ਸੀ. ਆਈ. ਏ. ਖੰਨਾ ਦੀ ਪੁਲਸ ਟੀਮ ਨੂੰ ਚਕਮਾ ਦੇ ਕੇ ਨਸ਼ਾ ਤਸਕਰ ਹੋਇਆ ਫਰਾਰ

0
29
Drug smuggler

ਚੰਡੀਗੜ੍ਹ, 29 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਪਹੁੰਚੀ ਸੀ. ਆਈ. ਏ. ਖੰਨਾ ਦੀ ਪੁਲਸ ਟੀਮ ਨੂੰ ਇਕ ਨਸ਼ਾ ਤਸਕਰ (Drug trafficker) ਚਕਮਾ ਦੇ ਕੇ ਫਰਾਰ ਹੋ ਗਿਆ ਹੈ ।

ਕੌਣ ਹੈ ਇਹ ਨਸ਼ਾ ਤਸਕਰ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਜੋ ਖੰਨਾ ਤੋਂ ਆਈ ਸੀ. ਆਈ. ਏ. ਸਟਾਫ (C. I. A. Staff) ਦੀ ਟੀਮ ਨੂੰ ਇਕ ਨਸ਼ਾ ਤਸਕਰ ਵਲੋਂ ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਹੱਥਕੜੀ ਖੋਲ੍ਹੇ ਜਾਣ ਦਾ ਫਾਇਦਾ ਚੁੱਕਦਿਆਂ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਮੌਕੇ ਤੋਂ ਫਰਾਰ ਹੋਇਆ ਗਿਆ ਹੈ ਦੀ ਪਛਾਣ ਦੀਪਕ ਥਾਪਾ (Deepak Thapa) ਦੇ ਤੌਰ ‘ਤੇ ਹੋਈ ਹੈ ।

ਕੀ ਕਰਨ ਲਿਆਈ ਸੀ ਪੁਲਸ ਦੀਪਕ ਨੂੰ

ਪ੍ਰਾਪਤ ਸੂਚਨਾ ਮੁਤਾਬਕ ਸੀ. ਆਈ. ਏ. ਸਟਾਫ ਖੰਨਾ ਦੀ ਪੁਲਸ ਟੀਮ ਵਲੋਂ ਫਰਾਰ ਹੋਏ ਨਸ਼ਾ ਤਸਕਰ ਦੀਪਕ ਥਾਪਾ ਨੂੰ ਚੰਡੀਗੜ੍ਹ ਦੇ ਸੈਕਟਰ-38 ਵਿਖੇ ਲੰਘੇ ਦਿਨਾਂ ਸ਼ਾਮ ਸਮੇਂ ਹੱਥਕੜੀ ਲਗਾ ਕੇ ਉਸਦੇ ਘਰ ਹੈਰੋਇਨ (Heroin) ਦੀ ਬਰਾਮਦਗੀ ਕਰਵਾਉਣ ਲਈ ਪਹੁੰਚੀ ਸੀ ਕਿ ਦੀਪਕ ਥਾਪਾ ਨੇ ਬਾਥਰੂਮ ਜਾਣ ਦੀ ਗੱਲ ਕਹਿ ਹੱਥਕੜੀ ਖੁੱਲ੍ਹਵਾ ਲਈ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਪੁਲਸ ਟੀਮ ‘ਤੇ ਹਮਲਾ ਕਰਕੇ ਫਰਾਰ (Escape) ਹੋ ਗਿਆ ।

ਕੀ ਦਸਿਆ ਪੁਲਸ ਮੁਲਾਜਮਾਂ ਨੇ ਸਿ਼ਕਾਇਤ ਵਿਚ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਪੁਲਸ ਮੁਲਾਜਮਾਂ ਥਾਣੇ ਦਰਜ ਕਰਵਾਈ ਸਿਕਾਇਤ ਵਿਚ ਦੱਸਿਆ ਕਿ ਦੀਪਕ ਅਤੇ ਉਸਦੇ ਨਾਲ ਮੌਜੂਦ ਲੋਕਾਂ ਨੇ ਪੁਲਸ ਦੀਆਂ ਅੱਖਾਂ ਵਿਚ ਲਾਲ ਮਿਰਚਾਂ ਵਾਲਾ ਪਾਊਡਰ ਪਾ ਦਿੱਤਾ । ਇਸ ਅਚਾਨਕ ਹੋਏ ਹਮਲੇ ਦੇ ਕਾਰਨ ਪੁਲਸ ਮੁਲਾਜਮਾਂ ਨੂੰ ਕੁੱਝ ਦੇਰ ਤੱਕ ਦਿਖਾਈ ਹੀ ਨਹੀਂ ਦਿੱਤਾ, ਜਿਸ ਦਾ ਫਾਇਦਾ ਚੁੱਕਦਿਆਂ ਦੀਪਕ ਮੌਕੇ ਤੋਂ ਭੱਜ ਗਿਆ ।

LEAVE A REPLY

Please enter your comment!
Please enter your name here