ਚੰਡੀਗੜ੍ਹ, 14 ਨਵੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਅੱਜ ਦੁਪਹਿਰ ਵੇਲੇ ਇਕ ਪੰਜਾਬ ਦਾ ਕਰੋੜਪਤੀ ਮੁਕਾਬਲੇ (Punjab Da crorepati Mukable) ਦੀ ਸ਼ੁਰੂਆਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਮੁੱਖ ਮੰਤਰੀ ਕਰਨਗੇ ਪੰਜਾਬ ਦੇ ਨੌਜਵਾਨਾਂ ਲਈ ਐਲਾਨ
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਜੋ ਅੱਜ ਇਕ ਪੰਜਾਬ ਦਾ ਕਰੋੜਪਤੀ ਮੁਕਾਬਲੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਦੇ ਚਲਦਿਆਂ ਦੁਪਹਿਰ 12 ਵਜੇ ਦੇ ਕਰੀਬ ਇਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਨੌੌਜਵਾਨਾਂ ਲਈ ਇਕ ਵੱਡਾ ਐਲਾਨ ਵੀ ਕੀਤਾ ਜਾਵੇਗਾ । ਇਸ ਨਿਵੇਕਲੇ ਮੁਕਾਬਲੇ ਵਿੱਚ 15 ਤੋਂ 30 ਸਾਲ ਤੱਕ ਦੀ ਉਮਰ ਦੇ ਨੌਜਵਾਨ ਹਿੱਸਾ ਲੈ ਸਕਣਗੇ ।
ਮੁਕਾਬਲੇ ਦੌਰਾਨ ਕੀਤੀ ਜਾਵੇਗੀ ਨੌਜਵਾਨਾਂ ਦੇ ਗਿਆਨ ਅਤੇ ਪ੍ਰਤਿਭਾ ਦੀ ਪਰਖ
ਮੁਕਾਬਲੇ ਦਾ ਮੁੱਖ ਵਿਸ਼ਾ `ਪੰਜਾਬ, ਪੰਜਾਬੀ ਅਤੇ ਪੰਜਾਬੀਅਤ` ਰੱਖਿਆ ਗਿਆ ਹੈ, ਜਿਸ ਤਹਿਤ ਨੌਜਵਾਨਾਂ ਦੇ ਗਿਆਨ ਅਤੇ ਪ੍ਰਤਿਭਾ ਦੀ ਪਰਖ ਕੀਤੀ ਜਾਵੇਗੀ । ਸਰਕਾਰ ਵੱਲੋਂ ਐਲਾਨੀ ਜਾਣ ਵਾਲੀ ਇਸ ਸਕੀਮ ਅਨੁਸਾਰ, ਇਸ ਮੁਕਾਬਲੇ ਦੇ ਜੇਤੂ ਨੌਜਵਾਨ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ । ਮੁੱਖ ਮੰਤਰੀ ਵੱਲੋਂ ਅੱਜ ਦੁਪਹਿਰ 12 ਵਜੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਮੁਕਾਬਲੇ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ, ਨਿਯਮਾਂ ਅਤੇ ਰੂਪ-ਰੇਖਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ ।









