Home Blog Page 36

ਦਿੱਲੀ `ਚ ਆਈ. ਐੱਸ. ਆਈ. ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼

0
Arrest

ਨਵੀਂ ਦਿੱਲੀ, 29 ਅਗਸਤ 2026 : ਦਿੱਲੀ ਪੁਲਸ (Delhi Police) ਦੇ ਵਿਸ਼ੇਸ਼ ਸੈਲ ਵਲੋਂ ਆਈ. ਐਸ. ਆਈ. ਸਮਰਥਿਤ ਜਾਸੂਸੀ ਨੈਟਵਰਕ ਤਹਿਤ ਇਕ ਨਵ-ਵਿਆਹੇ ਜੋੜੇ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਵਲੋਂ ਜੋ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. (I. S. I.) ਸਮਰਥਿਤ ਇਕ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦਿੱਲੀ ਦੇ ਇਕ ਨਵ-ਵਿਆਹੇ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਸਰਾਏ ਕਾਲੇ ਖਾਂ ਦੇ ਰਹਿਣ ਵਾਲੇ ਮੁਹੰਮਦ ਸਾਹਿਲ (25) ਅਤੇ ਉਸ ਦੀ ਪਤਨੀ ਸਮੀਰਾ (21) ਵਜੋਂ ਹੋਈ ਹੈ ।

ਕਦੋਂ ਤੋਂ ਕਰ ਰਹੇ ਸਨ ਜਾਸੂਸੀ

ਪੁਲਸ ਅਨੁਸਾਰ ਦੋਵੇਂ 2024 ਤੋਂ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਖੂਫ਼ੀਆ ਏਜੰਟ (Pakistani intelligence agent) ਦੇ ਸੰਪਰਕ ‘ਚ ਸਨ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਮੁਹੱਈਆ ਕਰਵਾਉਣ ‘ਚ ਕਥਿਤ ਤੌਰ ‘ਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਭਾਰਤ ਦੇ ਵੱਖ-ਵੱਖ ਸਥਾਨਾਂ ‘ਚ ਛਾਉਣੀ ਖੇਤਰਾਂ ਦੀ ਟੋਹ ਲੈਣ ਲਈ ਲੋਕਾਂ ਨੂੰ ਭਰਤੀ ਕਰਨ ਦਾ ਕੰਮ ਸੌਂਪਿਆ ਗਿਆ ਸੀ । ਵਿਸ਼ੇਸ਼ ਸੈੱਲ ਅਨੁਸਾਰ ਸਰਗਰਮ ਆਈ. ਐੱਸ. ਆਈ. ਸਮਰਥਿਤ ਨੈੱਟਵਰਕ ਬਾਰੇ ਸੂਚਨਾ ਮਿਲੀ ਸੀ ਅਤੇ ਇਸ ਦੀ ਜਾਂਚ ਕਰਨ ‘ਤੇ ਸਥਾਨਕ ਲੋਕਾਂ ਨੂੰ ਸਾਜੋ-ਸਾਮਾਨ ਦੀ ਸਹਾਇਤਾ ਲਈ ਭਰਤੀ ਕੀਤੇ ਜਾਣ ਅਤੇ ਉਨ੍ਹਾਂ ਰਾਹੀਂ ਭਾਰਤੀ ਸਿਮ ਕਾਰਡ ਹਾਸਲ ਕੀਤੇ ਜਾਣ ਦਾ ਪਤਾ ਲੱਗਾ ।

ਕੀ ਦੱਸਿਆ ਪੁਲਸ ਨੇ

ਪੁਲਸ ਨੇ ਦੱਸਿਆ ਕਿ 2024 ‘ਚ ਸਾਹਿਲ ਇੰਸਟਾਗ੍ਰਾਮ ‘ਤੇ ਆਪਣੀ ਦੋਸਤ ਸਮੀਰਾ ਰਾਹੀਂ ਇਕ ਪਾਕਿਸਤਾਨੀ ਏਜੰਟ ਦੇ ਸੰਪਰਕ ‘ਚ ਆਇਆ ਅਤੇ ਬਾਅਦ ‘ਚ ਉਸ ਨੇ ਸਮੀਰਾ ਨਾਲ ਵਿਆਹ ਕਰਵਾ ਲਿਆ । ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸ ਪਾਕਿਸਤਾਨੀ ਏਜੰਟ ਨੇ ਸਾਹਿਲ ਅਤੇ ਸਮੀਰਾ ਦੀ ਮੁਲਾਕਾਤ ਇਕ ਪਾਕਿਸਤਾਨੀ ਖੁਫ਼ੀਆ ਕਰਮਚਾਰੀ (ਪੀ. ਆਈ. ਓ.) ਨਾਲ ਕਰਵਾਈ ਅਤੇ ਪੀ. ਆਈ. ਓ. ਨੇ ਹੌਲੀ-ਹੌਲੀ ਦੋਹਾਂ ਨੂੰ ਆਪਣੇ ਨੈੱਟਵਰਕ ਲਈ ਕੰਮ ਕਰਨ ਲਈ ਤਿਆਰ ਕੀਤਾ ਅਤੇ ਵਿੱਤੀ ਲਾਭ ਦਾ ਭਰੋਸਾ ਦਿਵਾਇਆ ।

ਟੈ੍ਕਟਰ ਹੇਠਾਂ ਆਉਣ ਕਾਰਨ ਹੋਈ ਤਿੰਨ ਸਾਲਾ ਮਾਸੂਮ ਬੱਚੇ ਦੀ ਮੌਤ

0
Child Death

ਮੋਗਾ, 29 ਅਗਸਤ 2026 : ਪੰਜਾਬ ਦੇ ਜਿਲਾ ਮੋਗਾ (Moga) ਦੇ ਕਸਬਾ ਧਰਮਕੋਟ ਵਿਖੇ ਬੀਤੇ ਦਿਨੀਂ ਇਕ ਤਿੰਨ ਸਾਲਾ ਮਾਸੂਮ ਬੱਚੇ ਦੀ ਟੈ੍ਕਟਰ ਹੇਠਾਂ ਆ ਜਾਣ ਕਾਰਨ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਬੱਚਾ

ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਕਸਬਾ ਧਰਮਕੋਟ (Dharamkot) ਵਿਖੇ ਨਾਨਕ ਘਰ ਰਹਿ ਰਹੇ ਜਿਸ ਤਿੰਨ ਸਾਲਾ ਮਾਸੂਮ ਬੱਚੇ ਦੀ ਟੈ੍ਕਟਰ ਦੇ ਹੇਠਾਂ (Under the tractor) ਆ ਜਾਣ ਦੇ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਗਗਨਦੀਪ ਸਿੰਘ ਦੇ ਤੌਰ ‘ਤੇ ਹੋਈ ਹੈ । ਪਰਿਕਾਰਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਗਗਨਦੀਪ ਦਾ ਮਾਮਾ ਟਰੈਕਟਰ ਸਟਾਰਟ ਕਰਕੇ ਖੇਤਾਂ ਵੱਲ ਜਾਣ ਲੱਗਿਆ ਤਾਂ ਇਸੇ ਦੌਰਾਨ ਗਗਨਦੀਪ ਪਿੱਛੋਂ ਦੌੜਦਾ ਹੋਇਆ ਟਰੈਕਟਰ ਕੋਲ ਪਹੁੰਚ ਗਿਆ ਅਤੇ ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਕਾਨੂੰਨੀ ਕਾਰਵਾਈ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਟੈ੍ਕਟਰ ਹੇਠਾਂ ਜਾਣ ਕਾਰਨ ਮੌਕੇ ‘ਤੇ ਹੀ ਮੌਤ ਦੇ ਘਾਟ ਉਤਰ ਗਏ ਮਾਸੂਮ ਬੱਚੇ ਦੀ ਮੌਤ ਦਾ ਪਤਾ ਚਲਦਿਆਂ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਮੁੱਚੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਮੋਗਾ ਦੇ ਸਿਵਲ ਹਸਪਤਾਲ ਭੇਜ ਦਿੱਤਾ । ਥਾਣਾ ਧਰਮਕੋਟ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰੇੜਮਾ ਵਿੱਚ ਤਿੰਨ ਸਾਲਾ ਗਗਨਦੀਪ ਸਿੰਘ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋਈ ਹੈ ਸਬੰਧੀ ਪਰਿਵਾਰ ਦੇ ਬਿਆਨਾਂ ਦੇ ਆਧਾਰ `ਤੇ ਅਗਲੀ ਕਾਨੂੰਨੀ ਕਾਰਵਾਈ (Legal action) ਕੀਤੀ ਜਾਵੇਗੀ । ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਗੈਂਗਸਟਰਾਂ ’ਤੇ ਵਾਰ ਮੁਹਿੰਮ 219ਵੇਂ ਦਿਨ ਹੋਈ 608 ਥਾਈਂ ਛਾਪੇਮਾਰੀ

0
Police Checking

ਚੰਡੀਗੜ੍ਹ, 29 ਅਗਸਤ 2026 : ਪੰਜਾਬ ਵਿਚ ਗੈਂਗਸਟਰਾਂ (Gangsters) ਵਿਰੁੱਧ ਸ਼ੁਰੂ ਕੀਤੀ ਗਈ ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 219ਵੇਂ ਦਿਨ ਪੰਜਾਬ ਵਿਚ 608 ਥਾਵਾਂ ‘ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ।

ਚਾਰ ਹਥਿਆਰਾਂ ਸਮੇਤ ਕੀਤਾ ਗਿਆ ਕਿੰਨੇ ਵਿਅਕਤੀਆਂ ਨੂੰ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰਾਂ ਵਿਰੁੱਧ ਜਾਰੀ ਮੁਹਿੰਮ ਦੇ 219ਵੇਂ ਦਿਨ ਜਿਥੇ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਅਤੇ ਮੈਪ ਕੀਤੇ ਗਏ 608 ਟਿਕਾਣਿਆਂ ਤੇ ਛਾਪੇਮਾਰੀਆਂ ਕੀਤੀਆਂ ਗਈਆਂ ਹਨ ਦੇ ਚਲਦਿਆਂ ਪੁਲਸ ਟੀਮਾਂ ਨੇ ਚਾਰ ਹਥਿਆਰਾਂ ਸਮੇਤ 397 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਵੀ ਕੀਤਾ ਹੈ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 65,327 ਹੋ ਗਈਆਂ । ਇਸ ਤੋਂ ਇਲਾਵਾ 216 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ । ਪੁਲਸ ਟੀਮਾਂ ਨੇ ਕਾਰਵਾਈ ਦੌਰਾਨ 6 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ।

ਗੈਂਗਸਟਰਾਂ ਸਬੰਧੀ ਸੂਚਨਾ ਲਈ ਨੰਬਰ ਜਾਰੀ

ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਪੁਲਸ ਦੇ ਸਹਿਯੋਗ ਨਾਲ ਪੰਜਾਬ ਵਿਚੋਂ ਗੈਂਗਸਟਰਾਂ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਵਾਲਿਆਂ ਨੂੰ ਖਤਮ ਕਰਨ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਦੇ ਚਲਦਿਆਂ ਜਨਤਾ ਦੇ ਭਰਪੂਰ ਸਹਿਯੋਗ ਲਈ ਇਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਜਿਸ ਕਿਸੇ ਵੀ ਵਿਅਕਤੀ ਨੂੰ ਗੈਂਗਸਟਰਾਂ ਸਬੰਧੀ ਜਾਣਕਾਰੀ ਪ੍ਰਾਪਤ ਹੋਵੇ ਤਾਂ ਉਹ ਉਸ ਨੰਬਰ ‘ਤੇ ਜਾਣਕਾਰੀ ਦੇ ਸਕੇ । ਜੋ ਨੰਬਰ ਸਰਕਾਰ ਵਲੋਂ ਜਾਰੀ ਕੀਤਾ ਗਿਆ ਹੈ ਵਿਚ 93946-93946 ਹੈ ।

ਕਪੂਰਥਲਾ ਵਿਖੇ ਸਵੇਰੇ ਸਵੇਰੇ ਬੈਂਕ ਵਿਚ ਅੱਗ ਲੱਗਣ ਕਾਰਨ ਹੋਇਆ ਨੁਕਸਾਨ

0
Fire Brigde

ਕਪੂਰਥਲਾ, 29 ਅਗਸਤ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਦੇ ਰੇਲਵੇੇ ਸਟੇਸ਼ਨ ਰੋਡ ‘ਤੇ ਸਥਿਤ ਇਕ ਬੈਂਕ ਵਿਚ ਸਵੇਰੇ-ਸਵੇਰੇ ਅੱਗ ਲੱਗਣ (Fire) ਦੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਬੈਂਕ ਵਿਚ ਲੱਗੀ ਅੱਗ

ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੀ ਰੇਲਵੇ ਸਟੇਸ਼ਨ ਰੋਡ ‘ਤੇ ਸਥਿਤ ਜਿਸ ਬੈਂਕ ਨੂੰ ਅੱਜ ਸਵੇਰੇ-ਸਵੇਰੇ ਹੀ ਅਚਾਨਕ ਅੱਗ ਲੱਗਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਇਕ ਪ੍ਰਾਈਵੇਟ ਸੈਕਟਰ ਦੇ ਆਈ. ਡੀ. ਬੀ. ਆਈ. ਬੈਂਕ (IDBI Bank) ਦੀ ਬ੍ਰਾਂਚ ਸ਼ਾਮਲ ਹੈ । ਦੱਸਣਯੋਗ ਹੈ ਕਿ ਬੈਂਕ ਵਿਚੋਂ ਅੱਗ ਲੱਗਣ ਬਾਰੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਜਿਸ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਤਾਂ ਜੋ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ।

ਕੀ ਦੱਸਿਆ ਫਾਇਰ ਅਫ਼ਸਰ ਨੇ

ਉਪਰੋਕਤ ਅੱਗ ਲੱਗਣ ਦੀ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 5 . 59 ਵਜੇ ਫਾਇਰ ਬ੍ਰਿਗੇਡ (Fire brigade) ਨੂੰ ਬੈਂਕ ਵਿਚੋਂ ਧੂੰਆਂ ਨਿਕਲਣ ਦੀ ਸੂਚਨਾ ਮਿਲੀ । ਸੂਚਨਾ ਮਿਲਦਿਆਂ ਹੀ ਟੀਮ ਬਿਨਾਂ ਕਿਸੇ ਦੇਰੀ ਦੇ ਮੌਕੇ ‘ਤੇ ਪਹੁੰਚ ਗਈ ਅਤੇ ਅੱਧੇ ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ । ਫਾਇਰ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਸ਼ੱਕ ਹੈ। ਹਾਲਾਂਕਿ, ਅਸਲ ਕਾਰਨ ਦੀ ਪੁਸ਼ਟੀ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ ।

ਕੀ ਜਾਣਕਾਰੀ ਦਿੱਤੀ ਬੈਂਕ ਮੈਨੇਜਰ ਨੇ

ਉਕਤ ਬੈਂਕ ਦੇ ਬ੍ਰਾਂਚ ਮੈਨੇਜਰ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 6 ਵਜੇ ਬੈਂਕ ਵਿੱਚ ਅੱਗ ਲੱਗਣ ਬਾਰੇ ਜਾਣਕਾਰੀ ਮਿਲੀ ਤੇ ਉਹ ਤੁਰੰਤ ਬੈਂਕ ਪਹੁੰਚੇ, ਜਿੱਥੇ ਫਾਇਰ ਬ੍ਰਿਗੇਡ ਦੀ ਟੀਮ ਪਹਿਲਾਂ ਹੀ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਚੁੱਕੀ ਸੀ । ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਬੈਂਕ ਦੇ ਅੰਦਰੂਨੀ ਹਾਲਾਤ ਦਾ ਜਾਇਜ਼ਾ ਲਿਆ ਗਿਆ । ਬ੍ਰਾਂਚ ਮੈਨੇਜਰ ਅਨੁਸਾਰ ਅੱਗ ਕਾਰਨ ਬੈਂਕ ਵਿੱਚ ਰੱਖੇ ਅਹਿਮ ਦਸਤਾਵੇਜ਼ਾਂ, ਫਰਨੀਚਰ ਅਤੇ ਹੋਰ ਸਮਾਨ ਦਾ ਭਾਰੀ ਨੁਕਸਾਨ ਹੋਇਆ ਹੈ । ਅਨੁਮਾਨ ਹੈ ਕਿ ਇਸ ਘਟਨਾ ਵਿੱਚ ਬੈਂਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ।

ਮੂੰਹ ਘੁੱਟ ਕੇ ਮਹਿਲਾ ਦਾ ਕਤਲ ਕਰਨ ‘ਤੇ ਤਿੰਨ ਵਿਅਕਤੀ ਕੀਤੇ ਗ੍ਰਿਫ਼ਤਾਰ

0
Arrest Murdrer

ਸੰਗਰੂਰ, 29 ਅਗਸਤ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਦੇ ਪਿੰਡ ਸ਼ੇਰੋਂ ਵਿਖੇ ਸੱਸ ਦਾ ਕਤਲ ਕਰਨ ਦੇ ਮਾਮਲੇ ਵਿਚ ਨੂੰਹ, ਉਸਦੇ ਭਰਾ ਅਤੇ ਉਸਦੇ ਦੋਸਤ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹਨ ਇਹ ਤਿੰਨੋ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਜਿਸ ਪਿੰਡ ਸ਼ੇਰੋਂ ਦੀ (Village Sheron) ਵਸਨੀਕ ਬਲਜੀਤ ਕੌਰ ਦਾ ਪਿਛਲੇ ਮਹੀਨੇ ਸਰਾਹਣੇ ਅਤੇ ਤੋਲੀਏ ਨਾਲ ਮੂੰਹ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਪੁਲਸ ਵਲੋਂ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿ਼ਫਤਾਰ ਕਰ ਲਿਆ ਹੈ ਵਿਚ ਮੌਤ ਦੇ ਘਾਟ ਉਤਰੀ ਬਲਜੀਤ ਕੌਰ ਦੀ ਨੂੰਹ ਜਸਵੀਰ ਕੌਰ, ਉਸਦਾ ਭਰਾ ਗੁਰਵਿੰਦਰ ਸਿੰਘ ਅਤੇ ਉਸਦਾ ਦੋਸਤ ਹਰਮਨਦੀਪ ਸਿੰਘ ਸ਼ਾਮਲ ਹੈ ।

ਕੀ ਜਾਣਕਾਰੀ ਦਿੱਤੀ ਡਿਪਟੀ ਸੁਪਰਡੈਂਟ ਆਫ ਪੁਲਸ ਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. (ਸੁਨਾਮ) ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਕਰਨੈਲ ਸਿੰਘ ਨੇ ਬਿਆਨ ਦਿੱਤੇ ਕਿ 24 ਜੁਲਾਈ ਨੂੰ ਉਸ ਦੀ ਭੈਣ ਬਲਜੀਤ ਕੌਰ ਵਾਸੀ ਸ਼ੇਰੋ ਜਿਲ੍ਹਾ ਸੰਗਰੂਰ ਦਾ ਕਤਲ ਉਸਦੀ ਨੂੰਹ ਜਸਵੀਰ ਕੌਰ ਅਤੇ ਉਸਦੇ ਭਾਈ ਅਤੇ ਇੱਕ ਦੋਸਤ ਗੁਰਵਿੰਦਰ ਸਿੰਘ, ਹਰਮਨਦੀਪ ਸਿੰਘ ਵਲੋਂ ਕੀਤਾ ਗਿਆ ਹੈ, ਜਿਸ ਸਬੰਧੀ ਥਾਣਾ ਚੀਮਾ ਪੁਲਸ ਵੱਲੋਂ 25 ਅਗਸਤ ਨੂੰ ਮਾਮਲਾ ਦਰਜ (Case registered) ਕਰਕੇ ਦੋਸ਼ਣ ਜਸਵੀਰ ਕੌਰ, ਗੁਰਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਉਕਤਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

ਕਤਲ ਕਰਨ ਲਈ ਵਰਤੇ ਗਏ ਸਮਾਨ ਨੂੰ ਕਰ ਲਿਆ ਗਿਆ ਹੈ ਬਰਾਮਦ

ਡੀ. ਐਸ. ਪੀ. ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸਰਾਹਣੇ ਅਤੇ ਤੋਲੀਏ ਦੀ ਮਦਦ ਨਾਲ ਬਲਜੀਤ ਕੌਰ ਦਾ ਮੂੰਹ ਘੁੱਟ ਕੇ ਉਸਦਾ ਕਤਲ ਕੀਤਾ ਗਿਆ ਦੋਸ਼ੀਆਂ ਪਾਸੋਂ ਘਟਨਾ ਸਮੇਂ ਵਰਤਿਆ ਹੋਇਆ ਸਰਹਾਣਾ ਅਤੇ ਦੋਸ਼ੀਆਂ ਗੁਰਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਉਕਤਾਨ ਵੱਲੋਂ ਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ । ਦੋਸ਼ੀ ਤਿੰਨ ਦਿਨਾਂ ਦੇ ਪੁਲਸ ਰਿਮਾਂਡ ‘ਤੇ ਹਨ, ਜਿਨਾਂ ਨਾਲ ਡੁੰਘਾਈ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

ਬੁੜੈਲ ਪਿੰਡ ਦੇ ਵਸਨੀਕ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

0
Suicide Youth

ਚੰਡੀਗੜ੍ਹ, 29 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਅਧੀਨ ਆਉਂਦੇ ਬੁੜੈਲ ਪਿੰਡ ਦੇ ਵਸਨੀਕ ਇਕ ਨੌਜਵਾਨ ਵਲੋਂ ਘਰ ਵਿਚ ਹੀ ਫਾਹਾ ਲਗਾ ਕੇ ਖੁਦਕੁਸ਼ੀ (Suicide) ਕੀਤੀ ਗਈ ਹੈ ।

ਕੀ ਕਾਰਨ ਰਿਹਾ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਬੁੜੈਲ ਪਿੰਡ (Burail Village) ਦੇ ਜਿਸ ਨੌਜਵਾਨ ਵਲੋਂ ਲੰਘੇ ਦਿਨਾਂ ਘਰ ਦੇ ਵਿਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਦਾ ਮੁੱਖ ਕਾਰਨ ਪਹਿਲਾਂ ਕਰਦਾ ਕੰਮ ਛੁਟਣ ਤੋਂ ਬਾਅਦ ਮੁੜ ਨਵਾਂ ਕੰਮ-ਕਾਜ ਨਾ ਮਿਲਣਾ ਦੱਸਿਆ ਜਾ ਰਿਹਾ ਹੈ । ਘਟਨਾ ਦਾ ਪਤਾ ਮਾਪਿਆਂ ਨੂੰ ਉਸ ਸਮੇਂ ਲੱਗਿਆ ਜਦੋਂ ਨੌਜਵਾਨ ਦੇ ਮਾਪੇ ਕੰਮ ਤੋਂ ਵਾਪਸ ਆਏ ਤਾਂ ਘਰ ਦਾ ਗੇਟ ਅੰਦਰੋਂ ਬੰੰਦ ਸੀ ਤੇ ਕਾਫੀ ਆਵਾਜਾਂ ਦੇਣ ਤੋਂ ਬਾਅਦ ਵੀ ਦਰਵਾਜਾਂ ਨਾ ਖੁੱਲ੍ਹਣ ਤੇ ਜਦੋਂ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਨੌਜਵਾਨ ਨੂੰ ਮਾਪਿਆਂ ਵਲੋਂ ਮਰਿਆ ਹੋਇਆ ਪਾਇਆ ਗਿਆ ।

ਪੁਲਸ ਨੇ ਮਾਮਲੇ ਦੀ ਜਾਂਚ ਕਰ ਦਿੱਤੀ ਹੈ ਸ਼ੁਰੂ

ਉਕਤ ਨੌਜਵਾਨ ਨੂੰ ਤੁਰੰਤ ਮਾਪਿਆਂ ਵਲੋਂ ਗੁਆਂਢੀਆਂ ਦੀ ਮਦਦ ਨਾਲ ਚੰਡੀਗੜ੍ਹ ਵਿਖੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਸੈਕਟਰ-32 ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ । ਪੁਲਸ ਨੇ ਮਾਮਲੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ

ਪੁਲਸ ਵਲੋਂ ਪਰਿਵਾਰਕ ਮੈਂਬਰਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਨੌਜਵਾਨ ਪਹਿਲਾਂ ਇੱਕ ਸਾਮਾਨ ਡਿਲੀਵਰੀ ਕਰਨ ਵਾਲੀ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਉੱਥੋਂ ਨੌਕਰੀ ਛੁੱਟਣ ਤੋਂ ਬਾਅਦ ਉਹ ਪ੍ਰੇਸ਼ਾਨ ਰਹਿੰਦਾ ਸੀ । ਪਰਿਵਾਰ ਨੇ ਦੱਸਿਆ ਕਿ ਨੌਕਰੀ ਜਾਣ ਤੋਂ ਬਾਅਦ ਉਹ ਨਵੀਂ ਨੌਕਰੀ ਦੀ ਭਾਲ ਕਰ ਰਿਹਾ ਸੀ ਪਰ ਕੰਮ ਨਾ ਮਿਲਣ ਕਾਰਨ ਤਣਾਅ ਵਿੱਚ ਸੀ । ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਨੌਕਰੀ ਨਾ ਮਿਲਣ ਅਤੇ ਆਰਥਿਕ ਪਰੇਸ਼ਾਨੀ (Economic distress) ਕਾਰਨ ਨੌਜਵਾਨ ਨੇ ਇਹ ਕਦਮ ਚੁੱਕਿਆ । ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ।

ਵਿਦਿਆਰਥਣ ਨਾਲ ਜਬਰ-ਜਨਾਹ ਮਾਮਲੇ ਵਿਚ ਹੈੱਡਮਾਸਟਰ ਖਿਲਾਫ ਕੇਸ ਦਰਜ

0
Rape

ਹਰਿਆਣਾ, 29 ਅਗਸਤ 2026 : ਗੌਰਮਿੰਟ ਮਿਡਲ ਸਕੂਲ ਦੀ ਨਾਬਾਲਗ ਵਿਦਿਆਰਥਣ (Minor student)ਨਾਲ ਜਬਰ ਜਨਾਹ ਅਤੇ ਅਸ਼ਲੀਲ ਛੇੜਛਾੜ ਮਾਮਲੇ ਵਿਚ ਹੈਡਮਾਸਟਰ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕੌਣ ਹੈ ਇਹ ਹੈਡਮਾਸਟਰ

ਮਿਲੀ ਜਾਣਕਾਰੀ ਅਨੁਸਾਰ ਹੁਸਿਆਰਪੁਰ ਜਿਲੇ ਅਧੀਨ ਆਉਂਦੇ ਗੌਰਮਿੰਟ ਮਿਡਲ ਸਕੂਲ ਦੇ ਜਿਸ ਹੈੱਡਮਾਸਟਰ (Headmaster) ਵੱਲੋਂ 12 ਸਾਲਾ ਨਾਬਾਲਗ ਵਿਦਿਆਰਥਣ ਨਾਲ ਜਬਰ-ਜਨਾਹ (Rape) ਅਤੇ ਅਸ਼ਲੀਲ ਛੇੜਛਾੜ ਕਰਨ ਦਾ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਦੇ ਮਾਮਲੇ ਵਿਚ ਪੁਲਸ ਨੇ ਹੈਡਮਾਸਟਰ ਵਿਰੁੱਧ ਕੇਸ ਦਰਜ ਕੀਤਾ ਹੈ ਦੀ ਪਛਾਣ ਅਨੁਜ ਵਾਸੂਦੇਵ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਲੜਕੀ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਦਰਖਾਸਤ ਵਿਚ

ਉਪਰੋਕਤ ਮਾਮਲੇ ਸਬੰਧੀ ਲੜਕੀ ਦੇ ਪਿਤਾ ਵਲੋਂ ਥਾਣਾ ਹਰਿਆਣਾ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਗਿਆ ਕਿ ਕੁਝ ਦਿਨਾਂ ਤੋਂ ਉਸ ਦੀ ਬੇਟੀ ਸਕੂਲ ਨਹੀਂ ਜਾ ਰਹੀ ਸੀ । ਵਜ੍ਹਾ ਪੁੱਛਣ ‘ਤੇ ਬੱਚੀ ਨੇ ਰੋਂਦੇ ਹੋਏ ਦੱਸਿਆ ਕਿ ਸਕੂਲ ਦਾ ਹੈੱਡਮਾਸਟਰ ਅਨੁਜ ਵਾਸੂਦੇਵ ਉਸ ਨੂੰ ਕਾਫੀ ਦਿਨਾਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਜਿਸਮਾਨੀ ਛੇੜਛਾੜ ਕਰਦਾ ਸੀ ਅਤੇ ਕਿਸੇ ਨੂੰ ਦੱਸਣ ‘ਤੇ ਸਕੂਲੋਂ ਨਾਂ ਕੱਟਣ ਦੀਆਂ ਧਮਕੀਆਂ ਦਿੰਦਾ ਸੀ । ਪੀੜਤਾ ਨੇ ਦੱਸਿਆ ਕਿ 11 ਅਗਸਤ 2026 ਨੂੰ ਵੀ ਹੈੱਡਮਾਸਟਰ ਨੇ ਉਸ ਨਾਲ ਛੇੜਖਾਨੀ ਕੀਤੀ ਅਤੇ ਛੁੱਟੀ ਸਮੇਂ ਜ਼ਬਰਦਸਤੀ ਆਪਣੀ ਗੱਡੀ ‘ਚ ਬਿਠਾ ਕੇ ਲੈ ਗਿਆ ।

ਪੁਲਸ ਨੇ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਸ਼ੁਰੂ

ਰਸਤੇ ‘ਚ ਸ਼ਮਸ਼ਾਨਘਾਟ ਨੇੜੇ ਗੱਡੀ ਰੋਕ ਕੇ ਉਸ ਦੇ ਮੂੰਹ ‘ਚ ਨਸ਼ੀਲੀ ਚਿੱਟੇ ਰੰਗ ਦੀ ਗੋਲੀ ਪਾ ਦਿੱਤੀ ਅਤੇ ਉਸ ਨਾਲ ਸਰੀਰਕ ਸਬੰਧ ਬਣਾਏ । ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਘਰ ਤੋਂ 500 ਮੀਟਰ ਪਿੱਛੇ ਗੱਡੀ ਤੋਂ ਉਤਾਰ ਕੇ ਫਰਾਰ ਹੋ ਗਿਆ । ਥਾਣਾ ਹਰਿਆਣਾ ਦੀ ਪੁਲਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ-ਕਰ ਦਿੱਤੀ ਹੈ ।

ਬਾਬਾ ਬਕਾਲਾ ਸਾਹਿਬ ਵਿਖੇ ਨਿਹੰਗ ਸਿੰਘ ਦਾ ਕੀਤਾ ਗੋਲੀਆਂ ਮਾਰ ਕੇ ਕਤਲ

0
Murder

ਅੰਮ੍ਰਿਤਸਰ, 29 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਬਾਬਾ ਬਕਾਲਾ ਸਾਹਿਬ ਵਿਖੇ ਬੀਤੀ ਰਾਤ ਨਿਹੰਗ ਸਿੰਘ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨਿਹੰਗ ਸਿੰਘ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ (Baba Bakala Sahib) ਵਿਖੇ ਲੱਗੇ ਰੱਖੜ ਪੁੰਨਿਆਂ ਦੇ ਮੇਲੇ ਵਿਚ ਸ਼ਾਮਲ ਹੋਣ ਲਈ ਗਏ ਜਿਸ ਨਿਹੰਗ ਸਿੰਘ ਦਾ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ (Shoot) ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਰਾਜਾ ਸਿੰਘ ਨਿਹੰਗ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਨੂੰ ਰਾਜਾ ਸਿੰਘ ਦੀ ਲਾਸ਼ ਬਾਬਾ ਬਕਾਲਾ ਸਿਵਲ ਹਸਪਤਾਲ ਦੇ ਪਿੱਛੇ ਸੁੰਨਸਾਨ ਖੇਤਰ ਵਿਖੇ ਮਿਲੀ ।

ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਕੀਤਾ ਦਰਜ

ਉਪਰੋਕਤ ਵਾਪਰੀ ਕਤਲ ਦੀ ਘਟਨਾ ਦੇ ਚਲਦਿਆਂ ਪੰਜਾਬ ਪੁਲਸ ਵਲੋਂ ਮੌਕੇ ‘ਤੇ ਪਹੁੰਚ ਜਿਥੇ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ ਗਿਆ, ਉਥੇ ਹੀ ਕਤਲ ਦੀ ਘਟਨਾ ਦੀ ਜਾਂਚ ਅੱਗੇ ਵਧਾਉਂਦਿਆਂ ਹਾਲ ਦੀ ਘੜੀ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕਰ ਲਿਆ ਹੈ । ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਲਈ ਕਤਲ ਤੇ ਕਾਰਨ ਜਾਂਚਣ ਲਈ ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਵੱਖ-ਵੱਖ ਤਰੀਕਿਆਂ ਨਾਲ ਜਾਂਚ ਜਾਰੀ ਹੈ ।

ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਪੁਲਸ ਵਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਪੁਲਿਸ ਨੂੰ ਸ਼ੱਕ ਹੈ ਕਿ ਰਾਜਾ ਸਿੰਘ ‘ਤੇ ਗੋਲੀ ਚਲਾਉਣ ਦੀ ਘਟਨਾ ਪੁਰਾਣੀ ਦੁਸ਼ਮਣੀ ਕਾਰਨ ਹੋਏ ਝਗੜੇ ਦਾ ਨਤੀਜਾ ਸੀ, ਜੋ ਮੇਲੇ ਦੌਰਾਨ ਜਾਂ ਉਸ ਤੋਂ ਬਾਅਦ ਵਾਪਰੀ । ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰ ਰਹੀ ਹੈ । ਕਤਲ ਦੇ ਕਾਰਨਾਂ ਅਤੇ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੁਲਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕਰੇਗੀ ।

ਆਸਟ੍ਰੀਆ ਵਿਚ ਪੰਜਾਬੀ ਨੌਜਵਾਨ ਨੂੰ ਪੱਗ ਸਮੇਤ ਨਹੀਂ ਵੜਨ ਦਿੱਤਾ ਗਿਆ ਹੋਟਲ ਵਿਚ

0
Jaspreet Singh

ਆਸਟ੍ਰੀਆ, 29 ਅਗਸਤ 2026 : ਵਿਦੇਸ਼ੀ ਮੁਲਕ ਆਸਟ੍ਰੀਆ (Austria) ਦੇ ਸਾਲਜ਼ਬਰਗ ਵਿਖੇ ਪੰਜਾਬ ਦੇ ਇਕ ਨੌਜਵਾਨ ਵਪਾਰੀ ਨੂੰ ਪੱਗ ਬੰਨ੍ਹੇ ਹੋਣ ਕਾਰਨ ਹੋਟਲ ਵਿਚ ਨਾ ਵੜਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਪੰਜਾਬੀ ਵਪਾਰੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਆਸਟ੍ਰੀਆ ਦੇ ਸਾਲਜ਼ਬਰਗ (Salzburg) ਤੋਂ ਪੱਗ ਨੂੰ ਲੈ ਕੇ ਜੋ ਇੱਕ ਪੰਜਾਬੀ ਵਪਾਰੀ ਨੌਜਵਾਨ ਨੂੰ ਆਸਟ੍ਰੀਆ ਦੇ ਸਲਜ਼ਬਰਗ ਵਿਚ ਬਣੇ ਕੂਲ ਮਾਮਾ ਹੋਟਲ (Cool Mama Hotel) ਵਿਚ ਨਹੀਂ ਵੜਨ ਦਿੱਤਾ ਗਿਆ ਦੇ ਮਾਮਲੇ ਵਿਚ ਪੰਜਾਬੀ ਨੌਜਵਾਨ ਦੀ ਪਛਾਣ ਜਸਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਜਸਪ੍ਰੀਤ ਸਿੰਘ ਪੰਜਾਬ ਦੇ ਜਿਲਾ ਮੋਹਾਲੀ ਵਿਚ ਟ੍ਰੇਡਿੰਗ ਫਰਮ ਚਲਾਉਣ ਵਾਲੇ ਇਕ ਸਿੱਖ ਨੌਜਵਾਨ ਹਨ ।

ਕੀ ਦਾਅਵਾ ਕੀਤਾ ਜਸਪ੍ਰੀਤ ਸਿੰਘ ਨੇ

ਜਸਪ੍ਰੀਤ ਨੇ ਦਾਅਵਾ ਕੀਤਾ ਹੈ ਕਿ ਸਾਲਜ਼ਬਰਗ ਦੇ ਕੂਲ ਮਾਮਾ ਹੋਟਲ ’ਚ ਪੱਗ ਪਹਿਨਣ ਕਾਰਨ (Because of wearing a turban) ਜੋ ਉਨ੍ਹਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਦੇ ਮਾਮਲੇ ਵਿਚ ਉਨ੍ਹਾਂ ਵਲੋਂ 27 ਅਗਸਤ ਨੂੰ ਹੋਟਲ ਦੀ ਆਨ-ਲਾਈਨ ਬੁਕਿੰਗ ਕੀਤੀ ਸੀ, ਪਰ ਉੱਥੇ ਪਹੁੰਚਣ ’ਤੇ ਸਟਾਫ਼ ਨੇ ਪੱਗ ਨੂੰ ਲੈ ਕੇ ਡਰੈੱਸ ਕੋਡ ਦਾ ਹਵਾਲਾ ਦਿੱਤਾ । ਉਨ੍ਹਾਂ ਦਾਅਵਾ ਹੈ ਕਿ ਐਂਟਰੀ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਬੁਕਿੰਗ ਰੱਦ ਕਰਕੇ ਰਿਫੰਡ ਮੰਗਿਆ, ਪਰ ਹੋਟਲ ਪ੍ਰਬੰਧਨ (Hotel Management) ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਪੂਰੀ ਘਟਨਾ ਦੀ ਵੀਡੀਓ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਹੈ । ਜਸਪ੍ਰੀਤ ਨੇ ਕਿਹਾ ਕਿ ਉਨ੍ਹਾਂ ਲਈ ਪੈਸਿਆਂ ਨਾਲੋਂ ਪੱਗ ਦਾ ਸਨਮਾਨ ਵੱਡਾ ਹੈ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦਾ ਤਜਰਬਾ ਪਹਿਲਾਂ ਕਦੇ ਨਹੀਂ ਕੀਤਾ ।

ਕੀ ਆਖਿਆ ਹੋਟਲ ਮੈਨੇਜਮੈਂਟ ਨੇ

ਉਪਰੋਕਤ ਹੋਟਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੈੱਬਸਾਈਟ ’ਤੇ ਡਰੈੱਸ ਕੋਡ ਅਤੇ ਨਿਯਮ ਪਹਿਲਾਂ ਤੋਂ ਦਰਜ ਹਨ । ਹੋਟਲ ਮੁਤਾਬਕ ਰੈਸਟੋਰੈਂਟ ਦੇ ਖ਼ਾਸ ਮਾਹੌਲ ਨੂੰ ਬਣਾਈ ਰੱਖਣ ਲਈ ਕੁਝ ਡਰੈੱਸ ਕੋਡ (Dress code) ਨਿਯਮ ਲਾਗੂ ਹਨ। ਹੁਣ ਪੱਗ ਨੂੰ ਲੈ ਕੇ ਸਾਹਮਣੇ ਆਏ ਇਸ ਮਾਮਲੇ ਨੇ ਧਾਰਮਿਕ ਪਛਾਣ ਅਤੇ ਡਰੈੱਸ ਕੋਡ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ ।

ਅਲੀਗੜ੍ਹ ਮੁਸਲਿਮ ‘ਵਰਸਿਟੀ ’ਚ ਬੀ. ਏ. ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

0
Suicide

ਅਲੀਗੜ੍ਹ, 29 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਅਲੀਗੜ੍ਹ ਵਿਖੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਬੀ. ਏ. ਵਿਦਿਆਰਥੀ ਨੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਵਿਦਿਆਰਥੀ

ਮਿਲੀ ਜਾਣਕਾਰੀ ਅਨੁਸਾਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (Aligarh Muslim University) (ਏ. ਐੱਮ. ਯੂ.) ਦੇ ਵਿਦੇਸ਼ੀ ਭਾਸ਼ਾ ਵਿਭਾਗ ਦੇ ਬੀ. ਏ. ਦੂਜੇ ਸਾਲ ਦੇ ਜਿਸ ਵਿਦਿਆਰਥੀ (Student) ਵਲੋਂ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ ਕ੍ਰਿਸ਼ਨਾ ਸ਼ਰਮਾ ਦੇ ਤੌਰ ‘ਤੇ ਹੋਈ ਹੈ । ਮੌਕੇ ‘ਤੇ ਪਹੁੰਚੀ ਪੁਲਸ ਨੇ ਕਮਰੇ ‘ਚ ਪ੍ਰਵੇਸ਼ ਕੀਤਾ ਤਾਂ ਕ੍ਰਿਸ਼ਨਾ ਮ੍ਰਿਤਕ ਮਿਲਿਆ । ਪੁਲਸ ਨੇ ਸੁਸਾਈਡ ਨੋਟ ਕਬਜ਼ੇ ‘ਚ ਲੈ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ । ਆਤਮਹੱਤਿਆ ਦੀ ਵਜ੍ਹਾ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਕੀ ਲਿਖਿਆ ਮਿਲਿਆ ਸੁਸਾਇਡ ਨੋਟ ਵਿਚ

ਉਪਰੋਕਤ ਵਿਦਿਆਰਥੀ ਜਿਸ ਵਲੋਂ ਸੁਸਾਇਡ ਹੀ ਕਰ ਲਿਆ ਗਿਆ ਦੀ ਲਾਸ਼ ਕੋਲੋਂ ਪੁਲਸ ਨੂੰ ਕਮਰੇ ਤੋਂ 5 ਲਾਈਨਾਂ ਦਾ ਸੁਸਾਈਡ ਨੋਟ (Suicide note) ਮਿਲਿਆ ਹੈ, ਜਿਸ ‘ਚ ਵਿਦਿਆਰਥੀ ਨੇ ਪਰਿਵਾਰ ਪ੍ਰਤੀ ਆਪਣੇ ਪ੍ਰੇਮ ਦਾ ਜ਼ਿਕਰ ਕਰਦਿਆਂ ਖੁਦ ਨੂੰ ਲੈ ਕੇ ਨਿਰਾਸ਼ਾ ਪ੍ਰਗਟ ਕੀਤੀ ਹੈ । ਨੋਟ ‘ਚ `ਮੈਂ ਲੂਜ਼ਰ ਹਾਂ` ਵਰਗੇ ਸ਼ਬਦ ਲਿਖੇ ਹੋਣ ਦੀ ਗੱਲ ਸਾਹਮਣੇ ਆਈ ਹੈ । ਜੰਮੂ-ਕਸ਼ਮੀਰ ਨਿਵਾਸੀ ਕ੍ਰਿਸ਼ਨਾ ਮੁਜ਼ੰਮਿਲ ਮੰਜਿ਼ਲ ਦੇ ਪਿੱਛੇ ਸਥਿਤ ਇਕ ਨਿੱਜੀ ਪੀ. ਜੀ. ‘ਚ ਸਾਥੀ ਵਿਦਿਆਰਥੀ ਨਾਲ ਰਹਿੰਦਾ ਸੀ । ਵੀਰਵਾਰ ਰਾਤ ਉਸ ਦਾ ਰੂਮਮੇਟ ਬਾਹਰ ਗਿਆ ਹੋਇਆ ਸੀ । ਦੇਰ ਰਾਤ ਪਰਤਣ ‘ਤੇ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਸ ਨੇ ਹੋਰ ਕਿਰਾਏਦਾਰਾਂ ਦੀ ਮਦਦ ਨਾਲ ਪੁਲਸ ਨੂੰ ਸੂਚਨਾ ਦਿੱਤੀ ।