Home Blog Page 266

ਬਰੇਲੀ ਪੋਸਟਰ ਵਿਵਾਦ ਵਿਚ ਮੌਲਾਨਾ ਤੌਕੀਰ ਰਜ਼ਾ ਸਮੇਤ 38 ਵਿਰੁੱਧ ਚਾਰਜਸ਼ੀਟ ਦਾਇਰ

0
Maulana Tauqir Raza

ਬਰੇਲੀ, 9 ਦਸੰਬਰ 2025 : `ਆਈ ਲਵ ਮੁਹੰਮਦ` ਪੋਸਟਰ ਵਿਵਾਦ (I Love Muhammad poster controversy) ਨੂੰ ਲੈ ਕੇ ਭੜਕੀ ਹਿੰਸਾ ਦੇ ਮਾਮਲੇ ਵਿਚ ਪੁਲਸ ਨੇ ਮੁੱਖ ਮੁਲਜ਼ਮ ਮੌਲਾਨਾ ਤੌਕੀਰ ਰਜ਼ਾ (Maulana Tauqir Raza) ਸਮੇਤ 38 ਲੋਕਾਂ ਵਿਰੁੱਧ ਸਥਾਨਕ ਅਦਾਲਤ ਵਿਚ ਚਾਰਜਸ਼ੀਟ ਦਾਇਰ (Chargesheet filed) ਕੀਤੀ ਹੈ ।

ਇਤੇਹਾਦ-ਏ-ਮਿੱਲਤ ਕੌਂਸਲ ਦੇ ਪ੍ਰਧਾਨ ਰਜ਼ਾ, ਉਨ੍ਹਾਂ ਦੇ ਸਾਥੀ ਨਫੀਸ ਅਤੇ ਹੋਰ ਮੁਲਜ਼ਮਾਂ ਵਿਰੁੱਧ ਇਹ ਚਾਰਜਸ਼ੀਟ ਦਾਇਰ ਕੀਤੀ ਹੈ : ਅਧਿਕਾਰੀ

ਅਧਿਕਾਰੀਆਂ ਅਨੁਸਾਰ ਬਾਰਾਂਦਰੀ ਪੁਲਸ ਸਟੇਸ਼ਨ ਨੇ ਇਤੇਹਾਦ-ਏ-ਮਿੱਲਤ ਕੌਂਸਲ ਦੇ ਪ੍ਰਧਾਨ ਰਜ਼ਾ, ਉਨ੍ਹਾਂ ਦੇ ਸਾਥੀ ਨਫੀਸ ਅਤੇ ਹੋਰ ਮੁਲਜ਼ਮਾਂ ਵਿਰੁੱਧ ਇਹ ਚਾਰਜਸ਼ੀਟ ਦਾਇਰ ਕੀਤੀ ਹੈ, ਜਦੋਂ ਕਿ 9 ਹੋਰ ਸਬੰਧਤ ਮਾਮਲਿਆਂ ਦੀ ਜਾਂਚ ਅਜੇ ਵੀ ਜਾਰੀ ਹੈ । ਇਸ ਘਟਨਾ ਵਿਚ ਸ਼ਹਿਰ ਦੇ ਕਈ ਇਲਾਕਿਆਂ `ਚ ਭੀੜ ਨੇ ਪੁਲਸ `ਤੇ ਪਥਰਾਅ ਕੀਤਾ, ਪੈਟਰੋਲ ਬੰਬ ਸੁੱਟੇ ਅਤੇ ਗੋਲੀਬਾਰੀ ਕੀਤੀ ਸੀ । ਦੰਗਾਕਾਰੀਆਂ ਨੇ ਦੰਗਾ ਕੰਟਰੋਲ ਬੰਦੂਕ ਸਮੇਤ ਕੁਝ ਹਥਿਆਰ ਵੀ ਲੁੱਟ ਲਏ ਸਨ । ਇਸ ਦੌਰਾਨ 2 ਦਰਜਨ ਤੋਂ ਜਿ਼ਆਦਾ ਪੁਲਸ ਮੁਲਾਜ਼ਮ ਜ਼ਖਮੀ ਹੋਏ ਸਨ । ਉਸ ਰਾਤ ਕੋਤਵਾਲੀ, ਬਾਰਾਦਰੀ, ਪ੍ਰੇਮਨਗਰ, ਛਾਉਣੀ ਅਤੇ ਕਿਲਾ ਪੁਲਸ ਥਾਣਿਆਂ ਵਿਚ ਕੁੱਲ 10 ਮਾਮਲੇ ਦਰਜ ਕੀਤੇ ਗਏ ਸਨ ।

ਕੋਤਵਾਲੀ ਅਤੇ ਬਾਰਾਦਰੀ ਵਿਖੇ ਦਰਜ ਦੋ ਮੁੱਖ ਮਾਮਲਿਆਂ ਦੀ ਜਾਂਚ ਬਾਅਦ ਵਿਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਗਈ

ਕੋਤਵਾਲੀ ਅਤੇ ਬਾਰਾਦਰੀ ਵਿਖੇ ਦਰਜ ਦੋ ਮੁੱਖ ਮਾਮਲਿਆਂ ਦੀ ਜਾਂਚ ਬਾਅਦ ਵਿਚ ਅਪਰਾਧ ਸ਼ਾਖਾ (Crime Branch) ਨੂੰ ਸੌਂਪ ਦਿੱਤੀ ਗਈ । ਸੀਨੀਅਰ ਪੁਲਸ ਸੁਪਰਡੈਂਟ ਅਨੁਰਾਗ ਆਰੀਆ ਅਨੁਸਾਰ ਬਾਰਾਦਰੀ ਮਾਮਲੇ ਵਿਚ ਗ੍ਰਿਫ਼ਤਾਰ ਮੌਲਾਨਾ ਤੌਕੀਰ ਰਜ਼ਾ ਸਮੇਤ ਸਾਰੇ 38 ਮੁਲਜ਼ਮਾਂ ਨੂੰ ਜੇਲ (38 accused sent to jail) ਭੇਜ ਦਿੱਤਾ ਗਿਆ ਸੀ ਅਤੇ ਜਾਂਚ ਪੂਰੀ ਕਰਨ ਤੋਂ ਬਾਅਦ ਹੁਣ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ ।

Read More : ਅਦਾਲਤ ਨੇ ਚਾਰ ਆਪ ਆਗੂਆਂ ਨੂੰ ਕੀਤਾ ਬਰੀ

ਦੰਗਾ ਮਾਮਲੇ `ਚ 10 ਮੁਲਜ਼ਮ 19 ਸਾਲ ਬਾਅਦ ਹੋਏ ਬਰੀ

0
Court

ਠਾਣੇ, 9 ਦਸੰਬਰ 2025 : ਮਹਾਰਾਸ਼ਟਰ ਦੇ ਸ਼ਹਿਰ ਠਾਣੇ ਦੀ ਇਕ ਅਦਾਲਤ (A court in Thane) ਨੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਦੰਗਾ ਕਰਨ ਅਤੇ ਪੁਲਸ ਮੁਲਾਜ਼ਮਾਂ ਦੀ ਹੱਤਿਆ ਦੀ ਕੋਸਿ਼ਸ਼ ਦੇ 19 ਸਾਲ ਪੁਰਾਣੇ ਮਾਮਲੇ `ਚ 10 ਮੁਲਜ਼ਮਾਂ ਨੂੰ ਬਰੀ (10 accused acquitted) ਕਰ ਦਿੱਤਾ ਹੈ । ਅਦਾਲਤ ਨੇ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਅਸਪਸ਼ਟ ਅਤੇ ਨਾਕਾਫੀ ਦੱਸਿਆ ।

ਭੀੜ ਨੇ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਪੁਲਸ ਮੁਲਾਜ਼ਮਾਂ `ਤੇ ਕੀਤਾ ਸੀ ਹਮਲਾ

ਇਸਤਗਾਸਾ ਪੱਖ ਅਨੁਸਾਰ ਇਹ ਦੰਗਾ 30 ਨਵੰਬਰ 2006 ਨੂੰ ਮਹਾਰਾਸ਼ਟਰ ਦੇ ਠਾਣੇ ਜਿ਼ਲੇ ਦੇ ਉਲਹਾਸਨਗਰ `ਚ ਉਸੇ ਸਾਲ 28 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ `ਚ ਹੋਈ ਇਕ `ਅਣਸੁਖਾਵੀ” ਘਟਨਾ ਤੋਂ ਬਾਅਦ ਹੋਇਆ ਸੀ । ਇਸ ਦੌਰਾਨ ਭੀੜ ਨੇ ਸਰਕਾਰੀ ਅਤੇ ਨਿੱਜੀ ਜਾਇਦਾਦ (Government and private property) ਨੂੰ ਨੁਕਸਾਨ ਪਹੁੰਚਾਇਆ ਅਤੇ ਪੁਲਸ ਮੁਲਾਜ਼ਮਾਂ `ਤੇ ਹਮਲਾ ਕੀਤਾ । ਪੁਲਸ ਨੇ 14 ਲੋਕਾਂ ਖਿਲਾਫ ਹੱਤਿਆ ਦੇ ਯਤਨ, ਦੰਗਾ ਅਤੇ ਗੈਰ-ਕਾਨੂੰਨੀ ਤੌਰ `ਤੇ ਭੀੜ ਇਕੱਠੀ ਕਰਨ ਸਮੇਤ ਭਾਰਤੀ ਦੰਡਾਵਲੀ (ਆਈ. ਪੀ. ਸੀ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ । ਸੁਣਵਾਈ ਦੌਰਾਨ 4 ਮੁਲਜ਼ਮਾਂ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਦੇ ਖਿਲਾਫ ਮਾਮਲਾ ਖ਼ਤਮ ਕਰ ਦਿੱਤਾ ਗਿਆ ਸੀ ।

Read More : ਅਦਾਲਤ ਨੇ ਸੁਣਾਈ ਨੇਹਾ ਕਤਲ ਕੇਸ `ਚ ਮੋਨੂੰ ਨੂੰ ਉਮਰ ਕੈਦ ਦੀ ਸਜ਼ਾ

ਪੁਲਸ ਸਟੇਸ਼ਨ `ਚ ਔਰਤ ਨਾਲ ਜਬਰ-ਜਨਾਹ ਮਾਮਲੇ ਵਿਚ ਕਾਂਸਟੇਬਲ ਗ੍ਰਿਫਤਾਰ

0
Constable arrested

ਪਾਲਘਰ, 9 ਦਸੰਬਰ 2025 : ਮਹਾਰਾਸ਼ਟਰ ਦੇ ਪਾਲਘਰ ਜਿ਼ਲੇ (Palghar district) ਵਿਚ ਇਕ ਔਰਤ ਨਾਲ ਕਥਿਤ ਤੌਰ `ਤੇ ਜਬਰ-ਜਨਾਹ (Rape) ਕਰਨ ਦੇ ਦੋਸ਼ ਵਿਚ ਇਕ ਪੁਲਸ ਕਾਂਸਟੇਬਲ ਨੂੰ ਗ੍ਰਿਫ਼ਤਾਰ (Police constable arrested) ਕੀਤਾ ਗਿਆ ਹੈ । ਪਾਲਘਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਕਥਿਤ ਘਟਨਾ ਕਾਸਾ ਪੁਲਸ ਸਟੇਸ਼ਨ ਖੇਤਰ ਵਿਚ ਵਾਪਰੀ ।

ਔਰਤ ਇਕ ਮਾਮਲੇ ਵਿਚ ਗਈ ਸੀ ਬਿਆਨ ਦਰਜ ਕਰਵਾਉਣ : ਅਧਿਕਾਰੀ

ਅਧਿਕਾਰੀ ਨੇ ਦੱਸਿਆ ਕਿ ਔਰਤ ਇਕ ਮਾਮਲੇ ਦੇ ਸਬੰਧ ਵਿਚ ਆਪਣਾ ਬਿਆਨ ਦਰਜ ਕਰਵਾਉਣ ਲਈ ਪੁਲਸ ਸਟੇਸ਼ਨ ਗਈ ਸੀ । ਉਨ੍ਹਾਂ ਦੱਸਿਆ ਕਿ ਕਾਂਸਟੇਬਲ ਨੇ ਕਥਿਤ ਤੌਰ `ਤੇ ਪੁਲਸ ਸਟੇਸ਼ਨ (Police station) ਦੇ ਅੰਦਰ ਉਸ ਨਾਲ ਜਬਰ-ਜਨਾਹ ਕੀਤਾ । ਔਰਤ ਦੀ ਸਿ਼ਕਾਇਤ ਦੇ ਆਧਾਰ `ਤੇ ਪੁਲਸ ਨੇ ਕਾਂਸਟੇਬਲ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ । ਅਧਿਕਾਰੀ ਨੇ ਅੱਗੇ ਦੱਸਿਆ ਕਿ ਕਾਸਾ ਪੁਲਸ ਸਟੇਸ਼ਨ ਦੇ ਇੰਚਾਰਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ ।

Read More : ਦਿੱਲੀ ਬੰਬ ਧਮਾਕਾ ਮਾਮਲੇ ਵਿਚ ਜਲੰਧਰ ਦਾ ਕਾਰੋਬਾਰੀ ਅਜੈ ਅਰੋੜਾ ਗ੍ਰਿਫ਼ਤਾਰ

ਕਾਂਗਰਸੀ ਐਮ. ਪੀ. ਰੰਧਾਵਾ ਨੇ ਭੇਜਿਆ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ

0
Randhawa-Sidhu

ਚੰਡੀਗੜ੍ਹ, 9 ਦਸੰਬਰ 2025 : ਪੰਜਾਬ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ (Sukhjinder Randhawa) ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੂੰ ਕਾਨੂੰਨੀ ਨੋਟਿਸ (Legal notice) ਭੇਜਿਆ ਹੈ ।

ਸਿੱਧੂ ਨੇ ਰੰਧਾਵਾ ਤੇ ਕੀ ਦੋਸ਼ ਲਗਾਇਆ ਸੀ

ਨਵਜੋਤ ਕੌਰ ਸਿੱਧੂ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਦੋਸ਼ ਲਗਾਇਆ ਸੀ ਕਿ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਰੰਧਾਵਾ ਨੇ ਰਾਜਸਥਾਨ ਵਿੱਚ ਪੈਸੇ ਲਈ ਟਿਕਟਾਂ ਵੇਚੀਆਂ ਸਨ, ਜਿਸ ਕਾਰਨ ਕਾਂਗਰਸ ਦੀ ਹਾਰ ਹੋਈ । ਜਿਸਦੇ ਜਵਾਬ ਵਿੱਚ ਰੰਧਾਵਾ ਨੇ ਇੱਕ ਕਾਨੂੰਨੀ ਨੋਟਿਸ ਜਾਰੀ ਕਰਕੇ ਸੱਤ ਦਿਨਾਂ ਦੇ ਅੰਦਰ ਮੁਆਫ਼ੀ ਮੰਗਣ (Apologize) ਦੀ ਮੰਗ ਕੀਤੀ ਹੈ ਅਤੇ ਮੁਆਫੀ ਨਾ ਮੰਗੇ ਜਾਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ (Legal action) ਕਰਨ ਦਾ ਆਖਿਆ ਹੈ ।

Read More : ਨਵਜੋਤ ਕੌਰ ਸਿੱਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ

ਅਦਾਕਾਰਾ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਅਦਾਕਾਰ ਦਿਲੀਪ ਬਰੀ

0
Actor Dilip

ਕੋਚੀ, 9 ਦਸੰਬਰ 2025 : ਕੇਰਲ ਦੀ ਇਕ ਅਦਾਲਤ (A court in Kerala) ਨੇ 2017 ਵਿਚ ਕੋਚੀ ਵਿਚ ਇਕ ਅਦਾਕਾਰਾ ਦੇ ਜਿਨਸੀ ਸ਼ੋਸ਼ਣ (Actress sexual harassment) ਨਾਲ ਸਬੰਧਤ ਇਕ ਮਾਮਲੇ ਵਿਚੋਂ ਸੋਮਵਾਰ ਨੂੰ ਮਲਿਆਲਮ ਫਿਲਮ ਅਦਾਕਾਰ ਦਿਲੀਪ (Malayalam film actor Dileep) ਨੂੰ ਬਰੀ ਕਰ ਦਿੱਤਾ । ਹਾਲਾਂਕਿ, ਅਦਾਲਤ ਨੇ ਮੁੱਖ ਦੋਸ਼ੀ ਸੁਨੀਲ ਐੱਨ. ਐੱਸ. ਉਰਫ਼ `ਪਲਸਰ ਸੁਨੀ` ਸਮੇਤ 5 ਹੋਰਾਂ ਨੂੰ ਦੋਸ਼ੀ ਕਰਾਰ ਦਿੱਤਾ । ਏਰਨਾਕੁਲਮ ਦੇ ਪ੍ਰਿੰਸੀਪਲ ਸੈਸ਼ਨ ਜੱਜ ਹਨ ਐੱਮ. ਵਰਗੀਸ ਨੇ ਇਹ ਫੈਸਲਾ ਸੁਣਾਇਆ ।

6 ਹੋਰ ਦੋਸ਼ੀ ਕਰਾਰ

ਸੁਨੀਲ ਤੋਂ ਇਲਾਵਾ, ਜਿਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਉਨ੍ਹਾਂ ਵਿਚ ਮਾਰਟਿਨ ਐਂਟਨੀ, ਮਨੀਕੰਦਨ ਬੀ., ਵਿਜੇਸ਼ ਵੀ. ਪੀ., ਸਲੀਮ ਐੱਚ. ਅਤੇ ਪ੍ਰਦੀਪ ਸ਼ਾਮਲ ਹਨ । ਤਾਮਿਲ, ਤੇਲਗੂ ਅਤੇ ਮਲਿਆਲਮ ਫਿਲਮਾਂ ਵਿਚ ਕੰਮ ਕਰ ਚੁੱਕੀ ਇਸ ਅਦਾਕਾਰਾ ਨੂੰ 17 ਫਰਵਰੀ, 2017 ਦੀ ਰਾਤ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ । ਉਨ੍ਹਾਂ ਨੇ ਕਥਿਤ ਤੌਰ `ਤੇ ਉਸਦੀ ਕਾਰ ਵਿਚ ਜ਼ਬਰਦਸਤੀ ਦਾਖਲ ਹੋ ਕੇ ਦੋ ਘੰਟੇ ਤੱਕ ਉਸ ਨਾਲ ਛੇੜਛਾੜ ਕੀਤੀ ਅਤੇ ਫਿਰ ਇਕ ਵਿਅਸਤ ਇਲਾਕੇ ਵਿਚ ਭੱਜ ਗਏ ।

Read More : ਅਮਰ ਸਿੰਘ ਬਾਰੇ ਟਿੱਪਣੀ ਦੇ ਮਾਮਲੇ ਵਿਚ ਆਜ਼ਮ ਖਾਨ ਬਰੀ

 

66 ਡਾਕਟਰਾਂ ਦੀ ਛੁੱਟੀ ਰੱਦ 16 ਨੂੰ ਕਾਰਨ ਦੱਸੋ ਨੋਟਿਸ

0
show cause notice

ਚੰਡੀਗੜ੍ਹ, 9 ਦਸੰਬਰ 2025 : ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨ ਤੋਂ ਦੋ ਦਿਨ ਲਈ ਸਮੂਹਿਕ ਛੁੱਟੀ ਤੇ ਗਏ ਡਾਕਟਰਾਂ ਦੀ ਹੜ੍ਹਤਾਲ (Doctors’ strike) ਦੇ ਮੱਦੇਨਜ਼ਰ ਯਮੁਨਾਨਗਰ ਦੇ ਸੀ. ਐਮ. ਓ. ਨੇ 66 ਡਾਕਟਰਾਂ ਦੀ ਛੁੱਟੀ ਰੱਦ (Leave of 66 doctors cancelled) ਕਰਦਿਆਂ 16 ਡਾਕਟਰਾਂ ਨੂੰ ਕਾਰਨ ਦੱਸੋ ਨੋਟਿਸ (Show Cause Notice) ਜਾਰੀ ਕੀਤੇ ਹਨ ।

ਡਾਕਟਰਾਂ ਦੀ ਹੜ੍ਹਤਾਲ ਨਾਲ ਹੋਈਆਂ ਕਈ ਜਿ਼ਲਿਆਂ ਵਿਚ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ

ਹਰਿਆਣਾ ਵਿੱਚ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (Civil Medical Services Association) ਦੇ ਸੱਦੇ ਤੋਂ ਬਾਅਦ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਦੇ ਡਾਕਟਰਾਂ ਵਲੋਂ ਬੀਤੇ ਦਿਨ ਸੋਮਵਾਰ ਨੂੰ ਸ਼ੁਰੂ ਕੀਤੀ ਗਈ ਦੋ ਰੋਜ਼ਾ ਹੜਤਾਲ (Two-day strike) ਨਾਲ ਕਈ ਜਿ਼ਲ੍ਹਿਆਂ ਵਿੱਚ ਬਾਹਰੀ ਮਰੀਜ਼ ਅਤੇ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਹੋਈਆਂ । ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਸੂਬੇ ਭਰ ਵਿੱਚ ਲਗਭਗ 3 ਹਜ਼ਾਰ ਡਾਕਟਰਾਂ ਨੇ ਦੋ ਦਿਨਾਂ ਦੀ ਸਮੂਹਿਕ ਛੁੱਟੀ ਲਈ, ਜਦੋਂ ਕਿ ਸਟੇਟ ਸਰਕਾਰ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਅਸੁਵਿਧਾ ਘੱਟ ਕਰਨ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ । ਬਾਹਰੀ ਮਰੀਜ਼ ਅਤੇ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ ਹਨ ।

ਮੁੱਖ ਮੰਤਰੀ ਸੈਣੀ ਨੇ ਕੀ ਆਖਿਆ

ਡਾਕਟਰਾਂ ਵਲੋਂ ਕੀਤੀ ਗਈ ਹੜਤਾਲ ਦੇ ਵਿਚਕਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀਨੇ ਕਿਹਾ ਕਿ ਡਾਕਟਰਾਂ ਨੂੰ ਦੇਵਤਾ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਪੇਸ਼ਾ ਮਨੁੱਖਤਾ ਦੀ ਸੇਵਾ ਕਰਨਾ ਹੈ । ਸਰਕਾਰ ਪਹਿਲਾਂ ਡਾਕਟਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੂੰ ਪੂਰਾ ਕਰ ਚੁੱਕੀ ਹੈ ਤੇ ਮੌਜੂਦਾ ਵਿੱਚ ਮੰਤਰੀ ਅਤੇ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ । ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਜਾਣਗੀਆਂ ਅਤੇ ਗੱਲਬਾਤ ਦਾ ਦਰਵਾਜ਼ਾ ਹਮੇੇਸ਼ਾਂ ਖੁੱਲ੍ਹਾ ਹੈ ।

ਸਰਕਾਰ ਵੱਲੋਂ ਗੱਲਬਾਤ ਲਈ ਕੋਈ ਸੱਦਾ ਨਹੀਂ ਆਇਆ ਹੈ : ਐਸੋਸੀਏਸ਼ਨ

ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਜੇਸ਼ ਖਿਆਲੀ (Dr. Rajesh Khiali) ਨੇ ਕਿਹਾ ਕਿ ਹੜਤਾਲ 9 ਦਸੰਬਰ ਨੂੰ ਵੀ ਜਾਰੀ ਹੈ। ਸਰਕਾਰ ਵੱਲੋਂ ਗੱਲਬਾਤ ਲਈ ਕੋਈ ਸੱਦਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਦੀ ਸਥਿਤੀ ਸਪੱਸ਼ਟ ਹੈ। ਮੰਗਲਵਾਰ ਦੀ ਮੀਟਿੰਗ ਵਿੱਚ ਅਗਲੇ ਫੈਸਲੇ ਲਏ ਜਾਣਗੇ। ਉਨ੍ਹਾਂ ਦੀ ਮੰਗ ਹੈ ਕਿ ਸਿੱਧੀ ਸੀ. ਐਮ. ਓ. ਭਰਤੀ ਨੂੰ ਰੋਕਿਆ ਜਾਵੇ ਅਤੇ ਏ. ਸੀ. ਪੀ. ਸਕੀਮ ਨੂੰ ਅਪਗ੍ਰੇਡ ਕਰਕੇ ਲਾਗੂ ਕੀਤਾ ਜਾਵੇ । ਪਿਛਲੇ ਸਾਲ, ਸਰਕਾਰ ਇਨ੍ਹਾਂ ਦੋਵਾਂ ਮੰਗਾਂ ‘ਤੇ ਸਹਿਮਤ ਹੋ ਗਈ ਸੀ ਪਰ ਮੌਜੂਦਾ ਸਮੇਂ ਵਿੱਚ ਸਿੱਧੀ ਐਸ. ਐਮ. ਓਭ ਭਰਤੀ ‘ਤੇ ਸਮਝੌਤਾ ਹੋ ਗਿਆ ਹੈ ।

Read More : ਪੀ. ਐਸ. ਯੂ. (ਲਲਕਾਰ) ਦਿੱਤਾ ਹੜ੍ਹ਼ਤਾਲ ਨੂੰ ਸਮਰਥਨ

ਆਪ੍ਰੇਸ਼ਨ `ਕਲੀਨ ਸਵੀਪ’ ਤਹਿਤ ਗ਼ੈਰ-ਕਾਨੂੰਨੀ ਤੌਰ `ਤੇ ਰਹਿ ਰਹੇ 130 ਵਿਦੇਸ਼ੀ ਫੜੇ

0
operation-clean-sweep

ਨਵੀਂ ਦਿੱਲੀ, 9 ਦਸੰਬਰ 2025 : ਦਿੱਲੀ ਪੁਲਸ (Delhi Police) ਨੇ ਦਵਾਰਕਾ ਜ਼ਿਲੇ `ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ (Illegal immigrants) ਖਿਲਾਫ ਕਾਰਵਾਈ ਲਈ ਇਕ ਮਹੀਨੇ ਤੱਕ ਆਪ੍ਰੇਸ਼ਨ ਕਲੀਨ ਸਵੀਪ (Operation Clean Sweep) ਚਲਾਉਣ ਦੌਰਾਨ 130 ਵਿਦੇਸ਼ੀ ਨਾਗਰਿਕਾਂ (130 foreign nationals) ਨੂੰ ਫੜਿਆ ਹੈ । ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਲਈ ਇਕ ਡਿਟੈਂਸ਼ਨ ਸੈਂਟਰ `ਚ ਭੇਜ ਦਿੱਤਾ ਹੈ । ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ।

ਕੌਣ ਕੌਣ ਹੈ ਸ਼ਾਮਲ

ਅਧਿਕਾਰੀ ਨੇ ਦੱਸਿਆ ਕਿ ਡਿਟੈਂਸ਼ਨ ਸੈਂਟਰ `ਚ ਭੇਜੇ ਗਏ ਲੋਕਾਂ `ਚ ਨਾਇਜੀਰੀਆ (87), ਆਇਵਰੀ ਕੋਸਟ (11), ਕੈਮਰੂਨ (10), ਘਾਨਾ (10), ਸੇਨੇਗਲ (4), ਲਾਇਬੇਰੀਆ (3), ਸਿਏਰਾ ਲਿਓਨ (2), ਯੁਗਾਂਡਾ (2) ਅਤੇ ਗਿਨੀ (1) ਦੇ ਨਾਗਰਿਕ ਸ਼ਾਮਲ ਹਨ । ਪੁਲਸ ਨੇ ਦੱਸਿਆ ਕਿ ਇਨ੍ਹਾਂ `ਚੋਂ ਕਈ ਲੋਕ ਕਥਿਤ ਤੌਰ `ਤੇ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਰਹਿ ਰਹੇ ਸਨ ਜਾਂ ਕਿਰਾਏ ਦੇ ਮਕਾਨਾਂ `ਚ ਗ਼ੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਸਨ ।  ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਦਵਾਰਕਾ ਦੇ ਸਾਰੇ ਪੁਲਸ ਥਾਣਿਆਂ `ਚ ਚਲਾਈ ਗਈ ।

Read More : ਦਿੱਲੀ ਧਮਾਕਿਆਂ ਨਾਲ ਜੁੜੀ ਸ਼ੱਕੀ ਕਾਰ ਦੀ ਭਾਲ ਕਰ ਰਹੀ ਹੈ ਦਿੱਲੀ ਪੁਲਸ

ਬੀ. ਐਮ. ਡਬਲਿਊ ਕਾਰ ਨੂੰ ਚਲਦੇ-ਚਲਦੇ ਲੱਗੀ ਅੱਗ

0
BMW car catches

ਚੰਡੀਗੜ੍ਹ, 9 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿੱਚ ਇੱਕ ਚੱਲਦੀ ਕਾਰ ਨੂੰ ਅੱਗ (Car on fire) ਲੱਗ ਗਈ, ਜਿਸ ਵਿਚ ਸਵਾਰ ਡਰਾਈਵਰ ਨੇ ਕਾਰ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ । ਫਾਇਰ ਬ੍ਰਿਗੇਡ (Fire brigade) ਦੀ ਟੀਮ ਜਿਸਨੇ ਮੌਕੇ `ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ ।

ਕੀ ਆਖਿਆ ਕਾਰ ਮਾਲਕ ਨੇ

ਚਲਦੇ-ਚਲਦੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈ ਕਾਰ ਦੇ ਮਾਲਕ ਨੇ ਕਿਹਾ ਕਿ ਉਹ ਕਾਰ ਦੀ ਸਰਵਿਸ ਕਰਵਾ ਕੇ ਇੱਕ ਸਰਵਿਸ ਸੈਂਟਰ ਤੋਂ ਵਾਪਸ ਆ ਰਹੇ ਸਨ ਕਿ ਕਾਰ ਵਿੱਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਕੁਝ ਸਕਿੰਟਾਂ ਵਿੱਚ ਹੀ ਇੰਜਣ ਨੂੰ ਅੱਗ ਲੱਗ ਗਈ । ਅੱਗ ਨੇ ਫਿਰ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ।

Read More : ਪਟਿਆਲਾ-ਸੰਗਰੂਰ ਰੋਡ `ਤੇ ਚੱਲਦੀ ਹੋਈ ਬੱਸ ਨੂੰ ਲੱਗੀ ਅੱਗ

ਕਾਂਗਰਸੀ ਨੇਤਾ ਹਰਕ ਸਿੰਘ ਰਾਵਤ ਨੇ ਮੁਆਫ਼ੀ ਮੰਗੀ

0
Harak Singh Rawat

ਦੇਹਰਾਦੂਨ, 9 ਦਸੰਬਰ 2025 : ਕਾਂਗਰਸ ਦੀ ਉੱਤਰਾਖੰਡ ਇਕਾਈ ਦੀ ਚੋਣ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਹਰਕ ਸਿੰਘ ਰਾਵਤ (Chairman Harak Singh Rawat) ਜੋ ਸਿੱਖ ਭਾਈਚਾਰੇ ਵਿਰੁੱਧ ਕਥਿਤ ਤੌਰ `ਤੇ ਨਿਰਾਦਰਯੋਗ ਟਿੱਪਣੀ ਕਰਨ ਲਈ ਵਿਵਾਦਾਂ `ਚ ਘਿਰੇ ਸਨ, ਨੇ ਦੇਹਰਾਦੂਨ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ (Bowed down) ਅਤੇ ਮੁਆਫ਼ੀ ਮੰਗੀ (Apologized) ਤੇ ਸੇਵਾ ਕੀਤੀ ।

ਉਹ ਸਿੱਖ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੇ ਹਨ : ਰਾਵਤ

ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਰਾਵਤ ਨੇ ਗੁਰਦੁਆਰਾ ਸਾਹਿਬ `ਚ ਆਪਣੇ ਸ਼ਬਦਾਂ ਲਈ ਜਨਤਕ ਤੌਰ `ਤੇ ਮੁਆਫ਼ੀ ਮੰਗੀ । ਉਨ੍ਹਾਂ ਜੋੜਾ ਘਰ ਤੇ ਲੰਗਰ `ਚ ਸੇਵਾ ਕੀਤੀ । ਮੁਆਫ਼ੀ ਮੰਗਦੇ ਹੋਏ ਰਾਵਤ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ (Sikh community) ਦਾ ਬਹੁਤ ਸਤਿਕਾਰ ਕਰਦੇ ਹਨ। ਜੇ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਦਿਲੋਂ ਮੁਆਫ਼ੀ ਮੰਗਦੇ ਹਨ । ਦੂਜੇ ਪਾਸੇ ਸੀਨੀਅਰ ਕਾਂਗਰਸ ਨੇਤਾ ਹਰੀਸ਼ ਰਾਵਤ ਨੇ ਕਿਹਾ ਕਿ ਉਹ ਆਪਣੇ ਸਾਥੀ ਦੀ ਗਲਤੀ ਦੀ ਪੂਰਤੀ ਲਈ ਸੋਮਵਾਰ 8 ਦਸੰਬਰ ਨੂੰ ਦੇਹਰਾਦੂਨ ਦੇ ਆੜ੍ਹਤ ਬਾਜ਼ਾਰ ਸਥਿਤ ਗੁਰਦੁਆਰਾ ਸਾਹਿਬ ਦੇ ਜੋੜਾ ਘਰ ਵਿਖੇ ਸੇਵਾ ਕਰਨਗੇ ।

Read More : SGPC ਪ੍ਰਧਾਨ ਹਰਜਿੰਦਰ ਧਾਮੀ ਨੇ ਬੀਬੀ ਜਗੀਰ ਕੌਰ ਤੋਂ ਮੰਗੀ ਮੁਆਫ਼ੀ 

ਪਿਹੋਵਾ ’ਚ ਟੋਲ ਪਲਾਜਾ ਮੁਲਾਜਮਾਂ ਨੇ ਕੀਤੀ ਸਿੱਖ ਨੌਜਵਾਨ ਨਾਲ ਕਥਿਤ ਕੁੱਟਮਾਰ

0
Toll plaza

ਕੁਰੂਕੁਸ਼ੇਤਰ, 9 ਦਸੰਬਰ 2025 : ਹਰਿਆਣਾ ਦੇ ਸ਼਼ਹਿਰ ਪਿਹੋਵਾ ਦੇ ਥਾਣਾ ਟੋਲ ਪਲਾਜ਼ਾ (Pehowa Police Station Toll Plaza) ਵਿਚ ਪੁਲਸ ਮੁਲਾਜ਼ਮਾਂ ਸਾਹਮਣੇ ਇਕ ਸਿੱਖ ਵਿਅਕਤੀ (Sikh person) ਨਾਲ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਕੁੱਟਮਾਰ (Beating) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਦੌਰਾਨ ਸਿੱਖ ਵਿਅਕਤੀ ਦੀ ਪੱਗ ਵੀ ਉਤਰ ਗਈ । ਗੁੱਸੇ ’ਚ ਆਏ ਲੋਕਾਂ ਨੇ ਥਾਣਾ ਟੋਲ ਪਲਾਜ਼ਾ ’ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਅਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ।

ਟੋਲ ਪਲਾਜਾ ਕਰਮਚਾਰੀਆਂ ਵਲੋਂ ਕੁਟਮਾਰ ਦੇ ਰੋਸ ਵਜੋਂ ਧਰਨਾ ਜਾਰੀ

ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਿਹੋਵਾ ਦੇ ਪਿੰਡ ਗੁਮਥਲਾ ਗਢੂ (Village Gumthala Gadhu) ਵਾਸੀ ਇਕ ਸਿੱਖ ਵਿਅਕਤੀ ਦੀ ਟੋਲ ਪਲਾਜ਼ਾ ਦੇ ਲਗਭਗ 7 ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਹੈ । ਜਿਸ ਨੂੰ ਲੈ ਕੇ ਅੱਜ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਹੈ ਕਿ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤਕ ਮੰਗ ਪੂਰੀ ਨਹੀਂ ਹੁੰਦੀ ਉਦੋਂ ਤਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ।

Read more : ਰਸਤਾ ਮੰਗਣ ਨੂੰ ਲੈ ਕੇ ਵਿਅਕਤੀਆਂ ਨੇ ਕੀਤੀ ਦੋ ਦੀ ਕੁੱਟਮਾਰ