ਪੁਲਸ ਨੇ ਕੀਤਾ ਬੰਟੀ ਰੋਮਾਣਾ ਤੇ ਸਾਥੀਆਂ ਵਿਰੁੱਧ ਕੇਸ ਦਰਜ

0
34
Bunty Romana

ਫਰੀਦਕੋਟ, 22 ਮਈ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਵਿਖੇ ਪੰਜਾਬ ਪੁਲਸ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਬੰਟੀ ਰੋਮਾਣਾ (Bunty Romana) ਤੇ ਸਾਥੀਆਂ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਰਿਹਾ ਐਫ. ਆਈ. ਆਰ. ਦਰਜ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਵਿਖੇ ਜੋ ਪੰਜਾਬ ਪੁਲਸ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਉਨ੍ਹਾਂ ਦੇ ਅਣਪਛਾਤੇ ਸਮਰਥਕਾਂ ਖਿ਼ਲਾਫ਼ ਕੇਸ ਦਰਜ (Case registered) ਕੀਤਾ ਗਿਆ ਹੈ ਦਾ ਕਾਰਨ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣਾ ਹੈ । ਜਾਣਕਾਰੀ ਅਨੁਸਾਰ ਇਹ ਕਾਰਵਾਈ ਐਸ. ਡੀ. ਐਮ. ਦਫ਼ਤਰ ਵਿੱਚ ਹੋਏ ਜ਼ੋਰਦਾਰ ਹੰਗਾਮੇ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ ।

ਕੀ ਐਲਾਨ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਲੀਡਰਸਿ਼ਪ ਵਲੋਂ

ਬੰਟੀ ਰੋਮਾਣਾ ਤੇ ਸਮਰਥਕਾਂ ਖਿਲਾਫ਼ ਜੋ ਕੇਸ ਦਰਜ ਕੀਤਾ ਗਿਆ ਹੈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Da) ਦੀ ਪਾਰਟੀ ਲੀਡਰਸਿ਼ਪ ਨੇ ਐਲਾਨ ਕੀਤਾ ਹੈ ਕਿ ਪ੍ਰਸ਼ਾਸਨ ਦੇ ਇਸ ਰੁਖ਼ ਦੇ ਖਿਲਾਫ਼ ਹੁਣ ਸ਼੍ਰੋਮਣੀ ਅਕਾਲੀ ਦਲ ‘ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰੇਗਾ । ਨਗਰ ਕੌਂਸਲ ਚੋਣਾਂ ਦੇ ਮੌਕੇ ਹੋ ਰਹੀਆਂ ਇਨ੍ਹਾਂ ਪੈ ਰਹੀਆਂ ਸਿਆਸੀ ਘਟਨਾਵਾਂ ਨੇ ਫਰੀਦਕੋਟ ਵਿੱਚ ਟਕਰਾਅ ਦੀ ਸਥਿਤੀ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ ।

LEAVE A REPLY

Please enter your comment!
Please enter your name here