ਪੰਜਾਬ ਵਿਚ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਚੋਣ ਨਤੀਜੇ ਅੱਜ

0
47
Election

ਚੰਡੀਗੜ੍ਹ, 29 ਮਈ 2026 : ਪੰਜਾਬ ਵਿਚ ਕੁੱਝ ਦਿਨ ਪਹਿਲਾਂ ਹੋ ਕੇ ਚੁੱਕੀਆਂ ਨਗਰ ਨਿਗਮਾਂ (Municipal Corporations), ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਚੋਣ ਨਤੀਜੇ (Election results) ਅੱਜ ਵੱਖ-ਵੱਖ ਥਾਵਾਂ ‘ਤੇ ਕਾਊਂਟਿੰਗ ਕਰਕੇ ਕੱਢੇ ਜਾਣਗੇ ।

ਨਤੀਜਾ ਹੈ ਸ਼ਾਮ ਤੱਕ ਆਉਣ ਦੀ ਉਮਦ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਜੋ 26 ਮਈ ਨੂੰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ (Municipal Councils) ਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਹੋ ਕੇ ਚੁੱਕੀਆਂ ਹਨ ਦੇ ਚੋਣ ਨਤੀਜੇ ਅੱਜ 29 ਮਈ ਨੂੰ ਆਉਣਗੇ । ਜਿਸ ਲਈ ਵੋਟਾਂ ਦੀ ਗਿਣਤੀ (Counting of votes) ਸਵੇਰੇ 8.00 ਵਜੇ ਸ਼ੁਰੂ ਹੋ ਚੁੱਕੀ ਪਰ ਚੋਣ ਨਤੀਜੇ ਬਾਅਦ ਦੁਪਹਿਰ ਜਾਂ ਸ਼ਾਮ ਤੱਕ ਆਉਣ ਦੀ ਉਮੀਦ ਹੈ ਕਿਉਂਕਿ ਇਸ ਵਾਰ ਚੋਣਾਂ ਈ. ਵੀ. ਐਮ. ਮਸ਼ੀਨਾਂ ਦੀ ਥਾਂ ਬੈਲਟ ਪੇਪਰਾਂ ਰਾਹੀਂ ਹੋਈਆਂ ਹਨ । ਇਸ ਵਾਰ 7555 ਉਮੀਦਵਾਰ ਚੋਣ ਮੈਦਾਨ ਵਿਚ ਸਨ। ਪੰਜਾਬ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਵਿਆਪਕ ਪ੍ਰਬੰਧ ਕੀਤੇ ਹਨ ।

LEAVE A REPLY

Please enter your comment!
Please enter your name here