ਮੋਟਰਸਾਈਕਲ-ਕਾਰ ਦੀ ਟੱਕਰ ਤੋਂ ਬਾਅਦ ਝਗੜੇ ਦੌਰਾਨ ਕੀਤਾ ਨੌਜਵਾਨ ਦਾ ਕਤਲ

0
31
Nangal Murder

ਨੰਗਲ, 17 ਅਕਤੂਬਰ 2026 : ਪੰਜਾਬ ਦੇ ਸ਼ਹਿਰ ਨੰਗਲ (Nangal) ਦੇ ਪਿੰਡ ਮੋਜੋਵਾਲ ਵਿਖੇ ਮੋਟਰਸਾਈਕਲ-ਕਾਰ ਦੀ ਟੱਕਰ ਤੋਂ ਬਾਅਦ ਹੋਏ ਝਗੜੇ ਤੋਂ ਬਾਅਦ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਨੰਗਲ ਦੇ ਜਿਸ ਪਿੰਡ ਮੋਜੋਵਾਲ ਵਿਖੇ ਬੀਤੇ ਦਿਨ ਦਿਹਾੜੇ ਕੁੱਝ ਨੌਜਵਾਨਾਂ ਵਲੋ ਇਕ ਛੋਟੀ ਜਿਹੀ ਮੋਟਰਸਾਈਕਲ-ਕਾਰ ਟੱਕਰ ਤੋਂ ਬਾਅਦ ਪੈਦਾ ਹੋਏ ਝਗੜੇ ਚਲਦਿਆਂ ਇਕ ਨੌਜਵਾਨ ਦਾ ਤੇਜਧਾਰ ਹਥਿਆਰਾਂ (Sharp weapons) ਨਾਲ ਕਤਲ ਹੀ ਕਰ ਦਿੱਤਾ ਗਿਆ ਵਿਚ ਨੌਜਵਾਨ ਦੀ ਪਛਾਣ ਅਨਮੋਲ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਹਮਲੇ ਵਿਚ ਭੁਪਿੰਦਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਹੈ ।

ਕਿਵੇਂ ਵਾਪਰਿਆ ਘਟਨਾਕ੍ਰਮ

ਪ੍ਰਾਪਤ ਸੂਚਨਾ ਮੁਤਾਬਕ ਅਨਮੋਲ ਸਿੰਘ ਜਦੋਂ ਆਪਣੇ ਦੋ ਹੋਰ ਸਾਥੀਆਂ ਨਾਲ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਨੰਗਲ ਵੱਲ ਆ ਰਿਹਾ ਸੀ ਤਾਂ ਇਸੇ ਦੌਰਾਨ ਨੰਗਲ ਤੋਂ ਮੋਜੋਵਾਲ ਵੱਲ ਜਾ ਰਹੇ ਮੋਟਰਸਾਈਕਲ ਸਵਾਰ ਨਾਲ ਕਾਰ ਦੀ ਟੱਕਰ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ, ਜੋ ਦੇਖਦੇ ਹੀ ਦੇਖਦੇ ਹਿੰਸਕ ਝੜਪ ਵਿੱਚ ਬਦਲ ਗਿਆ । ਜ਼ਖ਼ਮੀ ਭੁਪਿੰਦਰ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਿੱਚ ਉਸ ਦਾ ਸਾਥੀ ਆਪਣੀ ਜਾਨ ਗੁਆ ਬੈਠਾ, ਜਦਕਿ ਉਹ ਖੁਦ ਵੀ ਗੰਭੀਰ ਜ਼ਖ਼ਮੀ ਹੋ ਗਿਆ ।

LEAVE A REPLY

Please enter your comment!
Please enter your name here