Home Blog Page 34

ਭਰਾ ਨੂੰ ਬਚਾਉਣ ਲਈ ਛਾਲ ਮਾਰਨ ਵਾਲੀਆਂ ਭੈਣਾਂ ਸਮੇਤ ਚਾਰਾਂ ਦੀ ਹੋਈ ਮੌਤ

0
Dholpur Death

ਜੈਪੁਰ, 31 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਜਿਲਾ ਧੌਲਪੁਰ ਵਿਖੇ ਭਰਾ ਨੂੰ ਬਚਾਉਣ ਦੇ ਲਈ ਛਾਲ ਮਾਰਨ ਵਾਲੀਆਂ ਤਿੰਨ ਭੈਣਾਂ ਸਮੇਤ ਚਾਰਾਂ ਦੀ ਹੀ ਮੌਤ (Death) ਹੋ ਗਈ ਹੈ ।

ਕੌਣ ਕੌਣ ਹਨ ਚਾਰੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਜਿਲਾ ਧੌਲਪੁਰ (Dholpur District) ਵਿਖੇ ਜੋ ਆਪਣੇ ਭਰਾ ਨੂੰ ਤਾਲਾਬ ਵਿਚ ਡੁੱਬਣ (Drowning pond) ਤੋਂ ਬਚਾਉਣ ਦੇ ਲਈ ਤਿੰਨ ਭੈਣਾਂ ਨੇ ਵੀ ਤਾਲਾਬ ਵਿਚ ਛਾਲ ਮਾਰ ਦਿੱਤੀ ਹੈ ਦੇ ਚਲਦਿਆਂ ਤਿੰਨ ਭੈਣਾਂ ਸਮੇਤ ਚਾਰਾਂ ਦੀ ਹੀ ਮੌਤ ਹੋ ਗਈ ਹੈ ਵਿਚ ਚਾਰਾਂ ਦੀ ਪਛਾਣ ਰਵੀ (21) ਆਪਣੀਆਂ 2 ਸਕੀਆਂ ਭੈਣਾਂ ਮਨੋਰਮਾ (22), ਬੋਟੋ (25) ਤੇ ਚਚੇਰੀ ਭੈਣ ਕੱਲੋ (18) ਸ਼ਾਮਲ ਹਨ । ਪੁਲਸ ਅਨੁਸਾਰ ਇਹ ਦੁਖਾਂਤ ਬਿਰਜਾ ਪਿੰਡ ਨੇੜੇ ਹੀਰਾਮਨ ਕੁੰਡ ਤਲਾਅ ‘ਚ ਵਾਪਰਿਆ ।

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਉਪਰੋਕਤ ਚਾਰੋਂ ਜਣੇ ਜੋ ਕਿ ਸ਼ਨੀਵਾਰ ਦੀ ਰਾਤ ਇਕ ਮੇਲੇ ਵਿਚ ਸ਼ਾਮਲ ਹੋਣ ਤੋਂ ਬਾਅਦ ਹੀਰਾਮਨ ਬਾਬਾ ਮੰਦਰ ਆਏ ਸੀ ਐਤਵਾਰ ਸਵੇਰੇ ਤਲਾਅ ਨੇੜੇ ਪਹੁੰਚੇ । ਰਵੀ ਨਹਾਉਣ ਲਈ ਪਾਣੀ ‘ਚ ਉਤਰਿਆ ਪਰ ਉਹ ਡੂੰਘੇ ਪਾਣੀ ‘ਚ ਜਾਣ ਤੋਂ ਬਾਅਦ ਡੁੱਬਣ ਲੱਗਾ ।

ਭਰਾ ਨੂੰ ਡੁੱਬਦਾ ਵੇਖ ਕੇ ਉਸ ਦੀਆਂ ਤਿੰਨੋਂ ਭੈਣਾਂ ਨੇ ਉਸ ਨੂੰ ਬਚਾਉਣ ਲਈ ਤਲਾਅ ਵਿਚ ਛਾਲ ਮਾਰ (Jump) ਦਿੱਤੀ ਪਰ ਉਹ ਵੀ ਡੁੱਬ ਗਈਆਂ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ । ਪਿੰਡ ਵਾਸੀਆਂ ਨੇ ਤਿੰਨਾਂ ਭੈਣਾਂ ਦੀਆਂ ਲਾਸ਼ਾਂ ਨੂੰ ਤਲਾਅ ‘ਚੋਂ ਕੱਢਿਆ ਜਦੋਂ ਕਿ ਰਵੀ ਦੀ ਲਾਸ਼ ਕੁਝ ਘੰਟਿਆਂ ਬਾਅਦ ਬਰਾਮਦ ਕੀਤੀ ਗਈ ।

ਫਤਿਹਗੜ੍ਹ ਚੂੜੀਆਂ ਵਿਖੇ ਕਾਂਗਰਸੀ ਕੌਂਸਲਰ ਦੇ ਚਾਚੇ ਨੂੰ ਮਾਰੀ ਗੋਲੀ

0
Shoot

ਬਟਾਲਾ, 31 ਅਗਸਤ 2026 : ਪੰਜਾਬ ਦੇ ਜਿਲਾ ਗੁਰਦੁਾਸਪੁਰ ਦੇ ਸ਼ਹਿਰ ਬਟਾਲਾ ਵਿਖੇ ਪੈਂਦੇ ਫਤਿਹਗੜ੍ਹ ਚੂੜੀਆਂ (Fatehgarh Churian) ਵਿਖੇ ਕਾਂਗਰਸੀ ਕੌਂਸਲਰ ਦੇ ਚਾਚੇ ਨੂੰ ਗੋਲੀ ਮਾਰ (Shoot) ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ ਜਿਸ ਦੇ ਮਾਰ ਦਿੱਤੀ ਗਈ ਗੋਲੀ

ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਫ਼ਤਹਿਗੜ੍ਹ ਚੂੜੀਆਂ ’ਚ ਸੋਮਵਾਰ ਸਵੇਰੇ ਕਰੀਬ ਢਾਈ ਵਜੇ ਜੋ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ (Unidentified persons riding motorcycles) ਵਲੋਂ ਕਾਂਗਰਸੀ ਕੌਂਸਲਰ ਦੇ ਚਾਚੇ ਨੂੰ ਮੋਢੇ ‘ਤੇ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਗਿਆ ਹੈ ਦੀ ਪਛਾਣ ਅਮਰਜੀਤ ਸਿੰਘ ਦਿਓ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਹਸਪਤਾਲ ਦਾਖਲ ਕਰਵਾਏ ਗਏ ਵਿਅਕਤੀ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਸਰਕਾਰੀ ਹਸਪਾਲ ਤੋਂ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ ਹੈ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਘਟਨਾ ਦੀ ਜਾਂਚ ਸ਼ੁਰੂ

ਉਪਰੋਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਪਤਾ ਚਲਦਿਆਂ ਹੀ ਫਤਿਹਗੜ੍ਹ ਚੂੜੀਆਂ ਦੇ ਡੀ. ਐਸ. ਪੀ. ਲਲਿਤ ਕੁਮਾਰ ਅਤੇ ਥਾਣਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਪੁਲਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਘਟਨਾਂ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਹਮਲਾਵਰਾਂ ਦੀ ਪਛਾਣ ਲਈ ਪੁਲਸ ਵਲੋਂ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਅਤੇ ਆਲੇ-ਦੁਆਲੇ ਖੇਤਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।

ਕੀ ਆਖਿਆ ਡੀ. ਐਸ. ਪੀ. ਨੇ

ਡਿਪਟੀ ਸੁਪਰਡੈਂਟ ਆਫ ਪੁਲਸ (ਡੀ. ਐਸ. ਪੀ.) ਲਲਿਤ ਕੁਮਾਰ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਜਿਥੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ ਦੀ ਪਛਾਣ ਕਰਕੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਅਮਰਜੀਤ ਸਿੰਘ ਦਿਓ ਤੇ ਗੋਲੀ ਚਲਾਉਣ ਪਿੱਛੇ ਕਾਰਨਾਂ ਦੀ ਜਾਂਚ ਜਾਰੀ ਹੈ ।

ਪਿਕਅਪ ਟਰੱਕ ਦੇ ਟਰੱਕ ਨਾਲ ਟਕਰਾਉਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ

0
Kasganj Accident

ਉਤਰ ਪ੍ਰਦੇਸ਼, 31 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਕਸਾਗੰਜ ਵਿਖੇ ਪਿਕਅਪ ਟਰੱਕ ਦੇ ਟਰੱਕ ਨਾਲ ਟਕਰਾਉਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਜਿਲਾ ਕਸਾਗੰਜ (Kasaganj District) ਵਿਖੇ ਜੋ ਇਕ ਪਿਕਅਪ ਟਰੱਕ ਦੇ ਇਕ ਹੋਰ ਟਰੱਕ ਨਾਲ ਟਕਰਾ ਜਾਣ ਦੇ ਕਾਰਨ ਪਿਕਅਪ ਟਰੱਕ ਵਿਚ ਸਵਾਰ 26 ਲੋਕਾਂ ਵਿਚੋਂ ਤਿੰਨ ਦੀ ਮੌਕੇ ‘ਤੇ ਹੋ ਗਈ ਹੈ ਤੇ 23 ਵਿਅਕਤੀ ਗੰਭੀਰ ਰੂਪ ਵਿਚ ਜਖਮੀ (Injured) ਹੋ ਗਏ ਹਨ, ਨੂੰ ਇਲਾਜ ਲਈ ਜਿਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ । ਉਕਤ ਸੜਕ ਹਾਦਸੇ (Road accidents) ਵਿਚ 8 ਜਖਮੀਆਂ ਨੂੰ ਵਧੀਆ ਇਲਾਜ ਲਈ ਅਲੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ ।

ਜਬਰਦਸਤ ਟੱਕਰ ਕਾਰਨ ਪਿਅਕਪ ਟਰੱਕ ਹੋਇਆ ਚਕਨਾਚੂਰ

ਪ੍ਰਾਪਤ ਸੂਚਨਾ ਮੁਤਾਬਕ ਕਾਸਗੰਜ-ਮਥੁਰਾ ਹਾਈਵੇ ਤੇ ਜਦੋਂ ਇਕ ਟਰੱਕ ਰਿਵਰਸ ਹੋ ਰਿਹਾ ਸੀ ਤਾਂ ਉਪਰੋਕਤ ਪਿਅਕਪ ਟਰੱਕ ਨੇ ਟਰੱਕ ਦੇ ਪਿਛਲੇ ਹਿੱਸੇ ਵਿਚ ਜਾ ਕੇ ਟੱਕਰ ਮਾਰ ਦਿੱਤੀ, ਜਿਸ ਕਾਰਨ ਪਿਅਕਪ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ । ਜਿਸ ਕਾਰਨ ਪਿਕਅਪ ਵਿਚ ਸਵਾਰ ਯਾਤਰੀਆਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ । ਜਾਣਕਾਰੀ ਮੁਤਾਬਕ ਪਿਕਅਪ ਟਰੱਕ ਵਿਚ ਸਵਾਰ ਵਿਅਕਤੀ ਇਕ ਵਿਅਕਤੀ ਦੀਆਂ ਅਸਥੀਆਂ ਲੈ ਕੇ ਜਲ-ਪ੍ਰਵਾਹ ਕਰਨ ਲਈ ਸੋਰੋਂ ਜਾ ਰਹੇ ਸਨ ।

ਤਿੰਨ ਸਾਲਾ ਬੱਚੀ ਨਾਲ ਯੋਨ ਸ਼ੋਸ਼ਣ ਮਾਮਲੇ ਵਿਚ ਕੈਬ ਡਰਾਈਵਰ ਗ੍ਰਿਫ਼ਤਾਰ

0
Sexually Assaulting

ਦਿੱਲੀ, 31 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਬਵਾਨਾ ਖੇਤਰ ਵਿਖੇ ਤਿੰਨ ਸਾਲਾ ਦੀ ਮਾਸੂਮ ਬੱਚੀ ਨਾਲ ਯੋਨ ਸ਼ੋੋਸ਼ਣ ਮਾਮਲੇ ਵਿਚ ਕੈਬ ਡਰਾਈਵਰ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਕੈਬ ਡਰਾਈਵਰ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਬਵਾਨਾ ਇਲਾਕੇ ਵਿਚ ਬਣੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਤਿੰਨ ਸਾਲਾਂ ਦੀ ਮਾਸੂਮ ਬੱਚੀ (Innocent girl) ਨਾਲ ਜੋ ਸਕੂਲ ਵਿਚ ਹੀ ਕੰਮ ਕਰਨ ਵਾਲੇ ਕੈਬ ਡਰਾਈਵਰ ਨੂੰ ਬੱਚੀ ਦਾ ਯੋਨ ਸ਼ੋਸ਼ਣ (Sexual abuse) ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਵਿਚ ਕੈਬ ਡਰਾਈਵਰ ਦੀ ਪਛਾਣ ਰੇਸ਼ਮ ਸਿੰਘ (ਕਾਲਪਨਿਕ ਨਾਮ) ਦੇ ਤੌਰ ‘ਤੇ ਹੋਈ ਹੈ ।

ਕਿਵੇਂ ਸਾਹਮਣੇ ਆਇਆ ਮਾਮਲਾ

ਉਪਰੋਕਤ ਤਿੰਨ ਸਾਲਾ ਬੱਚੀ ਨਾਲ ਵਾਪਰੇ ਯੌਨ ਸੋ਼ਸ਼ਣ ਦੇ ਮਾਮਲੇ ਦੀ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਬੱਚੀ ਦੀ ਮਾਂ ਵਲੋਂ ਬੱਚੀ ਦੇ ਵਰਾਅ ਵਿਚ ਕੁੱਝ ਤਬਦੀਲੀ ਮਹਿਸੂਸ ਕੀਤੀ ਗਈ । ਜਿਸ ਤੇ ਜਦੋਂ ਬੱਚੀ ਦੀ ਮਾਂ ਨੇ ਬੱਚੀ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਸਕੂਲ ਵਿਚ ਇਕ ਬੈਡ ਅੰਕਲ ਹਨ ਜੋ ਉਸਨੂੰ ਗਲਤ ਤਰੀਕੇ ਨਾਲ ਛੂਹੰਦੇ ਹਨ । ਜਾਣਕਾਰੀ ਮੁਤਾਬਕ ਕੈਬ ਡਰਾਈਵਰ (Cab driver) ਵਲੋਂ ਪਿਛਲੇ ਕਾਫੀ ਸਮੇਂ ਤੋਂ ਨਰਸਰੀ ਵਿਚ ਪੜ੍ਹਨ ਵਾਲੀ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਗਲਤ ਤਰੀਕੇ ਨਾਲ ਛੂਹਿਆ ਜਾ ਰਿਹਾ ਸੀ ।

ਮਾਮਲਾ ਸਾਹਮਣੇ ਆਉਣ ਤੇ ਪੁਲਸ ਨੇ ਕੀਤੀ ਕੈਬ ਡਰਾਈਵਰ ਦੀ ਪਛਾਣ

ਤਿੰਨ ਸਾਲਾਂ ਦੀ ਨਰਸਰੀ ਵਿਚ ਪੜ੍ਹਨ ਵਾਲੀ ਮਾਸੂਮ ਬੱਚੀ ਨਾਲ ਵਾਪਰੀ ਘਟਨਾ ਬਾਰੇ ਪਤਾ ਚਲਦਿਆਂ ਹੀ ਪੁਲਸ ਵਲੋਂ ਸਕੂਲ ਪ੍ਰਸ਼ਾਸਨ ਦੀ ਮਦਦ ਨਾਲ ਸੀ. ਸੀ. ਟੀ. ਵੀ. ਫੁਟੇਜ ਚੈਕ ਕੀਤੀ ਗਈ ਅਤੇ ਮੁਲਜਮ ਕੈਬ ਡਰਾਈਵਰ ਦੀ ਪਛਾਣ ਕੀਤੀ ਗਈ । ਪੁਲਸ ਵਲੋਂ ਹੁਣ ਇਸ ਮਾਮਲੇ ਵਿਚ ਵੀਡੀਓ ਵਿਚ ਦਿਖਾਈ ਦੇ ਰਹੇ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜ਼ਰੂਰੀ ਕਾਊਂਸਲਿੰਗ ਦੇਣ ਵੱਲ ਕੰਮ ਕੀਤਾ ਜਾ ਰਿਹਾ ਹੈ ।

 

ਨਾਬਾਲਗ ਵਿਦਿਆਰਥਣ ਨਾਲ ਬਸ ਡਰਾਈਵਰ ਤੇ ਕੰਡਕਟਰ ਨੇ ਕੀਤਾ ਜਬਰ ਜਨਾਹ

0
Delhi Rape

ਨਵੀਂ ਦਿੱਲੀ, 31 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਇਕ ਬਸ ਡਰਾਈਵਰ ਤੇ ਕੰਡਕਟਰ ਵਲੋਂ ਨਾਬਾਲਗ ਵਿਦਿਆਰਥਣ (Minor student) ਨਾਲ ਜਬਰ ਜਨਾਹ (Rape) ਕੀਤਾ ਗਿਆ ਹੈ ।

ਕੌਣ ਹਨ ਇਹ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਜੋ ਇਕ ਸਲੀਪਰ ਬਸ ਵਿਚ ਸਵਾਰ ਹੋਈ ਨਾਬਾਲਗ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਬਸ ਦੇ ਡਰਾਈਵਰ ਤੇ ਕੰਡਕਟਰ ਵਲੋਂ ਜਬਰ ਜਨਾਹ ਕੀਤਾ ਗਿਆ ਹੈ ਵਿਚ ਦੋਹਾਂ ਦੀ ਪਛਾਣ ਡਰਾਈਵਰ ਕੁਲਦੀਪ ਅਤੇ ਕੰਡਕਟਰ ਸੰਦੀਪ ਦੇ ਤੌਰ ‘ਤੇ ਹੋਈ ਹੈ ।

ਦੱਸਣਯੋਗ ਹੈ ਕਿ ਵਿਦਿਆਰਥਣ ਘਰ ਵਾਲਿਆਂ ਤੋਂ ਨਾਰਾਜ ਹੋ ਕੇ ਘਰੋਂ ਬਾਹਰ ਨਿਕਲ ਗਈ ਸੀ ਤੇ ਉਪਰੋਕਤ ਬਸ ਵਿਚ ਜਦੋਂ ਸਵਾਰ ਹੋ ਗਈ ਤਾਂ ਕੰਡਕਟਰ ਨੇ ਅਸ਼ਲੀਲ ਹਰਕਤਾਂ ਕਰਦਿਆਂ ਕਰਦਿਆਂ ਦੋਹਾਂ ਨੇ ਲੜਕੀ ਨਾਲ ਜਬਰ ਜਨਾਹ ਕੀਤਾ ਤੇ ਕਸ਼ਮੀਰੀ ਗੇਟ ਬੱਸ ਅੱਡੇ ਕੋਲ ਰਿੰਗ ਰੋਡ ‘ਤੇ ਲੜਕੀ ਨੂੰ ਉਤਾਰ ਕੇ ਫਰਾਰ ਹੋ ਗਏ ।

ਕੀ ਦੱਸਿਆ ਵਿਦਿਆਰਥਣ ਨੇ ਕਸ਼ਮੀਰੀ ਗੇਟ ਪੁਲਸ ਨੂੰ

ਉਪਰੋਕਤ ਵਾਪਰੇ ਜਬਰ ਜਨਾਹ ਵਰਗੇ ਭਿਆਨਕ ਘਟਨਾਕ੍ਰਮ ਦੀ ਪੀੜ੍ਹਤ 16 ਸਾਲਾ ਵਿਦਿਆਰਥਣ ਨੇ ਕਸ਼ਮੀਰੀ ਗੇਟ ਪੁਲਸ ਨਾਲ ਸੰਪਰਕ ਕੀਤਾ ਅਤੇ ਸਮੁੱਚੀ ਘਟਨਾ ਬਾਰੇ ਦੱਸਿਆ । ਜਿਸ ‘ਤੇ ਪੁਲਸ ਨੇ ਜਿਥੇ ਬਸ ਡਰਾਈਵਰ ਤੇ ਕੰਡਕਟਰ ਦੋਹਾਂ ਨੂੰ ਗ੍ਰਿਫ਼ਤਾਰ (Arrested) ਕੀਤਾ, ਉਥੇ ਬਸ ਨੂੰ ਵੀ ਆਪਣੇ ਕਬਜੇ ਵਿਚ ਲੈ ਲਿਆ ਹੈ, ਜਿਸਦੀ ਫਾਰੈਂਸਿਕ ਜਾਂਚ ਕੀਤੀ ਜਾ ਰਹੀ ਹੈ । ਪ੍ਰਾਪਤ ਸੂਚਨਾ ਮੁਤਾਬਕ ਦੋਵੇਂ ਜਣੇ ਲੜਕੀ ਨਾਲ ਜਬਰ ਜਨਾਹ ਕਰਦੇ ਵੇਲੇ ਬਸ ਨੂੰ 47 ਕਿਲੋਮੀਟਰ ਤੱਕ ਸੜਕ ‘ਤੇ ਦੌੜਾਉਂਦੇ ਰਹੇ। ਪੁਲਸ ਨੇ ਦੋਹਾਂ ਵਿਰੁੱਧ ਕੇਸ ਦਰਜ (Case registered) ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਨੌਜਵਾਨ ਨੇ ਸਾਬਕਾ ਮੰਗੇਤਰ ਅਤੇ ਉਸ ਦੀ ਭੈਣ `ਤੇ ਸੁੱਟਿਆ ਤੇਜ਼ਾਬ

0
Acid attack

ਹਾਪੁੜ, 31 ਅਗਸਤ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਹਾਪੁੜ ਦੇ ਸਿੰਭਾਵਲੀ ਥਾਣਾ ਖੇਤਰ ਵਿਚ ਇਕ ਨੌਜਵਾਨ ਵਲੋਂ ਸਾਬਕਾ ਮੰਗੇਤਰ ਤੇ ਉਸਦੀ ਭੈਣ ‘ਤੇ ਤੇਜ਼ਾਬ ਸੁੱਟਿਆ (Thrown acid) ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਸਿੰਭਾਵਲੀ ਥਾਣਾ ਖੇਤਰ ‘ਚ ਰਿਸ਼ਤਾ ਟੁੱਟਣ ਤੋਂ ਨਾਰਾਜ਼ ਇਕ ਨੌਜਵਾਨ ਵਲੋਂ ਕਥਿਤ ਤੌਰ ‘ਤੇ ਆਪਣੀ ਸਾਬਕਾ ਮੰਗੇਤਰ ਅਤੇ ਉਸ ਦੀ ਭੈਣ ’ਤੇ ਤੇਜ਼ਾਬ ਸੁੱਟ ਦਿੱਤਾ ਗਿਆ ਹੈ ਵਾਲੇ ਹਮਲੇ ‘ਚ ਦੋਵੇਂ ਭੈਣਾਂ ਗੰਭੀਰ ਰੂਪ ‘ਚ ਜ਼ਖਮੀ (Injured) ਹੋ ਗਈਆਂ ਹਨ । ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।

ਕੀ ਸਾਹਮਣੇ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਜਿਸ ਲੜਕੀ ‘ਤੇ ਤੇਜਾਬ ਪਾਇਆ ਗਿਆ ਹੈ ਦਾ ਰਿਸ਼ਤਾ ਹਾਪੁੜ ਦੀ ਆਵਾਸ ਵਿਕਾਸ ਕਾਲੋਨੀ ਨਿਵਾਸੀ ਹਰਸ਼ ਭਾਟੀ ਨਾਲ ਤੈਅ ਹੋਇਆ ਸੀ । ਬਾਅਦ ‘ਚ ਪਰਿਵਾਰ ਨੂੰ ਨੌਜਵਾਨ ਦੇ ਨਸ਼ੇ ਦਾ ਆਦੀ ਹੋਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰਿਸ਼ਤਾ ਤੋੜ ਦਿੱਤਾ ।

ਨੌਜਵਾਨ ਨੇ ਲੜਕੀ ਦੇ ਘਰ ਪਹੁੰਚਦਿਆਂ ਹੀ ਸੁੱਟ ਦਿੱਤਾ ਤੇਜ਼ਾਬ

ਦੋਸ਼ ਹੈ ਕਿ ਸ਼ਨੀਵਾਰ ਦੇਰ ਰਾਤ ਲੱਗਭਗ 2 ਵਜੇ ਨੌਜਵਾਨ ਤੇਜ਼ਾਬ ਲੈ ਕੇ ਮੁਟਿਆਰ ਦੇ ਘਰ ਪਹੁੰਚਿਆ। ਦਰਵਾਜ਼ਾ ਖੁੱਲ੍ਹਦਿਆਂ ਹੀ ਉਸ ਨੇ ਸਾਬਕਾ ਮੰਗੇਤਰ ‘ਤੇ ਤੇਜ਼ਾਬ ਸੁੱਟ ਦਿੱਤਾ। ਉਸ ਨੂੰ ਬਚਾਉਣ ਆਈ ਉਸ ਦੀ ਭੈਣ ਵੀ ਹਮਲੇ ਦੀ ਲਪੇਟ ‘ਚ ਆ ਗਈ । ਚੀਕ-ਚਿਹਾੜਾ ਸੁਣ ਕੇ ਪਰਿਵਾਰ ਵਾਲੇ ਜਾਗ ਗਏ ਅਤੇ ਭੱਜ ਰਹੇ ਮੁਲਜ਼ਮ ਨੂੰ ਫੜ ਲਿਆ ।

ਕੀ ਦੱਸਿਆ ਸੀ. ਓ. ਨੇ

ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ (Detention) ‘ਚ ਲੈ ਲਿਆ । ਦੋਵਾਂ ਜ਼ਖਮੀ ਭੈਣਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਸੀ. ਓ. ਰਾਹੁਲ ਯਾਦਵ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ (Case registered) ਕਰ ਕੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

ਭੈਣ ਨੂੰ ਘਰੋਂ ਭਜਾਉਣ ਵਾਲੇ ਨੌਜਵਾਨ ਦਾ ਭਰਾਵਾਂ ਨੇ ਕੀਤਾ ਕਿਰਚਾਂ ਮਾਰ ਕੇ ਕਤਲ

0
Trantaran Murder

ਤਰਨਤਾਰਨ, 31 ਅਗਸਤ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਬੱਸ ਅੱਡੇ ਦੇ ਨੇੜੇ ਦੋ ਸਕੇ ਭਰਾਵਾਂ ਵਲੋਂ ਪੁਰਾਣੀ ਰੰਜਸ਼ ਦੇ ਚਲਦਿਆਂ ਇਕ ਨੌਜਵਾਨ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਬੱਸ ਅੱਡੇ ਨੇੜੇ ਜੋ ਦਿਨ ਦਿਹਾੜੇ ਦੋ ਸਕੇ ਭਰਾਵਾਂ ਵਲੋਂ ਪੁਰਾਣੀ ਰੰਜਸ਼ ਦੇ ਚਲਦਿਆਂ ਇਕ ਨੌਜਵਾਨ ਦਾ ਕਿਰਚ ਨਾਲ 70 ਵਾਰ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾ ਜਗਜੀਤ ਸਿੰਘ ਉਰਫ ਜੀਤ ਦੇ ਤੌਰ ‘ਤੇ ਹੋਈ ਹੈ ।

ਕਿਸ ਕਾਰਨ ਵਾਪਰਿਆ ਕਤਲ ਕਾਂਡ

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਐਤਵਾਰ ਨੂੰ ਦੁਪਹਿਰ ਕਰੀਬ 1 ਵਜੇ ਜਦੋਂ ਜਗਜੀਤ ਸਿੰਘ ਮੋਟਰਸਾਈਕਲ ‘ਤੇ ਖਾਣ-ਪੀਣ ਲਈ ਕੁਝ ਸਾਮਾਨ ਲੈਣ ਲਈ ਬੱਸ ਸਟੈਂਡ ਨੇੜੇ ਪਹੁੰਚਿਆ ਤਾਂ ਉਸ ਨੂੰ ਕੁੜੀ ਦੇ ਭਰਾਵਾਂ ਨੇ ਘੇਰਾ ਪਾ ਲਿਆ ਅਤੇ ਸੜਕ ਦੇ ਵਿਚਕਾਰ ਹੀ ਵਾਰੀ-ਵਾਰੀ ਚਾਕੂ ਅਤੇ ਕਿਰਚ ਨਾਲ ਇਕ ਮਿੰਟ ਵਿਚ ਲੱਗਭਗ 70 ਵਾਰ ਕਰਦੇ ਹੋਏ ਮੌਕੇ ‘ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ । ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਦਾ ਕਤਲ ਕੁੜੀ ਨੂੰ ਘਰੋਂ ਭਜਾਉਣ ਸਬੰਧੀ ਉਸ ਦੇ ਭਰਾਵਾਂ ਵੱਲੋਂ ਕੀਤਾ ਗਿਆ ਹੈ ।

ਕੀ ਦੱਸਿਆ ਡੀ. ਐਸ. ਪੀ. ਨੇ

ਉਧਰ ਡੀ. ਐੱਸ. ਪੀ. ਜਸਪਾਲ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਕੱਦਗਿੱਲ, ਦਾ ਕਤਲ ਤੇਜ਼ਧਾਰ ਹਥਿਆਰਾਂ (Sharp weapons) ਨਾਲ ਕੀਤਾ ਗਿਆ ਹੈ, ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਵਿਖੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਹੇਠ ਹਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਪੁੱਤਰਾਨ ਬਲਵੰਤ ਸਿੰਘ ਵਾਸੀ ਪਿੰਡ ਨੌਰੰਗਾਬਾਦ ਖਿਲਾਫ ਪਰਚਾ ਦਰਜ (Case filed) ਕਰ ਲਿਆ ਗਿਆ ਹੈ । ਜਸਪ੍ਰੀਤ ਸਿੰਘ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ।

ਟਰੱਕ ਦੇ ਖੱਡ ਵਿਚ ਡਿੱਗਣ ਦੇ ਕਾਰਨ ਹੋਈ ਫੌਜੀ ਜਵਾਨ ਦੀ ਮੌਤ

0
Truck Accident

ਸ੍ਰੀਨਗਰ, 31 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਸ੍ਰੀਨਗਰ ਵਿਖੇ ਇਕ ਗ੍ਰੈਡ ਜਵਾਨ ਦੀ ਟਰੱਕ ਦੇ ਖੱਡ ਵਿਚ ਡਿੱਗ ਜਾਣ ਦੇ ਕਾਰਨ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਜਵਾਨ

ਮਿਲੀ ਜਾਣਕਾਰੀ ਅਨੁਸਾਰ ਲੇਹ ਤੋਂ ਸ੍ਰੀਨਗਰ ਲਈ ਫ਼ੌਜੀ ਸਾਮਾਨ ਲਿਜਾ ਰਿਹਾ ਟਰੱਕ ਖੱਡ ਵਿੱਚ ਡਿੱਗਣ ਕਾਰਨ ਪਠਾਨਕੋਟ ਦੇ ਪਿੰਡ ਫੰਗਤੋਲੀ ਦੇ ਗ੍ਰੈੱਫ ਜਵਾਨ ਦੀ ਵਾਪਰੇ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ਦੀ ਪਛਾਣ 26 ਸਾਲਾ ਵਿਸ਼ਾਲ ਸਿੰਘ ਪਠਾਨੀਆ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਪਰੋਕਤ ਵਾਪਰੇ ਹਾਦਸੇ ਦੌਰਾਨ ਇੱਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ (Hospitalized) ਕਰਵਾਇਆ ਗਿਆ ਹੈ ।

ਪਿੰਡ ਵਾਸੀਆਂ ਨੇ ਕੀਤੀ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ

ਪ੍ਰਾਪਤ ਸੂਚਨਾ ਮੁਤਾਬਕ ਵਿਸ਼ਾਲ ਤਕਰੀਬਨ ਤਿੰਨ ਸਾਲ ਪਹਿਲਾਂ ਜਨਰਲ ਰਿਜ਼ਰਵ ਇੰਜਨੀਅਰ ਫੋਰਸ (ਗ੍ਰੈੱਫ) ਵਿੱਚ ਬਤੌਰ ਡਰਾਈਵਰ ਭਰਤੀ ਹੋਇਆ ਸੀ ਤੇ ਉਸ ਦੇ ਪਿਤਾ ਮਹਿੰਦਰ ਸਿੰਘ ਪਠਾਨੀਆ ਵੀ ਗ੍ਰੈੱਫ ’ਚੋਂ ਹੀ ਸੇਵਾਮੁਕਤ ਹੋਏ ਸਨ । ਵਿਸ਼ਾਲ ਜੋ ਕਿ ਘਰ ਦਾ ਇਕਲੌਤਾ ਕਮਾਊ ਪੁੱਤ ਸੀ ਦੇ ਚਲਦਿਆਂ ਪਿੰਡ ਵਾਸੀਆਂ ਨੇ ਉਸ ਦੇ ਪਰਿਵਾਰ ਦੀ ਢੁਕਵੀਂ ਮਾਲੀ ਸਹਾਇਤਾ ਕਰਨ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ । ਦੱਸਣਯੋਗ ਹੈ ਕਿ ਉਸ ਦੀ ਪਤਨੀ ਨੌਂ ਮਹੀਨਿਆਂ ਦੀ ਗਰਭਵਤੀ ਹੈ ।

ਬਿਜਲੀ ਦਾ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਹੋਈ ਨੌਜਵਾਨ ਦੀ ਮੌਤ

0
electrocution Death

ਸਨੌਰ, 31 ਅਗਸਤ 2026 : ਜਿਲਾ ਪਟਿਆਲਾ (District Patiala) ਅਧੀਨ ਆਉਂਦੇ ਕਸਬਾ ਸਨੌਰ ਵਿਖੇ ਬਿਜਲੀ ਦਾ ਕੰਮ ਕਰਦੇ ਵੇਲੇ ਇਕ ਨੌਜਵਾਨ ਦੀ ਕਰੰਟ ਲੱਗਣ ਦੇ ਕਾਰਨ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਸਨੌਰ ਸ਼ਹਿਰ ਵਿਖੇ ਬੀਤੇ ਦਿਨੀਂ ਬਿਜਲੀ ਦਾ ਕੰਮ ਕਰਦੇ ਸਮੇਂ ਕਰੰਟ ਲੱਗਣ (electrocuted) ਦੇ ਕਾਰਨ ਜਿਸ ਨੌਜਵਾਨ ਦੀ ਮੌਤ ਹੋ ਗਈ ਹੈ ਦੀ ਪਛਾਣ ਪ੍ਰੀਤਮ ਸਿੰਘ (24) ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਪ੍ਰੀਤਮ ਸਿੰਘ ਦੇ ਇਕ ਘਰ ਵਿਚ ਬਿਜਲੀ ਦਾ ਸਵਿਚ ਬਦਲਣ ਵੇਲੇ ਵਾਪਰਿਆ ।

ਪੁਲਸ ਨੇ ਕਰ ਦਿੱਤੀ ਘਟਨਾਕ੍ਰਮ ਦੀ ਜਾਂਚ ਸ਼ੁਰੂ

ਉਪਰੋਕਤ ਵਾਪਰੇ ਘਟਨਾਕ੍ਰਮ ਦੇ ਪੀੜ੍ਹਤ ਨੌਜਵਾਨ ਨੂੰ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਪਟਿਆਲਾ-ਸਨੌਰ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਨੌਰ ਦੇ ਮੁਖੀ ਅਵਤਾਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।

ਲਖਨਊ `ਚ ਹਿੰਦੂ ਨੇਤਾ ਧੀਰੇਂਦਰ ਪ੍ਰਤਾਪ ਸਿੰਘ ਦਾ ਗੋਲੀ ਮਾਰ ਕੇ ਕਤਲ

0
Lucknow Murder

ਲਖਨਊ, 31 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਵਿਖੇ ਇਕ ਹਿੰਦੂ ਨੇਤਾ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਹਿੰਦੂ ਨੇਤਾ

ਮਿਲੀ ਜਾਣਕਾਰੀ ਅਨੁਸਾਰ ਲਖਨਊ ਦੇ ਦੁਬੱਗਾ ਥਾਣਾ ਖੇਤਰ ‘ਚ ਜੋ ਬੀਤੇ ਦਿਨੀਂ ਇਕ ਹਿੰਦੂ ਨੇਤਾ ਦਾ ਗੋਲੀਆਂ ਮਾਰ (Shoot) ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਧੀਰੇਂਦਰ ਪ੍ਰਤਾਪ ਸਿੰਘ ਦੇ ਤੌਰ ‘ਤੇ ਹੋਈ ਹੈ । ਪੁਲਸ ਨੇ ਉਸ ਦੀ ਲਾਸ਼ ਇਕ ਨਹਿਰ ‘ਚੋਂ ਬਰਾਮਦ ਕੀਤੀ ਹੈ ।

ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਪੁਲਸ ਵਲੋਂ ਕਤਲ ਦੀ ਵਾਰਦਾਤ ਦੀ ਕੀਤੀ ਗਈ ਮੁੱਢਲੀ ਜਾਂਚ ਅਨੁਸਾਰ ਹੱਤਿਆ ਉਸ ਦੀ ਫਾਰਚੂਨਰ ਕਾਰ ‘ਚ ਕੀਤੀ ਗਈ ਸੀ । ਫਿਰ ਲਾਸ਼ ਨੂੰ ਉਸੇ ਵਾਹਨ ‘ਚ ਲਿਜਾ ਕੇ ਨਹਿਰ ‘ਚ ਸੁੱਟ ਦਿੱਤਾ ਗਿਆ । ਧੀਰੇਂਦਰ ਪ੍ਰਤਾਪ ਸਿੰਘ (Dhirendra Pratap Singh) ਲਖਨਊ ਦੇ ਪੀ. ਜੀ. ਆਈ. ਖੇਤਰ ‘ਚ ਰਹਿੰਦਾ ਸੀ । ਉਹ ਮੂਲ ਰੂਪ ‘ਚ ਉਨਾਓ ਦਾ ਰਹਿਣ ਵਾਲਾ ਸੀ ।

ਕਤਲ ਦੇ ਕਾਰਨ ਬਾਰੇ ਪਤਾ ਲਗਾਉਣ ਲਈ ਕੀਤੀ ਜਾ ਰਹੀ ਹੈ ਵੱਖ-ਵੱਖ ਪਹਿਲੂਆਂ ਤੋਂ ਜਾਂਚ

ਪੁਲਸ ਦੀ ਮੁੱਢਲੀ ਜਾਂਚ ਅਨੁਸਾਰ ਕਤਲ ਦਾ ਕਾਰਨ ਜ਼ਮੀਨੀ ਵਿਵਾਦ ਹੋ ਸਕਦਾ ਹੈ । ਮਿਤਕ ਦੇ ਡਰਾਈਵਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ । ਸ਼ੱਕ ਹੈ ਕਿ ਡਰਾਈਵਰ ਨੇ ਅਪਰਾਧ ਨੂੰ ਅੰਜਾਮ ਦੇਣ ਲਈ ਵਿਰੋਧੀਆਂ ਨਾਲ ਸਾਜਿ਼ਸ਼ ਰਚੀ ਹੋਵੇਗੀ । ਪੁਲਸ ਸਾਰੇ ਪੱਖਾਂ ਦੀ ਜਾਂਚ ਕਰ ਰਹੀ ਹੈ । ਕਤਲ ਦੇ ਅਸਲ ਮੰਤਵ ਤੇ ਮੁਲਜ਼ਮਾਂ ਦਾ ਪਤਾ ਲਾਉਣ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ ।