Home Blog Page 30

ਲਵਾਰਸ ਹਾਲਤ ਵਿਚ ਮਿਲੀ 3 ਸਾਲਾ ਬੱਚੀ ਨਾਲ ਜਬਰ-ਜਨਾਹ ਦੀ ਕੋਸਿ਼ਸ਼

0
Rape

ਗਿੱਦੜਬਾਹਾ, 2 ਸਤੰਬਰ 2026 : ਪੰਜਾਬ ਦੇ ਗਿੱਦੜਬਾਹਾ (Gidarbaha) ਵਿਖੇ ਜੋ ਇਕ ਬੱਚੀ ਰੇਲਵੇ ਲਾਈਨਾਂ ਨੇੜੇ ਲਵਾਰਸ ਹਾਲਤ ਵਿਚ ਮਿਲੀ ਹੈ ਨਾਲ ਜਬਰ ਜਨਾਹ (Rape) ਦੀ ਕੋਸਿ਼ਸ਼ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਗਿੱਦੜਬਾਹਾ ਵਿਖੇ ਜੋ ਰੇਲਵੇ ਲਾਈਨਾਂ ਦੇ ਕੋਲ ਤਿੰਨ ਸਾਲਾਂ ਦੀ ਬੱਚੀ ਮਿਲੀ ਹੈ ਨੂੰ ਸੂਚਨਾ ਮਿਲਣ ‘ਤੇ ਸਮਾਜ ਸੇਵਕ ਐਡਵੋਕੇਟ ਨਰਾਇਣ ਸਿੰਗਲਾ ਵਲੋਂ ਇਕ ਐਨ. ਜੀ. ਓ. ਦੀ ਮਦਦ ਨਾਲ ਇਲਾਜ ਲਈ ਸਰਕਾਰੀ ਹਸਪਤਾਲ (Government Hospital) ਵਿਖੇ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਦੇ ਦੱਸਣ ਅਨੁਸਾਰ ਬੱਚੀ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਤੇ ਜਖਮਾਂ ਦੇ ਗੰਭੀਰ ਨਿਸ਼ਾਨ (Signs of injuries) ਮਿਲਣ ਦੇ ਚਲਦਿਆਂ ਜਬਰ ਜਨਾਹ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ।

ਕੀ ਦੱਸਿਆ ਐਸ. ਐਮ. ਓ. ਨੇ

ਸਰਕਾਰੀ ਹਸਪਤਾਲ ਦੇ ਐੱਸ. ਐੱਮ. ਓ. ਡਾਕਟਰ ਰਸ਼ਮੀ ਚਾਵਲਾ ਨੇ ਜਿਥੇ ਗੱਲਬਾਤ ਕਰਦਿਆਂ ਦੱਸਿਆ ਕਿ ਬੱਚੀ ਦੇ ਗੁਪਤ ਅੰਗ ਅਤੇ ਮੂੰਹ `ਤੇ ਜ਼ਖਮਾਂ ਦੇ ਗੰਭੀਰ ਲਿਸ਼ਾਨ ਹਨ ਦੇ ਚਲਦਿਆਂ ਬੱਚੀ ਨਾਲ ਜਬਰ-ਜਨਾਹ ਕੀਤੇ ਜਾਣਾ ਹੋ ਸਕਦਾ ਹੈ, ਉਥੇ ਡਾ. ਚਾਵਲਾ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਲਈ ਤਿੰਨ ਲੇਡੀ ਡਾਕਟਰਾਂ ਦਾ ਬੋਰਡ ਗਠਿਤ ਕੀਤਾ ਗਿਆ ਹੈ । ਬੱਚੀ ਨੂੰ ਬਿਹਤਰ ਅਤੇ ਮੁਕੰਮਲ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਜਾ ਰਿਹਾ ਹੈ ।

ਬੁਲੰਦਸ਼ਹਿਰ `ਚ ਵਿਆਹੁਤਾ ਨੂੰ ਮਿਲਣ ਗਏ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ

0
Bulandshahr Murder

ਬੁਲੰਦਸ਼ਹਿਰ, 2 ਸਤੰਬਰ 2026 : ਉੱਤਰ ਪ੍ਰਦੇਸ਼ (Uttar Pradesh) ਦੇ ਬੁਲੰਦਸ਼ਹਿਰ ਜਿਲੇ ‘ਚ ਇਕ ਵਿਆਹੁਤਾ ਨੂੰ ਉਸ ਦੇ ਘਰ ਮਿਲਣ ਗਏ ਨੌਜਵਾਨ ਦੀ ਡਾਂਗਾਂ ਨਾਲ ਕੁੱਟ-ਕੁੱਟ ਕੇ ਹੱਤਿਆ (Murder) ਕਰ ਦਿੱਤੀ ਗਈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਯੂ. ਪੀ. ਦੇ ਜਿਲਾ ਬੁਲੰਦਸ਼ਹਿਰ (District Bulandshahr) ਵਿਖੇ ਜੋ ਇਕ ਵਿਆਹੁਤਾ ਨੂੰ ਰਾਤ ਵੇਲੇ ਉਸਦੇ ਘਰ ਮਿਲਣ ਗਏ ਇਕ ਨੌਜਵਾਨ ਦਾ ਡਾਂਗਾਂ ਨਾਲ ਕੁੱਟ-ਕੁੱਟ (Beating) ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ 28 ਸਾਲਾ ਪੁਸ਼ਪੇਂਦਰ ਦੇ ਤੌਰ ‘ਤੇ ਹੋਈ ਹੈ । ਪੁਲਸ ਮੁਤਾਬਕ ਇਸ ਘਟਨਾ ਸਬੰਧੀ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ । ਘਟਨਾ ਬੁਲੰਦਸ਼ਹਿਰ ਜ਼ਿਲੇ ਦੇ ਜਿਨਾਮਈ ਪਿੰਡ ‘ਚ ਸੋਮਵਾਰ ਰਾਤ ਹੋਈ । ਪੁਲਸ ਸੁਪਰਡੈਂਟ (ਦਿਹਾਤੀ) ਅੰਤਰਿਕਸ਼ ਜੈਨ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਪੁਲਸ ਨੂੰ ਘਟਨਾ ਦੀ ਸੂਚਨਾ ਮਿਲੀ ।

ਕੀ ਦੱਸਿਆ ਐਸ. ਪੀ. ਜੈਨ ਨੇ

ਜਿਲਾ ਦੇ ਐਸ. ਪੀ. ਜੈਨ ਨੇ ਦੱਸਿਆ ਕਿ ਅਨੂਪਸ਼ਹਿਰ ਦੇ ਸਰਕਲ ਅਫਸਰ ਪੁਲਸ ਟੀਮ ਨਾਲ ਛਤਾਰੀ ਥਾਣੇ ਤੋਂ ਮੌਕੇ ‘ਤੇ ਪਹੁੰਚੇ । ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਿਨਾਮਈ ਪਿੰਡ ਵਾਸੀ ਪੁਸ਼ਪੇਂਦਰ ਵਜੋਂ ਹੋਈ ਹੈ । ਮੁੱਢਲੀ ਜਾਣਕਾਰੀ ਅਨੁਸਾਰ ਪੁਸ਼ਪੇਂਦਰ ਰਾਤ ਨੂੰ ਇਕ ਵਿਆਹੁਤਾ ਦੇ ਘਰ ਗਿਆ ਸੀ, ਜਿੱਥੇ ਔਰਤ ਦੇ ਪਤੀ ਅਤੇ ਉਸ ਦੇ ਚਾਚੇ ਨੇ ਕਥਿਤ ਤੌਰ ‘ਤੇ ਉਸ ’ਤੇ ਡਾਂਗਾਂ ਨਾਲ ਹਮਲਾ ਕੀਤਾ ਜਿਸ `ਚ ਉਸ ਦੀ ਮੌਤ ਹੋ ਗਈ ।

ਸੌਧਾ ਸਾਧ ਨੂੰ ਪੈਰੋਲ ਦਿੱਤੀ ਜਾ ਰਹੀ ਪਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਨਹੀਂ : ਜੱਥੇਦਾਰ

0
Jathedar

ਲੁਧਿਆਣਾ, 2 ਸਤੰਬਰ 2026 : ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਦੇ ਜੱਥੇਦਾਰ ਕੁਲਦੀਪ ਸਿੰਘ ਗੜ੍ਹਗੱਜ ਨੇ ਆਖਿਆ ਹੈ ਕਿ ਡੇਰਾ ਸੱਚਾ ਸੋਦਾ ਮੁਖੀ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਪਰ ਜਗਤਾਰ ਸਿੰਘ ਹਵਾਰਾ (Jagtar Singh Hawara) ਨੂੰ ਨਹੀਂ ।

ਹੋਰ ਕੀ ਕੀ ਆਖਿਆ ਜੱਥੇਦਾਰ ਨੇ

ਮਿਲੀ ਜਾਣਕਾਰੀ ਅਨੁਸਾਰ ਅੱਜ ਲੁਧਿਆਣਾ ਵਿਖੇ ਜਨਤਾ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargajj) ਨੇ ਕਿਹਾ ਕਿ ਜੋ ਪੈਰੋਲ (Parole) ਜਗਤਾਰ ਸਿੰਘ ਹਵਾਰਾ ਵਲੋਂ ਮੰਗੀ ਜਾ ਰਹੀ ਹੈ ਉਹ ਸਿਰਫ਼ ਤੇ ਸਿਰਫ਼ ਆਪਣੀ ਬਿਮਾਰ ਮਾਂ ਨਾਲ ਮੁਲਾਕਾਤ ਕਰਨ ਅਤੇ ਉਸਦੀ ਬਿਮਾਰੀ ਦੀ ਹਾਲਤ ਵਿਚ ਸੇਵਾ ਕਰਨ ਲਈ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰਾਂ ਵਲੋਂ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ ।

ਸਰਕਾਰ ਇਨਸਾਫਪੂਰਨ ਫ਼ੈਸਲਾ ਲੈਂਦਿਆਂ ਰਿਹਾਈ ਦਾ ਰਾਹ ਸਾਫ ਕਰੇ

ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਬੇ ਸਮੇਂ ਤੋਂ ਆਵਾਜ਼ ਉਠਾਈ ਜਾ ਰਹੀ ਹੈ ਅਤੇ ਉਮੀਦ ਹੈ ਕਿ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇਗਾ । ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਇਨਸਾਫ਼ਪੂਰਨ ਫੈਸਲਾ ਲੈਂਦਿਆਂ ਉਨ੍ਹਾਂ ਦੀ ਰਿਹਾਈ ਦਾ ਰਾਹ ਸਾਫ਼ ਕੀਤਾ ਜਾਵੇ, ਉਥੇ ਜੀ ਜਥੇਦਾਰ ਨੇ ਧੀਆਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਪੜ੍ਹ ਲਿਖ ਇੱਥੇ ਹੀ ਨੌਕਰੀਆਂ ਹਾਸਲ ਕਰਨੀਆਂ ਹਨ । ਉਨ੍ਹਾਂ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਨਹੀਂ ਜਾਣਾ ਹੈ ।

ਜਾਇਦਾਦ ਦੇ ਚਲ ਰਹੇ ਵਿਵਾਦ `ਚ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ

0
Amritsar Burn

ਅੰਮ੍ਰਿਤਸਰ, 2 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਜੱਦੀ ਜਾਇਦਾਦ ਦੇ ਮਾਮਲੇ ਵਿਚ ਮਾਨਸਿਕ ਤਣਾਅ ਵਿਚ ਆਏ ਵਿਅਕਤੀ ਨੇ ਖੁਦ ਨੂੰ ਹੀ ਅੱਗ ਲਗਾ (Set fire) ਲਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜੱਦੀ-ਪੁਸ਼ਤੀ ਜਾਇਦਾਦ ਦੇ ਵਿਵਾਦ ਵਿਚ ਜੋ ਮਾਨਸਿਕ ਤਣਾਅ (Mental stress) ਵਿਚ ਆਏ ਇਕ ਵਿਅਕਤੀ ਵਲੋਂ ਆਪਣੇ ‘ਤੇ ਤੇਲ ਪਾ ਕੇ ਅੱਗ ਲਗਾ ਲਈ ਹੈ ਦੀ ਪਛਾਣ ਪਲਵਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਗੰਭੀਰ ਹਾਲਤ ਵਿਚ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਪਲਵਿੰਦਰ ਸਿੰਘ ਨੇ ਦਮ ਤੋੜ (Death) ਦਿੱਤਾ ।

ਮਜਬੂਰ ਕਰਨ ਵਾਲੀ ਭੈਣ ਤੇ ਜੀਜੇ ਖਿ਼ਲਾਫ਼ ਕੇਸ ਦਰਜ

ਥਾਣਾ ਛੇਹਰਟਾ ਦੀ ਪੁਲਸ ਨੇ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਮ੍ਰਿਤਕ ਦੀ ਭੈਣ ਸੁਮਨ ਬਾਲਾ ਅਤੇ ਜੀਜੇ ਪ੍ਰੇਮ ਸਿੰਘ ਖਿਲਾਫ ਕੇਸ ਦਰਜ (Case registered) ਕੀਤਾ ਹੈ । ਦੱਸਣਯੋਗ ਹੈ ਕਿ ਬੀਤੀ ਸ਼ਾਮ 4 ਵਜੇ ਉਸਦਾ ਪਤੀ ਸਾਈਕਲ ‘ਤੇ ਘਰੋਂ ਨਿਕਲਿਆ ਸੀ ਅਤੇ ਉਸਨੂੰ 8 ਵਜੇ ਪਤਾ ਲੱਗਿਆ ਕਿ ਉਸਨੇ ਐਸਮਾ ਐਸਟੇਟ ਆਪਣੀ ਭੈਣ ਅਤੇ ਜੀਜੇ ਦੇ ਘਰ ਜਾ ਕੇ ਖੁਦ ਨੂੰ ਅੱਗ ਲਗਾ ਲਈ ਹੈ, ਜਿਸਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਸਦੇ ਪਤੀ ਪਲਵਿੰਦਰ ਸਿੰਘ ਨੇ ਆਪਣੀ ਭੈਣ ਅਤੇ ਜੀਜੇ ਤੋਂ ਤੰਗ ਆ ਕੇ ਖੁਦ ਨੂੰ ਅੱਗ ਲਗਾਈ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਦੱਸਿਆ ਮ੍ਰਿਤਕ ਦੀ ਪਤਨੀ ਨੇ ਦਰਜ ਕਰਵਾਈ ਸਿ਼ਕਾਇਤ ਵਿਚ

ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਦੀ ਸਿ਼ਕਾਇਤ ‘ਤੇ ਦਰਜ ਕੀਤੇ ਗਏ ਮਾਮਲੇ ਵਿਚ ਉਸ ਦਾ ਕਹਿਣਾ ਹੈ ਕਿ ਉਸ ਦਾ ਵਿਆਹ 27 ਸਾਲ ਪਹਿਲਾਂ ਪਲਵਿੰਦਰ ਸਿੰਘ ਨਾਲ ਹੋਇਆ ਸੀ । ਉਸ ਦੀ ਵੱਡੀ ਨਣਾਨ ਸੁਮਨ ਬਾਲਾ ਜੋ ਐਸਮਾ ਅਸਟੇਟ ਰਾਮਤੀਰਥ ਰੋਡ ਵਿਖੇ ਰਹਿੰਦੀ ਹੈ, ਸਾਲ 2021 ਵਿਚ ਉਸ ਦੇ ਸਹੁਰਾ ਸਾਵਨ ਸਿੰਘ ਨੂੰ ਆਪਣੇ ਨਾਲ ਲੈ ਗਈ ਸੀ, ਜਿਥੇ ਉਨ੍ਹਾਂ ਦੀ ਮੌਤ ਹੋ ਜਾਣ ‘ਤੇ ਕਿਸੇ ਨੂੰ ਦੱਸੇ ਬਿਨਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ ।

ਇਸ ਤੋਂ ਬਾਅਦ ਉਸਦੀ ਨਣਾਨ ਨੇ ਪੂਰੀ ਜਾਇਦਾਦ ਆਪਣੇ ਨਾਮ ਕਰਵਾ ਲਈ ਅਤੇ ਜਿਸ ਘਰ ਵਿਚ ਉਹ ਰਹਿ ਰਹੇ ਹਨ ਨੂੰ ਵੀ ਖਾਲੀ ਕਰਨ ਲਈ ਉਨ੍ਹਾਂ ਕੋਰਟ ਦਾ ਨੋਟਿਸ ਭੇਜ ਦਿੱਤਾ । ਦੋ ਸਾਲ ਪਹਿਲਾਂ ਵੀ ਉਸਦਾ ਪਤੀ ਪਲਵਿੰਦਰਸਿੰਘ ਆਪਣੀ ਭੈਣ ਸੁਮਨ ਬਾਲਾ ਦੇ ਘਰ ਇਹ ਆਖਣ ਲਈ ਗਿਆ ਸੀ ਕਿ ਉਨ੍ਹਾਂ ਦਾ ਘਰ ਖਾਲੀ ਨਾ ਕਰਵਾਇਆ ਜਾਵੇ ਪਰ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।

ਸਪੈਸ਼ਲ ਫੋਰਸ ਦੇ ਦੋ ਜਵਾਨ ਟ੍ਰੇਨਿੰਗ ਦੌਰਾਨ ਹੱਥਨੀਕੁੰਡ ਬੈਰਾਜ ‘ਤੇ ਹੋਏ ਲਾਪਤਾ

0
Hatnikund Barrage

ਯਮੁਨਾਨਗਰ, 2 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਯਮੁਨਾਨਗਰ ਵਿਖੇ ਬਣੇ ਹੱਥਨੀਕੁੰਡ ਬੈਰਾਜ ਵਿਖੇ ਟ੍ਰੇਨਿੰਗ ਦੌਰਾਨ ਸਪੈਸ਼ਲ ਫੋਰਸ ਦੇ ਦੋ ਜਵਾਨਾਂ ਦੇ ਲਾਪਤਾ (Missing) ਹੋਣ ਦਾ ਸਮਾਚਾਰ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਾਰੀ ਅਨੁਸਾਰ ਹੱਥਨੀਕੁੰਡ ਬੈਰਾਜ (Hatnikund Barrage) ਵਿਖੇ ਜੋ ਟ੍ਰੇਨਿੰਗ ਦੌਰਾਨ ਸਪੈਸ਼ਲ ਫੋਰਸ ਦੇ ਦੋ ਜਵਾਨਾਂ ਦੇ ਲਾਪਤਾ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ਵਾਲਾ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੁੱਝ ਜਵਾਨ ਹੈਲੀਕਾਪਟਰ ਰਾਹੀਂ ਪਾਣੀ ਵਿਚ ਖੜ੍ਹੀ ਕਿਸ਼ਤੀ ਵਿਚ ਉਤਰੇ ਤੇ ਮੋਟਰਬੋਟ ਜੋ ਕਿ ਅਚਾਨਕ ਬੰਦ ਹੋ ਗਈ ਤੇ ਪਾਣੀ ਦੇ ਤੇਜ ਵਹਾਅ ਕਾਰਨ ਰੁੜਨ ਲੱਗੀ ਅਤੇ ਜਵਾਨਾ ਪਾਣੀ ਵਿਚ ਡਿੱਗ ਪਏ । ਸੂਚਨਾ ਮੁਤਾਬਕ ਤਿੰਨ ਜਵਾਨਾਂ ਨੂੰ ਤਾਂ ਬਾਹਰ ਕੱਢ ਲਿਆ ਗਿਆ ਜਦੋਂ ਕਿ ਲਾਪਤਾ ਜਵਾਨਾਂ ਦੀ ਭਾਲ ਵਿਚ ਫੌਜ ਦਾ ਰੈਸਕਿਊ ਅਪ੍ਰੇਸ਼ਨ (Rescue operation) ਜਾਰੀ ਹੈ ।

ਬਲਵੰਤ ਰਾਜੋਆਣਾ ਦਾ ਅੱਖਾਂ ਦਾ ਅਪ੍ਰੇਸ਼ਨ ਹੋਵੇਗਾ ਪੀ. ਜੀ. ਆਈ. ਵਿਚ : ਹਾਈਕੋੋਰਟ

0
Balwant Rajoana

ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਨੇ ਸਪੱਸ਼ਟ ਆਖਿਆ ਹੈ ਕਿ ਬਲਵੰਤ ਰਾਜੋਆਣਾ ਦਾ ਅੱਖਾਂ ਦਾ ਅਪ੍ਰੇਸ਼ਨ ਪੀ. ਜੀ. ਆਈ. (P. G. I.) ਚੰਡੀਗੜ੍ਹ ਵਿਚ ਹੋਵੇਗਾ ।

ਕੀ ਆਖਿਆ ਹੈ ਹਾਈਕੋਰਟ ਦੇ ਜਸਟਿਸ ਨੇ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਵਲੋਂ ਜੋ ਹਾਈਕੋਰਟ ਵਿਚ ਆਪਣੀਆਂ ਅੱਖਾਂ ਦਾ ਅਪ੍ਰੇਸਨ ਕਿਸੇ ਨਿੱਜੀ ਹਸਪਤਾਲ ਤੋਂ ਕਰਵਾਉਣ ਦੀ ਮੰਗ ਲਈ ਪਟੀਸ਼ਨ ਦਾਇਰ ਕੀਤੀ ਸੀ ਦਾ ਜਸਟਿਸ ਵਲੋਂ ਰਾਜੋਆਣਾ ਦੀਆਂ ਅੱਖਾਂ ਦਾ ਅਪ੍ਰੇਸ਼ਾਨ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਨਾ ਕਰਵਾ ਕੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਕਰਨ ਦਾ ਫ਼ੈਸਲਾ ਸੁਣਾਇਆ ਹੈ ਮੌਕੇ ਜਸਟਿਸ ਜਸਜੀਤ ਸਿੰਘ ਬੇਦੀ ਦੀ ਅਦਾਲਤ ਨੇ ਸੁਣਵਾਈ ਦੌਰਾਨ ਟਿੱਪਣੀ ਕੀਤੀ ਕਿ ਆਮ ਲੋਕ ਵੀ ਬਿਹਤਰ ਇਲਾਜ ਲਈ ਪੀ. ਜੀ. ਆਈ. ਨੂੰ ਹੀ ਪਹਿਲ ਦਿੰਦੇ ਹਨ । ਅਜਿਹੇ ਵਿੱਚ ਅਦਾਲਤ ਨੂੰ ਰਾਜੋਆਣਾ ਵੱਲੋਂ ਨਿੱਜੀ ਹਸਪਤਾਲ ‘ਚ ਇਲਾਜ ਕਰਵਾਉਣ ਦੀ ਮੰਗ ਪਿੱਛੇ ਕੋਈ ਠੋਸ ਜਾਂ ਜਾਇਜ਼ ਕਾਰਨ ਨਜ਼ਰ ਨਹੀਂ ਆਇਆ ।

ਕੀ ਛੋਟ ਦਿੱਤੀ ਅਦਾਲਤ ਨੇ ਪਟੀਸ਼ਨਰ ਨੂੰ

ਮਾਨਯੋਗ ਅਦਾਲਤ ਨੇ ਪਟੀਸ਼ਨਰ ਨੂੰ ਛੋਟ ਦਿੱਤੀ ਹੈ ਕਿ ਉਹ ਪੀ. ਜੀ. ਆਈ. ਵਿਖੇ ਆਪਣੀਆਂ ਅੱਖਾਂ ਦੀ ਡਾਕਟਰੀ ਜਾਂਚ ਕਰਵਾ ਸਕਦੇ ਹਨ ਅਤੇ ਜੇਕਰ ਮਾਹਿਰ ਡਾਕਟਰ ਆਪ੍ਰੇਸ਼ਨ ਨੂੰ ਲਾਜ਼ਮੀ ਮੰਨਦੇ ਹਨ, ਤਾਂ ਇਹ ਆਪ੍ਰੇਸ਼ਨ ਪੁਲਸ ਸੁਰੱਖਿਆ ਹੇਠ ਪੀ. ਜੀ. ਆਈ. ਵਿੱਚ ਹੀ ਕੀਤਾ ਜਾਵੇਗਾ । ਜਿਕਰਯੋਗ ਹੈ ਕਿ ਜਨਵਰੀ 2026 ਦੌਰਾਨ ਪੀ. ਜੀ. ਆਈ. ਵਿੱਚ ਹੋਈ ਜਾਂਚ ਦੌਰਾਨ ਰਾਜੋਆਣਾ ਦੀਆਂ ਅੱਖਾਂ ਵਿੱਚ ਮੋਤੀਆਬਿੰਦ ਹੋਣ ਦੀ ਪੁਸ਼ਟੀ ਹੋਈ ਸੀ ਤੇ ਪਟਿਆਲਾ ਕੇਂਦਰੀ ਜੇਲ੍ਹ ਦੇ ਹਸਪਤਾਲ ਵਿੱਚ ਇਸ ਆਪ੍ਰੇਸ਼ਨ ਦੀ ਸਹੂਲਤ ਨਾ ਹੋਣ ਕਰਕੇ ਉਨ੍ਹਾਂ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ ।

ਕੀ ਆਖਿਆ ਸੀ ਰਾਜੋਆਣਾ ਨੇ ਪਟੀਸ਼ਨ ਵਿਚ

ਹਾਈਕੋਰਟ ਵਿਚ ਦਾਖਲ ਕੀਤੀ ਗਈ ਪਟੀਸ਼ਨ (Petition) ਵਿੱਚ ਪਟੀਸਨਰ ਬਲਵੰਤ ਸਿੰਘ ਰਾਜੋਆਣਾ ਨੇ ਦੱਸਿਆ ਸੀ ਕਿ ਪਾਵਰ ਵਾਲੀ ਐਨਕ ਲਗਾਉਣ ਕਾਰਨ ਉਨ੍ਹਾਂ ਨੂੰ ਐਲਰਜੀ ਅਤੇ ਖ਼ਾਰਸ਼ ਦੀ ਸਮੱਸਿਆ ਰਹਿੰਦੀ ਹੈ, ਇਸ ਲਈ ਉਨ੍ਹਾਂ ਨੇ ਪਟਿਆਲਾ ਦੇ ਡਾ. ਆਰ. ਐੱਸ. ਰੰਧਾਵਾ ਆਈ ਹਸਪਤਾਲ ਤੋਂ ਆਪਣੇ ਖ਼ਰਚੇ ‘ਤੇ ਆਪ੍ਰੇਸ਼ਨ ਕਰਵਾਉਣ ਅਤੇ ਬਾਅਦ ਵਿੱਚ ਮੁੜ ਜੇਲ੍ਹ ਭੇਜੇ ਜਾਣ ਦੀ ਇਜਾਜ਼ਤ ਮੰਗੀ ਸੀ ।

ਵਿਜੀਲੈਂਸ ਵੱਲੋਂ ਸਿਵਲ ਹਸਪਤਾਲ ਦਾ ਦਰਜਾ ਚਾਰ ਕਰਮਚਾਰੀ ਰਿਸ਼ਵਤ ਲੈਂਦਾ ਕਾਬੂ

0
Vigilance

ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਤਰਨਤਾਰਨ ਸਿਵਲ ਹਸਪਤਾਲ ਦੇ ਦਰਜਾ ਚਾਰ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਦਰਜਾ ਚਾਰ ਕਰਮਚਾਰੀ

ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ (Vigilance) ਵਲੋਂ ਤਰਨਤਾਰਨ ਵਿਖੇ ਜਿਸ ਸਿਵਲ ਹਸਪਤਾਲ ਦੇ ਦਰਜਾ ਚਾਰ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਦੀਪਕ ਕੁਮਾਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਕਰਮਚਾਰੀ ਵਿਰੁੱਧ ਥਾਣਾ ਵਿਜੀਲੈਂਸ ਵਿਖੇ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਕੁਝ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਕਿਸ ਕਾਰਨ ਮੰਗੀ ਗਈ ਸੀ ਰਿਸ਼ਵਤ

ਵਿਜੀਲੈਂਸ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਕਤ ਦਰਜਾ ਚਾਰ ਕਰਮਚਾਰੀ ਵਲੋਂ ਮੰਗੀ ਗਈ 25 ਹਜ਼ਾਰ ਦੀ ਰਿਸ਼ਵਤ ਇਕ ਮਰੀਜ਼ ਦੀ ਮੈਡੀਕਲ ਲੀਗਲ ਰਿਪੋਰਟ ਨੂੰ 326 ਧਾਰਾ ਵਿਚ ਬਦਲਣ ਦੇ ਸਬੰਧ ਵਿਚ ਮੰਗੀ ਜਾ ਰਹੀ ਸੀ । ਜਿਸਦੇ ਚਲਦਿਆਂ ਦੀਪਕ ਕੁਮਾਰ ਵਲੋਂ ਸਿਕਾਇਤਕਰਤਾ (Complainant) ਕੋਲੋਂ ਬੀਤੀ 21 ਅਗਸਤ ਨੂੰ 2 ਹਜ਼ਾਰ ਰੁਪਏ ਨਗਦ ਅਤੇ 48 ਹਜਾਰ ਰੁਪਏ ਗੂਗਲ ਪੇਅ ਆਪਣੀ ਪਤਨੀ ਦੇ ਅਕਾਊਂਟ ਵਿਚ ਲਏ ਜਾ ਚੁੱਕੇ ਹਨ ।

ਕੀ ਦੱਸਿਆ ਵਿਜੀਲੈਂਸ ਨੂੰ ਦਿੱਤੀ ਸਿਕਾਇਤ ਵਿਚ ਸਿ਼ਕਾਇਤਕਰਤਾ ਨੇ

ਜਾਣਕਾਰੀ ਅਨੁਸਾਰ ਜਿ਼ਲੇ ਅਧੀਨ ਆਉਂਦੇ ਪਿੰਡ ਦੇਊ ਦੇ ਨਿਵਾਸੀ ਚਰਨਜੀਤ ਸਿੰਘ ਵੱਲੋਂ ਵਿਜੀਲੈਂਸ ਵਿਭਾਗ ਨੂੰ ਸਿ਼਼ਕਾਇਤ ਦਰਜ ਕਰਵਾਈ ਗਈ ਸੀ ਕਿ ਤਰਨਤਾਰਨ ਸਿਵਲ ਹਸਪਤਾਲ ਅਧੀਨ ਆਉਂਦੇ ਮੁੜ ਵਸੇਬਾ ਕੇਂਦਰ ਪਿੰਡ ਠਰੂ ਵਿਖੇ ਤਾਇਨਾਤ ਬਤੌਰ ਦਰਜਾ ਚਾਰ ਕਰਮਚਾਰੀ ਦੀਪਕ ਕੁਮਾਰ ਪੁੱਤਰ ਰਾਜ ਕੁਮਾਰ ਵੱਲੋਂ ਪੁਲਸ ਥਾਣੇ ਵਿਚ ਚੱਲ ਰਹੀ ਕਾਰਵਾਈ ਦੌਰਾਨ ਲੱਗੀ ਸੱਟ ਨੂੰ 326 ਧਾਰਾ ਵਿਚ ਬਦਲਣ ਸਬੰਧੀ 1 ਲੱਖ 60 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ।

ਕਰਮਚਾਰੀ ਕਰ ਰਿਹਾ ਸੀ ਬਾਕੀ ਦੀ ਰਕਮ ਦੇਣ ਲਈ ਜੋਰ

ਇਸ ਤੋਂ ਇਲਾਵਾ ਦੀਪਕ ਕੁਮਾਰ ਵੱਲੋਂ ਮੰਗੀ ਗਈ ਰਿਸ਼ਵਤ ਦੌਰਾਨ ਸਿ਼ਕਾਇਤਕਰਤਾ ਵੱਲੋਂ ਬੀਤੀ 26 ਅਗਸਤ ਨੂੰ 20 ਹਜ਼ਾਰ ਰੁਪਏ ਫਿਰ ਆਪਣੀ ਪਤਨੀ ਕੁਲਦੀਪ ਕੌਰ ਦੇ ਖਾਤੇ ਵਿਚ ਟ੍ਰਾਂਸਫਰ ਕੀਤੇ ਗਏ । ਜਿਸ ਤੋਂ ਬਾਅਦ ਦੀਪਕ ਕੁਮਾਰ ਬਾਕੀ ਦੀ ਰਾਸ਼ੀ ਮੰਗਣ ਲਈ ਜ਼ੋਰ ਪਾ ਰਿਹਾ ਸੀ ਤਾਂ ਜੋ ਜਲਦ 326 ਦੀ ਰਿਪੋਰਟ ਡਾਕਟਰ ਪਾਸੋਂ ਕਥਿਤ ਮਿਲੀ ਭੁਗਤ ਕਰਕੇ ਜਾਰੀ ਕਰਵਾਈ ਜਾ ਸਕੇ ।

ਇਸ ਸਿਕਾਇਤ ਤੋਂ ਬਾਅਦ ਵਿਜੀਲੈਂਸ ਵਿਭਾਗ ਦੀ ਇਕ ਟੀਮ ਵੱਲੋਂ ਤਰਨਤਾਰਨ ਸਿਵਲ ਹਸਪਤਾਲ ਵਿਖੇ ਰੱਖੇ ਗਏ ਸਮੇਂ ਦੇ ਅਨੁਸਾਰ ਜਦੋਂ ਦੀਪਕ ਕੁਮਾਰ ਚਰਨਜੀਤ ਸਿੰਘ ਪਾਸੋਂ 25000 ਦੀ ਰਕਮ ਲੈਣ ਲਈ ਪੁੱਜਾ ਤਾਂ ਉਸ ਨੂੰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ।

ਅਮਰੀਕਾ ਦੇ ਇਰਾਨ ‘ਤੇ ਹਮਲੇ ਕਾਰਨ ਵਿਆਹ ਸਮਾਗਮ ਵਿਚ 5 ਦੀ ਮੌਤ

0
America Attack

ਅਮਰੀਕਾ, 2 ਸਤੰਬਰ 2026 : ਅਮਰੀਕਾ (America) ਦੀ ਇਰਾਨ ‘ਤੇ ਲਗਾਤਾਰ ਚੱਲ ਰਹੀ ਹਮਲਾਵਰ ਸਰਗਰਮੀਆਂ ਦੇ ਚਲਦਿਆਂ ਵਿਆਹ ਸਮਾਗਮ ਵਿਚ ਹਮਲੇ ਕਾਰਨ ਪੰਜ ਦੀ ਮੌਤ (Death) ਹੋ ਗਈ ਹੈ ।

ਕੀ ਆਖਿਆ ਈਰਾਨ ਨੇ

ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਸੈਂਟਰਲ ਕਮਾਂਡ (US Central Command) ਵਲੋਂ ਜੋ ਇਰਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਦੇ ਚਲਦਿਆਂ ਇਕ ਵਿਆਹ ਸਮਾਗਮ ਨੂੰ ਵੀ ਨਿਸ਼ਾਨਾ ਬਣਾ ਦਿੱਤਾ ਗਿਆ ਹੈ ਦੇ ਚਲਦਿਆਂ ਜਿਥੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 50 ਵਿਅਕਤੀ ਜਖਮੀ (Injured) ਹੋ ਗਏ ਹਨ ਸਬੰਧੀ ਈਰਾਨ ਅਨੁਸਾਰ ਦੱਖਣੀ ਇਰਾਨ ਦੇ ਸਿਰਿਕ ਖੇਤਰ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ । ਇਸ ਵਿੱਚ ਪੰਜ ਲੋਕ ਮਾਰੇ ਗਏ ਅਤੇ 50 ਤੋਂ ਵੱਧ ਜ਼ਖ਼ਮੀ ਹੋ ਗਏ। ਹਮਲੇ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਅਤੇ ਤਸਵੀਰਾਂ ਵਿੱਚ ਜ਼ਖ਼ਮੀ ਬੱਚੇ ਹਸਪਤਾਲ ਵਿੱਚ ਇਲਾਜ ਕਰਵਾਉਂਦੇ ਹੋਏ ਦਿਸ ਰਹੇ ਹਨ ।

ਕੀ ਆਖਿਆ ਅਮਰੀਕੀ ਰਾਸ਼ਟਰਪਤੀ ਨੇ

ਰਿਪੋਰਟਾਂ ਅਨੁਸਾਰ ਇਰਾਨ ਦੇ ਖੁਜ਼ੇਸਤਾਨ ਸੂਬੇ ਵਿੱਚ ਅਮਰੀਕਾ ਦੇ ਇੱਕ ਹਮਲੇ ਵਿੱਚ ਸੱਤ ਲੋਕ ਮਾਰੇ ਗਏ ਅਤੇ ਅੱਠ ਜ਼ਖ਼ਮੀ ਹੋ ਗਏ । ਇਸ ਦੇ ਜਵਾਬ ਵਿੱਚ, ਇਰਾਨ ਨੇ ਜੌਰਡਨ ਅਤੇ ਬਹਿਰੀਨ ਵਿੱਚ ਅਮਰੀਕੀ ਫੌਜੀ ਅੱਡਿਆਂ (American military bases) ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ । ਇਸ ਦੌਰਾਨ ਅਮਰੀਕੀ ਰਾਸ਼ਟਰਪਤੀ (US President) ਡੋਨਾਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਕਿਸੇ ਸਮਝੌਤੇ ਦੀ ਕੋਈ ਲੋੜ ਨਹੀਂ ਹੈ । ਟਰੰਪ ਅਨੁਸਾਰ ਅਮਰੀਕਾ ਦਾ ‘ਸਟਰੇਟ ਆਫ਼ ਹੋਰਮੁਜ਼`’ਤੇ ਲਗਭਗ ਪੂਰਾ ਕੰਟਰੋਲ ਹੈ ਅਤੇ ਇਰਾਨ ਦੀ ਆਰਥਿਕਤਾ ਡਿੱਗ ਰਹੀ ਹੈ ।

ਪੱਛਮੀ ਬੰਗਾਲ `ਚ ਜਨਤਕ ਥਾਵਾਂ `ਤੇ ਥੁੱਕਣ `ਤੇ ਲੱਗੇਗਾ 100 ਰੁਪਏ ਜੁਰਮਾਨਾ

0
West Bengal

ਕੋਲਕਾਤਾ, 2 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਪੱਛਮ ਬੰਗਾਲ (West Bengal) ਵਿਖੇ ਜਨਤਕ ਥਾਵਾਂ ‘ਤੇ ਥੁੱਕਣ ‘ਤੇ 100 ਰੁਪਏ ਦਾ ਜੁਰਮਾਨਾ (Fine) ਲਗਾਏ ਜਾਣ ਦੀ ਪ੍ਰਣਾਲੀ ਸ਼ੁਰੂ ਕੀਤੇ ਜਾਣ ਦਾ ਸਮਾਚਾਰ ਹੈ ।

ਹੋਰ ਕੀ ਕੀ ਆਖਿਆ ਗਿਆ ਹੈ ਸਰਕਾਰ ਵਲੋਂ

ਮਿਲੀ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਸਰਕਾਰ ਵਲੋਂ ਜੋ ਮੰਗਲਵਾਰ ਨੂੰ ਇਕ ਹੁਕਮ ਜਾਰੀ ਕਰਦਿਆਂ ਜਨਤਕ ਥਾਵਾਂ ‘ਤੇ ਥੁੱਕਣ (Spitting in public places) ਵਾਲਿਆਂ ਨੂੰ 100 ਰੁਪਏ ਜੁਰਮਾਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਦੇ ਚਲਦਿਆਂ ਸ਼ਹਿਰੀ ਨਿਗਮਾਂ ‘ਚ ਘਰਾਂ ਵਿਚੋਂ ਨਿਕਲਣ ਵਾਲੇ ਕੂੜੇ ਦੀ ਨਿਗਰਾਨੀ ਲਈ ਇਕ ਕਿਊ. ਆਰ.-ਆਧਾਰਤ ਪ੍ਰਣਾਲੀ ਸ਼ੁਰੂ ਕਰਦਿਆਂ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਘਰ ‘ਚ ਹੀ ਵੱਖ-ਵੱਖ ਕਰਨ ਲਈ ਕਿਹਾ ਗਿਆ ਹੈ ।

ਹਰ ਘਰ ਨੂੰ ਦਿੱਤਾ ਜਾਵੇਗਾ ਕਿਉ ਆਰ ਕੋਡ

ਜਿਕਰਯੋਗ ਹੈ ਕਿ ਇਸ ਪਹਿਲ ਕਦਮੀ ਹੇਠ ਹਰ ਘਰ ਨੂੰ ਇਕ ਕਿਉ. ਆਰ. ਕੋਡ ਦਿੱਤਾ ਜਾਵੇਗਾ, ਜਿਸ ਨਾਲ ਨਗਰ ਨਿਗਮ (Municipal Corporation) ਦੇ ਕਰਮਚਾਰੀ ਕੂੜਾ ਵੱਖ ਕਰਨ ਦੇ ਨਿਯਮਾਂ ਦੀ ਪਾਲਣਾ ਨੂੰ ਰਿਕਾਰਡ ਕਰ ਸਕਣਗੇ ਅਤੇ ਰੀਅਲ ਟਾਈਮ ‘ਚ ਫੀਡਬੈਕ ਅਪਲੋਡ ਕਰ ਸਕਣਗੇ ।

ਸ਼ਹਿਰੀ ਵਿਕਾਸ ਅਤੇ ਨਗਰਪਾਲਿਕਾ ਮਾਮਲਿਆਂ (ਯੂ. ਡੀ. ਐੱਮ. ਏ.) ਦੀ ਮੰਤਰੀ ਅਗਨੀ ਮਿਤਰਾ ਪਾਲ ਵੱਲੋਂ ਐਲਾਨੀ ਗਈ ਇਸ ਪਹਿਲ ਕਦਮੀ ਹੇਠ ਖੁੱਲ੍ਹੇ ‘ਚ ਪਖਾਨਾ ਜਾਂ ਪਿਸ਼ਾਬ ਕਰਨ, ਕੂੜਾ ਖਿਲਾਰਨ, ਗੈਰ-ਕਾਨੂੰਨੀ ਢੰਗ ਨਾਲ ਕੂੜਾ ਸੁੱਟਣ ਅਤੇ ਪਾਬੰਦੀਸ਼ੁਦਾ ਪਲਾਸਟਿਕ ਬੈਗਾਂ ਦੀ ਵਰਤੋਂ ਕਰਨ ਜਾਂ ਉਨ੍ਹਾਂ ਨੂੰ ਕੋਲ ਰੱਖਣ ‘ਤੇ 200 ਰੁਪਏ ਦਾ `ਡਿਜੀਟਲ ਸਪੌਟ ਫਾਈਨ`ਲਾਇਆ ਜਾਵੇਗਾ ।

ਤਿੰਨ ਵਿਅਕਤੀ ਅੰਮ੍ਰਿਤਸਰ ਵਿਖੇ ਕਰੋੜਾਂ ਦੀ ਹੈਰੋਇਨ ਸਮੇਤ ਕੀਤੇ ਗ੍ਰਿਫਤਾਰ

0
Heroin

ਅੰਮ੍ਰਿਤਸਰ, 2 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਪੁਲਸ ਤੇ ਬੀ. ਐਸ. ਐਫ. ਵਲੋਂ ਸਾਂਝੀ ਕਾਰਵਾਈ ਤਹਿਤ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜੋ ਪੁਲਸ ਤੇ ਬੀ. ਐਸ. ਐਫ. ਨੇ ਸਾਂਝੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਹੈਰੋਇਨ (Heroin) ਸਮੇਤ ਗ੍ਰਿ਼ਫਤਾਰ ਕੀਤਾ ਗਿਆ ਹੈ ਵਿਚ ਦੋਹਾਂ ਦੀ ਪਛਾਣ ਸੁਖਦਿਆਲ ਸਿੰਘ, ਹਰਦੇਵ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨਾਂ ਦੇ ਤੌਰ ਤੇ ਹੋਈ ਹੈ ।

ਕਿਸ ਕਿਸ ਕੋਲੋਂ ਕੀ-ਕੀ ਕੀਤਾ ਗਿਆ ਹੈ ਬਰਾਮਦ

ਪਹਿਲੇ ਮਾਮਲੇ ਵਿਚ ਜਿਨ੍ਹਾਂ ਦੋਹਾਂ ਵਿਅਕਤੀਆਂ ਸੁਖਦਿਆਲ ਸਿੰਘ ਅਤੇ ਹਰਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ ਬੀ. ਐਸ. ਐਫ. ਦੀ ਮਹਾਵਾ ਬਾਰਡਰ ਆਉਟਪੋਸਟ ਦੇ ਖੇਤਰ ਵਿਚੋਂ 591 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ । ਇਸ ਤੋਂ ਇਲਾਵਾ ਇਨ੍ਹਾਂ ਕੋਲੋਂ ਇਕ ਮੋਬਾਇਲ ਫੋਨ, 1120 ਰੁਪਏ ਦੀ ਨਗਦੀ ਅਤੇ ਇਕ ਮੋਟਰਸਾਈਕਲ ਵੀ ਜਬਤ ਕੀਤਾ ਗਿਆ ਹੈ । ਇਸੇ ਤਰ੍ਹਾਂ ਮੋਡੇ ਦੇ ਵਸਨੀਕ ਮਨਪ੍ਰੀਤ ਸਿੰਘ ਉਰਫ਼ ਮੰਨਾ ਕੋਲੋਂ ਦੋ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ।

ਤਿੰਨ ਵਿਰੁੱਧ ਕੀ ਮਾਮਲਾ ਕੀਤਾ ਗਿਆ ਹੈ ਦਰਜ

ਉਪਰੋਕਤ ਤਿੰਨਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ (N. D. P. S. Act) ਦੀ ਧਾਰਾ 21-ਸੀ. ਅਤੇ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਇਸੇ ਤਰ੍ਹਾਂ ਇਕ ਹੋਰ ਕਾਰਵਾਈ ਦੌਰਾਨ ਬੀ. ਐਸ. ਐਫ. ਦੀ ਪੁਲਮੋਰਨ ਬਾਰਡਰ ਆਊਟ ਪੋਸਟ ਨੇੜਲੇ ਖੇਤਰ ਵਿਚੋਂ ਇਕ ਸ਼ੱਕੀ ਪੈਕੇਟ ਬਰਾਮਦ ਕੀਤਾ ਗਿਆ ਹੈ, ਜਿਸ ਦਾ ਭਾਰ 578 ਗ੍ਰਾਮ ਸੀ ਦੇ ਚਲਦਿਆਂ ਨਸ਼ੀਲਾ ਪਦਾਰਥ ਹੋਣ ਕਾਰਨ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।