Home Blog Page 309

ਈ. ਡੀ. ਨੇ ਕੀਤੀ ਸਸਪੈਂਡ ਡੀ. ਆਈ. ਜੀ. ਭੁੱਲਰ ਦੇ ਖਾਤਿਆਂ ਦੀ ਜਾਂਚ

0
D. I. G. Bhullar

ਚੰਡੀਗੜ੍ਹ, 16 ਨਵੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਪੰਜਾਬ ਦੇ ਰੋਪੜ ਰੇਂਜ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਰਿਸ਼ਵਤ ਕਾਂਡ ਦੀ ਜਾਂਚ ਸ਼ੁਰੂ ਕਰਦਿਆਂ ਖਾਤਿਆਂ ਦੀ ਜਾਂਚ ਕੀਤੀ ।

ਈ. ਡੀ. ਨੇ ਕਿਸ ਕਿਸ ਬੈਂਕ ਦੇ ਮੈਨੇਜਰਾਂ ਨੂੰ ਪੱਤਰ ਲਿਖਿਆ ਹੈ

ਪ੍ਰਾਪਤ ਜਾਣਕਾਰੀ ਰਿਸ਼ਵਤ ਮਾਮਲੇ ਵਿਚ ਜੇਲ ਵਿਚ ਬੰਦ ਸਸਪੈਂਡ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਦੇ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਏਜੰਸੀ ਈ. ਡੀ. ਨੇ 7 ਬੈਂਕਾਂ ਦੇ ਮੈਨੇਜਰਾਂ ਨੂੰ ਪੱਤਰ ਲਿਖਿਆ ਹੈ ਤੇ ਭੁੱਲਰ ਦੇ ਬੈਂਕ ਖਾਤਿਆਂ ਵਿਚ ਹੋਈ ਟ੍ਰਾਂਜੈਕਸ਼ਨ ਦੀ ਜਾਣਕਾਰੀ ਮੰਗੀ ਹੈ । ਇਕ ਲੱਖ ਤੋਂ ਤੋਂ ਉਪਰ ਭੁੱਲਰ ਦੇ ਵੱਖ-ਵੱਖ ਬੈਂਕ ਖਾਤਿਆਂ (Bank accounts) ’ਚ ਜਿੰਨੀ ਵਾਰ ਵੀ ਟ੍ਰਾਂਜੈਕਸ਼ਨ ਹੋਈ ਹੈ ਅਤੇ ਉਨ੍ਹਾਂ ਨੇ ਕਿਹੜੇ-ਕਿਹੜੇ ਲੋਕਾਂ ਨੂੰ ਰਾਸ਼ੀ ਭੇਜੀ ਹੈ ਉਨ੍ਹਾਂ ਸਭ ਜਾਣਕਾਰੀ ਮੰਗੀ ਹੈ । ਈ. ਡੀ. ਨੇ ਭੁੱਲਰ ਦੇ ਖ਼ਿਲਾਫ਼ ਪੀ. ਐਮ. ਐਲ. ਏ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ । ਈ. ਡੀ. ਭੁੱਲਰ ਦੀ ਬੇਨਾਮੀ ਸੰਪਤੀਆਂ ਦਾ ਵੀ ਪਤਾ ਲਗਾ ਰਹੀ ਹੈ। ਜਲਦੀ ਹੀ ਈ. ਡੀ. ਭੁੱਲਰ ਦੀ ਸੰਪਤੀਆਂ ਨੂੰ ਅਟੈਚ ਕਰਨ ਦੀ ਕਾਰਵਾਈ ਵੀ ਸ਼ੁਰੂ ਕਰੇਗੀ ।

Read More : ਸਾਬਕਾ ਡੀ. ਆਈ. ਜੀ. ਭੁੱਲਰ ਦਾ ਮਿਲਿਆ 144 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ

ਦੜ੍ਹਾ ਸੱਟਾ ਲਗਾਉਂਦਿਆਂ ਇਕ ਤੇ ਕੇਸ ਦਰਜ

0
Excise Act

ਪਟਿਆਲਾ, 16 ਨਵੰਬਰ 2025 : ਥਾਣਾ ਲਾਹੌਰੀ ਗੇਟ (Police Station Lahori Gate) ਪਟਿਆਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਦੜ੍ਹਾ ਸੱਟਾ ਲਗਾਉਣ ਤੇ ਗੈਂਬਲਿੰਗ ਐਕਟ (Gambling Act)  ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਵੀ ਪਾਹਵਾ ਪੁੱਤਰ ਦਵਿੰਦਰ ਪਾਹਵਾ ਵਾਸੀ ਮਕਾਨ ਨੰ. 99-ਬੀ ਗਲੀ ਨੰ.4 ਰਣਜੀਤ ਨਗਰ ਸਿਊਣਾ ਰੋਡ ਪਟਿਆਲਾ ਸ਼ਾਮਲ ਹੈ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਕਾਰਵਾਈ

ਪੁਲਸ ਮੁਤਾਬਕ ਏ. ਐਸ. ਆਈ. ਪ੍ਰੀਤਮ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਬਿਸ਼ਨ ਨਗਰ ਪਟਿਆਲਾ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਉਕਤ ਵਿਅਕਤੀ ਬੰਨਾਂ ਰੋਡ ਸਿ਼ਵ ਮੰਦਰ ਕੋਲ ਦੜ੍ਹਾ ਸੱਟਾ (Sure bet) ਲਗਾ ਰਿਹਾ ਹੈ, ਜਿਸ ਤੇ ਰੇਡ ਕਰਨ ਤੇ 5470 ਰੁਪਏ ਦੜ੍ਹੇ ਸੱਟੇ ਦੇ ਵੀ ਬਰਾਮਦ ਹੋਏ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More  : ਥਾਣਾ ਪਸਿਆਣਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਚੋਰੀ ਦਾ ਕੇਸ ਦਰਜ

ਟਰੱਕ ਡਰਾਈਵਰ ਵਿਰੁੱਧ ਟਰੱਕ ਲਿਆ ਕੇ ਮਾਰਨ ਤੇ ਕੇਸ ਦਰਜ

0
Case registered

ਪਟਿਆਲਾ, 16 ਨਵੰਬਰ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਪੁਲਸ ਨੇ ਟਰੱਕ ਡਰਾਈਵਰ ਵਿਰੁੱਧ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਟਰੱਕ ਲਿਆ ਕੇ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਵੱਖ-ਵੱਖ ਧਾਰਾਵਾਂ 281, 106, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਏਕਮਕਾਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਬਰਾਸ ਜਿਲਾ ਫਤਿਹਗੜ੍ਹ ਸਾਹਿਬ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਿਮਰਨਜੀਤ ਸਿੰਘ (Complainant Simranjit Singh) ਪੁੱਤਰ ਹਰਭਜਨ ਸਿੰਘ ਵਾਸੀ ਮਕਾਨ ਨੰ. 11 ਗਲੀ ਨੰ. 07 ਵਿਕਾਸ ਨਗਰ ਪਟਿਆਲਾ ਨੇ ਦੱਸਿਆ ਕਿ 14 ਨਵੰਬਰ ਨੂੰ ਉਹ ਆਪਣੇ ਭਰਾ ਗੁਰਿੰਦਰਜੀਤ ਸਿੰਘ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਅਰਬਨ ਐਸਟੇਟ ਫੇਜ-2 ਪਟਿਆਲਾ ਬਾਈਪਾਸ ਰੋਡ ਤੇ ਜਾ ਰਿਹਾ ਸੀ ਕਿ ਉਕਤ ਟਰੱਕ ਡਰਾਈਵਰ ਨੇ ਆਪਣਾ ਟਰੱਕ ਤੇਜ ਰਫ਼ਤਾਰ ਤੇ ਲਾਪ੍ਰਵਾਹੀ (Truck speeding and reckless driving) ਨਾਲ ਲਿਆ ਕੇ ਉਨ੍ਹਾਂ ਵਿਚ ਮਾਰਿਆ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਉਸਦੇ ਭਰਾ ਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕਾਰ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਮਾਰਨ ਕਰਕੇ ਮੌਤ ਹੋ ਜਾਣ ਤੇ ਕੇਸ ਦਰਜ

ਪੰਜਾਬ ਨੇ ਪੰਜਾਬ ਨੇ ਇੱਕ ਸ਼ਾਨਦਾਰ ਕਲਾਤਮਕ ਪ੍ਰਤਿਭਾ ਗੁਆਈ : ਕੁਲਤਾਰ ਸਿੰਘ ਸੰਧਵਾਂ

0
Kultar Singh Sandhwan

ਪਟਿਆਲਾ, 15 ਨਵੰਬਰ 2025 : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਚਿੱਤਰਕਾਰ ਗੋਬਿੰਦਰ ਸੋਹਲ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦਾ ਬੀਤੇ ਦਿਨੀ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ ।

ਪੰਜਾਬ ਨੇ ਇੱਕ ਸ਼ਾਨਦਾਰ ਕਲਾਤਮਕ ਪ੍ਰਤਿਭਾ ਗੁਆ ਦਿੱਤੀ ਹੈ : ਸਪੀਕਰ ਸੰਧਵਾਂ

ਸਪੀਕਰ ਸੰਧਵਾਂ ਨੇ ਸੋਗ ਵਿੱਚ ਡੁੱਬੇ ਪਰਿਵਾਰ ਦੇ ਨਿਵਾਸ ਸਥਾਨ ‘ਤੇ ਜਾ ਕੇ ਸੋਹਲ ਦੀ ਪਤਨੀ ਸ਼੍ਰੀਮਤੀ ਸੀਮਾ ਸੋਹਲ, ਪੁੱਤਰ ਅੰਗਦ ਸੋਹਲ, ਧੀ ਸੀਰਤ ਸੋਹਲ ਅਤੇ ਹੋਰ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਨੇ ਇੱਕ ਸ਼ਾਨਦਾਰ ਕਲਾਤਮਕ ਪ੍ਰਤਿਭਾ ਗੁਆ ਦਿੱਤੀ ਹੈ, ਜਿਸਦਾ ਕਲਾ ਦੀ ਦੁਨੀਆ ਵਿੱਚ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਵਿਛੜੀ ਆਤਮਾ ਦੀ ਸਦੀਵੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ ।

ਸੰਧਵਾਂ ਨੇ ਪ੍ਰਸਿੱਧ ਚਿੱਤਰਕਾਰ ਗੋਬਿੰਦਰ ਸੋਹਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗੋਬਿੰਦਰ ਸੋਹਲ (Gobindar Sohal) ਦੀ ਕਲਾਤਮਕ ਯਾਤਰਾ ਨੇ ਪੰਜਾਬ ਲਈ ਬਹੁਤ ਮਾਣ ਵਧਾਇਆ ਹੈ ਅਤੇ ਕਲਾਕਾਰਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ । ਉਨ੍ਹਾਂ ਦਾ ਬੇਵਕਤ ਚਲਾਣਾ ਕਲਾ ਦੀ ਦੁਨੀਆ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ । ਸਪੀਕਰ ਸੰਧਵਾਂ ਨੇ ਦੱਸਿਆ ਕਿ ਲਲਿਤ ਕਲਾ ਦੇ ਖੇਤਰ ਵਿੱਚ ਇੱਕ ਪ੍ਰਸਿੱਧ ਨਾਮ, ਗੋਬਿੰਦਰ ਸੋਹਲ ਨੇ ਨਾਰਵੇ ਦੀ ਓਸਲੋ ਯੂਨੀਵਰਸਿਟੀ ਤੋਂ ਲਲਿਤ ਕਲਾ ਵਿੱਚ ਆਪਣੀ ਡਿਗਰੀ ਪੂਰੀ ਕੀਤੀ ।

ਸੋਹਲ ਨਾਲ ਉਨ੍ਹਾਂ ਦੀ ਨਿੱਜੀ ਸਾਂਝ ਰਹੀ ਹੈ : ਸਪੀਕਰ

ਉਨ੍ਹਾਂ ਕਿਹਾ ਕਿ ਸੋਹਲ ਨਾਲ ਉਨ੍ਹਾਂ ਦੀ ਨਿੱਜੀ ਸਾਂਝ ਰਹੀ ਹੈ ਅਤੇ ਇਸ ਚਿੱਤਰਕਾਰ ਨੇ ਆਪਣੇ ਪੂਰੇ ਕਰੀਅਰ ਦੌਰਾਨ ਬਹੁਤ ਸਤਿਕਾਰ ਅਤੇ ਮਾਨਤਾ ਪ੍ਰਾਪਤ ਕੀਤੀ, ਜਿਸ ਵਿੱਚ ਪੰਜਾਬ ਰਾਜ ਪੁਰਸਕਾਰ, ਫਖਰ-ਏ-ਕੌਮ, ਰਾਸ਼ਟਰੀ ਪੁਰਸਕਾਰ (ਗੋਆ), ਅੰਤਰਰਾਸ਼ਟਰੀ ਪੁਰਸਕਾਰ (ਨਾਰਵੇ), ਪਟਿਆਲਾ ਰਤਨ, ਪੰਜਾਬ ਰਤਨ, ਕਲਾ ਰਤਨ, ਅਤੇ ਲਾਈਫਟਾਈਮ ਅਚੀਵਮੈਂਟ ਅਵਾਰਡ ਸਮੇਤ ਕਈ ਵੱਕਾਰੀ ਸਨਮਾਨ ਪ੍ਰਾਪਤ ਕੀਤੇ ।

ਗੋਬਿੰਦਰ ਸੋਹਲ ਦਾ ਬੇਵਕਤ ਚਲਾਣਾ ਕਲਾ ਦੀ ਦੁਨੀਆ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗੋਬਿੰਦਰ ਸੋਹਲ ਦੀਆਂ ਸ਼ਾਹਕਾਰ ਪੇਂਟਿੰਗਾਂ, ਭਗਤ ਸਿੰਘ ਵਲੋਂ ਬ੍ਰਿਟਿਸ਼ ਅਫਸਰ ਦੀ ਉਡੀਕ, ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ, ਭਾਈ ਘਨਈਆ, ਮਿਲਖਾ ਸਿੰਘ, ਮੇਜਰ ਧਿਆਨ ਚੰਦ, ਦੁਰਗਾ ਮਾਤਾ, ਅਤੇ ਹੋਰ ਬਹੁਤ, ਨੇ ਕਲਾ ਪ੍ਰੇਮੀਆਂ ‘ਤੇ ਇੱਕ ਅਮਿੱਟ ਛਾਪ ਛੱਡੀ ਹੈ ।

ਗੋਬਿੰਦਰ ਸੋਹਲ ਦੀ ਕਲਾਤਮਕ ਵਿਰਾਸਤ ਪੰਜਾਬ ਤੋਂ ਵੀ ਬਾਹਰ ਬਹੁਤ ਦੂਰ ਤੱਕ ਫੈਲੀ ਹੋਈ ਹੈ

ਜਿਕਰਯੋਗ ਹੈ ਕਿ ਗੋਬਿੰਦਰ ਸੋਹਲ ਦੀ ਕਲਾਤਮਕ ਵਿਰਾਸਤ ਪੰਜਾਬ ਤੋਂ ਵੀ ਬਾਹਰ ਬਹੁਤ ਦੂਰ ਤੱਕ ਫੈਲੀ ਹੋਈ ਹੈ । ਉਸ ਦੀਆਂ ਰਚਨਾਵਾਂ ਸਭਰਾਵਾਂ, ਖਡੂਰ ਸਾਹਿਬ, ਗਵਾਲੀਅਰ, ਨਾਨਕ ਦਰਬਾਰ (ਨਾਰਵੇ), ਓਨਟਾਰੀਓ ਖਾਲਸਾ ਦਰਬਾਰ (ਕੈਨੇਡਾ), ਦੇ ਨਾਲ-ਨਾਲ ਜਰਮਨੀ ਅਤੇ ਆਸਟ੍ਰੇਲੀਆ ਦੇ ਅਜਾਇਬ ਘਰਾਂ ਸਮੇਤ ਪ੍ਰਮੁੱਖ ਅਜਾਇਬ ਘਰਾਂ ਨੂੰ ਸਜਾ ਰਹੀਆਂ ਹਨ । ਉਸ ਦੀਆਂ ਪੇਂਟਿੰਗਾਂ ਨਿੱਜੀ ਸੰਗ੍ਰਹਿ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੇ ਡਰਾਇੰਗ ਰੂਮਾਂ ਵਿੱਚ ਵੀ ਪ੍ਰਦਰਸ਼ਿਤ ਹਨ । ਉਸ ਦੇ ਕੰਮ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਨਾਰਵੇ ਦੇ ਰਾਜੇ ਦਾ ਚਿੱਤਰ ਹੈ ਜਿਸਨੂੰ ਇੱਕ ਪੰਜਾਬੀ ਰਾਜੇ ਵਜੋਂ ਦਰਸਾਇਆ ਗਿਆ ਹੈ, ਜੋ ਕਿ ਰਾਜੇ ਦੇ ਨਿੱਜੀ ਅਜਾਇਬ ਘਰ ਨੂੰ ਸ਼ਿੰਗਾਰ ਰਹੀ ਹੈ ।

ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ

ਅੱਜ ਪਿੰਡ ਬਾਰਨ ਦੇ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਵਿਖੇ ਗੋਬਿੰਦਰ ਸੋਹਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ (Funeral prayers and tribute ceremony) ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਮੌਕੇ ਸਾਬਕਾ ਡੀ. ਪੀ. ਆਰ. ਓ. ਉਜਾਗਰ ਸਿੰਘ ਸਮੇਤ ਪੀ. ਏ. ਮਨਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ ।

Read More : ਕੁਲਤਾਰ ਸਿੰਘ ਸੰਧਵਾਂ ਨੇ ਗਵਰਨਰ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ 

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਕੀਰਤਨ ਸਮਾਗਮ ਆਯੋਜਿਤ

0
Kirtan event

ਪਾਤੜਾਂ, 15 ਨਵੰਬਰ 2025 : ਪੰਜਾਬ ਸਰਕਾਰ ਵੱਲੋਂ ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ (Blessed be the King of India, Shri Guru Tegh Bahadur Sahib Ji.) ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਅੱਜ ਪਿੰਡ ਬਹਿਰ ਸਹਿਬ (Village Bahr Sahab) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਅਸਥਾਨ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਸਮਾਗਮ (Kirtan event)  ਕਰਵਾਏ ਗਏ ।

ਰਾਗੀ ਜਥੇ ਨੇ ਕੀਤਾ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ

ਇਸ ਮੌਕੇ ਭਾਈ ਅਨੂਪ ਸਿੰਘ, ਲਖਵਿੰਦਰ ਸਿੰਘ ਤੇ ਗਗਨਦੀਪ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ (Gurbani Kirtan) ਰਾਹੀਂ ਸੰਗਤ ਨੂੰ ਨਿਹਾਲ ਕੀਤਾ । ਹੈਡ ਗ੍ਰੰਥੀ ਮਹਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਜੀਵਨ ਤੇ ਗੁਰਬਾਣੀ ਸਮੇਤ ਉਨ੍ਹਾਂ ਦੀ ਸ਼ਹਾਦਤ ਦੇ ਬਿਰਤਾਂਤ ਨੂੰ ਬਿਆਨ ਕੀਤਾ । ਇਸ ਪਵਿੱਤਰ ਦਿਹਾੜੇ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਐਸ ਡੀ ਐਮ ਅਸ਼ੋਕ ਕੁਮਾਰ ਸਮੇਤ ਵੱਡੀ ਗਿਣਤੀ ਸੰਗਤ ਗੁਰੂ ਚਰਨਾਂ ਵਿੱਚ ਨਤਮਸਤਕ ਹੋਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ।

ਵਿਧਾਇਕ, ਐਸ. ਡੀ. ਐਮ. ਤੇ ਵੱਡੀ ਗਿਣਤੀ ਸੰਗਤ ਨੇ ਗੁਰੂ ਸਾਹਿਬ ਨੂੰ ਕੀਤਾ ਯਾਦ

ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਦੱਸਿਆ ਕਿ ਹਿੰਦ ਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ (Sri Guru Tegh Bahadur Ji) ਦੀ ਸ਼ਹਾਦਤ ਕਿਸੇ ਇਕ ਧਰਮ ਜਾਂ ਫ਼ਿਰਕੇ ਲਈ ਨਹੀਂ ਸੀ, ਸਗੋਂ ਇਹ ਸਾਰੀ ਮਨੁੱਖਤਾ ਦੇ ਮੌਲਿਕ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਲਈ ਸੀ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਜੀ ਸਮੇਤ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ।

ਚਰਨ ਛੋਹ ਅਸਥਾਨ ਉੱਤੇ ਬਣੇ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਤੇ ਵਿਕਾਸ ਲਈ 50 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਜਾਰੀ ਕੀਤੀ

ਕੁਲਵੰਤ ਸਿੰਘ ਬਾਜ਼ੀਗਰ (Kulwant Singh Bazigar) ਨੇ ਕਿਹਾ ਕਿ ਗੁਰੂ ਸਾਹਿਬ ਦੇ ਚਰਨ ਛੋਹ ਅਸਥਾਨ ਉੱਤੇ ਬਣੇ ਗੁਰਦੁਆਰਾ ਸਾਹਿਬ (Gurdwara Sahib) ਦੀ ਸੁੰਦਰਤਾ ਤੇ ਵਿਕਾਸ ਲਈ 50 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਜਾਰੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਇਹ ਰਕਮ ਗੁਰਦੁਆਰਾ ਸਾਹਿਬ ਦੇ ਵਿਕਾਸ ਤੇ ਕੰਮਕਾਜ ਲਈ ਵਰਤੀ ਜਾਵੇਗੀ । ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਯਾਦਗਾਰੀ ਸਮਾਗਮਾਂ ਦੀ ਲੜੀ ਤਹਿਤ ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਲ ਰੋਡ ਵਿਖੇ 18 ਨਵੰਬਰ ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਮਹਾਨ ਕੀਰਤਨ ਸਮਾਗਮ ਕਰਵਾਇਆ ਜਾਵੇਗਾ ਅਤੇ 21 ਨਵੰਬਰ ਨੂੰ ਧਾਰਮਿਕ ਯਾਤਰਾ ਦੇ ਰੂਪ ਵਿੱਚ ਵਿਸ਼ਾਲ ਨਗਰ ਕੀਰਤਨ ਪਟਿਆਲਾ ਪਹੁੰਚ ਰਹੇ ਹਨ, ਜਿਸ ਲਈ ਸਮੂਹ ਸੰਗਤਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਬੇਨਤੀ ਹੈ ।

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ :  ਕੁਲਵੰਤ ਸਿੰਘ ਬਾਜ਼ੀਗਰ

ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਰਣਜੀਤ ਸਿੰਘ ਵਿਰਕ, ਬੀ. ਡੀ. ਪੀ. ਓ. ਬਘੇਲ ਸਿੰਘ, ਲਾਭ ਡਰੋਲੀ, ਹਰਦੀਪ ਸਰਪੰਚ ਠਰੂਆ, ਸੁਖਵਿੰਦਰ ਸਿੰਘ ਸਰਪੰਚ, ਅਰਸ਼ ਡਰੋਲੀ, ਮੱਖਣ ਸਰਪੰਚ, ਸਰਨਜੀਤ ਸਿੰਘ, ਦਵਿੰਦਰ ਸਿੰਘ ਕਾਨੂੰਗੋ ਹਰਦੀਪ ਸਿੰਘ ਪਟਵਾਰੀ, ਤਰਲੋਚਨ ਜੈਖਰ, ਬਾਬਾ ਬੀਰਾ ਅਰਨੋ, ਗੁਰਦੀਪ ਸਰਪੰਚ, ਪ੍ਰੀਤ ਸਿੰਘ, ਸਰਪੰਚ ਸਿੰਘ, ਹੈਪੀ ਸ਼ੇਰਗੜ੍ਹ, ਦਿਲਜੀਤ ਮੱਤਾ ਸਮੇਤ ਵੱਖ-ਵੱਖ ਆਗੂ ਤੇ ਸਕੂਲੀ ਵਿਦਿਆਰਥੀ, ਲੋਕਲ ਪ੍ਰਬੰਧਕ ਅਤੇ ਵੱਡੀ ਗਿਣਤੀ ਸੰਗਤ ਵੀ ਹਾਜ਼ਰ ਸੀ । ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਤੇ ਸੇਵਾ ਨਿਭਾਉਣ ਵਾਲਿਆਂ ਦਾ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ ।

Read More : ਕੋਟਲੀ ਤੇ ਦੋਦੜਾ ਗੁਰਦੁਆਰਾ ਸਾਹਿਬਾਨ ਵਿਖੇ ਕੀਰਤਨ ਆਯੋਜਿਤ

ਸੜਕ ਹਾਦਸੇ ਦੌਰਾਨ ਹੋਈ ਪਤੀ-ਪਤਨੀ ਸਮੇਤ ਇੱਕ ਨੌਜਵਾਨ ਦੀ ਮੌਤ

0
Road Accident

ਨਾਭਾ, 15 ਨਵੰਬਰ 2025 : ਬੀਤੀ ਦੇਰ ਰਾਤ ਨਾਭਾ ਪਟਿਆਲਾ ਸੜਕ (Nabha Patiala Road) ਤੇ ਵਾਪਰੇ ਸੜਕ ਹਾਦਸੇ ਦੌਰਾਨ ਪਤੀ ਪਤਨੀ ਸਮੇਤ ਤਿੰਨ ਦੀ ਮੌਤ ਹੋ ਜਾਣ ਦੀ ਜਾਣਕਾਰੀ ਹੈ ।

ਕਾਰ ਸਵਾਰ ਗੋਗੀ ਮਿੱਤਲ ਦੀ ਪਤਨੀ ਦੀ ਅਤੇ ਓ. ਡੀ. ਕਾਰ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਹੋ ਗਈ ਮੌਤ

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਾਭਾ ਦੇ ਸੰਗਤਪੁਰਾ ਮੁਹੱਲਾ ਵਾਸੀ ਪ੍ਰਵੀਨ ਮਿੱਤਲ ਗੋਗੀ (Praveen Mittal Gogi) ਆਪਣੀ ਪਤਨੀ ਨਾਲ ਪਟਿਆਲੇ ਤੋਂ ਨਾਭਾ ਸ਼ਹਿਰ ਵੱਲ ਆ ਰਿਹਾ ਸੀ ਤਾਂ ਰੋਹਟੀ ਪੁਲ ਨਜ਼ਦੀਕ ਉਹਨਾਂ ਦੀ ਕਾਰ ਅਤੇ ਨਾਭਾ ਤੋਂ ਪਟਿਆਲਾ ਵੱਲ ਜਾ ਰਹੀ ਓ. ਡੀ. ਕਾਰ ਅਚਨਚੇਤ ਆਪਸ ਵਿੱਚ ਟਕਰਾ ਕੇ ਸੜਕ ਕਿਨਾਰੇ ਖੜੇ ਦਰਖਤਾਂ ਨਾਲ ਟਕਰਾ (Collision with trees) ਗਈਆਂ । ਕਾਰ ਸਵਾਰ ਗੋਗੀ ਮਿੱਤਲ ਦੀ ਪਤਨੀ ਦੀ ਅਤੇ ਓ. ਡੀ. ਕਾਰ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਪ੍ਰਵੀਨ ਮਿੱਤਲ ਗੋਗੀ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ । ਪ੍ਰਵੀਨ ਮਿੱਤਲ ਗੋਗੀ ਅਤੇ ਉਸਦੀ ਪਤਨੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਨਾਭਾ ਹਲਕੇ ਵਿੱਚ ਸ਼ੋਗ ਦੀ ਲਹਿਰ ਫੈਲ ਗਈ ਹੈ ।

ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ ਅਤੇ ਇਸ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ :  ਜਾਂਚ ਅਧਿਕਾਰੀ

ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਹਰੀ ਸੇਠ ਨੇ ਕਿਹਾ ਕਿ ਪ੍ਰਵੀਨ ਮਿੱਤਲ ਗੋਗੀ, ਬਹੁਤ ਹੀ ਮਿਲਣ ਸਾਰ ਸੀ, ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ।  ਸੜਕ ਹਾਦਸੇ ਵਿੱਚ ਪ੍ਰਵੀਨ ਮਿੱਤਲ ਗੋਗੀ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ । ਮ੍ਰਿਤਕ ਪ੍ਰਵੀਨ ਮਿੱਤਲ ਗੋਗੀ ਸਮਾਜ ਸੇਵੀ ਸੀ ਮੰਦਿਰ ਅਤੇ ਸ਼ਮਸ਼ਾਨ ਘਾਟ ਵਿੱਚ ਸੇਵਾ ਕਰਦਾ ਸੀ । ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸੋਗ ਦੀ ਲਹਿਰ (Wave of mourning) ਫੈਲ ਗਈ । ਮੌਕੇ ਤੇ ਪਹੁੰਚੇ ਪੁਲਸ ਦੇ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ ਅਤੇ ਇਸ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਅਤੇ ਦੂਜੇ ਪਾਸੇ ਇੱਕ ਅਮਨਜੋਤ ਨਾ ਦੇ ਨੌਜਵਾਨ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਕੁੱਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ । ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Read More : ਸੜਕ ਹਾਦਸੇ ਵਿਚ ਤਿੰਨ ਦੋੋਸਤਾਂ ਦੀ ਹੋਈ ਮੌਤ

ਸੰਗਰੂਰ ਪੁਲਸ ਨੇ 7 ਦਿਨਾਂ ਵਿਚ 25 ਕੇਸ ਦਰਜ ਕਰਕੇ 30 ਕਥਿਤ ਦੋਸ਼ੀ ਕੀਤੇ ਗ੍ਰਿਫਤਾਰ

0
Sangrur Police

ਸੰਗਰੂਰ, 15 ਨਵੰਬਰ 2025 : ਐਸ. ਐਸ. ਪੀ. ਸੰਗਰੂਰ (S. S. P. Sangrur) ਸਰਤਾਜ ਸਿੰਘ ਚਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪੁਲਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ (War on Drugs) ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ 8 ਨਵੰਬਰ ਤੋਂ 14 ਨਵੰਬਰ 2025 ਤਕ ਡਰੱਗ ਦੇ 16 ਕੇਸ ਦਰਜ (16 drug cases registered) ਕਰਕੇ 21 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 173 ਗ੍ਰਾਮ ਹੈਰੋਇਨ, 1 ਕਿਲੋ 100 ਗ੍ਰਾਮ ਅਫੀਮ, 10 ਨਸ਼ੀਲੇ ਟੀਕੇ ਅਤੇ 450 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਵਾਈਆਂ ਗਈਆਂ । ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 09 ਮੁਕੱਦਮੇ ਦਰਜ ਕਰ ਕੇ 09 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ 123.750 ਲੀਟਰ ਸ਼ਰਾਬ ਠੇਕਾ ਦੇਸੀ ਅਤੇ 150 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ ।

ਥਾਣਾ ਦਿੜ੍ਹਬਾ ਨੇ ਕਰਵਾਈ ਨਸ਼ਾ ਤਸਕਰ ਦੀ ਲੱਖਾਂ ਦੀ ਪ੍ਰਾਪਰਟੀ ਫਰੀਜ

ਥਾਣਾ ਦਿੜਬਾ ਵੱਲੋਂ ਇਕ ਨਸ਼ਾ ਤਸਕਰ ਦੀ 5 ਲੱਖ 25 ਹਜ਼ਾਰ ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ (Property freeze) ਕਰਵਾਈ ਗਈ । ਇਸ ਤੋਂ ਇਲਾਵਾ 14 ਨਵੰਬਰ ਨੂੰ ਸੰਗਰੂਰ ਪ੍ਰਸ਼ਾਸਨ ਵੱਲੋਂ 11 ਨਸ਼ਾ ਤਸਕਰਾਂ ਵੱਲੋਂ ਕਥਿਤ ਤੌਰ `ਤੇ ਨਸ਼ਿਆਂ ਦੀ ਤਸਕਰੀ ਕਰਕੇ ਬਣਾਈਆਂ ਨਜਾਇਜ਼ ਉਸਾਰੀਆਂ ਬੁਲਡੋਜ਼ਰ ਚਲਾ ਕੇ ਢਾਹ ਦਿੱਤੀਆਂ ਗਈਆਂ । ਇਸ ਮੌਕੇ ਐਸ. ਐਸ. ਪੀ. ਚਾਹਲ ਵਲੋਂ ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ ।

ਨਸਿ਼ਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ਨੂੰ ਕਰਵਾਇਆ ਜਾ ਰਿਹੈ ਜਾਣੂ

ਸਰਤਾਜ ਚਾਹਲ (Sartaj Chahal) ਨੇ ਦੱਸਿਆ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰਾਂ ਨਾਲ ਮੀਟਿੰਗਾਂ ਕਰ ਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਅਰਸੇ ਦੌਰਾਨ ਵੱਖ ਵੱਖ ਗਜ਼ਟਿਡ ਅਫਸਰਾਂ ਵੱਲੋਂ 45 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸ਼ੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ (Smugglers) ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ । ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ (Bad elements) ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ । ਨਸ਼ਿਆਂ ਖਿਲਾਫ ਜੰਗ ਜਾਰੀ ਹੈ ।

Read More : ਸੰਗਰੂਰ ਪੁਲਸ ਨੇ 1 ਤੋਂ 7 ਨਵੰਬਰ ਤੱਕ ਦੀ ਕਾਰਗੁਜਾਰੀ ਕੀਤੀ ਜਾਰੀ

ਯਾਤਰੂਆਂ ਨਾਲ ਭਰੀ ਬਸ ਨੂੰ ਤੜਕੇ ਲੱਗੀ ਜੀਰਕਪੁਰ ਫਲਾਈਓਵਰ ਤੇ ਅੱਗ

0
Zirakpur Flyover

ਜ਼ੀਰਕਪੁਰ, 15 ਨਵੰਬਰ 2025 : ਪੰਜਾਬ ਦੇ ਜਿ਼ਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ ਦੇ ਫਲਾਈਓਵਰ (Zirakpur flyover) ਵਿਖੇ ਅੱਜ ਤੜਕੇ-ਤੜਕੇ ਇਕ ਯਾਤਰੀਆਂ ਨਾਲ ਭਰੀ ਬਸ ਨੂੰ ਅੱਗ ਲੱਗ ਗਈ ।

ਕਿੰਨੇ ਯਾਤਰੀ ਸਵਾਰ ਸਨ ਬਸ ਵਿਚ

ਜੀਰਕਪੁਰ ਦੇ ਜਿਸ ਫਲਾਈਓਵਰ ਤੇ ਸਵੇਰ ਦੇ 5. 50 ਤੇ ਬਸ ਨੂੰ ਅੱਗ (The bus is on fire) ਲੱਗ ਗਈ ਵਿਚ 50 ਯਾਤਰੀ ਸਵਾਰ ਸਨ । ਬਸ ਜਿਸ ਵਿਚ ਅੱਗ ਲੱਗੀ ਇਕ ਪ੍ਰਾਈਵੇਟ ਬਸ ਹੈ ਅਤੇ ਇਹ ਆਗਰਾ ਤੋਂ ਅੰਮ੍ਰਿਤਸਰ ਜਾ ਰਹੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿਚ ਅੱਗ ਲੱਗਦਿਆਂ ਹੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ।

Read More : ਦਵਾਈਆਂ ਵਾਲੀ ਫੈਕਟਰੀ ਵਿਚ ਲੱਗੀ ਅੱਗ

ਜੰਮੂ-ਕਸ਼ਮੀਰ ਪੁਲਸ ਥਾਣੇ ਵਿਚ ਹੋਏ ਧਮਾਕੇ ਵਿਚ ਕਈ ਜਵਾਨ ਸ਼ਹੀਦ ਕਈ ਜ਼ਖ਼ਮੀ

0
blast

ਜੰਮੂ ਕਸ਼ਮੀਰ, 15 ਨਵੰਬਰ 2025 : ਜੰਮੂ-ਕਸ਼ਮੀਰ (Jammu and Kashmir) ਦੇ ਨੌਗਾਮ ਪੁਲਸ ਥਾਣੇ ਵਿਚ ਧਮਾਕਾ ਹੋਣ ਨਾਲ 9 ਜਵਾਨਾਂ ਦੇ ਸ਼ਹੀਦ ਅਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਆਇਆ ਹੈ ।

ਧਮਾਕਾਖੇਜ ਸਮੱਗਰੀ ਪਕੜੀ ਗਈ ਸੀ ਫਰੀਦਾਬਾਦ ਤੋਂ

ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਨੌਗਾਮ ਥਾਣੇ (Nowgam Police Station) ਵਿਚ ਜੋ ਬੀਤੀ ਦੇਰ ਰਾਤ ਬਲਾਸਟ ਹੋਇਆ ਹੈ ਵਿਚ ਜੋ ਧਮਾਕਾਖੇਜ ਸਮੱਗਰੀ ਸੀ ਉਹ ਹਰਿਆਣਾ ਦੇ ਸ਼ਹਿਰ ਫਰੀਦਾਬਾਦ ਵਿੱਚ ਇੱਕ ਵ੍ਹਾਈਟ-ਕਾਲਰ ਅੱਤਵਾਦੀ ਨੈੱਟਵਰਕ ਤੋਂ ਜ਼ਬਤ ਕੀਤੀ ਗਈ ਅਮੋਨੀਅਮ ਨਾਈਟ੍ਰੇਟ ਹੈ। ਉਕਤ ਧਮਾਕਾਖੇਜ ਸਮੱਗਰੀ ਨਾਲ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਪੁਲਸ ਸਟੇਸ਼ਨ ਦਾ ਇੱਕ ਹਿੱਸਾ ਢਹਿ ਗਿਆ ਅਤੇ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਨੂੰ ਅੱਗ ਲੱਗ ਗਈ । ਇਥੇ ਹੀ ਬਸ ਨਹੀਂ ਧਮਾਕੇ ਵਿੱਚ ਇੱਕ ਪੁਲਸ ਇੰਸਪੈਕਟਰ ਸਮੇਤ ਦਸ ਜਣਿਆਂ ਦੀ ਮੌਤ ਹੋ ਗਈ ਹੈ ਪਰ ਹਾਲੇ ਤੱਕ ਵੀ ਪੁਲਸ ਨੇ ਅਧਿਕਾਰਤ ਤੌਰ `ਤੇ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ ।

ਧਮਾਕੇ ਵਿਚ ਜ਼ਖ਼ਮੀਆਂ ਨੂੰ ਕਰਵਾਇਆ ਗਿਆ ਹੈ ਹਸਪਤਾਲ ਦਾਖਲ

ਥਾਣੇ ਵਿਚ ਹੋਏ ਜਬਰਦਸਤ ਧਮਾਕੇ ਦੇ ਕਾਰਨ ਜ਼ਿਥੇ ਵੱਡੇ ਪੱਧਰ ਤੇ ਮਾਲੀ ਤਬਾਹੀ ਹੋਈ, ਉਥੇ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕੇ ਸਮੇਂ ਡੀ. ਐਸ. ਪੀ. ਰੈਂਕ ਦੇ ਇੱਕ ਅਧਿਕਾਰੀ ਅਤੇ ਇੱਕ ਤਹਿਸੀਲਦਾਰ ਸਮੇਤ ਲਗਭਗ 50 ਲੋਕ ਪੁਲਸ ਥਾਣੇ ਅੰਦਰ ਮੌਜੂਦ ਸਨ । ਅਧਿਕਾਰੀਆਂ ਦੀ ਰਿਪੋਰਟ ਹੈ ਕਿ ਧਮਾਕੇ ਸਮੇਂ 27 ਲੋਕ ਜ਼ਖਮੀ (Injured) ਹੋਏ ਹਨ, ਜਿਨ੍ਹਾਂ ਵਿੱਚੋਂ 24 ਪੁਲਸ ਕਰਮਚਾਰੀ ਹਨ । ਪੰਜ ਨੂੰ ਆਰਮੀ ਬੇਸ ਹਸਪਤਾਲ ਅਤੇ ਬਾਕੀ ਨੂੰ ਸ਼੍ਰੀਨਗਰ ਦੇ ਕਿਸੇ ਹੋਰ ਹਸਪਤਾਲ ਵਿੱਚ ਦਾਖਲ (Hospitalization) ਕਰਵਾਇਆ ਗਿਆ ਹੈ । ਪੁਲਸ ਨੇ ਕਿਸੇ ਵੀ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ ਅਤੇ ਇਸਨੂੰ ਹਾਦਸਾ ਦੱਸਿਆ ਹੈ ।

Read More : ਪੁੰਛ ਜਿਲੇ ਵਿਚ ਕੰਟਰੋਲ ਰੇਖਾ ਤੇ ਧਮਾਕੇ ਵਿਚ ਜਵਾਨ ਜ਼ਖ਼ਮੀ

ਬੰਬ ਨੂੰ ਖਿਡੌਣਾ ਸਮਝ ਕੇ ਖੇਡ ਰਹੇ ਬੱਚਿਆਂ ਦੀ ਹੋਈ ਬੰਬ ਫਟਣ ਨਾਲ ਮੌਤ

0

ਕਾਬੁਲ, 15 ਨਵੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਅਫਗਾਨਿਸਤਾਨ (Afghanistan) ਦੇ ਪੱਛਮੀ ਪਾਸੇ ਤਿੰਨ ਬੱਚਿਆਂ ਦੀ ਬੰਬ ਫਟਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਰ ਰਹੇ ਸੀ ਬੱਚੇ

ਪ੍ਰਾਪਤ ਜਾਣਕਾਰੀ ਅਨੁਸਾਰ ਬੰਬ ਫਟਣ (Bomb explosion) ਨਾਲ ਜੋ ਤਿੰਨ ਬੱਚਿਆਂ ਦੀ ਮੌਤ (Death of three children) ਹੋ ਗਈ ਹੈ ਦਾ ਮੁੱਖ ਕਾਰਨ ਬੱਚਿਆਂ ਵਲੋਂ ਬੰਬ ਨੂੰ ਖਿਡੌਣਾ ਸਮਝ ਕੇ ਖੇਡਿਆ ਜਾਣਾ ਸੀ । ਉਕਤ ਬੰਬ ਪੱਛਮੀ ਅਫ਼ਗ਼ਾਨਿਸਤਾਨ ਦੇ ਬਦਗਿਸ ਸੂਬੇ ਵਿਚ ਪਿਛਲੀਆਂ ਜੰਗਾਂ ਤੋਂ ਬਚਿਆ ਹੋਇਆ ਇਕ ਗੋਲਾ ਬਾਰੂਦ ਸੀ ।

ਪੁਲਸ ਨੇ ਕੀ ਦਿੱਤੀ ਜਾਣਕਾਰੀ

ਉਕਤ ਘਟਨਾਕ੍ਰਮ ਸਬੰਧੀ ਪੁਲਸ ਦੇ ਬੁਲਾਰੇ ਸਦੀਕੁੱਲਾ ਸਦੀਕੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਦਕਿਸਮਤ ਬੱਚਿਆਂ ਨੂੰ ਇਕ ‘ਖਿਡੌਣੇ ਵਰਗੀ ਚੀਜ਼’ ਲੱਭੀ ਅਤੇ ਉਹ ਉਸ ਨਾਲ ਖੇਡਣ ਲੱਗੇ ਪਰ ਉਹ ਯੰਤਰ ਅਚਾਨਕ ਫਟ ਗਿਆ, ਜਿਸ ਕਾਰਨ ਤਿੰਨੇ ਬੱਚੇ (The three children) ਮੌਕੇ ’ਤੇ ਹੀ ਮਾਰੇ ਗਏ । ਬੁਲਾਰੇ ਨੇ ਦਸਿਆ ਕਿ ਇਹ ਇਸੇ ਸੂਬੇ ’ਚ ਪਿਛਲੇ ਇਕ ਹਫ਼ਤੇ ਦੇ ਅੰਦਰ ਵਾਪਰੀ ਇਸ ਕਿਸਮ ਦੀ ਦੂਜੀ ਘਟਨਾ ਹੈ । ਇਸ ਤੋਂ ਇਕ ਹਫ਼ਤਾ ਪਹਿਲਾਂ ਵੀ ਅਜਿਹੀ ਹੀ ਇਕ ਘਟਨਾ ਵਿਚ ਦੋ ਬੱਚਿਆਂ ਦੀ ਜਾਨ ਚਲੀ ਗਈ ਸੀ ।

Read More : ਰੂਸੀ ਫੌਜ ਦੇ ਜਨਰਲ ਦੀ ਕਾਰ ਬੰਬ ਧਮਾਕੇ ‘ਚ ਮੌਤ