ਫਿਰੋਜ਼ਪੁਰ, 8 ਮਈ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਦੇ ਪਿੰਡ ਦੌਲਤਪੁਰਾ ਦੇ ਨੌਜਵਾਨ ਦਾ ਮਨੀਲਾ (Manila) ਵਿਖੇ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿਲਾ ਫਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ ਜਿਸ ਨੌਜਵਾਨ ਦਾ ਮਨੀਲਾ ਵਿਖੇ ਗੋਲੀਬਾਰੀ (Shooting) ਕਰਕੇ ਕਤਲ ਕਰ ਦਿੱਤਾ ਗਿਆ ਹੈ ਦਾ ਨਾਮ ਰਣਜੀਤ ਸਿੰਘ ਹੈ ਉਹ 40 ਸਾਲਾਂ ਦਾ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਆਪਣੇ ਵੱਡੇ ਭਰਾ ਨਾਲ ਮਨੀਲਾ ਦੀ ਧਰਤੀ ਤੇ ਕਮਾਈ ਕਰਨ ਗਏ ਹੋਏ ਸਨ । ਦੋਨੇ ਭਰਾ ਕਈ ਸਾਲਾਂ ਤੋਂ ਮਨੀਲਾ ਵਿਖੇ ਆਪਣਾ ਫਾਇਨਾਂਸ ਤੇ ਹੋਰ ਕਾਰੋਬਾਰ ਕਰ ਰਹੇ ਸਨ ਤਾਂ ਉਸ ਦਾ ਵੱਡਾ ਭਰਾ ਇਸ ਸਮੇਂ ਆਪਣੇ ਪਿੰਡ ਦੌਲਤਪੁਰਾ ਵਿਖੇ ਆਇਆ ਹੋਇਆ ਸੀ ।
ਕੀ ਹੈ ਪੂਰਾ ਮਾਮਲਾ
ਰਣਜੀਤ ਸਿੰਘ (Ranjit Singh) ਮਨੀਲਾ ਦੇ ਸਹਿਰ ਕੱਲਕਾਨ ਵਿਖੇ ਆਪਣੇ ਫਾਇਨਾਂਸ ਦੇ ਕਾਰੋਬਾਰ ਦੀ ਉਗਰਾਹੀ ਕਰਨ ਲਈ ਜਦੋਂ ਮਾਰਕੀਟ ਗਿਆ ਹੋਇਆ ਸੀ ਤਾਂ ਡਕੈਤਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਰਣਜੀਤ ਸਿੰਘ ਨੂੰ ਗੋਲੀਆਂ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਇਸੇ ਘਟਨਾ ਨੂੰ ਲੈ ਕੇ ਰਣਜੀਤ ਸਿੰਘ ਦੇ ਪਿੰਡ ਦੌਲਤਪੁਰਾ ਵਿਖੇ ਭਾਰੀ ਸੋਗ ਦੀ ਲਹਿਰ ਦੌੜ ਗਈ ।





