Home Blog Page 35

ਸੜਕ ਪਾਰ ਕਰ ਰਹੀਆਂ ਮਾ-ਧੀ ਦੀ ਹੋਈ ਸੜਕ ਹਾਦਸੇ ਵਿਚ ਮੌਤ

0
Ludhiana Accident

ਲੁਧਿਆਣਾ, 31 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬਣੇ ਲੱਕੜ ਬਾਜ਼ਾਰ ਵਿਖੇ ਸੜਕ ਪਾਰ ਕਰ ਰਹੀਆਂ ਮਾਂ ਤੇ ਧੀ ਦੀ ਸੜਕ ਹਾਦਸੇ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਘੰਟਾ ਘਰ ਵਾਲੇ ਪਾਸੇ ਤੋਂ ਲੱਕੜ ਬਾਜ਼ਾਰ ਵੱਲ ਜਾ ਰਹੇ ਇਕ ਟਰੱਕ ਦੀ ਲਪੇਟ ਵਿਚ ਆਉਣ ਨਾਲ ਜੋ ਮਾਂ ਤੇ ਧੀ ਦੋਹਾਂ ਦੀ ਹੀ ਮੌਕੇ ‘ਤੇ ਮੌਤ ਹੋ ਗਈ ਹੈ ਵਾਲਾ ਸੜਕ ਹਾਦਸਾ (Road accident) ਸੜਕ ਪਾਰ ਕਰਦੇ ਵੇਲੇ ਵਾਪਰਿਆ।ਜਿਸ ਵੇਲੇ ਮਾਂ ਤੇ ਧੀ ਨੇ ਸੜਕ ਪਾਰ ਕਰਨ ਦਾ ਯਤਨ ਕੀਤਾ ਤਾਂ ਦੂਸਰੇ ਪਾਸੇ ਤੋਂ ਕਾਗਜ਼ਾਂ ਨਾਲ ਭਰੇ ਆ ਰਹੇ ਟਰੱਕ ਦੀ ਟੱਕਰ ਵੱਜ ਗਈ ਤੇ ਦੋਵੇਂ ਮਾਵਾਂ-ਧੀਆਂ (Mothers and daughters) ਦੀ ਟੱਕਰ ਵੱਜਣ ਕਾਰਨ ਮੌਤ ਹੋ ਗਈ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਕਾਨੂੰਨੀ ਕਾਰਵਾਈ ਸ਼ੁਰੂ

ਉਪਰੋਕਤ ਵਾਪਰੇ ਸੜਕ ਹਾਦਸੇ ਜਿਸ ਵਿਚ ਮਾਂ ਤੇ ਧੀ ਦੀ ਮੌਤ ਹੋ ਗਈ ਹੈ ਦੀ ਪਛਾਣ ਨਹੀਂ ਹੋ ਸਕੀ ਹੈ। ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰਨ ਵਾਲੀ ਮਾਂ ਤੇ ਧੀ ਦੀਆਂ ਲਾਸ਼ਾਂ ਨੂੰ ਪੁਲਸ ਵਲੋਂ ਕਬਜੇ ਵਿਚ ਲੈ ਕੇ ਪੋੋਸਟਮਾਰਟਮ (Postmortem) ਲਈ ਹਸਪਤਲ ਭੇਜ ਦਿੱਤਾ ਗਿਆ ਹੈ ਅਤੇ ਸੜਕ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਨਾਲ-ਨਾਲ ਟਰੱਕ ਚਾਲਕ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉਕਤ ਹਾਦਸਾ ਅੱਜ ਸਵੇਰੇ 6 ਤੋਂ ਸਾਢੇ 6 ਵਜੇ ਵਿਚਕਾਰ ਵਾਪਰਿਆ ਦੱਸਿਆ ਜਾ ਰਿਹਾ ਹੈ ।

ਨਾਬਾਲਗ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ‘ਤੇ ਕੇਸ ਦਰਜ

0
Rape

ਪਟਿਆਲਾ, 31 ਅਗਸਤ 2026 : ਥਾਣਾ ਤ੍ਰਿਪੜੀ (Tripuri Police Station) ਦੀ ਪੁਲਸ ਵਲੋਂ ਟੈਂਪੂ ਡਰਾਈਵਰ ਵਿਰੁੱਧ ਛੇਵੀਂ ਜਮਾਤ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ‘ਤੇ ਕੇਸ ਦਰਜ (Case registered) ਕੀਤਾ ਗਿਆ ਹੈ ।

ਕੌਣ ਹੈ ਇਹ ਟੈਂਪੂ ਡਰਾਈਵਰ

ਮਿਲੀ ਜਾਣਕਾਰੀ ਅਨੁਸਾਰ ਥਾਣਾ ਤ੍ਰਿਪੜੀ ਵਿਖੇ ਜੋ ਇਕ ਟੈਂਪੂ ਡਰਾਈਵਰ ਵਿਰੁੱਧ ਛੇਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ (Minor student) ਨਾਲ ਅਸ਼ਲੀਲ ਹਰਕਤਾਂ ਕਰਨ ਤੇ ਕੇਸ ਦਰਜ ਕੀਤਾ ਗਿਆ ਹੈ ਵਿਚ ਟੈਂਪੂ ਡਰਾਈਵਰ ਦੀ ਪਛਾਣ ਦਵਿੰਦਰ ਸਾਹਨੀ ਪੁੱਤਰ ਕ੍ਰਿਸ਼ਨ ਲਾਲ ਵਾਸੀ ਪੁਰਾਣੀ ਸੀਮਾਪੁਰੀ ਨਵੀਂ ਦਿੱਲੀ ਅਤੇ ਹਾਲ ਵਾਸੀ ਸੁਖਰਾਮ ਕਾਲੋਨੀ ਵਿਖੇ ਕਿਰਾਏਦਾਰ ਵਜੋਂ ਹੋਈ ਹੈ । ਉਕਤ ਵਿਅਕਤੀ ਵਿਰੁੱਧ ਧਾਰਾ 74, 137 (2) ਬੀ. ਐਨ. ਐਸ. ਅਤੇ ਪੋਕਸੋ ਐਕਟ-2012 ਦੀ ਧਾਰਾ 7 ਅਤੇ8 ਤਹਿਤ ਕੇਸ ਦਰਜ ਕੀਤਾ ਗਿਆ ਹੈ ।

ਕੀ ਦੱਸਿਆ ਗਿਆ ਪੁਲਸ ਨੂੰ ਦਰਜ ਕਰਵਾਈ ਸਿ਼ਕਾਇਤ ਵਿਚ

ਪੁਲਸ ਕੋਲ ਦਰਜ ਕਰਵਾਈ ਗਈ ਸਿ਼ਕਾਇਤ ਵਿਚ ਇਸ ਮਾਮਲੇ ‘ਚ ਮਹਿਲਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦਸਿਆ ਕਿ ਉਸ ਦੇ ਤਾਏ ਦੀ ਲੜਕੀ, ਜਿਸ ਦੀ ਉਮਰ 10 ਸਾਲ ਹੈ ਤੇ ਇਹ ਤ੍ਰਿਪੜੀ ਵਿਖੇ 6ਵੀਂ ਜਮਾਤ ਵਿਚ ਇਕ ਸਕੂਲ ਪੜ੍ਹਦੀ ਹੈ, ਉਸ ਦੇ ਕੋਲ ਰਹਿੰਦੀ ਹੈ ਅਤੇ ਉਹ ਅੱਜ ਸਕੂਲ ਜਾਣ ਤੋਂ ਮਨ੍ਹਾ ਕਰ ਰਹੀ ਸੀ । ਜਦੋਂ ਸਿ਼ਕਾਇਤਕਰਤਾ ਨੇ ਕਾਰਨ ਪੁੱਛਿਆ ਤਾਂ ਵਿਦਿਆਰਥਣ ਨੇ ਦੱਸਿਆ ਕਿ ਆਟੋ ਵਿਚ ਛੱਡਣ ਵਾਲਾ ਅੰਕਲ ਉਸ ਨੂੰ ਐਨਵਾਇਰਮੈਂਟ ਪਾਰਕ ‘ਚ ਲੈ ਗਿਆ, ਜਿੱਥੇ ਲੜਕੀ ਨਾਲ ਅਸ਼ਲੀਲ ਹਰਕਤਾਂ (Obscene acts) ਕੀਤੀਆਂ ਅਤੇ ਡਰਾਇਆ ਅਤੇ ਕਿਹਾ ਕਿ ਇਸ ਬਾਰੇ ਕਿਸੇ ਨੂੰ ਨਾ ਦੱਸੇ । ਪੁਲਸ ਨੇ ਇਸ ਮਾਮਲੇ ‘ਚ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਟਰੱਕ-ਕਾਰ ਸੜਕ ਹਾਦਸੇ ਵਿਚ ਕਾਰ ਸਵਾਰ ਚਾਰ ਵਿਅਕਤੀਆਂ ਦੀ ਮੌਤ

0
Road Accident

ਉਤਰ ਪ੍ਰਦੇਸ਼, 31 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਇਕ ਤੇਜ਼ ਰਫ਼ਤਾਰ ਟਰੱਕ ਦੇ ਕਾਰ ਨਾਲ ਟਕਰਾ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ (Greater Noida) ਦੇ ਯਮੁਨਾ ਐਕਸਪ੍ਰੈਸਵੇਅ ‘ਤੇ ਜੋ ਬੀਤੀ ਦੇਰ ਰਾਤ ਇਕ ਟਰੱਕ ਦੇ ਬੇਕਾਬੂ ਹੋ ਕੇ ਰੇਲਿੰਗ ਤੋੜਦੇ ਹੋਏ ਇਕ ਕਾਰ ਨਾਲ ਜਾ ਟਕਰਾਉਣ ਦਾ ਘਟਨਾਕ੍ਰਮ ਵਾਪਰਿਆ ਹੈ ਵਾਲੇ ਸੜਕ ਹਾਦਸੇ ਵਿਚ ਕਾਰ ਸਵਾਰ ਚਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ । ਦੱਸਣਯੋਗ ਹੈ ਕਿ ਉਕਤ ਚਾਰੋਂ ਵਿਅਕਤੀ ਰੱਖੜੀ ਦਾ ਤਿਓਹਾਰ ਮਨਾ ਕੇ ਪਰਿਵਾਰ ਨਾਲ ਵਾਪਸ ਆ ਰਹੇ ਸਨ । ਜਿਕਰਯੋਗ ਹੈ ਕਿ ਉਕਤ ਟਰੱਕ ਨੋਇਡਾ ਤੋਂ ਆਗਰਾ ਵੱਲ ਜਾ ਰਿਹਾ ਸੀ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਉਪਰੋਕਤ ਵਾਪਰੇ ਭਿਆਨਕ ਸੜਕ ਹਾਦਸੇ (Road Accident) ਸਬੰਧੀ ਸੂਚਨਾ ਮਿਲਦਿਆਂ ਹੀ ਸਬੰਧਤ ਖੇਤਰ ਦੇ ਪੁਲਸ ਸਟੇਸ਼ਨ ਦੀ ਪੁਲਸ ਟੀਮ ਹੋਰ ਬਚਾਅ ਦਲ ਦੇ ਮੈਂਬਰਾਂ ਨਾਲ ਮੌਕੇ ਤੇ ਪਹੁੰਚੀ ਅਤੇ ਸੜਕ ਹਾਦਸੇ ਦੇ ਸਿ਼ਕਾਰ ਵਿਅਕਤੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਵਲੋਂ ਉਨ੍ਹਾਂ ਦੀ ਜਾਂਚ ਕਰਨ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਸੂਚਨਾ ਮੁਤਾਬਕ ਜਿਥੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ, ਉਥੇ ਵੀ ਜ਼ਬਰਦਸਤ ਟੱਕਰ ਦੇ ਚਲਦਿਆਂ ਚਕਨਾਚੂਰ ਹੋ ਗਿਆ। ਪੁਲਸ ਵਲੋਂ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਹਰਿਆਣਵੀ ਗਾਇਕ ਦਾ ਕਤਲ ਕਰਨ ਵਾਲਿਆਂ ਦਾ ਪੁਲਸ ਨੇ ਕੀਤਾ ਐਨਕਾਊਂਟਰ

0
encounter

ਉਤਰ ਪ੍ਰਦੇਸ਼, 31 ਅਗਸਤ 2026 : ਹਰਿਆਣਾ ਦੇ ਪ੍ਰਸਿੱਧ ਗਾਇਕ ਅੰਕਿਤ ਬਲੀਯਾਨ (Singer Ankit Baliyan) ਦਾ ਕਤਲ ਕਰਨ ਵਾਲੇ ਕਾਤਲਾਂ ਦਾ ਉਤਰ ਪ੍ਰਦੇਸ਼ ਦੀ ਪੁਲਸ ਵਲੋਂ ਐਨਕਾਊਂਟਰ (Encounter) ਕੀਤਾ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਹਰਿਆਣਵੀ ਗਾਇਕ ਅੰਕਿਤ ਬਾਲੀਯਾਨ ਜਿਸਦਾ ਕੁਝ ਦਿਨ ਪਹਿਲਾਂ ਅਣਪਛਾਤੇ ਹਮਲਾਵਰਾਂ (Unknown attackers) ਵਲੋਂ ਕਤਲ ਕਰ ਦਿੱਤਾ ਗਿਆ ਸੀ ਦੀ ਦੇ ਕਾਤਲਾਂ ਦਾ ਉਤਰ ਪ੍ਰਦੇਸ਼ ਦੀ ਪੁਲਸ (Uttar Pradesh Police) ਵਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ ਵਾਲਿਆਂ ਦੀ ਪਛਾਣ ਸੁਮਿਤ ਅਤੇ ਮੋਹਿਤ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਵੇਂ ਵਿਅਕਤੀ ਸੋਨੀਪਤ ਦੇ ਰਹਿਣ ਵਾਲੇ ਸਨ ਅਤੇ ਇਨ੍ਹਾਂ ਤੇ 50-50 ਹਜ਼ਾਰ ਦਾ ਇਨਾਮ ਵੀ ਰੱਖਿਆ ਗਿਆ ਸੀ ਅਤੇ ਇਹ ਦੋਵੇਂ ਗੋਗੀ ਗੈਂਗ ਨਾਲ ਜੁੜੇ ਹੋਏ ਸ਼ੁਟਰ ਹਨ।

ਕੀ ਦੱਸਿਆ ਐਸ. ਪੀ. ਨੇ

ਯੂ. ਪੀ. ਦੇ ਜਿਲਾ ਸ਼ਾਮਲੀ ਦੇ ਐਸ. ਪੀ. ਨਰਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦੋਵੇਂ ਸ਼ੂਟਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸੋਨੀਪਤ ਵੱਲ ਭੱਜ ਰਹੇ ਸਨ ਨੂੰ ਇੱਕ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਅੱਜ ਸਵੇਰੇ ਘੇਰ ਲਿਆ; ਫੜੇ ਜਾਣ ਦੇ ਡਰੋਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ । ਪੁਲਸ ਨੂੰ ਜਵਾਬੀ ਕਾਰਵਾਈ ਵਜੋਂ ਫਾਇਰਿੰਗ ਕਰਨੀ ਪਈ । ਦੋਵਾਂ ਪਾਸਿਆਂ ਤੋਂ ਕਰੀਬ 20 ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਸੁਮਿਤ ਅਤੇ ਮੋਹਿਤ ਨੂੰ ਗੋਲੀਆਂ ਲੱਗੀਆਂ । ਪੁਲਸ ਉਨ੍ਹਾਂ ਦੋਵਾਂ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।

ਮੁੱਖ ਮਤਰੀ ਨਾਲ ਭਾਈ ਜਗਤਾਰ ਸਿੰਘ ਹਵਾਰਾ ਦੀ ਭੈਣ ਨੇ ਕੀਤੀ ਮੁਲਾਕਾਤ

0
Meeting

ਚੰਡੀਗੜ੍ਹ, 29 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨਾਲ ਅੱਜ ਭਾਈ ਜਗਤਾਰ ਸਿੰਘ ਹਵਾਰਾ (Jagtar Singh Hawara) ਦੀ ਭੈਣ ਪੁਸ਼ਪਿੰਦਰ ਕੌਰ ਵਲੋਂ ਮੁਲਾਕਾਤ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਹੋਇਆ ਮੁਲਾਕਾਤ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨਾਲ ਜੋ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੀ ਭੈਣ ਪੁਸ਼ਪਿੰਦਰ ਕੌਰ (Sister Pushpinder Kaur) ਨੇ ਮੁਲਾਕਾਤ ਕੀਤੀ ਦੌਰਾਨ ਉਨ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਚਾਰਾਜੋਈ ਲਈ ਧੰਨਵਾਦ ਕੀਤਾ । ਇਸ ਮੌਕੇ ਮੁਲਾਕਾਤ ਸਮੇਂ ਭਾਈ ਜਗਤਾਰ ਸਿੰਘ ਹਵਾਰਾ ਦੀ ਭੈਣ ਪੁਸ਼ਪਿੰਦਰ ਕੌਰ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਭਾਈ ਬਲਦੇਵ ਸਿੰਘ ਵਡਾਲਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ ।

ਕੀ ਆਖਿਆ ਮੁੱਖ ਮੰਤਰੀ ਮਾਨ ਨੇ

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਇਕ ਬਿਮਾਰ ਮਾਂ ਨਾਲ ਉਸ ਦੇ ਪੁੱਤ ਨੂੰ ਮਿਲਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ । ਭਾਈ ਜਗਤਾਰਾ ਸਿੰਘ ਹਵਾਰਾ ਦੇ ਪਰਿਵਾਰਕ ਮੈਂਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰੋਲ ਸਬੰਧੀ ਬਾਕੀ ਪ੍ਰਕਿਰਿਆਵਾਂ ਨੂੰ ਜਲਦੀ ਪੂਰੀਆਂ ਕਰਨ ਦੀ ਅਪੀਲ ਵੀ ਕੀਤੀ ।

ਪੰਜਾਬ ਸਰਕਾਰ ਨੇ ਹੜਤਾਲੀ ਮੁਲਾਜ਼ਮਾਂ ਨੂੰ ਦਿੱਤੇ ਸ਼ੋਕਾਜ ਨੋਟਿਸ ਜਾਰੀ ਕਰਨ ਦੇ ਹੁਕਮ

0
show cause notice

ਚੰਡੀਗੜ੍ਹ, 29 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵਲੋਂ ਹੜ੍ਹਤਾਲੀ ਮੁਲਾਜਮਾਂ (Striking employees) ਨੂੰ ਸ਼ੋਕਾਜ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ ।

ਕਿਊਂ ਦਿੱਤੇ ਗਏ ਹਨ ਇਹ ਹੁਕਮ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ 27 ਅਗਸਤ ਨੂੰ ਹੜ੍ਹਤਾਲ ਕਰਨ ਵਾਲੇ ਜਿਨ੍ਹਾਂ ਮੁਲਾਜਮਾਂ ਨੂੰ ਸ਼ੋਕਾਜ ਨੋਟਿਸ (Showcase Notice) ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ ਦਾ ਮੁੱਖ ਕਾਰਨ ਹੜ੍ਹਤਾਲ ਦੌਰਾਨ ਸਰਕਾਰ ਵਲੋਂ ਡਿਊਟੀ ਤੋਂ ਅਣ-ਅਧਿਕਾਰਤ ਤੌਰ ‘ਤੇ ਗੈਰ-ਹਾਜ਼ਰ ਰਹਿਣਾ ਹੈ । ਦੱਸਣਯੋਗ ਹੈ ਕਿ 27 ਅਗਸਤ ਨੂੰ ਪੰਜਾਬ ਭਰ ਦੇ ਸਰਕਾਰੀ ਮੁਲਾਜਮਾਂ ਵਲੋਂ ਡੀ. ਏ. ਦੀ ਮੰਗ ਨੂੰ ਲੈ ਕੇ ਪੰਜਾਬ ਭਰ ਵਿਚ ਹੜ੍ਹਤਾਲ ਕੀਤੀ ਗਈ ਸੀ ।

ਸਿਹਤ ਮੰਤਰੀ ਨੇ ਝਾੜੂ ਲਗਾ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ

0
Mission Clean Punjab

ਪਟਿਆਲਾ, 29 ਅਗਸਤ 2026 : ਸਿਹਤ ਮੰਤਰੀ ਪੰਜਾਬ (Health Minister Punjab) ਡਾਕਟਰ ਬਲਬੀਰ ਸਿੰਘ ਵਲੋਂ ਜੇਲ ਰੋਡ ‘ਤੇ ਖੁਦ ਝਾੜੂ ਲਗਾ ਕੇ ਮਿਸ਼ਨ ਕਲੀਨ ਪੰਜਾਬ (Mission Clean Punjab) ਮੁਹਿੰਮ ਦੇ ਦੂਸਰੇ ਪੜ੍ਹਾਅ ਦੀ ਸ਼ੁਰੂਆਤ ਕੀਤੀ ਗਈ ।

ਪੰਜਾਬ ਵਾਸੀ ਸੂਬੇ ਨੂੰ ਸਾਫ ਸੁਥਰਾ ਰੱਖਣ ਵਿਚ ਸਹਿਯੋਗ ਦੇਣ : ਸਿਹਤ ਮੰਤਰੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਤਹਿਤ ਸੂਬਾ ਪੱਧਰੀ ਕੂੜਾ ਸਫ਼ਾਈ ਮੁਹਿੰਮ ਦੀ ਅੱਜ ਪਟਿਆਲਾ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅਗਵਾਈ ਹੀ ਨਹੀਂ ਬਲਕਿ ਖੁਦ ਝਾੜੂ ਲਗਾ ਕੇ ਸ਼ੁਰੂਆਤ ਕਰਦਿਆਂ ਆਖਿਆ ਕਿ ਪਟਿਆਲਾ ਅਤੇ ਪੰਜਾਬ ਵਾਸੀਆਂ ਨੂੰ ਸਫ਼ਾਈ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਸੂਬੇ ਨੂੰ ਸਾਫ਼-ਸੁਥਰਾ ਰੱਖਣ ਲਈ ਸਰਗਰਮ ਸਹਿਯੋਗ ਦੇਣ ਦਾ ਸੱਦਾ ਦਿੱਤਾ ।

ਮਿਸ਼ਨ ਕਲੀਨ ਪੰਜਾਬ ਸਾਫ਼ ਸੁਥਰੇ ਪੰਜਾਬ ਵੱਲ ਇਕ ਹੋਰ ਕਦਮ

ਡਾ. ਬਲਬੀਰ ਸਿੰਘ (Dr. Balbir Singh) ਨੇ ‘ਮਿਸ਼ਨ ਕਲੀਨ ਪੰਜਾਬ’ ਨੂੰ ਸਾਫ਼-ਸੁਥਰੇ ਪੰਜਾਬ ਵੱਲ ਇੱਕ ਹੋਰ ਅਹਿਮ ਕਦਮ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਸਾਫ਼ ਅਤੇ ਸੁੰਦਰ ਬਣਾਉਣਾ ਸਿਰਫ਼ ਸਰਕਾਰ ਜਾਂ ਸਫ਼ਾਈ ਕਰਮਚਾਰੀਆਂ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ਼-ਸੁਥਰਾ ਰੱਖਣ ਲਈ ਪੰਜਾਬ ਸਰਕਾਰ ਦਾ ਸਹਿਯੋਗ ਕਰਨ ਅਤੇ ਆਪਣੇ ਘਰਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ ਕਰਕੇ ਹੀ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਦੇਣ ।

ਮਿਸ਼ਨ ਦਾ ਉਦੇਸ਼ ਕੂੜੇ ਵਾਲੀਆਂ ਥਾਵਾਂ ਨੂੰ ਸੁੰਦਰ ਬਣਾਉਣਾ ਹੈ

ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਕਲੀਨ ਪੰਜਾਬ’ ਤਹਿਤ 29 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੇ ਇਸ 10 ਰੋਜ਼ਾ ਅਭਿਆਨ ਦਾ ਮੁੱਖ ਉਦੇਸ਼ ਕੂੜੇ ਵਾਲੀਆਂ ਥਾਵਾਂ ਦੀ ਸਫ਼ਾਈ ਕਰਕੇ ਸ਼ਹਿਰਾਂ ਅਤੇ ਪਿੰਡਾਂ ਨੂੰ ਹੋਰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਫ਼ਾਈ ਨੂੰ ਸਿਰਫ਼ ਇੱਕ ਮੁਹਿੰਮ ਨਾ ਸਮਝਿਆ ਜਾਵੇ, ਸਗੋਂ ਇਸ ਨੂੰ ਆਪਣੀ ਰੋਜ਼ਾਨਾ ਦੀ ਜਿ਼ੰਮੇਵਾਰੀ ਬਣਾਇਆ ਜਾਵੇ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਇਸ ਉਪਰਾਲੇ ਨੂੰ ਸਫ਼ਲ ਬਣਾਉਣ ਲਈ ਹਰ ਨਾਗਰਿਕ ਆਪਣਾ ਯੋਗਦਾਨ ਜ਼ਰੂਰ ਪਾਵੇ ।

ਸਿਹਤ ਮੰਤਰੀ ਨੇ ਕੀਤੀ ਮੇਰਾ ਪਟਿਆਲਾ ਮੈਂ ਹੀ ਸਵਾਰਾਂ ਦੀ ਸ਼ਲਾਘਾ

ਡਾ. ਬਲਬੀਰ ਸਿੰਘ ਨੇ ‘ਮੇਰਾ ਪਟਿਆਲਾ, ਮੈਂ ਹੀ ਸੰਵਾਰਾਂ’ ਸੰਸਥਾ ਦੀ ਸ਼ਲਾਘਾ ਕਰਦਿਆਂ ਇਸ ਦੇ ਮੈਂਬਰਾਂ ਵੱਲੋਂ ਸਫ਼ਾਈ ਮੁਹਿੰਮ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ । ਇਸ ਦੌਰਾਨ ਨਗਰ ਨਿਗਮ ਦੇ ਸਫ਼ਾਈ ਸੇਵਕਾਂ, ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਦੇ ਟ੍ਰੇਨੀਆਂ ਅਤੇ ਪਟਿਆਲਾ ਵਾਸੀਆਂ ਨੇ ਸੂਬਾ ਪੱਧਰੀ ਕੂੜਾ ਸਫ਼ਾਈ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ।

ਕੌਣ ਕੌਣ ਸੀ ਇਸ ਮੌਕੇ ਮੌਜੂਦ

ਇਸ ਮੌਕੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਏ. ਡੀ. ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ, ਕੌਂਸਲਰ ਜਸਵੀਰ ਸਿੰਘ ਗਾਂਧੀ, ਕਰਨਲ ਜੇਵੀ, ਚਰਨਜੀਤ ਸਿੰਘ ਐਸ. ਕੇ., ਜਤਿੰਦਰ ਕੌਰ, ਭੁਪਿੰਦਰ ਸਿੰਘ ਲੰਬੜਦਾਰ, ਮਨਦੀਪ ਸਿੰਘ ਵਿਰਦੀ, ਸੁਮਿਤ ਭੰਡਾਰੀ, ਹਰੀਸ਼ ਕੁਮਾਰ, ਹਰਿੰਦਰਪਾਲ ਲਾਂਬਾ, ਕੈਪਟਨ ਸੁਖਜੀਤ ਕੌਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਗੁਰਕਰਨ ਸਿੰਘ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ ।

ਸਤੰਬਰ ਮਹੀਨੇ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿਚੋਂ ਨੀਰਜ ਚੋਪੜਾ ਹੋਏ ਬਾਹਰ

0
Neeraj Chopra

ਨਵੀਂ ਦਿੱਲੀ, 29 ਅਗਸਤ 2026 : ਭਾਰਤ ਦੇਸ ਦੇ ਸੂਬੇ ਹਰਿਆਣਾ ਦੇ ਵਸਨੀਕ ਤੇ ਪ੍ਰਸਿੱਧ ਥ੍ਰੋਅਰ ਨੀਰਜ ਚੋਪੜਾ (Neeraj Chopra) ਨੂੰ ਸਤੰਬਰ ਮਹੀਨੇ ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ (Asian Games) ਵਿਚੋਂ ਬਾਹਰ ਕਰ ਦਿੱਤਾ ਹੈ ।

ਕੀ ਕਾਰਨ ਰਿਹਾ ਨੀਰਜ ਚੋਪੜਾ ਦੇ ਬਾਹਰ ਹੋਣ ਦਾ

ਮਿਲੀ ਜਾਣਕਾਰੀ ਅਨੁਸਾਰ ਪ੍ਰਸਿੱਧ ਖਿਡਾਰੀ ਨੀਰਜ ਚੋਪੜਾ ਜਿਨ੍ਹਾਂ ਨੂੰ ਹਾਲ ਹੀ ਵਿਚ ਇਕ ਲਏ ਗਏ ਫ਼ੈਸਲੇ ਦੇ ਚਲਦਿਆਂ ਸਤੰਬਰ ਮਹੀਨੇ ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿਚ ਖੇਡਣ ਦੀ ਥਾਂ ਬਾਹਰ ਕਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਨੀਰਜ ਚੋਪੜਾ ਦਾ ਗਿੱਟੇ ਵਿਚ ਸੱਟ ਲੱਗਣਾ ਹੈ । ਜਿਸ ਕਾਰਨ ਉਨ੍ਹਾਂ ਦਾ ਲਿਗਾਮੈਂਟ ਫਟ (Ligament rupture) ਗਿਆ ਹੈ ।

ਇੰਸਟਾਗ੍ਰਾਮ ਰਾਹੀਂ ਦਿੱਤੀ ਨੀਰਜ ਚੋਪੜਾ ਨੇ ਜਾਣਕਾਰੀ

ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੌਜ਼ੇਨ ਵਿੱਚ ਸੀਜ਼ਨ ਦਾ ਸਭ ਤੋਂ ਵਧੀਆ ਥ੍ਰੋਅ ਕਰਨ ਦੇ ਕੁਝ ਸਮੇਂ ਬਾਅਦ ਟ੍ਰੇਨਿੰਗ ਦੌਰਾਨ ਉਨ੍ਹਾਂ ਦੇ ਗਿੱਟੇ ਦਾ ਲਿਗਾਮੈਂਟ ਫਟ ਗਿਆ । ਓਲੰਪਿਕ ਅਤੇ ਵਰਲਡ ਚੈਂਪੀਅਨਸਿਪ (World Championship) ਵਿੱਚ ਗੋਲਡ ਜਿੱਤਣ ਵਾਲੇ ਚੋਪੜਾ ਨੇ ਡਾਕਟਰ ਅਤੇ ਟੀਮ ਨਾਲ ਚਰਚਾ ਕਰਨ ਤੋਂ ਬਾਅਦ ਨਾ ਖੇਡਣ ਦਾ ਫੈਸਲਾ ਲਿਆ ਹੈ ।

ਸੀ. ਆਈ. ਏ. ਖੰਨਾ ਦੀ ਪੁਲਸ ਟੀਮ ਨੂੰ ਚਕਮਾ ਦੇ ਕੇ ਨਸ਼ਾ ਤਸਕਰ ਹੋਇਆ ਫਰਾਰ

0
Drug smuggler

ਚੰਡੀਗੜ੍ਹ, 29 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਪਹੁੰਚੀ ਸੀ. ਆਈ. ਏ. ਖੰਨਾ ਦੀ ਪੁਲਸ ਟੀਮ ਨੂੰ ਇਕ ਨਸ਼ਾ ਤਸਕਰ (Drug trafficker) ਚਕਮਾ ਦੇ ਕੇ ਫਰਾਰ ਹੋ ਗਿਆ ਹੈ ।

ਕੌਣ ਹੈ ਇਹ ਨਸ਼ਾ ਤਸਕਰ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਜੋ ਖੰਨਾ ਤੋਂ ਆਈ ਸੀ. ਆਈ. ਏ. ਸਟਾਫ (C. I. A. Staff) ਦੀ ਟੀਮ ਨੂੰ ਇਕ ਨਸ਼ਾ ਤਸਕਰ ਵਲੋਂ ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਹੱਥਕੜੀ ਖੋਲ੍ਹੇ ਜਾਣ ਦਾ ਫਾਇਦਾ ਚੁੱਕਦਿਆਂ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਮੌਕੇ ਤੋਂ ਫਰਾਰ ਹੋਇਆ ਗਿਆ ਹੈ ਦੀ ਪਛਾਣ ਦੀਪਕ ਥਾਪਾ (Deepak Thapa) ਦੇ ਤੌਰ ‘ਤੇ ਹੋਈ ਹੈ ।

ਕੀ ਕਰਨ ਲਿਆਈ ਸੀ ਪੁਲਸ ਦੀਪਕ ਨੂੰ

ਪ੍ਰਾਪਤ ਸੂਚਨਾ ਮੁਤਾਬਕ ਸੀ. ਆਈ. ਏ. ਸਟਾਫ ਖੰਨਾ ਦੀ ਪੁਲਸ ਟੀਮ ਵਲੋਂ ਫਰਾਰ ਹੋਏ ਨਸ਼ਾ ਤਸਕਰ ਦੀਪਕ ਥਾਪਾ ਨੂੰ ਚੰਡੀਗੜ੍ਹ ਦੇ ਸੈਕਟਰ-38 ਵਿਖੇ ਲੰਘੇ ਦਿਨਾਂ ਸ਼ਾਮ ਸਮੇਂ ਹੱਥਕੜੀ ਲਗਾ ਕੇ ਉਸਦੇ ਘਰ ਹੈਰੋਇਨ (Heroin) ਦੀ ਬਰਾਮਦਗੀ ਕਰਵਾਉਣ ਲਈ ਪਹੁੰਚੀ ਸੀ ਕਿ ਦੀਪਕ ਥਾਪਾ ਨੇ ਬਾਥਰੂਮ ਜਾਣ ਦੀ ਗੱਲ ਕਹਿ ਹੱਥਕੜੀ ਖੁੱਲ੍ਹਵਾ ਲਈ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਪੁਲਸ ਟੀਮ ‘ਤੇ ਹਮਲਾ ਕਰਕੇ ਫਰਾਰ (Escape) ਹੋ ਗਿਆ ।

ਕੀ ਦਸਿਆ ਪੁਲਸ ਮੁਲਾਜਮਾਂ ਨੇ ਸਿ਼ਕਾਇਤ ਵਿਚ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਪੁਲਸ ਮੁਲਾਜਮਾਂ ਥਾਣੇ ਦਰਜ ਕਰਵਾਈ ਸਿਕਾਇਤ ਵਿਚ ਦੱਸਿਆ ਕਿ ਦੀਪਕ ਅਤੇ ਉਸਦੇ ਨਾਲ ਮੌਜੂਦ ਲੋਕਾਂ ਨੇ ਪੁਲਸ ਦੀਆਂ ਅੱਖਾਂ ਵਿਚ ਲਾਲ ਮਿਰਚਾਂ ਵਾਲਾ ਪਾਊਡਰ ਪਾ ਦਿੱਤਾ । ਇਸ ਅਚਾਨਕ ਹੋਏ ਹਮਲੇ ਦੇ ਕਾਰਨ ਪੁਲਸ ਮੁਲਾਜਮਾਂ ਨੂੰ ਕੁੱਝ ਦੇਰ ਤੱਕ ਦਿਖਾਈ ਹੀ ਨਹੀਂ ਦਿੱਤਾ, ਜਿਸ ਦਾ ਫਾਇਦਾ ਚੁੱਕਦਿਆਂ ਦੀਪਕ ਮੌਕੇ ਤੋਂ ਭੱਜ ਗਿਆ ।

ਜਿਲ੍ਹਾ ਪੱਧਰੀ ਲਾਅਨ ਟੈਨਿਸ ਮੁਕਾਬਲੇ ਹੋਏ ਆਯੋਜਿਤ

0
lawn tennis

ਪਟਿਆਲਾ, 29 ਅਗਸਤ 2026 : ਪੰਜਾਬ ਸਕੂਲ ਖੇਡਾਂ (Punjab School Sports) -2026-27 ਤਹਿਤ ਜਿਲਾ ਪੱਧਰੀ ਲਾਅਨ ਟੈਨਿਸ ਟੂਰਨਾਮੈਂਟ (District Level Lawn Tennis Tournament) ਰੋਲੈਕਸ ਟੈਨਿਸ ਫਾਊਂਡੇਸ਼ਨ ਪਟਿਆਲਾ ਵਿਖੇ ਕਰਵਾਇਆ ਗਿਆ ।

ਲੜਕੇ ਤੇ ਲੜਕੀਆਂ ਦੀ ਟੀਮ ਨੇ ਅੰਡਰ-14-19 ਤਹਿਤ ਜਿੱਤਿਆ ਗੋਲਡ ਮੈਡਲ

ਲੜਕਿਆਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਦੌਰਾਨ ਅੰਡਰ-14 ਅਤੇ ਅੰਡਰ-19 ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ (Gold Medal) ਜਿੱਤ ਕੇ ਜ਼ੋਨ ਦਾ ਨਾਮ ਰੌਸ਼ਨ ਕੀਤਾ। ਲੜਕੀਆਂ ਦੇ ਵਰਗ ਵਿੱਚ ਵੀ ਜ਼ੋਨ ਪਟਿਆਲਾ-2 ਦਾ ਦਬਦਬਾ ਰਿਹਾ । ਅੰਡਰ-14 ਅਤੇ ਅੰਡਰ-19 ਵਰਗ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤੇ, ਜਦਕਿ ਅੰਡਰ-17 ਵਰਗ ਦੀ ਟੀਮ ਨੇ ਸ਼ਾਨਦਾਰ ਟੱਕਰ ਦਿੰਦਿਆਂ ਸਿਲਵਰ ਮੈਡਲ ਆਪਣੇ ਨਾਮ ਕੀਤਾ ।

ਵਿਦਿਆਰਥੀਆਂ ਨੇ ਕੀਤੀ ਹੈ ਟੂਰਨਾਮੈਂਟ ਲਈ ਸਖਤ ਮਿਹਨਤ : ਕੋਚ

ਕੋਚ ਗਗਨਦੀਪ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਟੂਰਨਾਮੈਂਟ ਲਈ ਦਿਨ-ਰਾਤ ਸਖ਼ਤ ਮਿਹਨਤ ਕੀਤੀ ਸੀ, ਜਿਸ ਸਦਕਾ ਹੀ ਟੀਮਾਂ ਵੱਡੀ ਗਿਣਤੀ ਵਿੱਚ ਤਗਮੇ ਜਿੱਤਣ ਵਿੱਚ ਸਫ਼ਲ ਰਹੀਆਂ ਹਨ । ਜ਼ੋਨ ਪਟਿਆਲਾ-2 ਦੇ ਪ੍ਰਧਾਨ ਡਾ. ਰਜਨੀਸ਼ ਗੁਪਤਾ ਅਤੇ ਜ਼ੋਨਲ ਸਕੱਤਰ ਸ਼੍ਰੀ ਬਲਵਿੰਦਰ ਸਿੰਘ ਜੱਸਲ ਨੇ ਕੋਚ ਸ਼੍ਰੀ ਗਗਨਦੀਪ ਸਿੰਘ ਅਤੇ ਸਮੂਹ ਜੇਤੂ ਖਿਡਾਰੀਆਂ (Players) ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਣ ਵਾਲੇ ਸੂਬਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ।

ਕੌਣ ਕੌਣ ਸੀ ਇਸ ਮੌਕੇ ਮੌਜੂਦ

ਇਸ ਮੌਕੇ ਜਿ਼ਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼੍ਰੀਮਤੀ ਸ਼ਾਲੂ ਮਹਿਰਾ, ਉਪ-ਜਿ਼ਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ, ਜਿ਼ਲ੍ਹਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ ਅਤੇ ਜਿ਼ਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ, ਜਸਪਾਲ ਸਿੰਘ (ਪ੍ਰਿੰਸੀਪਲ), ਅਮਰਿੰਦਰ ਸਿੰਘ (ਜ਼ੋਨਲ ਸਕੱਤਰ, ਜ਼ੋਨ ਪਟਿਆਲਾ-1), ਅਨਿਲ ਕੁਮਾਰ, ਮਿਸ. ਕਿਰਨਜੋਤ ਕੌਰ , ਸ਼੍ਰੀਮਤੀ ਮਮਤਾ ਰਾਣੀ, ਗਰਪ੍ਰੀਤ ਸਿੰਘ (ਡਾਟਾ ਐਂਟਰੀ ਉਪਰੇਟਰ) ਅਤੇ ਪ੍ਰੈੱਸ ਇੰਚਾਰਜ ਸ਼੍ਰੀ ਮਨਪ੍ਰੀਤ ਸਿੰਘ ਸ਼ੇਰਮਾਜਰਾ ਵਿਸ਼ੇਸ਼ ਤੌਰ `ਤੇ ਹਾਜ਼ਰ ਰਹੇ ।