ਸਕੂਟਰ-ਟੈਂਕਰ ਟੱਕਰ ਸੜਕ ਹਾਦਸੇ ਵਿਚ ਹੋਈ ਮਹਿਲਾ ਮੁਲਾਜਮ ਦੀ ਮੌਤ

0
23
Faridabaad Acident

ਫਰੀਦਾਬਾਦ, 22 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਸਕੂਟਰ-ਕੈਂਟਰ ਟੱਕਰ ਕਾਰਨ ਵਾਪਰੇ ਸੜਕ ਹਾਦਸੇ ਵਿਚ ਇਕ ਮਹਿਲਾ ਮੁਲਾਜਮ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਮਹਿਲਾ ਮੁਲਾਜਮ

ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਦੇ ਐਨ. ਐਚ. ਪੀ. ਸੀ. ਨੇੜੇ ਜੋ ਇੱਕ ਪਾਣੀ ਦੇ ਟੈਂਕਰ ਨੇ ਸਕੂਟਰ ਸਵਾਰ ਦੋ ਔਰਤਾਂ ਨੂੰ ਟੱਕਰ ਮਾਰ ਦਿੱਤੀ ਹੈ ਦੇ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿੱਚ ਜੋ ਸਕੂਟਰ ਸਵਾਰ ਇਕ ਮਹਿਲਾ ਦੀ ਮੌਤ ਹੋ ਗਈ ਹੈ ਦੀ ਪਛਾਣ 36 ਸਾਲਾ ਆਸ਼ਾ ਦੇ ਤੌਰ ‘ਤੇ ਹੋਈ ਹੈ, ਜਦੋਂ ਕਿ ਇਸੇ ਹਾਦਸੇ ਵਿਚ ਜਖਮੀ ਦੂਸਰੀ ਮਹਿਲਾ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ।

ਪੁਲਸ ਨੇ ਮੌਕੇ ਤੋਂ ਫਰਾਰ ਟੈਂਕਰ ਚਾਲਕ ਦਾ ਟੈਂਕਰ ਕੀਤਾ ਜਬਤ

ਉਕਤ ਵਾਪਰੇ ਸੜਕ ਹਾਦਸੇ ਵਿਚ ਟੱਕਰ ਮਾਰਨ ਵਾਲੇ ਟੈਂਕਰ ਚਾਲਕ ਵਲੋਂ ਮੌਕੇ ਤੋਂ ਫਰਾਰ ਹੋਇਆ ਗਿਆ ਹੈ, ਜਿਸਦੇ ਚਲਦਿਆਂ ਪੁਲਸ ਨੇ ਟੈਂਕਰ ਨੂੰ ਜ਼ਬਤ (Tanker seized) ਕਰ ਲਿਆ ਹੈ ਅਤੇ ਟੈਂਕਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਉਕਤ ਸੜਕ ਹਾਦਸੇ ਵਿਚ ਜਿਸ ਮਹਿਲਾ ਮੁਲਾਜਮ ਦੀ ਮੌਤ ਹੋਈ ਹੈ ਉਹ ਈ. ਐਸ. ਆਈ. ਸੀ. ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਹਾਊਸਕੀਪਿੰਗ ਸਟਾਫ ਮੈਂਬਰ ਦੇ ਤੌਰ ‘ਤੇ ਕੰਮ ਕਰਦੀ ਸੀ ।

LEAVE A REPLY

Please enter your comment!
Please enter your name here