ਕਾਰ ਦੇ ਪੁਲੀ ਨਾਲ ਟਕਰਾਉਣ ਕਾਰਨ ਤਿੰਨ ਦੀ ਮੌਤ ਚਾਰ ਗੰਭੀਰ ਜਖਮੀ

0
21
Kaithal Accident

ਹਰਿਆਣਾ, 14 ਨਵੰਬਰ 2026 : ਹਰਿਆਣਾ (Haryana) ਦੇ ਜਿਲਾ ਕੈਥਲ ਦੇ ਨੇੜਲੇ ਪਿੰਡ ਸਿਸਮੌਰ ਨੇੜੇ ਇਕ ਕਾਰ ਦੇ ਨਹਿਰ ਨੇੜੇ ਬਣੀ ਪੁਲੀ ਨਾਲ ਟਕਰਾਉਣ ਕਾਰਨ ਤਿੰਨ ਦੀ ਮੌਤ (Death) ਤੇੇ ਚਾਰ ਦੇ ਜਖਮੀ ਹੋਣ ਦਾ ਸਮਾਚਾਰ ਹੈ ।

ਕੌਣ ਕੌਣ ਹਨ ਮ੍ਰਿਤਕਾਂ ਵਿਚ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕੈਥਲ ਵਿੱਚ ਜੋ ਬੀਤੀ ਦੇਰ ਰਾਤ ਇੱਕ ਕਾਰ ਤੇ ਤੇਜ ਰਫਤਾਰ (High Speed) ‘ਤੇ ਹੋਣ ਕਾਰਨ ਨਹਿਰ ਨੇੜੇ ਬਣੀ ਪੁਲੀ ਨਾਲ ਟਕਰਾਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਵਿਚ ਮੌਤ ਦੇ ਘਾਟ ਉਤਰਨ ਵਾਲੇ ਨੌਜਵਾਨਾਂ ਦੀ ਪਛਾਣ 22 ਸਾਲਾ ਅਜੈ ਕੁਮਾਰ, 20 ਸਾਲਾ ਨਵਦੀਪ ਅਤੇ 32 ਸਾਲਾ ਪ੍ਰਦੀਪ ਕੁਮਾਰ ਵਜੋਂ ਹੋਈ ਹੈ । ਇਸ ਦੌਰਾਨ ਸਾਹਿਲ, ਨਰਿੰਦਰ, ਗੌਰਵ ਅਤੇ ਅਰਜੁਨ ਜ਼ਖ਼ਮੀ ਹੋ ਗਏ ਹਨ । ਇਹ ਚਾਰੇ ਜਣੇ ਹਸਪਤਾਲ ਵਿੱਚ ਇਲਾਜ ਅਧੀਨ ਹਨ ।

ਕਿਥੇ ਜਾ ਰਹੇ ਸਨ ਕਾਰ ਸਵਾਰ ਨੌਜਵਾਨ

ਪ੍ਰਾਪਤ ਸੂਚਨਾ ਮੁਤਾਬਕ ਉਕਤ ਕਾਰ ਸੜਕ ਹਾਦਸਾ (Road Accident) ਵਾਪਰਨ ਵਾਲੇ ਕਾਰ ਸਵਾਰ 7 ਨੌਜਵਾਨ ਕਾਰ ਵਿਚ ਸਵਾਰ ਹੋ ਕੇ ਆਪਣੇੇ ਪਰਿਵਾਰ ਦੇ ਇਕ ਮੈਂਬਰ ਨੂੰ ਮਿਲਣ ਲਈ ਕੈਥਲ ਜਾ ਰਹੇ ਸਨ। ਉਕਤ ਸਾਰੇ ਨੌਜਵਾਨ ਪਿੰਡ ਕਰੋਰਾ ਦੇ ਵਸਨੀਕ ਹਨ । ਪੁਲਸ ਨੇ ਤਿੰਨੋਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ।

LEAVE A REPLY

Please enter your comment!
Please enter your name here