਪਸੀ ‘ਤੇ ਖੁਸ਼ੀ ਪ੍ਰਗਟਾਈ ਅਤੇ ਕਾਲਜ ਲਈ ਉਨ੍ਹਾਂ ਦੇ ਲੰਬੇ ਸਮੇਂ ਦੇ ਯੋਗਦਾਨ ਅਤੇ ਗਹਿਰੇ ਨਾਤੇ ਨੂੰ ਯਾਦ ਕੀਤਾ । ਪ੍ਰੋ. ਗਰਗ ਨੇ ਤੁਰੰਤ ਚਾਰਜ ਸੰਭਾਲ ਲਿਆ ਅਤੇ ਬਾਰਾਂ ਦਿਨ ਪਹਿਲਾਂ ਪਿਛਲੇ ਪ੍ਰਿੰਸੀਪਲ ਦੀ ਰਿਟਾਇਰਮੈਂਟ ਤੋਂ ਬਾਅਦ ਲੰਬਿਤ ਪਈਆਂ ਫਾਈਲਾਂ ਅਤੇ ਦਫ਼ਤਰੀ ਕਾਰਵਾਈ ‘ਤੇ ਕੰਮ ਸ਼ੁਰੂ ਕਰ ਦਿੱਤਾ ।

ਤੇਜ਼ ਅਤੇ ਸੁਚਾਰੂ ਸ਼ੁਰੂਆਤ ਕਾਲਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਨਿਸ਼ਠਾ ਨੂੰ ਦਰਸਾਉਂਦੀ ਹੈ

ਉਨ੍ਹਾਂ ਦੀ ਇਹ ਤੇਜ਼ ਅਤੇ ਸੁਚਾਰੂ ਸ਼ੁਰੂਆਤ ਕਾਲਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਨਿਸ਼ਠਾ ਨੂੰ ਦਰਸਾਉਂਦੀ ਹੈ । ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਨੂੰ ਉਨ੍ਹਾਂ ਦੀ ਅਗਵਾਈ ਅਤੇ ਦੂਰਦਰਸ਼ੀ ਸੋਚ ਤੋਂ ਭਵਿੱਖ ਵਿੱਚ ਵਧੇਰੇ ਅਕਾਦਮਿਕ ਅਤੇ ਸੰਸਥਾਤਮਕ ਪ੍ਰਗਤੀ ਦੀ ਉਮੀਦ ਹੈ ।

ਕੌਮੀ ਲੋਕ ਅਦਾਲਤ ‘ਚ 47 ਬੈਂਚਾਂ ਨੇ ਕੀਤਾ 19247 ਕੇਸਾਂ ਦਾ ਨਿਪਟਾਰਾ

0
National Lok Adalat
ਪਟਿਆਲਾ, 13 ਸਤੰਬਰ 2025 : ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ- ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (District Legal Services Authority) ਮੈਡਮ ਹਰਿੰਦਰ ਸਿੱਧੂ ਦੀ ਯੋਗ ਅਗਵਾਈ ਅਤੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਜੀਤ ਸਿੰਘ ਦੀ ਨਿਗਰਾਨੀ ਹੇਠ ਹਰ ਕਿਸਮ ਦੇ ਕੇਸਾਂ (ਨਾਨ ਕੰਪਾਊਂਡੇਬਲ ਕ੍ਰਿਮੀਨਲ ਕੇਸਾਂ ਨੂੰ ਛੱਡ ਕੇ) ਸਬੰਧੀ ਨੈਸ਼ਨਲ ਲੋਕ ਅਦਾਲਤ ਮਿਤੀ 13.9.2025 ਨੂੰ ਜ਼ਿਲ੍ਹਾ ਪਟਿਆਲਾ ਵਿਖੇ ਲਗਾਈ ਗਈ ।
77 ਕਰੋੜ ਰੁਪਏ ਤੋਂ ਵੱਧ ਦੇ ਅਵਾਰਡ ਪਾਸ
ਇਸ ਮੌਕੇ ‘ਤੇ ਜ਼ਿਲ੍ਹਾ ਪਟਿਆਲਾ ਵਿੱਚ 47 ਬੈਂਚਾਂ (28 ਪਟਿਆਲਾ ਵਿੱਚ, 06 ਰਾਜਪੁਰਾ ਵਿੱਚ, 05 ਨਾਭਾ ਵਿੱਚ ਅਤੇ 06 ਸਮਾਣਾ ਵਿੱਚ) ਦਾ ਗਠਨ ਕੀਤਾ ਗਿਆ । ਇੰਤਕਾਲ ਅਤੇ ਵੰਡ ਆਦਿ ਨਾਲ ਸਬੰਧਤ ਵੱਧ ਤੋਂ ਵੱਧ ਕੇਸਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪਟਿਆਲਾ ਦੀ ਮਾਲ ਅਦਾਲਤ ਵਿੱਚ ਵੀ 1 ਬੈਂਚ ਦਾ ਗਠਨ ਕੀਤਾ ਗਿਆ ਸੀ । ਇਸ ਤੋਂ ਇਲਾਵਾ ਵਿਆਹੁਤਾ ਝਗੜਿਆਂ ਦੇ ਕੇਸ ਦਰਜ ਹੋਣ ਤੋਂ ਪਹਿਲਾਂ ਆਪਸੀ ਸਮਝੌਤੇ ਰਾਹੀਂ ਕੇਸਾਂ ਦਾ ਨਿਪਟਾਰਾ ਕਰਨ ਲਈ ਵੂਮੈਨ ਸੈੱਲ,ਪਟਿਆਲਾ ਵਿਖੇ 1 ਬੈਂਚ ਦਾ ਗਠਨ ਵੀ ਕੀਤਾ ਗਿਆ । ਇਸ ਤਰ੍ਹਾਂ ਜ਼ਿਲ੍ਹਾ ਪਟਿਆਲਾ ਵਿੱਚ 47 ਨੈਸ਼ਨਲ ਲੋਕ ਅਦਾਲਤ ਬੈਂਚਾਂ ਵਿੱਚ ਕੇਸਾਂ ਦੀ ਸੁਣਵਾਈ ਕੀਤੀ ਗਈ । ਇਸ ਨੈਸ਼ਨਲ ਲੋਕ ਅਦਾਲਤ ਦੌਰਾਨ ਵੱਖ-ਵੱਖ ਸ਼੍ਰੇਣੀਆਂ ਅਧੀਨ 36230 ਕੇਸਾਂ ਦੀ ਸੁਣਵਾਈ ਕੀਤੀ ਗਈ ਅਤੇ ਕੁੱਲ 19247 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ ਅਤੇ 777816506/- ਰੁਪਏ ਦੇ ਅਵਾਰਡ ਪਾਸ ਕੀਤੇ ਗਏ ।

117 ਪਰਿਵਾਰਕ ਝਗੜਿਆਂ ਅਤੇ ਚੈਕ ਬਾਊਂਸ ਮਾਮਲਿਆਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ

ਇਸ ਨੈਸ਼ਨਲ ਲੋਕ ਅਦਾਲਤ (National Lok Adalat) ਦੌਰਾਨ ਹਰਜੀਤ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਪਟਿਆਲਾ ਨੇ ਮੈਡਮ ਅਮਨਦੀਪ ਕੰਬੋਜ, ਸੀ. ਜੇ. ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਅਤੇ ਮੈਡਮ ਏਕਤਾ ਸਹੋਤਾ ਚੀਫ਼ ਜੂਡੀਸੀਅਲ ਮੈਜਿਸਟ੍ਰੇਟ ਦੇ ਨਾਲ ਇਸ ਨੈਸ਼ਨਲ ਲੋਕ ਅਦਾਲਤ ਦੇ ਬੈਂਚਾਂ ਦਾ ਦੌਰਾ ਕੀਤਾ ਅਤੇ ਧਿਰਾਂ ਨੂੰ ਆਪੋ-ਆਪਣੇ ਝਗੜਿਆਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਲੋਕ ਅਦਾਲਤਾਂ ਦੇ ਬਹੁਤ ਸਾਰੇ ਫਾਇਦਿਆਂ ਬਾਰੇ ਚਾਨਣਾ ਪਾਇਆ ।

ਇੱਕ ਵਾਰ ਲੋਕ ਅਦਾਲਤ ਵਿੱਚ ਕੇਸ ਦਾ ਨਿਪਟਾਰਾ ਹੋ ਜਾਣ ਤੋਂ ਬਾਅਦ, ਇਸਦਾ ਫੈਸਲਾ ਅੰਤਿਮ ਬਣ ਜਾਂਦਾ ਹੈ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕ ਵਾਰ ਲੋਕ ਅਦਾਲਤ ਵਿੱਚ ਕੇਸ ਦਾ ਨਿਪਟਾਰਾ ਹੋ ਜਾਣ ਤੋਂ ਬਾਅਦ, ਇਸਦਾ ਫੈਸਲਾ ਅੰਤਿਮ ਬਣ ਜਾਂਦਾ ਹੈ ਅਤੇ ਇਸਦੀ ਅਪੀਲ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ, ਪਾਰਟੀਆਂ ਦੁਆਰਾ ਪਹਿਲਾਂ ਅਦਾ ਕੀਤੀ ਕੋਈ ਵੀ ਅਦਾਲਤੀ ਫੀਸ ਵਾਪਸ ਕਰ ਦਿੱਤੀ ਜਾਂਦੀ ਹੈ। ਇਹ ਪ੍ਰਕਿਰਿਆ ਸ਼ਾਮਲ ਧਿਰਾਂ ਦੀਆਂ ਆਪਸੀ ਸਹਿਮਤੀ ਵਾਲੀਆਂ ਸ਼ਰਤਾਂ ਦੇ ਅਨੁਸਾਰ, ਝਗੜਿਆਂ ਦੇ ਤੇਜ਼ੀ ਨਾਲ ਹੱਲ ਨੂੰ ਯਕੀਨੀ ਬਣਾਉਂਦੀ ਹੈ, ਜਿਸ ਨਾਲ ਸਾਰਿਆਂ ਲਈ ਇੱਕ ਲਾਹੇਵੰਦ ਨਤੀਜਾ ਨਿਕਲਦਾ ਹੈ ।

ਲੋਕ ਅਦਾਲਤਾਂ ਦਾ ਮੁੱਢਲਾ ਟੀਚਾ ਸਮਝੌਤੇ ਰਾਹੀਂ ਸੁਖਾਵੇਂ ਮਾਹੌਲ ਨੂੰ ਉਤਸ਼ਾਹਿਤ ਕਰਨਾ ਹੈ

ਲੋਕ ਅਦਾਲਤਾਂ ਦਾ ਮੁੱਢਲਾ ਟੀਚਾ ਸਮਝੌਤੇ ਰਾਹੀਂ ਸੁਖਾਵੇਂ ਮਾਹੌਲ ਨੂੰ ਉਤਸ਼ਾਹਿਤ ਕਰਨਾ ਹੈ, ਅੰਤ ਵਿੱਚ ਸਮੇਂ, ਪੈਸੇ ਦੀ ਬਚੱਤ ਕਰਨਾ ਅਤੇ ਝਗੜੇ ਵਾਲੀਆਂ ਧਿਰਾਂ ਵਿਚਕਾਰ ਨਿੱਜੀ ਦੁਸ਼ਮਣੀ ਨੂੰ ਘਟਾਉਣਾ ਹੈ । ਇਸ ਨੈਸ਼ਨਲ ਲੋਕ ਅਦਾਲਤ ਦੀ ਮੁੱਖ ਵਿਸੇਸਤਾ ਪਰਿਵਾਰਕ ਅਦਾਲਤਾਂ ਵਿੱਚ ਪੇਂਡਿੰਗ 117 ਪਰਿਵਾਰਕ ਝਗੜਿਆਂ ਅਤੇ ਚੈਕ ਬਾਊਂਸ ਮਾਮਲਿਆਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਸੀ, ਚੈਕ ਬਾਂਊਸ ਕੇਸਾਂ ਵਿੱਚ ਕੁੱਲ ਰਕਮ ₹1,70,46,648/- ਦੇ ਅਵਾਰਡ ਪਾਸ ਕੀਤੇ ਗਏ ।

ਜਿਲ੍ਹਾ ਪੁਲਸ ਨੇ 43 ਮੁਕੱਦਮੇ ਦਰਜ ਕਰਕੇ 68 ਮੁਲਜ਼ਮ ਕੀਤੇ ਗ੍ਰਿਫਤਾਰ

0
ਐਸ. ਐਸ. ਪੀ. ਸੰਗਰੂਰ

ਸੰਗਰੂਰ, 13 ਸਤੰਬਰ 2025 : ਐਸ. ਐਸ. ਪੀ. ਸੰਗਰੂਰ (S. S. P. Sangrur) ਸਰਤਾਜ ਸਿੰਘ ਚਾਹਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” (“War on Drugs”) ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 1.09.2025 ਤੋਂ 12.09.2025 ਤੱਕ ਡਰੱਗ ਦੇ 29 ਮੁਕੱਦਮੇ (29 drug trials) ਦਰਜ ਕਰ ਕੇ 54 ਕਥਿਤ ਦੋਸ਼ੀ ਕਾਬੂ (Alleged culprit arrested) ਕਰ ਕੇ 168 ਗ੍ਰਾਮ ਹੈਰੋਇਨ, 100 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ, 06 ਨਸ਼ੀਲੇ ਟੀਕੇ ਅਤੇ 985 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਵਾਈਆਂ ਗਈਆਂ ।

ਸ਼ਰਾਬ ਦੇ ਮਾਮਲੇ ਵਿਚ ਵੱਖ-ਵੱਖ ਮਾਮਲੇ ਕੀਤੇ ਗਏ ਦਰਜ

ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 14 ਮੁਕੱਦਮੇ ਦਰਜ ਕਰ ਕੇ 14 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ 144 ਲੀਟਰ ਸ਼ਰਾਬ ਠੇਕਾ ਦੇਸੀ, 15 ਲੀਟਰ ਸ਼ਰਾਬ ਨਾਜਾਇਜ਼, 1 ਚਾਲੂ ਭੱਠੀ ਅਤੇ 1450 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ । ਥਾਣਾ ਲਹਿਰਾ ਅਤੇ ਖਨੌਰੀ ਦੇ ਏਰੀਆ ਵਿੱਚ ਅੰਤਰਰਾਜੀ ਮੋਟਰਸਾਇਕਲ ਚੋਰ ਗਰੋਹ (Motorcycle thief gang) ਦਾ ਪਰਦਾਫਾਸ਼ ਕਰ ਕੇ 05 ਕਥਿਤ ਦੋਸ਼ੀ ਗ੍ਰਿਫਤਾਰ ਕੀਤੇ ਗਏ ਅਤੇ ਲਹਿਰਾ, ਖਨੌਰੀ, ਪਟਿਆਲਾ, ਸਮਾਣਾ, ਨਰਵਾਣਾ ਅਤੇ ਟੋਹਾਣਾ ਦੇ ਏਰੀਆ ਵਿੱਚੋਂ ਚੋਰੀ ਕੀਤੇ 28 ਮੋਟਰਸਾਇਕਲ ਅਤੇ 01 ਐਕਟਿਵਾ ਸਕੂਟਰੀ ਬ੍ਰਾਮਦ ਕੀਤੇ ਗਏ ।

ਪਬਲਿਕ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ

ਜ਼ਿਲ੍ਹਾ ਪੁਲਸ ਮੁਖੀ ਵੱਲੋਂ ਪਬਲਿਕ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ । ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਅਰਸੇ ਦੌਰਾਨ ਵੱਖ-ਵੱਖ ਗਜ਼ਟਿਡ ਅਫਸਰਾਂ ਵੱਲੋਂ 52 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ (Drugs to the youth) ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸ਼ੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ (Smugglers) ਸਬੰਧੀ ਪੁਲਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ । ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਤੇ ਨਸ਼ਿਆਂ ਖਿਲਾਫ ਜੰਗ ਜਾਰੀ ਹੈ ।

Read More : ਜ਼ਿਲ੍ਹਾ ਸੰਗਰੂਰ ਵਿੱਚ 110 ਮੁਕੱਦਮੇ ਦਰਜ, 153 ਦੋਸ਼ੀ ਗ੍ਰਿਫ਼ਤਾਰ

ਸਰਕਾਰ ਕਰੇਗੀ ਜਨ-ਜੀਵਨ ਨੂੰ ਲੀਹ ’ਤੇ ਲਿਆਉਣ ਲਈ ਸਫ਼ਾਈ ਮੁਹਿੰਮ ਸ਼ੁਰੂ : ਮਾਨ

0
Chief Minister

ਚੰਡੀਗੜ੍ਹ, 13 ਸਤੰਬਰ 2025 : ਜਨ-ਜੀਵਨ ਨੂੰ ਲੀਹ ’ਤੇ ਲਿਆਉਣ ਲਈ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਜਾਣ ਵਾਲੀ ਸਫ਼ਾਈ ਮੁਹਿੰਮ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਨੇ ਕਿਹਾ ਕਿ ਬਹੁਤ ਸਾਰੇ ਇਲਾਕਿਆਂ ’ਚੋਂ ਹੜ੍ਹਾਂ ਦਾ ਪਾਣੀ ਉਤਰ ਗਿਆ ਹੈ ।

ਸਰਕਾਰ ਕਰੇਗੀ ਹਰੇਕ ਪਿੰਡ ਵਿਚ ਇਕ ਜੇ. ਸੀ. ਬੀ., ਟੈ੍ਰਕਟਰ ਟਰਾਲੀ ਤੇ ਲੇਬਰ ਦਾ ਪ੍ਰਬੰਧ

ਉਨ੍ਹਾਂ ਕਿਹਾ ਕਿ ਹਰੇਕ ਪਿੰਡ ’ਚ ਇਕ ਜੇ. ਸੀ. ਬੀ., ਟਰੈਕਟਰ-ਟਰਾਲੀ ਅਤੇ ਲੇਬਰ ਦਾ ਪ੍ਰਬੰਧ ਸਰਕਾਰ ਵਲੋਂ ਕੀਤਾ ਜਾਵੇਗਾ। ਜੋ ਵੀ ਹੜ੍ਹਾਂ ਨਾਲ ਰੁੜ੍ਹ ਕੇ ਆਇਆ ਹੈ, ਉਸ ਮਲਬੇ ਨੂੰ ਸਾਫ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਹਰੇਕ ਪਿੰਡ ’ਚ ਫੌਗਿੰਗ ਕਰਵਾਈ ਜਾਵੇਗੀ ਤਾਂ ਜੋ ਕੋਈ ਬੀਮਾਰੀ ਨਾ ਫੈਲੇ। ਇਸ ਮੁਹਿੰਮ ਲਈ ਸਰਕਾਰ ਨੇ 100 ਕਰੋੜ ਰੁਪਿਆ ਰੱਖਿਆ ਹੈ, ਜਿਹਦੇ ’ਚੋਂ ਇਕ-ਇਕ ਲੱਖ ਪਿੰਡਾਂ ਨੂੰ ਟੋਕਨ ਦੇ ਤੌਰ ’ਤੇ ਦਿੱਤਾ ਜਾਵੇਗਾ ਅਤੇ ਜਿਵੇਂ-ਜਿਵੇਂ ਲੋੜ ਪਵੇਗੀ, ਪਿੰਡਾਂ ਨੂੰ ਪੈਸੇ ਦਿੱਤੇ ਜਾਣਗੇ।

ਸਾਫ਼-ਸਫ਼ਾਈ ਦਾ ਸਾਰਾ ਖ਼ਰਚਾ ਕਰੇਗੀ ਪੰਜਾਬ ਸਰਕਾਰ

ਉਨ੍ਹਾਂ ਕਿਹਾ ਕਿ ਸਾਫ਼-ਸਫ਼ਾਈ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ ਅਤੇ 24-25 ਸਤੰਬਰ ਤੱਕ ਮਿੱਟੀ ਅਤੇ ਮਲਬੇ ਨੂੰ ਸਾਫ਼ ਕਰਨ ਦਾ ਕੰਮ ਨਿਬੇੜ ਲਿਆ ਜਾਵੇਗਾ । ਮੁੱਖ ਮੰਤਰੀ ਨੇ ਕਿਹਾ ਕਿ 15 ਅਕਤੂਬਰ ਤੱਕ ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਨੂੰ ਸਾਫ਼ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਅਸੀਂ ਇਕਜੁੱਟ ਹੋ ਕੇ ਕੁਦਰਤੀ ਆਫ਼ਤ ਦੇ ਖ਼ਿਲਾਫ਼ ਲੜੇ ਹਾਂ ਅਤੇ ਹੁਣ ਵੀ ਮੁੜ ਕੇ ਪੰਜਾਬ ਨੂੰ ਖੜ੍ਹਾ ਕਰਨਾ ਹੈ ।

ਮੁੱਖ ਮੰਤਰੀ ਨੇ ਕੀਤਾ ਸਰਕਾਰ ਵਲੋਂ ਸਾਰੇ ਪ੍ਰਭਾਵਿਤ 2300 ਪਿੰਡਾਂ ’ਚ ਮੈਡੀਕਲ ਕੈਂਪ ਲਗਾਉਣ ਦਾ ਐਲਾਨ

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਵਲੋਂ ਸਾਰੇ ਪ੍ਰਭਾਵਿਤ 2300 ਪਿੰਡਾਂ ’ਚ ਮੈਡੀਕਲ ਕੈਂਪ (Medical camps in 2300 villages) ਲਾਏ ਜਾਣਗੇ । 1707 ਪਿੰਡਾਂ ’ਚ ਸਾਂਝੀਆਂ ਥਾਵਾਂ ’ਤੇ ਜਿੱਥੇ ਪਿੰਡ ਵਾਲੇ ਕਹਿਣਗੇ, ਉੱਥੇ ਮੈਡੀਕਲ ਸਟਾਫ਼ ਅਤੇ ਡਾਕਟਰ ਹਰ ਸਮੇਂ ਮੁਹੱਈਆ ਰਹਿਣਗੇ । 550 ਐਂਬੂਲੈਂਸਾਂ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ 713 ਪਿੰਡਾਂ ’ਚ ਕਰੀਬ ਢਾਈ ਲੱਖ ਦੇ ਆਸ-ਪਾਸ ਪਸ਼ੂ ਹੜ੍ਹਾਂ ਤੋਂ ਪ੍ਰਭਾਵਿਤ ਹਨ ।

ਸਰਕਾਰ ਨੇ ਹਰੇਕ ਪਿੰਡ ’ਚ ਵੈਟਰਨਰੀ ਡਾਕਟਰਾਂ ਦੀ ਟੀਮ ਤਾਇਨਾਤ ਕਰ ਦਿੱਤੀ ਹੈ

ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ । ਸਰਕਾਰ ਨੇ ਹਰੇਕ ਪਿੰਡ ’ਚ ਵੈਟਰਨਰੀ ਡਾਕਟਰਾਂ (Veterinary doctors in every village) ਦੀ ਟੀਮ ਤਾਇਨਾਤ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਝੋਨਾ 15 ਦਿਨ ਪਹਿਲਾਂ ਹੀ ਮੰਡੀਆਂ ’ਚ ਆਉਣਾ ਸ਼ੁਰੂ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਝੋਨੇ ਦੀ ਸਰਕਾਰੀ ਖ਼ਰੀਦ 16 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ । ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਸੀਂ ਇਸ ਸੰਕਟ ’ਚੋਂ ਬੜੀ ਜਲਦੀ ਨਿਕਲ ਕੇ ਆਪਣੇ ਆਮ ਹਾਲਾਤਾਂ ’ਚ ਆ ਜਾਵਾਂਗੇ ।

ਸਿਹਤ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਲੋਕਲ ਅਧਿਕਾਰੀਆਂ ਨਾਲ ਸੰਪਰਕ ਕਰੇ

ਉਨ੍ਹਾਂ ਕਿਹਾ ਕਿ ਜਿਹੜਾ ਸਰਕਾਰੀ ਤੰਤਰ (Government machinery) ਦਾ ਨੁਕਸਾਨ ਹੋਇਆ ਹੈ, ਉਸ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ । ਪਸ਼ੂਆਂ ਅਤੇ ਇਨਸਾਨਾਂ ’ਚ ਕਿਸੇ ਤਰ੍ਹਾਂ ਦੀ ਬੀਮਾਰੀ ਨਾ ਫੈਲੇ, ਇਸ ਲਈ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਅਤੇ ਮੈਡੀਕਲ ਕੈਂਪ ਸ਼ੁਰੂ ਹੋ ਚੁੱਕੇ ਹਨ । ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਲੋਕਲ ਅਧਿਕਾਰੀਆਂ ਨਾਲ ਸੰਪਰਕ ਕਰੇ ।

Read More : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ‘ਤੇ CM ਭਗਵੰਤ ਮਾਨ ਦਾ ਆਇਆ ਬਿਆਨ

ਮੋਟਰਸਾਈਕਲ ਤੇ ਜਾ ਰਹੇ ਪਤੀ-ਪਤਨੀ ਦੀ ਹੋਈ ਸੜਕੀ ਹਾਦਸੇ ਵਿਚ ਮੌਤ

0
road accident

ਮੋਗਾ, 13 ਸਤੰਬਰ 2025 : ਘਰ ਦਾ ਰਾਸ਼ਨ ਲੈ ਕੇ ਵਾਪਸ ਜਾ ਰਹੇ ਇਕ ਪਤੀ-ਪਤਨੀ ਦੀ ਮੋਟਰਸਾਈਕਲ ਤੇ ਜਾਂਦੇ ਵੇਲੇ ਟਰਾਲੀ ਪਲਟਣ (Trolley overturn) ਨਾਲ ਮੌਤ ਹੋ ਗਈ । ਉਕਤ ਹਾਦਸਾ ਮੋਗਾ ਜਿ਼ਲੇ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਵਾਪਰਿਆ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪਤੀ-ਪਤਨੀ (Husband and wife) ਪਿੰਡ ਮਾਣੂਕੇ ਦੇ ਵਾਸੀ ਦੱਸੇ ਜਾ ਰਹੇ ਹਨ । ਹਾਦਸੇ ਤੋਂ ਬਾਅਦ ਇਲਾਕੇ ’ਚ ਸੋਗ ਦੀ ਲਹਿਰ ਛਾ ਗਈ ਅਤੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ।

Read More : ਸੜਕੀ ਹਾਦਸੇ ਵਿਚ ਤਿੰਨ ਵਿਚੋਂ ਦੋ ਦੀ ਮੌਤ ਇੱਕ ਗੰਭੀਰ ਜ਼ਖ਼ਮੀ

ਪੈਰਾਡਾਈਸ ਇੰਟਰਨੈਸ਼ਨਲ ਸਕੂਲ ਦੇ ਖਿਡਾਰੀ ਤਾਈਕਵਾਂਡੋ ਟੂਰਨਾਮੈਂਟ ਵਿੱਚ ਛਾਏ

0
69th District Level School Games

ਪਟਿਆਲਾ, 13 ਸਤੰਬਰ 2025 : 69ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ (69th District Level School Games) ਸਾਲ 2025-26 ਦਾ ਤਾਈਕਵਾਂਡੋ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸੰਜੀਵ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਰਵਿੰਦਰਪਾਲ ਸ਼ਰਮਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਕਰਮਜੀਤ ਕੁਮਾਰ, ਮੋਹਿਤ, ਬੱਧ ਰਾਮ, ਰਕੇਸ਼ ਕੁਮਾਰ, ਅਭਿਵਨ ਸ਼ਰਮਾ, ਰਵਿੰਦਰ ਅਤੇ ਮਨਦੀਪ ਦੀ ਅਗਵਾਈ ਵਿੱਚ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਇਆ ਗਿਆ ।

ਟੂਰਨਾਮੈਂਟ ਵਿੱਚ ਹਰ ਜ਼ੋਨ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਦੇ ਭਾਗ ਲਿਆ । ਟੂਰਨਾਮੈਂਟ (Tournament) ਦੌਰਾਨ ਸਭ ਖਿਡਾਰੀਆਂ ਨੇ ਆਪਣੇ ਸਰਵੋਤਮ ਖੇਡ ਦਾ ਪ੍ਰਦਰਸ਼ਨ ਕੀਤਾ । ਟੂਰਨਾਮੈਂਟ ਵਿੱਚ ਪੈਰਾਡਾਈਸ ਇੰਟਰਨੈਸ਼ਨਲ ਸਕੂਲ ਘੱਗਾ, ਪਾਤੜਾ (ਪਟਿਆਲਾ) ਦੇ ਖਿਡਾਰੀਆਂ ਨੇ ਆਪਣੇ ਕੋਚ ਅਭਿਨਵ ਸ਼ਰਮਾ ਦੀ ਰਹਿਨੁਮਾਈ ਹੇਠ ਭਾਗ ਲਿਆ ।

ਜ਼ਿਲ੍ਹਾ ਪੱਧਰੀ ਤਾਈਕਵਾਂਡੋ (District Level Taekwondo) ਅੰਡਰ-14 ਲੜਕਿਆਂ ਵਿੱਚ ਪੈਰਾਡਾਈਸ ਇੰਟਰਨੈਸ਼ਨਲ ਸਕੂਲ ਘੱਗਾ, ਪਾਤੜਾ (ਪਟਿਆਲਾ) ਦੇ ਗੁਰਸ਼ਰਨ ਸਿੰਘ ਨੇ 21-23 ਕਿਲੋ ਭਾਰ ਵਿੱਚ ਬਰੋਂਜ਼ ਮੈਡਲ, ਪਰਮੇਸ਼ਰ ਸਿੰਘ ਨੇ 23-25 ਕਿਲੋ ਭਾਰ ਵਿੱਚ ਸਿਲਵਰ ਮੈਡਲ ਅਤੇ ਮਨਜੋਤ ਸਿੰਘ ਨੇ 29-32 ਕਿਲੋ ਭਾਰ ਵਿੱਚ ਬਰੋਂਜ਼ ਮੈਡਲ ਹਾਸਲ ਕੀਤਾ। ਜ਼ਿਲ੍ਹਾ ਪੱਧਰੀ ਤਾਈਕਵਾਂਡੋ ਅੰਡਰ-17 ਲੜਕਿਆਂ ਵਿੱਚ ਪੈਰਾਡਾਈਸ ਇੰਟਰਨੈਸ਼ਨਲ ਸਕੂਲ ਘੱਗਾ, ਪਾਤੜਾ (ਪਟਿਆਲਾ) ਦੇ ਜਸਪ੍ਰੀਤ ਸਿੰਘ ਨੇ 38-41 ਕਿਲੋ ਭਾਰ ਵਿੱਚ ਸਿਲਵਰ ਮੈਡਲ ਹਾਸਲ ਕੀਤਾ ।

ਅਭਿਨਵ ਸ਼ਰਮਾ ਨੇ ਕਿਹਾ ਕਿ ਵੱਧ ਤੋਂ ਵੱਧ ਲੜਕੀਆਂ ਨੂੰ ਇਸ ਖੇਡ ਨਾਲ ਜੁੜਣਾ ਚਾਹੀਦਾ ਹੈ ਕਿਉਂਕਿ ਇਹ ਖੇਡ ਲੜਕੀਆਂ ਨੂੰ ਆਤਮ ਰੱਖਿਆ ਵਿੱਚ ਵੀ ਮਦਦ ਕਰਦੀ ਹੈ । ਇਸ ਮੋਕੇ ਮਨਪ੍ਰੀਤ ਸਿੰਘ, ਮਿਸ. ਕੁਲਦੀਪ ਕੌਰ, ਸ੍ਰੀਮਤੀ ਜਸਪਾਲ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਵੀਰਪਾਲ ਕੌਰ, ਸ੍ਰੀਮਤੀ ਇੰਦਰਜੀਤ ਕੌਰ, ਸ੍ਰੀਮਤੀ ਸਿਮਰਨ ਕੌਰ ਅਤੇ ਹੋਰ ਕੋਚ ਮੋਜੂਦ ਸਨ ।

Read More : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦਾ ਹੋਇਆ ਆਗਾਜ਼

ਟੈ੍ਰਕਟਰ ਟਰਾਲੀ ਚਲਾਉਣ ਤੋਂ ਡਿੱਗ ਕੇ ਮੌਤ ਹੋਣ ਤੇ ਟ੍ਰੈਕਟਰ ਚਾਲਕ ਵਿਰੁੱਧ ਕੇਸ ਦਰਜ

0
FIR

ਨਾਭਾ, 13 ਸਤੰਬਰ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾ 281,106 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਜੀਤ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਪਿੰਡ ਬਨੇਰਾ ਕਲਾਂ ਥਾਣਾ ਸਦਰ ਨਾਭਾ ਨੇ ਦੱਸਿਆ ਕਿ ਰਾਮ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬਨੇਰਾ ਕਲਾਂ ਥਾਣਾ ਸਦਰ ਨਾਭਾ ਦੇ ਵਸਨੀਕ ਨਾਲ 11 ਸਤੰਬਰ ਨੂੰ ਉਸਦੇ ਪਿਤਾ ਦਿਹਾੜੀ ਤੇ ਗਏ ਸਨ ਤੇ ਉਸਦੇ ਪਿਤਾ ਉਕਤ ਵਿਅਕਤੀ ਦੇ ਟੈ੍ਰਕਟਰ ਤੇ ਬੈਠੇ ਸਨ ਅਤੇ ਉਪਰੋਕਤ ਵਿਅਕਤੀ ਜੋ ਕਿ ਟੈ੍ਰਕਟਰ ਨੂੰ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ (High speed and recklessness) ਨਾਲ ਚਲਾ ਰਿਹਾ ਸੀ ਦੇ ਕਾਰਨ ਉਸਦੇ ਪਿਤਾ ਟੈ੍ਰਕਟਰ ਤੋਂ ਹੇਠਾਂ ਡਿੱਗ ਗਏ ਅਤੇ ਟੈ੍ਰਕਟਰ ਹੇਠਾਂ ਆਉਣ ਕਾਰਨ (Due to the tractor coming down) ਉਨ੍ਹਾਂ ਦੀ ਮੌਤ ਹੋ ਗਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕੈਂਟਰ ਡਰਾਈਵਰ ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ