Home Blog Page 32

ਪਿੰਡ ਦਿਆਲਗੜ੍ਹ ਜੇਜੀਆਂ `ਚ ਕਰੋੜਾਂ ਦੇ ਵਿਕਾਸ ਕਾਰਜ ਕਰਵਾਏ : ਚੀਮਾ

0
Inaguration

ਦਿੜ੍ਹਬਾ, 1 ਸਤੰਬਰ 2026 : ਪੰਜਾਬ ਦੇ ਜਿਲਾ ਸੰਗਰੂਰ ਦੇ ਪਿੰਡ ਦਿਆਲਗੜ੍ਹ (Village Dayalgarh) ਵਿਖੇ ਵਿੱਤ ਮੰਤਰੀ ਪੰਜਾਬ ਵਲੋਂ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੀ ਗਲੀ ਦਾ ਉਦਘਾਟਨ ਕੀਤਾ ਗਿਆ ।

ਕੀ ਆਖਿਆ ਵਿੱਤ ਮੰਤਰੀ ਚੀਮਾ ਨੇ

ਪੰਜਾਬ ਦੇ ਵਿੱਤ ਮੰਤਰੀ ਅਤੇ ਦਿੜ੍ਹਬਾ ਦੇ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵੱਲੋਂ ਪਿੰਡਾਂ ਦੇ ਸਰਵ-ਪੱਖੀ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ । ਇਸੇ ਤਹਿਤ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪਿੰਡ ਦਿਆਲਗੜ੍ਹ ਜੇਜੀਆਂ ਵਿੱਚ ਕਰੀਬ 3 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ । ਉਨ੍ਹਾਂ ਅੱਜ ਪਿੰਡ ਦਾ ਦੌਰਾ ਕਰਦਿਆਂ 1.44 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪੰਚਾਇਤ ਭਵਨ, ਦੋ ਸੜਕਾਂ ਅਤੇ ਇੱਕ ਗਲੀ ਦਾ ਉਦਘਾਟਨ ਕੀਤਾ ਅਤੇ ਇਸ ਤੋਂ ਇਲਾਵਾ ਪਿੰਡ ਦੇ ਹੋਰ ਵਿਕਾਸ ਕਾਰਜਾਂ ਲਈ 35 ਲੱਖ ਰੁਪਏ ਦੇ ਚੈੱਕ ਗ੍ਰਾਮ ਪੰਚਾਇਤ ਨੂੰ ਸੌਂਪੇ ।

ਸਰਕਾਰ ਦੇ ਰਹੀ ਹੈ ਸੜਕਾਂ-ਪੰਚਾਇਤ ਭਵਨਾਂ ਆਦਿ ਵੱਲ ਵਿਸ਼ੇਸ਼ ਧਿਆਨ

ਇਸ ਮੌਕੇ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਦਿਆਲਗੜ੍ਹ ਜੇਜੀਆਂ ਵਿੱਚ ਕਰੀਬ 3 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਉਣਾ ਸਰਕਾਰ ਦੀ ਪਿੰਡਾਂ ਦੇ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੜਕਾਂ, ਪੰਚਾਇਤ ਭਵਨਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਪਿੰਡ ਵਾਸੀਆਂ ਨੂੰ ਰੋਜ਼ਾਨਾ ਜੀਵਨ ਨਾਲ ਜੁੜੀਆਂ ਬਿਹਤਰ ਸਹੂਲਤਾਂ ਆਪਣੇ ਪਿੰਡ ਵਿੱਚ ਹੀ ਉਪਲਬਧ ਹੋ ਸਕਣ ।

ਪੰਚਾਇਤ ਭਵਨ ਅਤੇ ਸੜਕਾਂ ਕਰਨਗੀਆਂ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ

ਵਿੱਤ ਮੰਤਰੀ (Finance Minister) ਨੇ ਕਿਹਾ ਕਿ 1.44 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਪੰਚਾਇਤ ਭਵਨ ਅਤੇ ਬਣੀਆਂ ਸੜਕਾਂ ਤੇ ਗਲੀਆਂ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ । ਉਨ੍ਹਾਂ ਕਿਹਾ ਕਿ ਮਿਆਰੀ ਸੜਕਾਂ ਨਾਲ ਆਵਾਜਾਈ ਸੁਖਾਲੀ ਹੋਣ ਦੇ ਨਾਲ-ਨਾਲ ਪਿੰਡ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ, ਜਦਕਿ ਪੰਚਾਇਤ ਭਵਨ ਪਿੰਡ ਦੇ ਪ੍ਰਸ਼ਾਸਨਿਕ ਅਤੇ ਸਾਂਝੇ ਕੰਮਾਂ ਲਈ ਲਾਹੇਵੰਦ ਸਾਬਤ ਹੋਵੇਗਾ । ਉਨ੍ਹਾਂ ਕਿਹਾ ਕਿ ਅੱਜ ਪਿੰਡ ਦੇ ਹੋਰ ਵਿਕਾਸ ਕਾਰਜਾਂ ਲਈ ਦਿੱਤੇ ਗਏ 35 ਲੱਖ ਰੁਪਏ ਦੇ ਚੈੱਕ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਵਿਕਾਸ ਕਾਰਜਾਂ ’ਤੇ ਖਰਚ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਫੰਡ ਲੋਕਾਂ ਦੀਆਂ ਤਰਜੀਹਾਂ ਅਤੇ ਸਥਾਨਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਮੁਹੱਈਆ ਕਰਵਾਏ ਜਾ ਰਹੇ ਹਨ ।

ਵਿਕਾਸ ਦਾ ਅਸਲ ਮਕਸਦ ਲੋਕਾਂ ਦੀ ਜਿ਼ੰਦਗੀ ਨੂੰ ਸੁਖਾਲਾ ਬਣਾਉਣਾ ਹੈ

ਐਡਵੋਕੇਟ ਚੀਮਾ ਨੇ ਕਿਹਾ ਕਿ ਵਿਕਾਸ ਦਾ ਅਸਲ ਮਕਸਦ ਲੋਕਾਂ ਦੀ ਜਿ਼ੰਦਗੀ ਨੂੰ ਸੁਖਾਲਾ ਬਣਾਉਣਾ ਹੈ ਅਤੇ ਸਰਕਾਰ ਵੱਲੋਂ ਇਸੇ ਸੋਚ ਨਾਲ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਦਿੜ੍ਹਬਾ ਹਲਕੇ ਦੇ ਕਿਸੇ ਵੀ ਪਿੰਡ ਨੂੰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਲੋਕਾਂ ਵੱਲੋਂ ਸਾਹਮਣੇ ਲਿਆਂਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋੜ ਅਨੁਸਾਰ ਨਵੇਂ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ । ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।

ਕੌਣ ਕੌਣ ਮੌਜੂਦ ਸੀ ਇਸ ਮੌਕੇ

ਇਸ ਮੌਕੇ ਓ. ਐੱਸ. ਡੀ. ਤਪਿੰਦਰ ਸਿੰਘ ਸੋਹੀ, ਮਾਰਕਿਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਬੀਰ ਕੌਰ ਸ਼ੇਰਗਿੱਲ, ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ ਪ੍ਰੀਤਮ ਸਿੰਘ ਪੀਤੂ, ਸਰਪੰਚ ਅਮਰਜੀਤ ਕੌਰ ਸ਼ੇਰਗਿੱਲ ਜੇਜੀ, ਲਖਵਿੰਦਰ ਸਿੰਘ ਜੇਜੀ ਸਮੇਤ ਗ੍ਰਾਮ ਪੰਚਾਇਤ ਦੇ ਨੁਮਾਇੰਦੇ, ਪਤਵੰਤੇ, ਪਾਰਟੀ ਵਰਕਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।

ਵੱਖ-ਵੱਖ ਖੇਡਾਂ ਦੇ ਟਰਾਇਲ ਹੋਣਗੇ 3 ਸਤੰਬਰ ਨੂੰ : ਵੀ. ਸੀ. ਗਿੱਲ

0
V. C. Gill

ਪਟਿਆਲਾ, 1 ਸਤੰਬਰ 2026 : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬਣੀ ਦ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ (Maharaja Bhupinder Singh Punjab Sports University) ਪਟਿਆਲਾ ਵਲੋਂ ਖੇਡਾਂ ਦੇ ਟਰਾਇਲ 3 ਸਤੰਬਰ ਨੂੰ ਲਏ ਜਾਣਗੇ ।

ਕਿਥੇ ਲਏ ਜਾਣਗੇ ਖੇਡਾਂ ਦੇ ਟਰਾਇਲ

ਮਿਲੀ ਜਾਣਕਾਰੀ ਅਨੁਸਾਰ ਦਾ ਮਹਾਰਾਜਾ ਭੁਪਿਦੰਰ ਸਿੰਘ ਪੰਜਾਬ ਸਪਰੋਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਜੋ ਵੱਖ-ਵੱਖ ਖੇਡਾਂ ਦੇ ਟਰਾਇਲ (Sports trials) 3 ਸਤੰਬਰ ਨੂੰ ਲਏ ਜਾਣੇ ਹਨ ਉਹ ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫਿਜੀਕਲ ਐਜੂਕੇਸ਼ਨ ਪਟਿਆਲਾ ਵਿਖੇ ਲਏ ਜਾਣਗੇ ।

ਕਿਹੜੀ-ਕਿਹੜੀ ਖੇਡਾਂ ਦੇ ਲਏ ਜਾਣਗੇ ਟਰਾਇਲ

ਉਪਰੋਕਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ (Vice Chancellor) ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਵਲੋਂ ਜਿਹੜੀਆਂ-ਜਿਹੜੀਆਂ ਖੇਡਾਂ ਦੇ ਟਰਾਇਲ ਲਏ ਜਾਣੇ ਹਨ ਵਿਚ ਜੂਡੋ, ਫੈਨਸਿੰਗ, ਬਾਕਸਿੰਗ, ਹਾਕੀ, ਬੈਡਮਿੰਟਨ, ਬਾਸਕਟਬਾਲ, ਕਬੱਡੀ, ਨੈੱਟਬਾਲ, ਆਰਚਰੀ, ਅਥਲੈਟਿਕਸ, ਟੇਬਲ ਟੈਨਿਸ, ਵਾਲੀਬਾਲ, ਵੇਟ ਲਿਫਟਿੰਗ, ਕੁਸ਼ਤੀ, ਹੈਂਡਬਾਲ, ਤੈਰਾਕੀ, ਖੋਹ-ਖੋਹ, ਫੁੱਟਬਾਲ, ਜਿਮਨਾਸਟਿਕ, ਸਾਈਕਲਿੰਗ, ਲਾਅਨ ਟੈਨਿਸ ਆਦਿ ਸ਼ਾਮਲ ਹਨ ।

ਕੀ ਆਖਿਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ

ਇਸ ਸਬੰਧੀ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ (Dr. Pushpinder Singh Gill) ਨੇ ਜਾਣਕਾਰੀ ਦਿੰਦਿਆ ਕਿਹਾ ਕਿ ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪਰੋਟਸ ਯੂਨੀਵਰਸਿਟੀ (ਪਟਿਆਲਾ) ਭਾਰਤ ਦੀਆਂ ਅੱਠ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜਿਸ ਦਾ ਮੁੱਖ ਮੰਤਵ ਖੇਡਾਂ ਨੂੰ ਉਤਸ਼ਾਹਿਤ ਕਰਕੇ ਖਿਡਾਰੀਆਂ ਲਈ ਅਜਿਹੇ ਪਲੇਟਫਾਰਮ ਨੂੰ ਪੈਦਾ ਕਰਨਾ ਹੈ ਜਿਨ੍ਹਾਂ ਸਦਕਾ ਉਹ ਮਾਨਸਿਕ ਅਤੇ ਸਰੀਰਿਕ ਪੱਖ ਤੋਂ ਤੰਦਰੁਸਤ ਰਹਿ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰ ਸਕਣ ।

ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ 5 ਸਤੰਬਰ ਨੂੰ ਬਠਿੰਡਾ ਤੋਂ

0
Bhagwant Mann

ਚੰਡੀਗੜ੍ਹ, 1 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ (Kheda Vatan Punjab diya) 5 ਸਤੰਬਰ ਤੋਂ ਪੰਜਾਬ ਦੇ ਸ਼ਹਿਰ ਬਠਿੰਡਾ ਤੋਂ ਸ਼ੁਰੂ ਹੋਣਗੀਆਂ ।

ਖਿਡਾਰੀਆਂ ਦੀਆਂ ਕਿੰਨੀਆਂ ਪੀੜ੍ਹੀਆਂ ਲੈਣਗੀਆਂ ਹਿੱਸਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਜੋ ਪੰਜ ਸਤੰਬਰ ਤੋਂ ਬਠਿੰਡਾ ਵਿਖੇ ਸਭ ਤੋਂ ਵੱਡਾ ਖੇਡ ਮਹਾਕੁੰਭ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਵਿਚ ਖਿਡਾਰੀਆਂ ਦੀਆਂ ਤਿੰਨ ਪੀੜ੍ਹੀਆਂ ਹਿੱਸਾ ਲੈਣਗੀਆਂ ਜੋ ਇਸਨੂੰ ਪੰਜਾਬ ਦੀ ਖੇਡ ਭਾਵਨਾ ਦਾ ਵਿਲੱਖਣ ਜਸ਼ਨ ਬਣਾਉਂਦੀਆਂ ਹਨ ।

ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਵਿਚ ਢੁੱਕਵੇਂ ਮੰਚ ਮਿਲਾਉਣਾ ਹੈ : ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਦਾ ਮਕਸਦ ਸੂਬੇ ਭਰ ਵਿੱਚ ਮਜਬੂਤ ਖੇਡ ਸੱਭਿਆਚਾਰ ਪੈਦਾ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਸਫਲਤਾ ਹਾਸਲ ਕਰਨ ਲਈ ਢੁਕਵੇਂ ਮੰਚ ਮਿਲਣ । ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰ ਸਖਸੀਅਤਾਂ ਵੀ ਹਾਜਰ ਸਨ ।

ਕਿੰਨੀਆਂ ਫਰੈਂਚਾਇਜੀ ਟੀਮਾਂ ਲੈਣਗੀਆਂ ਭਾਗ

ਇਸ ਉਦਘਾਟਨੀ ਐਡੀਸਨ ਵਿੱਚ ਛੇ ਫਰੈਂਚਾਇਜੀ ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚੋਂ ਹਰੇਕ ਟੀਮ ਦੀ ਅਗਵਾਈ ਪੰਜਾਬ ਦੇ ਮੋਹਰੀ ਕ੍ਰਿਕਟਰ ਕਰ ਰਹੇ ਹਨ । ਫਾਜ਼ਿਲਕਾ ਫਾਲਕਨਜ ਦੀ ਕਪਤਾਨੀ ਸੁਭਮਨ ਗਿੱਲ, ਲੁਧਿਆਣਾ ਲਾਇਨਜ ਦੀ ਅਰਸਦੀਪ ਸਿੰਘ, ਅੰਮ੍ਰਿਤਸਰ ਸੂਰਮੇ ਦੀ ਅਭਿਸੇਕ ਸਰਮਾ, ਜਲੰਧਰ ਵਾਰੀਅਰਜ ਦੀ ਪ੍ਰਭਸਿਮਰਨ ਸਿੰਘ, ਮੋਹਾਲੀ ਕਿੰਗਜ ਦੀ ਰਮਨਦੀਪ ਸਿੰਘ ਅਤੇ ਬਠਿੰਡਾ ਰਾਇਲਜ ਦੀ ਕਪਤਾਨੀ ਗੁਰਨੂਰ ਬਰਾੜ ਕਰ ਰਹੇ ਹਨ ।

ਕਿੰਨੇ ਖਿਡਾਰੀਆਂ ਦੀ ਕੀਤੀ ਗਈ ਹੈ ਚੋਣ

ਇਸ ਲੀਗ ਵਿੱਚ ਪੰਜਾਬ ਦੇ ਪ੍ਰਮੁੱਖ ਕ੍ਰਿਕਟਰ ਵੀ ਸਾਮਲ ਹਨ, ਜਿਨ੍ਹਾਂ ਵਿੱਚ ਅਨਮੋਲਪ੍ਰੀਤ ਸਿੰਘ, ਮਯੰਕ ਮਾਰਕੰਡੇ, ਨਮਨ ਧੀਰ, ਵਿਹਾਨ ਮਲਹੋਤਰਾ, ਇਮਾਨਜੋਤ ਸਿੰਘ ਚਾਹਲ, ਅਸਵਨੀ ਕੁਮਾਰ ਅਤੇ ਕ੍ਰਿਸ ਭਗਤ ਸਾਮਲ ਹਨ । ਪੰਜਾਬ ਦੇ 450 ਤੋਂ ਵੱਧ ਖਿਡਾਰੀਆਂ ਦੇ ਪੂਲ ਵਿੱਚੋਂ ਵੱਖ-ਵੱਖ ਫਰੈਂਚਾਇਜੀ ਟੀਮਾਂ ਦੀ ਨੁਮਾਇੰਦਗੀ ਕਰਨ ਲਈ ਬੋਲੀ ਰਾਹੀਂ 119 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ।

ਬਲਾਤਕਾਰ ਦੇ ਮਾਮਲੇ ਵਿਚ ਪੰਜਾਬੀ ਵਿਅਕਤੀ ਦੀ ਅਮਰੀਕੀ ਨਾਗਰਿਕਤਾ ਰੱਦ

0
America

ਅਮਰੀਕਾ, 1 ਸਤੰਬਰ 2026 : ਅਮਰੀਕੀ ਨਿਆਂ ਵਿਭਾਗ (US Department of Justice) ਵਲੋਂ ਅਮਰੀਕਾ ਵਿਚ ਰਹਿ ਰਹੇ ਪੰਜਾਬੀ ਮੂਲ ਦੇ ਇਕ ਸਿੱਖ ਟੈਕਸੀ ਡਰਾਈਵਰ ਦੀ ਨਾਗਰਿਕਤਾ ਰੱਦ (Citizenship revoked) ਕਰ ਦਿੱਤੀ ਗਈ ਹੈ ।

ਕੌਣ ਹੈ ਇਹ ਪੰਜਾਬੀ ਟੈਕਸੀ ਡਰਾਈਵਰ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਬੀਤੇ ਦਿਨੀਂ ਜੋ ਅਮਰੀਕੀ ਨਿਆਂ ਵਿਭਾਗ ਵਲੋਂ ਜੋ ਇਕ ਪੰਜਾਬੀ ਮੂਲ ਦੇ ਸਿੱਖ ਟੈਕਸੀ ਡਰਾਈਵਰ (Taxi driver) ਦੀ ਨਾਗਰਿਕਤਾ ਰੱਦ ਕੀਤੀ ਗਈ ਹੈ ਦੀ ਪਛਾਣ 55 ਸਾਲਾ ਟੈਕਸੀ ਡਰਾਈਵਰ ਗੁਰਮੀਤ ਸਿੰਘ (Gurmeet Singh) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੂਰਬੀ ਨਿਊਯਾਰਕ ਲਈ ਅਮਰੀਕੀ ਜਿਲ੍ਹਾ ਅਦਾਲਤ ਦੇ ਜੱਜ ਨਿਕੋਲਸ ਗਰਾਉਫਿਸ ਨੇ ਗੁਰਮੀਤ ਸਿੰਘ ਦੀ ਨਾਗਰਿਕਤਾ ਰੱਦ ਕਰਨ ਅਤੇ 16 ਸਤੰਬਰ ਤੱਕ ਉਸਦਾ ਨਾਗਰਿਕਤਾ ਸਰਟੀਫਿਕੇਟ ਅਤੇ ਪਾਸਪੋਰਟ ਸਮਰਪਣ ਕਰਨ ਦਾ ਹੁਕਮ ਦਿੱਤਾ ਹੈ ।

ਕਿਸ ਕਾਰਨ ਕੀਤੀ ਗਈ ਹੈ ਅਮਰੀਕੀ ਨਾਗਰਿਕਤਾ ਰੱਦ

ਪ੍ਰਾਪਤ ਸੂਚਨਾ ਮੁਤਾਬਕ ਗੁਰਮੀਤ ਸਿੰਘ ਜਿਸ ਵਲੋਂ ਅਮਰੀਕਾ ਵਿਖੇ ਨਾਗਰਿਕਤਾ ਪ੍ਰਕਿਰਿਆ ਦੌਰਾਨ ਇਕ ਮਹਿਲਾ ਨਾਲ ਬਲਾਤਕਾਰ ਅਤੇ ਅਗਵਾ (Rape and kidnapping) ਕੀਤਾ ਸੀ, ਜਿਸ ਲਈ ਉਹ ਸਾਲ 2011 ਤੋਂ ਹੀ 20 ਸਾਲਾਂ ਦੀ ਸਜ਼ਾ ਭੁਗਤ ਰਿਹਾ ਹੈ । ਅਮਰੀਕੀ ਨਿਆਂ ਵਿਭਾਗ ਦੀ ਕਾਰਵਾਈ ‘ਤੇ ਪ੍ਰਤੀਕਿਰਿਆ ਦਿੰਦਿਆਂ ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਅਪਰਾਧੀਆਂ ਲਈ ਢਾਲ ਜਾਂ ਸੁਰੱਖਿਆ ਜਾਲ ਨਹੀਂ ਹੈ । ਉਨ੍ਹਾਂ ਕਿਹਾ ਕਿ ਧੋਖਾਧੜੀ ਨਾਲ ਪ੍ਰਾਪਤ ਕੀਤੀ ਨਾਗਰਿਕਤਾ ਕਿਸੇ ਵੀ ਅਪਰਾਧੀ ਨੂੰ ਨਿਆਂ ਤੋਂ ਨਹੀਂ ਬਚਾ ਸਕਦੀ ।

ਪੰਜਾਬੀ ਮੂਲ ਦੇ ਨੌਜਵਾਨ ਦਾ ਕੈਨੇਡਾ ਵਿਖੇ ਗੋਲੀ ਮਾਰ ਕੇ ਕੀਤਾ ਕਤਲ

0
Canada Murder

ਪਠਾਨਕੋਟ, 1 ਸਤੰਬਰ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਦੇ ਵਸਨੀਕ ਪੰਜਾਬੀ ਨੌਜਵਾਨ ਦਾ ਕੈਨੇਡਾ ਵਿਖੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਦੇ ਸੁੰਦਰ ਨਗਰ ਦੇ ਰਹਿਣ ਵਾਲੇ ਜਿਸ ਪੰਜਾਬੀ ਨੌਜਵਾਨ ਦਾ ਕੈਨੇਡਾ (Canada) ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਨੌਜਵਾਨ ਦੀ ਪਛਾਣ 24 ਸਾਲਾ ਹਰਜਸ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਗੋਲੀਬਾਰੀ ਦੀ ਘਟਨਾ ਕੈਨੇਡਾ ਦੇ ਕੈਲਗਰੀ ਸਥਿਤ ਕਾਰਨਰਸਟੋਨ ਬੁਲੇਵਰਡ ਦੇ 1100 ਬਲਾਕ ਦੀ ਹੈ ।

ਪਾਰਟੀ ਵਿਚ ਸ਼ਾਮਲ ਹੋਣ ਗਏ ਹੋਣ ਮੌਕੇ ਵਾਪਰੀ ਘਟਨਾ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, ਮ੍ਰਿਤਕ ਹਰਜਸ ਸਿੰਘ ਕੁਝ ਮਹੀਨੇ ਪਹਿਲਾਂ ਹੀ ਆਪਣੇ ਬਿਹਤਰ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਵਿੱਚ ਕੈਨੇਡਾ ਗਿਆ ਸੀ । ਉਹ ਉੱਥੇ ਇੱਕ ਸਟੋਰ ਵਿੱਚ ਕੰਮ ਕਰਦਾ ਸੀ । ਹਰਜਸ ਇੱਕ ਪਾਰਟੀ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਦੇ ਕੈਲਗਰੀ ਗਿਆ ਸੀ । ਇਸੇ ਦੌਰਾਨ ਅਣਪਛਾਤੇ ਵਿਅਕਤੀ ਨੇ ਉਸ ‘ਤੇ ਗੋਲੀ ਚਲਾ (Shoot) ਦਿੱਤੀ ।

ਪਰਿਵਾਰ ਨੇ ਕੀਤੀ ਸਰਕਾਰ ਤੋਂ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ

ਜਿਵੇਂ ਹੀ ਇਸ ਦੁਖਦਾਈ ਘਟਨਾ ਦੀ ਸੂਚਨਾ ਪਠਾਨਕੋਟ ਦੇ ਸੁੰਦਰ ਨਗਰ ਸਥਿਤ ਉਸ ਦੇ ਘਰ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ । ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਪਰਿਵਾਰ ਵਿੱਚ ਡੂੰਘੇ ਸਦਮੇ ਵਿਚ ਹੈ । ਸਥਾਨਕ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਪ੍ਰਸ਼ਾਸਨਿਕ ਮਦਦ ਮੁਹੱਈਆ ਕਰਵਾਈ ਜਾਵੇ ।

ਪੰਜਾਬ `ਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ `ਚ ਹੋਇਆ ਸੁਧਾਰ : ਗੋਇਲ

0
Barinder Goyal

ਜਲੰਧਰ, 1 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਵਾਲੀ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਵਿਚ ਜ਼ਮੀਨੀ ਪਾਣੀ ਦੇ ਪੱਧਰ (Groundwater levels) ਵਿਚ ਸੁਧਾਰ ਹੋਇਆ ਹੈ ।

ਕੀ ਆਖਿਆ ਜਲ ਸਰੋਤ ਮੰਤਰੀ ਨੇ

ਪੰਜਾਬ ਦੇ ਜਲ ਸਰੋਤ ਮੰਤਰੀ (Minister of Water Resources) ਬਰਿੰਦਰ ਕੁਮਾਰ ਗੋਇਲ ਨੇ ਆਖਿਆ ਹੈ ਕਿ ਕੇਂਦਰੀ ਭੂਜਲ ਬੋਰਡ ਦੇ ਸਾਲ 2026 ਦੇ ਤਾਜ਼ਾ ਅੰਕੜਿਆਂ/ਮੁਲਾਂਕਣ ਅਨੁਸਾਰ ਪੰਜਾਬ ਵਿਚ ਦਹਾਕਿਆਂ ਬਾਅਦ ਪਹਿਲੀ ਵਾਰ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਸੁਧਾਰ ਦਰਜ ਕੀਤਾ ਗਿਆ ਹੈ ।

ਉਨ੍ਹਾਂ ਦੱਸਿਆ ਕਿ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਦੀ ਦਰ ਸਾਲ 2022 ਦੇ 164 ਫੀਸਦੀ ਤੋਂ ਘਟ ਕੇ ਸਾਲ 2026 ਵਿਚ 152.22 ਫੀਸਦੀ ਰਹਿ ਗਈ ਹੈ, ਜਦੋਂ ਕਿ ਅਤਿ-ਸ਼ੋਸਿ਼ਤ ਬਲਾਕਾਂ ਦੀ ਗਿਣਤੀ 117 ਤੋਂ ਘਟ ਕੇ 110 ਅਤੇ ਸੁਰੱਖਿਅਤ ਬਲਾਕਾਂ (Safe blocks) ਦੀ ਗਿਣਤੀ 17 ਤੋਂ ਵਧ ਕੇ 20 ਹੋ ਗਈ ਹੈ । ਕੁੱਲ 153 ਮੁਲਾਂਕਣ ਕੀਤੇ ਗਏ ਬਲਾਕਾਂ ਵਿਚੋਂ 109 ਵਿਚ ਸੁਧਾਰ ਦਰਜ ਕੀਤਾ ਗਿਆ ਹੈ ।

ਸਾਲ-2025 ਦੇ ਮੁਕਾਬਲੇ 14 ਬਲਾਕ ਬੇਹਤਰ ਸ਼੍ਰੇਣੀ ਵਿਚ ਆਏ ਹਨ

ਗੋਇਲ ਨੇ ਦੱਸਿਆ ਕਿ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਦੀ ਸਾਲਾਨਾ ਮਾਤਰਾ ਸਾਲ 2022 ਦੇ 28.02 ਬਿਲੀਅਨ ਕਿਊਬਿਕ ਮੀਟਰ ਤੋਂ ਘਟ ਕੇ 2026 ਵਿੱਚ 26.32 ਬਿਲੀਅਨ ਕਿਊਬਿਕ ਮੀਟਰ ਰਹਿ ਗਈ ਹੈ । ਸਾਲ 2025 ਦੇ ਮੁਕਾਬਲੇ 14 ਬਲਾਕ ਬਿਹਤਰ ਸ਼੍ਰੇਣੀ ਵਿਚ ਆਏ ਹਨ, ਜਿਨ੍ਹਾਂ ਵਿਚੋਂ 4 ਬਲਾਕ ਸੁਰੱਖਿਅਤ ਸ਼੍ਰੇਣੀ `ਚ ਪਹੁੰਚੇ ਹਨ ।

ਅੰਮ੍ਰਿਤਸਰ ’ਚ ਨਸ਼ੀਲੇ ਪਦਾਰਥ ਤੇ ਜਾਅਲੀ ਭਾਰਤੀ ਕਰੰਸੀ ਬਰਾਮਦ

0
Duplicate Currency

ਅੰਮ੍ਰਿਤਸਰ, 1 ਸਤੰਬਰ 2026 : ਅੰਮ੍ਰਿਤਸਰ (Amritsar) ਵਿਖੇ ਬੀ. ਐਸ. ਐਫ. ਅਤੇ ਪੁਲਸ ਵਲੋਂ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥ (Drugs) ਅਤੇ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ ।

ਕਿੰਨਾਂ ਨਸ਼ੀਲਾ ਪਦਾਰਥ ਅਤੇ ਕਿੰਨੀ ਜਾਅਲੀ ਕਰੰਸੀ ਕੀਤੀ ਹੈ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਜੋ ਬੀ. ਐਸ. ਐਫ. ਅਤੇ ਪੁਲਸ ਵਲੋਂ ਨਸ਼ਾ ਤਸਕਰੀ ਖਿ਼ਲਾਫ਼ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥ ਅਤੇ ਜਾਅਲੀ ਭਾਰਤੀ ਕਰੰਸੀ (Fake Indian currency) ਬਰਾਮਦ ਕੀਤੀ ਹੈ ਤਹਿਤ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 1 ਕਿੱਲੋ 54 ਗ੍ਰਾਮ ਡਰੱਗਜ਼ ਅਤੇ ਕਰੀਬ ਇੱਕ ਲੱਖ 98 ਹਜ਼ਾਰ ਰੁਪਏ ਦੀ ਜਾਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ । ਇਸ ਦੌਰਾਨ ਇੱਕ ਨਸ਼ਾ ਤਸਕਰ (Drug trafficker) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ।

ਕੀ ਬਰਾਮਦ ਕੀਤਾ ਗਿਆ ਪਹਿਲੀ ਕਾਰਵਾਈ ਦੌਰਾਨ

ਪਹਿਲੀ ਕਾਰਵਾਈ ਜੋ ਕਿ ਅੰਮ੍ਰਿਤਸਰ ਵਿਖੇ ਪੈਂਦੇ ਘਰਿੰਡਾ ਪੁਲਸ ਥਾਣਾ ਅਧੀਨ ਆਉਂਦੇ ਖੇਤਰ ਵਿੱਚ ਕੀਤੀ ਗਈ ਤਹਿਤ ਬੀ. ਐਸ. ਐਫ. ਦੀ 181 ਬਟਾਲੀਅਨ ਦੇ ਜਵਾਨਾਂ ਨੇ ਦੇਰ ਰਾਤ ਕਾਹਨਗੜ੍ਹ ਇਲਾਕੇ ਵਿੱਚ ਤਲਾਸ਼ੀ ਦੌਰਾਨ ਇੱਕ ਪੈਕੇਟ ਬਰਾਮਦ ਕੀਤਾ । ਜਾਂਚ ਕਰਨ ‘ਤੇ ਪੈਕੇਟ ਵਿੱਚੋਂ 577 ਗ੍ਰਾਮ ਆਈਸ ਡਰੱਗ (Ice drug) ਯਾਨੀ ਕ੍ਰਿਸਟਲ ਮੈਥ ਬਰਾਮਦ ਹੋਈ । ਬੀ. ਐਸ. ਐਫ. ਦੇ ਕੰਪਨੀ ਕਮਾਂਡਰ ਰਾਕੇਸ਼ ਨੇਗੀ ਦੀ ਸਿ਼ਕਾਇਤ ‘ਤੇ ਘਰਿੰਡਾ ਪੁਲਸ ਨੇ ਅਣਪਛਾਤੇ ਤਸਕਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

766 ਗ੍ਰਾਮ ਅਫੀਮ ਤੇ 205 ਗ੍ਰਾਮ ਹੈਰੋਇਨ ਹੋਈ ਬਰਾਮਦ

ਭਿੰਡੀਸੈਂਦਾ ਥਾਣਾ ਖੇਤਰ ਵਿੱਚ ਬੀ. ਐਸ. ਐਫ. ਦੀ 45 ਬਟਾਲੀਅਨ ਨੇ ਪਿੰਡ ਬੁਰਜ ਦੇ ਬਾਹਰ ਇੱਕ ਸ਼ੱਕੀ ਲਾਵਾਰਸ ਪੈਕੇਟ ਬਰਾਮਦ ਕੀਤਾ । ਤਲਾਸ਼ੀ ਲੈਣ ‘ਤੇ ਉਸ ਵਿੱਚੋਂ 766 ਗ੍ਰਾਮ ਅਫ਼ੀਮ ਮਿਲੀ । ਕੰਪਨੀ ਕਮਾਂਡਰ ਵਿਕਾਸ ਸ਼ਰਮਾ ਦੀ ਸਿ਼ਕਾਇਤ ‘ਤੇ ਪੁਲਸ ਨੇ ਅਣਪਛਾਤੇ ਤਸਕਰ ਖ਼ਿਲਾਫ਼ ਕੇਸ ਦਰਜ ਕੀਤਾ ਹੈ । ਇਸ ਤੋਂ ਇਲਾਵਾ, ਲੋਪੋਕੇ ਪੁਲਿਸ ਨੇ ਲਿੰਕ ਰੋਡ ਹੇਤਮਪੁਰਾ ਨੇੜੇ ਗਸ਼ਤ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ। ਮੁਲਜ਼ਮ ਦੀ ਪਛਾਣ ਲੋਧੀ ਗੁੱਜਰ ਨਿਵਾਸੀ ਗੁਰਮੇਜ ਸਿੰਘ ਵਜੋਂ ਹੋਈ । ਉਸ ਦੇ ਕਬਜ਼ੇ ਵਿੱਚੋਂ 205 ਗ੍ਰਾਮ ਹੈਰੋਇਨ ਅਤੇ 1,200 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ । ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਹੈ ।

ਜਾਅਲੀ ਕਰੰਸੀ ਮਾਮਲੇ ਵਿਚ ਪੁਲਸ ਨੇ ਕੀਤਾ ਕੇਸ ਦਰਜ

ਇਸੇ ਖੇਤਰ ਵਿੱਚ ਬੀ. ਐਸ. ਐਫ. ਨੇ ਇੱਕ ਹੋਰ ਕਾਰਵਾਈ ਦੌਰਾਨ ਦਾਓਕੇ ਦੇ ਨੇੜਿਓਂ 1 ਲੱਖ 98 ਹਜ਼ਾਰ ਰੁਪਏ ਦੀ ਜਾਲੀ ਭਾਰਤੀ ਕਰੰਸੀ ਬਰਾਮਦ ਕੀਤੀ। ਕੰਪਨੀ ਕਮਾਂਡਰ ਰਮੇਸ਼ ਚੰਦਰ ਸ਼ਾਹ ਦੀ ਸਿਕਾਇਤ ‘ਤੇ ਘਰਿੰਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ । ਪੁਲਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਜਾਅਲੀ ਕਰੰਸੀ ਸੀਮਾ ਪਾਰ ਤੋਂ ਕਿਸ ਨੈੱਟਵਰਕ ਰਾਹੀਂ ਪਹੁੰਚਾਈ ਗਈ ।

39, 320 ਓ. ਬੀ. ਸੀ. ਵਿਦਿਆਰਥੀਆਂ ਨੂੰ ਵਜ਼ੀਫ਼ਾ ਸਹਾਇਤਾ ਦਿੱਤੀ : ਡਾ. ਬਲਜੀਤ ਕੌਰ

0
Dr. Baljit Kaur

ਚੰਡੀਗੜ੍ਹ, 1 ਸਤੰਬਰ 2026 : ਪੰਜਾਬ ਵਿਚ ਪ੍ਰੀ-ਮੈਟ੍ਰਿਕ ਸਕਾਲਰਸਿਪ ਸਕੀਮ (Pre-Matric Scholarship Scheme) ਫਾਰ ਤਹਿਤ ਵਿੱਤੀ ਸਾਲ 2025-26 ਦੌਰਾਨ 14,320 ਵਿਦਿਆਰਥੀਆਂ ਨੂੰ 5.72 ਕਰੋੜ ਰੁਪਏ ਦੀ ਵਜ਼ੀਫ਼ਾ ਸਹਾਇਤਾ (Scholarship support) ਜਾਰੀ ਕੀਤੀ ਗਈ ।

ਵਿੱਤੀ ਸਹਾਇਤਾ ਨਾਲ ਮਿਲੀ ਹੈ ਹਜ਼ਾਰਾਂ ਵਿਦਿਆਰਥੀਆਂ ਨੂੰ ਆਰਥਿਕ ਬੋਝ ਤੋਂ ਰਾਹਤ : ਕੈਬਨਿਟ ਮੰਤਰੀ

ਪੰਜਾਬ ਦੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਇਸ ਸਹਾਇਤਾ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਆਰਥਿਕ ਬੋਝ ਤੋਂ ਰਾਹਤ ਮਿਲੀ ਹੈ ਅਤੇ ਉਹ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਪੜ੍ਹਾਈ ਜਾਰੀ ਰੱਖਣ ਵਿਚ ਸਮਰੱਥ ਹੋਏ ਹਨ । ਉਨ੍ਹਾਂ ਦੱਸਿਆ ਕਿ ਸਾਲ 2026-27 25,000 ਓ. ਬੀ. ਸੀ. ਵਿਦਿਆਰਥੀਆਂ ਨੂੰ ਇਸ ਯੋਜਨਾ ਦਾ ਲਾਭ ਦੇਣ ਲਈ 10 ਕਰੋੜ ਰੁਪਏ ਦੀ ਰਕਮ ਦਾ ਪ੍ਰਸਤਾਵ ਰੱਖਿਆ ਗਿਆ ਹੈ ।

ਵਿਦਿਆਰਥੀ ਕਰ ਸਕਣਗੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਨੂੰ ਸਾਕਾਰ

ਇਸ ਨਾਲ ਵੱਧ ਤੋਂ ਵੱਧ ਲੋੜਵੰਦ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਜਾਰੀ ਰੱਖਣ ਲਈ ਲੋੜੀਂਦੀ ਵਿੱਤੀ ਸਹਾਇਤਾ ਮਿਲੇਗੀ ਅਤੇ ਉਹ ਆਪਣੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੇ । ਯੋਜਨਾ ਦੇ ਸਮੁੱਚੇ ਪ੍ਰਭਾਵ ਦਾ ਜਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਵਿੱਤੀ ਸਾਲ 2025-26 ਅਤੇ 2026-27 ਦੌਰਾਨ ਕੁੱਲ 39,320 ਓ. ਬੀ. ਸੀ. ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਲਈ 15.72 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ ।

ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ : ਮਾਨ

0
Bhagwant mann

ਰਾਜਪੁਰਾ, 1 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਭਲਾਈ ਅਤੇ ਵਿਕਾਸ ਪ੍ਰਾਜੈਕਟਾਂ ਰਾਹੀਂ ਜਨਤਾ ਨੂੰ ਉਨ੍ਹਾਂ ਦਾ ਪੈਸਾ ਮੋੜ ਰਹੀ ਹੈ ।

ਕੋਈ ਵੀ ਦਬਾਅ ਸਰਕਾਰ ਦੇ ਜਨ ਹਿਤੈਸ਼ੀ ਏਜੰਡੇ ਨੂੰ ਲੀਹੋ ਨਹੀਂ ਲਾਹ ਸਕਦਾ

ਵਿਧਾਨ ਸਭਾ ਹਲਕਾ ਰਾਜਪੁਰਾ ਵਿਖੇ ਆਯੋਜਿਤ ਏਕ ਸ਼ਾਮ ਭਗਵਾਨ ਸਿ਼ਵ ਕੇ ਨਾਮ ਪ੍ਰੋਗਰਾਮ ਵਿਚ ਪਹੁੰਚੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਜਿਥੇ ਸਰਕਾਰ ਲੋਕ ਭਲਾਈ ਅਤੇ ਵਿਕਾਸ ਪ੍ਰਾਜੈਕਟਾਂ ਦੇ ਰਾਹੀਂ ਜਨਤਾ ਨੂੰ ਜਨਤਾ ਦਾ ਪੈਸਾ ਮੋੜ ਰਹੀ ਹੈ ਤੇ ਇਸ ਲਈ ਉਹ ਵਚਨਬੱਧ ਵੀ ਹੈ ਨੇ ਸਪੱਸ਼ਟ ਕੀਤਾ ਕਿ ਵਿਰੋਧੀ ਧਿਰਾਂ ਦਾ ਕੋਈ ਵੀ ਦਬਾਅ ਸਰਕਾਰ ਦੇ ਜਨ ਹਿਤੈਸ਼ੀ ਏਜੰਡੇ ਨੂੰ ਲੀਹੋਂ ਨਹੀਂ ਲਾਹ ਸਕਦਾ ।

ਰੋਜ਼ਗਾਰ-ਬਜੁਰਗ ਨੂੰ ਇਲਾਜ ਅਤੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਸਾਡਾ ਫਰਜ਼ : ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰੇਕ ਪਰਿਵਾਰ ਨੂੰ ਰੋਜ਼ਗਾਰ, ਹਰੇਕ ਬਜ਼ੁਰਗ ਦਾ ਇਲਾਜ ਅਤੇ ਹਰੇਕ ਬੱਚੇ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨਾ ਸਾਡਾ ਫ਼ਰਜ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਔਰਤਾਂ ਨੂੰ ਵੀ ਭਰੋਸਾ ਦਿਵਾਇਆ, ਜਿਨ੍ਹਾਂ ਨੂੰ ਅਜੇ ਤੱਕ ਮਾਣਭੱਤਾ ਨਹੀਂ ਮਿਲਿਆ, ਕਿਹਾ ਕਿ ਜ਼ਰੂਰੀ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਜੁਲਾਈ ਤੋਂ ਇਹ ਰਕਮ ਮਿਲ ਜਾਵੇਗੀ ।

ਪੰਜਾਬ ਇਕ ਅਜਿਹਾ ਗੁਲਦਸਤਾ ਜਿਸ ਵਿਚ ਹਰ ਰੰਗ ਦਾ ਫੁੱਲ ਮੌਜੂਦ ਹੈ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਭ ਦਾ ਹੈ ਅਤੇ ਸਾਰੇ ਤਿਉਹਾਰਾਂ ਨੂੰ ਇਕੱਠੇ ਮਨਾਉਣ ਦੀ ਇਸ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ । ਪੰਜਾਬ ਇਕ ਅਜਿਹਾ ਗੁਲਦਸਤਾ ਹੈ, ਜਿਸ ਵਿਚ ਹਰ ਰੰਗ ਦੇ ਫੁੱਲ ਮੌਜੂਦ ਹਨ ਅਤੇ ਇਸ ਪਵਿੱਤਰ ਧਰਤੀ `ਤੇ ਸਾਰੇ ਫਲਦੇ-ਫੁੱਲਦੇ ਹਨ ।

ਨਿਊਯਾਰਕ ਵਿਚ ਚਾਕੂ ਨਾਲ ਹਮਲੇ ਵਿਚ ਇਕ ਦੀ ਮੌਤ ਦੂੂਸਰਾ ਜਖਮੀ

0
New York Murder

ਵਾਸਿ਼ੰਗਟਨ, 1 ਸਤੰਬਰ 2026 : ਅਮਰੀਕਾ (America) ਦੇ ਸ਼ਹਿਰ ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿਚ ਇਕ ਮਹਿਲਾ ਨੇ ਚਾਕੂ ਨਾਲ ਹਮਲਾ ਕਰਕੇ ਇਕ ਨੂੰ ਮੌਤ (Death) ਦੇ ਘਾਟ ਤੇ ਦੂਸਰੇ ਨੂੰ ਜਖਮੀ ਕਰ ਦਿੱਤਾ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ 4 ਵਜੇ ਦੇ ਕਰੀਬ ਜੋ ਨਿਊਯਾਰਕ (New York) ਦੇ ਟਾਈਮਜ਼ ਸਕੁਏਅਰ ਵਿਚ ਇਕ ਮਹਿਲਾ ਨੇ ਚਾਕੂ ਨਾਲ ਹਮਲਾ (Knife attack) ਕਰਕੇ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦੂਸਰੇ ਨੂੰ ਗੰਭੀਰ ਰੂਪ ਵਿਚ ਜਖਮੀ (Injured) ਕਰ ਦਿੱਤਾ ਮਾਮਲੇ ਵਿਚ ਪੁਲਸ ਵਲੋਂ ਹਮਲਾਵਰ ਮਹਿਲਾ ਜਿਸਦੀ ਪਛਾਣ 49 ਸਾਲਾ ਪਾਮੇਲਾ ਸਿਨੇਰੋਸ ਦੇ ਤੌਰ ‘ਤੇ ਹੋਈ ਹੈ ਨੂੰ ਗੋਲੀ ਮਾਰ (Shoot) ਦਿੱਤੀ । ਪੁਲਸ ਅਨੁਸਾਰ ਇਹ ਘਟਨਾ ਸ਼ਾਮ ਲਗਭਗ 4 ਵਜੇ ਟਾਈਮਜ਼ ਸਕੁਏਅਰ ਦੇ ਸਭ ਤੋਂ ਭੀੜ-ਭੜੱਕੇ ਵਾਲੇ ਇਲਾਕੇ ’ਚ ਵਾਪਰੀ ਅਤੇ ਉਸ ਸਮੇਂ ਹਜ਼ਾਰਾਂ ਲੋਕ ਅਤੇ ਯਾਤਰੂ ਅਤੇ ਪਰਿਵਾਰ ਉਥੇ ਮੌਜੂਦ ਸਨ ।

ਕੀ ਦੱਸਿਆ ਪੁਲਸ ਕਮਿਸ਼ਨਰ ਨੇ

ਪੁਲਸ ਕਮਿਸ਼ਨਰ (Police Commissioner) ਨੇ ਦੱਸਿਆ ਕਿ ਜਿਸ 32 ਸਾਲਾ ਮਹਿਲਾ ਨੂੰ ਉਪਰੋਕ ਮਹਿਲਾ ਵਲੋਂ ਚਾਕੂ ਮਾਰਿਆ ਗਿਆ ਸੀ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਜਦੋਂ ਕਿ ਪੀੜ੍ਹਤ ਪੁਰਸ਼ ਜਿਸ ਦੇ ਪੇਟ ਵਿਚ ਚਾਕੂ ਲੱਗਿਆ ਸੀ ਦੀ ਹਾਲਤ ਬਾਅਦ ਵਿਚ ਠੀਕ ਹੋ ਗਈ ਸੀ । ਉਨ੍ਹਾਂ ਦੱਸਿਆ ਕਿ ਹਮਲਾਵਰਾ ਮਹਿਲਾ ਸਿਨੇਰੋਸ ਨੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਚਾਕੂ ਨਹੀਂ ਛੱਡੇਗੀ ਅਤੇ ਉਨ੍ਹਾਂ ਨੂੰ ਮਾਰ ਦੇਵੇਗੀ । ਇਸ ਤੋਂ ਬਾਅਦ ਮਹਿਲਾ ਚਾਕੂ ਲਹਿਰਾਉਂਦੀ ਹੋਈ ਅੱਗੇ ਵਧਦੀ ਰਹੀ । ਇਸ ਤੋਂ ਬਾਅਦ ਪੁਲਸ ਨੇ ਗੋਲੀ ਚਲਾਈ, ਜਿਸ ਨਾਲ ਉਹ ਜ਼ਖ਼ਮੀ ਹੋ ਗਈ ਅਤੇ ਹਸਪਤਾਲ ’ਚ ਉਸਦੀ ਮੌਤ ਹੋ ਗਈ ।