Home Blog Page 290

ਪੋਤੇ ਨੇ ਕੀਤਾ ਦਾਦਾ ਤੇ ਦਾਦੀ ਦਾ ਦੋਸਤਾਂ ਨਾਲ ਮਿਲ ਕੇ ਕਤਲ

0
Grandson murdered

ਕਰਨਾਲ, 16 ਜਨਵਰੀ 2026 : ਹਰਿਆਣਾ ਦੇ ਕਰਨਾਲ (Karnal) ਵਿੱਚ ਇੱਕ ਬਜ਼ੁਰਗ ਜੋੜੇ ਦਾ ਕਤਲ (Murder) ਉਸਦੇ ਆਪਣੇ ਪੋਤੇ ਵਲੋਂ ਕੀਤੇ ਜਾਣ ਦਾ ਦਰਦਨਾਕ ਤੇ ਦਿਲਕੰਬਾਊ ਮਾਮਲਾ ਸਾਹਮਣੇ ਆਇਆ ਹੈ ।

ਕਿਊ਼ ਕੀਤਾ ਪੋਤੇ ਨੇ ਅਜਿਹਾ

ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਲ ਵਿਖੇ ਜਿਸ ਪੋਤੇ ਨੇ ਆਪਣੇ ਦਾਦਾ ਤੇ ਦਾਦੀ (Grandfather and grandmother) ਨੂੰ ਮੌਤ ਦੇ ਘਾਟ ਉਤਾਰਿਆ ਹੈ ਦਾ ਮੁੱਖ ਕਾਰਨ ਲੱਖਾਂ ਰੁਪਏ ਅਤੇ ਜ਼ਮੀਨ ਹੜੱਪਣਾ ਹੈ । ਇਥੇ ਹੀ ਬਸ ਨਹੀਂ ਉਸਨੇ ਇਸ ਘਟਨਾਕ੍ਰਮ ਨੂੰ ਅੰਜਾਮ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਦਿੱਤਾ ਹੈ । ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਲਈ ਦੋ ਦਿਨਾਂ ਦੇ ਰਿਮਾਂਡ `ਤੇ ਲੈ ਲਿਆ ਹੈ ।

ਕੌਣ ਹਨ ਜਿਨ੍ਹਾਂ ਨੂੰ ਉਤਾਰ ਦਿੱਤਾ ਗਿਆ ਮੌਤ ਦੇ ਘਾਟ

ਜਿਨ੍ਹਾਂ ਦੋ ਬਜ਼ੁਰਗਾਂ ਪਤੀ-ਪਤਨੀ ਨੂੰ ਉਨ੍ਹਾਂ ਦੇ ਆਪਣੇ ਪੋਤੇ ਰਵਿੰਦਰ ਨੇ ਦੋਸਤਾਂ ਨਾਲ ਮਿਲ ਕੇ ਮਾਰਿਆ ਹੈ ਦੀ ਪਛਾਣ ਹਰੀ ਸਿੰਘ (80) ਅਤੇ ਲੀਲਾ (75) ਵਜੋਂ ਹੋਈ ਹੈ । ਜਾਣਕਾਰੀ ਮੁਤਾਬਕ ਹਰੀ ਸਿੰਘ ਇੱਕ ਨੰਬਰਦਾਰ ਸੀ ਅਤੇ ਮੂਲ ਰੂਪ ਵਿੱਚ ਕਰਸਾ ਪਿੰਡ ਦਾ ਰਹਿਣ ਵਾਲਾ ਸੀ । ਉਹ ਲਗਭਗ 40 ਸਾਲਾਂ ਤੋਂ ਆਪਣੇ ਦੋਵਾਂ ਪੁੱਤਾਂ ਤੋਂ ਅਲੱਗ ਰਹਿ ਰਹੇ ਸਨ ।

ਕੀ ਦੱਸਿਆ ਡਿਪਟੀ ਸੁਪਰਡੈਂਟ ਆਫ ਪੁਲਸ

ਹਰਿਆਣਾ ਪੁਲਸ (Haryana Police) ਦੇ ਡੀ. ਐਸ. ਪੀ. ਗੋਰਖਪਾਲ ਰਾਣਾ ਨੇ ਕਿਹਾ ਕਿ ਮੁੱਖ ਦੋਸ਼ੀ ਰਵਿੰਦਰ ਨਸ਼ੇੜੀ ਹੈ ਅਤੇ ਆਪਣੇ ਆਪ ਨੂੰ ਬਾਬਾ ਕਹਾਉਂਦਾ ਸੀ। ਉਸ ਨੇ ਆਪਣੇ ਦਾਦਾ ਹਰੀ ਸਿੰਘ ਅਤੇ ਦਾਦੀ ਲੀਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜ਼ਮੀਨ `ਤੇ ਇੱਕ ਮੰਦਰ ਬਣਾਉਣ ਦੀ ਯੋਜਨਾ ਬਣਾਈ ਸੀ । ਉਸ ਨੇ ਆਪਣੇ ਦੋ ਸਾਥੀਆਂ, ਪ੍ਰਦੀਪ ਅਤੇ ਗੁਲਸ਼ਨ ਨੂੰ ਤਾਂਬਾ ਅਤੇ ਹੋਰ ਸਮਾਨ ਦਾ ਲਾਲਚ ਦੇ ਕੇ ਆਪਣੀ ਯੋਜਨਾ ਵਿੱਚ ਸ਼ਾਮਲ ਕੀਤਾ। 11 ਜਨਵਰੀ ਦੀ ਰਾਤ ਨੂੰ, ਤਿੰਨਾਂ ਨੇ ਦਾਦਾ-ਦਾਦੀ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਨ੍ਹਾਂ ਦੇ ਮੂੰਹ `ਤੇ ਟੇਪ ਲਗਾ ਦਿੱਤੀ । ਫਿਰ ਰਵਿੰਦਰ ਨੇ ਇੱਕ-ਇੱਕ ਕਰਕੇ ਦੋਵਾਂ ਦਾ ਗਲਾ ਘੁੱਟ ਦਿੱਤਾ ।

ਦਾਦੀ ਨੇ ਮਰਦੇ ਵੇਲੇ ਵੀ ਮਾਰੀਆਂ ਸਨ ਪੋਤੇ ਨੂੰ ਹੀ ਆਵਾਜਾਂ

ਮਿਲੀ ਜਾਣਕਾਰੀ ਅਨੁਸਾਰ ਡੀ. ਐਸ. ਪੀ. ਨੇ ਇਹ ਵੀ ਦੱਸਿਆ ਕਿ ਜਦੋਂ ਰਵਿੰਦਰ ਆਪਣੀ ਦਾਦੀ ਲੀਲਾ ਦਾ ਗਲਾ ਘੁੱਟ (Strangulation) ਰਿਹਾ ਸੀ, ਤਾਂ ਉਸ ਨੇ ਆਪਣੇ ਪੋਤੇ ਨੂੰ ਹੀ ਬਚਾਉਣ ਲਈ ਅਵਾਜ਼ਾਂ ਮਾਰੀਆਂ ਪਰ ਦਾਦੀ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਪੋਤੇ ਨੂੰ ਉਹ ਬਚਾਉਣ ਲਈ ਅਵਾਜ਼ਾਂ ਮਾਰ ਰਹੀ ਹੈ ਉਹ ਹੀ ਮੂੰਹ `ਤੇ ਕੱਪੜਾ ਬੰਨ੍ਹ ਕੇ ਉਨ੍ਹਾਂ ਦਾ ਕਤਲ ਕਰ ਰਿਹਾ ਹੈ ।

Read More : ਦੋ ਨਾਬਾਲਗ ਬੇਟਿਆਂ ਦੇ ਕਤਲ ਦੇ ਦੋਸ਼ `ਚ ਭਾਰਤੀ ਮੂਲ ਦੀ ਔਰਤ ਗਿ੍ਫ਼ਤਾਰ

ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਕੈਮਿਸਟ ਸ਼ਾਪ ਦੇ ਬਾਹਰ ਤਾਬੜ ਤੋੜ ਗੋਲੀਆਂ

0
chemist shop

ਚੰਡੀਗੜ੍ਹ, 16 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ-32 ਵਿੱਚ ਲੰਘੀ ਰਾਤ ਨੂੰ ਦੋ ਅਣਪਛਾਤੇ ਸਕੂਟਰ ਸਵਾਰਾਂ (Two unidentified scooter riders) ਵਲੋਂ ਕੈਮਿਸਟ ਸ਼ਾਪ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ । ਜਿਸ ਕਾਰਨ ਚਾਰੋਂ ਪਾਸੇ ਦਹਿਸ਼ਤ ਦਾ ਮਾਹੌਲ ਬਣਿਆਂ ਹੋਇਆ ਹੈ । ਜਿਨ੍ਹਾਂ ਅਣਪਛਾਤੇ ਸਕੂਟਰ ਸਵਾਰਾਂ ਨੇ ਗੋਲੀਆਂ ਚਲਾਈਆਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ । ਗੋਲੀਆਂ ਚੱਲਣ ਤੋਂ ਬਾਅਦ ਦੀ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਵਿੱਤੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ।

ਸੂਚਨਾ ਮਿਲਦਿਆਂ ਹੀ ਪੁਲਸ ਨੇ ਕੀਤੀ ਮੌਕੇ ਤੇ ਪਹੁੰਚ

ਦੁਕਾਨ ਦੇ ਬਾਹਰ ਗੋਲੀਆਂ ਚਲਾਏ ਜਾਣ ਦੀ ਘਟਨਾ ਸਬੰਧੀ ਜਦੋਂ ਪੁਲਸ ਕੰਟਰੋਲ ਰੂਮ ਨੂੰ ਦੱਸਿਆ ਗਿਆ ਤਾਂ ਸੈਕਟਰ 34 ਦੇ ਥਾਣੇ ਦਦੀ ਪੁਲਸ, ਜਿ਼ਲਾ ਕਰਾਈਮ ਸੈਲ ਅਤੇ ਕਰਾਈਮ ਬ੍ਰਾਂਚ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਘਟਨਾ ਵਾਲੀ ਥਾਂ ਤੋ਼ ਇਕ ਖਾਲੀ ਕਾਰਤੂਸ (Empty cartridges) ਵੀ ਬਰਾਮਦ ਕੀਤਾ ਗਿਆ ਹੈ ।

ਪੁੱਛਗਿੱਛ ਦੌਰਾਨ ਦੁਕਾਨਦਾਰ ਨੇ ਧਮਕੀ ਜਾਂ ਫਿਰੌਤੀ ਤੋਂ ਕੀਤਾ ਇਨਕਾਰ

ਚੰਡੀਗੜ੍ਹ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਆਂ ਚਲਾਉਣ (To shoot) ਦੇ ਪਿੱਛੇ ਦਾ ਅਸਲ ਮਕਸਦ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਮੁੱਢਲੀ ਪੁੱਛਗਿੱਛ ਦੌਰਾਨ ਦੁਕਾਨ ਦੇ ਮਾਲਕਾਂ ਨੇ ਕਿਸੇ ਵੀ ਤਰ੍ਹਾਂ ਦੀ ਧਮਕੀ ਭਰੀ ਕਾਲ ਜਾਂ ਫਿਰੌਤੀ ਦੀ ਮੰਗ ਤੋਂ ਇਨਕਾਰ ਕੀਤਾ ਹੈ । ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦਾ ਸੁਰਾਗ ਲਗਾਉਣ ਲਈ ਆਸ-ਪਾਸ ਦੇ ਇਲਾਕਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।

Read More : ਲੁਧਿਆਣਾ ਦੇ ਬੱਦੋਵਾਲ ਵਿਖੇ ਚਿੱਟੇ ਦਿਨ ਚੱਲੀਆਂ ਗੋਲੀਆਂ

ਦੋ ਨਾਬਾਲਗ ਬੇਟਿਆਂ ਦੇ ਕਤਲ ਦੇ ਦੋਸ਼ `ਚ ਭਾਰਤੀ ਮੂਲ ਦੀ ਔਰਤ ਗਿ੍ਫ਼ਤਾਰ

0
Priyadarshnai Natrajan

ਨਿਊਯਾਰਕ, 16 ਜਨਵਰੀ 2026 : ਅਮਰੀਕਾ ਦੇ ਨਿਊਜਰਸੀ (new Jersey) ਵਿਚ ਭਾਰਤੀ ਮੂਲ ਦੀ 35 ਸਾਲਾ ਔਰਤ ਨੂੰ ਆਪਣੇ 2 ਨਾਬਾਲਗ ਬੇਟਿਆਂ ਦੇ ਕਤਲ (Murder) ਦੇ ਦੋਸ਼ `ਚ ਗ੍ਰਿਫ਼ਤਾਰ ਕੀਤਾ ਗਿਆ ਹੈ ।

ਪ੍ਰਿਯਦਰਸ਼ਨੀ ਨਟਰਾਜਨ ਦੇ ਆਪਣੇ ਹੀ ਦੋ ਬੱਚਿਆਂ ਦੀ ਮੌਤ ਦਾ ਕਾਰਨ ਬਣਨਾ ਜਾਂਚ ਵਿਚ ਆਇਆ ਸਾਹਮਣੇ

ਜਾਂਚ `ਚ ਸਾਹਮਣੇ ਆਇਆ ਹੈ ਕਿ ਨਿਊ ਜਰਸੀ ਦੇ ਹਿਲਸਬੋਰੋ ਦੀ ਰਹਿਣ ਵਾਲੀ ਪ੍ਰਿਯਦਰਸ਼ਨੀ ਨਟਰਾਜਨ (Priyadarshini Natrajan) ਮੰਗਲਵਾਰ ਨੂੰ ਆਪਣੇ 2 ਬੱਚਿਆਂ ਦੀ ਮੌਤ (Death of children) ਦਾ ਕਾਰਨ ਬਣੀ । ਸੋਮਰਸੈਟ ਕਾਊਂਟੀ ਦੇ ਸਰਕਾਰੀ ਵਕੀਲ ਫੋਨ ਮੈਕਡੋਨਾਲਡ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ 13 ਜਨਵਰੀ ਨੂੰ ਸ਼ਾਮ ਲੱਗਭਗ 6.45 ਵਜੇ ਇਕ ਵਿਅਕਤੀ ਤੇ ਐਮਰਜੈਂਸੀ ਨੰਬਰ 911 `ਤੇ ਕਾਲ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ । ਇਸ ਵਿਅਕਤੀ ਤੇ ਬੱਚਿਆਂ ਦਾ ਪਿਤਾ ਮੰਨਿਆ ਜਾ ਰਿਹਾ ਹੈ ।

ਪੁੁਲਸ ਮੁਤਾਬਕ ਦੋਹਾਂ ਬੱਚਿਆਂ ਨੂੰ ਪਾਇਆ ਗਿਆ ਕਮਰੇ ਵਿਚ ਮ੍ਰਿਤਕ ਹਾਲਤ ਵਿਚ

ਵਕੀਲ ਅਨੁਸਾਰ ਫੋਨ ਕਰਨ ਵਾਲੇ ਨੇ ਦੱਸਿਆ ਕਿ ਕੰਮ ਤੋਂ ਘਰ ਪਰਤਣ `ਤੇ ਉਸ ਨੇ ਆਪਣੇ 5 ਅਤੇ 7 ਸਾਲ ਦੇ 2 ਬੇਟਿਆਂ ਨੂੰ ਬੇਹੋਸ਼ ਪਾਇਆ । ਉਸ ਨੇ ਕਿਹਾ ਕਿ ਮੇਰੀ ਪਤਨੀ ਨੇ ਉਨ੍ਹਾਂ ਨਾਲ ਕੁਝ ਕੀਤਾ ਹੈ । ਮੌਕੇ `ਤੇ ਪਹੁੰਚਣ `ਤੇ ਪੁਲਸ ਅਧਿਕਾਰੀਆਂ ਨੇ ਫੋਨ ਕਰਨ ਵਾਲੇ ਵਿਅਕਤੀ ਅਤੇ ਉਸ ਦੀ ਪਤਨੀ ਨਟਰਾਜਨ ਨੂੰ ਉੱਥੇ ਮੌਜੂਦ ਪਾਇਆ। ਬਿਆਨ ਅਨੁਸਾਰ ਪੁਲਸ ਨੇ ਘਰ ਦੇ ਇਕ ਕਮਰੇ `ਚ ਦੋਵਾਂ ਬੱਚਿਆਂ ਨੂੰ ਮ੍ਰਿਤਕ ਹਾਲਤ ਵਿਚ ਪਾਇਆ ।

Read More : ਦਿਨ ਦਿਹਾੜੇ ਹਮਲਾਵਰਾਂ ਨੇ ਕੀਤਾ ਪੰਜਾਬੀ ਕਾਰੋਬਾਰੀ ਦਾ ਕਤਲ

ਜਹਾਜ਼ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਕਰਵਾਇਆ ਗਿਆ ਐਮਰਜੈਂਸੀ ਲੈਂਡ

0
Airoplane

ਤੁਰਕੀ, 16 ਜਨਵਰੀ 2026 : ਵਿਦੇਸ਼ੀ ਧਰਤੀ ਦੀ ਏਅਰਲਾਈਨ ਤੁਰਕੀ ਏਅਰਲਾਈਨ (Turkish Airlines) ਨੂੰ ਬੰਬ ਦੀ ਧਮਕੀ (Bomb threat) ਮਿਲਣ ਤੋਂ ਬਾਅਦ ਬਾਰਸੀਲੋਨਾ ਵਿੱਚ ਐਮਰਜੈਂਸੀ ਲੈਂਡਿੰਗ (Emergency landing) ਕਰਵਾਉਣੀ ਪਈ । ਜਿਸ ਕਾਰਨ ਯਾਤਰੀ ਘਬਰਾ ਗਏ ।

ਜਹਾਜ ਦੇ ਪਾਇਲਟ ਨੇ ਫੌਰੀ ਕਾਰਵਾਈ ਕਰਦਿਆਂ ਕੀਤੀ ਲੈਂਡਿੰਗ

ਪਾਇਲਟ ਨੇ ਕੋਈ ਵੀ ਮੌਕਾ ਨਾ ਲੈਂਦੇ ਹੋਏ ਨਜ਼ਦੀਕੀ ਹਵਾਈ ਅੱਡੇ `ਤੇ ਉਤਰਨ ਦੀ ਇਜਾਜ਼ਤ ਮੰਗੀ ਅਤੇ ਜਹਾਜ਼ ਨੂੰ ਬਾਰਸੀਲੋਨਾ ਹਵਾਈ ਅੱਡੇ `ਤੇ ਸੁਰੱਖਿਅਤ ਉਤਾਰਿਆ। ਹਵਾਈ ਅੱਡੇ ਦੇ ਕਰਮਚਾਰੀਆਂ ਨੇ ਯਾਤਰੀਆਂ ਨੂੰ ਬਚਾਇਆ ਅਤੇ ਤਲਾਸ਼ੀ ਮੁਹਿੰਮ ਚਲਾਈ, ਪਰ ਜਹਾਜ਼ ਦੇ ਅੰਦਰ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਨਹੀਂ ਮਿਲਿਆ ।

Read More : ਬਹਿਰੀਨ ਤੋਂ ਹੈਦਰਾਬਾਦ ਆ ਰਹੀ ਉਡਾਣ `ਚ ਬੰਬ ਦੀ ਧਮਕੀ

ਬਠਿੰਡਾ ਦੀ ਅਦਾਲਤ ਨੇ ਕੰਗਨਾ ਰਣੌਤ ਨੂੰ ਦਿੱਤੀ ਨਿਜੀ ਪੇਸ਼ੀ ਤੋਂ ਛੋਟ

0
Kangana Ranaut

ਬਠਿੰਡਾ, 15 ਜਨਵਰੀ 2026 : ਪੰਜਾਬ ਦੇ ਬਠਿੰਡਾ ਦੀ ਮਾਨਯੋਗ ਅਦਾਲਤ (Court) ਨੇ ਅੱਜ ਸੁਣਵਾਈ ਦੌਰਾਨ ਅਦਾਕਾਰਾ ਤੇ ਐਮ. ਪੀ. ਕੰਗਨਾ ਰਣੌਤ ਨੂੰ ਨਿਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ ।

ਸੁਣਵਾਈ ਦੌਰਾਨ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣੀਆਂ

ਅਦਾਲਤ ਨੇ ਸੁਣਵਾਈ ਦੌਰਾਨ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੰਗਨਾ ਰਣੌਤ (Kangana Ranaut) ਦੀ ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ । ਅਦਾਲਤ ਨੇ ਸਪੱਸ਼ਟ ਕੀਤਾ ਕਿ ਕੰਗਨਾ ਅਗਲੀਆਂ ਸੁਣਵਾਈਆਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋ ਸਕੇਗੀ ।

ਸਿ਼ਕਾਇਤਕਰਤਾ ਨੇ ਵਕੀਲ ਨੇ ਕੀ ਦਲੀਲ ਦਿੱਤੀ ਸੀ ਪੇਸ਼ੀ ਤੋਂ ਛੋਟਾ ਨਾ ਮਿਲ ਸਕਣ ਲਈ

ਇਸ ਦੌਰਾਨ ਸਿ਼ਕਾਇਤਕਰਤਾ ਮਹਿੰਦਰ ਕੌਰ (Complainant Mahinder Kaur) ਦੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਕੰਗਨਾ ਰਣੌਤ ਜਾਣਬੁੱਝ ਕੇ ਨਿੱਜੀ ਪੇਸ਼ੀ ਤੋਂ ਬਚ ਰਹੀ ਹੈ ਅਤੇ ਇਸ ਨਾਲ ਮਾਮਲੇ ਦੀ ਸੁਣਵਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪਿਛਲੇ ਚਾਰ ਸਾਲਾਂ ਤੋਂ ਲਟਕ ਰਿਹਾ ਹੈ ਅਤੇ ਪੀੜਤ ਪੱਖ ਲਗਾਤਾਰ ਇਨਸਾਫ਼ ਲਈ ਸੰਘਰਸ਼ ਕਰ ਰਿਹਾ ਹੈ।

ਪਹਿਲਾਂ ਦਾਇਰ ਕੀਤੀ ਹੋਈ ਸੀ ਕੰਗਨਾ ਨੇ ਪਟੀਸ਼ਨ

ਕੰਗਨਾ ਰਣੌਤ ਵੱਲੋਂ ਪਹਿਲਾਂ ਦਾਇਰ ਕੀਤੀ ਗਈ ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ `ਤੇ ਅਦਾਲਤ ਵਿੱਚ ਲੰਬੀ ਬਹਿਸ ਹੋਈ। ਕੰਗਨਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਹ ਇੱਕ ਸੰਸਦ ਮੈਂਬਰ ਹਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰੁਝੇਵਿਆਂ ਕਾਰਨ ਹਰ ਤਰੀਕ `ਤੇ ਨਿੱਜੀ ਤੌਰ `ਤੇ ਪੇਸ਼ ਹੋਣਾ ਉਨ੍ਹਾਂ ਲਈ ਸੰਭਵ ਨਹੀਂ ਹੈ । ਇਹ ਵੀ ਕਿਹਾ ਗਿਆ ਕਿ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੁੰਦੀ ਰਹੇਗੀ ।

Read More : ਕੰਗਨਾ ਰਣੌਤ ਨੂੰ ਅਦਾਲਤ ਨੇ ਨਹੀਂ ਦਿੱਤੀ ਰਾਹਤ

ਅਦਾਲਤ ਨੇ ਦਿੱਤਾ ਆਤਿਸ਼ੀ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦਾ ਹੁਕਮ

0
Aatishi

ਨਵੀਂ ਦਿੱਲੀ, 15 ਜਨਵਰੀ 2026 : ਪੰਜਾਬ ਦੇ ਜਲੰਧਰ ਦੀ ਇਕ ਅਦਾਲਤ (Court) ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਆਤਿਸ਼ੀ (MLA Atishi) ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋ਼ ਹਟਾਉਣ ਦਾ ਹੁਕਮ ਦਿੱਤਾ ਹੈ ।

ਅਦਾਲਤ ਨੇ ਸਮੁੱਚੇ ਵੀਡੀਓ ਪੋਸਟ ਲਿੰਕ ਹਟਾਉਣ ਦੇ ਹੁਕਮ

ਪੰਜਾਬ ਦੇ ਜਲੰਧਰ ਦੀ ਅਦਾਲਤ ਦੇ ਹੁਕਮਾਂ ਨਾਲ ਅੱਜ ਭਾਜਪਾ ਨੂੰ ਇਕ ਵੱਡਾ ਝਟਕਾ ਉਸ ਵੇਲੇ ਲੱਗਿਆ ਜਦੋਂ ਅਦਾਲਤ ਵਿੱਚ ਸੁਣਵਾਈ ਦੌਰਾਨ ਮਾਨਯੋਗ ਜੱਜ ਹਰਪ੍ਰੀਤ ਕੌਰ ਦੀ ਅਦਾਲਤ ਵੱਲੋਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ (Social media platforms) `ਤੇ ਵੀਡੀਓ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ । ਅਦਾਲਤ ਦੇ ਹੁਕਮ ਅਨੁਸਾਰ ਜਿਸ ਵੀ ਅਕਾਊਂਟ ਤੋਂ ਵੀਡੀਓ ਪੋਸਟ ਹੋਇਆ, ਉਸ ਦੇ ਸਾਰੇ ਲਿੰਕ ਸੋਸ਼ਲ ਮੀਡੀਆ ਤੋਂ ਹਟਾਏ ਜਾਣ। ਕੋਰਟ ਵੱਲੋਂ ਇਹ ਵੀ ਕਿਹਾ ਗਿਆ ਕਿ ਫੋਰੈਂਸਿਕ ਜਾਂਚ ਵਿੱਚ ਵੀਡੀਓ ਐਡਿਟ (Video editing) ਕਰਨ ਦਾ ਮਾਮਲਾ ਪਾਇਆ ਗਿਆ ਹੈ, ਜਿਸ ਨੂੰ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ।

ਕੀ ਸੀ ਸਮੁੱਚਾ ਮਾਮਲਾ

ਦਿੱਲੀ ਵਿਧਾਨ ਸਭਾ ਵੱਲੋਂ ਆਮ ਆਦਮੀ ਪਾਰਟੀ ਦੀ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਕਥਿਤ ਤੌਰ `ਤੇ ਐਡਿਟ ਕੀਤੇ ਗਏ ਵੀਡੀਓ ਨੂੰ ਪਬਲਿਸ਼ ਕਰਨ ਦੇ ਆਰੋਪ ਵਿੱਚ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ (Minister Kapil Mishra) ਵਿਰੁੱਧ ਜਲੰਧਰ ਵਿੱਚ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ । ਇਸ ਐੱਫ. ਆਈ. ਆਰ. ਦੇ ਮਾਮਲੇ ਵਿੱਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਸਮੇਤ ਪੰਜਾਬ ਪੁਲਸ ਦੇ 3 ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ ਅਤੇ ਲੈਬ ਦੀ ਰਿਪੋਰਟ ਮੰਗੀ ਗਈ ਸੀ ।

Read More : ਮੁੱਖ ਮੰਤਰੀ ਮਾਨ ਨੇ ਕੀਤੀ ਆਤਿਸ਼ੀ ਦੀ ਭਾਸ਼ਣ ਵੀਡੀਓ ਨਾਲ ਛੇੜਛਾੜ ਦੀ ਸਖ਼ਤ ਨਿੰਦਾ

ਚੰਡੀਗੜ੍ਹ ਸਾਈਬਰ ਕਰਾਈਮ ਪੁਲਸ ਥਾਣੇ ਨੇ ਕੀਤਾ ਸਾਈਬਰਾਂ ਠੱਗਾਂ ਦੇ ਗਿਰੋਹ ਕਾਬੂ

0
cyber thugs

ਚੰਡੀਗੜ੍ਹ, 15 ਜਨਵਰੀ 2026 : ਲੋਕਾਂ ਨੂੰ ਡਿਜ਼ੀਟਲ ਅਰੈਸਟ (Digital arrest) ਰਾਹੀਂ ਸਾਈਬਰ ਧੋਖਾੜੀ (Cyber ​​fraud) ਕਰਨ ਵਾਲੇ ਸਾਈਬਰ ਠੱਗਾਂ ਦੇ ਗਿਰੋਹ (Gang of cyber thugs) ਦੇ ਛੇ ਮੈਂਬਰਾਂ ਨੂੰ ਚੰਡੀਗੜ੍ਹ ਸਾਈਬਰ ਕਰਾਈਮ ਪੁਲਸ ਥਾਣੇ ਵਲੋਂ ਕਾਬੂ ਕੀਤਾ ਗਿਆ ਹੈ ।

ਸੁਪਰਡੈਂਟ ਸਾਈਬਰ ਸੈਲ ਨੇ ਕੀ ਕੀ ਜਾਣਕਾਰੀ ਦਿੱਤੀ

ਚੰਡੀਗੜ੍ਹ ਸਾਈਬਰ ਸੈੱਲ (Chandigarh Cyber ​​Cell) ਸੁਪਰਡੈਂਟ ਗੀਤਾਂਜਲੀ ਖੰਡੇਲਵਾਲ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਬੈਂਕ ਖਾਤਿਆਂ ਦੇ ਕੇ. ਵਾਈ. ਸੀ. ਅਤੇ ਲੈਣ-ਦੇਣ ਦੀ ਜਾਂਚ ਕੀਤੀ ਹੈ, ਜਿਸ ਤੋਂ ਪਤਾ ਲੱਗਿਆ ਹੈ ਕਿ ਵੀਨਾ ਰਾਣੀ (ਫਿਰੋਜ਼ਪੁਰ) ਦੇ ਨਾਮ ‘ਤੇ ਚੰਡੀਗੜ੍ਹ ਦੇ ਇੱਕ ਖਾਤੇ ਤੋਂ ਚੈੱਕ ਰਾਹੀਂ 4.50 ਲੱਖ ਕਢਵਾਏ ਗਏ ਸਨ ।

ਗ੍ਰਿ਼ਤਾਰ ਕੀਤੇ ਗਏ ਸਾਈਬਰ ਠੱਗਾਂ ਵਿਚੋਂ ਇਕ ਮਹਿਲਾ ਵੀ ਹੈ ਸ਼ਾਮਲ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਵਲੋਂ ਮੁੰਬਈ ਪੁਲਸ ਅਤੇ ਸੀ. ਬੀ. ਆਈ. ਅਧਿਕਾਰੀਆਂ ਵਜੋਂ ਪੇਸ਼ ਹੋ ਕੇ ਚੰਡੀਗੜ੍ਹ ਦੇ ਇੱਕ ਵਸਨੀਕ ਨਾਲ 38 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ । ਉਨ੍ਹਾਂ ਦੱਸਿਆ ਕਿ ਅਸਾਮ ਤੋਂ ਚੇਨਈ ਆਇਆ ਵੇਟਰ ਗਿਰੋਹ ਦਾ ਮੈਂਬਰ ਅਫਜ਼ਲ ਉਰਫ ਰੌਕੀ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ । ਇਥੇ ਹੀ ਬਸ ਨਹੀਂ ਬੁੜੈਲ ਦੇ ਰਹਿਣ ਵਾਲੇ ਇੱਕ ਆਦਮੀ ਨੇ ਭਾਰਤੀ ਕਰੰਸੀ ਨੂੰ ਕ੍ਰਿਪਟੋ ਵਿਚ ਬਦਲਿਆ ਅਤੇ ਰੋਕੀ ਨੂੰ ਦੇ ਦਿੱਤਾ ਅਤੇ ਬਾਕੀ ਮੁਲਜ਼ਮਾਂ ਨੇ ਉਨ੍ਹਾਂ ਨੂੰ ਬੈਂਕ ਖਾਤੇ ਪ੍ਰਦਾਨ ਕੀਤੇ ।

ਕਿਸ ਕਿਸ ਵਲੋਂ ਕੀ ਕੀ ਕੰਮ ਠੱਗੀ ਮਾਰਨ ਜਾ ਰਿਹਾ ਸੀ ਕੀਤਾ

ਠੱਗਾਂ ਵਿਚੋਂ ਜੋ ਇਕ ਮਹਿਲਾ ਨੂੰ ਕਾਬੂ ਕੀਤਾ ਗਿਆ ਹੈ ਨੂੰ ਤਕਨੀਕੀ ਨਿਗਰਾਨੀ ਦੇ ਆਧਾਰ ਤੇ ਸੈਕਟਰ-32, ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਨੇ ਪੁੱਛਗਿੱਛ ਦੌਰਾਨ ਧੋਖਾਧੜੀ ਵਾਲੇ ਫੰਡ ਕਢਵਾਉਣ ਅਤੇ ਕਮਿਸ਼ਨ ਲਈ ਭੇਜਣ ਦੀ ਗੱਲ ਕਬੂਲ ਕੀਤੀ ਹੈ । ਇਸ ਤੋਂ ਬਾਅਦ ਪੁਲਸ ਨੇ ਧਰਮਿੰਦਰ ਉਰਫ਼ ਲਾਡੀ, ਸੁਖਦੀਪ ਉਰਫ਼ ਸੁੱਖ ਅਤੇ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ । ਪੁੱਛਗਿੱਛ ਤੋਂ ਪਤਾ ਲੱਗਾ ਕਿ ਧੋਖਾਧੜੀ (Fraud) ਕੀਤੇ ਫੰਡਾਂ ਨੂੰ ਕ੍ਰਿਪਟੋਕਰੰਸੀ (ਯੂ. ਐਸ. ਡੀ. ਟੀ.) ਵਿਚ ਬਦਲਿਆ ਜਾ ਰਿਹਾ ਸੀ।

ਯੂ. ਐਸ. ਡੀ. ਟੀ. ਦੀ ਜਿੰਮੇਵਾਰੀ ਕੌਣ ਸੰਭਾਲ ਰਿਹਾ ਸੀ

ਫੰਡਾਂ ਨੂੰ ਕ੍ਰਿਪਟੋ ਕਰੰਸੀ (ਯੂ. ਐਸ. ਡੀ. ਟੀ.) ਵਿਚ ਤਬਦੀਲੀ ਕਰਨ ਦੀ ਜਿੰਮੇਵਾਰੀ ਮੁਕੇਸ਼ ਉਰਫ਼ ਪ੍ਰਿੰਸ ਦੁਆਰਾ ਸੰਭਾਲੀ ਜਾ ਰਹੀ ਸੀ, ਜਿਸਨੂੰ ਬੁੜੈਲ (ਚੰਡੀਗੜ੍ਹ) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਪੂਰਾ ਨੈੱਟਵਰਕ ਚੇਨਈ ਦੇ ਵਸਨੀਕ ਫਜ਼ਲ ਰੌਕੀ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਿਹਾ ਸੀ । ਪੁਲਸ ਟੀਮ ਨੇ ਚੇਨਈ ਵਿਚ ਛਾਪਾ ਮਾਰਿਆ ਅਤੇ ਫਜ਼ਲ ਰੋਕੀ ਨੂੰ ਉਸਦੇ ਕਿਰਾਏ ਦੇ ਕਮਰੇ ਤੋਂ ਗ੍ਰਿਫ਼ਤਾਰ ਕੀਤਾ । ਉਸ ਤੋਂ ਮੋਬਾਈਲ ਫੋਨ, ਲੈਪਟਾਪ, ਬੈਂਕ ਪਾਸਬੁੱਕ ਅਤੇ ਚੈੱਕਬੁੱਕ ਬਰਾਮਦ ਕੀਤੀਆਂ ।

Read more : ਦੋ ਸਾਈਬਰ ਠੱਗਾਂ ਨੂੰ ਚੰਡੀਗੜ੍ਹ ਪੁਲਸ ਨੇ ਕੀਤਾ ਕਾਬੂ

ਠੰਢ ਤੇ ਧੁੰਦ ਦੇ ਚਲਦਿਆਂ ਸਕੂਲਾਂ ਦਾ ਸਮਾਂ ਬਦਲਿਆ

0
School timing
ਚੰਡੀਗੜ੍ਹ,15 ਜਨਵਰੀ 2026 : ਡਾਇਰੈਕਟਰ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) (Director of School Education (Secondary)) ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ (Cold and dense fog) ਦੇ ਮੱਦੇਨਜ਼ਰ ਸਾਰੇ ਸਕੂਲਾਂ ਦਾ ਸਮਾਂ (School hours) ਬਦਲ ਦਿੱਤਾ ਗਿਆ ਹੈ । ਇਸ ਸਬੰਧੀ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ ।

ਹੁਕਮ ਕਿਹੜੇ ਕਿਹੜੇ ਸਕੂਲਾਂ ਤੇ ਹੋਣਗੇ ਲਾਗੂ ਤੇ ਕਿੰਨੇ ਵਜੇ ਲੱਗਣੇ ਸਕੂਲ

ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਹਨ ਦੇ ਚਲਦਿਆਂ ਇਹ ਹੁਕਮ ਸੂਬੇ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਤੇ ਲਾਗੂ ਹੋਵੇਗਾ । ਹੁਣ ਸਾਰੇ ਸਕੂਲ ਸਵੇਰੇ 10 ਵਜੇ ਲੱਗਣਗੇ । ਇਹ ਨਵਾਂ ਸਮਾਂ 16 ਤੋਂ 21 ਜਨਵਰੀ (January 16 to 21) ਤਕ ਲਾਗੂ ਰਹੇਗਾ । ਹੁਕਮਾਂ ਅਨੁਸਾਰ ਸੂਬੇ ਦੇ ਸਮੂਹ ਪ੍ਰਾਇਮਰੀ ਸਕੂਲ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੇ । ਇਸੇ ਤਰ੍ਹਾਂ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 10 ਵਜੇ ਤੋਂ ਦੁਪਹਿਰ 3:20 ਵਜੇ ਤੱਕ ਖੁੱਲ੍ਹਣਗੇ । Read More : ਠੰਡ ਦੇ ਚਲਦਿਆਂ ਪੰਜਾਬ ਦੇ ਸਕੂਲਾਂ ਦੀਆਂ ਵਧਾਈਆਂ ਛੁੱਟੀਆਂ

ਜੀ. ਐਨ. ਡੀ. ਯੂ. ਕਨਵੋਕੇਸ਼ਨ ਵਿਚ ਪਹੁੰਚੇ ਰਾਸ਼ਟਰਪਤੀ ਦਰੋਪਦੀ ਮੁਰਮੂ

0
President Draupadi Murmu

ਅੰਮ੍ਰਿਤਸਰ, 15 ਜਨਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਗੋਲਡਨ ਜੁਬਲੀ ਕਨਵੋਕੇਸ਼ਨ (Golden Jubilee Convocation) ਦੇ ਮੌਕੇ `ਤੇ ਭਾਰਤ ਦੇ ਸਤਿਕਾਰਯੋਗ ਰਾਸ਼ਟਰਪਤੀ ਦਰੋਪਦੀ ਮੁਰਮੂ (Draupadi Murmu) ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਰਾਜ ਸਭਾ ਤੋ ਸੰਸਦ ਮੈਂਬਰ ਅਤੇ ਪਦਮ ਸ਼੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਆਨਰੇਰੀ ਡਾਕਟਰੇਟ (ਆਨਰੇਰੀ ਕਾਸਾ) ਨਾਲ ਸਨਮਾਨਿਤ ਕੀਤਾ ।

ਕੀ ਆਖਿਆ ਡਾ. ਸਾਹਨੀ ਨੇ ਰਾਸ਼ਟਰਪਤੀ ਤੋਂ ਸਨਮਾਨ ਪ੍ਰਾਪਤ ਕਰਨ ਮੌਕੇ

ਭਾਰਤ ਦੇਸ਼ ਦੇ ਰਾਸ਼ਟਰਪਤੀ (President) ਵੱਲੋਂ ਆਨਰੇਰੀ ਡਾਕਟਰੇਟ ਪ੍ਰਾਪਤ ਕਰਨ `ਤੇ ਧੰਨਵਾਦ ਪ੍ਰਗਟ ਕਰਦਿਆਂ ਰਾਜ ਸਭ ਤੋਂ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਉਹ ਇਸ ਸਨਮਾਨ ਲਈ ਬਹੁਤ ਹੀ ਨਿਮਰ ਹਨ ਅਤੇ ਇਹ ਮਾਨਤਾ ਨਸ਼ਾ ਮੁਕਤ ਪੰਜਾਬ, ਨੌਕਰੀਆਂ ਵਾਲੇ ਸਸ਼ਕਤ ਨੌਜਵਾਨਾਂ ਅਤੇ ਲਚਕੀਲੇ ਭਾਈਚਾਰਿਆਂ ਲਈ ਹੋਰ ਵੀ ਸਖ਼ਤ ਮਿਹਨਤ ਕਰਨ ਦੇ ਮੇਰੇ ਇਰਾਦੇ ਨੂੰ ਮਜ਼ਬੂਤ ਕਰਦੀ ਹੈ ।

ਕੀ ਕਾਰਨ ਰਿਹਾ ਰਾਜ ਸਭਾ ਸੰਸਦ ਮੈਂਬਰ ਦੇ ਸਨਮਾਨ ਦਾ

ਪੰਜਾਬ ਵਿੱਚ ਡਾ. ਸਾਹਨੀ ਦੇ ਪ੍ਰਭਾਵਸ਼ਾਲੀ ਕੰਮ, ਖਾਸ ਕਰਕੇ ਹੜ੍ਹ ਰਾਹਤ ਅਤੇ ਪੁਨਰਵਾਸ, ਨਸ਼ਾ ਛੁਡਾਊ, ਅਤੇ ਰੁਜ਼ਗਾਰ ਨਾਲ ਜੁੜੇ ਵੱਡੇ ਪੱਧਰ `ਤੇ ਹੁਨਰ ਵਿਕਾਸ ਪਹਿਲਕਦਮੀਆਂ ਦੇ ਸਨਮਾਨ ਵਿੱਚ ਇਹ ਆਨਰੇਰੀ ਡਾਕਟਰੇਟ ਪ੍ਰਦਾਨ ਕੀਤੀ ਗਈ । ਹਾਲ ਹੀ ਵਿੱਚ ਆਏ ਪੰਜਾਬ ਦੇ ਹੜ੍ਹਾਂ ਦੌਰਾਨ ਉਨ੍ਹਾਂ ਦੀ ਅਗਵਾਈ ਅਤੇ ਪਰਉਪਕਾਰ, ਪੰਜਾਬ ਭਰ ਵਿੱਚ ਨਸ਼ਾ ਮੁਕਤੀ ਅਤੇ ਪੁਨਰਵਾਸ ਲਈ ਨਿਰੰਤਰ ਯਤਨ, ਅਤੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਲਈ ਹੁਨਰ ਪ੍ਰਦਾਨ ਕਰਨ ਵਾਲੇ ਵੱਖ-ਵੱਖ ਵਿਸ਼ਵ ਪੱਧਰੀ ਹੁਨਰ ਕੇਂਦਰਾਂ ਦੀ ਸਥਾਪਨਾ ਨੇ ਰਾਜ ਭਰ ਵਿੱਚ ਰੋਜ਼ੀ-ਰੋਟੀ ਬਹਾਲ ਕਰਨ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਰਾਜਪਾਲ ਪੰਜਾਬ ਨੇ ਕੀਤੀ ਡਾਕਟਰ ਸਾਹਨੀ ਦੀ ਸਮਾਜ ਪ੍ਰਤੀ ਸੇਵਾ ਦੀ ਭਰਪੂਰ ਸ਼ਲਾਘਾ

ਇਸ ਮੌਕੇ `ਤੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ (Governor Punjab Gulab Chand Kataria) ਨੇ ਡਾ. ਸਾਹਨੀ ਦੀ ਸਮਾਜ ਪ੍ਰਤੀ ਮਿਸਾਲੀ ਸੇਵਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਡਾ. ਵਿਕਰਮਜੀਤ ਸਿੰਘ ਸਾਹਨੀ (Dr. Vikramjit Singh Sahni) ਨੇ ਦਿਖਾਇਆ ਹੈ ਕਿ ਕਿਵੇਂ ਦਇਆ, ਦੂਰਦਰਸ਼ੀ ਅਤੇ ਅਮਲ ਸਾਰਥਕ ਸਮਾਜਿਕ ਤਬਦੀਲੀ ਲਿਆ ਸਕਦੇ ਹਨ। ਪੰਜਾਬ ਦੇ ਹੜ੍ਹਾਂ ਦੌਰਾਨ ਉਨ੍ਹਾਂ ਦੇ ਕੰਮ, ਨਸ਼ਾ ਮੁਕਤੀ, ਮੁੜ ਵਸੇਬੇ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ, ਅਤੇ 5000 ਤੋਂ ਵੱਧ ਨੌਜਵਾਨਾਂ ਨੂੰ ਸਨਮਾਨਜਨਕ ਰੁਜ਼ਗਾਰ ਲਈ ਹੁਨਰਮੰਦ ਬਣਾਉਣ `ਤੇ ਉਨ੍ਹਾਂ ਦੇ ਫੋਕਸ ਨੇ ਸਥਾਈ ਪ੍ਰਭਾਵ ਪੈਦਾ ਕੀਤਾ ਹੈ ਅਤੇ ਜਨਤਕ ਜੀਵਨ ਲਈ ਪ੍ਰੇਰਨਾ ਵਜੋਂ ਕੰਮ ਕਰਦੇ ਹਨ ।

Read more : ਜਲਵਾਯੂ ਪਰਿਵਰਤਨ, ਭੋਜਨ ਸੁਰੱਖਿਆ ਤੇ ਖੇਤ ਨਿਰੰਤਰਤਾ ਇੱਕੀਵੀਂ ਸਦੀ ਦੀ ਗੰਭੀਰ ਚੁਣੌਤੀ- ਗੁਲਾਬ ਚੰਦ ਕਟਾਰੀਆ

ਹਾਈਕੋਰਟ ਵਿਚ ਹੋਈ ਵਾਇਰਲ ਆਡੀਓ ਕਲਿਪ ਮਾਮਲੇ ਦੀ ਸੁਣਵਾਈ

0
High Court

ਚੰਡੀਗੜ੍ਹ, 15 ਜਨਵਰੀ 2026 : ਪਟਿਆਲਾ ਦੇ ਐਸ. ਐਸ. ਪੀ. ਦੀ ਵਾਇਰਲ ਆਡੀਓ ਕਲਿਪ (Viral audio clip) ਮਾਮਲੇ ਦੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਸ਼ੁਰੂ ਕੀਤੀ, ਜਿਸ ਵਿੱਚ ਪਟਿਆਲਾ ਦੇ ਐਸ. ਐਸ. ਪੀ. ਵੀ ਸ਼ਾਮਲ ਸਨ । ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਸਮੇਤ ਪਟੀਸ਼ਨਰਾਂ ਨੇ ਦੋਸ਼ ਲਗਾਇਆ ਕਿ ਹਾਈ ਕੋਰਟ ਦੇ ਸਪੱਸ਼ਟ ਆਦੇਸ਼ਾਂ ਦੇ ਬਾਵਜੂਦ, ਆਡੀਓ ਕਲਿੱਪ ਦੀ ਨਿਰਪੱਖ ਜਾਂਚ ਅਜੇ ਤੱਕ ਨਹੀਂ ਕੀਤੀ ਗਈ ਹੈ ।

ਸੀਨੀਅਰ ਵਕੀਲ ਅਰਸ਼ਦੀਪ ਕਲੇਰ ਨੇ ਕੋਰਟ ਨੂੰ ਦੱਸਿਆ ਕਿ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ

ਹਾਈਕੋਰਟ ਵਿਚ ਆਡੀਓ ਕਲਿਪ ਸਬੰਧੀ ਪਟੀਸ਼ਨਾਂ ਦਾਇਰ ਕਰਨ ਵਾਲੇ ਪਟੀਸ਼ਨਰਾਂ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਅਰਸ਼ਦੀਪ ਕਲੇਰ ਨੇ ਅਦਾਲਤ ਨੂੰ ਦੱਸਿਆ ਕਿ ਹਾਈ ਕੋਰਟ (High Court) ਨੇ ਪਹਿਲਾਂ ਨਿਰਦੇਸ਼ ਦਿੱਤੇ ਸਨ ਕਿ ਆਡੀਓ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਵੇ, ਪਰ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। ਹਾਈ ਕੋਰਟ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਸਵਾਲ ਕੀਤਾ ਕਿ ਅਜੇ ਤੱਕ ਜਾਂਚ ਕਿਉਂ ਨਹੀਂ ਕੀਤੀ ਗਈ ।

ਕਮਿਸ਼ਨ ਨੇ ਆਡੀਓ ਕਲਿਪ ਦੀ ਜਾਂਚ ਸਬੰਧੀ ਕੀ ਜਾਣਕਾਰੀ ਦਿੱਤੀ

ਪੰਜਾਬ ਚੋਣ ਕਮਿਸ਼ਨ (Punjab Election Commission) ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਨੇ ਇਸ ਮੌਕੇ ਕਿਹਾ ਕਿ ਆਡੀਓ ਕਲਿੱਪ ਪਹਿਲਾਂ ਹੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੂੰ ਭੇਜ ਦਿੱਤੀ ਗਈ ਹੈ ।ਇਸ ਮੌਕੇ ਕਮਿਸ਼ਨ ਨੇ ਇਹ ਵੀ ਕਿਹਾ ਕਿ ਸਿ਼ਕਾਇਤਕਰਤਾ ਨੂੰ ਆਡੀਓ ਦੇ ਸਰੋਤ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ ਪਰ ਅਜੇ ਤੱਕ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ । ਕਮਿਸ਼ਨ ਨੇ ਕਿਹਾ ਕਿ ਆਡੀਓ ਨੂੰ ਮੋਹਾਲੀ ਦੀ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ ਗਿਆ ਹੈ ।

ਆਡੀਓ ਦੀ ਜਾਂਚ ਨਿਰਪੱਖ ਏਜੰਸੀ ਤੋਂ ਨਾ ਕਰਵਾਏ ਜਾਣ ਤੇ ਕੋਰਟ ਨੇ ਕੀ ਕਿਹਾ

ਹਾਈ ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਅਦਾਲਤ ਦੇ ਜਦੋਂ ਹੁਕਮ ਸਪੱਸ਼ਟ ਸਨ ਕਿ ਆਡੀਓ ਦੀ ਜਾਂਚ ਕਿਸੇ ਨਿਰਪੱਖ ਏਜੰਸੀ (Neutral agency) ਤੋਂ ਹੋਣੀ ਚਾਹੀਦੀ ਹੈ ਤਾਂ ਫਿਰ ਅਜਿਹਾ ਕਿਉਂ ਨਹੀਂ ਕੀਤਾ ਗਿਆ? ਅਦਾਲਤ ਨੇ ਕਿਹਾ ਕਿ ਉਸ ਦੇ ਹੁਕਮਾਂ `ਤੇ ਕਾਰਵਾਈ ਹੋਣੀ ਚਾਹੀਦੀ ਸੀ । ਇਸ ਮੌਕੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਪਟੀਸ਼ਨ ਦੀ ਸਾਂਭ-ਸੰਭਾਲ `ਤੇ ਸਵਾਲ ਉਠਾਉਂਦੇ ਹੋਏ ਦਲੀਲ ਦਿੱਤੀ ਕਿ ਜਨਹਿੱਤ ਪਟੀਸ਼ਨ ਸੰਭਾਲਣਯੋਗ ਨਹੀਂ ਹੈ।ਉਨ੍ਹਾਂ ਦਲੀਲ ਦਿੱਤੀ ਕਿ ਇਹ ਪਟੀਸ਼ਨ ਉਸੇ ਦਿਨ ਦਾਇਰ ਕੀਤੀ ਗਈ ਸੀ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੇ ਵੀਡੀਓ ਵਾਇਰਲ ਕੀਤਾ ਸੀ ।

ਪਟੀਸ਼ਨਕਰਤਾਰਵਾਂ ਦੇ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਪਟੀਸ਼ਨ ਆਡੀਓ ਕਲਿਪ ਦੀ ਜਾਂਚ ਲਈ ਸੀ

ਇਸ ਮੌਕੇ ਦਲਜੀਤ ਸਿੰਘ ਚੀਮਾ (Daljit Singh Cheema) ਦੇ ਵਕੀਲ ਨੇ ਕਿਹਾ ਕਿ ਪਟੀਸ਼ਨਕਰਤਾਵਾਂ ਨੇ ਚੋਣ ਪ੍ਰਕਿਰਿਆ ਨੂੰ ਚੁਣੌਤੀ ਨਹੀਂ ਦਿੱਤੀ ਸੀ, ਸਗੋਂ ਸਿਰਫ਼ ਆਡੀਓ ਕਲਿੱਪ ਦੀ ਸੱਚਾਈ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ, ਇਸ ਲਈ ਪਟੀਸ਼ਨ ਪੂਰੀ ਤਰ੍ਹਾਂ ਸੰਭਾਲਣਯੋਗ ਹੈ । ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਡੀਓ ਦੇ ਸਰੋਤ ਬਾਰੇ ਸ਼ੱਕ ਸੀ ਤਾਂ ਇਸ ਵਿੱਚ ਸ਼ਾਮਲ ਸਾਰੇ ਡੀ. ਐਸ. ਪੀਜ. ਦੇ ਮੋਬਾਈਲ ਫੋਨਾਂ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਆ ਸਕਦੀ ਸੀ । ਹਾਈ ਕੋਰਟ ਨੇ ਚੋਣ ਕਮਿਸ਼ਨ ਤੋਂ ਇਹ ਵੀ ਪੁੱਛਿਆ ਕਿ ਉਹ ਇਸ ਮਾਮਲੇ ਵਿੱਚ ਕਿੰਨਾ ਸਮਾਂ ਇੰਤਜ਼ਾਰ ਕਰੇਗਾ । ਕਮਿਸ਼ਨ ਵੱਲੋਂ ਸਮੇਂ ਦੀ ਮੰਗ ਤੋਂ ਬਾਅਦ ਅਦਾਲਤ ਨੇ ਸੁਣਵਾਈ ਤਿੰਨ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ।

Read More : ਅਕਾਲੀ ਦਲ ਨੇ ਕੀਤੀ ਚੋਣ ਕਮਿਸ਼ਨ ਤੋਂ ਸਿ਼ਕਾਇਤ ਦਰਜ ਕਰਵਾ ਜਾਂਚ ਦੀ ਮੰਗ