ਲੋਹੇ ਦੀ ਰਾਡ ਮਾਰ ਕੇ ਕੀਤਾ ਪੁਲਸ ਅਧਿਕਾਰੀ ਦਾ ਕਤਲ

0
132
Murder

ਅੰਮ੍ਰਿਤਸਰ, 7 ਮਾਰਚ 2026 : ਅੰਮ੍ਰਿਤਸਰ (Amritsar) ਦੇ ਰਾਜਾਸਾਂਸੀ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਦੇ ਪਿੰਡ ਜਗਦੇਵ ਕਲਾਂ ਵਿਚ ਇਕ ਪੁਲਸ ਅਧਿਕਾਰੀ ਦਾ ਲੋਹੇ ਦੀ ਰਾਡ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਾਜਾਸਾਂਸੀ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਜਗਦੇਵ ਕਲਾਂ (Village Jagdev Kalan) ਵਿੱਚ ਘਰੇਲੂ ਝਗੜੇ ਕਾਰਨ ਕੁਝ ਪਿੰਡ ਵਾਸੀਆਂ ਨੇ ਇੱਕ ਪੁਲਸ ਅਧਿਕਾਰੀ ਦਾ ਕਤਲ ਕਰ ਦਿੱਤੇ ਜਾਣ ਦਾ ਪਤਾ ਚੱਲਿਆ ਹੈ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ । ਦੱਸਣਯੋਗ ਹੈ ਕਿ ਜਿਸ ਪੁਲਸ ਅਧਿਕਾਰੀ ਦਾ ਕਤਲ ਕੀਤਾ ਗਿਆ ਹੈ ਦਾ ਨਾਮ ਜਗਜੀਤ ਸਿੰਘ (Jagjit Singh) ਹੈ ਤੇ ਉਹ ਇਕ ਡੀ. ਐਸ. ਪੀ. ਰੈਂਕ ਦੇ ਅਧਿਕਾਰੀ ਕੋਲ ਸੁਰੱਖਿਆ ਕਰਮਚਾਰੀ ਵਜੋਂ ਕੰਮ ਕਰਦੇ ਸਨ ।

ਪੁਲਸ ਅਧਿਕਾਰੀ ਦੀ ਪਤਨੀ ਨੇ ਕੀਤਾ ਘਟਨਾ ਦਾ ਖੁਲਾਸਾ

ਬੀਤੀ ਰਾਤ ਜੋ ਪਿੰਡ ਜਗਦੇਵ ਕਲਾਂ ਵਿਚ ਘਰੇਲੂ ਝਗੜੇ ਦੇ ਚਲਦਿਆਂ ਲੋਹੇ ਦੀ ਰਾਡ ਮਾਰ ਕੇ ਪੁਲਸ ਅਧਿਕਾਰੀ (Police officer) ਦਾ ਕਤਲ ਕਰ ਦਿੱਤਾ ਗਿਆ ਹੈ ਨਾਲ ਵਾਪਰੇ ਸਮੁੱਚੇ ਘਟਨਾਕ੍ਰਮ ਦਾ ਖੁਲਾਸਾ ਕਰਦਿਆਂ ਮ੍ਰਿਤਕ ਦੀ ਪਤਨੀ ਹਰਜੀਤ ਕੌਰ ਨੇ ਦੱਸਿਆ ਕਿ ਘਰੇਲੂ ਝਗੜੇ ਕਾਰਨ ਪਿੰਡ ਵਾਸੀ ਬਲਰਾਜ ਸਿੰਘ (ਜੋ ਉਨ੍ਹਾਂ ਦਾ ਰਿਸ਼ਤੇਦਾਰ ਹੈ) ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪਿਛਲੀ ਰਾਤ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿੱਤਾ ਸੀ । ਉਨ੍ਹਾਂ ਦੱਸਿਆ ਕਿ ਦਿਨ ਵੇਲੇ ਬਲਰਾਜ ਸਿੰਘ, ਉਸਦਾ ਭਰਾ, ਪੁੱਤਰ ਚੰਨਪ੍ਰੀਤ ਸਿੰਘ, ਉਸਦੀ ਪਤਨੀ ਕੋਮਲ, ਸੁਖਰਾਜ ਸਿੰਘ, ਮਨਜੀਤ ਸਿੰਘ, ਗੱਜਣ ਸਿੰਘ ਅਤੇ ਗੁਰਲਾਲ ਸਿੰਘ ਸਮੇਤ 8-10 ਲੋਕ ਦੋ ਗੱਡੀਆਂ ਵਿੱਚ ਉਨ੍ਹਾਂ ਦੇ ਘਰ ਪਹੁੰਚੇ ।

ਜਗਜੀਤ ਸਿੰਘ ਸਿਰ ਤੇ ਰਾਡ ਮਾਰਨ ਕਰਕੇ ਹੋ ਗਿਆ ਸੀ ਗੰਭੀਰ ਜ਼ਖ਼ਮੀ

ਜਿਵੇਂ ਹੀ ਉਹ ਪਹੁੰਚੇ, ਉਨ੍ਹਾਂ ਨੇ ਜਗਜੀਤ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ । ਜਗਜੀਤ ਸਿੰਘ ਦੇ ਸਿਰ ‘ਤੇ ਲੋਹੇ ਦੀ ਰਾਡ (Iron rod) ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਹੇਠਾਂ ਡਿੱਗ ਪਏ । ਫਿਰ ਹਮਲਾਵਰ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਵਾਹਨਾਂ ਵਿੱਚ ਮੌਕੇ ਤੋਂ ਭੱਜ ਗਏ । ਜਗਜੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Read More : ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ

LEAVE A REPLY

Please enter your comment!
Please enter your name here