ਬਰਨਾਲਾ ਵਿਚ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦ ਵੀ ਕੀਤੀ ਖੁਦਕੁਸ਼ੀ

0
32
Barnala Murder

ਬਰਨਾਲਾ, 17 ਅਕਤੂਬਰ 2026 : ਜਿਲਾ ਬਰਨਾਲਾ (Barnala) ਦੀ ਸਬ-ਡਵੀਜਨ ਅਧੀਨ ਆਉਂਦੀ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਚੰਨਣਵਾਲ ਵਿਚ ਪਤੀ ਵਲੋਂ ਪਤਨੀ ਦਾ ਕਤਲ (Murder) ਕਰਕੇ ਖੁਦ ਵੀ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਪਿੰਡ ਚੰਨਣਵਾਲ ਵਿਖੇ ਜਿਸ ਵਿਅਕਤੀ ਵਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ ਪਤੀ ਦੀ ਪਛਾਣ ਭੋਲਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਕਤਲ ਵਿਅਕਤੀ ਵਲੋਂ ਖੇਤਾਂ ਵਿਚ ਚਾਰਾ ਲੈਣ ਗਈ ਆਪਣੀ ਪਤਨੀ ਤੇ ਗੰਢਾਸੇ ਨਾਲ ਵਾਰ ਕਰਕੇ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਖੁਦ ਵੀ ਜਹਿਰੀਲੀ ਚੀਜ਼ (Poisonous thing) ਖਾ ਕੇ ਖੁਦਕੁਸ਼ੀ ਕਰ ਲਈ ਗਈ ।

ਕੌਣ ਹੈ ਇਹ ਮਹਿਲਾ ਜਿਸਦਾ ਉਸਦੇ ਪਤੀ ਨੇ ਕਰ ਦਿੱਤਾ ਕਤਲ

ਪ੍ਰਾਪਤ ਸੂਚਨਾ ਮੁਤਾਬਕ ਖੇਤਾਂ ਵਿਚ ਚਾਰਾ ਲੈਣ ਲਈ ਗਈ ਜਿਸ ਮਹਿਲਾ ਦਾ ਉਸਦੇ ਹੀ ਪਤੀ ਵਲੋਂ ਕਤਲ ਕਰ ਦਿੱਤਾ ਗਿਆ ਦੀ ਪਛਾਣ ਕੁਲਵਿੰਦਰ ਕੌਰ ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਅਨੁਸਾਰ ਉਕਤ ਘਟਨਾਕ੍ਰਮ ਦੁਪਹਿਰ ਦੇ ਕਰੀਬ ਢਾਈ ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ ।

ਕੀ ਦੱਸਿਆ ਡੀ. ਐਸ. ਪੀ. ਨੇ

ਉਕਤ ਵਾਪਰੇ ਕਤਲ ਅਤੇ ਖੁਦਕੁਸ਼ੀ ਦੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਜਸਵਿੰਦਰ ਕੌਰ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਇਸ ਘਟਨਾ ਪਿੱਛੇ ਘਰੇਲੂ ਕਲੇਸ਼ ਕਾਰਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ । ਉਨ੍ਹਾਂ ਅਨੁਸਾਰ ਭੋਲਾ ਸਿੰਘ ਨਸ਼ੇ ਦਾ ਆਦੀ ਜਾਂਦਾ ਸੀ ਅਤੇ ਪਰਿਵਾਰ ਵਿਚ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ ।

LEAVE A REPLY

Please enter your comment!
Please enter your name here