Home Blog Page 31

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੀ. ਐਸ. ਪੀ. ਦੇ ਬਰਖਾਸਤਗੀ ਹੁਕਮ ਕੀਤੇ ਰੱਦ

0
Gursher Sandhu

ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਪੰਜਾਬ ਪੁਲਸ ਵਲੋਂ ਬਰਖਾਸਤ ਕੀਤੇ ਗਏ ਡੀ. ਐਸ. ਪੀ. ਗੁਰਸ਼ੇਰ ਸਿੰਘ ਸੰਧੂ ਦੇ ਬਰਖਾਸਤਗੀ ਹੁਕਮ ਰੱਦ (Dismissal order quashed) ਕੀਤੇ ਗਏ ਹਨ ।

ਕਿਸ ਮਾਮਲੇ ਵਿਚ ਕੀਤਾ ਗਿਆ ਸੀ ਸੰਧੂ ਨੂੰ ਬਰਖਾਸਤ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਵਲੋਂ ਜੋ ਡੀ. ਐਸ. ਪੀ. (D. S. P.) ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕੀਤਾ ਗਿਆ ਸੀ ਦੇ ਮਾਮਲੇ ਵਿਚ ਜੋ ਹੁਣ ਹਾਈਕੋਰਟ ਨੇ ਬਰਖਾਸਤਗੀ ਹੁਕਮ ਰੱਦ ਕਰ ਦਿੱਤੇ ਗਏ ਹਨ ਉਹ ਮਾਮਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ ਵਿਚ ਇੰਟਰਵਿਊ ਮਾਮਲੇ ਨਾਲ ਸਬੰਧਤ ਹੈ।

ਸੰਧੂ ਨੇ ਕੀਤੀ ਸੀ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਅਪੀਲ

ਉਕਤ ਬਰਖਾਸਤਗੀ ਮਾਮਲੇ ਵਿਚ ਮੁੜ ਬਹਾਲੀ ਲਈ ਬਰਖਾਸਤ ਕੀਤੇ ਗਏ ਡੀ. ਐਸ. ਪੀ. ਗੁਰਸ਼ੇਰ ਸਿੰਘ ਸੰਧੂ (Gursher Singh Sandhu) ਵਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿਚ ਪਿਛਲੇ ਹਫ਼ਤੇ ਦੋਵਾਂ ਧਿਰਾਂ ਦੀਆਂ ਬਹਿਸਾਂ ਮੁਕੰਮਲ ਹੋਣ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ ਤੇ ਅੱਜ ਅਦਾਲਤ ਨੇ ਗੁਰਸ਼ੇਰ ਸੰਧੂ ਦੀ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ ਇਸ ਦਾ ਨਿਪਟਾਰਾ ਕਰ ਦਿੱਤਾ ਅਤੇ ਉਨ੍ਹਾਂ ਦੀ ਬਰਖ਼ਾਸਤਗੀ ਦਾ ਆਦੇਸ਼ ਰੱਦ ਕਰ ਦਿੱਤਾ ।

2023-25 `ਚ ਪਰਾਲੀ ਸਾੜਨ ਦੀਆਂ ਘਟਨਾਵਾਂ `ਚ 86 ਫੀਸਦੀ ਦੀ ਕਮੀ : ਮਾਨ

0
Bhagwant Mann

ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਲ 2023-25 ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 86 ਫੀਸਦੀ ਕਮੀ ਆਈ ਹੈ ।

ਕਿਹੜੇ ਸਾਲ ਕਿੰਨੀਆਂ ਘਟਨਾਵਾਂ ਵਾਪਰੀਆਂ

ਸੂਬੇ `ਚ ਪਰਾਲੀ ਸਾੜਨ ਦੀਆਂ ਘਟਨਾਵਾਂ ‘ਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਾਉਣ ਲਈ ਵਿਆਪਕ ਸੂਚਨਾ ਅਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰੰਤਰ ਯਤਨਾਂ ਨਾਲ 2023 ਤੋਂ 2025 ਵਿਚਾਲੇ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ 86 ਫੀਸਦੀ ਦੀ ਕਮੀ -ਆਈ ਹੈ। ਇਹ ਘਟਨਾਵਾਂ 2023 ‘ਚ 36,663 ਤੋਂ ਘਟ ਕੇ 2024 ‘ਚ 10,909 ਅਤੇ 2025 ‘ਚ 5,114 ਰਹਿ ਗਈਆਂ ।

ਮੁਹਿੰਮ ਨੂੰ ਪਿੰਡਾਂ ਅਤੇ ਬਲਾਕ ਪੱਧਰ ਤੱਕ ਲਿਜਾਉਣ ਦੇ ਦਿੱਤੇ ਹੁਕਮ

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੁਹਿੰਮ ਨੂੰ ਪਿੰਡਾਂ ਅਤੇ ਬਲਾਕ ਪੱਧਰ ਤੱਕ ਲੈ ਜਾਣ ਅਤੇ ਐੱਨ. ਜੀ. ਓ., ਸਮਾਜ ਸੇਵਕਾਂ, ਪੰਚਾਇਤਾਂ ਅਤੇ ਕਿਸਾਨਾਂ ਨੂੰ ਸਰਗਰਮ ਰੂਪ ‘ਚ ਇਸ ‘ਚ ਸ਼ਾਮਲ ਕਰਨ ਦੇ ਹੁਕਮ ਦਿੱਤੇ । ਉਨ੍ਹਾਂ ਪਿੰਡ ਅਤੇ ਬਲਾਕ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾਉਣ, ਕਿਸਾਨਾਂ ਨੂੰ ਪਰਾਲੀ ਸਾੜਨ (Burning stubble) ਦੇ ਨੁਕਸਾਨ ਅਤੇ ਇਸ ਦੇ ਟਿਕਾਊ ਬਦਲਾਂ ਬਾਰੇ ਜਾਣਕਾਰੀ ਦੇਣ ਅਤੇ ਐੱਨ. ਜੀ. ਓ. ਵਾ ਸਮਾਜ ਸੇਵਕਾਂ ਨੂੰ ਮੁਹਿੰਮ ਨਾਲ ਜੋੜਨ ‘ਤੇ ਜ਼ੋਰ ਦਿੱਤਾ ।

ਮੁੱਖ ਮੰਤਰੀ ਨੇ ਕੀਤੀ ਪਰਾਲੀ ਪ੍ਰਬੰਧਨ ਸਬੰਧੀ ਰਣਨੀਤੀ ਦੀ ਮੀਟਿੰਗ

ਪਰਾਲੀ ਪ੍ਰਬੰਧਨ ਸਬੰਧੀ ਰਣਨੀਤੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਪੰਜਾਬ ‘ਚ ਲੱਗਭਗ 30 ਲੱਖ ਹੈਕਟੇਅਰ ਖੇਤਰ ‘ਚ ਝੋਨੇ ਦੀ ਲਵਾਈ ਹੋਈ ਹੈ, ਜਿਸ ਨਾਲ ਲਗਭਗ 18.81 ਮਿਲੀਅਨ ਟਨ ਪਰਾਲੀ ਪੈਦਾ ਹੋਣ ਦੀ ਉਮੀਦ ਹੈ । ਉਨ੍ਹਾਂ ਕਿਹਾ ਕਿ ਇਸ ਉਪਲਬਧੀ ਨੂੰ ਹੋਰ ਮਜ਼ਬੂਤ ਕਰਦਿਆਂ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ ਹੋਰ ਕਮੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ।

ਅਣਪਛਾਤੇ ਨੌਜਵਾਨਾਂ ਕੀਤਾ ਕਾਂਸਟੇਬਲ ਤੇ ਉਸਦੀ ਭੈਣ ‘ਤੇ ਕਾਤਲਾਨਾ ਹਮਲਾ

0
Injured constable

ਗੁਰਦਾਸਪੁਰ, 2 ਸਤੰਬਰ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਪਿੰਡ ਬੱਬੇਹਾਲੀ ਅੱਡੇ ਵਿਖੇ ਪੰਜਾਬ ਪੁਲਸ ਦੇ ਕਾਂਸਟੇਬਲ ਅਤੇ ਉਸਦੀ ਭੈਣ ‘ਤੇ ਅਣਪਛਾਤੇ ਨੌਜਵਾਨਾਂ ਨੇ ਹਮਲਾ (Attack) ਕੀਤਾ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਅੱਡੇ ਵਿਖੇ ਜੋ ਪੰਜਾਬ ਪੁਲਸ ਦੇ ਕਾਂਸਟੇਬਲ (Punjab Police Constable) ਅਤੇ ਉਸਦੀ ਭੈਣ ਉਪਰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਕਾਤਲਾਨਾ ਹਮਲਾ ਕੀਤਾ ਗਿਆ ਹੈ ਵਿਚ ਜਖਮੀ (Injured) ਹੋਏ ਪੰਜਾਬ ਪੁਲਸ ਦੇ ਕਾਂਸਟੇਬਲ ਦੀ ਪਛਾਣ ਕਰਨਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਉਕਤ ਦੋਹਾਂ ਜਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖ ਦਾਖਲ ਕਰਵਾਇਆ ਗਿਆ ਹੈ ।

ਕੀ ਦੱਸਿਆ ਜਖਮੀ ਕਾਂਸਟੇਬਲ ਨੇ

ਅਣਪਛਾਤੇ ਵਿਅਕਤੀਆਂ (Unknown persons) ਵਲੋਂ ਕੀਤੇ ਗਏ ਕਾਤਲਾਨਾ ਹਮਲੇ ਵਿਚ ਜ਼ਖਮੀ ਹੋਏ ਪੰਜਾਬ ਪੁਲਸ ਦੇ ਕਾਂਸਟੇਬਲ ਕਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਤਸਕਰਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ । ਇਸੇ ਰੰਜਿਸ਼ ਦੇ ਤਹਿਤ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ‘ਤੇ ਇਹ ਜਾਨਲੇਵਾ ਹਮਲਾ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਟਰੈਕਟਰ ਪਲਟਣ ਨਾਲ ਹੋਈ ਕਪੂਰਥਲਾ ਵਿਖੇ ਨੌਜਵਾਨ ਦੀ ਮੌਤ

0
Death

ਕਪੂਰਥਲਾ, 2 ਸਤੰਬਰ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਦੇ ਬਲਾਕ ਨਡਾਲਾ ਅਧੀਨ ਪੈਂਦੇ ਮੰਡ ਰਾਏਪੁਰ ਅਰਾਈਆਂ ਵਿਖੇ ਟਰੈਕਟਰ ਪਲਟਣ ਨਾਲ ਇਕ ਨੌਜਵਾਨ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਬਲਾਕ ਨਡਾਲਾ ਅਧੀਨ ਪੈਂਦੇ ਮੰਡ ਰਾਏਪੁਰ ਵਿਖੇ ਜੋ ਟਰੈਕਟਰ ਦੇ ਪਲਟਣ (Tractor overturned) ਕਾਰਨ ਇਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਵਿਚ ਨੌਜਵਾਨ ਦੀ ਪਛਾਣ ਲਖਬੀਰ ਸਿੰਘ ਵਾਸੀ ਮੰਡ ਰਾਏਪੁਰ ਅਰਾਈਆਂ ਹਾਲ ਵਾਸੀ ਕਪੂਰਥਲਾ ਦੇ ਤੌਰ ‘ਤੇ ਹੋਈ ਹੈ ।

ਕਿਵੇਂ ਵਾਪਰ ਗਿਆ ਹਾਦਸਾ

ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਕਿਰਪਾਲ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਰਸਤਾ ਪੱਧਰਾ ਕਰਨ ਲਈ ਟਰੈਕਟਰ ਨਾਲ ਮਿੱਟੀ ਪਾ ਰਿਹਾ ਸੀ । ਇਸ ਦੌਰਾਨ ਚੜ੍ਹਾਈ ਹੋਣ ਕਾਰਨ ਟਰੈਕਟਰ ਅੱਗੇ ਤੋਂ ਉੱਠ ਗਿਆ ਅਤੇ ਪਿੱਛੇ ਵੱਲ ਟਰਾਲੀ ਨਾਲ ਜਾ ਲੱਗਾ । ਇਸ ਹਾਦਸੇ ਦੌਰਾਨ ਲਖਬੀਰ ਸਿੰਘ ਦਾ ਦਮ ਘੁੱਟਣ ਕਾਰਨ ਉਹ ਬੇਹੋਸ਼ ਹੋ ਗਿਆ । ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਿਊਟੀ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਇਸ ਘਟਨਾ ਨਾਲ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ।

ਮੋਟਰਸਾਈਕਲ ਸਵਾਰ ਪਿਤਾ-ਪੁੱਤਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਹੋਈ ਮੌਤ

0
Road Accident

ਅੰਮ੍ਰਿਤਸਰ, 2 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਕਸਬਾ ਮੱਤੇਵਾਲ ਵਿਖੇ ਮੋਟਰਸਾਈਕਲ ਸਵਾਰ ਪਿਤਾ-ਪੁੱਤਰ ਦੀ ਦਰੱਖਤ ਨਾਲ ਟਕਰਾਉਣ ਕਾਰਨ ਮੌਕੇ ‘ਤੇ ਹੀ ਮੌਤ (Death)ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਕਸਬਾ ਖੇਤਰ ਵਿਖੇ ਜੋ ਦੋ ਮੋਟਰਸਾਈਕਲ ਸਵਾਰ ਪਿਤਾ-ਪੁੱਤਰ ਦੀ ਤੇਜ ਰਫ਼ਤਾਰ (Fast pace) ਦੇ ਚਲਦਿਆਂ ਦਰੱਖਤ ਨਾਲ ਟਕਰਾਉਣ ਕਾਰਨ ਮੌਕੇ ‘ਤੇ ਹੀ ਵਾਪਰੇ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ਵਿਚ ਦੋਹਾਂ ਦੀ ਪਛਾਣ 60 ਸਾਲਾ ਜਸਵਿੰਦਰ ਸਿੰਘ ਅਤੇ 35 ਸਾਲਾ ਜਸਵਿੰਦਰ ਸਿੰਘ ਵਾਸੀ ਮੱਤਲੇਵਾਲ ਦੇ ਤੌਰ ‘ਤੇ ਹੋਈ ਹੈ ।

ਕਿਥੇ ਜਾ ਰਹੇ ਸਨ ਦੋਵੇਂ ਜਣੇ

ਪ੍ਰਾਪਤ ਸੂਚਨਾ ਅਨੁਸਾਰ ਉਕਤ ਦੋਵੇਂ ਪਿਓ-ਪੁੱਤਰ ਮੱਤੇਵਾਲ ਤੋਂ ਖਾਲਚੀਆਂ ਆਪਣੇ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਅਚਾਨਕ ਉਹ ਰਸਤੇ ਵਿਚ ਪਿੰਡ ਡੇਹਰੀਵਾਲ ਨਜ਼ਦੀਕ ਪਹੁੰਚਣ ‘ਤੇ ਇਕ ਰੁੱਖ ਨਾਲ ਟਕਰਾ ਗਏ ਅਤੇ ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਮੌਕੇ ਤੇ ਹੀ ਦੋਨਾਂ ਨੇ ਦਮ ਤੋੜ ਦਿੱਤਾ । ਸੜਕ ਹਾਦਸੇ ਪਿੱਛੋਂ ਥਾਣਾ ਤਰਸਿਕਾ ਦੀ ਪੁਲਸ ਵੱਲੋ ਕਾਰਵਾਈ ਕਰਦੇ ਹੋਏ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਬਾਬਾ ਬਕਾਲਾ ਹਸਪਤਾਲ ਭੇਜ ਦਿੱਤਾ ਹੈ।

ਸ੍ਰੀਲੰਕਾ ਦੀ ਅਦਾਲਤ ਨੇ ਸਾਬਕਾ ਮੰਤਰੀ ਨੂੰ ਸੁਣਾਈ ਸੱਤ ਸਾਲ ਦੀ ਕੈਦ ਦੀ ਸਜ਼ਾ

0
Priyankara

ਕੋਲੰਬੋ, 2 ਸਤੰਬਰ 2026 : ਸ਼੍ਰੀਲੰਕਾ (Sri Lanka) ਦੀ ਇੱਕ ਅਦਾਲਤ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਇੱਕ ਸਾਬਕਾ ਮੰਤਰੀ (Former Minister) ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ ।

ਕੌਣ ਹੈ ਇਹ ਸਾਬਕਾ ਮੰਤਰੀ

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਦੇ ਗੁਆਂਢੀ ਦੇਸ਼ ਸ਼੍ਰੀਲੰਕਾ ਦੀ ਅਦਾਲਤ (Court) ਵਲੋਂ ਜੋ ਸ਼੍ਰੀਲੰਕਾ ਦੇ ਸਾਬਕਾ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਜਿਸ ਮਾਮਲੇ ਵਿਚ ਦੋਸ਼ੀ ਠਹਿਰਾਉਂਦਿਆਂ ਸਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ (Prison sentence) ਸੁਣਾਈ ਗਈ ਹੈ ਵਿਚ ਸਾਬਕਾ ਮੰਤਰੀ ਦੀ ਪਛਾਣ ਪ੍ਰਿਯੰਕਾਰਾ ਜੈ ਰਤਨੇ ਦੇ ਤੌਰ ‘ਤੇ ਹੋਈ ਹੈ ।

ਕੀ ਭ੍ਰਿਸ਼ਟਾਚਾਰ ਕੀਤਾ ਗਿਆ ਸੀ ਮੰਤਰੀ ਵਲੋਂ

ਪ੍ਰਾਪਤ ਸੂਚਨਾ ਮੁਤਾਬਕ ਸਾਬਕਾ ਮੰਤਰੀ ਪ੍ਰਿਯੰਕਾਰਾ ਜੈ ਰਤਨੇ (Priyankara Jay Ratne) ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਕਮਿਸ਼ਨ ਦੇ ਅਨੁਸਾਰ ਸਾਲ-2014 ਵਿੱਚ ਜਦੋਂ ਉਹ ਸ਼ਹਿਰੀ ਹਵਾਬਾਜ਼ੀ ਮੰਤਰੀ ਸਨ ਤਾਂ ਉਨ੍ਹਾਂ ਨੇ ਸ਼੍ਰੀਲੰਕਾ ਏਅਰਲਾਈਨਜ਼ ਦੀ ਕੇਟਰਿੰਗ ਸੇਵਾ ‘ਤੇ ਦਬਾਅ ਪਾਇਆ ਸੀ ਕਿ ਉਹ ਆਪਣੇ ਸਮਰਥਕਾਂ ਨੂੰ ਭੋਜਨ ਦੇਣ ਲਈ 320,000 ਸ਼੍ਰੀਲੰਕਾ ਰੁਪਏ ਦਾ ਭੁਗਤਾਨ ਕਰੇ ।

ਸਜ਼ਾ ਦੇ ਨਾਲ-ਨਾਲ ਲਗਾਇਆ ਗਿਆ ਜੁਰਮਾਨਾ ਵੀ

ਕੋਲੰਬੋ ਹਾਈ ਕੋਰਟ ਨੇ ਮਹਿੰਦਾ ਰਾਜਪਕਸ਼ੇ ਦੀ ਸਰਕਾਰ ਵਿੱਚ ਸਾਬਕਾ ਮੰਤਰੀ ਜੈਰਤਨੇ ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਅਤੇ 200,000 ਸ਼੍ਰੀਲੰਕਾ ਰੁਪਏ ਦਾ ਜੁਰਮਾਨਾ ਲਗਾਇਆ । ਸ਼੍ਰੀਲੰਕਾ ਏਅਰਲਾਈਨਜ਼ ਲਈ ਏਅਰਬੱਸ ਜਹਾਜ਼ ਦੀ ਖਰੀਦ ਵਿੱਚ ਬੇਨਿਯਮੀਆਂ ਦੀ ਜਾਂਚ ਵਿੱਚ ਜੈਰਤਨੇ ਦਾ ਵੀ ਨਾਮ ਹੈ । ਨੈਸ਼ਨਲ ਪੀਪਲਜ਼ ਪਾਵਰ (ਏ. ਪੀ. ਪੀ.) ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਸ਼੍ਰੀਲੰਕਾ ਵਿੱਚ ਦੋਸ਼ੀ ਠਹਿਰਾਏ ਜਾਣ ਵਾਲੇ ਪੰਜਵੇਂ ਨੇਤਾ ਹਨ ।

ਪੰਜਾਬ ਸਰਕਾਰ ਨੇ ਕੀਤੇ ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

0
transfers

ਚੰਡੀਗੜ੍ਹ, 1 ਸਤੰਬਰ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਹੁਕਮ ਜਾਰੀ ਕਰਕੇ ਵੱਡੀ ਗਿਣਤੀ ਵਿਚ ਆਈ. ਪੀ. ਐਸ. (I. P. S.) ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ :

transfers

ਪੰਜਾਬ ਸਰਕਾਰ ਨੇ ਕੀਤੇ ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

0
transfers

ਚੰਡੀਗੜ੍ਹ, 1 ਸਤੰਬਰ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਹੁਕਮ ਜਾਰੀ ਕਰਕੇ ਚਾਰ ਜਿਲਿਆਂ ਦੇ ਐਸ. ਐਸ. ਪੀਜ. ਸਮੇਤ 8 ਆਈ. ਪੀ. ਐਸ. ਅਧਿਕਾਰੀਆਂ (IPS officers) ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ :

ਹਰਮਨਦੀਪ ਹੰਸ ਬਣੇ ਐਸ. ਐਸ. ਪੀ. ਪਟਿਆਲਾ

0
Harmandeep hans

ਪਟਿਆਲਾ, 1 ਸਤੰਬਰ 2026 : ਪੰਜਾਬ ਪੁਲਸ (Punjab Police) ਵਿਚ ਜਿਲਾ ਪਟਿਆਲਾ ਦਾ ਬਤੌਰ ਐਸ. ਐਸ. ਪੀ. ਹਰਮਨਦੀਪ ਹੰਸ (S. S. P. Harmandeep Hans) ਨੂੰ ਨਿਯੁਕਤ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਪਹਿਲਾਂ ਕਿਥੇ ਤਾਇਨਾਤ ਸਨ ਹਰਮਨਦੀਪ ਹੰਸ

ਮਿਲੀ ਜਾਣਕਾਰੀ ਅਨੁਸਾਰ ਹਰਮਨਦੀਪ ਹੰਸ ਪਹਿਲਾਂ ਜਿਲਾ ਮੋਹਾਲੀ ਦੇ ਐਸ. ਐਸ. ਪੀ. ਸਨ ਤੇ ਹੁਣ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਇਕ ਹੁਕਮ ਜਾਰੀ ਕਰਕੇ ਜਿਲਾ ਪਟਿਆਲਾ ਦਾ ਐਸ. ਐਸ. ਪੀ. ਨਿਯੁਕਤ ਕੀਤਾ ਗਿਆ ਹੈ । ਇਸੇ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਐਸ. ਐਸ. ਪੀ. ਪਟਿਆਲਾ ਵਜੋਂ ਸੇਵਾਵਾਂ ਨਿਭਾ ਰਹੇ ਐਸ. ਐਸ. ਪੀ. ਵਰੁਣ ਸ਼ਰਮਾ ਨੂੰ ਜਿ਼ਲਾ ਮੋਹਾਲੀ ਵਿਖੇ ਐਸ. ਐਸ. ਪੀ. ਨਿਯੁਕਤ ਕੀਤਾ ਗਿਆ ਹੈ ।

ਹਾਈਕੋਰਟ ਨੇ ਸਾਬਕਾ ਕਾਂਗਰਸੀ ਵਿਧਾਇਕ ਨੂੰ ਦਿੱਤੀ ਜ਼ਮਾਨਤ

0
Kulbeer Zira

ਚੰਡੀਗੜ੍ਹ, 1 ਸਤੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਸਾਬਕਾ ਕਾਂਗਰਸੀ ਵਿਧਾਇਕ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ ।

ਕੌਣ ਹੈ ਇਹ ਵਿਧਾਇਕ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਿਸ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਨੂੰ ਅਗਾਊਂ ਜ਼ਮਾਨਤ (Anticipatory bail) ਦੇ ਦਿੱਤੀ ਗਈ ਹੈ ਦੀ ਪਛਾਣ ਕੁਲਬੀਰ ਸਿੰਘ ਜ਼ੀਰਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਜਿਸ ਮਾਮਲੇ ਵਿਚ ਕੁਲਬੀਰ ਜ਼ੀਰਾ (Kulbir Zira) ਨੂੰ ਕੋਰਟ ਵਲੋਂ ਅਗਾਊਂ ਜ਼ਮਾਨਤ ਦਿੱਤੀ ਗਈ ਹੈ ਇਹ ਮਾਮਲਾ ਜੀਰਾ ਖਿਲਾਫ ਥਾਣਾ ਜ਼ੀਰਾ ਵਿਖੇ ਦਰਜ ਐਫ. ਆਈ. ਆਰ. ਨਾਲ ਸਬੰਧਤ ਹੈ । ਕੁਲਬੀਰ ਜ਼ੀਰਾ ‘ਤੇ ਇਸ ਮਾਮਲੇ ਦੇ ਸਹਿ-ਮੁਲਜ਼ਮ ਜਸਵਿੰਦਰ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਵਿੱਚ ਮਦਦ ਕਰਨ ਦੇ ਦੋਸ਼ ਲਾਏ ਗਏ ਸਨ।

ਕੀ ਦਲੀਲ ਦਿੱਤੀ ਬਚਾਅ ਪੱਖ ਦੇ ਵਕੀਲਾਂ ਨੇ

ਮਾਨਯੋਗ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਵੱਲੋਂ ਦਲੀਲ ਦਿੱਤੀ ਗਈ ਕਿ ਮੁਲਜ਼ਮ ਜਸਵਿੰਦਰ ਖਿ਼ਲਾਫ਼ ਸ਼੍ਰੀ ਮੁਕਤਸਰ ਸਾਹਿਬ ਥਾਣੇ ਵਿਚ ਦਰਜ ਮਾਮਲੇ ਵਿਚ ਹਾਈਕੋਰਟ ਦੇ ਇੱਕ ਕੋਆਰਡੀਨੇਟ ਬੈਂਚ ਵੱਲੋਂ ਪਹਿਲਾਂ ਹੀ ਅੰਤਰਿਮ ਅਗਾਊਂ ਜ਼ਮਾਨਤ ਦਿੱਤੀ ਜਾ ਚੁੱਕੀ ਹੈ । ਇਸ ਤੋਂ ਇਲਾਵਾ ਕੁਲਬੀਰ ਜ਼ੀਰਾ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਬਰਾਮਦਗੀ ਨਾ ਹੋਣਾ ਹੈ ਅਤੇ ਉਨ੍ਹਾਂ ਵਿਰੁੱਧ ਕੋਈ ਹੋਰ ਕੇਸ ਵੀ ਲੰਬਿਤ ਨਹੀਂ ਹੈ ।

ਦੋਹਾਂ ਪੱਖਾਂ ਦਲੀਲਾਂ ਸੁਣਨ ਤੋਂ ਬਾਅਦ ਦਿੱਤੀ ਅਦਾਲਤ ਨੇ ਜੀਰਾ ਨੂੰ ਜ਼ਮਾਨਤ

ਪਿਛਲੇ ਦਿਨੀਂ ਕੁਲਬੀਰ ਜ਼ੀਰਾ ਪੁਲਸ ਦਾ ਸਹਿਯੋਗ ਕਰਦਿਆਂ ਜਾਂਚ ਵਿਚ ਵੀ ਸ਼ਾਮਲ ਹੋਏ ਸੀ ਜਦੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ । ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਦੀ ਅਗਾਊਂ ਜ਼ਮਾਨਤ ਪੱਕੀ ਕਰ ਦਿੱਤੀ ਹੈ ।