Home Blog Page 310

ਜੰਮੂ-ਕਸ਼ਮੀਰ ਪੁਲਸ ਥਾਣੇ ਵਿਚ ਹੋਏ ਧਮਾਕੇ ਵਿਚ ਕਈ ਜਵਾਨ ਸ਼ਹੀਦ ਕਈ ਜ਼ਖ਼ਮੀ

0
blast

ਜੰਮੂ ਕਸ਼ਮੀਰ, 15 ਨਵੰਬਰ 2025 : ਜੰਮੂ-ਕਸ਼ਮੀਰ (Jammu and Kashmir) ਦੇ ਨੌਗਾਮ ਪੁਲਸ ਥਾਣੇ ਵਿਚ ਧਮਾਕਾ ਹੋਣ ਨਾਲ 9 ਜਵਾਨਾਂ ਦੇ ਸ਼ਹੀਦ ਅਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਆਇਆ ਹੈ ।

ਧਮਾਕਾਖੇਜ ਸਮੱਗਰੀ ਪਕੜੀ ਗਈ ਸੀ ਫਰੀਦਾਬਾਦ ਤੋਂ

ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਨੌਗਾਮ ਥਾਣੇ (Nowgam Police Station) ਵਿਚ ਜੋ ਬੀਤੀ ਦੇਰ ਰਾਤ ਬਲਾਸਟ ਹੋਇਆ ਹੈ ਵਿਚ ਜੋ ਧਮਾਕਾਖੇਜ ਸਮੱਗਰੀ ਸੀ ਉਹ ਹਰਿਆਣਾ ਦੇ ਸ਼ਹਿਰ ਫਰੀਦਾਬਾਦ ਵਿੱਚ ਇੱਕ ਵ੍ਹਾਈਟ-ਕਾਲਰ ਅੱਤਵਾਦੀ ਨੈੱਟਵਰਕ ਤੋਂ ਜ਼ਬਤ ਕੀਤੀ ਗਈ ਅਮੋਨੀਅਮ ਨਾਈਟ੍ਰੇਟ ਹੈ। ਉਕਤ ਧਮਾਕਾਖੇਜ ਸਮੱਗਰੀ ਨਾਲ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਪੁਲਸ ਸਟੇਸ਼ਨ ਦਾ ਇੱਕ ਹਿੱਸਾ ਢਹਿ ਗਿਆ ਅਤੇ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਨੂੰ ਅੱਗ ਲੱਗ ਗਈ । ਇਥੇ ਹੀ ਬਸ ਨਹੀਂ ਧਮਾਕੇ ਵਿੱਚ ਇੱਕ ਪੁਲਸ ਇੰਸਪੈਕਟਰ ਸਮੇਤ ਦਸ ਜਣਿਆਂ ਦੀ ਮੌਤ ਹੋ ਗਈ ਹੈ ਪਰ ਹਾਲੇ ਤੱਕ ਵੀ ਪੁਲਸ ਨੇ ਅਧਿਕਾਰਤ ਤੌਰ `ਤੇ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ ।

ਧਮਾਕੇ ਵਿਚ ਜ਼ਖ਼ਮੀਆਂ ਨੂੰ ਕਰਵਾਇਆ ਗਿਆ ਹੈ ਹਸਪਤਾਲ ਦਾਖਲ

ਥਾਣੇ ਵਿਚ ਹੋਏ ਜਬਰਦਸਤ ਧਮਾਕੇ ਦੇ ਕਾਰਨ ਜ਼ਿਥੇ ਵੱਡੇ ਪੱਧਰ ਤੇ ਮਾਲੀ ਤਬਾਹੀ ਹੋਈ, ਉਥੇ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕੇ ਸਮੇਂ ਡੀ. ਐਸ. ਪੀ. ਰੈਂਕ ਦੇ ਇੱਕ ਅਧਿਕਾਰੀ ਅਤੇ ਇੱਕ ਤਹਿਸੀਲਦਾਰ ਸਮੇਤ ਲਗਭਗ 50 ਲੋਕ ਪੁਲਸ ਥਾਣੇ ਅੰਦਰ ਮੌਜੂਦ ਸਨ । ਅਧਿਕਾਰੀਆਂ ਦੀ ਰਿਪੋਰਟ ਹੈ ਕਿ ਧਮਾਕੇ ਸਮੇਂ 27 ਲੋਕ ਜ਼ਖਮੀ (Injured) ਹੋਏ ਹਨ, ਜਿਨ੍ਹਾਂ ਵਿੱਚੋਂ 24 ਪੁਲਸ ਕਰਮਚਾਰੀ ਹਨ । ਪੰਜ ਨੂੰ ਆਰਮੀ ਬੇਸ ਹਸਪਤਾਲ ਅਤੇ ਬਾਕੀ ਨੂੰ ਸ਼੍ਰੀਨਗਰ ਦੇ ਕਿਸੇ ਹੋਰ ਹਸਪਤਾਲ ਵਿੱਚ ਦਾਖਲ (Hospitalization) ਕਰਵਾਇਆ ਗਿਆ ਹੈ । ਪੁਲਸ ਨੇ ਕਿਸੇ ਵੀ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ ਅਤੇ ਇਸਨੂੰ ਹਾਦਸਾ ਦੱਸਿਆ ਹੈ ।

Read More : ਪੁੰਛ ਜਿਲੇ ਵਿਚ ਕੰਟਰੋਲ ਰੇਖਾ ਤੇ ਧਮਾਕੇ ਵਿਚ ਜਵਾਨ ਜ਼ਖ਼ਮੀ

ਬੰਬ ਨੂੰ ਖਿਡੌਣਾ ਸਮਝ ਕੇ ਖੇਡ ਰਹੇ ਬੱਚਿਆਂ ਦੀ ਹੋਈ ਬੰਬ ਫਟਣ ਨਾਲ ਮੌਤ

0

ਕਾਬੁਲ, 15 ਨਵੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਅਫਗਾਨਿਸਤਾਨ (Afghanistan) ਦੇ ਪੱਛਮੀ ਪਾਸੇ ਤਿੰਨ ਬੱਚਿਆਂ ਦੀ ਬੰਬ ਫਟਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਰ ਰਹੇ ਸੀ ਬੱਚੇ

ਪ੍ਰਾਪਤ ਜਾਣਕਾਰੀ ਅਨੁਸਾਰ ਬੰਬ ਫਟਣ (Bomb explosion) ਨਾਲ ਜੋ ਤਿੰਨ ਬੱਚਿਆਂ ਦੀ ਮੌਤ (Death of three children) ਹੋ ਗਈ ਹੈ ਦਾ ਮੁੱਖ ਕਾਰਨ ਬੱਚਿਆਂ ਵਲੋਂ ਬੰਬ ਨੂੰ ਖਿਡੌਣਾ ਸਮਝ ਕੇ ਖੇਡਿਆ ਜਾਣਾ ਸੀ । ਉਕਤ ਬੰਬ ਪੱਛਮੀ ਅਫ਼ਗ਼ਾਨਿਸਤਾਨ ਦੇ ਬਦਗਿਸ ਸੂਬੇ ਵਿਚ ਪਿਛਲੀਆਂ ਜੰਗਾਂ ਤੋਂ ਬਚਿਆ ਹੋਇਆ ਇਕ ਗੋਲਾ ਬਾਰੂਦ ਸੀ ।

ਪੁਲਸ ਨੇ ਕੀ ਦਿੱਤੀ ਜਾਣਕਾਰੀ

ਉਕਤ ਘਟਨਾਕ੍ਰਮ ਸਬੰਧੀ ਪੁਲਸ ਦੇ ਬੁਲਾਰੇ ਸਦੀਕੁੱਲਾ ਸਦੀਕੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਦਕਿਸਮਤ ਬੱਚਿਆਂ ਨੂੰ ਇਕ ‘ਖਿਡੌਣੇ ਵਰਗੀ ਚੀਜ਼’ ਲੱਭੀ ਅਤੇ ਉਹ ਉਸ ਨਾਲ ਖੇਡਣ ਲੱਗੇ ਪਰ ਉਹ ਯੰਤਰ ਅਚਾਨਕ ਫਟ ਗਿਆ, ਜਿਸ ਕਾਰਨ ਤਿੰਨੇ ਬੱਚੇ (The three children) ਮੌਕੇ ’ਤੇ ਹੀ ਮਾਰੇ ਗਏ । ਬੁਲਾਰੇ ਨੇ ਦਸਿਆ ਕਿ ਇਹ ਇਸੇ ਸੂਬੇ ’ਚ ਪਿਛਲੇ ਇਕ ਹਫ਼ਤੇ ਦੇ ਅੰਦਰ ਵਾਪਰੀ ਇਸ ਕਿਸਮ ਦੀ ਦੂਜੀ ਘਟਨਾ ਹੈ । ਇਸ ਤੋਂ ਇਕ ਹਫ਼ਤਾ ਪਹਿਲਾਂ ਵੀ ਅਜਿਹੀ ਹੀ ਇਕ ਘਟਨਾ ਵਿਚ ਦੋ ਬੱਚਿਆਂ ਦੀ ਜਾਨ ਚਲੀ ਗਈ ਸੀ ।

Read More : ਰੂਸੀ ਫੌਜ ਦੇ ਜਨਰਲ ਦੀ ਕਾਰ ਬੰਬ ਧਮਾਕੇ ‘ਚ ਮੌਤ

ਕੇਂਦਰ ਨੇ ਦਿੱਤੀ ਬਿਨਾਂ ਫਾਸਟੈਗ ਵਾਲਿਆਂ ਨੂੰ ਦੁੱਗਣਾ ਟੋਲ ਦੇਣ ਤੋਂ ਰਾਹਤ

0
Fastag

ਨਵੀਂ ਦਿੱਲੀ, 15 ਨਵੰਬਰ 2025 : ਭਾਰਤ ਦੇਸ਼ ਦੇ ਸਮੁੱਚੇ ਵਾਹਨ ਚਾਲਕਾਂ ਨੂੰ ਕੇਂਦਰ ਸਰਕਾਰ (Central Government) ਨੇ ਇਕ ਅਹਿਮ ਰਾਹਤ ਪ੍ਰਦਾਨ ਕੀਤੀ ਹੈ ਕਿ ਜਿਸ ਕਿਸੇ ਵੀ ਵਾਹਨ ਚਾਲਕ ਕੋਲ ਫਾਸਟ ਟੈਗ ਨਹੀਂ ਹੈ ਨੂੰ ਅਗਲੇ ਹੁਕਮਾਂ ਤੱਕ ਕਿਸੇ ਵੀ ਟੋਲ ਪਲਾਜ਼ਾ ਤੇ ਦੁੱਗਣਾ ਟੋਲ ਟੈਕਸ ਨਹੀਂ ਦੇਣਾ ਪਵੇਗਾ ।

ਇਹ ਹੁਕਮ ਹੈ ਨੈਸ਼ਨਲ ਹਾਈਵੇ ਤੇ ਚੱਲਣ ਵਾਲੇ ਵਾਹਨ ਚਾਲਕਾਂ ਲਈ

ਦੱਸਣਯੋਗ ਹੈ ਕਿ ਇਹ ਹੁਕਮ ਨੈਸ਼ਨਲ ਹਾਈਵੇ (National Highway) ਤੇ ਚੱਲਣ ਵਾਲੇ ਵਾਹਨ ਚਾਲਕਾਂ ਲਈ ਹੈ । ਕੇਂਦਰ ਸਰਕਾਰ ਨੇ ਇਹ ਵੀ ਤੈਅ ਕੀਤਾ ਹੈ ਕਿ ਫਾਸਟ ਟੈਗ ਨਾ ਹੋਣ ਦੀ ਸੂਰਤ ਵਿਚ ਵਾਹਨ ਚਾਲਕ ਜੇਕਰ ਡਿਜ਼ੀਟਲ ਤਰੀਕੇ ਨਾਲ ਭੁਗਤਾਨ ਕਰ ਦਿੰਦਾ ਹੈ ਤਾਂ ਉਸਨੂੰ ਦੁੱਗਣਾ ਟੋਲ ਨਹੀਂ ਦੇਣਾ ਪਵੇਗਾ । ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ (Department of Transport) ਵਲੋਂ ਵੱਖ-ਵੱਖ ਸਮਿਆਂ ਤੇ ਜਾਰੀ ਕੀਤੀ ਗਈ ਫਾਸਟ ਟੈਗ ਲਗਾਉਣ ਦੀ ਸਮਾਂ ਸੀਮਾ ਤੋਂ ਬਾਅਦ ਇਹ ਹੁਕਮ ਲਾਗੂ ਕਰ ਦਿੱਤੇ ਗਏ ਸਨ ਕਿ ਜੋ ਵੀ ਵਾਹਨ ਟੋਲ ਪਲਾਜ਼ਾ ਤੇ ਟੋਲ ਟੈਕਸ ਦੇਣ ਲਈ ਰੁਕੇਗਾ ਦੇ ਕੋਲ ਜੇਕਰ ਡਿਜ਼ੀਟਲ ਟੋਲ ਟੈਕਸ ਦੇਣਾ ਦਾ ਸਿਸਟਮ ਲਾਗੂ ਨਹੀ ਹੋਵੇਗਾ ਤਾਂ ਉਸਨੂੰ ਇਕ ਪਾਸੇ ਦੇ ਲੱਗਣ ਵਾਲੇ ਟੋਲ ਟੈਕਸ ਦੇ ਦੋ ਗੁਣਾਂ ਦੇਣੇ ਪੈਣਗੇ ।

ਟੋਲ ਦਰਾਂ ਪਹਿਲੇ ਵਾਲੀਆਂ ਪਰ ਡਿਜ਼ੀਟਲ ਭੁਗਤਾਨ ਤੇ 100 ਦੀ ਥਾਂ ਸਿਰਫ਼ 25 ਫੀਸਦੀ ਦੇਣਾ ਪਵੇਗਾ ਟੋਲ

ਨੈਸ਼ਨਲ ਹਾਈਵੇਜ ਤੇ ਬਣੇ ਟੋਲ ਪਲਾਜਾ (National Highway) ਤੇ ਟੋਲ ਦੀਆਂ ਜੋ ਦਰਾਂ ਪਹਿਲਾਂ ਵਾਂਗ ਹੀ ਤੈਅ ਹਨ ਬਸ ਹੁਣ ਉਨ੍ਹਾਂ ਨਾਲੋਂ ਸਿਰਫ਼ 25 ਫ਼ੀਸਦੀ ਹੀ ਜ਼ਿਆਦਾ ਟੋਲ ਦੇ ਕੇ ਵਾਹਨ ਅੱਗੇ ਜਾ ਸਕੇਗਾ । ਜਿਵੇਂ ਕਿ ਜੇਕਰ ਕਿਸੇ ਵਾਹਨ ਨੂੰ ਮਿਆਦ ਵਾਲੇ ਫਾਸਟੈਗ ਰਾਹੀਂ 100 ਰੁਪਏ ਦਾ ਟੋਲ ਦੇਣਾ ਹੈ ਤਾਂ ਨਕਦ ਭੁਗਤਾਨ ਕਰਨ ’ਤੇ 200 ਰੁਪਏ ਦੇਣਾ ਪੈਂਦਾ ਸੀ ਪਰ ਹੁਣ ਆਨ-ਲਾਈਨ ਭੁਗਤਾਨ ਕਰਨ ’ਤੇ 125 ਰੁਪਏ ਟੋਲ ਦੇਣਾ ਹੋਵੇਗਾ ਯਾਨੀ ਕਿ 25 ਫੀਸਦੀ, ਜਿਸ ਨਾਲ ਟੋਲ ਵੀ ਵਾਹਨ ਚਾਲਕ ਵਲੋਂ ਦਿੱਤਾ ਜਾ ਸਕੇਗਾ ਤੇ ਉਹ 100 ਫੀਸਦੀ ਦਰ ਯਾਨੀ ਕਿ ਇਕ ਪਾਸੇ ਦੇ ਡਬਲ ਚਾਰਜਿਜ਼ ਦੇਣ ਤੋਂ ਵੀ ਬਚ ਸਕੇਗਾ ।

ਇਹ ਨਿਯਮ ਲਾਗੂ ਹੋ ਗਿਆ ਹੈ 15 ਨਵੰਬਰ ਤੋਂ

ਕੇਂਦਰ ਸਰਕਾਰ ਵਲੋਂ ਦਿੱਤੀ ਗਈ ਇਹ ਰਾਹਤ ਭਰਿਆ ਨਿਯਮ 15 ਨਵੰਬਰ 2025 ਤੋਂ ਲਾਗੂ ਹੋ ਗਿਆ ਹੈ । ਫਾਸਟੈਗ ਨਾ ਹੋਣ ਜਾਂ ਉਸ ’ਚ ਬੈਲੈਂਸ ਘੱਟ ਹੋਣ ’ਤੇ ਹੁਣ ਦੁੱਗਣਾ ਟੋਲ (Double toll) ਨਹੀਂ ਲਿਆ ਜਾਵੇਗਾ, ਇਸ ਦੀ ਬਜਾਏ ਜੇਕਰ ਵਾਹਨ ਚਾਲਕ ਆਨ-ਲਾਈਨ ਜਾਂ ਕਿਸੇ ਹੋਰ ਤਰੀਕੇ ਨਾਲ ਆਨ-ਲਾਈਨ ਪੇਮੈਂਟ ਕਰਦਾ ਤਾਂ ਨੂੰ 25 ਫ਼ੀਸਦੀ ਜ਼ਿਆਦਾ ਟੋਲ ਦੇਣਾ ਪਵੇਗਾ । ਨਵੇਂ ਨਿਯਮਾਂ ਤਹਿਤ ਫਾਸਟੈਗ ’ਚ ਤਕਨੀਕੀ ਗੜਬੜੀ ਜਾਂ ਉਸ ਦੇ ਉਪਲਬੱਧ ਨਾ ਹੋਣ ਦੀ ਸਥਿਤੀ ’ਚ ਵਾਹਨ ਚਾਲਕਾਂ ਦੇ ਕੋਲ 3 ਬਦਲ ਹੋਣਗੇ । ਉਹ ਆਮ ਦਰ ’ਤੇ ਫਾਸਟੈਗ ਨਾਲ ਭੁਗਤਾਨ ਕਰ ਸਕਦੇ ਹਨ, ਨਕਦ ਭੁਗਤਾਨ ’ਤੇ ਦੁੱਗਣਾ ਟੋਲ ਦੇ ਸਕਦੇ ਹਨ ਜਾਂ ਆਨ-ਲਾਈਨ ਦਾ ਭੁਗਤਾਨ ਦਾ ਉਪਯੋਗ ਕਰਕੇ 25 ਫ਼ੀਸਦੀ ਜ਼ਿਆਦਾ ਟੋਲ ਦਾ ਭੁਗਤਾਨ ਕਰ ਸਕਦੇ ਹਨ ।

Read More : ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਵੀ ਰਹੇਗਾ ਫ੍ਰੀ , ਹੁਣ ਤੱਕ ਮੁਫਤ ‘ਚ ਲੰਘੀਆਂ 80 ਹਜ਼ਾਰ ਗੱਡੀਆਂ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

0
350th Martyrdom Anniversary

ਪਟਿਆਲਾ, 15 ਨਵੰਬਰ 2025 :  ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ”ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ (“The shield of India, Sri Guru Tegh Bahadur Ji”) ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਯਾਦਗਾਰੀ ਸਮਾਗਮਾਂ ਦੀ ਲੜੀ ਤਹਿਤ ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਲ ਰੋਡ ਵਿਖੇ 18 ਨਵੰਬਰ ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਮਹਾਨ ਕੀਰਤਨ ਸਮਾਗਮ ਦੀਆਂ ਤਿਆਰੀਆਂ ਜੋਰਾਂ ‘ਤੇ ਚੱਲ ਰਹੀਆਂ ਹਨ ।

ਭਾਈ ਦਵਿੰਦਰ ਸਿੰਘ ਸੋਹਾਣੇ ਵਾਲੇ, ਭਾਈ ਸਿਮਰਨਜੀਤ ਸਿੰਘ, ਭਾਈ ਸੁਰਿੰਦਰ ਸਿੰਘ ਤੇ ਨਛੱਤਰ ਸਿੰਘ ਦੇ ਰਾਗੀ ਜੱਥੇ ਕੀਰਤਨ ਦੁਆਰਾ ਸੰਗਤ ਨੂੰ ਕਰਨਗੇ ਨਿਹਾਲ

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਕੀਰਤਨ ਸਮਾਗਮ (Kirtan event) ਮੌਕੇ ਭਾਈ ਦਵਿੰਦਰ ਸਿੰਘ ਜੀ ਸੋਹਾਣਾ ਸਾਹਿਬ ਵਾਲਿਆਂ ਸਮੇਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਰਾਗੀ ਜਥੇ ਭਾਈ ਸਿਮਰਨਜੀਤ ਸਿੰਘ ਤੇ ਭਾਈ ਸੁਰਿੰਦਰ ਸਿੰਘ ਨਛੱਤਰ ਸਿੰਘ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਸਮੇਤ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਦੇ 350 ਸਾਲਾ ਮਹਾਨ ਸ਼ਹੀਦੀ ਦਿਹਾੜੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਦੇ ਇਤਿਹਾਸ ਤੇ ਗੁਰਬਾਣੀ ਨਾਲ ਜੋੜਨਗੇ ।

ਡੀ. ਸੀ. ਵੱਲੋਂ ਸਮੂਹ ਸੰਗਤ ਨੂੰ ਕੀਰਤਨ ਸਮਾਗਮ ‘ਚ ਹਾਜ਼ਰੀਆਂ ਭਰਨ ਦੀ ਬੇਨਤੀ

ਉਨ੍ਹਾਂ ਨੇ ਸਮੂਹ ਸੰਗਤ ਨੂੰ ਵੱਧ-ਚੜ੍ਹਕੇ ਇਸ ਮਹਾਨ ਕੀਰਤਨ ਦਰਬਾਰ ਦੀਆਂ ਹਾਜਰੀਆਂ ਭਰਨ ਦੀ ਬੇਨਤੀ ਕੀਤੀ ਹੈ । ਡਾ. ਪ੍ਰੀਤੀ ਯਾਦਵ ਨੇ ਕੀਰਤਨ ਸਮਾਗਮ ਦੀਆਂ ਤਿਆਰੀਆਂ ਸਬੰਧੀ ਸ੍ਰੀ ਗੁਰੂ ਸਿੰਘ ਸਭਾ (Sri Guru Singh Sabha) ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਜਿੱਥੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਮੇਤ ਜ਼ਿਲ੍ਹੇ ਦੇ ਸਮੂਹ ਵਿਧਾਇਕ ਸਾਹਿਬਾਨ ਤੇ ਸੰਗਤ ਪੂਰਾ ਸਹਿਯੋਗ ਦੇ ਰਹੀ ਹੈ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ਜਾ ਰਹੀ ਹੈ ।

ਪੰਜਾਬ ਸਰਕਾਰ ਕਰਵਾ ਰਹੀ ਹੈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਰਧਾ ਭਾਵਨਾ ਨਾਲ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ (350th Martyrdom Day) ਨੂੰ ਸਮਰਪਿਤ ਸਮਾਗਮਾਂ ਬਹੁਤ ਸ਼ਰਧਾ ਭਾਵਨਾ ਨਾਲ ਕਰਵਾ ਰਹੀ ਹੈ । ਇਸ ਮੌਕੇ ਏ. ਡੀ. ਸੀਜ. ਦਮਨਜੀਤ ਸਿੰਘ ਮਾਨ, ਸਿਮਰਪ੍ਰੀਤ ਕੌਰ, ਨਵਰੀਤ ਕੌਰ ਸੇਖੋਂ, ਐਸ. ਪੀ. ਪਲਵਿੰਦਰ ਸਿੰਘ ਚੀਮਾ, ਐਸ. ਡੀ. ਐਮਜ. ਕਿਰਪਾਲਵੀਰ ਸਿੰਘ ਤੇ ਹਰਜੋਤ ਕੌਰ, ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਬੀ. ਐਸ. ਬੇਦੀ ਤੇ ਮੈਨੇਜਰ ਦਵਿੰਦਰ ਸਿੰਘ ਵਾਲੀਆ ਵੀ ਮੌਜੂਦ ਸਨ ।

Read More : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਗੁਰਮਤਿ ਸਮਾਗਮ

ਪੰਜਾਬੀ ਯੂਨੀਵਰਸਿਟੀ ਵਿਖੇ  56ਵੀਂ ਪੰਜਾਬ ਇਤਿਹਾਸ ਕਾਨਫ਼ਰੰਸ ਆਰੰਭ

0
https://aakshnews.com/single-post/56th-punjab-history-conference-begins-at-punjabi-university

ਪਟਿਆਲਾ, 15 ਨਵੰਬਰ 2025 : ਪੰਜਾਬੀ ਯੂਨੀਵਰਸਿਟੀ (Punjabi University) ਦੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਈ ਜਾ ਰਹੀ 56ਵੀਂ ਪੰਜਾਬ ਇਤਿਹਾਸ ਕਾਨਫ਼ਰੰਸ (56th Punjab History Conference) ਆਰੰਭ ਹੋ ਗਈ ਹੈ । ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਦਿਹਾੜੇ ਨੂੰ ਸਮਰਪਿਤ ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ । ਉਦਘਾਟਨੀ ਸੈਸ਼ਨ ਦੌਰਾਨ ‘ਜਨਰਲ ਪਰੈਜ਼ੀਡੈਂਟ’ ਵਜੋਂ ਮੁੱਖ ਭਾਸ਼ਣ ਯੂ. ਐੱਸ. ਏ. ਦੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਸੈਂਟਾ ਬਾਰਬਰਾ ਦੇ ਸਾਬਕਾ ਪ੍ਰੋਫ਼ੈਸਰ ਡਾ. ਗੁਰਿੰਦਰ ਸਿੰਘ ਮਾਨ ਵੱਲੋਂ ਦਿਤਾ ਗਿਆ ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਦੁਨੀਆਂ ਨੂੰ ਧਾਰਮਿਕ ਸੁਤੰਤਰਤਾ ਅਤੇ ਧਰਮ ਨਿਰਪੱਖਤਾ ਦਾ ਵੱਡਾ ਸੰਦੇਸ਼ ਦਿੱਤਾ : ਡਾ. ਬਲਜੀਤ ਕੌਰ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Cabinet Minister Dr. Baljit Kaur) ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਦੁਨੀਆਂ ਨੂੰ ਧਾਰਮਿਕ ਸੁਤੰਤਰਤਾ ਅਤੇ ਧਰਮ ਨਿਰਪੱਖਤਾ ਦਾ ਵੱਡਾ ਸੰਦੇਸ਼ ਦਿੱਤਾ ਹੈ । ਉਨ੍ਹਾ ਕਿਹਾ ਕਿ ਦੂਜੇ ਧਰਮ ਦੇ ਲੋਕਾਂ ਲਈ ਦਿੱਤੀ ਗਈ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਦਸਦੀ ਹੈ ਕਿ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੀ ਅਹਿਮੀਅਤ ਨੂੰ ਸਮਝ ਕੇ ਹੀ ਸੋਹਣਾ ਗੁਲਦਸਤਾ ਬਣਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਸ ਸੁਨੇਹੇ ਤੋਂ ਪ੍ਰੇਰਿਤ ਹੁੰਦਿਆਂ ਇਸ ਪੱਖੋਂ ਸਪਸ਼ਟ ਹੋਣ ਦੀ ਲੋੜ ਹੈ ਕਿ ਕੋਈ ਵੀ ਤਾਕਤ ਸਾਨੂੰ ਸਿਰਫ਼ ਇੱਕ ਰੰਗ ਵਿੱਚ ਰੰਗੇ ਹੋਣ ਲਈ ਮਜ਼ਬੂਰ ਨਹੀਂ ਕਰ ਸਕਦੀ ।

ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਗੁਰੂ ਸਾਹਿਬ ਦੇ ਸੁਨੇਹੇ ਨੂੰ ਦੁਨੀਆਂ ਭਰ ਵਿੱਚ ਪ੍ਰਚਾਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬੀ ਯੂਨੀਵਰਸਿਟੀ : ਡਾ. ਜਗਦੀਪ ਸਿੰਘ

ਉਪ-ਕੁਲਪਤੀ ਡਾ. ਜਗਦੀਪ ਸਿੰਘ (Vice-Chancellor Dr. Jagdeep Singh) ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਵਰਗੀ ਮਿਸਾਲ ਦੁਨੀਆਂ ਵਿੱਚ ਕਿਤੇ ਹੋਰ ਨਹੀਂ ਮਿਲਦੀ । ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿੱਚ ਇਹ 12ਵਾਂ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਕੋਸ਼ਿਸ਼ ਹੈ ਕਿ ਵੱਖ-ਵੱਖ ਵੰਨਗੀ ਦੇ ਪ੍ਰੋਗਰਾਮਾਂ ਜ਼ਰੀਏ ਉਨ੍ਹਾਂ ਦੇ ਮਹਾਨ ਸੰਦੇਸ਼ ਨੂੰ ਦੁਨੀਆਂ ਭਰ ਤੱਕ ਪਹੁੰਚਾ ਸਕੀਏ। ਡਾ. ਗੁਰਿੰਦਰ ਸਿੰਘ ਮਾਨ ਵੱਲੋਂ ਆਪਣੇ ਭਾਸ਼ਣ ਰਾਹੀਂ ਗੁਰਮਤਿ ਫ਼ਲਸਫ਼ੇ ਦੀਆਂ ਵੱਖ-ਵੱਖ ਪਰਤਾਂ ਬਾਰੇ ਇਤਿਹਾਸਿਕ ਹਵਾਲਿਆਂ ਨਾਲ਼ ਗੱਲ ਕਰਦਿਆਂ ਇਸ ਦੀ ਆਧੁਨਿਕ ਸਮੇਂ ਤਾਜ਼ਾ ਸਥਿਤੀ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ।

ਡੀਨ ਖੋਜ ਡਾ. ਰਿਤੂ ਲਹਿਲ ਵੱਲੋਂ ਦਿੱਤਾ ਉਦਘਾਟਨੀ ਸੈਸ਼ਨ ਦਾ ਸਵਾਗਤੀ ਭਾਸ਼ਣ

ਵਿਭਾਗ ਮੁਖੀ ਡਾ. ਸੰਦੀਪ ਕੌਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਾਨਫ਼ਰੰਸ ਦੇ ਮੁੱਖ ਵਿਸ਼ੇ ਬਾਰੇ ਗੱਲ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ (Sri Guru Tegh Bahadur Sahib) ਨਾਲ਼ ਸਬੰਧਤ ਇਤਿਹਾਸਕ ਸਰੋਤਾਂ ਤੋਂ ਮਿਲਦੀ ਜਾਣਕਾਰੀ ਬਾਰੇ ਗੱਲ ਕੀਤੀ । ਡੀਨ ਖੋਜ ਡਾ. ਰਿਤੂ ਲਹਿਲ ਵੱਲੋਂ ਉਦਘਾਟਨੀ ਸੈਸ਼ਨ ਦਾ ਸਵਾਗਤੀ ਭਾਸ਼ਣ ਦਿੱਤਾ ਗਿਆ । ਡਾ. ਦਲਜੀਤ ਸਿੰਘ ਨੇ ਆਪਣੇ ਸੰਚਾਲਨ ਦੌਰਾਨ ਇਸ ਵਿਸ਼ੇ ਉੱਤੇ ਅਹਿਮ ਟਿੱਪਣੀਆਂ ਕੀਤੀਆਂ । ਉਦਘਾਟਨੀ ਸੈਸ਼ਨ ਦੌਰਾਨ ਕਾਨਫ਼ਰੰਸ ਦੇ ਵੱਖ-ਵੱਖ ਸੈਸ਼ਨਾਂ ਦੇ ਪ੍ਰੈਜ਼ੀਡੈਂਟਸ, ਜਿਨ੍ਹਾਂ ਵਿੱਚ ਡਾ. ਅਰੁਣ ਕੁਮਾਰ, ਡਾ. ਜਸਪਾਲ ਕਾਂਗ, ਡਾ. ਅਮਨਦੀਪ ਬਲ, ਡਾ. ਜਸਵਿੰਦਰ ਕੌਰ ਢਿੱਲੋਂ, ਡਾ. ਜਸਪਾਲ ਕੌਰ ਧੰਜੂ ਸ਼ਾਮਿਲ ਸਨ, ਨੂੰ ਸਨਮਾਨਿਤ ਕੀਤਾ ਗਿਆ । ਉਦਘਾਟਨੀ ਸੈਸ਼ਨ ਉਪੰਰਤ ਅਗਲੇ ਸੈਸ਼ਨ ਵਿੱਚ ਡਾ. ਜਸਪਾਲ ਕੌਰ ਧੰਜੂ ਵੱਲੋਂ ‘ਪ੍ਰੋ. ਸੀਤਾ ਰਾਮ ਯਾਦਗਾਰੀ ਭਾਸ਼ਣ’ ਦਿੱਤਾ ਗਿਆ ।

Read More : ਪੰਜਾਬੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਸੰਸਕ੍ਰਿਤ ਗੋਸ਼ਟੀ ਸ਼ੁਰੂ

ਪੰਜਾਬ ਸਰਕਾਰ ਨੇ ਐਸ. ਐਸ. ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਕੀਤਾ ਮੁਅੱਤਲ

0
Suspended

ਚੰਡੀਗੜ੍ਹ, 15 ਨਵੰਬਰ 2025 : ਪੰਜਾਬ ਸਰਕਾਰ (Punjab Government) ਨੇ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ (ਦਿਹਾਤੀ) ਦੇ ਐਸ. ਐਸ. ਪੀ. (S. S. P.) ਮਨਿੰਦਰ ਸਿੰਘ ਨੂੰ ਮੁਅੱਤਲ (Suspension) ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਇਹ ਸਖ਼ਤ ਕਾਰਵਾਈ ਗੈਂਗਸਟਰਾਂ ਖਿ਼ਲਾਫ਼ ਅਧਿਕਾਰੀ ਵਲੋਂ ਕਾਰਵਾਈ ਵਿਚ ਨਾਕਾਮ ਰਹਿਣ ਕਾਰਨ ਕੀਤੀ ਗਈ ਹੈ । ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

Read More : ਲਾਪ੍ਰਵਾਹੀ ਅਤੇ ਕਾਰਵਾਈ ਵਿਚ ਬੇਲੋੜੀ ਦੇਰੀ ਕਰਨ ਤੇ ਐਸ. ਐਚ. ਓ. ਮੁਅੱਤਲ

9 ਮੁਕੱਦਮਿਆਂ ਵਾਲੇ 2 ਨਸ਼ਾ ਤਸਕਰਾਂ ਦੀਆਂ ਨਾਜਾਇਜ ਉਸਾਰੀਆਂ ਢਹਿ ਢੇਰੀ

0
Illegal structures demolished

ਮਾਲੇਰਕੋਟਲਾ, 15 ਨਵੰਬਰ 2025 :  ਕਪਤਾਨ ਪੁਲਿਸ ਪੀ. ਬੀ. ਆਈ. ਮਾਲੇਰਕੋਟਲਾ ਰਾਜਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ”(“War on Drugs Campaign”) ਅਧੀਨ ਜ਼ਿਲ੍ਹਾ ਪੁਲਸ ਵੱਲ਼ੋਂ ਸ਼ਹਿਰ ਵਿੱਚ ਨਸ਼ਾ ਤਸਕਰਾਂ ਦੁਆਰਾ ਨਸ਼ਾ ਵੇਚ ਕੇ ਇਕੱਠੀ ਕੀਤੀ ਨਾਜਾਇਜ਼ ਆਮਦਨ ਤੋਂ ਬਣਾਈ ਜਾਇਦਾਦ ਨੂੰ ਨਸ਼ਟ ਕਰਨ ਦੀ ਵੱਡੀ ਕਾਰਵਾਈ ਕੀਤੀ ਗਈ । ਇਸ ਕਾਰਵਾਈ ਤਹਿਤ ਜਮਾਲਪੁਰਾ ਵਾਸੀ ਮੁਹੰਮਦ ਜਮੀਲ ਵੱਲੋਂ ਸਰਕਾਰੀ ਜਗ੍ਹਾ ’ਤੇ ਕਬਜ਼ਾ ਕਰਕੇ ਬਣਾਈ ਨਾਜਾਇਜ਼ ਉਸਾਰੀ (Illegal construction) ਨੂੰ ਢਾਹਿਆ ਗਿਆ। ਪੁਲਿਸ ਰਿਕਾਰਡ ਵਿੱਚ ਦੋਸ਼ੀ ਖ਼ਿਲਾਫ਼ ਤਿੰਨ ਮੁਕੱਦਮੇ ਦਰਜ ਸਨ ।

ਨਸ਼ੇ ਦਾ ਧੰਦਾ ਕਰਨ ਵਾਲੇ ਦੀ ਪੁਲਿਸ ਨੂੰ ਦਿੱਤੀ ਜਾਵੇ ਸੂਚਨਾ : ਕਪਤਾਨ ਪੁਲਿਸ

ਇਸੇ ਤਰਾਂ ਕਿਲ੍ਹਾ ਰਹਿਮਤਗੜ੍ਹ ਦਾ ਵਸਨੀਕ ਸਾਬਰ ਅਲੀ ਵੱਲੋਂ ਕੀਤੇ ਗਏ ਗੈਰ-ਕਾਨੂੰਨੀ ਕਬਜ਼ੇ (Illegal possession) ਉੱਪਰ ਉਸਾਰੀ ਗਈ ਪ੍ਰਾਪਰਟੀ ਨੂੰ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਢਹਿ ਢੇਰੀ ਕੀਤੀ ਗਈ । ਪੁਲਸ ਰਿਕਾਰਡ ਅਨੁਸਾਰ ਦੋਸ਼ੀ ਖ਼ਿਲਾਫ਼ ਛੇ ਮੁਕੱਦਮੇ ਦਰਜ ਹਨ । ਕਪਤਾਨ ਪੁਲਸ ਨੇ ਕਿਹਾ ਕਿ ਜ਼ਿਲਾ ਪੁਲਸ ਪ੍ਰਸ਼ਾਸਨ ਨਸ਼ਾ ਤਸਕਰਾਂ ਨੂੰ ਸਜਾ ਦੇਣ ਵਿੱਚ ਪੁਰਨ ਤੌਰ ਤੇ ਬਚਨਵਧ ਹੈ ।

ਉਹਨਾਂ ਕਿਹਾ ਕਿ ਨਸ਼ਾ ਤਸਕਰਾਂ (Drug traffickers) ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਭਵਿੱਖ ਵਿੱਚ ਵੀ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀਆਂ ਕੜੀਆਂ ਕਾਰਵਾਈਆਂ ਜਾਰੀ ਰਹਿਣਗੀਆਂ । ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਮੁਹਿੰਮ ਵਿੱਚ ਲੋਕਾਂ ਦੇ ਸਾਥ ਦੀ ਅਤਿਅੰਤ ਲੋੜ ਹੈ । ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਖਰੀਦਦਾ ਪਾਇਆ ਜਾਂਦਾ ਹੈ ਤਾਂ ਤੁਰੰਤ ਉਸਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ।

Read More : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ

ਸੜਕ ਹਾਦਸੇ ਵਿਚ ਦੋਵੇਂ ਦੋਸਤਾਂ ਦੀ ਹੋਈ ਮੌਤ

0
road accident

ਲੁਧਿਆਣਾ, 15 ਨਵੰਬਰ 2025 : ਕੈਨੇਡਾ ਤੋਂ ਭਾਰਤ ਅਤੇ ਪੰਜਾਬ ਆਏ ਦੋ ਦੋਸਤਾਂ ਦੀ ਸੜਕੀ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਕਿਥੇ ਵਾਪਰਿਆ ਹੈ ਹਾਦਸਾ

ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਨੇੜਲੇ ਪਿੰਡ ਸਰਾਭਾ ਕੋਲ ਇਕ ਭਿਆਨਕ ਸੜਕ ਹਾਦਸਾ (Road accident) ਵਾਪਰਨ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 2 ਗੰਭੀਰ ਜ਼ਖ਼ਮੀ (Seriously injured) ਹੋ ਗਏ । ਮ੍ਰਿਤਕਾਂ ਦੀ ਪਛਾਣ ਨੋਬਲਦੀਪ ਸਿੰਘ ਵਾਸੀ ਪਿੰਡ ਬ੍ਰਹਮਪੁਰਾ ਅਤੇ ਰਵੀ ਸ਼ੇਰਗਿੱਲ ਵਾਸੀ ਪਿੰਡ ਲਤਾਲਾ ਵਜੋਂ ਹੋਈ ਹੈ । ਇਸ ਸਬੰਧੀ ਸੂਚਨਾ ਮਿਲਣ `ਤੇ ਥਾਣਾ ਜੋਧਾਂ ਦੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਕਾਰ ਵਿਚ ਸਵਾਰ ਨੌਜਵਾਨ ਜਾ ਰਹੇ ਸਨ ਪੱਖੋਵਾਲ ਤੋੋਂ ਜੋਧਾਂ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਪੱਖੋਵਾਲ ਤੋਂ ਜੋਧਾਂ ਜਾ ਰਹੇ ਸਨ । ਇਸ ਦੌਰਾਨ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨਾਲ ਟਕਰਾਉਣ ਬਾਅਦ ਉਨ੍ਹਾਂ ਦੀ ਗੱਡੀ ਬੇਕਾਬੂ (The vehicle is out of control) ਹੋ ਕੇ ਸੜਕ ਕੰਢੇ ਖੜ੍ਹੇ ਇਕ ਦਰੱਖ਼ਤ ਨਾਲ ਜਾ ਟਕਰਾਈ । ਜਿਸ ਕਾਰਨ ਵਾਪਰੇ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਸੱਟਾਂ ਲੱਗੀਆਂ ਜਦੋਂਕਿ ਗੱਡੀ ਸਵਾਰ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਸਨ । ਇਸ ਮਗਰੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਭੇਜ ਦਿੱਤਾ ਸੀ। ਜਿਥੇ ਜ਼ਖ਼ਮਾਂ ਦੀ ਤਾਬ ਨਾ ਚੱਲਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ ।

Read More : ਬਰਨਾਲਾ ‘ਚ ਵਾਪਰਿਆ ਸੜਕ ਹਾਦਸਾ, ਨੌਜਵਾਨ ਦੀ ਹੋਈ ਮੌਤ

ਮੱਛੀ ਪਾਲਣ ਵਿਭਾਗ ਵੱਲੋਂ ਤਿੰਨ ਦਿਨਾਂ ਮੱਛੀ ਪਾਲਣ ਟਰੇਨਿੰਗ ਕੈਂਪ ਦਾ ਆਯੋਜਨ

0
fish farming training camp

ਪਟਿਆਲਾ, 15 ਨਵੰਬਰ 2025 : ਪਟਿਆਲਾ ਜ਼ਿਲ੍ਹਾ ਮੱਛੀ ਪਾਲਣ ਵਿਭਾਗ (District Fisheries Department)  ਵੱਲੋਂ ਤਾਜੇ ਪਾਣੀ ਵਿੱਚ ਮੱਛੀ ਪਾਲਣ ਸਬੰਧੀ ਤਿੰਨ ਦਿਨਾਂ ਟਰੇਨਿੰਗ ਕੈਂਪ ਦਾ ਆਯੋਜਨ 11 ਨਵੰਬਰ 2025 ਤੋਂ 13 ਨਵੰਬਰ 2025 ਤੱਕ ਡਾ. ਬੀ. ਆਰ. ਅੰਬੇਦਕਰ ਭਵਨ, ਜ਼ਿਲ੍ਹਾ ਸਮਾਜਿਕ ਅਤੇ ਨਿਆ ਅਧਿਕਾਰਤਾ, ਐਸ. ਐੱਸ. ਟੀ. ਨਗਰ, ਪਟਿਆਲਾ ਵਿੱਚ ਕੀਤਾ ਗਿਆ ।

ਕੈਂਪ ਦਾ ਉਦੇਸ਼ ਮੱਛੀ ਪਾਲਣ ਵਿੱਚ ਦਿਲਚਸਪੀ ਰੱਖਣ ਵਾਲੇ ਕਿਸਾਨਾਂ ਅਤੇ ਸਿਖਿਆਰਥੀਆਂ ਨੂੰ ਨਵੇਂ ਤਰੀਕਿਆਂ ਅਤੇ ਪਲਾਨਾਂ ਨਾਲ ਰੂਬਰੂ ਕਰਵਾਉਣਾ ਸੀ

ਕੈਂਪ ਦਾ ਉਦੇਸ਼ ਮੱਛੀ ਪਾਲਣ ਵਿੱਚ ਦਿਲਚਸਪੀ (Interest in fish farming) ਰੱਖਣ ਵਾਲੇ ਕਿਸਾਨਾਂ ਅਤੇ ਸਿਖਿਆਰਥੀਆਂ ਨੂੰ ਨਵੇਂ ਤਰੀਕਿਆਂ (New ways to teach learners) ਅਤੇ ਪਲਾਨਾਂ ਨਾਲ ਰੂਬਰੂ ਕਰਵਾਉਣਾ ਸੀ । ਇਸ ਪ੍ਰੋਗ੍ਰਾਮ ਦਾ ਆਯੋਜਨ ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਪਟਿਆਲਾ ਦਮਨਜੀਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਕੀਤਾ ਗਿਆ । ਇਸ ਕੈਂਪ ਵਿੱਚ 50 ਮੱਛੀ ਕਿਸਾਨਾਂ ਅਤੇ ਸਿਖਿਆਰਥੀਆਂ ਨੇ ਭਾਗ ਲਿਆ ।

ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਮੱਛੀ ਪਾਲਣ ਦਾ ਧੰਦਾ ਅਪਣਾਉਣ ਲਈ ਪੰਚਾਇਤੀ ਜਮੀਨਾਂ ਠੇਕੇ ਤੇ ਲੈਣ ਲਈ ਕੀਤਾ ਪ੍ਰੇਰਿਤ

ਸਹਾਇਕ ਡਾਇਰੈਕਟਰ ਮੱਛੀ ਪਾਲਣ (Assistant Director Fisheries) ਪਟਿਆਲਾ ਗੁਰਜੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਤਹਿਤ ਨਵੇਂ ਮੱਛੀ ਤਲਾਬਾਂ ਦੀ ਉਸਾਰੀ ਦੇ ਨਾਲ ਨਾਲ ਮੱਛੀ ਦੀ ਢੋ-ਢੁਆਈ ਦੇ ਸਾਧਨ, ਜਿਵੇਂ ਕਿ ਸਾਈਕਲ ਵਿੱਦ ਆਈਸ ਬਾਕਸ, ਮੋਟਰ ਸਾਈਕਲ ਵਿੱਦ ਆਈਸ ਬਾਕਸ, ਆਟੋ ਰਿਕਸ਼ਾ ਵਿੱਦ ਆਈਸ ਬਾਕਸ, ਰੈਫਰੀਜਰੇਟਿਡ ਵੈਨਜ਼, ਇੰਸੂਲੇਟਿਡ ਵੈਨਜ਼ ਅਤੇ ਫਿਸ ਫੀਡ ਮਿੱਲ ਆਦਿ ਲਈ ਸਕੀਮ ਅਨੁਸਾਰ ਯੂਨਿਟ ਕਾਸਟ ਦਾ 40% ਅਤੇ 60% ਸਬਸਿਡੀ ਦਿੱਤੀ ਜਾਂਦੀ ਹੈ । ਉਨ੍ਹਾਂ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਮੱਛੀ ਪਾਲਣ ਦਾ ਧੰਦਾ ਅਪਣਾਉਣ ਲਈ ਪੰਚਾਇਤੀ ਜਮੀਨਾਂ ਠੇਕੇ ਤੇ ਲੈਣ ਲਈ ਪ੍ਰੇਰਿਤ ਕੀਤਾ ।

ਕੈਂਪ ਵਿਚ ਵੱਖ-ਵੱਖ ਮਾਹਿਰਾਂ ਨੇ ਪਹੁੰਚ ਕੇ ਦਿੱਤਾ ਲੈਕਚਰ

ਕੈਂਪ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਐਂਡ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਹਾਇਕ ਪ੍ਰੋਫੈਸਰ ਡਾ. ਅਮਿਤ ਮੰਡਲ, ਡਾ. ਖੁਸਵੀਰ ਸਿੰਘ, ਡਾ. ਓਕਾਰ ਸਿੰਘ, ਐਚ. ਓ. ਡੀ., ਜ਼ੋਅੋਲੋਜੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਕਰਮਜੀਤ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਰੂਪਨਗਰ ਅਤੇ ਤੇਜਿੰਦਰ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਮਲੇਰਕੋਟਲਾਂ ਨੇ ਵਿਭਿੰਨ ਵਿਸ਼ਿਆਂ ਉੱਤੇ ਸਿਖਿਆਰਥੀਆਂ ਨੂੰ ਲੇਕਚਰ ਦਿੱਤੇ ।

ਇਸ ਮੁਹਿੰਮ ਨਾਲ ਹੋਏ ਹਨ ਮੱਛੀ ਪਾਲਣ ਵਿਭਾਗ ਦੇ ਲੋਗ ਮੱਛੀ ਪਾਲਣ ਦੇ ਖੇਤਰ ਵਿੱਚ ਅੱਗੇ ਵਧਣ ਅਤੇ ਵਧੇਰੇ ਮੱਛੀ ਪਾਲਣ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ

ਸੀਨੀਅਰ ਮੱਛੀ ਪਾਲਣ ਅਫਸਰ ਵੀਰਪਾਲ ਕੌਰ ਜੋੜਾ, ਰਾਮ ਰਤਨ ਸਿੰਘ ਅਤੇ ਸ੍ਰੀਮਤੀ ਪੂਜਾ ਰਾਣੀ ਅਤੇ ਤਰਸੇਮ ਲਾਲ ਵਿਭਾਗੀ ਕਰਮਚਾਰੀ ਵੀ ਇਸ ਕੈਂਪ ਵਿੱਚ ਹਾਜ਼ਰ ਸਨ ਅਤੇ ਇਸ ਸਮਾਰੋਹ ਵਿੱਚ ਸਹਿਯੋਗ ਦਿੱਤਾ । ਇਸ ਕੈਂਪ ਦਾ ਉਦੇਸ਼ ਮੱਛੀ ਪਾਲਣ (Fisheries) ਦੇ ਖੇਤਰ ਵਿੱਚ ਕਿਸਾਨਾਂ ਅਤੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਮੱਛੀ ਪਾਲਣ ਵਿੱਦ ਉੱਤਮ ਤਕਨੀਕੀ ਜਾਣਕਾਰੀ ਦੇਣਾ ਸੀ । ਇਸ ਮੁਹਿੰਮ ਨਾਲ ਮੱਛੀ ਪਾਲਣ ਵਿਭਾਗ ਦੇ ਲੋਗ ਮੱਛੀ ਪਾਲਣ ਦੇ ਖੇਤਰ ਵਿੱਚ ਅੱਗੇ ਵਧਣ ਅਤੇ ਵਧੇਰੇ ਮੱਛੀ ਪਾਲਣ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਹੋਏ ਹਨ ।

Read More : ਪੰਜਾਬ ‘ਚ ਮੱਛੀ ਪਾਲਣ ਅਧੀਨ ਰਕਬੇ ਵਿੱਚ 1942 ਏਕੜ ਦਾ ਵਾਧਾ: ਗੁਰਮੀਤ ਸਿੰਘ ਖੁੱਡੀਆਂ

ਦਿੱਲੀ ਜਾ ਰਹੇ ਕੌਮੀ ਇਨਸਾਫ ਮੋੋਰਚੇ ਨੂੰ ਹਰਿਆਣਾ ਪੁਲਸ ਨੇ ਰੋਕਿਆ

0
National Justice Front

ਪਟਿਆਲਾ, 14 ਨਵੰਬਰ 2025 : ਬੰਦੀ ਸਿੰਘਾਂ ਦੀ ਰਿਹਾਈ (Release of captive Sikhs) ਲਈ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਦਿੱਲੀ ਜਾ ਰਹੇ ਕੌਮੀ ਇਨਸਾਫ ਮੋਰਚੇ (National Justice Front) ਦੇ ਜਥੇ ਨੂੰ ਅੱਜ ਹਰਿਆਣਾ ਪੁਲਸ ਨੇ ਸ਼ੰਭੂ ਬੈਰੀਅਰ `ਤੇ ਜਬਰਦਸਤ ਬੈਰੀਕੇਡਿੰਗ ਕਰਕੇ ਰੋਕ ਲਿਆ ਸੀ । ਇਸ ਮਗਰੋਂ ਇਸ ਜਥੇ ਵਿੱਚ ਸ਼ਾਮਲ ਹਜ਼ਾਰਾਂ ਹੀ ਇਨਸਾਫ ਪਸੰਦ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ੰਭੂ ਬੈਰੀਅਰ (Shambhu Barrier) ਦੇ ਹੀ ਧਰਨਾ ਮਾਰ ਕੇ ਕਈ ਘੰਟੇ ਤਕਰੀਰਾਂ ਕੀਤੀਆਂ । ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ ਨੇ ਇਸ ਧਰਨੇ ਵਿੱਚ ਪੁੱਜ ਕੇ ਮੰਗ ਪੱਤਰ ਹਾਸਲ ਕੀਤਾ, ਜਿਸ ਦੇ ਚਲਦਿਆਂ ਬਾਅਦ ਦੁਪਹਿਰ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ । ਇਸ ਦੌਰਾਨ ਹਰਿਆਣਾ ਪੁਲੀਸ ਨੇ ਵੀ ਬੈਰੀਕੇਡਿੰਗ ਖੋਲ ਦਿੱਤੀ ਤੇ ਆਵਾਜਾਈ ਆਮ ਦੀ ਤਰ੍ਹਾਂ ਬਹਾਲ ਕੀਤੀ ਗਈ ਹੈ ।

ਜਥੇ ਦੀ ਅਗਵਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਨੇ ਕੀਤੀ

ਜਥੇ ਦੀ ਅਗਵਾਈ ਮੁੱਖ ਤੌਰ `ਤੇ ਬੇਅੰਤ ਸਿੰਘ ਕਤਲ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਦੇ ਪਿਤਾ ਗੁਰਚਰਨ ਸਿੰਘ ਜਰੀਕਪੁਰ ਕਰ ਰਹੇ ਸਨ। ਉੰਝ ਇਸ ਕਾਫਲੇ ਵਿੱਚ ਸ਼ਾਮਲ (Join the convoy) ਹੋਰ ਪ੍ਰਮੁੱਖ ਹਸਤੀਆਂ ਵਿੱਚ ਜਸਟਿਸ ਰਣਜੀਤ ਸਿੰਘ, ਭਾਈ ਜਸਵੀਰ ਸਿੰਘ ਰੋਡੇ, ਸ਼ਰਨਜੀਤ ਸਿੰਘ ਜੋਗੀਪੁਰ,ਬਾਬਾ ਸ਼ੇਰ ਸਿੰਘ ਰਾਮਪੁਰਛੰਨਾ, ਸੁਰਜੀਤ ਸਿੰਘ ਫੂਲ, ਮਾਹਨ ਸਿੰਘ ਰਾਜਪੁਰਾ, ਹਰਿੰਦਰ ਸਿੰਘ ਲੱਖੋਵਾਲ, ਡਾਕਟਰ ਦਰਸ਼ਨਪਾਲ, ਰਣਜੀਤ ਸਿੰਘ ਸਵਾਜਪੁਰ,ਜਸਬੀਰ ਸਿੰਘ ਖਡੂਰਸਾਹਿਬ, ਸੁਖਬੀਰ ਸਿੰਘ ਬਲਬੇੜਾ ਸਮੇਤ ਅਨੇਕਾਂ ਹੋਰਾਂ ਦੇ ਵੀ ਸ਼ਾਮਿਲ ਹਨ ।

ਇਸ ਮਾਰਚ ਦੌਰਾਨ ਕਿਸਾਨ ਜਥੇਬੰਦੀਆਂ ਨੇ ਵੀ ਵੱਧ ਚੜ ਕੇ ਸਹਿਯੋਗ ਦਿੱਤਾ : ਗੁਰਚਰਨ ਸਿੰਘ ਜਰੀਕਪੁਰ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਗੁਰਚਰਨ ਸਿੰਘ ਜਰੀਕਪੁਰ ਦਾ ਕਹਿਣਾ ਸੀ ਕਿ ਇਸ ਮਾਰਚ ਦੌਰਾਨ ਕਿਸਾਨ ਜਥੇਬੰਦੀਆਂ (Farmer organizations) ਨੇ ਵੀ ਵੱਧ ਚੜ ਕੇ ਸਹਿਯੋਗ ਦਿੱਤਾ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੀ ਰੂਪ ਰੇਖਾ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਹੀ ਉਲੀਕੀ ਜਾਵੇਗੀ। ਉਧਰ ਇਸ ਮਾਰਚ ਦੇ ਚਲਦਿਆਂ ਪਟਿਆਲਾ ਪੁਲਸ ਵੱਲੋਂ ਵੀ ਸੁਰੱਖਿਆ ਦੇ ਮਜਬੂਤ ਬੰਦੋਬਸਤ ਕੀਤੇ ਹੋਏ ਸਨ ।

Read More : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫਤਰ ਅੱਗੇ ਧਰਨੇ ਦੀਆਂ ਤਿਆਰੀਆਂ