Home Blog Page 276

ਅਧਿਕਾਰੀਆਂ ਕਰਮਚਾਰੀਆਂ ਲਈ ਆਧਾਰ ਆਧਾਰਤ ਬਾਇਓਮੈਟ੍ਰਿਕ ਹਾਜ਼ਰੀ ਲਾਜ਼ਮੀ

0
biometric attendance

ਚੰਡੀਗੜ੍ਹ, 4 ਦਸੰਬਰ 2025 : ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਦੇ ਕਮਿਸ਼ਨਰ ਅਮਿਤ ਕੁਮਾਰ ਨੇ ਇਕ ਮੀਟਿੰਗ ਬੁਲਾ ਕੇ ਹੁਕਮ ਜਾਰੀ ਕੀਤਾ ਹੈ ਕਿ ਕਾਰਪੋਰੇਸ਼ਨ ਦੇ ਸਮੁੱਚੇ ਅਧਿਕਾਰੀਆਂ-ਕਰਮਚਾਰੀਆਂ ਲਈ ਆਧਾਰ-ਆਧਾਰਤ ਬਾਇਓਮੈਟ੍ਰਿਕ ਹਾਜ਼ਰੀ (Aadhaar-based biometric attendance) ਲਾਜ਼ਮੀ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਨਵੰਬਰ ਤੋਂ ਆਧਾਰ-ਲਿੰਕਡ ਤਨਖਾਹ ਵੰਡ ਨੂੰ ਲਾਗੂ ਕਰਨ ਦੇ ਪਹਿਲਾਂ ਦੇ ਨਿਰਦੇਸ਼ਾਂ ਦੇ ਬਾਵਜੂਦ, ਤਕਨੀਕੀ ਅਤੇ ਪ੍ਰਸ਼ਾਸਕੀ ਦੇਰੀ ਕਾਰਨ ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਨਹੀਂ ਹੋ ਸਕਿਆ ।

ਦਸੰਬਰ ਦੀ ਤਨਖਾਹ ਆਧਾਰ ਆਧਾਰਤ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਨੂੰ ਜੋੜਨ ਤੋ ਬਾਅਦ ਹੀ ਕੀਤੀ ਜਾਵੇਗੀ ਜਾਰੀ

ਕਮਿਸ਼ਨਰ ਅਮਿਤ ਕੁਮਾਰ (Commissioner Amit Kumar) ਨੇ ਬਾਇਓਮੈਟ੍ਰਿਕਸ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਵਿਚ ਵਾਰ-ਵਾਰ ਦੇਰੀ ‘ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਨਿਰਦੇਸ਼ ਜਾਰੀ ਕੀਤੇ ਕਿ ਦਸੰਬਰ ਦੀਆਂ ਤਨਖਾਹਾਂ ਬਿਨਾਂ ਕਿਸੇ ਛੋਟ ਦੇ ਹਰੇਕ ਕਰਮਚਾਰੀ ਲਈ ਆਧਾਰ-ਅਧਾਰਤ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਨੂੰ ਜੋੜਨ ਤੋਂ ਬਾਅਦ ਹੀ ਜਾਰੀ ਕੀਤੀਆਂ ਜਾਣਗੀਆਂ । ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ‘ਤੇ ਜਿ਼ੰਮੇਵਾਰ ਅਧਿਕਾਰੀਆਂ ਵਿਰੁੱਧ ਢੁੱਕਵੀਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਸੰਬਰ ਤੋਂ ਬਾਅਦ ਤਨਖਾਹ ਪ੍ਰਕਿਰਿਆ (Payroll process) ਲਈ ਹਾਜ਼ਰੀ ਦੀ ਕੋਈ ਵੀ ਸਰੀਰਕ ਤਸਦੀਕ ਸਵੀਕਾਰ ਨਹੀਂ ਕੀਤੀ ਜਾਵੇਗੀ ।

Read More : ਚੰਡੀਗੜ੍ਹ ਨਗਰ ਨਿਗਮ ਚੋਣਾਂ ਸੰਬੰਧੀ ਭਾਰਤੀ ਚੋਣ ਕਮਿਸ਼ਨ ਨੇ ਲਏ ਅਹਿਮ ਫੈਸਲੇ, ਵੋਟਰਾਂ ਨੂੰ ਦਿੱਤੀ ਖਾਸ ਸਹੂਲਤ

ਅਫਗਾਨਿਸਤਾਨ `ਚ 13 ਸਾਲ ਦੇ ਬੱਚੇ ਕੋਲੋਂ ਦਿਵਾਈ ਗਈ ਮੌਤ ਦੀ ਸਜ਼ਾ

0
Afghanistan

ਕਾਬੁਲ, 4 ਦਸੰਬਰ 2025 : ਅਫਗਾਨਿਸਤਾਨ (Afghanistan) ਦੇ ਖੋਸਤ ਸੂਬੇ ਮੰਗਲਵਾਰ ਨੂੰ ਇੱਕ ਸਟੇਡੀਅਮ `ਚ 80,000 ਲੋਕਾਂ ਦੇ ਸਾਹਮਣੇ ਇਕ ਅਪਰਾਧੀ ਨੂੰ ਗੋਲੀ ਮਾਰ (Shoot the criminal) ਦਿੱਤੀ ਗਈ ।

ਮੌਤ ਦੇ ਘਾਟ ਉਤਰੇ ਵਿਅਕਤੀ ਤੇ ਕੀ ਸੀ ਦੋਸ਼

ਅਮੂ ਨਿਊਜ਼ ਦੇ ਅਨੁਸਾਰ ਗੋਲੀ ਚਲਾਉਣ ਦਾ ਕੰਮ ਇਕ 13 ਸਾਲਾ ਲੜਕੇ ਨੇ ਕੀਤਾ । ਜਿਸ ਵਿਅਕਤੀ ਨੂੰ 13 ਸਾਲ ਦੇ ਲੜਕੇ (13 year old boy) ਨੇ ਮਾਰਿਆ, ਉਸ `ਤੇ ਦੋਸ਼ ਸੀ ਕਿ ਉਸ ਨੇ ਬੱਚੇ ਦੇ ਪਰਿਵਾਰ ਦੇ 13 ਮੈਂਬਰਾਂ ਦਾ ਕਤਲ (Murder of 13 members) ਕੀਤਾ ਸੀ, ਜਿਨ੍ਹਾਂ `ਚ ਕਈ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ । ਤਾਲਿਬਾਨ ਅਧਿਕਾਰੀਆਂ (Taliban officials) ਨੇ ਉਸ 13 ਸਾਲ ਦੇ ਬੱਚੇ ਤੋਂ ਪੁੱਛਿਆ ਕਿ ਕੀ ਉਹ ਦੋਸ਼ੀ ਨੂੰ ਮੁਆਫ਼ ਕਰਨਾ ਚਾਹੁੰਦਾ ਹੈ । ਬੱਚੇ ਨੇ ਇਨਕਾਰ ਕਰ ਦਿੱਤਾ । ਇਸ ਤੋਂ ਬਾਅਦ ਅਧਿਕਾਰੀ ਨੇ ਬੱਚੇ ਨੂੰ ਬੰਦੂਕ ਫੜਾ ਕੇ ਸਾਹਮਣੇ ਖੜ੍ਹੇ ਵਿਅਕਤੀ ਨੂੰ ਗੋਲੀ ਮਾਰਨ ਲਈ ਕਿਹਾ। ਕਤਲ ਦੌਰਾਨ ਸਟੇਡੀਅਮ `ਚ ਸੁਪਰੀਮ ਕੋਰਟ ਦੇ ਚੀਫ ਜਸਟਿਸ, ਖੋਸਤ ਦੇ ਰਾਜਪਾਲ, ਖੋਸਤ ਅਪੀਲੀ ਅਦਾਲਤ ਦੇ ਮੁਖੀ, ਹੋਰ ਸਰਕਾਰੀ ਅਧਿਕਾਰੀ ਅਤੇ ਵੱਡੀ ਗਿਣਤੀ `ਚ ਲੋਕ ਮੌਜੂਦ ਸਨ ।

Read More : ਪੂਰਬੀ ਅਫਗਾਨਿਸਤਾਨ ਵਿੱਚ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ : ਅਫਗਾਨਿਸਤਾਨ

ਅਕਾਲੀ ਦਲ ਨੇ ਕੀਤੀ ਚੋਣ ਕਮਿਸ਼ਨ ਤੋਂ ਸਿ਼ਕਾਇਤ ਦਰਜ ਕਰਵਾ ਜਾਂਚ ਦੀ ਮੰਗ

0
Shiromani Akali Dal

ਪਟਿਆਲਾ, 4 ਦਸੰਬਰ 2025 : ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ (S. S. P. Varun Sharma) ਵੱਲੋਂ ਜਿ਼ਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪੁਲਸ ਅਧਿਕਾਰੀਆਂ ਨੂੰ ਆਚਰਣ ਸੰਬੰਧੀ ਹਦਾਇਤਾਂ ਦੇਣ ਦੀ ਕਥਿਤ ਤੌਰ `ਤੇ ਵਾਇਰਲ ਆਡੀਓ ਕਲਿੱਪ (Viral audio clip) ਦੇ ਮੁੱਦੇ `ਤੇ ਰਾਜ ਚੋਣ ਕਮਿਸ਼ਨ ਕੋਲ ਰਸਮੀ ਸਿ਼ਕਾਇਤ ਦਰਜ ਕਰਵਾ ਕੇ ਜਾਂਚ ਦੀ ਮੰਗ ਕੀਤੀ ਹੈ ।

ਕੀ ਮੰਗ ਕੀਤੀ ਹੈ ਅਕਾਲੀ ਦਲ ਨੇ

ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਨੇ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਚੋਣ ਪ੍ਰਕਿਰਿਆ ਨੂੰ ਹਾਈਜੈਕ ਕਰਨ ਲਈ ਐਸ. ਐਸ. ਪੀ. ਵਰੁਣ ਸ਼ਰਮਾ ਅਤੇ ਪੁਲਸ ਅਧਿਕਾਰੀਆਂ ਰਾਹੀਂ ਕਥਿਤ ਅਪਰਾਧਿਕ ਸਾਜਿ਼ਸ਼ ਦੀ ਤੁਰੰਤ ਮੁਅੱਤਲੀ ਅਤੇ ਰਾਸ਼ਟਰੀ ਪੱਧਰ ਦੀ ਜਾਂਚ ਦੀ ਮੰਗ ਕੀਤੀ ਹੈ ।

ਕਿਸ ਨੇ ਕਰਵਾਈ ਹੈ ਰਾਜ ਚੋਣ ਕਮਿਸ਼ਨ ਕੋਲ ਸਿ਼ਕਾਇਤ ਦਰਜ

ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਮੁਖੀ ਅਤੇ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ (Advocate Arshdeep Singh Kler) ਨੇ ਰਾਜ ਚੋਣ ਕਮਿਸ਼ਨ ਕੋਲ ਸਿ਼ਕਾਇਤ ਦਰਜ (Complaint filed) ਕਰਵਾਈ ਹੈ, ਜਿਸ ਵਿੱਚ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਸਣੇ ਕਈ ਅਧਿਕਾਰੀਆਂ ਵਿਰੁੱਧ ਗੰਭੀਰ ਦੋਸ਼ ਲਗਾਏ ਗਏ ਹਨ। ਐਡਵੋਕੇਟ ਕਲੇਰ ਦਾ ਦੋਸ਼ ਹੈ ਕਿ ਅਧਿਕਾਰੀਆਂ ਵੱਲੋਂ ਕਥਿਤ “ਸਾਜਿ਼ਸ਼ੀ ਕਾਲਾਂ” ਕੀਤੀਆਂ ਗਈਆਂ ਸਨ, ਜੋ ਨਿਰਪੱਖ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ।

ਪੁਲਸ ਦਾ ਦਬਾਅ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਿਚ ਕਰ ਸਕਦੈ ਰੁਕਾਵਟਾਂ ਪੈਦਾ

ਰਾਜ ਚੋਣ ਕਮਿਸ਼ਨ (State Election Commission) ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਪੁਲਸ ਦਾ ਦਬਾਅ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਿੱਚ ਰੁਕਾਵਟਾਂ ਪੈਦਾ ਕਰ ਸਕਦਾ ਹੈ ਜਿਸ ਲਈ, ਰਿਟਰਨਿੰਗ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ ਕਿ ਉਹ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਬਿਨਾਂ ਕਿਸੇ ਪੁਲਸ ਦਖਲ ਦੇ ਸਵੀਕਾਰ ਕਰਨ । ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਰਾਜ ਹੈ ਅਤੇ ਜੇਕਰ ਪੁਲਸ ਕਿਸੇ ਵੀ ਰਾਜਨੀਤਕ ਪਾਰਟੀ ਦੀ “ਨਿੱਜੀ ਤਾਕਤ” (“Personal strength”) ਵਜੋਂ ਕੰਮ ਕਰਦੀ ਹੈ ਤਾਂ ਇਹ ਲੋਕਤੰਤਰੀ ਵਿਸ਼ਵਾਸ, ਚੋਣ ਪਾਰਦਰਸ਼ਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ ।

Read More : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025

ਵਿਰੋਧ ਤੋਂ ਬਾਅਦ ਸਰਕਾਰ ਨੇ ਹੁਕਮ ਵਾਪਸ ਲਿਆ

0
Sanchar Sathi

ਨਵੀਂ ਦਿੱਲੀ, 4 ਦਸੰਬਰ 2025 : ਸਰਕਾਰ ਨੇ ਬੁੱਧਵਾਰ ਆਪਣਾ ਉਹ ਨਿਰਦੇਸ਼ ਵਾਪਸ (Return instructions) ਲੈ ਲਿਆ ਜਿਸ `ਚ ਸਮਾਰਟਫੋਨ ਦੇ ਨਿਰਮਾਤਾਵਾਂ ਨੂੰ ਸਾਰੇ ਨਵੇਂ ਮੋਬਾਈਲ ਫੋਨਾਂ `ਚ ਸਾਈਬਰ ਐਪ `ਸੰਚਾਰ ਸਾਥੀ` (Cyber ​​app Sanchar Sathi) ਨੂੰ ਪਹਿਲਾਂ ਤੋਂ ਹੀ ਇਸਟਾਲ ਕਰਨ ਦਾ ਹੁਕਮ ਦਿੱਤਾ ਗਿਆ ਸੀ ।

ਸਮਾਰਟਫੋਨ `ਚ ਪਹਿਲਾਂ ਤੋਂ ਸਾਈਬਰ ਸੁਰੱਖਿਆ ਐਪ ਇੰਸਟਾਲ ਕਰਨਾ ਜ਼ਰੂਰੀ ਨਹੀਂ

ਇਹ ਕਦਮ ਉਨ੍ਹਾਂ ਵਧਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਚੁੱਕਿਆ ਗਿਆ ਹੈ ਜਿਨ੍ਹਾਂ `ਚ ਇਹ ਕਿਹਾ ਗਿਆ ਸੀ ਕਿ ਇਸ ਨਾਲ ਖਪਤਕਾਰ ਦੀ ਨਿੱਜਤਾ ਦੀ ਉਲੰਘਣਾ ਦੇ ਨਾਲ ਹੀ ਨਿਗਰਾਨੀ ਦਾ ਖਤਰਾ ਵੀ ਹੋ ਸਕਦਾ ਹੈ । ਸਰਕਾਰ ਦਾ ਕਹਿਣਾ ਹੈ ਕਿ ਸੰਚਾਰ ਸਾਥੀ ਐਪ ਸਿਰਫ ਚੋਰੀ ਹੋਏ ਫੋਨਾਂ ਨੂੰ ਲੱਭਣ, ਬਲਾਕ ਕਰਨ ਤੇ ਦੁਰਵਰਤੋਂ ਨੂੰ ਰੋਕਣ `ਚ ਮਦਦ ਕਰਦਾ ਹੈ । ਇਹ `ਐਪ ਸਟੋਰ“ਤੇ ਸਵੈ-ਇੱਛਤ ਡਾਊਨਲੋਡ (Voluntary download) ਲਈ ਉਪਲਬਧ ਰਹੇਗਾ । ਇਹ ਕਦਮ ਵਿਰੋਧੀ ਪਾਰਟੀਆਂ ਤੇ ਨਿੱਜਤਾ ਦੀ ਹਮਾਇਤ ਕਰਨ ਵਾਲੇ ਵਕੀਲਾਂ ਦੇ ਵਿਰੋਧ ਤੋਂ ਬਾਅਦ ਚੁੱਕਿਆ ਗਿਆ ਹੈ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਐਪ ਕਾਲਾਂ ਸੁਣ ਸਕਦੀ ਹੈ ਤੇ ਮੈਸੇਜ ਪੜ੍ਹ ਸਕਦੀ ਹੈ ਤੇ ਕੁਝ ਨਿਰਮਾਤਾ ਜਿਵੇਂ ਕਿ ਐਪਲ ਸੈਮਸੰਗ ਕਥਿਤ ਤੌਰ `ਤੇ 28 ਨਵੰਬਰ ਦੇ ਹੁਕਮ `ਤੇ ਇਤਰਾਜ਼ ਕਰ ਰਹੇ ਹਨ ।

ਐਪ ਰਾਹੀਂ ਨਾ ਜਾਸੂਸੀ ਸੰਭਵ ਹੈ ਤੇ ਨਾ ਹੋਵੇਗੀ : ਸਿੰਧੀਆ

ਸੰਚਾਰ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ (Communications Minister Jyotiraditya Scindia) ਨੇ ਕਿਹਾ ਕਿ ਐਪ ਰਾਹੀਂ ਨਾ ਜਾਸੂਸੀ ਸੰਭਵ ਹੈ ਤੇ ਨਾ ਹੋਵੇਗੀ । ਉਨ੍ਹਾਂ ਇਹ ਬਿਆਨ ਲੋਕ ਸਭਾ `ਚ ਪ੍ਰਸ਼ਨ ਕਾਲ ਦੌਰਾਨ ਸਾਈਬਰ ਸੁਰੱਖਿਆ ਕਾਰਨਾਂ ਕਰ ਕੇ ਸਾਰੇ ਨਵੇਂ ਮੋਬਾਈਲ ਫੋਨਾਂ `ਚ ਐਪ ਪ੍ਰੀਲੋਡ ਕਰਨ ਦੇ ਸਰਕਾਰ ਦੇ ਨਿਰਦੇਸ਼ `ਤੇ ਹੋਏ ਵਿਵਾਦ ਦਰਮਿਆਨ ਦਿੱਤਾ ।

Read More : ਸੰਚਾਰ ਸਾਥੀ ਐਪ ਲਾਂਚ,ਹੁਣ ਇੰਝ ਕਰ ਸਕੋੋਗੇ ਚੋਰੀ ਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ

ਟੈਂਕ ਦੇ ਅਭਿਆਸ ਦੌਰਾਨ ਨਹਿਰ ਵਿਚ ਡਿੱਗਣ ਕਾਰਨ ਫ਼ੌਜੀ ਜਵਾਨ ਦੀ ਹੋਈ ਮੌਤ

0
tank-exercise

ਜੈਪੁਰ, 4 ਦਸੰਬਰ 2025 : ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ (Sri Ganganagar District) ’ਚ ਰੈਗੂਲਰ ਫੌਜੀ ਅਭਿਆਸ ਦੌਰਾਨ ਇੰਦਰਾ ਗਾਂਧੀ ਨਹਿਰ ’ਚ ਟੈਂਕ ਡੁੱਬਣ (Tank sinking in canal) ਕਾਰਨ ਇਕ ਜਵਾਨ ਦੀ ਮੌਤ ਹੋ ਗਈ । ਪੁਲਸ ਮੁਤਾਬਕ ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ ਅਤੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਸ਼ਾਮ ਤਕ ਲਾਸ਼ ਨੂੰ ਬਾਹਰ ਕਢਿਆ ਜਾ ਸਕਿਆ ।

ਪੁਲਸ ਨੇ ਘਟਨਾ ਬਾਰੇ ਕੀ ਦੱਸਿਆ

ਪੁਲਸ ਨੇ ਦਸਿਆ ਕਿ ਇਕ ਨਿਯਮਿਤ ਸਿਖਲਾਈ ਅਭਿਆਸ (Regular training exercises) ਚੱਲ ਰਿਹਾ ਸੀ, ਜਿਸ ਵਿਚ ਬਖਤਰਬੰਦ ਵਾਹਨ ਨਹਿਰ ਪਾਰ ਕਰਨ ਦਾ ਅਭਿਆਸ ਕਰ ਰਹੇ ਸਨ । ਇਸ ਦੌਰਾਨ ਇਕ ਟੈਂਕ ਨਹਿਰ ਦੇ ਵਿਚਕਾਰ ਫਸ ਗਿਆ ਅਤੇ ਡੁੱਬਣ ਲੱਗਾ । ਟੈਂਕ ਵਿਚ ਦੋ ਸਿਪਾਹੀ ਮੌਜੂਦ ਸਨ, ਇਕ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ ਜਦਕਿ ਦੂਜਾ ਫਸ ਗਿਆ । ਸੂਚਨਾ ਮਿਲਦਿਆਂ ਹੀ ਪੁਲਸ, ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ ਉਤੇ ਪਹੁੰਚੀਆਂ ਪਰ ਟੈਂਕ ਕਰੀਬ 25 ਫੁੱਟ ਡੂੰਘੀ ਨਹਿਰ ’ਚ ਡੁੱਬ ਗਿਆ । ਉਨ੍ਹਾਂ ਦਸਿਆ ਕਿ ਗੋਤਾਖੋਰਾਂ ਅਤੇ ਬਚਾਅ ਕਰਮਚਾਰੀਆਂ ਨੇ ਲਾਸ਼ ਨੂੰ ਬਰਾਮਦ ਕਰ ਲਿਆ ਹੈ ਅਤੇ ਅੱਜ ਪੋਸਟਮਾਰਟਮ (Postmortem) ਕੀਤਾ ਜਾਵੇਗਾ ।

Read More : ਟਰਾਲੇ ਦੀ ਫੇਟ ਵੱਜਣ ਨਾਲ ਹੋਈ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ

ਸ਼ਰਾਬ ਲਈ ਪੈਸੇ ਨਾ ਦੇਣ ਤੇ ਪੁੱਤ ਨੇ ਕੁੱਟ-ਕੁੱਟ ਮਾਰ ਦਿੱਤੀ ਮਾਂ

0
Dead

ਫਿਰੋਜਪੁਰ, 4 ਦਸੰਬਰ 2025 : ਪੰਜਾਬ ਦੇ ਜਿਲਾ ਫਿਰੋਜਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਮੋਹਣ (Guruharsahai) ਕੇ ਉਤਾੜ ਵਿਖੇ ਇੱਕ ਕਲਯੁਗੀ ਪੁੱਤ (Son of the Iron Age) ਨੇ ਨਸ਼ੇ ਦੀ ਪੂਰਤੀ ਲਈ ਆਪਣੀ ਹੀ ਮਾਂ ਨੂੰ ਮੌਤ ਦੇ ਘਾਟ (Mother near death) ਉਤਾਰ ਦਿੱਤਾ ਅਤੇ ਖੁਦ ਮੌਕੇ ਤੋਂ ਫ਼ਰਾਰ ਹੋ ਗਿਆ ।

ਨੌਜਵਾਨ ਸੀ ਸ਼ਰਾਬ ਪੀਣ ਦਾ ਆਦੀ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੋਹਨ ਕੇ ਉਤਾੜ ਵਿਖੇ ਇੱਕ ਨੌਜਵਾਨ ਜੋ ਸ਼ਰਾਬ (Alcohol) ਪੀਣ ਦਾ ਆਦੀ ਸੀ ਰੋਜ਼ਾਨਾ ਨਸ਼ੇ ਦੀ ਪੂਰਤੀ ਲਈ ਆਪਣੀ ਮਾਂ ਤੋਂ ਪੈਸੇ ਮੰਗਦਾ ਸੀ ਤੇ ਅੱਜ ਜਦੋਂ ਉਸ ਦੀ ਮਾਂ ਨੇ ਉਸ ਨੂੰ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਮਾਂ ਨਾਲ ਕੁੱਟਮਾਰ ਕਰਦਿਆਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖੁਦ ਮੌਕੇ ਤੋਂ ਫ਼ਰਾਰ ਹੋ ਗਿਆ । ਘਟਨਾ ਵਾਲੀ ਥਾਂ ਤੇ ਪਹੁੰਚੀ ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਧੀ ਦੀ ਡੋਲੀ ਤੋਰ ਵਾਪਸ ਆ ਰਹੇ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ

ਹਾਈਕੋਰਟ ਨੇ ਨਹੀਂ ਦਿੱਤੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ

0
Bikram Majithiya

ਚੰਡੀਗੜ੍ਹ, 4 ਦਸੰਬਰ 2025 : ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਨੇ ਜ਼ਮਾਨਤ ਨਹੀਂ ਦਿੱਤੀ ਹੈ । ਜਿਸ ਦੇ ਚਲਦਿਆਂ ਮਜੀਠੀਆ ਨੂੰ ਹੁਣ ਜ਼ਮਾਨਤ (Bail) ਲਈ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ । ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਹੁਕਮ ਜਾਰੀ ਨਹੀਂ ਹੋਇਆ ਹੈ ।

ਅਦਾਲਤ ਵਿਚ ਅੱਜ ਹੋਵੇਗੀ ਮਜੀਠੀਆ ਦੇ ਸਾਲੇ ਨੂੰ ਭਗੌੜਾ ਐਲਾਣਨ ਦੀ ਪਟੀਸ਼ਨ ਤੇ ਸੁਣਵਾਈ

ਪੰਜਾਬ ਦੇ ਮੋਹਾਲੀ ਦੀ ਇਕ ਅਦਾਲਤ ਅੱਜ ਬਿਕਰਮ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਭਗੌੜਾ ਐਲਾਨਣ ਦੀ ਪਟੀਸ਼ਨ ‘ਤੇ ਸੁਣਵਾਈ ਹੋਵੇਗੀ, ਜਿਸ ਦੌਰਾਨ ਉਨ੍ਹਾਂ ਦਾ ਵਕੀਲ ਜਵਾਬ ਦਾਇਰ ਕਰੇਗਾ । ਉਨ੍ਹਾਂ ਨੂੰ ਪਹਿਲਾਂ ਹੀ ਮਾਮਲੇ ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਹੈ ।

Read More : ਅਦਾਲਤ ਨੇ ਨਹੀਂ ਦਿੱਤੀ ਬਿਕਰਮ ਮਜੀਠੀਆ ਨੂੰ ਜ਼ਮਾਨਤ

ਸੁਰੱਖਿਆ ਫੋਰਸਾਂ ਨਾਲ ਮੁਕਾਬਲੇ `ਚ ਮਾਰੇ ਗਏ 12 ਨਕਸਲੀ ਤੇ 3 ਜਵਾਨ ਹੋਏ ਸ਼ਹੀਦ

0
security forces

ਬੀਜਾਪੁਰ, 4 ਦਸੰਬਰ 2025 : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ (Bijapur District) `ਚ ਬੁੱਧਵਾਰ ਸੁਰੱਖਿਆ ਫੋਰਸਾਂ ਨਾਲ ਹੋਏ ਇਕ ਭਿਆਨਕ ਮੁਕਾਬਲੇ ਦੌਰਾਨ 12 ਨਕਸਲੀ (Naxalite) ਮਾਰੇ ਗਏ ਅਤੇ 3 ਜਵਾਨ ਵੀ ਸ਼ਹੀਦ ਹੋ ਗਏ ।

ਮੁਕਾਬਲਾ ਬੀਜਾਪੁਰ-ਦੰਤੇਵਾੜਾ ਜਿ਼ਲਿਆਂ ਦੀ ਹੱਦ ਨਾਲ ਲੱਗਦੇ ਪੱਛਮੀ ਬਸਤਰ ਡਵੀਜ਼ਨ ਖੇਤਰ `ਚ ਹੋਇਆ : ਪੁਲਸ ਅਧਿਕਾਰੀ

ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੁਕਾਬਲਾ ਬੀਜਾਪੁਰ-ਦੰਤੇਵਾੜਾ (Bijapur-Dantewara) ਜਿ਼ਲਿਆਂ ਦੀ ਹੱਦ ਨਾਲ ਲੱਗਦੇ ਪੱਛਮੀ ਬਸਤਰ ਡਵੀਜ਼ਨ ਖੇਤਰ `ਚ ਹੋਇਆ । ਜਿ਼ਲਾ ਪੁਲਸ ਸੁਪਰਡੈਂਟ ਜਤਿੰਦਰ ਯਾਦਵ ਨੇ ਕਿਹਾ ਕਿ ਜ਼ਿਲਾ ਰਿਜ਼ਰਵ ਗਾਰਡ (ਡੀ. ਆਰ. ਜੀ.) ਦੰਤੇਵਾੜਾ-ਬੀਜਾਪੁਰ, ਸਪੈਸ਼ਲ ਟਾਸਕ ਫੋਰਸ ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (Central Reserve Police Force) ਦੀ ਕੋਬਰਾ ਬਟਾਲੀਅਨ ਨੂੰ ਸਵੇਰੇ 9 ਵਜੇ ਬੀਜਾਪੁਰ-ਦੰਤੇਵਾੜਾ ਜਿ਼ਲਿਆਂ ਦੀ ਹੱਦ ਨਾਲ ਲੱਗਦੇ ਪੱਛਮੀ ਬਸਤਰ ਡਵੀਜ਼ਨ ਖੇਤਰ `ਚ ਗਸ਼ਤ ਕਰਨ ਲਈ ਭੇਜਿਆ ਗਿਆ ਸੀ ।

ਮੁਕਾਬਲੇ ਵਾਲੀ ਥਾਂ ਤੋਂ ਬੁੱਧਵਾਰ ਰਾਤ ਤੱਕ 12 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ : ਆਈ. ਜੀ. ਪੀ.

ਬਸਤਰ ਖੇਤਰ ਦੇ ਇੰਸਪੈਕਟਰ ਜਨਰਲ ਪੁਲਸ ਸੁੰਦਰਰਾਜ ਪੱਟਾਲਿੰਗਮ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਬੁੱਧਵਾਰ ਰਾਤ ਤੱਕ 12 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ (Bodies recovered)  ਕੀਤੀਆਂ ਗਈਆਂ ਸਨ । ਕੁੱਝ ਰਾਈਫਲਾਂ, ਹੋਰ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਮਾਰੇ ਗਏ ਨਕਸਲੀਆਂ ਦੀ ਪਛਾਣ ਨਹੀਂ ਹੋ ਸਕੀ । ਬੀਜਾਪੁਰ ਡੀ. ਆਰ.ਜੀ. ਦੇ ਤਿੰਨ ਸਿਪਾਹੀ ਹੈੱਡ ਕਾਂਸਟੇਬਲ ਮੋਨੂੰ ਵਦਾਦੀ, ਕਾਂਸਟੇਬਲ ਡੁਕਰੂ ਗੋਂਡੇ ਤੇ ਕਾਂਸਟੇਬਲ ਰਮੇਸ਼ ਸੋਢੀ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ, ਜਦਕਿ ਦੋ ਹੋਰ ਜਵਾਨ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਮੁੱਢਲੀ ਸਹਾਇਤਾ ਮੁਹੱਈਆ ਕੀਤੀ ਗਈ ।

Read More : ਛੱਤੀਸਗੜ੍ਹ `ਚ 41 ਨਕਸਲੀਆਂ ਨੇ ਕੀਤਾ ਆਤਮ ਸਮਰਪਣ

ਫੀਸ ਨਾ ਭਰ ਸਕਣ ਦੇ ਚਲਦਿਆਂ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

0
suicide

ਬਰਨਾਲਾ, 4 ਦਸੰਬਰ 2025 : ਪੰਜਾਬ ਦੇ ਜਿ਼ਲਾ ਬਰਨਾਲਾ (Barnala) ਵਿੱਚ ਇਕ ਭਾਜਪਾ ਮਹਿਲਾ ਆਗੂ ਰਾਣੀ ਕੌਰ ਦੀ ਧੀ ਵਲੋਂ ਖ਼ੁਦਕੁਸ਼ੀ (Suicide) ਕਰ ਲਏੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਘਰ ਵਿੱਚ ਹੀ ਫਾਹਾ (Hanged at home) ਲੈ ਲਿਆ । ਇਥੇ ਹੀ ਬਸ ਨਹੀਂ ਉਹ ਬੀ. ਏ. ਦੇ ਆਖ਼ਰੀ ਸਾਲ ਦੀ ਜਿਥੇ ਵਿਦਿਆਰਥਣ ਸੀ ਆਪਣੀ ਫੀਸ ਨਾ ਭਰ ਸਕਣ ਦੇ ਚਲਦਿਆਂ ਤਣਾਅ ਵਿਚ ਰਹਿੰਦੀ ਸੀ, ਜਿਸਦੇ ਚਲਦਿਆਂ ਉਸਨੇ ਉਕਤ ਕਦਮ ਚੁੱਕਿਆ ।

ਕੌਣ ਹੈ ਫਾਹਾ ਲੈਣ ਵਾਲੀ ਵਿਦਿਆਰਥਣ

ਜਿਸ ਕਾਲਜ ਦੀ ਵਿਦਿਆਰਥਣ (Student) ਵਲੋਂ ਫਾਹਾ ਲੈ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਗਿਆ ਹੈ ਦੀ ਪਛਾਣ ਰਮਨਦੀਪ ਵਜੋਂ ਹੋਈ ਹੈ, ਜੋ ਠੀਕਰੀਵਾਲ ਦੀ ਰਹਿਣ ਵਾਲੀ ਹੈ । ਪਰਿਵਾਰਕ ਮੈਂਬਰਾਂ ਅਨੁਸਾਰ ਰਮਨਦੀਪ ਕੁਝ ਸਮੇਂ ਤੋਂ ਮਾਨਸਿਕ ਤੌਰ `ਤੇ ਪ੍ਰੇਸ਼ਾਨ (Mentally disturbed) ਸੀ ਤੇ ਉਹ ਆਪਣੀ ਪੜ੍ਹਾਈ ਅਤੇ ਘਰ ਦੀ ਵਿੱਤੀ ਸਥਿਤੀ ਨੂੰ ਲੈ ਕੇ ਤਣਾਅ ਵਿੱਚ ਸੀ । ਪਰਿਵਾਰ ਨੇ ਕਿਹਾ ਕਿ ਉਹ ਆਪਣੀ ਕਾਲਜ ਦੀ 5 ਹਜ਼ਾਰ ਰੁਪਏ ਦੀ ਫੀਸ ਨਾ ਦੇ ਸਕਣ ਕਾਰਨ ਕਾਫੀ ਦੁਖੀ ਸੀ । ਜਿਸ ਦਾ ਕਾਰਨ ਵਿੱਤੀ ਮੁਸ਼ਕਲਾਂ ਸਨ ।

ਖੁਦਕੁਸ਼ੀ ਬਾਰੇ ਪਤਾ ਲੱਗਦਿਆਂ ਹੀ ਪੁਲਸ ਨੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਵਿਦਿਆਰਥਣ ਵਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਣ `ਤੇ ਸਦਰ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਆਪਣੀ ਟੀਮ ਨਾਲ ਮੌਕੇ `ਤੇ ਪਹੁੰਚੇ। ਪੁਲਸ ਨੇ ਵਿਦਿਆਰਥਣ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਪਿਓ ਨੇ ਕੀਤੀ ਆਪਣੇ ਦੋ ਬੱਚਿਆਂ ਸਮੇਤ ਕੀਤੀ ਖ਼ੁਦਕੁਸ਼ੀ

ਅਦਾਕਾਰ ਰਣਵੀਰ ਸਿੰਘ ਵਿਰੁੱਧ ਸਿ਼ਕਾਇਤ ਦਰਜ

0
Ranveer Singh

ਬੈਂਗਲੁਰੂ, 4 ਦਸੰਬਰ 2025 : ਕਰਨਾਟਕ ਦੇ ਇਕ ਵਕੀਲ ਨੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Bollywood actor Ranveer Singh) ਵਿਰੁੱਧ ਪੁਲਸ ਕੋਲ ਸਿ਼ਕਾਇਤ ਦਰਜ ਕਰਵਾਈ ਹੈ । ਇਸ ਵਿਚ ਉਨ੍ਹਾਂ `ਤੇ ਫਿਲਮ `ਕੰਤਾਰਾ (Film Kantara) `ਚ ਦਰਸਾਈ ਗਈ `ਦੈਵ’ (ਭੂਤ ਕੋਲਾ) ਪ੍ਰੰਪਰਾ ਦਾ ਮਜ਼ਾਕ ਉਡਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਗਿਆ ਹੈ ।

‘ਕੰਤਾਰਾ` ਵਿਚ `ਦੈਵ’ ਪ੍ਰੰਪਰਾ ਦਾ ਮਜ਼ਾਕ ਉਡਾਉਣ ਦਾ ਹੈ ਮਾਮਲਾ

ਹਾਲਾਂਕਿ, ਹਾਈ ਗਰਾਊਂਡਸ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਿ਼ਕਾਇਤ (Complaint ) ਸਬੰਧੀ ਅਜੇ ਤੱਕ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ । ਸਿ਼ਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਰਣਵੀਰ ਨੇ 28 ਨਵੰਬਰ ਨੂੰ ਗੋਆ ਵਿਚ ਕੌਮਾਂਤਰੀ ਫਿਲਮ ਫੈਸਟੀਵਲ ਆਫ਼ ਇੰਡੀਆ ਦੇ ਸਮਾਪਤੀ ਸਮਾਰੋਹ ਦੌਰਾਨ ਉਕਤ ਫਿਲਮ `ਚ ਦਰਸਾਈ ਗਈ ਪਵਿੱਤਰ `ਦੈਵ` ਪ੍ਰੰਪਰਾ ਦਾ ਖੁੱਲ੍ਹ ਕੇ ਮਜ਼ਾਕ (Joke) ਉਡਾਇਆ ।

Read More : ਬਾਲੀਵੁੱਡ ਅਦਾਕਾਰਾ ਮਨਾਰਾ ਚੋਪੜਾ ਦੇ ਪਿਤਾ ਦਾ ਦਿਹਾਂਤ