ਅਮਰੀਕਾ `ਚ ਫੂਡ ਸਟੋਰ `ਚ ਲੱਗੀ ਅੱਗ ਵਿਚ ਜਿ਼ੰਦਾ ਸੜੇ ਨੌਜਵਾਨ

0
27
burned

ਕਰਨਾਲ, 29 ਅਪ੍ਰੈਲ 2026 : ਅਮਰੀਕਾ (America) ਵਿਚ ਬਣੇ ਇਕ ਫੂਡ ਸਟੋਰ ਵਿਚ ਲੱਗੀ ਭਿਆਨਕ ਅੱਗ (Fierce fire) ਦੇ ਵਿਚ ਕਰਨਾਲ ਤੇ ਮੋਹਾਲੀ ਦੇ ਦੋ ਨੌਜਵਾਨਾਂ ਦੇ ਜਿੰਦਾ ਸੜਨ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹਨ ਦੋਵੇਂ ਨੌਜਵਾਨ

ਕਰਨਾਲ ਦੇ ਪਿੰਡ ਗੰਗਾਟੇਹੜੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ (22) ਦੀ ਅਮਰੀਕਾ ਵਿਚ ਅੱਗ ਲੱਗਣ ਦੀ ਘਟਨਾ ਕਾਰਨ ਮੌਤ (Death) ਹੋ ਗਈ ਹੈ । ਅਮਰੀਕਾ ਦੇ ਟੈਕਸਾਸ ਸੂਬੇ ਵਿਚ ਵਾਪਰੀ ਇਸ ਅੱਗ ਦੀ ਘਟਨਾ ਵਿਚ ਫੂਡ ਸਟੋਰ ਦੇ ਸੰਚਾਲਕ ਅਤੇ ਮੋਹਾਲੀ ਦੇ ਰਹਿਣ ਵਾਲੇ ਵਿਕਰਾਂਤ ਦੀ ਵੀ ਮੌਤ ਹੋਣ ਦੀ ਖ਼ਬਰ ਹੈ ।

ਕੀ ਦੱਸਿਆ ਮ੍ਰਿਤਕ ਸੁਖਵਿੰਦਰ ਦੇ ਪਿਤਾ ਨੇ

ਪਿੰਡ ਗੰਗਾਟੇਹੜੀ ਦੇ ਰਹਿਣ ਵਾਲੇ ਪਿਤਾ ਸ਼ੀਸ਼ਪਾਲ ਨੇ ਦੱਸਿਆ ਕਿ ਉਸਦਾ ਪੁੱਤਰ ਸੁਖਵਿੰਦਰ ਕਰੀਬ 3 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਟੈਕਸਾਸ ਵਿਚ ਇਕ ਫੂਡ ਸਟੋਰ ਵਿਚ ਕੰਮ ਕਰਦਾ ਸੀ । ਭਾਰਤੀ ਸਮੇਂ ਅਨੁਸਾਰ 26 ਅਪ੍ਰੈਲ ਦੀ ਸਵੇਰ ਨੂੰ ਸੁਖਵਿੰਦਰ ਅਤੇ ਸਟੋਰ ਮਾਲਕ ਵਿਕਰਾਂਤ ਕੰਮ ਤੋਂ ਬਾਅਦ ਸਟੋਰ ਵਿਚ ਹੀ ਸੁੱਤੇ ਹੋਏ ਸਨ । ਅਚਾਨਕ ਅੱਗ ਲੱਗਣ (Fire) ਕਾਰਨ ਦੋਵੇਂ ਇਸ ਦੀ ਲਪੇਟ ਵਿਚ ਆ ਗਏ । ਪੁਲਸ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਬਾਥਰੂਮ ਵਿਚੋਂ ਬਰਾਮਦ ਕੀਤੀਆਂ ਹਨ ।

LEAVE A REPLY

Please enter your comment!
Please enter your name here