ਚੰਡੀਗੜ੍ਹ, 29 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵਲੋਂ ਹੜ੍ਹਤਾਲੀ ਮੁਲਾਜਮਾਂ (Striking employees) ਨੂੰ ਸ਼ੋਕਾਜ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ ।
ਕਿਊਂ ਦਿੱਤੇ ਗਏ ਹਨ ਇਹ ਹੁਕਮ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ 27 ਅਗਸਤ ਨੂੰ ਹੜ੍ਹਤਾਲ ਕਰਨ ਵਾਲੇ ਜਿਨ੍ਹਾਂ ਮੁਲਾਜਮਾਂ ਨੂੰ ਸ਼ੋਕਾਜ ਨੋਟਿਸ (Showcase Notice) ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ ਦਾ ਮੁੱਖ ਕਾਰਨ ਹੜ੍ਹਤਾਲ ਦੌਰਾਨ ਸਰਕਾਰ ਵਲੋਂ ਡਿਊਟੀ ਤੋਂ ਅਣ-ਅਧਿਕਾਰਤ ਤੌਰ ‘ਤੇ ਗੈਰ-ਹਾਜ਼ਰ ਰਹਿਣਾ ਹੈ । ਦੱਸਣਯੋਗ ਹੈ ਕਿ 27 ਅਗਸਤ ਨੂੰ ਪੰਜਾਬ ਭਰ ਦੇ ਸਰਕਾਰੀ ਮੁਲਾਜਮਾਂ ਵਲੋਂ ਡੀ. ਏ. ਦੀ ਮੰਗ ਨੂੰ ਲੈ ਕੇ ਪੰਜਾਬ ਭਰ ਵਿਚ ਹੜ੍ਹਤਾਲ ਕੀਤੀ ਗਈ ਸੀ ।









