ਅਣਅਧਿਕਾਰਤ ਤੌਰ ‘ਤੇ ਖਾਦਾਂ ਤੇ ਕੀੜੇਦਾਰ ਦਵਾਈਆਂ ਸਟੋਰ ਕਰਨ ਤੇ ਕੇਸ ਦਰਜ

0
117
pesticides

ਫਾਜ਼ਿਲਕਾ, 16 ਮਈ 2026 : ਪੰਜਾਬ ਦੇ ਜਿਲਾ ਫਾਜਿਲਕਾ (Fazilka) ਵਿਖੇ ਲੰਘੇ ਦਿਨੀਂ ਇਕ ਦੁਕਾਨ ਵਿਚ ਅਣਅਧਿਕਾਰਤ ਤੌਰ ਤੇ ਖਾਦਾਂ ਤੇ ਕੀੜੇਮਾਰ ਦਵਾਈਆਂ ਸਟੋਰ ਕਰਨ ‘ਤੇ ਕੇਸ ਦਰਜ (Case registered) ਕੀਤਾ ਗਿਆ ਹੈ ।

ਕਿਸ ਦੇ ਦਿਸ਼ਾ ਨਿਰਦੇਸ਼ਾਂ ਤੇ ਕੀਤੀ ਗਈ ਹੈ ਕਾਰਵਾਈ

ਮਿਲੀ ਜਾਣਕਾਰੀ ਮੁਤਾਬਕ ਖੇਤੀਬਾੜੀ ਮੰਤਰੀ (Minister of Agriculture) ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਾਜਿ਼ਲਕਾ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ- ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਫਾਜਿ਼ਲਕਾ ਡਾ. ਹਰਬੰਸ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਲੰਘੇ ਦਿਨੀਂ ਡਾਕਟਰ ਸ਼ੀਸ਼ਪਲ ਗੋਦਾਰਾ, ਸਹਾਇਕ ਪੌਦਾ ਸੁਰੱਖਿਆ ਅਫਸਰ ਅਬੋਹਰ ਸਮੇਤ ਵਿਕਰਾਂਤ ਇੰਸੈਕਟੀਸਾਈਡ ਇੰਸਪੈਕਟਰ ਅਬੋਹਰ, ਅਜੇ ਪਾਲ ਖਾਦ ਇੰਸਪੈਕਟਰ ਅਬੋਹਰ ਅਤੇ ਬਲਾਕ ਦੀ ਟੀਮ ਵੱਲੋਂ ਵਿਜੇ ਕੰਬੋਜ ਪੁੱਤਰ ਲੇਖਰਾਜ ਵਾਸੀ ਢਾਣੀ ਕਰਨੈਲ, ਤਹਿਸੀਲ ਅਬੋਹਰ ਪਾਸੋਂ ਅਣ-ਅਧਿਕਾਰਤ ਤੌਰ ‘ਤੇ ਖਰੀਦ ਕੀਤੀਆਂ ਅਤੇ ਸਟੋਰ ਕੀਤੀਆਂ ਖਾਦਾਂ ਅਤੇ ਕੀੜੇਮਾਰ ਦਵਾਈਆਂ (Pesticides) ਦੇ ਸੰਬੰਧ ਵਿੱਚ ਨਵੀਂ ਅਨਾਜ ਮੰਡੀ ਅਬੋਹਰ ਵਿੱਚ ਮੌਜੂਦ ਦੁਕਾਨ ਨੰਬਰ 77 ਉੱਪਰ ਰੇਡ ਕੀਤੀ ਗਈ ।

ਕੀ ਕੀ ਬਰਾਮਦ ਕੀਤਾ ਗਿਆ

ਇਸ ਰੇਡ ਦੌਰਾਨ ਖਾਦ ਦੇ ਆਈ. ਪੀ. ਐਲ.-5 400×1 ਲੀਟਰ ਅਤੇ ਗਰੀਫਨ 1444×4 ਕਿਲੋਗ੍ਰਾਮ ਸਟਾਕ ਅਤੇ ਪੇਸਟਸਾਈਡ ਦੇ ਕਾਰਟੇਪ ਹਾਈਡਰੋਕਲੋਰਾਈਡ 4 % ਜੀ. ਆਰ. ਦੇ 199×5 ਕਿਲੋਗ੍ਰਾਮ ਈਚ + 4 ਕਿਲੋਗ੍ਰਾਮ 250 ਗ੍ਰਾਮ ਨੂੰ ਸੈਂਪਲਿੰਗ ਤੋਂ ਬਾਅਦ ਸੀਜ ਕੀਤਾ ਗਿਆ । ਖਾਦਾਂ ਅਤੇ ਦਵਾਈਆਂ ਨੂੰ ਅਣਅਧਿਕਾਰਤ ਤਰੀਕੇ ਨਾਲ ਸਟੋਰ ਕਰਨ ਕਰਕੇ ਉਕਤ ਵਿਅਕਤੀ ਵਿਜੇ ਕੰਬੋਜ ਪੁੱਤਰ ਲੇਖ ਰਾਜ ਵਾਸੀ ਢਾਣੀ ਕਰਨੈਲ ਤਹਿਸੀਲ ਅਬੋਹਰ `ਤੇ ਕੇਸ 2023 ਦੀ ਧਾਰਾ 318 (4) ਤਹਿਤ ਦਰਜ ਕੀਤਾ ਗਿਆ ਹੈ ।

LEAVE A REPLY

Please enter your comment!
Please enter your name here