Home Blog Page 267

ਟੂਰਿਸਟ ਬਸ ਦੇ ਪਲਟ ਜਾਣ ਕਾਰਨ ਦੋ ਦੀ ਮੌਤ ਕਈ ਜਖਮੀ

0
Bus Accident

ਗੁਰਦਾਸਪੁਰ, 22 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਧਾਰੀਵਾਲ ਨੇੜੇ ਕਸਬਾ ਕਲੇਰ ਖੁਰਦ ਨੇੜੇ ਨੈਸ਼ਨਲ ਹਾਈਵੇ ਤੇ ਇਕ ਟੂਰਿਸਟ ਬਸ ਦੇ ਪਲਟ ਜਾਣ (Tourists just turn away) ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਧਾਰੀਵਾਲ ਦੇ ਨੇੜੇ ਬਣੇ ਕਸਬਾ ਕਲੇਰ ਖੁਰਦ ਨਜ਼ਦੀਕ ਨੈਸ਼ਨਲ ਹਾਈਵੇ ਵਿਖੇ ਜੋ ਟੂਰਿਜਸਟ ਬਸ ਦੇ ਪਲਟ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਦੋ ਸਵਾਰੀਆਂ ਦੀ ਮੌਤ (Death) ਹੋਣ ਦੇ ਨਾਲ-ਨਾਲ ਕਈ ਜਣੇ ਜਖਮੀ ਵੀ ਹੋ ਗਏ ਹਨ । ਜਾਣਕਾਰੀ ਅਨੁਸਾਰ ਬੱਸ ਪਲਟਣ ਤੋਂ ਬਾਅਦ ਪਿੱਛੋਂ ਤੋਂ ਦੋ ਹੋਰ ਗੱਡੀਆਂ ਟਕਰਾ ਗਈਆਂ । ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ । ਪੁਲਸ ਨੇ ਜ਼ਖ਼ਮੀਆਂ (injured) ਨੂੰ ਹਸਪਤਾਲ ਦਾਖਲ ਕਰਵਾਇਆ ।

ਕੀ ਦੱਸਿਆ ਬਸ ਵਿਚ ਸਵਾਰ ਵਿਦਿਆਰਥੀਆਂ ਨੇ

ਬਸ ਵਿਚ ਸਵਾਰ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਬਸ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਸੀ, ਜਿਸ ਵਿਚ ਜਿ਼ਆਦਾਤਾਰ ਤੌਰ ਤੇ ਵਿਦਿਆਰਥੀ ਸਵਾਰ ਸਨ ਕਿਉਂਕਿ ਪੇਪਰ ਖਤਮ ਹੋਣ ਬਾਅਦ ਆਪਣੇ ਘਰ ਜੰਮੂ ਜਾ ਰਹੇ ਸਨ । ਪੁਲਸ ਅਧਿਕਾਰੀ ਬਲਜੀਤ ਸਿੰਘ ਅਨੁਸਾਰ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਰੇਤੇ ਨਾਲ ਭਰੇ ਟਰੱਕ ਨਾਲ ਬਸ ਟਕਰਾਉਣ ਕਾਰਨ ਡਰਾਈਵਰ ਦੀ ਹੋਈ ਮੌਤ

0
Burn Bus

ਉੱਤਰ ਪ੍ਰਦੇਸ, 22 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਫਿਰੋਜ਼ਾਬਾਦ ਵਿਖੇ ਬਸ ਦੇ ਰੇਤੇ ਨਾਲ ਭਰੇ ਟਰੱਕ ਨਾਲ ਟਕਰਾਉਣ ਕਾਰਨ ਬਸ ਅੱਗ ਵਿਚ ਸੜ ਕੇ ਰਾਖ ਹੋ ਗਈ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ (Firozabad) ਵਿਚ ਆਗਰਾ-ਲਖਨਊ ਐਕਸਪ੍ਰੈਸਵੇਅ `ਤੇ ਇੱਕ ਲਗਜ਼ਰੀ ਬੱਸ ਰੇਤ ਨਾਲ ਭਰੇ ਟਰੱਕ ਨਾਲ ਟਕਰਾ ਗਈ, ਜਿਸ ਤੋਂ ਬਾਅਦ ਸ਼ਾਰਟ ਸਰਕਟ ਕਾਰਨ ਬੱਸ ਨੂੰ ਅੱਗ ਲੱਗ ਗਈ । ਕੁਝ ਹੀ ਪਲਾਂ ਵਿੱਚ ਬੱਸ ਅੱਗ ਦੀ ਲਪੇਟ (bus caught fire) ਵਿੱਚ ਆ ਗਈ । ਹਾਦਸੇ ਵਿਚ ਬੱਸ ਡਰਾਈਵਰ ਦੀ ਜਿ਼ੰਦਾ ਸੜ ਕੇ ਮੌਤ ਹੋ ਗਈ, ਜਦੋਂ ਕਿ ਕੰਡਕਟਰ ਗੰਭੀਰ ਝੁਲਸ ਗਿਆ । ਇਸ ਹਾਦਸੇ ਵਿੱਚ ਛੱਤੀ ਝੁਲਸ ਗਏ ।

ਬਸ ਵਿਚ ਸਵਾਰ ਸਨ ਲਗਭਗ ਚਾਰ ਦਰਜਨ ਯਾਤਰੀ

ਪੁਲਸ ਅਨੁਸਾਰ ਬੱਸ ਵਿੱਚ ਲਗਭਗ ਚਾਰ ਦਰਜਨ ਯਾਤਰੀ ਸਵਾਰ ਸਨ । ਜਦੋਂ ਬੱਸ ਐਕਸਪ੍ਰੈਸਵੇਅ ਤੋਂ 43,300 ਕਿਲੋਮੀਟਰ ਦੀ ਦੂਰੀ `ਤੇ ਪਹੁੰਚੀ ਤਾਂ ਉਸ ਤੋਂ ਅੱਗੇ ਵਾਲਾ ਟਰੱਕ ਅਚਾਨਕ ਡਿਵਾਈਡਰ ਨਾਲ ਟਕਰਾ ਗਿਆ । ਪਿੱਛੇ ਆ ਰਹੀ ਲਗਜ਼ਰੀ ਬੱਸ ਵੀ ਕੰਟਰੋਲ ਗੁਆ ਬੈਠੀ ਅਤੇ ਟਰੱਕ ਨਾਲ ਟਕਰਾ ਗਈ । ਟੱਕਰ ਤੋਂ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ । ਪੂਰੀ ਬੱਸ ਅੱਗ ਦੀ ਲਪੇਟ ਵਿੱਚ ਆ ਗਈ । ਇਹ ਘਟਨਾ ਦੇਰ ਰਾਤ ਮਤਸੇਨਾ ਥਾਣਾ ਖੇਤਰ ਵਿੱਚ ਵਾਪਰੀ ।

ਕਾਨਪੁਰ ਤੋਂ ਗੁਰੂਗ੍ਰਾਮ ਜਾਂਦੇ ਵੇਲੇ ਲੱਗੀ ਸੀ ਅੱਗ

ਬੱਸ ਕਾਨਪੁਰ ਤੋਂ ਗੁਰੂਗ੍ਰਾਮ ਜਾ ਰਹੀ ਸੀ । ਜਿਵੇਂ ਹੀ ਬੱਸ ਨੂੰ ਅੱਗ ਲੱਗੀ, ਯਾਤਰੀਆਂ ਵਿਚ ਚੀਕ ਚਿਹਾੜਾ ਮਚ ਗਿਆ। ਅੱਗ ਦੀਆਂ ਲਪਟਾਂ ਵਿਚਕਾਰ ਬਹੁਤ ਸਾਰੇ ਲੋਕ ਬੱਸ ਵਿੱਚੋਂ ਛਾਲ ਮਾਰ ਕੇ ਹੇਠਾਂ ਉਤਰੇ । ਸੂਚਨਾ ਮਿਲਦੇ ਹੀ ਮੈਟਸੇਨਾ ਪੁਲਸ ਸਟੇਸ਼ਨ, ਹੋਰ ਪੁਲਸ ਸਟੇਸ਼ਨਾਂ ਦੀਆਂ ਫੋਰਸਾਂ, ਯੂ. ਪੀ. ਡੀ. ਏ. ਕਰਮਚਾਰੀ ਅਤੇ ਇੱਕ ਐਂਬੂਲੈਂਸ ਮੌਕੇ `ਤੇ ਪਹੁੰਚੀ । ਸਿ਼ਕੋਹਾਬਾਦ ਦੇ ਐਸ. ਡੀ. ਐਮ. ਡਾ. ਗਜੇਂਦਰਪਾਲ ਵੀ ਮੌਕੇ `ਤੇ ਪਹੁੰਚੇ ।

ਅੱਗ ਨਾਲ ਸੜ ਰਹੀ ਬਸ ਅੰਦਰ ਫਸੇ ਯਾਤਰੀਆਂ ਨੂੰ ਗਿਆ ਬਚਾਇਆ

ਘਟਨਾ ਤੋਂ ਬਾਅਦ ਕਈ ਫਾਇਰ ਇੰਜਣਾਂ ਨੂੰ ਮੌਕੇ ‘ਤੇ ਬੁਲਾਇਆ ਗਿਆ । ਪੁਲਸ, ਫਾਇਰ ਫਾਈਟਰਾਂ (Fire fighters) ਅਤੇ ਸਥਾਨਕ ਨਿਵਾਸੀਆਂ ਨੇ ਮਿਲ ਕੇ ਬੱਸ ਦੇ ਅੰਦਰ ਫਸੇ ਯਾਤਰੀਆਂ ਨੂੰ ਬਚਾਇਆ । ਜ਼ਖਮੀਆਂ (injured) ਨੂੰ ਤੁਰੰਤ ਫਤਿਹਾਬਾਦ ਅਤੇ ਸ਼ਿਕੋਹਾਬਾਦ ਹਸਪਤਾਲਾਂ ਵਿੱਚ ਲਿਜਾਇਆ ਗਿਆ। ਪੰਦਰਾਂ ਜ਼ਖ਼ਮੀਆਂ ਨੂੰ ਸ਼ਿਕੋਹਾਬਾਦ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ, ਜਿਨ੍ਹਾਂ ਵਿੱਚੋਂ 14 ਨੂੰ ਗੰਭੀਰ ਹਾਲਤ ਵਿੱਚ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ । ਸ਼ਿਕੋਹਾਬਾਦ ਵਿੱਚ ਇੱਕ ਜ਼ਖਮੀ ਔਰਤ ਦਾ ਇਲਾਜ ਜਾਰੀ ਹੈ ।

 

ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਲਗਾਈ ਦੋ ਖਿਡਾਰੀਆਂ ਤੇ ਪਾਬੰਦੀ

0
Doping

ਨਵੀਂ ਦਿੱਲੀ, 22 ਮਈ 2026 : ਭਾਰਤ ਦੇਸ਼ ਦੀ ਨੈਸ਼ਨਲ ਐਂਟੀ ਡੋਪਿੰਗ ਏਜੰਸੀ (National Anti-Doping Agency) ਵਲੋਂ ਦੋ ਖਿਡਾਰੀਆਂ ‘ਤੇ ਲੰਮੇ ਸਮੇਂ ਤੱਕ ਪਾਬੰਦੀ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਇਹ ਦੋਵੇਂ ਖਿਡਾਰੀ

ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਭਾਰਤੀ ਖੇਡ ਜਗਤ (Indian sports world) ਵਿਚ ਡੋਪਿੰਗ ਵਿਰੁਧ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਦੋ ਖਿਡਾਰੀਆਂ ’ਤੇ ਲੰਬੇ ਸਮੇਂ ਲਈ ਪਾਬੰਦੀ (Ban) ਲਗਾ ਦਿਤੀ ਹੈ । ਇਸ ਕਾਰਵਾਈ ਤਹਿਤ ਡਿਸਕਸ ਥਰੋਅਰ ਬਨਵੀਰ ਸਿੰਘ ’ਤੇ 7 ਸਾਲ ਅਤੇ ਲੰਬੀ ਦੂਰੀ ਦੇ ਦੌੜਾਕ ਹਰਿੰਦਰ ਕੁਮਾਰ ’ਤੇ 4 ਸਾਲ ਲਈ ਖੇਡਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਨਾਡਾ ਦੇ ਅਪੀਲ ਪੈਨਲ ਨੇ ਬਨਵੀਰ ਸਿੰਘ ਦੀ ਸਜ਼ਾ ਨੂੰ ਪਹਿਲਾਂ ਦਿਤੀ ਗਈ 5 ਸਾਲ ਦੀ ਸਜ਼ਾ ਤੋਂ ਵਧਾ ਕੇ 7 ਸਾਲ ਕਰ ਦਿਤਾ ਹੈ । ਬਨਵੀਰ ਸਿੰਘ ਪਿਛਲੇ ਸਾਲ ਸਟੇਰੌਇਡ ‘ਮੈਥੈਂਡੀਨੋਨ’ ਦੇ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਸਨ । 37 ਸਾਲਾ ਬਨਵੀਰ ਸਿੰਘ ਭਾਰਤ ਦੇ ਸੱਭ ਤੋਂ ਵੱਧ ਉਮਰ ਦੇ ਖਿਡਾਰੀਆਂ ਵਿਚੋਂ ਇਕ ਹਨ ਜਿਨ੍ਹਾਂ ’ਤੇ ਡੋਪਿੰਗ ਕਾਰਨ ਪਾਬੰਦੀ ਲੱਗੀ ਹੈ ।

ਪਹਿਲਾਂ ਵੀ ਲੱਗੀ ਸੀ ਦੋ ਸਾਲ ਦੀ ਪਾਬੰਦੀ

ਇਸ ਤੋਂ ਪਹਿਲਾਂ ਵੀ ਉਨ੍ਹਾਂ ’ਤੇ ਆਪਣੇ ਰਹਿਣ ਦੇ ਸਥਾਨ ਦੀ ਜਾਣਕਾਰੀ ਨਾ ਦੇਣ ਕਾਰਨ 2 ਸਾਲ ਦੀ ਪਾਬੰਦੀ ਲੱਗੀ ਹੋਈ ਸੀ । ਉਨ੍ਹਾਂ ਦਾ ਕਰੀਅਰ ਬਹੁਤਾ ਸਫ਼ਲ ਨਹੀਂ ਰਿਹਾ ਅਤੇ ਉਨ੍ਹਾਂ ਨੇ 2022 ਵਿਚ ਇੰਡੀਅਨ ਗ੍ਰਾਂ ਪ੍ਰੀ ਵਿਚ ਦੂਜਾ ਸਥਾਨ ਹਾਸਲ ਕੀਤਾ ਸੀ । ਦੂਜੇ ਪਾਸੇ ਲੰਬੀ ਦੂਰੀ ਦੇ ਦੌੜਾਕ ਹਰਿੰਦਰ ਕੁਮਾਰ ਨੂੰ ਵੀ ਡੋਪਿੰਗ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 2 ਅਗੱਸਤ ਤੋਂ ਚਾਰ ਸਾਲ ਲਈ ਬੈਨ ਕਰ ਦਿਤਾ ਗਿਆ ਹੈ ।

2022 ਵਿਚ ਹਰਿੰਦਰ ਨੂੰ ਕਿਸ ਪਦਾਰਥ ਦੀ ਵਰਤੋਂ ਦਾ ਪਾਇਆ ਗਿਆ ਸੀ ਦੋਸ਼ੀ

ਹਰਿੰਦਰ ਕੁਮਾਰ ਨੂੰ ਅਗਸਤ 2022 ਵਿਚ ਪਾਬੰਦੀਸ਼ੁਦਾ ਪਦਾਰਥ ‘ਡਾਰਬੇਪੋਇਟਿਨ’ ਦੀ ਵਰਤੋਂ ਦਾ ਦੋਸ਼ੀ ਪਾਇਆ ਗਿਆ ਸੀ । ਇਹ ਦੋਵੇਂ ਮਾਮਲੇ ਭਾਰਤੀ ਖੇਡਾਂ ਵਿਚ ਡੋਪਿੰਗ ਦੀ ਡੂੰਘੀ ਜੜ੍ਹਾਂ ਵਾਲੀ ਸਮੱਸਿਆ ਨੂੰ ਮੁੜ ਉਜਾਗਰ ਕਰਦੇ ਹਨ । ਹਾਲਾਂਕਿ ਨਾਡਾ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਅਥਲੀਟਾਂ ਵਿਚ ਜਾਗਰੂਕਤਾ ਪੈਦਾ ਕਰਨ ਅਤੇ ਇਕ ਬਿਹਤਰ ਸਹਾਇਤਾ ਪ੍ਰਣਾਲੀ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਉਹ ਅਜਿਹੇ ਪਾਬੰਦੀਸ਼ੁਦਾ ਪਦਾਰਥਾਂ ਤੋਂ ਦੂਰ ਰਹਿ ਸਕਣ ।

ਨਾਈਜ਼ੀਰੀਆ ਵਿਖੇ ਬਿਮਾਰੀ ਤੋਂ ਬਾਅਦ ਹੋਈ ਪੰਜਾਬੀ ਵਿਅਕਤੀ ਦੀ ਮੌਤ

0
Death

ਹਾਜੀਪੁਰ, 22 ਮਈ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਨਾਈਜ਼ੀਰੀਆ (Nigeria) ਵਿਖੇ ਬਿਮਾਰੀ ਤੋਂ ਬਾਅਦ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਉਪ-ਮੰਡਲ ਮੁਕੇਰੀਆਂ ਅਧੀਨ ਆਉਂਦੇ ਪਿੰਡ ਆਦਰਸ਼ ਨਗਰ (ਗੇਰਾ) ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪਰਿਵਾਰ ਲਈ ਨਾਇਜੀਰੀਆ ਵਿਚ ਰੋਜ਼ੀ-ਰੋਟੀ ਕਮਾਉਣ ਗਏ ਇਕ ਵਿਅਕਤੀ ਦੀ ਮੌਤ (Death) ਦਾ ਦੁਖਦਾਈ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ, ਪਿੰਡ ਆਦਰਸ਼ ਨਗਰ (ਗੇਰਾ) ਨਿਵਾਸੀ ਰਵਿੰਦਰ ਸਿੰਘ (Ravinder Singh) (52) ਪੁੱਤਰ ਰਤਨ ਚੰਦ ਅਪਣੇ ਪਰਵਾਰ ਦੇ ਬਿਹਤਰ ਭਵਿੱਖ ਅਤੇ ਪਾਲਣ-ਪੋਸ਼ਣ ਲਈ ਨਾਇਜੀਰੀਆ ਗਿਆ ਸੀ । ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਰਵਿੰਦਰ ਸਿੰਘ ਦੀ ਅਚਾਨਕ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ ।

ਹਾਲ ਹੀ ਵਿਚ ਮਿਲ ਕੇ ਗਿਆ ਸੀ ਰਵਿੰਦਰ

ਰਵਿੰਦਰ ਸਿੰਘ ਅਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਰੋਂਦਾ-ਵਿਲਕਦਾ ਛੱਡ ਗਿਆ । ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਰਵਿੰਦਰ ਸਿੰਘ ਆਖਰੀ ਵਾਰ 25 ਜੂਨ 2025 ਨੂੰ ਛੁੱਟੀ ਕੱਟ ਕੇ ਗਿਆ ਸੀ ਉਦੋਂ ਕਿਸੇ ਨੂੰ ਕੀ ਪਤਾ ਸੀ ਕਿ ਇਹ ਮੁਲਾਕਾਤ ਉਨ੍ਹਾਂ ਨਾਲ ਆਖਰੀ ਹੋਵੇਗੀ । ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਨਾਇਜੀਰੀਆ ਤੋਂ ਦਿੱਲੀ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਦੇ ਜੱਦੀ ਪਿੰਡ ਗੇਰਾ ਪਹੁੰਚ ਜਾਵੇਗੀ । ਪਰਿਵਾਰ ਵਲੋਂ ਅੰਤਮ ਦਰਸ਼ਨਾਂ ਉਪਰੰਤ, ਸਥਾਨਕ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ । ਪੂਰੇ ਪਿੰਡ ਵਿਚ ਇਸ ਖ਼ਬਰ ਨਾਲ ਸੋਗ ਦਾ ਮਾਹੌਲ ਹੈ ਅਤੇ ਹਰ ਕੋਈ ਪੀੜਤ ਪਰਵਾਰ ਨਾਲ ਹਮਦਰਦੀ ਪ੍ਰਗਟ ਕਰ ਰਿਹਾ ਹੈ ।

ਕਾਲਜ ਵਿਦਿਆਰਥਣ ਦੀ ਹੋਈ ਕੈਂਟਰ ਦੀ ਲਪੇਟ ਵਿਚ ਆਉਣ ਕਾਰਨ ਮੌਤ

0
Accident

ਸੋਨੀਪਤ, 21 ਮਈ 2026 : ਹਰਿਆਣਾ (Haryana) ਦੇ ਸ਼ਹਿਰ ਸੋਨੀਪਤ ਦੇ ਪਿੰਡ ਕੁਮਾਸਪੁਰ ਵਿਖੇ ਇਕ ਕਾਲਜ ਵਿਦਿਆਰਥਣ (College student) ਦੇ ਕੈਂਟਰ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਸ਼ਹਿਰ ਸੋਨੀਪਤ ਤੋਂ ਇੱਕ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਸੜਕ ਹਾਦਸੇ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ । ਜਿਸ ਵਿਚ ਪਿੰਡ ਕੁਮਾਸਪੁਰ ਵਿੱਚ ਕੈਂਟਰ ਦੀ ਲਪੇਟ ਵਿੱਚ ਆਉਣ ਕਾਰਨ ਕਾਲਜ ਤੋਂ ਪੜ੍ਹਾਈ ਕਰਕੇ ਘਰ ਪਰਤ ਰਹੀ ਵਿਦਿਆਰਥਣ ਦੀ ਮੌਤ ਹੋ ਗਈ । ਵਿਦਿਆਰਥਣ ਆਪਣੇ ਚਾਚੇ ਨਾਲ ਪੈਦਲ ਹੀ ਘਰ ਆ ਰਹੀ ਸੀ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੀ ਦਿਖਾਈ ਦਿੱਤਾ ਹੈ ਸੀ. ਸੀ. ਟੀ. ਵੀ. ਫੁਟੇਜ ਵਿਚ

ਸੀ. ਸੀ. ਟੀ. ਵੀ. ਫੁਟੇਜ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਕੈਂਟਰ ਚਾਲਕ ਨੇ ਪਹਿਲਾਂ ਇੱਕ ਵਿਅਕਤੀ ਨੂੰ ਟੱਕਰ ਮਾਰੀ ਅਤੇ ਇਸ ਤੋਂ ਤੁਰੰਤ ਬਾਅਦ ਸੜਕ `ਤੇ ਜਾ ਰਹੀ ਇੱਕ ਵਿਦਿਆਰਥਣ ਨੂੰ ਕੁਚਲ ਦਿੱਤਾ । ਹਾਦਸੇ ਵਿੱਚ ਵਿਦਿਆਰਥਣ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ ।

ਵਿਦਿਆਰਥਣ ਦੇ ਚਾਚਾ ਨੇ ਕੀ ਦੱਸਿਆ

ਮਿਲੀ ਜਾਣਕਾਰੀ ਅਨੁਸਾਰ ਪਿੰਡ ਕੁਮਾਸਪੁਰ (Village Kumaspur) ਦੇ ਰਹਿਣ ਵਾਲੇ ਕਪਤਾਨ ਸਿੰਘ ਨੇ ਬਹਾਲਗੜ੍ਹ ਥਾਣੇ ਵਿੱਚ ਐਫ. ਆਈ. ਆਰ. ਦਰਜ ਕਰਵਾਈ ਹੈ ਕਿ ਉਨ੍ਹਾਂ ਦੇ ਭਰਾ ਸੁਭਾਸ਼ ਦੀ ਛੋਟੀ ਧੀ ਮਾਨਸੀ (21) ਮੂਰਥਲ ਦੇ ਕਾਲਜ ਵਿੱਚ ਪੜ੍ਹਦੀ ਸੀ। ਵੀਰਵਾਰ ਨੂੰ ਉਹ ਕਾਲਜ ਤੋਂ ਵਾਪਸ ਆਪਣੇ ਘਰ ਕੁਮਾਸਪੁਰ ਪਰਤ ਰਹੀ ਸੀ । ਦੁਪਹਿਰ ਤੋਂ ਬਾਅਦ ਮਾਨਸੀ ਉਨ੍ਹਾਂ ਨੂੰ ਕੁਮਾਸਪੁਰ ਪੁਲ ਦੇ ਨੇੜੇ ਮਿਲੀ ਸੀ, ਜਿਸ ਤੋਂ ਬਾਅਦ ਦੋਵੇਂ ਪੈਦਲ ਪਿੰਡ ਵੱਲ ਸੜਕ ਕਿਨਾਰੇ ਚੱਲ ਪਏ ।

ਕਪਤਾਨ ਸਿੰਘ ਦੀ ਸਿ਼ਕਾਇਤ ਅਨੁਸਾਰ ਮਾਨਸੀ ਉਨ੍ਹਾਂ ਤੋਂ ਥੋੜ੍ਹਾ ਅੱਗੇ ਚੱਲ ਰਹੀ ਸੀ । ਜਦੋਂ ਉਹ ਫ਼ੌਜੀ ਟੈਂਟ ਹਾਊਸ ਦੇ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਵਿੱਚ ਚਾਲਕ ਕੈਂਟਰ ਨੂੰ ਲਾਪਰਵਾਹੀ ਨਾਲ ਚਲਾਉਂਦੇ ਹੋਏ ਆਇਆ ਅਤੇ ਸੜਕ ਕਿਨਾਰੇ ਚੱਲ ਰਹੀ ਮਾਨਸੀ ਨੂੰ ਟੱਕਰ ਮਾਰ ਦਿੱਤੀ । ਹਾਦਸੇ ਵਿੱਚ ਮਾਨਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ।

ਪੁਲਸ ਨੇ ਕੇਸ ਦਰਜ ਕਰਕੇ ਚਾਲਕ ਦੀ ਭਾਲ ਕਰ ਦਿੱਤੀ ਹੈ ਸ਼਼ੁਰੂ

ਕਪਤਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੈਂਟਰ ਦਾ ਨੰਬਰ ਨੋਟ ਕਰ ਲਿਆ ਅਤੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀ ਮਾਨਸੀ ਨੂੰ ਤੁਰੰਤ ਸਿਵਲ ਹਸਪਤਾਲ ਸੋਨੀਪਤ ਪਹੁੰਚਾਇਆ ਗਿਆ, ਪਰ ਡਾਕਟਰ ਨੇ ਜਾਂਚ ਤੋਂ ਬਾਅਦ ਭਤੀਜੀ ਨੂੰ ਮ੍ਰਿਤਕ ਐਲਾਨ ਦਿੱਤਾ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ । ਪੁਲਸ ਨੇ ਕੈਂਟਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਪੁਲਸ ਨੇ ਕੈਂਟਰ ਚਾਲਕ (Canter driver) ਖਿ਼ਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਲੜਕੀ ਨੂੰ ਭਜਾ ਕੇ ਲਿਜਾਉਣ ਵਾਲੇ ਨੂੰ ਅਦਾਲਤ ਨੇ ਭੇਜਿਆ ਜੁਡੀਸ਼ੀਅਲ ਹਿਰਾਸਤ ਵਿਚ

0
Arrest

ਅੰਮ੍ਰਿਤਸਰ, 21 ਮਈ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਚ ਇਕ ਵਿਅਕਤੀ ਨੂੰ ਲੜਕੀ ਨੂੰ ਭਜਾ ਕੇ ਲਿਜਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਜੁਡੀਸ਼ੀਅਲ ਹਿਰਾਸਤ (Judicial custody) ਵਿਚ ਭੇਜ ਦਿੱਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ (Civil Line Police Station) ਦੀ ਪੁਲਸ ਵੱਲੋਂ ਇੱਕ ਨੌਜਵਾਨ ਨੂੰ ਲੜਕੀ ਨੂੰ ਭਜਾ ਕੇ ਲਿਜਾਣ ਅਤੇ ਜਬਰ ਜਨਾਹ (Rape) ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਪੁਲਿਸ ਮੁਤਾਬਕ ਮੁਲਜ਼ਮ ਨੂੰ ਪਹਿਲਾਂ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਸੀ ਅਤੇ ਹੁਣ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ।

ਕੀ ਦੱਸਿਆ ਥਾਣਾ ਸਿਵਲ ਲਾਈਨ ਦੇ ਪੁਲਸ ਅਧਿਕਾਰੀ ਨੇ

ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਹਿਚਾਣ ਗੁਰਵਿੰਦਰ ਸਿੰਘ ਉਰਫ਼ ਗੁਰੀ ਚਾਹਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਮੁਲਜ਼ਮ ਖ਼ਿਲਾਫ਼ ਇੱਕ ਲੜਕੀ ਨੂੰ ਭਜਾ ਕੇ ਲਿਜਾਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ, ਪਰ ਜਾਂਚ ਦੌਰਾਨ ਇਸ ਵਿੱਚ ਧਾਰਾ 376 ਆਈ. ਪੀ. ਸੀ. ਤਹਿਤ ਜਬਰ ਜਨਾਹ ਦੀ ਧਾਰਾ ਵੀ ਸ਼ਾਮਲ ਕੀਤੀ ਗਈ ।

ਪੁਲਸ ਜਾਂਚ ਤੋਂ ਬਾਅਦ ਅਗਵਾ ਦੇ ਨਾਲ-ਨਾਲ ਜਬਰ ਜਨਾਹ ਦੀ ਧਾਰਾ ਵੀ ਗਈ ਜੋੜੀ

ਪੁਲਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਸੀ ਤਾਂ ਜੋ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਸਕੇ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਮੁਲਜ਼ਮ ਲੜਕੀ ਨੂੰ ਕਿੱਥੇ ਲੈ ਕੇ ਗਿਆ ਸੀ ਅਤੇ ਇਸ ਪੂਰੇ ਮਾਮਲੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੋ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇਹ ਘਟਨਾ 29 ਤਾਰੀਖ ਨਾਲ ਸੰਬੰਧਿਤ ਹੈ ਅਤੇ ਮਾਮਲੇ ਦੀ ਤਫਤੀਸ਼ ਲਗਾਤਾਰ ਜਾਰੀ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਕਈ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰਾ ਸੱਚ ਸਾਹਮਣੇ ਲਿਆਇਆ ਜਾ ਸਕੇ ।

ਮੁਲਜਮ ਵਿਰੁੱਧ ਸਿ਼ਕਾਇਤ ਮੁਤਾਬਕ ਕੀਤੀ ਗਈ ਹੈ ਕਾਰਵਾਈ

ਪੁਲਸ ਮੁਤਾਬਕ ਮੁਲਜ਼ਮ ਨੌਜਵਾਨ ਅਤੇ ਉਸਦਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ । ਇਸਦੇ ਨਾਲ ਹੀ ਉਹ ਮੋਹਾਲੀ ਵਿੱਚ ਇੱਕ ਆਈਟੀ ਕੰਪਨੀ ਵੀ ਚਲਾਉਂਦਾ ਸੀ । ਪੁਲਸ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਕੋਲ ਸਿਰਫ਼ ਇੱਕ ਲੜਕੀ ਵੱਲੋਂ ਕੀਤੀ ਗਈ ਸਿ਼ਕਾਇਤ ਦੇ ਆਧਾਰ ‘ਤੇ ਹੀ ਕਾਰਵਾਈ ਕੀਤੀ ਗਈ ਹੈ, ਪਰ ਜਾਂਚ ਦੌਰਾਨ ਜੇਕਰ ਹੋਰ ਕੋਈ ਤੱਥ ਜਾਂ ਸਿ਼ਕਾਇਤ ਸਾਹਮਣੇ ਆਉਂਦੀ ਹੈ ਤਾਂ ਉਸ ਅਨੁਸਾਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗੁਰਦਾਸਪੁਰ ਇਲਾਕੇ ਤੋਂ ਕਾਬੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ।

ਪੀ. ਯੂ. ਦੇ ਹੋਸਟਲ ਵਿਚੋਂ ਸ਼ੱਕੀ ਹਾਲਾਤਾਂ ਵਿਚ ਮਿਲੀ ਵਿਦਿਆਰਥੀ ਦੀ ਲਾਸ਼

0
Death

ਪਟਿਆਲਾ, 21 ਮਈ 2026 : ਪਟਿਆਲਾ ਵਿਖੇ ਬਣੀ ਪੰਜਾਬੀ ਯੂਨੀਵਰਸਿਟੀ (Punjabi University) ਵਿਖੇ ਹਸਟਲ ਦੇ ਇਕ ਕਮਰੇ ਵਿਚੋਂ ਇਕ ਵਿਦਿਆਰਥੀ ਦੀ ਲਾਸ਼ (Corpse) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਦਿਆਰਥੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦੁਖਦਾਈ ਖ਼ਬਰ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਇੱਥੋਂ ਦੇ ਇੱਕ ਹੋਸਟਲ ਦੇ ਕਮਰੇ ਵਿੱਚੋਂ ਬੀ.ਟੈੱਕ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਹੈ । ਮ੍ਰਿਤਕ ਵਿਦਿਆਰਥੀ ਦੀ ਪਛਾਣ ਵਰੁਣਪ੍ਰੀਤ ਸਿੰਘ (Varunpreet Singh) ਵਜੋਂ ਹੋਈ ਹੈ, ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਿੰਗ ਕੰਗ ਦਾ ਰਹਿਣ ਵਾਲਾ ਸੀ । ਇਸ ਘਟਨਾ ਤੋਂ ਬਾਅਦ ਪੂਰੇ ਯੂਨੀਵਰਸਿਟੀ ਕੈਂਪਸ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਵਰੁਣਪ੍ਰੀਤ ਸਿੰਘ ਕਰ ਰਿਹਾ ਸੀ ਯੂਨੀਵਰਸਿਟੀ ਤੋਂ ਬੀ. ਟੈਕ ਦੀ ਪੜ੍ਹਾਈ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਰੁਣਪ੍ਰੀਤ ਸਿੰਘ ਯੂਨੀਵਰਸਿਟੀ ਵਿੱਚ ਬੀ.ਟੈੱਕ ਦੀ ਪੜ੍ਹਾਈ ਕਰ ਰਿਹਾ ਸੀ। ਉਸ ਨੇ ਪਹਿਲਾਂ ਯੂਨੀਵਰਸਿਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਵਿੱਚ ਕਮਰੇ ਲਈ ਦਰਖਾਸਤ ਦਿੱਤੀ ਸੀ ਪਰ ਬਾਅਦ ਵਿੱਚ ਉਹ ਕੈਂਪਸ ਤੋਂ ਬਾਹਰ ਇੱਕ ਪੇਇੰਗ ਗੈਸਟ (ਪੀ.ਜੀ.) ਵਿੱਚ ਰਹਿਣ ਲੱਗ ਪਿਆ ਸੀ । ਬੁੱਧਵਾਰ ਦੀ ਰਾਤ ਨੂੰ ਇਹ ਭਾਣਾ ਉਸ ਵੇਲੇ ਉਜਾਗਰ ਹੋਇਆ ਜਦੋਂ ਹੋਸਟਲ ਵਿੱਚ ਰਹਿਣ ਵਾਲਾ ਇੱਕ ਹੋਰ ਵਿਦਿਆਰਥੀ ਇੱਕ ਬੰਦ ਪਏ ਕਮਰੇ ਵਿੱਚੋਂ ਆਪਣਾ ਸਾਮਾਨ ਚੁੱਕਣ ਲਈ ਉੱਥੇ ਗਿਆ । ਕਮਰੇ ਦੇ ਅੰਦਰ ਵਰੁਣਪ੍ਰੀਤ ਬੇਸੁੱਧ ਹਾਲਤ ਵਿੱਚ ਪਿਆ ਹੋਇਆ ਸੀ ।

ਡਾਕਟਰਾਂ ਦੀ ਟੀਮ ਨੇ ਚੈਕਅਪ ਤੋਂ ਬਾਅਦ ਦਿੱਤਾ ਮ੍ਰਿਤਕ ਐਲਾਨ

ਸਥਿਤੀ ਨੂੰ ਦੇਖਦਿਆਂ ਉਕਤ ਵਿਦਿਆਰਥੀ ਨੇ ਤੁਰੰਤ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਨੂੰ ਸੂਚਨਾ ਦਿੱਤੀ । ਜਦੋਂ ਵਰੁਣ ਨੇ ਕੋਈ ਹਰਕਤ ਨਹੀਂ ਕੀਤੀ ਤਾਂ ਕੈਂਪਸ ਸਥਿਤ ਡਿਸਪੈਂਸਰੀ ਦੀ ਮੈਡੀਕਲ ਟੀਮ ਨੂੰ ਤੁਰੰਤ ਮੌਕੇ ’ਤੇ ਸੱਦਿਆ ਗਿਆ। ਡਾਕਟਰਾਂ ਦੀ ਟੀਮ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਯੂਨੀਵਰਸਿਟੀ ਪ੍ਰਸ਼ਾਸਨ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਇਸ ਦੀ ਜਾਣਕਾਰੀ ਥਾਣਾ ਅਰਬਨ ਅਸਟੇਟ ਪੁਲਿਸ ਅਤੇ ਮ੍ਰਿਤਕ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ।

ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ

ਹੋਸਟਲ ਪ੍ਰੋਵੋਸਟ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ । ਪੁਲਸ ਮੁਤਾਬਕ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ । ਪਰਿਵਾਰ ਦੇ ਪਹੁੰਚਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਲਖਨਊ `ਚ ਬੰਗਲਾਦੇਸ਼ੀ ਨਾਗਰਿਕ ਜਾਅਲੀ ਆਧਾਰ ਕਾਰਡ ਸਣੇ ਗ੍ਰਿਫ਼ਤਾਰ

0
Bangladeshi

ਲਖਨਊ, 21 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਲਖਨਊ ਵਿਖੇ ਬੀਤ ਦਿਨੀਂ ਪੁਲਸ ਵਲੋਂ ਗੈਰ-ਕਾਨੂੰਨੀ (Illegal) ਤੌਰ ‘ਤੇ ਰਹਿ ਰਹੇ ਇਕ ਬੰਗਲਾਦੋਸ਼ੀ ਨੂੰ ਗ੍ਰਿ਼ਫ਼ਤਾਰ (Arrested) ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬੀ. ਕੇ. ਟੀ. ਖੇਤਰ ਵਿਚ ਪੁਲਸ ਨੇ ਗ਼ੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਇਕ ਬੰਗਲਾਦੇਸ਼ੀ ਨਾਗਰਿਕ (Bangladeshi citizen) ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਿਛਲੇ ਕਰੀਬ 10 ਸਾਲਾਂ ਤੋਂ ਭਾਰਤ ਵਿਚ ਰਹਿ ਰਿਹਾ ਸੀ ਅਤੇ ਕਥਿਤ ਤੌਰ ‘ਤੇ ਗ਼ੈਰ-ਕਾਨੂੰਨੀ ਕਲੀਨਿਕ ਵੀ ਚਲਾ ਰਿਹਾ ਸੀ ।

ਕੌਣ ਹੈ ਇਹ ਬੰਗਲਾਦੇਸ਼ੀ ਨਾਗਰਿਕ

ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅਰੂਪ ਬਖ਼ਸ਼ੀ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਬੰਗਲਾਦੇਸ਼ ਦੇ ਨਰੈਲ ਜਿ਼ਲੇ ਦੇ ਦੇਵਭੋਗ ਖੇਤਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਜਾਅਲੀ ਭਾਰਤੀ ਦਸਤਾਵੇਜ਼, ਜਿਨ੍ਹਾਂ ਵਿਚ ਆਧਾਰ ਕਾਰਡ ਵੀ ਸ਼ਾਮਲ ਹੈ, ਤਿਆਰ ਕਰਵਾ ਰੱਖੇ ਸਨ ।

ਕੀ ਕੀ ਬਰਾਮਦ ਕੀਤਾ ਗਿਆ ਹੈ ਵਿਅਕਤੀ ਕੋਲੋਂ

ਪੁਲਸ ਨੇ ਉਸ ਕੋਲੋਂ ਇਕ ਆਧਾਰ ਕਾਰਡ ਅਤੇ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ । ਪੁਲਸ ਹੁਣ ਇਹ ਜਾਅਲੀ ਦਸਤਾਵੇਜ਼ ਬਣਵਾਉਣ ਵਿਚ ਉਸਦੀ ਕਿਹੜੇ ਲੋਕਾਂ ਨੇ ਮਦਦ ਕੀਤੀ ਅਤੇ ਕੀ ਉਸਦਾ ਕੋਈ ਨੈੱਟਵਰਕ ਇਸ ਖੇਤਰ ਵਿਚ ਸਰਗਰਮ ਹੈ ਜਾਂ ਨਹੀਂ ਦੀ ਵੀ ਜਾਂਚ ਕਰ ਰਹੀ ਹੈ ।

ਨਸ਼ਾ ਛੁਡਾਊ ਕੇਂਦਰ ਵਿਚੋਂ ਵੱਡੀ ਗਿਣਤੀ ਵਿਚ ਮਰੀਜ਼ ਭੱਜੇ

0
drug rehabilitation center

ਮੋਗਾ, 21 ਮਈ 2026 : ਪੰਜਾਬ ਦੇ ਜਿਲਾ ਮੋਗਾ (Moga) ਦੇ ਪਿੰਡ ਜਨੇਰ ਵਿਚ ਬਣੇ ਸਰਕਾਰੀ ਨਸ਼ਾ ਛੁਡਾਊ ਕੇਂਦਰ (Government De-Addiction Center) ਵਿਚੋਂ ਵੱਡੀ ਗਿਣਤੀ ਵਿਚ ਮਰੀਜਾਂ ਦੇ ਭੱਜ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਜਨੇਰ (Village Janer) ‘ਚ ਇੱਕ ਸਰਕਾਰੀ ਨਸ਼ਾ ਛੁਡਾਊ ਕੇਂਦਰ ‘ਚੋਂ ਲਗਭੱਗ 30 ਮਰੀਜ਼ਾਂ ਦੇ ਭੱਜਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਨੇ ਨਸ਼ਾ ਛੁਡਾਊ ਕੇਂਦਰ ‘ਚ ਹਫੜਾ-ਦਫੜੀ ਮਚਾ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ, ਮਰੀਜ਼ਾਂ ਨੇ ਕੇਂਦਰ ਦੇ ਸਟਾਫ ਅਤੇ ਸੁਰੱਖਿਆ ਗਾਰਡਾਂ ਨੂੰ ਧੱਕਾ ਦਿੱਤਾ ਅਤੇ ਭੱਜ ਗਏ। ਇਹ ਸਾਰੀ ਘਟਨਾ ਕੇਂਦਰ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ‘ਚ ਕੈਦ ਹੋ ਗਈ ।

ਮਰੀਜਾਂ ਤੇ ਸਟਾਫ ਵਿਚ ਹੋਈ ਬਹਿਸ ਤੋਂ ਬਾਅਦ ਹੋਇਆ ਘਟਨਾਕ੍ਰਮ ਸ਼ੁਰੂ

ਦੱਸਿਆ ਜਾ ਰਿਹਾ ਹੈ ਕਿ ਕੋਟ ਈਸੇ ਖਾਂ ਪੁਲਿਸ ਸਟੇਸ਼ਨ (Kot Ise Khan Police Station) ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਇਸ ਸਰਕਾਰੀ ਨਸ਼ਾ ਛੁਡਾਊ ਕੇਂਦਰ ‘ਚ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਇਲਾਜ ਅਧੀਨ ਮਰੀਜ਼ਾਂ ਅਤੇ ਸਟਾਫ ਵਿਚਕਾਰ ਬਹਿਸ ਹੋ ਗਈ । ਇਸ ਦੌਰਾਨ ਸਥਿਤੀ ਵਿਗੜ ਗਈ ਅਤੇ ਕੁਝ ਮਰੀਜ਼ ਹਿੰਸਕ ਹੋ ਗਏ। ਨੌਜਵਾਨਾਂ ਨੇ ਪਹਿਲਾਂ ਸੁਰੱਖਿਆ ਕਰਮਚਾਰੀਆਂ ਨੂੰ ਪਿੱਛੇ ਧੱਕ ਦਿੱਤਾ ਅਤੇ ਫਿਰ ਮੁੱਖ ਗੇਟ ਦਾ ਤਾਲਾ ਤੋੜ ਕੇ ਫਰਾਰ ਹੋ ਗਏ ।

ਕੀ ਦੱਸਿਆ ਸੁਰੱਖਿਆ ਗਾਰਡਾਂ ਨੇ

ਸੁਰੱਖਿਆ ਗਾਰਡਾਂ ਨੇ ਦੱਸਿਆ ਕਿ ਨੌਜਵਾਨਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ । ਜਦੋਂ ਕਿ ਕੁਝ ਮਰੀਜ਼ਾਂ ਨੂੰ ਮੌਕੇ ‘ਤੇ ਫੜ ਲਿਆ ਗਿਆ, ਪਰ ਵੱਡੀ ਗਿਣਤੀ ‘ਚ ਭੱਜਣ ‘ਚ ਕਾਮਯਾਬ ਹੋ ਗਏ । ਕੋਟ ਈਸੇ ਖਾਂ ਪੁਲਸ ਸਟੇਸ਼ਨ ਦੇ ਪੁਲਿਸ ਅਤੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ।

ਫੁਟੇਜ ਕਬਜੇ ਵਿਚ ਸ਼ੁਰੂ ਕਰ ਦਿੱਤੀ ਗਈ ਹੈ ਫੜੋ-ਫੜੀ

ਪੁਲਸ ਨੇ ਕੇਂਦਰ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਜ਼ਬਤ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਫਰਾਰ ਨੌਜਵਾਨਾਂ ਦੀ ਭਾਲ ਲਈ ਆਲੇ-ਦੁਆਲੇ ਦੇ ਇਲਾਕਿਆਂ ਅਤੇ ਉਨ੍ਹਾਂ ਦੇ ਸੰਭਾਵੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਪੁਲਸ ਨੇ ਨਸ਼ਾ ਛੁਡਾਊ ਕੇਂਦਰ ਦੇ ਸਟਾਫ ਦੇ ਬਿਆਨ ਦਰਜ ਕੀਤੇ ਹਨ ਅਤੇ ਮਾਮਲੇ ;ਚ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਓ. ਪੀ. ਰਾਣਾ ਦੀ ਅਗੇਤੀ ਜ਼ਮਾਨਤ ਸਬੰਧੀ ਫ਼ੈਸਲਾ ਅਦਾਲਤ ਨੇ ਸੁਰੱਖਿਅਤ ਰੱਖਿਆ

0
O. P. Rana

ਚੰਡੀਗੜ੍ਹ, 21 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ (C. B. I. Court) ਵਲੋਂ ਓ. ਪੀ. ਰਾਣਾ ਦੀ ਅਗੇਤੀ ਜ਼ਮਾਨਤ ਸਬੰਧੀ ਫ਼ੈਸਲਾ ਸੁਰੱਖਿਅਤ (Decision safe) ਕੀਤਾ ਗਿਆ ਹੈ ।

ਕੀ ਹੋਇਆ ਸੁਣਵਾਈ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਸੀ. ਬੀ. ਆਈ. ਵਿਸ਼ੇਸ਼ ਅਦਾਲਤ ਨੇ ਪੰਜਾਬ ਵਿਜੀਲੈਂਸ ਵਿਭਾਗ ਦੇ ਡੀ. ਜੀ. ਪੀ. ਦੇ ਰੀਡਰ ਓ. ਪੀ. ਰਾਣਾ ਦੀ ਅਗਾਂਊਂ ਜ਼ਮਾਨਤ (Advance bail) ਅਰਜ਼ੀ ‘ਤੇ ਸੁਣਵਾਈ ਪੂਰੀ ਕਰਦਿਆਂ ਫੈਸਲਾ ਸੁਰੱਖਿਅਤ ਰੱਖ ਲਿਆ ਹੈ । ਅਦਾਲਤ ਵਿੱਚ ਸੀ. ਬੀ. ਆਈ. ਦੇ ਵਕੀਲ ਅਤੇ ਓ. ਪੀ. ਰਾਣਾ ਦੇ ਵਕੀਲ ਹਰਸ਼ ਮੋਹਨ ਸਿੰਘ ਵਿਚਕਾਰ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣ ਕੇ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖਿਆ ।

ਕੀ ਦਾਅਵਾ ਕੀਤਾ ਰਾਣਾ ਦੇ ਵਕੀਲ ਨੇ

ਓ. ਪੀ. ਰਾਣਾ (O. P. Rana) ਦੇ ਵਕੀਲ ਹਰਸ਼ ਮੋਹਨ ਸਿੰਘ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਸਮੇਂ ਦੀ ਗੜਬੜੀ ਸੀ. ਬੀ. ਆਈ. ਵੱਲੋਂ ਦਰਜ ਐਫ. ਆਈ. ਆਰ., ਸਿ਼ਕਾਇਤ ਅਤੇ ਛਾਪੇਮਾਰੀ ਦੀ ਪੂਰੀ ਟਾਈਮਲਾਈਨ ਵਿੱਚ ਵੱਡਾ ਝੋਲ ਹੈ ਅਤੇ ਇਸ ਦਾ ਕੋਈ ਸਪੱਸ਼ਟ ਵੇਰਵਾ ਨਹੀਂ ਦਿੱਤਾ ਗਿਆ ।

ਕੀ ਦਾਅਵਾ ਕੀਤਾ ਜਾ ਰਿਹਾ ਸੀ. ਬੀ. ਆਈ. ਵਲੋਂ

ਸੀ. ਬੀ. ਆਈ. (C. B. I.) ਦਾ ਦਾਅਵਾ ਹੈ ਕਿ ਰੇਡ ਦੌਰਾਨ ਓ. ਪੀ. ਰਾਣਾ ਮੌਕੇ ‘ਤੇ ਮੌਜੂਦ ਸਨ ਅਤੇ ਉੱਥੋਂ ਫ਼ਰਾਰ ਹੋ ਗਏ। ਜਦਕਿ, ਬਚਾਅ ਪੱਖ ਅਨੁਸਾਰ ਰਾਣਾ ਉਸ ਸਮੇਂ ਕਿਸੇ ਹੋਰ ਜਗ੍ਹਾ ‘ਤੇ ਖਰੀਦਦਾਰੀ (ਸ਼ਾਪਿੰਗ) ਕਰ ਰਹੇ ਸਨ, ਜਿਸ ਦੇ ਪੁਖ਼ਤਾ ਸਬੂਤ ਵੀ ਅਦਾਲਤ ਨੂੰ ਸੌਂਪੇ ਗਏ ਹਨ । ਇਹ ਪੂਰੀ ਕਾਰਵਾਈ ਪੰਜਾਬ ਦੇ ਇੱਕ ਟੈਕਸ ਅਧਿਕਾਰੀ ਦੀ ਸਿ਼ਕਾਇਤ ‘ਤੇ ਅਮਲ ਵਿੱਚ ਲਿਆਂਦੀ ਗਈ ਹੈ ।

ਸਿ਼ਕਾਇਤਕਰਤਾ ਅਨੁਸਾਰ ਉਸ ਵਿਰੁੱਧ ਵਿਜੀਲੈਂਸ ਵਿਭਾਗ (Vigilance Department) ਵਿੱਚ ਚੱਲ ਰਹੀ ਇੱਕ ਜਾਂਚ ਨੂੰ ਰਫ਼ਾ-ਦਫ਼ਾ ਕਰਨ ਬਦਲੇ ਮੁਲਜ਼ਮਾਂ ਨੇ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ । ਬਾਅਦ ਵਿੱਚ ਇਹ ਸੌਦਾ 13 ਲੱਖ ਰੁਪਏ ਨਕਦ ਅਤੇ ਇੱਕ ਮਹਿੰਗੇ `ਸੈਮਸੰਗ ਗਲੈਕਸੀ ਜ਼ੈੱਡ ਫੋਲਡ-7` ਮੋਬਾਈਲ ਫ਼ੋਨ ਦੇ ਰੂਪ ਵਿੱਚ ਤੈਅ ਹੋਇਆ ।

ਕੀ ਸੀ ਪੂਰਾ ਮਾਮਲਾ

ਸੀ. ਬੀ. ਆਈ. ਨੇ ਜਾਲ ਵਿਛਾ ਕੇ ਮੁਲਜ਼ਮ ਅੰਕਿਤ ਵਧਵਾ ਨੂੰ 13 ਲੱਖ ਰੁਪਏ ਦੀ ਨਕਦੀ ਅਤੇ ਮੋਬਾਈਲ ਫ਼ੋਨ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ । ਇਸ ਤੋਂ ਬਾਅਦ ਹੋਈ ਜਾਂਚ ਅਤੇ ਛਾਪੇਮਾਰੀ ਦੌਰਾਨ ਮੁਲਜ਼ਮਾਂ ਦੇ ਟਿਕਾਣਿਆਂ ਤੋਂ 9 ਲੱਖ ਰੁਪਏ ਦੀ ਹੋਰ ਨਕਦੀ ਬਰਾਮਦ ਹੋਈ । ਕਈ ਹੋਰ ਅਹਿਮ ਅਤੇ ਇਤਰਾਜ਼ਯੋਗ ਦਸਤਾਵੇਜ਼ ਵੀ ਜ਼ਬਤ ਕੀਤੇ ਗਏ । ਇਸ ਮਾਮਲੇ ਵਿੱਚ ਡੀ. ਜੀ. ਪੀ. ਵਿਜੀਲੈਂਸ ਦੇ ਰੀਡਰ ਓ. ਪੀ. ਰਾਣਾ ਦੀ ਮੁੱਖ ਅਤੇ ਸਰਗਰਮ ਭੂਮਿਕਾ ਸਾਹਮਣੇ ਆਈ ਹੈ । ਸੀ. ਬੀ. ਆਈ. ਵੱਲੋਂ ਰਾਣਾ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਹ ਫਿਲਹਾਲ ਫ਼ਰਾਰ ਚੱਲ ਰਹੇ ਹਨ ਅਤੇ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਦੀ ਸ਼ਰਨ ਵਿੱਚ ਹਨ ।