Home Blog Page 274

ਮੁੰਬਈ ਪੁਲਸ ਨੇ ਕੀਤਾ ਅਦਾਕਾਰ ਕਮਲ ਆਰ. ਖਾਨ ਨੂੰ ਗ੍ਰਿਫ਼ਤਾਰ

0
Kamal R. Khan

ਮੁੰਬਈ, 24 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਪੁਲਸ (Mumbai Police) ਨੇ ਪ੍ਰਸਿੱਧ ਅਦਾਕਾਰ ਕਮਲ ਆਰ. ਖਾਨ ਨੂੰ ਰਸਮੀ ਤੌਰ ਤੇ ਗ੍ਰਿ਼ਤਾਰ (Arrested) ਕਰ ਲਿਆ ਹੈ ।

ਕਿਊਂ ਕੀਤਾ ਗਿਆ ਹੈ ਖਾਨ ਨੂੰ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਕਮਲ ਆਰ. ਖਾਨ (Actor Kamal R. Khan) ਨੂੰ ਮੁੰਬਈ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਮੁੱਖ ਕਾਰਨ ਓਸ਼ੀਵਾਰਾ ਗੋਲੀਬਾਰੀ ਘਟਨਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ । ਪੁਲਸ ਅਨੁਸਾਰ ਖਾਨ ਨੂੰ ਮਾਨਯੋਗ ਅਦਾਲਤ ਵਿਚ ਅੱਜ ਪੇਸ਼ ਕਰਕੇ ਪੁਲਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ ।

ਖਾਨ ਨੇ ਪੁੱਛਗਿੱਛ ਦੌਰਾਨ ਕੀ ਮੰਨਿਆਂ

ਮੁੰਬਈ ਪੁਲਸ ਅਧਿਕਾਰੀਆਂ ਅਨੁਸਾਰ ਅਦਾਕਾਰ ਕਮਲ ਆਰ. ਖਾਨ ਦੇ ਦਰਜ ਕੀਤੇ ਗਏ ਬਿਆਨ ਵਿਚ ਪੁੱਛਗਿੱਛ ਦੌਰਾਨ ਉਸਨੇ ਮੰਨਿਆ ਕਿ ਗੋਲੀਬਾਰੀ ਉਸਦੇ ਹਥਿਆਰ ਨਾਲ ਹੋਈ ਸੀ । ਹਾਲਾਂਕਿ ਖਾਨ ਦਾ ਦਾਅਵਾ ਹੈ ਕਿ ਹਥਿਆਰ ਲਾਇਸੈਂਸਸ਼ੁਦਾ (Weapons licensed) ਹੈ । ਪੁਲਸ ਇਸ ਦਾਅਵੇ ਦੀ ਜਾਂਚ ਕਰ ਰਹੀ ਹੈ ।

ਓਸ਼ੀਵਾਰਾ ਪੁਲਿਸ ਨੇ ਸ਼ੱਕੀ ਹਥਿਆਰ ਨੂੰ ਜ਼ਬਤ ਕਰ ਲਿਆ ਹੈ ਅਤੇ ਸੰਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ । ਮੌਜੂਦਾ ਸਮੇਂ ਵਿੱਚ ਕਮਲ ਆਰ. ਖਾਨ ਓਸ਼ੀਵਾਰਾ ਪੁਲਿਸ ਹਿਰਾਸਤ ਵਿੱਚ ਹੈ ਅਤੇ ਹੋਰ ਜਾਂਚ ਜਾਰੀ ਹੈ । ਜਾਂਚ ਦੌਰਾਨ ਪੁਲਸ ਨੂੰ ਨਾਲੰਦਾ ਸੋਸਾਇਟੀ ਤੋਂ ਦੋ ਗੋਲੀਆਂ ਮਿਲੀਆਂ । ਇੱਕ ਗੋਲੀ ਦੂਜੀ ਮੰਜਿ਼ਲ `ਤੇ ਅਤੇ ਦੂਜੀ ਚੌਥੀ ਮੰਜਿ਼ਲ `ਤੇ ਮਿਲੀ ।

Read More : ਅੰਮ੍ਰਿਤਸਰ ਹਵਾਈ ਅੱਡੇ ਤੇ ਟੈਕਸੀਡਰਮੀ ਤਸਕਰੀ ਮਾਮਲੇ ਵਿਚ ਇਕ ਗ੍ਰਿਫ਼ਤਾਰ

ਐੱਸ. ਆਈ. ਆਰ. ਨੂੰ ਲੈ ਕੇ ਮਾਨਸਿਕ ਤਣਾਅ ਨੇ ਲਈ ਵਿਅਕਤੀਆਂ ਦੀ ਜਾਨ : ਮਮਤਾ

0
Mamata

ਕੋਲਕਾਤਾ, 24 ਜਨਵਰੀ 2026 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Chief Minister Mamata Banerjee) ਨੇ ਦਾਅਵਾ ਕੀਤਾ ਹੈ ਕਿ ਸੂਬੇ `ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਨੂੰ ਲੈ ਕੇ ਮਾਨਸਿਕ ਤਣਾਅ ਤੇ ਘਬਰਾਹਟ ਕਾਰਨ ਹੁਣ ਤੱਕ ਘੱਟੋ-ਘੱਟ 110 ਵਿਅਕਤੀਆਂ ਦੀ ਮੌਤ (110 people died) ਹੋ ਚੁੱਕੀ ਹੈ ।

ਲੋਕ ਐਸ. ਆਈ. ਆਰ. ਲਈ ਉਡੀਕ ਕਰਨ ਲਈ ਹਨ ਮਜ਼ਬੂਰ

ਮਮਤਾ ਨੇ ਕਿਹਾ ਕਿ ਬਜ਼ੁਰਗਾਂ ਸਮੇਤ ਸੈਂਕੜੇ ਲੋਕ ਸੁਣਵਾਈ ਲਈ ਐੱਸ. ਆਈ. ਆਰ. (S. I. R.) ਕੈਂਪਾਂ `ਚ ਹਰ ਰੋਜ਼ 5 ਤੋਂ 6 ਘੰਟੇ ਲਾਈਨਾਂ `ਚ ਖੜ੍ਹੇ ਹੋਣ ਤੇ ਵਾਰੀ ਦੀ ਉਡੀਕ ਕਰਨ ਲਈ ਮਜਬੂਰ ਹਨ । `ਦਲੀਲ ਭਰਪੁਰ ਤਰੂਟੀਆਂ` ਦੇ ਨਾਂ ‘ਤੇ ਚੋਣ ਕਮਿਸ਼ਨ (Election Commission) ਬੰਗਾਲੀਆਂ ਦੇ ਉਪਨਾਮਾਂ `ਤੇ ਸਵਾਲ ਉਠਾ ਰਿਹਾ ਹੈ ਜੋ ਸਾਲਾਂ ਤੋਂ ਜਾਣੇ ਤੇ ਸਵੀਕਾਰੇ ਜਾਂਦੇ ਹਨ ।

ਉਨ੍ਹਾਂ ਕਿਹਾ ਕਿ ਮੈਨੂੰ ਮਮਤਾ ਬੈਨਰਜੀ ਤੇ ਮਮਤਾ ਬੰਦੋਪਾਧਿਆਏ ਦੋਵਾਂ ਨਾਵਾਂ ਨਾਲ ਜਾਣਿਆ ਜਾਂਦਾ ਹੈ । ਇਸੇ ਤਰ੍ਹਾਂ ਚੈਟਰਜੀ ਤੇ ਚਟੋਪਾਧਿਆਏ ਇਕੋ ਉਪਨਾਮ ਹਨ । ਬ੍ਰਿਟਿਸ਼ ਰਾਜ ਦੌਰਾਨ ਠਾਕੁਰ ਨੂੰ ਟੈਗੋਰ ਵੀ ਕਿਹਾ ਜਾਂਦਾ ਸੀ । ਜੇ ਅੱਜ ਰਬਿੰਦਰਨਾਥ ਟੈਗੋਰ ਜ਼ਿੰਦਾ ਹੁੰਦੇ ਤਾਂ ਸ਼ਾਇਦ ਉਨ੍ਹਾਂ ਨੂੰ ਵੀ ਇਸ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ।

Read More : ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਦਖਲ ਦੇਣ ਦੀ ਮੰਗ

ਪਾਕਿਸਤਾਨ ਵਿਚ ਆਤਮਘਾਤੀ ਬੰਬ ਧਮਾਕੇ ਕਾਰਨ ਪੰਜ ਲੋਕਾਂ ਦੀ ਮੌਤ

0
Blast

ਪਾਕਿਸਤਾਨ, 24 ਜਨਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਖੈਬਰ ਪਖਤੂਨਖਵਾ ਸੂਬੇ ਵਿਖੇ ਇਕ ਆਤਮਘਾਤੀ ਹਮਲਾ ਹੋਣ ਦੇ ਚਲਦਿਆਂ ਪੰਜ ਵਿਅਕਤੀਆਂ ਦੀ ਮੌਤ ਤੇ 10 ਜ਼ਖ਼ਮੀ (10 injured) ਹੋ ਗਏ ਹਨ ।

ਕਿਸ ਵੇਲੇ ਹੋਇਆ ਧਮਾਕਾ

ਪ੍ਰਾਪਤ ਜਾਣਕਾਰੀ ਅਨੁਸਾਰ ਜੋ ਪਾਕਿਸਤਾਨ ਦੇ ਖੈਬਰ-ਪਖਤੂਨਖਵਾ (Khyber-Pakhtunkhwa) ਸੂਬੇ ਵਿੱਚ ਇੱਕ ਵੱਡਾ ਆਤਮਘਾਤੀ ਹਮਲਾ ਹੋਇਆ ਹੈ ਇਕ ਵਿਆਹ ਸਮਾਗਮ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ ਤੇ ਜਿਸ ਵੇਲੇ ਲੋਕ ਵਿਆਹ ਸਮਾਗਮ ਵਿਚ ਨੱਚ ਰਹੇ ਸਨ ਤੇ ਇਸ ਧਮਾਕੇ ਵਿਚ ਜਿਥੇ ਪੰਜ ਦੀ ਮੌਤ (Five dead) ਹੋਈ ਹੈ ਉਥੇ 10 ਜਣੇ ਜ਼ਖ਼ਮੀ ਵੀ ਹੋਏ ਹਨ । ਪੁਲਸ ਨੇ ਦੱਸਿਆ ਕਿ ਹਮਲਾ ਸ਼ੁੱਕਰਵਾਰ ਨੂੰ ਇੱਕ ਸ਼ਾਂਤੀ ਕਮੇਟੀ ਮੈਂਬਰ ਦੇ ਘਰ ਉਸ ਸਮੇਂ ਹੋਇਆ ਜਦੋਂ ਵਿਆਹ ਦਾ ਜਸ਼ਨ ਚੱਲ ਰਿਹਾ ਸੀ ।

ਪੁਲਸ ਸੁਪਰਡੈਂਟ ਨੇ ਦਿੱਤੀ ਜਾਣਕਾਰੀ

ਡੇਰਾ ਇਸਮਾਈਲ ਖਾਨ ਜਿ਼ਲ੍ਹੇ ਦੇ ਪੁਲਸ ਸੁਪਰਡੈਂਟ ਸੱਜਾਦ ਅਹਿਮਦ ਸਾਹਿਬਜ਼ਾਦਾ ਨੇ ਦੱਸਿਆ ਹੈ ਕਿ ਇਹ ਹਮਲਾ ਇੱਕ ਆਤਮਘਾਤੀ ਹਮਲਾ (Suicide attack) ਸੀ ਜੋ ਸ਼ਾਂਤੀ ਕਮੇਟੀ ਦੇ ਮੁਖੀ ਨੂਰ ਆਲਮ ਮਹਿਸੂਦ ਦੇ ਘਰ `ਤੇ ਹੋਇਆ ਸੀ । ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਪੰਜ ਲਾਸ਼ਾਂ ਅਤੇ 10 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਹਮਲਾ ਹੋਇਆ ਤਾਂ ਮਹਿਮਾਨ ਨੱਚ ਰਹੇ ਸਨ ।

ਧਮਾਕੇ ਕਾਰਨ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਲੋਕ ਮਲਬੇ ਹੇਠ ਦੱਬ ਗਏ । ਇਸ ਕਾਰਨ ਉਨ੍ਹਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਅਤੇ ਬਚਾਅ ਕਾਰਜਾਂ ਵਿੱਚ ਰੁਕਾਵਟ ਆਈ । ਬਚਾਅ ਵਿਭਾਗ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੱਤ ਐਂਬੂਲੈਂਸਾਂ, ਇੱਕ ਫਾਇਰ ਬ੍ਰਿਗੇਡ ਵਾਹਨ ਅਤੇ ਇੱਕ ਆਫ਼ਤ ਵਾਹਨ ਮੌਕੇ `ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ।

ਮੁੱਖ ਮੰਤਰੀ ਨੇ ਕੀ ਆਖਿਆ

ਖੈਬਰਪਖਤੂਨਖਵਾ ( ਕੇ. ਪੀ.) ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਪੁਲਸ ਇੰਸਪੈਕਟਰ ਜਨਰਲ ਤੋਂ ਰਿਪੋਰਟ ਮੰਗੀ ਹੈ ਤੇ ਕਿਹਾ ਹੈ ਕਿ ਹਮਲਾਵਰਾਂ ਨੂੰ ਬਖਸਿ਼ਆ ਨਹੀਂ ਜਾਵੇਗਾ ।

Read More : ਪੈਰਾਮਿਲਟਰੀ ਫੋਰਸ ਦੇ ਦਫ਼ਤਰ ’ਤੇ ਅੱਤਵਾਦੀਆਂ ਵਲੋਂ ਆਤਮਘਾਤੀ ਹਮਲਾ

ਪੜ੍ਹਾਈ ਕਰ ਰਹੇ ਵਿਦਿਆਰਥੀ ਦਾ ਗੋਲੀ ਮਾਰ ਕੇ ਕੀਤਾ ਕਤਲ

0
Rajveer Khera

ਲੁਧਿਆਣਾ, 24 ਜਨਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਦੇ ਪਿੰਡ ਤਲਵਾੜਾ ਵਿਖੇ ਇਕ ਪੜ੍ਹਾਈ ਕਰ ਰਹੇ ਨੌਜਵਾਨ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਦਿਆਰਥੀ ਜਿਸਦਾ ਕਤਲ ਕਰ ਦਿੱਤਾ ਗਿਆ

ਪ੍ਰਾਪਤ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਤਲਵਾੜਾ ਪਿੰਡ ਨੇੜੇ ਇੱਕ ਐਮ. ਬੀ. ਏ. ਕਰ ਰਹੇ ਜਿਸ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਦਾ ਨਾਮ ਰਾਜਵੀਰ ਸਿੰਘ ਖਹਿਰਾ ਹੈ । ਜਿਸ ਵਿਅਕਤੀ ਨੇ ਵਿਦਿਆਰਥੀ ਤੇ ਗੋਲੀ ਚਲਾਈ ਤਾਂ ਉਹ ਸਿੱਧਾ ਉਸਦੇ ਪੇਟ ‘ਚ ਗੋਲੀ ਲੱਗੀ ਸੀ । ਹਮਲਾਵਰ ਗੋਲੀਬਾਰੀ ਤੋਂ ਬਾਅਦ ਭੱਜ ਗਿਆ ਪਰ ਨੇੜਲੇ ਲੋਕਾਂ ਨੇ ਨੌਜਵਾਨ ਨੂੰ ਸੜਕ ‘ਤੇ ਖੂਨ ਨਾਲ ਲੱਥਪੱਥ ਪਿਆ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ ।

ਥਾਣੇ ਦੇ ਐਸ. ਐਚ. ਓ. ਨੇ ਕੀਤੀ ਪੁਸ਼ਟੀ

ਜਿਸ ਥਾਂ ਤੇ ਕਤਲ ਹੋਇਆ ਵਾਲੀ ਥਾਂ ਜਿਸ ਥਾਣੇ ਦੇ ਅਧੀਨ ਆਉਂਦੀ ਹੈ ਪੀ. ਏ. ਯੂ. ਥਾਣੇ ਦੇ ਐਸ. ਐਚ. ਓ. (S. H. O.) ਵਿਜੇ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਲਵਾੜਾ ਪਿੰਡ ਦੇ ਵਸਨੀਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਇੱਕ ਨੌਜਵਾਨ ਸੜਕ ‘ਤੇ ਖੂਨ ਨਾਲ ਲੱਥਪੱਥ ਪਿਆ ਹੈ, ਜਿਸਨੂੰ ਗੋਲੀ ਲੱਗੀ ਹੈ । ਹਮਲਾਵਰ ਭੱਜ ਗਏ ਸਨ । ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਨੌਜਵਾਨ ਨੂੰ ਡੀ. ਐਮ. ਸੀ. ਹਸਪਤਾਲ (D. M. C. Hospital) ‘ਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।

ਪਰਿਵਾਰਕ ਮੈਂਬਰਾਂ ਨੇ ਲਗਾਇਆ ਕਤਲ ਦਾ ਦੋਸ਼ ਰਾਜਵੀਰ ਦੇ ਦੋਸਤ ‘ਤੇ

ਸੂਚਨਾ ਮਿਲਣ ‘ਤੇ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਰਾਜਵੀਰ ਦੇ ਕਤਲ ਦਾ ਦੋਸ਼ ਉਸਦੇ ਦੋਸਤ ‘ਤੇ ਲਗਾਉਂਦਿਆਂ ਕਿਹਾ ਕਿ ਨੌਜਵਾਨ ਉਸਨੂੰ ਘਰੋਂ ਬੁਲਾ ਕੇ ਲੈ ਗਿਆ ਸੀ ਤੇ ਫਿਰ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ । ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪੋਸਟਮਾਰਟਮ (Postmortem) ਅੱਜ ਕੀਤਾ ਜਾਵੇਗਾ । ਇਸ ਦੌਰਾਨ ਪੁਲਸ ਨੇ ਪਰਿਵਾਰ ਦੀ ਸਿ਼ਕਾਇਤ ‘ਤੇ ਨੌਜਵਾਨ ਦੇ ਦੋਸਤ ਵਿਰੁੱਧ ਕੇਸ ਦਰਜ ਕਰ ਲਿਆ ਹੈ । ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

Read More : ਭਰਾਵਾਂ ਦੀ ਆਪਸੀ ਤਕਰਾਰ ਕਾਰਨ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ

ਖਾਈ ਵਿਚ ਡਿੱਗ ਕੇ ਮਰਨ ਵਾਲੇ ਫੌਜੀ ਜਵਾਨਾਂ ਵਿਚ ਸ਼ਾਮਲ ਸੀ ਹਰਿਆਣਵੀ ਨੌਜਵਾਨ

0
Mohit

ਹਰਿਆਣਾ, 23 ਜਨਵਰੀ 2026 : ਜੰਮੂ ਕਸ਼ਮੀਰ (Jammu and Kashmir) ਵਿਖੇ ਜੋ ਫੌਜੀ ਜਵਾਨਾਂ ਨਾਲ ਭਰੀ ਗੱਡੀ ਖਾਈ ਵਿਚ ਡਿੱਗ ਗਈ ਸੀ ਦੇ ਵਿਚ ਮਰਨ ਵਾਲਿਆਂ ਵਿਚ ਹਰਿਆਣਵੀ ਨੌਜਵਾਨ (Haryanvi youth) ਵੀ ਸ਼ਾਮਲ ਸੀ ।

ਕੌਣ ਹੈ ਇਹ ਹਰਿਆਣਵੀ ਫੌਜੀ ਨੌਜਵਾਨ

ਪ੍ਰਾਪਤ ਜਾਣਕਾਰੀ ਅਨੁਸਾਰ ਫੌਜੀ ਜਵਾਨਾਂ ਦੀ ਖਾਈ ਵਿਚ ਡਿੱਗੀ ਗੱਡੀ ਵਿਚ ਮਰਨ ਵਾਲੇ ਫੌਜੀ ਜਵਾਨਾਂ (Military personnel) ਵਿਚ ਇਕ ਨੌਜਵਾਨ ਹਰਿਆਣਾ ਦੇ ਝੱਜਰ ਜਿ਼ਲੇ (Jhajjar district) ਦਾ ਰਹਿਣ ਵਾਲਾ ਸੀ । ਉਕਤ ਹਰਿਆਣਵੀ ਨੌਜਵਾਨ ਜਿਸਦੀ ਮੌਤ ਬਾਰੇ ਦੱਸਿਆ ਜਾ ਰਿਹਾ ਹੈ ਦਾ ਨਾਮ ਮੋਹਿਤ ਹੈ ਤੇ ਉਹ ਸਿਰਫ 25 ਵਰ੍ਹਿਆਂ ਦਾ ਸੀ । ਮੋਹਿਤ ਦੇ ਇਸ ਤਰ੍ਹਾਂ ਹਾਦਸੇ ਵਿਚ ਮੌਤ ਦੇ ਘਾਟ ਉਤਰਨ ਬਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਲੰਘੇ ਦਿਨੀਂ ਦੇਰ ਸ਼ਾਮ ਹੀ ਪਤਾ ਲੱਗਿਆ ।

ਕਦੋਂ ਭਰਤੀ ਹੋਇਆ ਸੀ ਮੋਹਿਤ ਫੌਜ ਵਿਚ

ਖੱਡ ਵਿਚ ਡਿੱਗ ਕੇ ਜਿਸ ਹਰਿਆਣਵੀ ਦੀ ਨੌਜਵਾਨ ਮੋਹਿਤ (Mohit) ਦੀ ਗੱਲ ਕਰ ਰਹੇ ਹਾਂ ਵਲੋਂ ਭਾਰਤੀ ਫੌਜ ਵਿਚ ਪੰਜ ਕੁ ਸਾਲ ਪਹਿਲਾਂ ਭਰਤੀ ਹੋਇਆ ਗਿਆ ਸੀ ਤੇ ਉਸਦਾ ਵਿਆਹ ਵੀ ਹਾਲ ਹੀ ਵਿਚ ਸਾਲ 2024 ਨਵੰਬਰ ਮਹੀਨੇ ਵਿਚ ਹੋਇਆ ਸੀ ਪਰ ਮੋਹਿਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਹੀ ਨਹੀਂ ਬਲਕਿ ਮੋਹਿਤ ਦੇ ਜੱਦੀ ਪਿੰਡ ਗਿਜਰੋਧ ਵਿਚ ਵੀ ਸੋਗ ਦੀ ਲਹਿਰ ਦੌੜ ਗਈ । ਪਰਿਵਾਰਕ ਮੈਂਬਰਾਂ ਅਨੁਸਾਰ ਫੌਜ ਵਲੋਂ ਜਦੋਂ ਪੂਰੇ ਫੌਜੀ ਸਨਮਾਨਾਂ ਨਾਲ ਸੈਨਿਕ ਦੀ ਦੇਹ ਨੂੰ ਪਿੰਡ ਲਿਆਂਦਾ ਜਾਵੇਗਾ ਉਸ ਤੋ਼਼ ਬਾਅਦ ਉਸਦਾ ਅੰਤਿਮ ਸਸਕਾਰ (Cremation) ਕੀਤਾ ਜਾਵੇਗਾ ।

Read More : ਡੋਡਾ ਵਿਖੇ ਵਾਪਰੇ ਘਟਨਾਕ੍ਰਮ ਵਿਚ ਪੰਜਾਬ ਦਾ ਫੌਜੀ ਜਵਾਨ ਵੀ ਹੋਇਆ ਸ਼ਹੀਦ

ਘਰ ਦੀ ਛੱਤ ਡਿੱਗਣ ਕਰਕੇ ਤਿੰਨ ਛੋਟੇ ਬੱਚੇ ਹੋਏ ਜ਼ਖ਼ਮੀ

0
Roof Collapses

ਚੰਡੀਗੜ੍ਹ, 23 ਜਨਵਰੀ 2026 : ਉਤਰ ਭਾਰਤ ਵਿਚ ਪੈ ਰਹੇ ਮੀਂਹ ਤੇ ਤੇਜ ਹਵਾਵਾਂ ਦੇ ਚਲਦਿਆਂ ਅੱਜ ਚੰਡੀਗੜ੍ਹ ਦੇ ਮਨੀਮਾਜਰਾ (Manimajra) ਦੇ ਗੋਵਿੰਦਪੁਰ ਖੇਤਰ ਵਿਚ ਮਕਾਨ ਦੀ ਛੱਤ ਡਿੱਗਣ (Roof collapse) ਕਰਕੇ ਬੱਚੇ ਜ਼ਖ਼ਮੀ ਹੋ ਗਏ ।

ਕਿੰਨੇ ਬੱਚੇ ਦੱਬ ਗਏ ਸੀ ਮਲਬੇ ਹੇਠਾਂ

ਪ੍ਰਾਪਤ ਜਾਣਕਾਰੀ ਅਨੁਸਾਰ ਮਨੀਮਾਜਰਾ ਦੇ ਗੋਵਿੰਦਪੁਰ ਖੇਤਰ (Govindpur area) ਵਿਚ ਮੀਂਹ ਕਾਰਨ ਜਿਸ ਘਰ ਦੀ ਛੱਤ ਡਿੱਗ ਗਈ ਸੀ ਦੇ ਮਲਬੇ ਵਿਚ ਤਿੰਨ ਛੋਟੇ ਬੱਚੇ ਵੀ ਦੱਬ ਗਏ ਸਨ । ਜਿਨ੍ਹਾਂ ਨੂੰ ਤੁਰੰਤ ਮਨੀਮਾਜਰਾ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ ।

ਕਿੰਨੀ ਕਿੰਨੀ ਉਮਰ ਦੇ ਸਨ ਤਿੰਨੇ ਬੱਚੇ

ਮਿਲੀ ਜਾਣਕਾਰੀ ਮੁਤਾਬਕ ਛੱਤ ਡਿੱਗਣ ਨਾਲ ਜਿਹੜੇ ਤਿੰਨ ਬੱਚੇ ਜ਼ਖਮੀ (Children injured) ਹੋਏ ਹਨ ਵਿਚ 12 ਸਾਲਾ ਚੰਨੀ, 14 ਸਾਲਾ ਗੌਰਵ ਅਤੇ ਰਾਹੁਲ ਸ਼ਾਮਲ ਹਨ । ਗੌਰਵ ਅਤੇ ਚੰਨੀ ਭਰਾ ਹਨ, ਜਦੋਂ ਕਿ ਰਾਹੁਲ ਗੁਆਂਢੀ ਘਰ ਰਹਿੰਦਾ ਹੈ । ਉਹ ਗੌਰਵ ਦੇ ਘਰ ਜਾ ਰਿਹਾ ਸੀ ਅਤੇ ਤਿੰਨੋਂ ਅੰਦਰ ਖੇਡ ਰਹੇ ਸਨ ਜਦੋਂ ਛੱਤ ਡਿੱਗ ਗਈ । ਦੱਸਿਆ ਜਾ ਰਿਹਾ ਹੈ ਕਿ ਰਾਹੁਲ ਦੇ ਸਿਰ ‘ਚ ਗੰਭੀਰ ਸੱਟਾਂ ਲੱਗੀਆਂ ਹਨ, ਅਤੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਮਨੀਮਾਜਰਾ ਦੇ ਸਰਕਾਰੀ ਹਸਪਤਾਲ ਤੋਂ ਸੈਕਟਰ 16 ਹਸਪਤਾਲ ਰੈਫਰ ਕਰ ਦਿੱਤਾ ।

ਘਰ ਦੇ ਨਾਲ ਲੱਗਦੇ ਘਰ ਦੀ ਕੰਧ ਡਿੱਗਣ ਨਾਲ ਡਿੱਗੀ ਘਰ ਦੀ ਛੱਤ

ਛੱਤ ਡਿੱਗਣ ਦੀ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਇੱਕ ਅਧਿਕਾਰੀ ਸੰਜੀਵ ਕੋਹਲੀ ਨੇ ਕਿਹਾ ਕਿ ਨਾਲ ਲੱਗਦੇ ਇੱਕ ਘਰ ਦੀ ਕੰਧ ਛੱਤ ‘ਤੇ ਡਿੱਗ ਗਈ, ਜਿਸ ਕਾਰਨ ਛੱਤ ਡਿੱਗ ਗਈ । ਸਾਰੇ ਜ਼ਖਮੀਆਂ (injureds) ਦਾ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ । ਇਸ ਤੋਂ ਬਾਅਦ, ਆਲੇ ਦੁਆਲੇ ਦੇ ਸਾਰੇ ਮਿੱਟੀ ਦੇ ਘਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੀ ਘਟਨਾ ਨੂੰ ਰੋਕਿਆ ਜਾ ਸਕੇ ।

Read More : ਟਰਾਮਾ ਸੈਂਟਰ ਦੀ ਸੀਲਿੰਗ ਛੱਤ ਅਚਾਨਕ ਡਿੱਗੀ

ਹਾਈਕੋਰਟ ‘ਚ ਹੋਈ ਅੰਮ੍ਰਿਤਪਾਲ ਦੀ ਬਜਟ ਸੈਸ਼ਨ ਵਾਲੀ ਪਟੀਸ਼ਨ ਤੇ ਸੁਣਵਾਈ

0
High Court

ਚੰਡੀਗੜ੍ਹ,23 ਜਨਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਿਚ ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ ।

ਫੈਸਲਾ ਲੈਣ ਲਈ ਅਦਾਲਤ ਨੇ ਦਿੱਤੇ ਅਥਾਰਿਟੀ ਨੂੰ ਹੁਕਮ

ਮੈਂਬਰ ਪਾਰਲੀਮੈਂਟ (Member of Parliament) ਅੰਮ੍ਰਿਤਪਾਲ ਸਿੰਘ ਦੀ ਸੰਸਦ ਸੈਸ਼ਨ ਵਿਚ ਸ਼ਾਮਲ ਹੋਣ ਵਾਲੀ ਪਟੀਸ਼ਨ ਤੇ ਫ਼ੈਸਲਾ ਲੈਣ ਲਈ ਅੱਜ ਮਾਨਯੋਗ ਅਦਾਲਤ ਨੇ ਸਬੰਧਤ ਅਥਾਰਿਟੀ ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਸਬੰਧਤ ਫ਼ੈਸਲਾ ਲੈਣ । ਇਥੇ ਹੀ ਬਸ ਨਹੀਂ ਜਿਸ ਸਬੰਧਤ ਅਥਾਰਿਟੀ ਨੂੰ ਫ਼ੈਸਲਾ ਲੈਣ ਵਾਸਤੇ ਹੁਕਮ ਦਿੱਤੇ ਗਏ ਹਨ ਨੂੰ ਇਸ ਸਬੰਧ ਵਿਚ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਜੋ ਹਾਈਕੋਰਟ ਵਲੋਂ ਹੁਕਮ ਦਿੱਤਾ ਗਿਆ ਹੈ ਕਿ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਬਜਟ ਸੈਸ਼ਨ ਵਿਚ ਹਿੱਸਾ ਲੈ ਸਕਦਾ ਹੈ ਜਾਂ ਨਹੀਂ ਸਬੰਧ ਫ਼ੈਸਲਾ ਹੋਮ ਸੈਕਟਰੀ ਪੰਜਾਬ ਹੀ ਤੈਅ ਕਰਨਗੇ ਤੇ ਓਹੀ ਤੈਅ ਕਰਨਗੇ ਕਿ ਬਜਟ ਸੈਸ਼ਨ (Budget session) ਵਿਚ ਹਿੱਸਾ ਲੈਣ ਲਈ ਪੈਰੋਲ ਦਿੱਤੀ ਜਾ ਸਕਦੀ ਹੈ ਜਾਂ ਨਹੀਂ ।

ਪਹਿਲਾਂ ਵੀ ਕੀਤੀ ਗਈ ਸੀ ਅੰਮ੍ਰਿਤਪਾਲ ਵਲੋਂ ਪਟੀਸ਼ਨ ਦਾਇਰ

ਕੁੱਝ ਸਮਾਂ ਪਹਿਲਾਂ ਵੀ ਜਦੋਂ ਵਿਧਾਨ ਸਭਾ ਪੰਜਾਬ ਵਿਚ ਬਜਟ ਸੈਸ਼ਨ ਹੋਇਆ ਸੀ ਤਾਂ ਉਸ ਵਿਚ ਵੀ ਭਾਗ ਲੈਣ ਲਈ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ (Amritpal Singh) ਵਲੋਂ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਪਟੀਸ਼ਨ (Petition) ਤੇ ਸੁਣਵਾਈ ਦੌਰਾਨ ਕਿਸੇ ਨਾ ਕਿਸੇ ਕਾਰਨ ਕਰਕੇ ਸੁਣਵਾਈ ਲਈ ਤਰੀਕ ਪੈਂਦੀ ਗਈ ਤੇ ਅਖੀਰਕਾਰ ਜਦੋਂ ਸੁਣਵਾਈ ਹੋਈ ਤਾਂ ਬਜਟ ਸੈਸ਼ਨ ਦਾ ਅਖੀਰਲਾ ਦਿਨ ਹੀ ਆ ਚੁੱਕਿਆ ਸੀ । ਜਿਸਦੇ ਚਲਦਿਆਂ ਪਟੀਸ਼ਨ ਤੇ ਫ਼ੈਸਲਾ ਨਹੀਂ ਦਿੱਤਾ ਜਾ ਸਕਿਆ ਸੀ ।

Read more : ਅੰਮ੍ਰਿਤਪਾਲ ਸਿੰਘ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ

ਮੀਂਹ ਤੇ ਬਰਫਬਾਰੀ ਦੇ ਚਲਦਿਆਂ ਮਾਤਾ ਵੈਸ਼ਨੋ ਦੇਵੀ ਯਾਤਰਾ ਅਸਥਾਈ ਤੌਰ ਤੇ ਮੁਅੱਤਲ

0
Mata Vaishno Devi

ਜੰਮੂ ਕਸ਼ਮੀਰ, 23 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਕੱਟੜਾ ਵਿਖੇ ਬਣੇ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ (Yatra) ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਹੈ ।

ਕਿਊਂ ਕੀਤਾ ਗਿਆ ਹੈ ਅਜਿਹਾ

ਪ੍ਰਾਪਤ ਜਾਣਕਾਰੀ ਅਨੁਸਾਰ ਉਤਰ ਭਾਰਤ ਜਿਥੇ ਵੱਖ-ਵੱਖ ਥਾਵਾਂ ਤੇ ਪੱਛਮੀ ਗੜਬੜੀ ਦੇ ਚਲਦਿਆਂ ਕਿਤੇ ਮੀਂਹ ਤੇ ਕਿਤੇ ਬਰਫਬਾਰੀ ਹੋ ਰਹੀ ਹੈ ਦੇ ਚਲਦਿਆਂ ਹਾਲ ਦੀ ਘੜੀ ਮਾਤਾ ਵੈਸ਼ਨੋ ਦੇਵੀ (Mata Vaishno Devi) ਵਿਖੇ ਸ਼ਰਧਾਲੂਆਂ ਦੀ ਯਾਤਰਾ ਨੂੰ ਅਸਥਾਈ ਤੌਰ ਤੇ ਰੋਕ (Temporarily suspended) ਦਿੱਤਾ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ।

ਦੱਸਣਯੋਗ ਹੈ ਕਿ ਮਾਤਾ ਦੇ ਦਰਸ਼ਨਾਂ ਲਈ ਭਗਤ ਗਰਮੀ ਹੋਵੇ ਜਾਂ ਹੋਵੇ ਸਰਦੀ ਭਗਤ ਆਪਣੀ ਮੰਨਤਾਂ ਪੂਰੀਆਂ ਕਰਵਾਉਣ ਲਈ ਮਾਂ ਦੇ ਦਰਬਾਰ ਵਿਚ ਪਹੁੰਚਦੇ ਹਨ ਤੇ ਮੱਥਾ ਟੇਕਦੇ ਹਨ। ਹਾਲਾਂਕਿ ਮੌਸਮ ਕਿੰਨਾ ਖਰਾਬ ਹੈ ਪਰ ਫਿਰ ਵੀ ਭਗਤਾਂ ਦੀ ਸ਼ਰਧਾ ਨਹੀਂ ਘਟਦੀ ਤੇ ਉਹ ਮਾਤਾ ਦੇ ਦਰਸ਼ਨਾਂ ਲਈ ਪਹੁੰਚੇ ਹੋਏ ਹਨ ।

Read more : ਸਿ਼ਮਲਾ ਅਤੇ ਮਨਾਲੀ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਨੇ ਠਾਰੇ ਲੋਕ

ਸਿ਼ਮਲਾ ਅਤੇ ਮਨਾਲੀ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਨੇ ਠਾਰੇ ਲੋਕ

0
Heavy snowfall

ਚੰਡੀਗੜ੍ਹ, 23 ਜਨਵਰੀ 2026 : ਉਤਰ ਭਾਰਤ ਵਿਚ ਪੱਛਮੀ ਗੜਬੜੀ ਦੇ ਚਲਦਿਆਂ ਸਮੁੱਚੇ ਉਤਰ ਭਾਰਤ (North India) ਦਾ ਮੌਸਮ ਇੱਕੋਦਮ ਬਦਲ ਚੁੱਕਿਆ ਹੈ ਕਿ ਕਿਤੇ ਮੀਂਹ ਤੇ ਕਿਤੇ ਬਰਫਬਾਰੀ ਹੋ ਰਹੀ ਹੈ ।

ਤੇਜ ਹਵਾਵਾਂ ਤੇ ਮੀਂਹ ਕਾਰਨ ਡਿੱਗਿਆ ਤਾਪਮਾਨ

ਪੱਛਮੀ ਗੜਬੜੀ (Western disturbance) ਦੇ ਸਰਗਰਮ ਹੋਣ ਕਾਰਨ ਉੱਤਰੀ ਭਾਰਤ ਵਿੱਚ ਜਿਥੇ ਮੌਸਮ (Weather) ਇਕਦਮ ਬਦਲ ਗਿਆ ਹੈ, ਉਥੇ ਅਜਿਹਾ ਹੋਣ ਨਾਲ ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਬੀਤੀ ਦੇਰ ਰਾਤ ਤੋਂ ਮੀਂਹ ਪੈ ਰਿਹਾ ਹੈ । ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਕਾਰਨ ਕਈ ਜਿ਼ਲ੍ਹਿਆਂ ਵਿੱਚ ਤਾਪਮਾਨ ਡਿੱਗ ਗਿਆ ਹੈ ।

ਬਰਫਬਾਰੀ ਕਾਰਨ ਸ੍ਰੀਨਗਰ ਵਿਚ ਕਰ ਦਿੱਤਾ ਗਿਆ ਹੈ ਉਡਾਣ ਸੰਚਾਲਨ ਮੁਅੱਤਲ

ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ ਦੇ ਗੁਲਮਾਰਗ ਵਿੱਚ ਜਿਥੇ ਬਰਫ਼ਬਾਰੀ (Snowfall) ਜਾਰੀ ਹੈ ਉਥੇ ਅੱਜ ਸ੍ਰੀਨਗਰ ਵਿੱਚ ਬਰਫ਼ਬਾਰੀ ਕਾਰਨ ਉਡਾਣ ਸੰਚਾਲਨ ਵੀ ਅਸਥਾਈ ਤੌਰ `ਤੇ ਮੁਅੱਤਲ ਕਰ ਦਿੱਤਾ ਗਿਆ ਹੈ । ਕਸ਼ਮੀਰ ਘਾਟੀ ਵਿੱਚ ਅੱਜ ਹੋਈ ਤਾਜ਼ਾ ਬਰਫ਼ਬਾਰੀ ਨੇ ਪੂਰੇ ਇਲਾਕੇ ਨੂੰ ਚਿੱਟੀ ਚਾਦਰ ਨਾਲ ਢਕ ਦਿੱਤਾ ਹੈ । ਇਸ ਦਾ ਅਸਰ ਹਵਾਈ ਅਤੇ ਸੜਕੀ ਆਵਾਜਾਈ `ਤੇ ਪੈ ਰਿਹਾ ਹੈ ।

ਬਰਫ਼ਬਾਰੀ ਕਾਰਨ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ (Jammu-Srinagar National Highway) (ਐਨ. ਐਚ. 44) ਨੂੰ ਨਵਯੁਗ ਟਨਲ ਦੇ ਕੋਲ ਬੰਦ ਕਰ ਦਿੱਤਾ ਗਿਆ ਹੈ । ਸ੍ਰੀਨਗਰ ਏਅਰਪੋਰਟ `ਤੇ ਬਰਫ਼ਬਾਰੀ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ । ਸਿ਼ਮਲਾ ਅਤੇ ਮਨਾਲੀ ਵਿੱਚ ਇਸ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ ਹੈ । ਕੁਫਰੀ, ਨਾਰਕੰਡਾ ਅਤੇ ਸੋਲੰਗ ਵੈਲੀ ਵਿੱਚ ਵੀ ਬਰਫ਼ਬਾਰੀ ਦੀ ਸੰਭਾਵਨਾ ਹੈ । ਮੰਡੀ, ਕਾਂਗੜਾ ਅਤੇ ਹਮੀਰਪੁਰ ਵਰਗੇ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗੜੇਮਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ।

Read More : ਪੰਜਾਬ ਵਿਚ ਬਾਰਸ਼ ਤੇ ਤੇਜ ਹਵਾਵਾਂ ਨੇ ਵਧਾਈ ਠੰਢ

ਟਰਾਮਾ ਸੈਂਟਰ ਦੀ ਸੀਲਿੰਗ ਛੱਤ ਅਚਾਨਕ ਡਿੱਗੀ

0
Trauma center

ਚੰਡੀਗੜ੍ਹ,23 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-32 ਵਿਖੇ ਬਣੇ ਸਰਕਾਰੀ ਮੈਡੀਕਲ ਕਾਲਜ ਐਂਡ ਹਸਪਤਾਲ (Government Medical College and Hospital) ਵਿਚ ਬਣੇ ਐਡਵਾਂਸ ਟਰਾਮਾ ਸੈਂਟਰ ਦੀ ਸੈਂਟਰ ਸੀਲਿੰਗ ਛੱਤ (Ceiling Roof) ਅਚਾਨਕ ਡਿੱਗ ਗਈ ।

ਕਿੰਨੇ ਮਹੀਨੇ ਪਹਿਲਾਂ ਹੀ ਬਣੀ ਸੀ ਇਹ ਛੱਤ

ਐਡਵਾਂਸ ਟਰਾਮਾ ਸੈਂਟਰ (Advance Trauma Center) ਵਿਖੇ ਜੋ ਸੀਲਿੰਗ ਵਾਲੀ ਛੱਤ ਅਚਾਨਕ ਹੀ ਡਿੱਗ ਗਈ ਹੈ ਚਾਰ ਮਹੀਨੇ ਪਹਿਲਾਂ ਹੀ ਬਣਾਈ ਗਈ ਸੀ । ਛੱਤ ਤੇ ਇਕਦਮ ਇਸ ਤਰ੍ਹਾਂ ਡਿੱਗਣ ਨਾਲ ਹਸਪਤਾਲ ਵਿਚ ਇਕ ਵਾਰ ਤਾਂ ਭੜਥੂ ਪੈ ਗਿਆ । ਜਦੋਂ ਇਹ ਹਾਦਸਾ ਅੱਜ ਵਾਪਰਿਆ ਤਾਂ ਉਸ ਸਮੇਂ ਜਾਣਕਾਰੀ ਮੁਤਾਬਕ ਟਰਾਮਾ ਸੈਂਟਰ ਵਿੱਚ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ ਤੇ ਹਿੱਸਾ ਇੰਝ ਹੇਠਾਂ ਆ ਡਿੱਗਿਆ ।

ਕੋਈ ਜਾਨੀ ਨੁਕਸਾਨ ਨਹੀਂ ਹੋਇਆ

ਮਿਲੀ ਜਾਣਕਾਰੀ ਅਨੁਸਾਰ ਛੱਤ ਤੇਜ ਮੀਂਹ ਅਤੇ ਹਵਾਵਾਂ ਦੇ ਚਲਦਿਆਂ ਡਿੱਗੀ ਦੱਸੀ ਜਾ ਰਹੀ ਹੈ । ਬਸ ਖ਼ੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਕੋਈ ਮਰੀਜ਼ ਜਾਂ ਸਿਹਤ ਕਰਮਚਾਰੀ ਉਸ ਦੇ ਹੇਠਾਂ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਇਮਾਰਤ ਦੀ ਗੁਣਵੱਤਾ `ਤੇ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ ।

Read More : ਘਰ ਛੱਤ ਡਿੱਗਣ ਨਾਲ ਹੋਈ ਪੰਜ ਦੀ ਮੌਤ