Home Blog Page 275

ਪਠਾਨਕੋਟ ਤੇ ਗੁਰਦਾਸਪੁਰ ਦੇ ਸਕੂਲਾਂ ਮਿਲੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ

0
bomb threat

ਗੁਰਦਾਸਪੁਰ/ਪਠਾਨਕੋਟ, 23 ਜਨਵਰੀ 2026 : ਪੰਜਾਬ ਦੇ ਸ਼ਹਿਰ ਗੁਰਦਾਸਪੁਰ ਤੇ ਪਠਾਨਕੋਟ (Gurdaspur and Pathankot) ਦੇ ਸਕੂਲਾਂ ਨੂੰ ਬੰਬ ਨਾਲ ਉਡਾਏ ਜਾਣ ਦੀਆਂ ਧਮਕੀਆਂ ਮਿਲਣ ਦੇ ਚਲਦਿਆਂ ਚਾਰੋਂ ਪਾਸੇ ਦਹਿਸ਼ਤ ਦਾ ਮਾਹੌਲ ਹੈ ।

ਧਮਕੀ ਮਿਲਦਿਆਂ ਹੀ ਪੁਲਸ ਨੇ ਸਕੂਲਾਂ ਨੂੰ ਘੇਰਿਆ

ਸਕੂਲਾਂ ਨੂੰ ਬੰਬ ਨਾਲ ਉਡਾਉਣ (Bomb threat) ਦੀ ਜੋ ਧਮਕੀ ਦਿੱਤੀ ਗਈ ਹੈ ਇਕ ਵਾਰ ਫਿਰ ਈਮੇਲ ਭੇਜ ਕੇ ਹੀ ਦਿੱਤੀ ਗਈ ਹੈ । ਗੁਰਦਾਸਪੁਰ ਤੇ ਪਠਾਨਕੋਟ ਦੇ ਜਿਨ੍ਹਾਂ ਸਕੂਲਾਂ ਨੂੰ ਉਪਰੋਕਤ ਧਮਕੀ ਦਿੱਤੀ ਗਈ ਹੈ ਦਾ ਪਤਾ ਚਲਦਿਆਂ ਹੀ ਪੁਲਸ ਵਲੋਂ ਸਕੂਲਾਂ ਨੂੰ ਘੇਰ ਪਾ ਲਿਆ ਗਿਆ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਦਿਆਂ ਬੱਚਿਆਂ ਨੂੰ ਛੁੱਟੀ ਕਰਕੇ ਘਰਾਂ ਭੇਜ ਦਿੱਤਾ ਗਿਆ ।

ਕਿਹੜਾ ਸਕੂਲ ਹੈ ਗੁਰਦਾਸਪੁਰ ਦਾ ਜਿਸਨੂੰ ਧਮਕੀ ਮਿਲੀ ਹੈ

ਜਾਣਕਾਰੀ ਅਨੁਸਾਰ ਪਠਾਨਕੋਟ ਤੇ ਗੁਰਦਾਸਪੁਰ ਦੇ ਜਿਨ੍ਹਾਂ ਸਕੂਲਾਂ ਨੂੰ ਬੰੰਬ ਨਾਲ ਉਡਾਉਣ ਦੀ ਧਮਕੀ (Threat) ਦਿੱਤੀ ਗਈ ਹੈ ਦੇ ਵਿਚ ਗੁਰਦਾਸਪੁਰ ਦਾ ਜੀਆ ਲਾਲ ਮਿੱਤਲ ਡੀ. ਏ. ਵੀ. ਸਕੂਲ ਸ਼ਾਮਲ ਹੈ । ਬੰਬ ਸਕੁਐਡ (Bomb squad) ਅਤੇ ਪੁਲਸ ਟੀਮਾਂ ਸਕੂਲਾਂ ਨੂੰ ਘੇਰਾ ਪਾ ਕੇ ਜਾਂਚ ਕਰ ਰਹੀਆਂ ਹਨ । ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ, ਪਰ ਪੁਲਿਸ ਨੇ ਜਨਤਾ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ।

Read More : ਈਮੇਲ ਰਾਹੀਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਭਾਰਤ ਅਤੇ ਮਿਆਂਮਾਰ ਵਿੱਚ ਭੂਚਾਲ ਨਾਲ ਹਿੱਲੀ ਧਰਤੀ

0
Earthquake

ਨਵੀਂ ਦਿੱਲੀ, 23 ਜਨਵਰੀ 2026 : ਅੱਜ ਭਾਰਤ ਦੇ ਨਾਗਾਲੈਂਡ ਜਿ਼ਲ੍ਹੇ (Nagaland Districts) ਦੇ ਕਿਫਾਇਰ ਵਿੱਚ 4 ਤੀਬਰਤਾ ਦਾ ਭੂਚਾਲ ਆਉਣ ਨਾਲ ਜਿਥੇ ਜਬਰਦਸਤ ਭੂਚਾਲ ਦੇ ਝਟਕੇ ਲੱਗੇ ਹਨ ਨਾਲ ਧਰਤੀ ਵੀ ਹਿਲ ਗਈ ਹੈ । ਇਸੇ ਤਰ੍ਹਾਂ ਮਿਆਂਮਾਰ (Myanmar) ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.6 ਮਾਪੀ ਗਈ । ਭੂਚਾਲ ਭਾਰਤੀ ਮਿਆਰੀ ਸਮੇਂ (IST) ਅਨੁਸਾਰ ਰਾਤ 11:04 ਵਜੇ 90 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।

ਕਿੰਨੇ ਕਿਲੋਮੀਟਰ ਡੂੰਘਾਈ ਸੀ

ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (National Center for Seismology) (ਐਨ. ਸੀ. ਐਸ.) ਦੇ ਅਨੁਸਾਰ ਭੂਚਾਲ (Earthquake) ਜੋ ਕਿ ਤੜਕੇ 3. 20 ਵਜੇ ਆਇਆ, ਦਾ ਕੇਂਦਰ 90 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਦੱਸਣਯੋਗ ਹੈ ਕਿ ਭੂਚਾਲ ਦੇ ਝਟਕੇ ਲੱਗਣ ਨਾਲ ਬੇਸ਼ਕ ਕਿਸੇ ਤਰ੍ਹਾਂ ਦੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਹਾਲੇ ਤੱਕ ਕੋਈ ਖਬਰ ਨਹੀਂ ਹੈ ਪਰ ਭੂਚਾਲ ਦੇ ਆਉਣ ਨਾਲ ਇਕ ਵਾਰ ਤਾਂ ਜਿਥੇ ਵੀ ਆਵੇ ਉਥੋਂ ਦੇ ਨਾਲ-ਨਾਲ ਚਾਰੇ ਪਾਸੇ ਹੀ ਡਰ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ ।

ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਮਿਆਂ ਤੇ ਆ ਚੁੱਕਿਐ ਹੈ ਭੂਚਾਲ

ਸਾਲ 2025 ਦੀ ਗੱਲ ਕੀਤੀ ਜਾਵੇ ਤਾਂ 2026 ਦੀ ਭੂਚਾਲ ਜਦੋਂ ਜਦੋਂ ਵੀ ਜਿਥੇ ਕਿਧਰੇ ਵੀ ਆਇਆ ਤੋਂ ਬਚਣ ਲਈ ਹਮੇਸ਼ਾਂ ਖੁੱਲ੍ਹੇ ਵਿਚ ਜਾਣਾ ਚਾਹੀਦਾ ਹੈ ਨਾ ਕਿ ਇਸ ਮੌਕੇ ਲਿਫਟ, ਪੌੜੀਆਂ ਆਦਿ ਦਾ ਇਸਤੇਮਾਲ ਕੀਤਾ ਜਾਵੇ । ਕਿਉਂਕਿ ਭੂਚਾਲ ਦੀ ਰਫ਼ਤਾਰ ਮੁਤਾਬਕ ਜੇਕਰ ਕੁੱਝ ਡਿੱਗਦਾ ਹੈ ਤਾਂ ਉਸ ਦੀ ਮਾਰ ਤੋਂ ਬਚਣ ਲਈ ਖੁੱਲ੍ਹਾ ਸਥਾਨ ਹੀ ਜਿ਼ੰਦਗੀ ਸੁਰੱਖਿਤ ਰੱਖ ਸਕਦਾ ਹੈ ।

Read More : ਭਾਰਤ ਦੇ ਦੋ ਸੂਬਿਆਂ ਵਿਚ ਆਏ ਭੂਚਾਲ ਦੇ ਝਟਕੇ

ਈਮੇਲ ਰਾਹੀਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

0
bomb threat

ਨਵੀਂ ਦਿੱਲੀ, 23 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ ਦੇ ਇਕ ਸਕੂਲ ਅੱਜ ਈਮੇਲ ਰਾਹੀਂ ਮੈਸੇਜ ਭੇਜ ਕੇ ਬੰਬ ਨਾਲ ਉਡਾਉਣ ਦੀ ਧਮਕੀ (Threat) ਦਿੱਤੀ ਗਈ ਹੈ ।

ਕਿਹੜੇ ਸਕੂਲ ਨੂੰ ਦਿੱਤੀ ਗਈ ਹੈ ਧਮਕੀ

ਪ੍ਰਾਪਤ ਜਾਣਕਾਰੀ ਅਨੁਸਾਰ ਧਮਕੀ ਦੇਣ ਵਾਲਿਆਂ ਵਲੋਂ ਜੋ ਸਕੂਲ ਪ੍ਰਸ਼ਾਸਨ ਨੂੰ ਈਮੇਲ ਭੇਜ ਕੇ ਸਕੂਲ ਨੂੰ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦਿੱਤੀ ਗਈ ਹੈ ਦਾ ਨਾਮ ਸਿ਼ਵ ਨਾਦਰ ਸਕੂਲ (Shiv Nadar School) ਹੈ । ਧਮਕੀ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਸੁਚੇਤ ਕਰ ਦਿੱਤਾ ਗਿਆ । ਸਕੂਲ ਬੱਸਾਂ ਵਾਪਸ ਭੇਜ ਦਿੱਤੀਆਂ ਗਈਆਂ, ਅਤੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ । ਪੂਰੇ ਸਕੂਲ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ।

Read More : ਗੁਰਦਾਸਪੁਰ ਤੇ ਮੁਕਤਸਰ ਦੇ ਡੀ. ਸੀ. ਦਫ਼ਤਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਗੁਟਕਾ ਸਾਹਿਬ ਦੇ ਅੰਗ ਪਾੜਨ ਮਾਮਲੇ ਵਿਚ ਦੋ ਜਣੇ ਗ੍ਰਿਫਤਾਰ

0
DSP

ਬਰਨਾਲਾ, 23 ਜਨਵਰੀ 2026 : ਪੰਜਾਬ ਦੇ ਜਿਲਾ ਬਰਨਾਲਾ (Barnala District) ਦੇ ਪਿੰਡ ਠੀਕਰੀਵਾਲਾ ਵਿਖੇ ਲੰਘੇ ਦਿਨੀਂ ਪਵਿੱਤਰ ਗੁਟਕਾ ਸਾਹਿਬ ਜੀ ਦੇ ਪਵਿੱਤਰ ਅੰਗ ਪਾੜਨ (Dismemberment) ਦੇ ਮਾਮਲੇ ਵਿਚ ਪੁਲਸ ਵਲੋਂ ਕਾਰਵਾਈ ਕੀਤੀ ਗਈ ਹੈ ।

ਕੀ ਕਾਰਵਾਈ ਕੀਤੀ ਗਈ ਹੈ ਪੁਲਸ ਵਲੋਂ

ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਜਿ਼ਲੇ ਦੀ ਪੰਜਾਬ ਪੁਲਸ ਵਲੋਂ ਪਿੰਡ ਠੀਕਰੀਵਾਲਾ ਵਿਖੇ ਜੋ ਪਵਿੱਤਰ ਗੁਟਕਾ ਸਾਹਿਬ (Holy Gutka Sahib) ਦੇ ਅੰਗ ਪਾੜ ਦਿੱਤੇ ਗਏ ਸਨ ਦੇ ਮਾਮਲੇ ਵਿਚ ਦੋ ਵਿਅਕਤੀਆਂ (Two people) ਨੂੰ ਕਾਬੂ ਕੀਤਾ ਗਿਆ ਹੈ । ਇਸ ਫੜੋ ਫੜੀ ਤਹਿਤ ਬਰਨਾਲਾ ਪੁਲਸ ਵਲੋਂ ਘਟਨਾ ਦੇ ਮੁੱਖ ਸਾਜਿਸ਼ਕਰਤਾ ਤੱਕ ਪਹੁੰਚਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ।

ਪੁਲਸ ਨੇ ਕੀਤੀਆਂ ਹਨ ਪੁੱਛਗਿੱਛ ਦੌਰਾਨ ਅਹਿਮ ਜਾਣਕਾਰੀਆਂ : ਡੀ. ਐਸ. ਪੀ.

ਪੰਜਾਬ ਪੁਲਸ ਦੇ ਡੀ. ਐਸ. ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਵਲੋਂ ਜੋ ਵਿਅਕਤੀ ਪਕੜੇ ਗਏ ਹਨ ਤੇ ਕੋਲੋਂ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕੀਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਪਿੰਡ ਭਰ ਦੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ ।

Read More : ਸਨੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ

ਸੰਧੀਆਂ ਰਾਸ਼ਟਰੀ ਹਿੱਤਾਂ `ਤੇ ਆਧਾਰਿਤ ਹੋਣ ਨਾ ਕਿ ਦਬਾਅ ਹੇਠ : ਸੁਪਰੀਮ ਕੋਰਟ

0
Supreme Court

ਨਵੀਂ ਦਿੱਲੀ, 23 ਜਨਵਰੀ 2026 : ਸੁਪਰੀਮ ਕੋਰਟ (Supreme Court) ਨੇ ਕਿਹਾ ਹੈ ਕਿ ਸੰਧੀਆਂ ਰਾਸ਼ਟਰੀ ਹਿੱਤਾਂ `ਤੇ ਆਧਾਰਿਤ ਹੋਣੀਆਂ ਚਾਹੀਦੀਆਂ ਹਨ, ਵਿਦੇਸ਼ੀ ਸਰਕਾਰਾਂ ਜਾਂ ਕਾਰਪੋਰੇਸ਼ਨਾਂ ਦੇ ਦਬਾਅ ਹੇਠ ਨਹੀਂ । ਭਾਰਤ ਨੂੰ ਆਪਣੀ ਟੈਕਸ ਪ੍ਰਭੂਸੱਤਾ ਦੀ ਰੱਖਿਆ ਕਰਨੀ ਚਾਹੀਦੀ ਹੈ, ਨਿਰਪੱਖਤਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤੇ ਕੌਮਾਂਤਰੀ ਟੈਕਸ ਸਮਝੌਤਿਆਂ `ਚ ਦਾਖਲ ਹੁੰਦੇ ਸਮੇਂ ਦੁਰਵਰਤੋਂ ਨੂੰ ਰੋਕਣਾ ਚਾਹੀਦਾ ਹੈ ।

ਇਕ ਵੱਖਰਾ ਪਰ ਸਹਿਮਤੀ ਵਾਲਾ ਫ਼ੈਸਲਾ ਲਿਖਿਆ ਜਸਟਿਸ ਪਾਦਰੀਵਾਲਾ ਨੇ

ਜਸਟਿਸ ਜੇ. ਬੀ. ਪਾਰਦੀਵਾਲਾ ਦੀਆਂ ਇਹ ਟਿੱਪਣੀਆਂ ਇਕ ਉਸ ਫੈਸਲੇ ਦੌਰਾਨ ਆਈਆਂ ਜਿਸ `ਚ ਸੁਪਰੀਮ ਕੋਰਟ ਨੇ ਘਰੇਲੂ ਮਾਲੀਆ ਅਧਿਕਾਰੀਆਂ (Domestic Revenue Officers)ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ ਤੇ ਕਿਹਾ ਸੀ ਕਿ ਅਮਰੀਕਾ ਆਧਾਰਿਤ ਨਿਵੇਸ਼ਕ ਟਾਈਗਰ ਗਲੋਬਲ ਵੱਲੋਂ 2018 `ਚ ਫਲਿੱਪਕਾਰਟ ਦੇ ਬਾਹਰ ਜਾਣ ਤੋਂ ਹੋਣ ਵਾਲੇ ਪੂੰਜੀ ਲਾਭ ਭਾਰਤ `ਚ ਟੈਕਸਯੋਗ ਹਨ ।

ਜਸਟਿਸ ਪਾਰਦੀਵਾਲਾ (Justice Pardiwala) ਨੇ ਇਕ ਵੱਖਰਾ ਪਰ ਸਹਿਮਤੀ ਵਾਲਾ ਫੈਸਲਾ ਲਿਖਿਆ ਜਿਸ `ਚ ਭਾਰਤ ਨੂੰ ਕੌਮਾਂਤਰੀ ਟੈਕਸ ਸੰਧੀਆਂ ਪ੍ਰਤੀ ਅਪਣਾਉਣ ਵਾਲੀ ਵਿਆਪਕ ਪਹੁੰਚ ਨੂੰ ਸਪੱਸ਼ਟ ਕੀਤਾ ਗਿਆ । ਉਨ੍ਹਾਂ ਕਿਹਾ ਕਿ ਟੈਕਸ ਸੰਧੀਆਂ, ਕੌਮਾਂਤਰੀ ਸਮਝੌਤੇ, ਪ੍ਰੋਟੋਕੋਲ ਤੇ ਸੁਰੱਖਿਆ ਉਪਾਅ ਬਹੁਤ ਜਿ਼ਆਦਾ ਭਾਈਵਾਲੀ, ਪਾਰਦਰਸ਼ੀ ਤੇ ਸਮੇਂ-ਸਮੇਂ `ਤੇ ਸਮੀਖਿਆ ਦੇ ਅਧੀਨ ਹੋਣੇ ਚਾਹੀਦੇ ਹਨ ।

Read More : ਸੁਪਰੀਮ ਕੋਰਟ ਨੇ ਲਿਆ ਇਕ ਅਹਿਮ ਫੈਸਲਾ

ਗੈਂਗਸਟਰਾਂ ਦਾ ਸਫਾਇਆ ਹੋਣ ਤੱਕ ਜਾਰੀ ਰਹੇਗਾ ਅਪ੍ਰੇਸ਼ਨ ਪ੍ਰਹਾਰ ਜਾਰੀ : ਡੀ. ਜੀ. ਪੀ.

0
D. G. P.

ਚੰਡੀਗੜ੍ਹ, 23 ਜਨਵਰੀ 2026 : ਪੰਜਾਬ ਵਿਚੋਂ ਪੂਰੀ ਤਰ੍ਹਾਂ ਗੈਂਗਸਟਰਾਂ (Gangsters) ਦਾ ਸਫਾਇਆ ਕਰਨ ਲਈ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਪ੍ਰਹਾਰ ਸਬੰਧੀ ਬੋਲਦਿਆਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ (Gaurav Yadav) ਨੇ ਕਿਹਾ ਕਿ ਪੰਜਾਬ ਵਿਚੋਂ ਗੈਂਗਸਟਰਾਂ ਦਾ ਸਫਾਇਆ ਹੋਣ ਤੱਕ ਇਹ ਅਪ੍ਰੇਸ਼ਨ ਜਾਰੀ ਰਹੇਗਾ ।

ਗੈਂਗਸਟਰਾਂ ਦੇ ਟਿਕਾਣਿਆਂ ਨੂੰ ਕੀਤਾ ਜਾ ਰਿਹੈ ਤਹਿਸ ਨਹਿਸ

ਪੰਜਾਬ ਪੁਲਸ ਮੁਖੀ ਡੀ. ਜੀ. ਪੀ. ਪੰਜਾਬ (D. G. P. Punjab) ਗੌਰਵ ਯਾਦਵ ਨੇ ਦੱਸਿਆ ਕਿ ‘ਗੈਂਗਸਟਰਾਂ ਤੇ ਵਾਰ’ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਸ਼ੁਰੂ ਕੀਤੇ 72 ਘੰਟਿਆਂ ਦੇ ‘ਆਪ੍ਰੇਸ਼ਨ ਪ੍ਰਹਾਰ’ (Operation Prahar) ਤਹਿਤ ‘ਚ ਬੈਠੇ ਗੈਂਗਸਟਰਾਂ ਦੇ ਪੰਜਾਬ ’ਚ ਮੌਜੂਦ ਸਾਥੀਆਂ ਦੇ ਟਿਕਾਣਿਆਂ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ । ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਮੁਤਾਬਕ ‘ਗੈਂਗਸਟਰਾਂ ’ਤੇ ਵਾਰ’ ਇੱਕ ਨਿਰੰਤਰ ਮੁਹਿੰਮ ਹੈ ਜੋ ਉਦੋਂ ਤੱਕ ਇਸੇ ਤਰ੍ਹਾਂ ਜਾਰੀ ਰਹੇਗੀ ਜਦੋਂ ਤੱਕ ਪੰਜਾਬ ‘ਚੋਂ ਗੈਂਗਸਟਰਾਂ ਦਾ ਸਫ਼ਾਇਆ ਨਹੀਂ ਹੋ ਜਾਂਦਾ ।

ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਦਿੱਤੀ ਅਪ੍ਰੇਸ਼ਨ ਦੀ ਕਾਰਵਾਈ ਸਬੰਧੀ ਜਾਣਕਾਰੀ

ਗੈਂਗਸਟਰਾਂ ਦੇ ਖਾਤਮੇ ਲਈ ਚਲਾਏ ਗਏ ਅਪ੍ਰੇਸ਼ਨ ਦੇ ਤਿੰਨ ਦਿਨਾਂ ਦੇ ਨਤੀਜੇ ਸਾਂਝੇ ਕਰਦਿਆਂ ਸਪੈਸ਼ਲ ਡੀ. ਜੀ. ਪੀ. (Special D. G. P.) (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਭਰ ਵਿਚ ਕੁੱਲ 4871 ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਸੀ, ਜਿਨ੍ਹਾਂ ‘ਚੋਂ 3256 ਨੂੰ ਗ੍ਰਿਫ਼ਤਾਰ ਕੀਤਾ ਹੈ । ਉਨ੍ਹਾਂ ਕਿਹਾ ਕਿ ਪੁਲਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ’ਚੋਂ 69 ਹਥਿਆਰ, 6.5 ਕਿਲੋ ਹੈਰੋਇਨ, 10.5 ਕਿਲੋ ਅਫੀਮ, 5092 ਨਸ਼ੀਲੀਆਂ ਗੋਲੀਆਂ, 72 ਕਿਲੋ ਭੁੱਕੀ ਅਤੇ 2.69 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਦੀ ਪੁਲਿਸ ਟੀਮਾਂ ਨੇ 80 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ 25 ਅਹਤਿਆਤੀ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ ।

ਉਮੀਦਾਂ ਤੋਂ ਵਧ ਸਫਲ ਰਿਹਾ ਅਪ੍ਰੇਸ਼ਨ ਪ੍ਰਹਾਰ

ਉਨ੍ਹਾਂ ਦੱਸਿਆ ਕਿ 72 ਘੰਟੇ ਚੱਲਿਆ ਇਹ ਆਪ੍ਰੇਸ਼ਨ ਉਮੀਦਾਂ ਤੋਂ ਵੱਧ ਸਫ਼ਲ ਰਿਹਾ ਹੈ । ਉਨ੍ਹਾਂ ਕਿਹਾ ਕਿ ‘ਆਪ੍ਰੇਸ਼ਨ ਪ੍ਰਹਾਰ’ ਗੈਂਗਸਟਰਾਂ ਨੂੰ ਲੌਜਿਸਟਿਕਸ, ਵਿੱਤੀ ਅਤੇ ਸੰਚਾਰ ਨੈਟਵਰਕ ‘ਚ ਇਮਦਾਦ ਕਰਨ ਵਾਲਿਆਂ ’ਤੇ ਇੱਕ ਸਰਜੀਕਲ ਅਤੇ ਖੁਫੀਆ ਕਾਰਵਾਈ ਸੀ । ਉਨ੍ਹਾਂ ਨੇ ਕਿਹਾ ਕਿ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਗੈਂਗਸਟਰਾਂ ਤੋਂ ਮੁਕਤ ਨਹੀਂ ਹੋ ਜਾਂਦਾ ।

ਐਂਟੀ ਗੈਂਗਸਟਰ ਹੈਲਪਲਾਈਨ ਵੀ ਕੀਤਾ ਗਿਆ ਜਾਰੀ

ਅਰਪਿਤ ਸ਼ੁਕਲਾ (Arpit Shukla) ਨੇ ਨਾਗਰਿਕਾਂ ਨੂੰ ਸੰਗਠਿਤ ਅਪਰਾਧ ਵਿਰੁੱਧ ਮੁਹਿੰਮ ਦਾ ਸਰਗਰਮੀ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਲੋਕ ਗੁਪਤ ਰੂਪ ‘ਚ ਲੋੜੀਂਦੇ ਅਪਰਾਧੀਆਂ/ ਗੈਂਗਸਟਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧ ਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਚਨਾ ਵੀ ਦਿੱਤੀ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਦਿੱਤੀ ਗੈਂਗਸਟਰਾਂ ਦੀ ਜਾਣਕਾਰੀ ਦੇ ਅਧਾਰ ਤੇ ਕੋਈ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਵਿਅਕਤੀ ਨੂੁੰ 10 ਲੱਖ ਰੁਪਏ ਤੱਕ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।

Read More : ਸਰਪੰਚ ਜਰਮਲ ਕਤਲ ਕਾਂਡ ਵਿਚ ਕੀਤੀਆਂ ਗਈਆਂ 7 ਗ੍ਰਿਫ਼ਤਾਰੀਆਂ : ਡੀ. ਜੀ. ਪੀ.

ਪੰਜਾਬ ਵਿਚ ਬਾਰਸ਼ ਤੇ ਤੇਜ ਹਵਾਵਾਂ ਨੇ ਵਧਾਈ ਠੰਢ

0
Weather

ਚੰਡੀਗੜ੍ਹ, 23 ਜਨਵਰੀ 2026 : ਮੌਸਮ ਵਿਭਾਗ (Meteorological Department) ਵਲੋਂ ਪੰਜਾਬ ਲਈ ਜਾਰੀ ਕੀਤੇ ਗਏ ਓਰੇਂਜ ਐਲਰਟ ਦੇ ਚਲਦਿਆਂ ਅੱਜ ਸਵੇਰ ਤੋਂ ਹੀ ਤੇਜ ਹਵਾਵਾਂ (Strong winds) ਤੇ ਤੇਜ ਬਾਰਸ਼ ਨੇ ਇਕਕਦਮ ਮੁੜ ਠੰਡ ਵਧਾ ਦਿੱਤੀ ਹੈ ।

ਬਾਰਸ਼ ਤੇ ਹਵਾ ਨਾਲ ਤਾਪਮਾਨ ਦੇ ਡਿੱਗਣ ਦੇ ਆਸਾਰ

ਕਹਿੰਦੇ ਹਨ ਕਿ ਆਈ ਬਸੰਤ ਪਾਲਾ ਉੜੰਤ ਯਾਨੀ ਕਿ ਜਦੋਂ ਬਸਤ ਦਾ ਤਿਓਹਾਰ ਆ ਜਾਂਦਾ ਹੈ ਤਾਂ ਉਸ ਦਿਨ ਤੋਂ ਹੀ ਹੱਢ ਚੀਰਵੀਂ ਠੰਢ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਪਰ ਅੱਜ ਬਸੰਤ ਪੰਚਮੀ ਵਾਲੇ ਦਿਨ ਹੀ ਤੇਜ ਠੰਡੀਆਂ ਹਵਾਵਾਂ ਤੇ ਤੇਜ ਬਰਸਾਤ (Heavy rain) ਨੇ ਇਸ ਕਹਾਵਤ ਨੂੰ ਇਕ ਤਰ੍ਹਾਂ ਨਾਲ ਫਿੱਕਾ ਪਾ ਦਿੱਤਾ ਹੈ। ਕਿਉਂਕਿ ਮੀਂਹ ਤੇ ਹਵਾਵਾਂ ਨਾਲ ਤਾਂ ਉਲਟਾ ਹੋਰ ਠੰਢ ਵਧ ਗਈ ਹੈ। ਜਿਸ ਨਾਲ ਤਾਪਮਾਨ ਵੀ ਤਿੰਨ ਤੋਂ ਚਾਰ ਡਿੱਗਰੀ ਡਿੱਗਣ ਦੀ ਸੰਭਾਵਨਾ ਹੈ ।

ਕਿਤੇ ਕਿਤੇ ਪਏ ਗੜ੍ਹੇ ਵੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁਕਤਸਰ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਗੜੇ ਵੀ ਪਏ । ਮੌਸਮ ਵਿਭਾਗ ਨੇ ਅੱਜ ਪੰਜਾਬ ਲਈ ਆਰੇਂਜ ਅਲਰਟ (Orange Alert) ਜਾਰੀ ਕੀਤਾ ਹੈ, ਜਿਸ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਭਾਰੀ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ । ਸ਼ਨੀਵਾਰ ਨੂੰ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਵੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ 3 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ ।

ਲੋਕ ਵਰਤਣ ਮੌਸਮ ਦੇ ਚਲਦਿਆਂ ਵਧੇਰੇ ਸਾਵਧਾਨੀ

ਮੌਸਮ ਵਿਭਾਗ ਨੇ ਲੋਕਾਂ ਨੂੰ ਗੜੇਮਾਰੀ (Hailstorm) ਅਤੇ ਤੇਜ਼ ਹਵਾਵਾਂ ਦੌਰਾਨ ਬਾਹਰ ਨਿਕਲਣ ਵੇਲੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ । ਤੇਜ਼ ਹਵਾਵਾਂ ਬਿਜਲੀ ਬੰਦ ਹੋਣ ਅਤੇ ਦਰੱਖਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਖ਼ਤਰਾ ਪੈਦਾ ਕਰਦੀਆਂ ਹਨ। ਗੜੇਮਾਰੀ ਨਾਲ ਫਸਲਾਂ ਨੂੰ ਨੁਕਸਾਨ ਹੋਣ ਦੀ ਵੀ ਉਮੀਦ ਹੈ । ਸ਼ਹਿਰੀ ਖੇਤਰਾਂ ਵਿੱਚ ਪਾਣੀ ਭਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ।

ਕਿਹੜੇ ਸ਼ਹਿਰ ਵਿਚ ਕਿਵੇਂ ਦਾ ਰਿਹਾ ਤਾਪਮਾਨ

ਜਾਣਕਾਰੀ ਮੁਤਾਬਕ ਬੀਤੇ ਦਿਨ ਹੁਸ਼ਿਆਰਪੁਰ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.3 ਡਿਗਰੀ ਦਰਜ ਕੀਤਾ ਗਿਆ । ਸੰਘਣੀ ਧੁੰਦ ਕਾਰਨ ਪਟਿਆਲਾ ਵਿੱਚ ਦ੍ਰਿਸ਼ਟੀ ਸਿਰਫ 20 ਮੀਟਰ ਸੀ, ਜਦੋਂ ਕਿ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਇਹ 50-50 ਮੀਟਰ ਸੀ । ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4.5 ਡਿਗਰੀ ਵੱਧ ਰਿਹਾ । ਮਾਨਸਾ ਵਿੱਚ 25.4 ਡਿਗਰੀ ਸੈਲਸੀਅਸ, ਲੁਧਿਆਣਾ 24.0, ਪਟਿਆਲਾ 22.8, ਅੰਮ੍ਰਿਤਸਰ 21.3 ਅਤੇ ਹੁਸਿ਼ਆਰਪੁਰ ਵਿੱਚ 22.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ।

Read More : ਮੌਸਮ ਵਿਭਾਗ ਨੇ ਕੀਤਾ ਚਾਰ ਦਿਨਾਂ ਤੱਕ ਮੀਂਹ ਦਾ ਐਲਰਟ ਜਾਰੀ

ਡੋਡਾ ਵਿਖੇ ਵਾਪਰੇ ਘਟਨਾਕ੍ਰਮ ਵਿਚ ਪੰਜਾਬ ਦਾ ਫੌਜੀ ਜਵਾਨ ਵੀ ਹੋਇਆ ਸ਼ਹੀਦ

0
Jobanpreet

ਰੋਪੜ, 23 ਜਨਵਰੀ 2026 : ਬੀਤੇ ਦਿਨੀਂ ਜੰਮੂ ਕਸ਼ਮੀਰ (Jammu and Kashmir) ਦੇ ਡੋਡਾ ਵਿਖੇ ਜੋ ਖਾਈ ਵਿਚ ਫੌਜ ਦੀ ਗੱਡੀ ਡਿੱਗ ਗਈ ਸੀ ਦੇ ਵਿਚ ਮਰਨ ਵਾਲਿਆਂ ਵਿਚ ਪੰਜਾਬ ਦਾ ਫੌਜੀ ਜਵਾਨ ਵੀ ਸ਼ਾਮਲ ਸੀ ।

ਕੌਣ ਹੈ ਪੰਜਾਬ ਦਾ ਇਹ ਜਵਾਨ

200 ਫੁੱਟ ਡੂੰਘੀ ਖਾਈ ਵਿਚ ਡਿੱਗ ਕੇ ਮਰਨ ਵਾਲਿਆਂ ਵਿਚ ਸ਼ਾਮਲ ਦਸ ਜਵਾਨਾਂ ਵਿਚੋਂ ਇਕ ਫੌਜੀ ਜਵਾਨ ਪੰਜਾਬ ਦਾ ਵੀ ਸੀ । ਜਿਸਦਾ ਨਾਮ ਜੋਬਨਪ੍ਰੀਤ ਸਿੰਘ (Jobanpreet Singh) ਹੈ ਤੇ ਇਹ ਰੋਪੜ ਜਿ਼ਲੇ ਦਾ ਰਹਿਣ ਵਾਲਾ ਹੈ । ਉਕਤ ਹਾਦਸੇ ਵਿਚ ਮਰਨ ਵਾਲਿਆਂ ਤੋਂ ਇਲਾਵਾ 7 ਨੌਜਵਾਨ ਗੰਭੀਰ ਜ਼ਖ਼ਮੀ ਵੀ ਹੋ ਗਏ ਸਨ । ਜੋਬਨਪ੍ਰੀਤ ਦੂਜੇ ਫ਼ੌਜੀਆਂ ਨਾਲ ਫ਼ੌਜ ਦੀ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ ।

ਜੋਬਨਪ੍ਰੀਤ ਦਾ ਵਿਆਹ ਫਰਵਰੀ ਵਿੱਚ ਹੋਣਾ ਸੀ । ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ । ਉਸ ਦੀ ਸ਼ਹਾਦਤ (Martyrdom) ਨਾਲ ਪਰਿਵਾਰ ਨੂੰ ਡੂੰਘਾ ਸਦਮਾ ਲੱਗਿਆ ਹੈ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਰਤੀ ਫ਼ੌਜ ਦਾ ਇੱਕ ਵਾਹਨ ਭਦਰਵਾਹ ਤੋਂ ਖਨਾਈ ਟਾਪ ਵੱਲ ਜਾ ਰਿਹਾ ਸੀ । ਵਾਹਨ ਪਹਾੜੀ ਇਲਾਕੇ ਵਿੱਚ ਕੰਟਰੋਲ ਗੁਆ ਬੈਠਾ ਅਤੇ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹਾਦਸੇ `ਤੇ ਦੁੱਖ ਪ੍ਰਗਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਜੰਮੂ ਕਸ਼ਮੀਰ ਵਿਖੇ ਵਾਪਰੇ ਘਟਨਾਕ੍ਰਮ ਦੇ ਦੁੱਖ (Suffering) ਪ੍ਰਗਟਾਉ਼ਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਡੋਡਾ ਵਿਖੇ ਜਵਾਨਾਂ ਨਾਲ ਭਰੀ ਬੱਸ ਦੇ ਡੂੰਘੀ ਖੱਡ ਵਿਚ ਡਿੱਗਣ ਦੀ ਖ਼ਬਰ ਬੇਹੱਦ ਦੁੱਖ ਭਰੀ ਹੈ । ਉਨ੍ਹਾਂ ਅਕਾਲ ਪੁਰਖ ਅੱਗੇ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਤਾਂ ਜੋ ਪਰਿਵਾਰਾਂ ਨੂੰ ਦੁੱਖ ਝੱਲਣ ਦਾ ਹੌਸਲਾ ਹਿੰਮਤ ਤੇ ਬਲ ਮਿਲ ਸਕੇ ।

Read More : 200 ਫੁੱਟ ਡੂੰਘੀ ਖੱਡ ਵਿੱਚ ਫੌਜ ਦੀ ਗੱਡੀ ਡਿੱਗਣ ਕਾਰਨ 10 ਜਵਾਨਾਂ ਦੀ ਮੌਤ ਤੇ 7 ਜ਼ਖਮੀ

ਮੁਰਾਦਪੁਰਾ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੁਅੱਤਲ

0
suspended

ਅੰਮ੍ਰਿਤਸਰ, 23 ਜਨਵਰੀ 2026 : ਪੰਜਾਬ ਦੇ ਅਨੁਸੂਚਿਤ ਜਾਤੀਆਂ ਕਮਿਸ਼ਨ (Scheduled Castes Commission) ਨੇ ਸੀਨੀਅਰ ਸੈਕੰਡਰੀ ਸਕੂਲ (ਮੁਰਾਦਪੁਰਾ) ਜ਼ਿਲ੍ਹਾ ਅੰਮ੍ਰਿਤਸਰ ਦੀ ਪ੍ਰਿੰਸੀਪਲ ਰੇਖਾ ਮਹਾਜਨ (Principal Rekha Mahajan) ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ।

ਕੀ ਕਾਰਨ ਰਿਹਾ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦਾ

ਪ੍ਰਾਪਤ ਜਾਣਕਾਰੀ ਅਨੁਸਾਰ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਸਕੂਲ ਦੇ ਜਿਸ ਪ੍ਰਿੰਸੀਪਲ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ (Suspend) ਕਰਨ ਦਾ ਹੁਕਮ ਦਿੱਤਾ ਗਿਆ ਹੈ ਦਾ ਦੋਸ਼ ਹੈ ਕਿ ਪ੍ਰਿੰਸੀਪਲ ਰੇਖਾ ਮਹਾਜਨ ਵਲੋਂ ਡੀ. ਪੀ. ਈ. ਅਧਿਆਪਕ ਜ਼ੋਰਇੰਦਰ ਸਿੰਘ ਵਿਰੁਧ ਜਾਤੀ ਸੂਚਕ ਸ਼ਬਦਾਵਲੀ (Caste-specific vocabulary) ਵਰਤੀ ਗਈ ਸੀ, ਜਿਸ ਤੋਂ ਬਾਅਦ ਵਿਭਾਗ ਵਲੋਂ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਤੇ ਕਮੇਟੀ ਦੀ ਜਾਂਚ ਵਿਚ ਰੇਖਾ ਮਹਾਜਨ ਦੋਸ਼ੀ ਪਾਈ ਗਈ । ਜਿਸ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ ।

ਚੇਅਰਮੈਨ ਜਸਵੀਰ ਗੜ੍ਹੀ ਨੇ ਕੀ ਆਖਿਆ

ਪੰਜਾਬ ਵਿਚ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਆਖਿਆ ਹੈ ਕਿ ਮੁੱਢਲੀ ਜਾਂਚ ਦੌਰਾਨ ਹੀ ਪ੍ਰਿੰਸੀਪਲ ਰੇਖਾ ਮਹਾਜਨ ਦੋਸ਼ੀ ਪਾਈ ਗਈ ਸੀ ਪਰ ਵਿਭਾਗੀ ਜਾਂਚ ਵਿਚ ਸਿੱਧ ਹੋ ਚੁੱਕਾ ਹੈ ਕਿ ਪ੍ਰਿੰਸੀਪਲ ਰੇਖਾ ਮਹਾਜਨ ਆਦਤਨ ਦੋਸ਼ੀ ਹੈ, ਇਸ ਲਈ ਵਿਭਾਗੀ ਕਾਰਵਾਈ ਲਈ ਲਿਖਿਆ ਗਿਆ ਹੈ ।

Read More : ਡੀ. ਸੀ. ਨੇ ਹੁਕਮ ਜਾਰੀ ਕਰਕੇ ਕੀਤਾ ਤਹਿਸੀਲਦਾਰ ਮੁਅੱਤਲ

ਪੰਜਾਬ ਵਿੱਚ ਵੱਖ-ਵੱਖ ਥਾਵਾਂ `ਤੇ ਐਨ. ਆਈ. ਏ. ਨੇ ਕੀਤੀ ਛਾਪੇਮਾਰੀ

0
NIA

ਚੰਡੀਗੜ੍ਹ, 23 ਜਨਵਰੀ 2026 : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) (N. I. A.) ਵਲੋਂ ਪੰਜਾਬ ਦੇ ਤਿੰਨ ਸਰਹੱਦੀ ਜਿ਼ਲ੍ਹਿਆਂ ਵਿੱਚ 10 ਥਾਵਾਂ `ਤੇ ਛਾਪੇਮਾਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਮਾਮਲੇ ਦੇ ਸਬੰਧ ਵਿਚ ਕੀਤੀ ਗਈ ਹੈ ਛਾਪੇਮਾਰੀ

ਕੌਮੀ ਜਾਂਚ ਏਚੰਸੀ ਐਨ. ਆਈ. ਏ. ਨੇ ਉਸ ਵਲੋਂ 10 ਥਾਵਾਂ ਤੇ ਕੀਤੀ ਗਈ ਛਾਪੇਮਾਰੀ (Raid) ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਸਨੇ ਇਹ ਛਾਪੇਮਾਰੀ 2025 ਵਿੱਚ ਅੰਮ੍ਰਿਤਸਰ ਵਿੱਚ ਇੱਕ ਮੰਦਰ `ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਕੀਤੀ ਗਈ ਹੈ । ਏਜੰਸੀ ਨੇ ਕਿਹਾ ਕਿ ਵੀਰਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਵਿੱਚ ਕੁੱਲ 10 ਥਾਵਾਂ `ਤੇ ਤਲਾਸ਼ੀ ਲਈ ਗਈ ।

ਛਾਪੇਮਾਰੀ ਦੌਰਾਨ ਕੀਤੀ ਗਈ ਹੈ ਅਪਰਾਧਕ ਸਮੱਗਰੀ ਜਬਤ

ਏਜੰਸੀ ਦੀਆਂ ਟੀਮਾਂ ਵਲੋਂ ਲਈ ਗਈ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਅਪਰਾਧਕ ਸਮੱਗਰੀ (Offensive content) ਜ਼ਬਤ ਕੀਤੀ ਗਈ ਹੈ, ਜਿਸ ਵਿੱਚ ਕਈ ਮੋਬਾਈਲ ਫੋਨ, ਡਿਜੀਟਲ ਡਿਵਾਈਸ ਅਤੇ ਮਹੱਤਵਪੂਰਨ ਦਸਤਾਵੇਜ਼ ਸ਼ਾਮਲ ਹਨ । ਅਧਿਕਾਰੀਆਂ ਨੇ ਆਖਿਆ ਹੈ ਕਿ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਅਤੇ ਡਿਜੀਟਲ ਡਿਵਾਈਸਾਂ ਦੀ ਹੋਰ ਜਾਂਚ ਤੋਂ ਇਸ ਅੱਤਵਾਦੀ ਸਾਜਿ਼ਸ਼ ਨਾਲ ਹੋਰ ਸਬੰਧਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ ।

Read More : ਐਨ. ਆਈ. ਏ. ਨੇ ਪੰਜ ਮੁਲਜਮਾਂ ਨੂੰ ਕੀਤਾ ਚਾਰਜਸ਼ੀਟ