Home Blog Page 268

ਡੋਡਾ `ਚ ਅੱਤਵਾਦੀ ਟਿਕਾਣੇ ਤੋਂ ਹੋਇਆ ਗੋਲਾ-ਬਾਰੂਦ ਬਰਾਮਦ

0
Ammunition recovered

ਜੰਮੂ, 8 ਦਸੰਬਰ 2025 : ਜੰਮੂ-ਕਸ਼ਮੀਰ ਦੇ ਡੋਡਾ (Doda Jammu and Kashmir) ਜਿ਼ਲੇ ਦੇ ਇਕ ਸੰਘਣੇ ਜੰਗਲ `ਚ ਐਤਵਾਰ ਇਕ ਅੱਤਵਾਦੀ ਟਿਕਾਣੇ (Terrorist hideouts) ਦਾ ਪਤਾ ਲੱਗਾ । ਉੱਥੋਂ  ਇਕ ਰਾਈਫਲ ਤੇ ਗੋਲਾ-ਬਾਰੂਦ (Rifle and ammunition) ਬਰਾਮਦ ਹੋਇਆ ।

ਕੋਈ ਵੀ ਗ੍ਰਿਫ਼ਤਾਰੀ ਨਹੀਂ ਹੈ ਹੋਈ : ਅਧਿਕਾਰੀ

ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (Special Operations Group) (ਐੱਸ. ਓ. ਜੀ.) ਤੇ ਸੀ. ਆਰ. ਪੀ. ਐੱਫ. ਨੇ ਥਾਥਰੀ ਦੇ ਭੱਲਾਰਾ ਜੰਗਲ ਖੇਤਰ `ਚ ਇਕ ਸਾਂਝਾ ਆਪ੍ਰੇਸ਼ਨ ਚਲਾਇਆ । ਆਪਰੇਸ਼ਨ ਦੌਰਾਨ ਜੰਗਲ `ਚ ਇਕ ਟਿਕਾਣੇ ਤੋਂ ਇਕ ਰਾਈਫਲ, 2 ਮੈਗਜ਼ੀਨ ਤੇ 20 ਕਾਰਤੂਸ ਬਰਾਮਦ ਕੀਤੇ ਗਏ। ਐਤਵਾਰ ਰਾਤ ਤਕ ਕਾਰਵਾਈ ਜਾਰੀ ਸੀ। ਅਧਿਕਾਰੀਆਂ ਨੇ ਕਿਹਾ ਕਿ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ।

Read More : ਸਾਬਕਾ ਸਰਕਾਰੀ ਡਾਕਟਰ ਦੇ ਲਾਕਰ ਵਿਚੋਂ ਮਿਲੀ ਏ. ਕੇ. 47 ਰਾਈਫਲ

ਆਈ. ਏ. ਐਸ. ਮਹਿਲਾ ਅਧਿਕਾਰੀ ਦੀ ਪੀ. ਏ. ਦੇ ਘਰਵਾਲੇ ਨੇ ਕੀਤੀ ਖੁਦਕੁਸ਼ੀ

0
suicide

ਚੰਡੀਗੜ੍ਹ , 8 ਦਸੰਬਰ 2025 : ਹਰਿਆਣਾ ਵਿਚ ਇੱਕ ਮਹਿਲਾ (ਆਈ. ਏ. ਐਸ.) ਅਧਿਕਾਰੀ ਦੀ ਪੀ. ਏ. ਦੇ ਪਤੀ ਵਲੋਂ ਚੰਡੀਗੜ੍ਹ ਦੇ ਸੈਕਟਰ-39 ਦੇ ਇੱਕ ਪਾਰਕ ਵਿਚ ਆਤਮ-ਹੱਤਿਆ (Suicide) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਮ੍ਰਿਤਕ

ਖੁਦਕੁਸ਼ੀ ਕਰਨ ਵਾਲੇ ਮ੍ਰਿਤਕ ਦੀ ਪਛਾਣ 50 ਸਾਲਾ ਨਵੀਨ ਵਜੋਂ ਹੋਈ ਹੈ । ਉਨ੍ਹਾਂ ਨੇ ਆਪਣੇ ਘਰ ਦੇ ਸਾਹਮਣੇ ਪਾਰਕ ਵਿਚ ਇੱਕ ਦਰੱਖਤ ਨਾਲ ਰੱਸੀ ਨਾਲ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ । ਪਾਰਕ ‘ਚ ਘੁੰਮ ਰਹੇ ਲੋਕਾਂ ਨੇ ਲਾਸ਼ ਨੂੰ ਰੱਸੀ ਨਾਲ ਲਟਕਦੇ (Hanging by a rope) ਦੇਖਿਆ ਤਾਂ ਪੁਲਸ ਨੂੰ ਦੱਸਿਆ, ਜਿਸ ਤੇ ਪੁਲਸ ਅਤੇ ਐਫ. ਐਸ. ਐਲ. ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਅਤੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਹਸਪਤਾਲ ਭੇਜ ਦਿੱਤਾ ।

ਪੁਲਸ ਜਾਂਚ ਵਿਚ ਕੀ ਕੀ ਆਇਆ ਸਾਹਮਣੇ

ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਵੀਨ (Naveen) ਨੌਕਰੀ ਨਹੀਂ ਕਰਦਾ ਸੀ ਅਤੇ ਘਰ ਵਿਚ ਹੀ ਰਹਿੰਦਾ ਸੀ । ਉਹ ਸ਼ਰਾਬ ਦਾ ਆਦੀ ਸੀ, ਜਿਸ ਕਾਰਨ ਅਕਸਰ ਪਤੀ-ਪਤਨੀ ਵਿਚਾਲੇ ਬਹਿਸ ਹੁੰਦੀ ਰਹਿੰਦੀ ਸੀ । ਸ਼ਨੀਵਾਰ ਰਾਤ ਨੂੰ ਇਸੇ ਮੁੱਦੇ ‘ਤੇ ਦੋਵਾਂ ਵਿਚਾਲੇ ਮਾਮੂਲੀ ਬਹਿਸ ਹੋ ਗਈ, ਜਿਸ ਤੋਂ ਬਾਅਦ ਨਵੀਨ ਘਰੋਂ ਚਲਾ ਗਿਆ।

ਨਵੀਨ ਪਹਿਲਾਂ ਦਰੱਖਤ ਤੇ ਚੜ੍ਹਿਆ ਅਤੇ ਟਾਹਣੀ ਨਾਲ ਰੱਸੀ ਬੰਨ੍ਹ ਫਿਰ ਮਾਰ ਦਿੱਤੀ ਛਾਲ

ਪੁਲਸ ਨੇ ਦੱਸਿਆ ਕਿ ਨਵੀਨ ਪਹਿਲਾਂ ਇੱਕ ਦਰੱਖਤ ‘ਤੇ ਚੜ੍ਹਿਆ, ਇੱਕ ਟਾਹਣੀ ਨਾਲ ਰੱਸੀ ਬੰਨ੍ਹੀ ਅਤੇ ਫਿਰ ਛਾਲ ਮਾਰ ਦਿੱਤੀ । ਉਸਦੇ ਭਾਰ ਕਾਰਨ ਟਾਹਣੀ ਮੁੜ ਗਈ, ਜਿਸ ਕਾਰਨ ਉਸਦੇ ਪੈਰ ਜ਼ਮੀਨ ਨੂੰ ਛੂਹ ਗਏ । ਇਹ ਸ਼ੁਰੂ ਵਿਚ ਸ਼ੱਕੀ ਜਾਪਦਾ ਸੀ ਪਰ ਫੋਰੈਂਸਿਕ ਜਾਂਚ (Forensic investigation) ਵਿਚ ਖੁਦਕੁਸ਼ੀ ਦਾ ਪਤਾ ਲੱਗਿਆ । ਪੁਲਸ ਵਲੋਂ ਜਾਂਚ (Police investigation) ਕੀਤੀ ਜਾ ਰਹੀ ਹੈ ਕਿ ਨਵੀਨ ਨੂੰ ਰੱਸੀ ਕਿੱਥੋਂ ਮਿਲੀ ਅਤੇ ਕੀ ਉਸ ਸਮੇਂ ਕਿਸੇ ਨੇ ਉਸਨੂੰ ਦੇਖਿਆ ਸੀ । ਇਸ ਮਕਸਦ ਲਈ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਆਤਮ-ਹੱਤਿਆ ਲਈ ਮਜ਼ਬੂਰ ਕਰਨ ਤੇ ਇਕ ਵਿਰੁੱਧ ਕੇਸ ਦਰਜ

ਸਿੱਧੇ ਬਿਆਨ ਨੂੰ ਕੀਤਾ ਗਿਆ ਤੋੜ ਮਰੋੜ ਕੇ ਪੇਸ਼ : ਡਾ. ਨਵਜੋਤ ਕੌਰ ਸਿੱਧੂ

0
Dr. Navjot Kaur Sidhu

ਪਟਿਆਲਾ, 8 ਦਸੰਬਰ 2025 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਖਿਆ ਹੈ ਕਿ ਉਨ੍ਹਾਂ ਵਲੋਂ ਜੋ ਮੁੱਖ ਮੰਤਰੀ ਦੇ ਅਹੁਦੇ (Chief Minister’s post) ਸੰਬੰਧੀ “500 ਕਰੋੜ ਰੁਪਏ ਦੇ ਸੂਟਕੇਸ” ਬਾਰੇ ਆਖਿਆ ਗਿਆ ਸੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਤੋਂ ਕਦੇ ਕੁਝ ਨਹੀਂ ਮੰਗਿਆ ।

ਮੇਰੇ ਬਿਆਨ ਨੂੰ ਧਿਆਨ ਨਾਲ ਸੁਣਿਆਂ ਜਾਣਾ ਚਾਹੀਦਾ ਹੈ

ਡਾ. ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਹੈਰਾਨੀ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਸਿੱਧੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਬਣ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮੁੱਖ ਮੰਤਰੀ ਦੇ ਅਹੁਦੇ ਦੇ ਬਦਲੇ ਦੇਣ ਲਈ ਪੈਸੇ ਨਹੀਂ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਧਿਆਨ ਨਾਲ ਸੁਣਿਆ (Listened to the statement carefully) ਜਾਣਾ ਚਾਹੀਦਾ ਹੈ ।

ਜੇਕਰ ਕੋਈ ਪਾਰਟੀ ਉਨ੍ਹਾਂ ਨੂੰ ਪੰਜਾਬ ਵਿੱਚ ਸੁਧਾਰ ਕਰਨ ਦਾ ਅਧਿਕਾਰ ਦਿੰਦੀ ਹੈ ਤਾਂ ਉਹ ਇਸਨੂੰ ਸੁਨਹਿਰੀ ਰਾਜ ਬਣਾ ਸਕਦੇ ਹਨ

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਪਾਰਟੀ ਉਨ੍ਹਾਂ ਨੂੰ ਪੰਜਾਬ ਵਿੱਚ ਸੁਧਾਰ (Reforms in Punjab) ਕਰਨ ਦਾ ਅਧਿਕਾਰ ਦਿੰਦੀ ਹੈ ਤਾਂ ਉਹ ਇਸਨੂੰ ਸੁਨਹਿਰੀ ਰਾਜ ਬਣਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਲਈ ਪੈਸੇ ਨਹੀਂ ਹਨ ਪਰ ਉਹ ਨਤੀਜੇ ਦੇ ਸਕਦੇ ਹਨ । ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਿਸੇ ਨੇ ਉਨ੍ਹਾਂ ਤੋਂ ਪੈਸੇ ਮੰਗੇ ਹਨ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਕਿਸੇ ਨੇ ਨਹੀਂ ਮੰਗੇ ਸਨ ਪਰ ਸਿਰਫ਼ ਓਹੀ ਵਿਅਕਤੀ ਮੁੱਖ ਮੰਤਰੀ ਬਣਿਆ ਜਿਸਨੇ 500 ਕਰੋੜ ਰੁਪਏ ਦਾ ਸੂਟਕੇਸ ਦਿੱਤਾ ਸੀ ।

ਧਿਆਨ ਦੇਣਯੋਗ ਹੈ ਕਿ ਚੰਡੀਗੜ੍ਹ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਰਾਜਨੀਤੀ ਵਿੱਚ ਤਾਂ ਹੀ ਸਰਗਰਮ ਹੋਣਗੇ ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਏ ।

Read More : ਨਵਜੋਤ ਸਿੰਘ ਸਿੱਧੂ ਨੇ ਯੂਟਿਊਬ ਚੈਨਲ ਕੀਤਾ ਲਾਂਚ

ਮੈਕਸੀਕੋ `ਚ ਧਮਾਕੇ ਕਾਰਨ ਹੋਈ ਦੋ ਦੀ ਮੌਤ

0
explosion in Mexico

ਮੈਕਸੀਕੋ ਸਿਟੀ, 8 ਦਸੰਬਰ 2025 : ਮੈਕਸੀਕੋ ਦੇ ਮਿਚੋਆਕਾਨ (Michoacan Mexico) ਸੂਬੇ ਵਿਚ ਇਕ ਸਥਾਨਕ ਪੁਲਸ ਸਟੇਸ਼ਨ ਦੇ ਬਾਹਰ ਹੋਏ ਧਮਾਕੇ (Explosions) ਵਿਚ ਘੱਟੋ-ਘੱਟ ਦੋ ਜਣਿਆਂ ਦੀ ਮੌਤ ਹੋਣ ਅਤੇ 7 ਹੋਰਨਾਂ ਦੇ ਜ਼ਖਮੀ ਹੋਣ ਬਾਰੇ ਸਮਾਚਾਰ ਸਾਹਮਣੇ ਆਇਆ ਹੈ ।

ਧਮਾਕੇ ਵਿਚ ਮਾਰੇ ਗਏ ਹਨ ਦੋ ਪੁਲਸ ਅਧਿਕਾਰੀ : ਪੁਲਸ ਕਮਾਂਡਰ

ਕੋਹਾਊਆਯਾਨਾ ਪੁਲਸ ਕਮਾਂਡਰ ਹੈਕਟਰ ਜੇਪੇਦਾ (Coahuila Police Commander Hector Zepeda) ਨੇ ਦੱਸਿਆ ਕਿ ਧਮਾਕੇ ਵਿਚ 2 ਪੁਲਸ ਅਧਿਕਾਰੀ ਮਾਰੇ ਗਏ (2 police officers killed) ਹਨ, ਜਦੋਂ ਕਿ ਜ਼ਖਮੀਆਂ ਵਿਚ ਆਮ ਨਾਗਰਿਕ ਵੀ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਕੁਝ ਲੋਕ ਧਮਾਕੇ ਵਾਲੀ ਥਾਂ ਤੋਂ ਦੂਰ ਪਏ ਮਿਲੇ ਹਨ ।

ਧਮਾਕੇ ਨਾਲ ਨੇੜਲੀਆਂ ਇਮਾਰਤਾਂ ਨੂੰ ਵੀ ਪਹੁੰਚਿਆ ਨੁਕਸਾਨ

ਧਮਾਕੇ ਨਾਲ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ । ਇਹ ਧਮਾਕਾ ਸ਼ਨੀਵਾਰ ਨੂੰ ਉਸ ਸਮੇਂ ਹੋਇਆ ਜਦੋਂ ਮਿਚੋਆਕਾਨ ਦੇ ਗਵਰਨਰ ਅਲਫਰੇਡੋਰਾਮੀਰੇਜ਼ ਬੇਡੋਲਾ ਆਪਣੀ ਪਾਰਟੀ ਮੋਰੇਨਾ ਦੀ ਸਰਕਾਰ ਦੇ ਕਾਰਜਕਾਲ ਦੇ 7 ਸਾਲ ਪੂਰੇ ਹੋਣ ਮੌਕੇ ਮੈਕਸੀਕੋ ਸਿਟੀ ਵਿਚ ਰਾਸ਼ਟਰਪਤੀ ਕਲਾਊਡੀਆ ਸ਼ਿਨਬਾਮ ਨਾਲ ਜਸ਼ਨ ਮਨਾ ਰਹੇ ਸਨ ।

Read More : ਜੰਮੂ-ਕਸ਼ਮੀਰ ਪੁਲਸ ਥਾਣੇ ਵਿਚ ਹੋਏ ਧਮਾਕੇ ਵਿਚ ਕਈ ਜਵਾਨ ਸ਼ਹੀਦ ਕਈ ਜ਼ਖ਼ਮੀ

ਕਰਾਚੀ `ਚ ਅਣਖ ਦੇ ਨਾਮ `ਤੇ ਪਤਨੀ ਅਤੇ ਧੀ ਦੀ ਹੱਤਿਆ

0
Wife and daughter killed

ਕਰਾਚੀ, 8 ਦਸੰਬਰ 2025 : ਪਾਕਿਸਤਾਨ ਦੇ ਕਰਾਚੀ (Karachi, Pakistan) ਵਿਚ ਇਕ ਵਿਅਕਤੀ ਨੇ ਅਣਖ ਖਾਤਿਰ ਆਪਣੀ ਪਤਨੀ ਅਤੇ ਧੀ ਦਾ ਚਾਕੂ ਮਾਰ ਕੇ ਕਤਲ (Wife and daughter stabbed to death) ਕਰ ਦਿੱਤਾ ਹੈ । ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਘਟਨਾ ਕਰਾਚੀ ਦੇ ਗਿਜ਼ਰੀ ਇਲਾਕੇ ਵਿਚ ਵਾਪਰੀ । ਮ੍ਰਿਤਕਾਂ ਦੀ ਪਛਾਣ ਕੁਲਸੂਮ (43) ਅਤੇ ਉਸ ਦੀ ਧੀ ਮਰੀਅਮ (11) ਵਜੋਂ ਹੋਈ ਹੈ । ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ (Accused arrested) ਕਰ ਲਿਆ ਹੈ ਅਤੇ ਦੋਹਰੇ ਕਤਲ ਵਿਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਹੈ ।

ਮ੍ਰਿਤਕਾ ਦੇ ਭਰਾ ਫੈਜ਼ਲ ਖਾਨ ਦੀ ਸਿ਼ਕਾਇਤ ਦੇ ਆਧਾਰ `ਤੇ ਪੁਲਸ ਨੇ ਕਰ ਲਿਆ ਹੈ ਕੇੇਸ ਦਰਜ

ਮ੍ਰਿਤਕਾ ਦੇ ਭਰਾ ਫੈਜ਼ਲ ਖਾਨ ਦੀ ਸਿ਼ਕਾਇਤ (Faisal Khan’s complaint) ਦੇ ਆਧਾਰ `ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ । ਦੋਸ਼ੀ ਨੇ ਅਪਰਾਧ ਕਬੂਲ ਕਰਦਿਆਂ ਕਿਹਾ ਕਿ ਉਸ ਦੀ ਪਤਨੀ ਗਲਤ ਰਸਤੇ `ਤੇ ਪਈ ਸੀ ਅਤੇ ਉਸ ਦੀ ਧੀ ਨੂੰ ਵੀ ਅਜਿਹਾ ਕਰਨ ਲਈ ਉਕਸਾਉਂਦੀ ਸੀ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੂੰ ਲੱਗਭਗ ਢਾਈ ਮਹੀਨੇ ਪਹਿਲਾਂ ਇਕ ਹੋਰ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਲੱਗਭਗ ਤਿੰਨ ਦਿਨ ਪਹਿਲਾਂ ਹੀਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ ਸੀ ।

Read More : ਤਾਏ ਨੇ ਭਤੀਜੇ ਦਾ ਕੀਤਾ ਕਤਲ

ਖੁਦ ਨੂੰ ਸੀ. ਬੀ. ਆਈ. ਅਧਿਕਾਰੀ ਦੱਸ ਕੇ ਠੱਗੀ ਮਾਰਨ ਵਾਲੇ 2 ਜਾਲਸਾਜ਼ ਗ੍ਰਿਫ਼ਤਾਰ

0
CBI officers

ਪਟਨਾ, 8 ਦਸੰਬਰ 2025 : ਬਿਹਾਰ ਦੀ ਰਾਜਧਾਨੀ ਪਟਨਾ (Patna) `ਚ ਖੁਦ ਨੂੰ ਸੀ. ਬੀ. ਆਈ. ਅਧਿਕਾਰੀ (C. B. I. Officer) ਦੱਸ ਕੇ ਠੱਗੀ ਮਾਰਨ (To cheat) ਦੇ ਦੋਸ਼ ਹੇਠ 2 ਲੋਕਾਂ ਨੂੰ ਗ੍ਰਿਫਤਾਰ (2 people arrested) ਕੀਤਾ ਗਿਆ ਹੈ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਮੁਤਾਬਕ ਇਹ ਗ੍ਰਿਫਤਾਰੀਆਂ ਪਟਨਾ ਹਵਾਈ ਅੱਡੇ ਦੇ ਨੇੜਿਓਂ ਕੀਤੀਆਂ ਗਈਆਂ ।

ਪਟਨਾ ਪੁਲਸ ਨੇ ਕੀਤਾ ਹਵਾਈ ਅੱਡੇ ਦੇ ਕੋਲੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ : ਪਲਸ ਅਧਿਕਾਰੀ

ਸਕੱਤਰੇਤ-1 ਦੀ ਉਪ-ਮੰਡਲ ਪੁਲਸ ਅਧਿਕਾਰੀ ਅਨੁ ਕੁਮਾਰੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਪਟਨਾ ਪੁਲਸ ਨੇ ਹਵਾਈ ਅੱਡੇ ਦੇ ਕੋਲੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਫਰਜ਼ੀ ਪਛਾਣ ਪੱਤਰ (Fake identity card) ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ । ਮੋਟਰਸਾਈਕਲ `ਤੇ ਉਨ੍ਹਾਂ ਨੇ ਸੀ. ਬੀ. ਆਈ. ਦਾ ਲੋਗੋ ਲਾਇਆ ਹੋਇਆ ਸੀ । ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਪਟਨਾ ਜਿ਼ਲੇ ਦੇ ਬਿਹਟਾ ਨਿਵਾਸੀ ਹਿਮਾਂਸ਼ੂ ਕੁਮਾਰ ਅਤੇ ਸ਼ਾਹਪੁਰ ਨਿਵਾਸੀ ਸਤਿਆਨੰਦ ਕੁਮਾਰ ਵਜੋਂ ਹੋਈ ਹੈ । ਪੁਲਸ ਇਸ ਮਾਮਲੇ ਦੀ ਵਿਸਥਾਰਥ ਜਾਂਚ ਕੀਤੀ ਜਾ ਰਹੀ ਹੈ ।

Read More : ਪਟਨਾ ਦਾ ਖ਼ਤਰਨਾਕ ਇਨਾਮੀ ਕਾਤਲ ਲੁਧਿਆਣਾ ਤੋਂ ਗ੍ਰਿਫਤਾਰ

ਅਦਾਕਾਰ ਅਨਿਬਾਰਨ ਚੱਕਰਵਰਤੀ ਸੜਕ ਹਾਦਸੇ ਵਿਚ ਬਚੇ ਵਾਲ-ਵਾਲ

0
Anibaran Chakraborty

ਕੋਲਕਾਤਾ, 8 ਦਸੰਬਰ 2025 : ਪੱਛਮੀ ਬੰਗਾਲ ਦੇ ਕੋਲਕਾਤਾ `ਚ ਪ੍ਰਸਿੱਧ ਬੰਗਾਲੀ ਅਦਾਕਾਰ ਅਨਿਬਾਰਨ ਚੱਕਰਵਰਤੀ (Anibaran Chakravarti) ਦੀ ਕਾਰ ਦੇ ਬੱਸ ਨਾਲ ਟਕਰਾਉਣ ਤੋਂ ਬਾਅਦ ਵਾਪਰੇ ਸੜਕੀ ਹਾਦਸੇ (Road accidents) ਵਿਚ ਉਹ ਵਾਲ-ਵਾਲ ਬਚ ਗਏ ।

ਚੱਕਰਵਰਤੀ ਦੀ ਕਾਰ ਚਲਾ ਰਿਹਾ ਸੀ ਉਨ੍ਹਾਂ ਦਾ ਡਰਾਈਵਰ

ਪੁਲਸ ਨੇ ਕਿਹਾ ਕਿ ਇਹ ਹਾਦਸਾ ਦੱਖਣੀ ਕੋਲਕਾਤਾ ਦੀ ਚਾਰੂ ਮਾਰਕੀਟ ਨੇੜੇ ਵਾਪਰਿਆ । ਚੱਕਰਵਰਤੀ ਦੀ ਕਾਰ ਨੂੰ ਉਨ੍ਹਾਂ ਦਾ ਡਰਾਈਵਰ ਚਲਾ ਰਿਹਾ ਸੀ। ਅਦਾਕਾਰ ਨੇ ਕਿਹਾ ਕਿ ਉਹ ਤੇ ਡਰਾਈਵਰ ਦੋਵੇਂ ਸੁਰੱਖਿਅਤ ਸਨ ਪਰ ਕਾਰ (Car ) ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ । ਦੱਖਣ-ਉੱਤਰੀ ਰੂਟ `ਤੇ ਚੱਲ ਰਹੀ ਬੱਸ `ਚ ਕਈ ਮੁਸਾਫਰ ਸਵਾਰ ਸਨ ।

ਦੋਪਹੀਆ ਵਾਹਨ ਅਚਾਨਕ ਆ ਗਿਆ ਸੀ ਸਾਹਮਣੇ : ਪ੍ਰਤੱਖਦਰਸ਼ੀ

ਮੌਕੇ `ਤੇ ਮੌਜੂਦ ਇਕ ਵਿਅਕਤੀ ਨੇ ਕਿਹਾ ਕਿ ਇਕ ਦੋਪਹੀਆ ਵਾਹਨ ਅਚਾਨਕ ਕਾਰ ਦੇ ਸਾਹਮਣੇ ਆ ਗਿਆ । ਉਸ ਤੋਂ ਬਚਣ ਦੀ ਕੋਸ਼ਿਸ਼ `ਚ ਕਾਰ ਇਕ ਬੱਸ ਨਾਲ ਟਕਰਾਅ (Car collides with a bus) ਗਈ । ਚੱਕਰਵਰਤੀ ਕਈ ਫਿਲਮਾਂ ਤੇ ਵੈੱਬ ਸੀਰੀਜ਼ `ਚ ਕਾਲਪਨਿਕ ਜਾਸੂਸੀ ਕਿਰਦਾਰ `ਏਕੇਨ ਬਾਬੂ` ਦੀ ਭੂਮਿਕਾ ਨਿਭਾਉਣ ਲਈ ਪ੍ਰਸਿੱਧ ਹੈ । ਕੋਲਕਾਤਾ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ ।

Read More : ਸੜਕੀ ਹਾਦਸੇ ਵਿਚ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਹੋਈ ਮੌਤ

ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚ ਰਹੇ ਹਨ ਮੁੱਖ ਮੰਤਰੀ ਦਿੱਲੀ

0
Rekha Gupta

ਚੰਡੀਗੜ੍ਹ, 8 ਦਸੰਬਰ 2025 : ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਜਿੱਤ ਪ੍ਰਾਪਤ ਕਰਕੇ ਮੁੱਖ ਮੰਤਰੀ ਦਿੱਲੀ (Chief Minister Delhi) ਬਣੀ ਰੇਖਾ ਗੁਪਤਾ ਗੁਪਤਾ ਵਲੋਂ ਅੱਜ ਆਪਣੇ ਕੈਬਨਿਟ ਮੰਤਰੀਆਂ ਨਾਲ ਗੁਰੂ ਕੀ ਨਗਰੀ ਅੰਮ੍ਰਿਤਸਰ (Amritsar) ਵਿਖੇ ਪਹੁੰਚਿਆ ਜਾ ਰਿਹਾ ਹੈ । ਮੁੱਖ ਮੰਤਰੀ ਗੁਪਤਾ ਦੇ ਇਸ ਦੌਰੇ ਨੂੰ ਧਾਰਮਿਕ ਅਤੇ ਸੱਭਿਆਚਾਰਕ ਦੋਵਾਂ ਦ੍ਰਿਸ਼ਟੀਕੋਣਾਂ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਮੁੱਖ ਮੰਤਰੀ ਇੱਕ ਦਿਨ ਵਿੱਚ ਸ਼ਹਿਰ ਦੇ ਤਿੰਨ ਪ੍ਰਮੁੱਖ ਅਤੇ ਇਤਿਹਾਸਕ ਧਾਰਮਿਕ ਸਥਾਨਾਂ ਦਾ ਦੌਰਾ (Visit to religious places) ਕਰਨਗੇ ।

ਕਿਥੇ ਪਹੁੰਚੇਗਾ ਮੁੱਖ ਮੰਤਰੀ ਦਾ ਵਫ਼ਦ ਪਹਿਲਾਂ

ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਰੇਖਾ ਗੁਪਤਾ (Rekha Gupta) ਦਾ ਕੈਬਨਿਟ ਮੰਤਰੀਆਂ ਨਾਲ ਭਰਪੂਰ ਵਫ਼ਦ ਪਹਿਲਾਂ ਰਾਜਾਸਾਂਸੀ ਹਵਾਈ ਅੱਡੇ ‘ਤੇ ਪਹੁੰਚੇਗਾ, ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਥਾਨਕ ਪ੍ਰਤੀਨਿਧੀਆਂ ਦੁਆਰਾ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ । ਹਵਾਈ ਅੱਡੇ ਤੋਂ, ਕਾਫਲਾ ਸਿੱਧਾ ਵਿਸ਼ਵ-ਪ੍ਰਸਿੱਧ ਸ੍ਰੀ ਹਰਿਮੰਦਰ ਸਾਹਿਬ ਜਾਵੇਗਾ । ਮੁੱਖ ਮੰਤਰੀ ਉੱਥੇ ਮੱਥਾ ਟੇਕਣਗੇ ਅਤੇ ਗੁਰੂ (ਗੁਰਬਾਣੀ) ਦਾ ਆਸ਼ੀਰਵਾਦ ਲੈਣਗੇ । ਮੁੱਖ ਮੰਤਰੀ ਦਾ ਅਗਲਾ ਪੜਾਅ ਸ੍ਰੀ ਦੁਰਗਿਆਣਾ ਤੀਰਥ ਹੋਵੇਗਾ, ਜੋ ਕਿ ਅੰਮ੍ਰਿਤਸਰ ਦੀ ਧਾਰਮਿਕ ਪਛਾਣ ਵਿੱਚ ਡੂੰਘਾਈ ਨਾਲ ਜੜ੍ਹਾਂ ਵਾਲਾ ਤੀਰਥ ਹੈ । ਉਹ ਉੱਥੇ ਅਰਦਾਸ ਕਰਨਗੇ ਅਤੇ ਸ਼ਹਿਰ ਦੀ ਧਾਰਮਿਕ ਵਿਭਿੰਨਤਾ ਅਤੇ ਸੱਭਿਆਚਾਰਕ ਏਕਤਾ ਲਈ ਸਤਿਕਾਰ ਦਾ ਸੰਦੇਸ਼ ਦੇਣਗੇ ।

ਦੌਰੇ ਦਾ ਤੀਜਾ ਅਤੇ ਆਖਰੀ ਧਾਰਮਿਕ ਅਸਥਾਨ ਸ੍ਰੀ ਵਾਲਮੀਕਿ ਤੀਰਥ ਹੈ

ਦੌਰੇ ‘ਤੇ ਤੀਜਾ ਅਤੇ ਆਖਰੀ ਧਾਰਮਿਕ ਸਥਾਨ ਸ੍ਰੀ ਵਾਲਮੀਕਿ ਤੀਰਥ ਹੈ, ਜਿਸਨੂੰ ਰਾਮਤੀਰਥ ਵੀ ਕਿਹਾ ਜਾਂਦਾ ਹੈ। ਇਹ ਸਥਾਨ ਰਿਸ਼ੀ ਵਾਲਮੀਕਿ ਅਤੇ ਮਾਤਾ ਸੀਤਾ ਨਾਲ ਜੁੜੇ ਆਪਣੇ ਇਤਿਹਾਸਕ ਅਤੇ ਪੌਰਾਣਿਕ ਮਹੱਤਵ ਦੇ ਕਾਰਨ ਵਿਸ਼ੇਸ਼ ਸਤਿਕਾਰ ਰੱਖਦਾ ਹੈ। ਸਾਰੇ ਧਾਰਮਿਕ ਪ੍ਰੋਗਰਾਮਾਂ ਦੀ ਸਮਾਪਤੀ ਤੋਂ ਬਾਅਦ, ਮੁੱਖ ਮੰਤਰੀ ਦਾ ਵਫ਼ਦ ਰਾਜਾਸਾਂਸੀ ਹਵਾਈ ਅੱਡੇ ਤੋਂ ਦੁਬਾਰਾ ਦਿੱਲੀ ਲਈ ਰਵਾਨਾ ਹੋਵੇਗਾ ।

Read more : ਮੁੱਖ ਮੰਤਰੀ ਨੇ ਕੀਤਾ ਔਰਤਾਂ ਨੂੰ ਸਹੂਲਤਾਂ ਦੇ ਮੱਦੇਨਜ਼ਰ ਡਿਜੀਟਲ ਪੋਰਟਲ ਲਾਂਚ

328 ਸਰੂਪਾਂ ਦੇ ਮਾਮਲੇ `ਚ 16 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ

0
Case registered

ਅੰਮ੍ਰਿਤਸਰ, 8 ਦਸੰਬਰ 2025 : ਸਿੱਖ ਸਮਾਜ ਦੀਆਂ ਭਾਵਨਾਵਾਂ `ਤੇ ਲੱਗੇ ਡੂੰਘੇ ਜ਼ਖਮਾਂ ਨੂੰ ਭਰਨ ਅਤੇ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਇਨਸਾਫ ਦੀ ਮੰਗ ਨੂੰ ਪੂਰਾ ਕਰਨ ਦੀ ਦਿਸ਼ਾ `ਚ ਅਹਿਮ ਕਦਮ ਚੁੱਕਦੇ ਹੋਏ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪਾਂ (328 sacred forms of Sri Guru Granth Sahib Ji) ਦੇ ਗੁੰਮ ਹੋਣ ਦੇ ਸਬੰਧ `ਚ 16 ਵਿਅਕਤੀਆਂ ਖਿਲਾਫ ਐੱਫ. ਆਈ. ਆਰ. (FIR against 16 people) ਦਰਜ ਕੀਤੀ ਹੈ ।

ਪੰਜਾਬ ਸਰਕਾਰ ਕਿਸੇ ਵੀ ਧਰਮ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰੇਗੀ : ਸੰਧਵਾਂ

ਇਸ ਸਬੰਧ `ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Punjab Vidhan Sabha Speaker Kultar Singh Sandhwan) ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਧਰਮ ਦੀ ਬੇਅਦਬੀ ਨੂੰ ਸਹਿਨ ਨਹੀਂ ਕਰੇਗੀ । ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਕਿਸੇ ਵੀ ਘਿਣਾਉਣੇ ਅਪਰਾਧ `ਚ ਸ਼ਾਮਲ ਵਿਅਕਤੀ ਨੂੰ ਕਿਸੇ ਵੀ ਹਾਲਤ `ਚ ਬਖਸ਼ਿਆ ਨਹੀਂ ਜਾਵੇਗਾ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਹਰ ਧਰਮ ਦੀ ਰੱਖਿਆ ਦਾ ਰਸਤਾ ਵਿਖਾਇਆ ਹੈ ।

ਐਫ. ਆਈ. ਆਰ. ਦਰਜ ਕਰਨ ਲਈ ਸੰਧਵਾਂ ਨੇ ਕੀਤੀ ਸਰਕਾਰ ਦੀ ਸ਼ਲਾਘਾ

ਭਾਈ ਬਲਦੇਵ ਸਿੰਘ ਵਡਾਲਾ (Bhai Baldev Singh Wadala) ਨੇ 328 ਪਾਵਨ ਸਰੂਪਾਂ ਦੀ ਬੇਅਦਬੀ (Desecration of sacred images) ਦੇ ਮੁਲਜ਼ਮਾਂ `ਤੇ ਐੱਫ. ਆਈ. ਆਰ. ਦਰਜ ਕਰਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਨਾਲ ਹੀ ਉਨ੍ਹਾਂ ਨੇ ਸਪੀਕਰ ਸੰਧਵਾਂ ਨੂੰ ਅਪੀਲ ਕੀਤੀ ਕਿ ਅਜਿਹੇ ਅਪਰਾਧਾਂ ਦੇ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਯਕੀਨੀ ਬਣਾਉਣ ਲਈ ਪੰਜਾਬ ਵਿਧਾਨ ਸਭਾ `ਚ ਕਾਨੂੰਨ ਬਣਾਇਆ ਜਾਵੇ, ਤਾਂ ਜੋ ਭਵਿੱਖ `ਚ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਕਰਨ ਦੀ ਹਿਮਾਕਤ ਨਾ ਕਰ ਸਕੇ ਅਤੇ ਸਮਾਜ `ਚ ਇਕ ਸਖ਼ਤ ਸੁਨੇਹਾ ਜਾਵੇ ।

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਹੋਇਆ ਹੈ ਵਿਚ

ਇਨ੍ਹਾਂ ਵਿਅਕਤੀਆਂ ਖਿਲਾਫ ਦਰਜ ਹੋਇਆ ਮੁਕੱਦਮਾ ਡਾ. ਰੂਪ ਸਿੰਘ, ਮਨਜੀਤ ਸਿੰਘ, ਗੁਰਬਚਨ ਸਿੰਘ, ਸਤਿੰਦਰ ਸਿੰਘ, ਨਿਸ਼ਾਨ ਸਿੰਘ, ਪਰਮਜੀਤ ਸਿੰਘ, ਗੁਰਮੁਖ ਸਿੰਘ, ਜੁਝਾਰ ਸਿੰਘ, ਬਾਜ ਸਿੰਘ, ਦਲਬੀਰ ਸਿੰਘ, ਕਮਲਜੀਤ ਸਿੰਘ, ਕੁਲਵੰਤ ਸਿੰਘ, ਜਸਪ੍ਰੀਤ ਸਿੰਘ, ਗੁਰਬਚਨ ਸਿੰਘ, ਸਤਿੰਦਰ ਸਿੰਘ ਅਤੇ ਅਮਰਜੀਤ ਸਿੰਘ ਸ਼ਾਮਲ ਹਨ ।

ਕਿਸ ਐਕਟ ਤਹਿਤ ਦਰਜ ਕੀਤੀ ਗਈ ਹੈ ਐਫ. ਆਈ. ਆਰ.

ਐੱਫ. ਆਈ. ਆਰ. ਥਾਣਾ ਡਵੀਜ਼ਨ-ਸੀ, ਅੰਮ੍ਰਿਤਸਰ ਕਮਿਸ਼ਨਰੇਟ `ਚ ਆਈ. ਪੀ. ਸੀ. ਦੀਆਂ ਧਾਰਾਵਾਂ 295 (ਧਾਰਮਿਕ ਸਥਾਨ/ਪਵਿੱਤਰ ਚੀਜ਼ ਨੂੰ ਨੁਕਸਾਨ ਜਾਂ ਬੇਅਦਬੀ), 295-ਏ (ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਕਸਦ ਨਾਲ ਕੀਤੀ ਗਈ ਜਾਣ-ਬੁੱਝ ਕੇ ਅਪਰਾਧਕ ਹਰਕਤ), 409 (ਅਪਰਾਧਕ ਵਿਸ਼ਵਾਸਘਾਤ), 465 (ਜਾਅਲਸਾਜ਼ੀ) ਅਤੇ 120-ਬੀ (ਅਪਰਾਧਕ ਸਾਜ਼ਿਸ਼) ਦੇ ਤਹਿਤ ਦਰਜ ਕੀਤੀ ਗਈ ਹੈ । ਇਹ ਕਾਰਵਾਈ ਅੰਮਿ੍ਤਸਰ ਸਥਿਤ ਐੱਸ. ਜੀ. ਪੀ. ਸੀ. ਦੇ ਪ੍ਰਿੰਟਿੰਗ ਹਾਊਸ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ `ਚ ਰਿਕਾਰਡ ਪ੍ਰਬੰਧਨ ’ਚ ਪਾਈਆਂ ਗਈਆਂ ਗੰਭੀਰ ਬੇਨਿਯਮੀਆਂ ਅਤੇ ਲਾਪ੍ਰਵਾਹੀਆਂ ਦੀ ਵਿਸਥਾਰਤ ਜਾਂਚ ਤੋਂ ਬਾਅਦ ਕੀਤੀ ਗਈ ਹੈ ।

Read More : ਪਿੰਡ ਨੂਰਪੁਰ ਜੱਟਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਨੇ ਕੀਤੀ ਸਖਤ ਨਿੰਦਾ

ਜਾਲੌਨ `ਚ ਥਾਣਾ ਮੁਖੀ ਦੀ ਖੁਦ ਨੂੰ ਗੋਲੀ ਮਾਰਨ ਤੋਂ ਬਾਅਦ ਇਲਾਜ ਦੌਰਾਨ ਮੌਤ

0
Police station chief

ਜਾਲੌਨ, 8 ਦਸੰਬਰ 2025 : ਜਿ਼ਲੇ ਦੇ ਪੁਲਸ ਥਾਣਾ ਕੁਹੌਂਦ (Police Station Kuhond) ਦੇ ਮੁਖੀ ਅਜੇ ਕੁਮਾਰ ਰਾਏ ਨੇ ਕਥਿਤ ਤੌਰ `ਤੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ (Shoot yourself) ਲਈ । ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ।

ਪੁਲਸ ਨੇ ਕੀ ਦੱਸਿਆ

ਪੁਲਸ ਨੇ ਦੱਸਿਆ ਕਿ ਅਜੇ ਕੁਮਾਰ (Ajay Kumar) ਨੇ ਰਾਤ ਲਗਭਗ 9:30 ਵਜੇ ਥਾਣਾ ਕੰਪਲੈਕਸ `ਚ ਆਪਣੇ ਘਰ `ਚ ਆਪਣੀ ਸਰਵਿਸ ਰਿਵਾਲਵਰ (Service revolver) ਨਾਲ ਖੁਦ ਨੂੰ ਗੋਲੀ ਮਾਰੀੇ। ਰਾਈ ਦੇ ਮੈਡੀਕਲ ਕਾਲਜ `ਚ ਇਲਾਜ ਦੌਰਾਨ ਰਾਤ ਲਗਭਗ 11:30 ਵਜੇ ਉਸ ਦੀ ਮੌਤ ਹੋ ਗਈ । ਪਹਿਲੀ ਨਜ਼ਰੇ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ ।

ਗੋਲੀ ਮਾਰ ਕੇ ਮਰਨ ਵਾਲਾ ਅਜੇ ਕੁਮਾਰ ਸੀ ਅਜੇ ਕੁਮਾਰ

ਅਜੇ ਕੁਮਾਰ ਰਾਏ ਮੂਲ ਰੂਪ `ਚ ਸੰਤ ਕਬੀਰ ਨਗਰ ਜਿ਼ਲੇ ਦਾ ਰਹਿਣ ਵਾਲਾ ਸੀ । ਪਰਿਵਾਰ ਨੂੰ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ । ਅਜੇ ਨੂੰ 2023 `ਚ ਇੰਸਪੈਕਟਰ ਦੇ ਅਹੁਦੇ `ਤੇ ਤਰੱਕੀ ਦਿੱਤੀ ਗਈ ਸੀ । ਘਟਨਾ ਦੀ ਜਾਣਕਾਰੀ ਮਿਲਣ `ਤੇ ਜ਼ਿਲਾ ਮੈਜਿਸਟ੍ਰੇਟ ਰਾਜੇਸ਼ ਕੁਮਾਰ ਪਾਂਡੇ, ਪੁਲਸ ਸੁਪਰਡੈਂਟ ਦੁਰਗੇਸ਼ ਕੁਮਾਰ, ਵਧੀਕ ਪੁਲਸ ਸੁਪਰਡੈਂਟ ਪ੍ਰਦੀਪ ਕੁਮਾਰ ਵਰਮਾ ਤੇ ਹੋਰ ਪੁਲਸ ਅਧਿਕਾਰੀ ਮੈਡੀਕਲ ਕਾਲਜ ਪਹੁੰਚੇ ।

Read More : ਚੰਡੀਗੜ੍ਹ ਵਿੱਚ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ