Home Blog Page 2438

Coconut Water ਚਿਹਰੇ ਨੂੰ ਬਣਾਉਂਦਾ ਹੈ ਚਮਕਦਾਰ ਤੇ ਸੁੰਦਰ, ਜਾਣੋ ਕਿਵੇਂ

0

ਗਰਮੀਆਂ ਦੇ ਮੌਸਮ ‘ਚ ਹਰ ਕੋਈ ਨਾਰੀਅਲ ਪਾਣੀ ਦਾ ਸੇਵਨ ਕਰਦਾ ਹੈ। ਇਹ ਸਵਾਦ ਹੋਣ ਦੇ ਨਾਲ-ਨਾਲ ਸਾਡੀ ਸਿਹਤ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰਦਾ ਹੈ। ਕੇਵਲ ਸਿਹਤ ਲਈ ਹੀ ਨਹੀਂ ਇਸ ਨਾਲ ਖੂਬਸੂਰਤੀ ‘ਚ ਵੀ ਵਾਧਾ ਹੁੰਦਾ ਹੈ।

ਨਾਰੀਅਲ ਦਾ ਪਾਣੀ ਚਿਹਰੇ ਦੇ ਦਾਗ ਤੇ ਧੱਬਿਆਂ ਨੂੰ ਸਾਫ ਕਰਨ ‘ਚ ਬਹੁਤ ਮਦਦ ਕਰਦਾ ਹੈ। ਇਸ ‘ਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਜਿਹੜੇ ਕਿ ਇਨ੍ਹਾਂ ਦਾਗਾਂ ਨੂੰ ਖਤਮ ਕਰਦੇ ਹਨ। ਤੁਸੀਂ ਇਸ ਦੀ ਮਦਦ ਨਾਲ ਚਿਹਰੇ ਦੀ ਸੁੰਦਰਤਾ ਨੂੰ ਘੱਟ ਕਰਨ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ।

ਨਾਰੀਅਲ ਪਾਣੀ ਦੀ ਮਦਦ ਨਾਲ ਤੁਸੀਂ ਚਿਹਰੇ ਦੇ ਦਾਗ ਧੱਬਿਆਂ ਨੂੰ ਸਾਫ ਕਰ ਸਕਦੇ ਹੋ।ਇਸ ਲਈ ਇਸ ਪਾਣੀ ਨਾਲ ਆਪਣਾ ਚਿਹਰਾ ਧੋਣ ਨਾਲ ਇਸ ਸਮੱਸਿਆ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਜੇਕਰ ਹਰ ਰੋਜ਼ ਇਸ ਨਾਲ ਚਿਹਰਾ ਨਾ ਧੋ ਸਕੋ ਤਾਂ ਤੁਸੀਂ  (cotton) ਨੂੰ ਇਸ ਪਾਣੀ ‘ਚ ਡੁਬੋ ਕੇ ਇਸ ਪਾਣੀ ਨਾਲ ਆਪਣਾ ਚਿਹਰਾ ਸਾਫ ਕਰ ਸਕਦੇ ਹੋ।

ਨਾਰੀਅਲ ਪਾਣੀ ਨਾਲ ਤੁਹਾਨੂੰ ਇਹ ਲਾਭ ਮਿਲਦੇ ਹਨ-

ਚਿਹਰੇ ਦਾ ਨਵੀਨੀਕਰਨ: ਨਾਰੀਅਲ ਦੇ ਪਾਣੀ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਅਤੇ ਖਣਿਜ ਹੁੰਦੇ ਹਨ, ਜੋ ਚਮੜੀ ਦੀ ਡੂੰਘਾਈ ਵਿੱਚ ਜਾਂਦੇ ਹਨ ਅਤੇ ਚਮੜੀ ਨੂੰ ਪੋਸ਼ਣ ਦਿੰਦੇ ਹਨ। ਨਾਰੀਅਲ ਪਾਣੀ ਕੁਦਰਤੀ ਰੰਗਤ ਵੀ ਲਿਆਉਂਦਾ ਹੈ।

ਦਾਗ: ਹਫਤੇ ਵਿਚ 2-3 ਵਾਰ ਨਾਰੀਅਲ ਪਾਣੀ ਨੂੰ ਚਿਹਰੇ ‘ਤੇ ਲਗਾਓ ਅਤੇ 10 ਮਿੰਟ ਲਈ ਛੱਡ ਦਿਓ ਅਤੇ ਫਿਰ ਇਸ ਨੂੰ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਤਾਜ਼ੇ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਧੱਬੇ ਹੌਲੀ ਹੌਲੀ ਘੱਟ ਹੋਣਗੇ ਅਤੇ ਝੁਰੜੀਆਂ ਤੋਂ ਵੀ ਰਾਹਤ ਮਿਲੇਗੀ।

ਕਾਲੇ ਘੇਰੇ: ਅੱਖਾਂ ਦੇ ਹੇਠਾਂ ਕਾਲੇ ਘੇਰੇ ਦੂਰ ਕਰਨ ਲਈ ਨਾਰੀਅਲ ਪਾਣੀ ਦੀ ਵਰਤੋਂ ਕਰਨਾ ਵੀ ਲਾਭਦਾਇਕ ਹੋਵੇਗਾ। ਨਾਰੀਅਲ ਦੇ ਪਾਣੀ ਵਿੱਚ ਇੱਕ (cotton) ਦਾ ਪੈਡ ਡੁਬੋ ਕੇ ਇਸਨੂੰ ਅੱਖਾਂ ਦੇ ਹੇਠਾਂ ਲਗਾਓ। ਰੋਜ਼ਾਨਾ ਅਜਿਹਾ ਕਰਨ ਨਾਲ ਅੱਖਾਂ ਦੇ ਹੇਠਲੇ ਕਾਲੇ ਘੇਰੇ ਕੁਝ ਦਿਨਾਂ ਵਿੱਚ ਦੂਰ ਹੋ ਜਾਣਗੇ।

CM ਕੈਪਟਨ ਦੇ ਮੀਡੀਆ ਸਲਾਹਕਾਰ Raveen Thukral ਨੇ ਕੀਤਾ ਸਪੱਸ਼ਟ, ਕਿਹਾ – ਹਰੀਸ਼ ਰਾਵਤ ਨਾਲ ਮੰਤਰੀ ਮੰਡਲ ਵਿੱਚ ਫੇਰਬਦਲ ਬਾਰੇ ਕੋਈ ਗੱਲਬਾਤ ਨਹੀਂ ਹੋਈ

0

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਘਮਾਸਾਨ ਸਮਾਪ‍ਤ ਹੋਣ ਦਾ ਨਾਮ ਹੀ ਨਹੀ ਲੈ ਰਿਹਾ ਹੈ। ਚੰਡੀਗੜ੍ਹ ਦੌਰੇ ‘ਤੇ ਪਹੁੰਚੇ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਸੀ। ਉਸ ਦੌਰਾਨ ਇਹ ਖ਼ਬਰ ਸਾਹਮਣੇ ਆ ਰਹੀ ਸੀ ਕਿ ਉਨ੍ਹਾਂ ਨੇ ਕੈਬੀਨਟ ਵਿੱਚ ਫੇਰਬਦਲ ਨੂੰ ਖਾਸ ਗੱਲ ਕੀਤੀ ਹੈ। ਪਰ ਕੈਪਟਨ ਅਤੇ ਹਰੀਸ਼ ਰਾਵਤ ਦੇ ਵਿੱਚ ਅਜਿਹੀ ਕੋਈ ਗੱਲ ਨਹੀ ਹੋਈ ਹੈ । ਜਿਸ ਦੀ ਪੁਸ਼ਟੀ ਸ ਐਮ ਕੈਪਟਨ ਦੇ ਮੀਡੀਆ ਸਲਾਹਕਾਰਰ ਵੀਨ ਠੁਕਰਾਲ ਨੇ ਟਵੀਟ ਕਰ ਕੀਤੀ ਹੈ।

ਉਨ੍ਹਾਂ ਨੇ ਟਵੀਟ ਕਰ ਦੱਸਿਆ ਕਿ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅਤੇ ਸੀਐਮ ਕੈਪਟਨ ਦੇ ਵਿੱਚ ਪੰਜਾਬ ਕੈਬਨਿਟ ‘ਚ ਫੇਰਬਦਲ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ। ਉਨ੍ਹਾਂ ਨੇ ਇੱਕ ਨਿਊਜ਼ ਪੇਪਰ ਦੀ ਕਟਿੰਗ ਸ਼ੇਅਰ ਕਰਦੇ ਹੋਏ ਉਸਨੂੰ ਗਲਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਸ ਦੌਰਾਨ ਨਾ ਤਾਂ ਕੈਬਨਿਟ ਫੇਰਬਦਲ ਦਾ ਮੁੱਦਾ ਚੁੱਕਿਆ ਗਿਆ ਅਤੇ ਨਾ ਹੀ ਚਰਚਾ ਕੀਤੀ ਗਈ। ਕਿਸੇ ਮੰਤਰੀ ਨੂੰ ਛੱਡਣ ਜਾਂ ਬਣਾਏ ਰੱਖਣ ਦਾ ਸਵਾਲ ਹੀ ਕਿੱਥੇ ਹੈ ? ਕੋਈ ਵੀ ਕੈਬਨਿਟ ਫੇਰਬਦਲ ਨਿਅਤ ਸਮੇਂ ਤੋਂ ਬਾਅਦ ਉਚਿਤ ਸਮੇਂ ਤੇ ਹੋਵੇਗਾ।

ਚੋਣ ਕਮਿਸ਼ਨ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਕਰਾਉਣ ਤੋਂ ਜਤਾਈ ਅਸਮੱਰਥ, ਜਾਣੋ ਕਿਉਂ

0

ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ। ਦੇਸ਼ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਉੱਤਰ ਪ੍ਰਦੇਸ਼, ਪੰਜਾਬ, ਗੋਆ, ਮਣੀਪੁਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਪਰ ਚੋਣ ਕਮਿਸ਼ਨ ਨੇ ਇਨ੍ਹਾਂ ਸੂਬਿਆਂ ਵਿੱਚ ਚੋਣਾਂ ਕਰਾਉਣ ਤੋਂ ਅਸਮਰੱਥਾ ਪ੍ਰਗਟਾਈ ਹੈ। ਚੋਣ ਕਮਿਸ਼ਨ ਨੂੰ ਡਰ ਹੈ ਕਿ ਉਹ ਅਗਲੇ ਸਾਲ ਗੋਆ, ਮਣੀਪੁਰ, ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਕਰਵਾ ਸਕੇਗਾ ਕਿਉਂਕਿ ਈਵੀਐਮ ਅਜੇ ਤੱਕ ਅਸਾਮ, ਕੇਰਲਾ, ਤਾਮਿਲਨਾਡੂ, ਦਿੱਲੀ, ਪੁਡੂਚੇਰੀ ਤੇ ਪੱਛਮੀ ਬੰਗਾਲ ਵਿੱਚ ਹਨ। ਕਮਿਸ਼ਨ ਨੇ ਇਸ ਸੰਬੰਧ ’ਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਹੈ।

ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਵਿੱਚ ਛੇ ਸੂਬਿਆਂ ਵਿੱਚ ਫਸੀਆਂ ਈਵੀਐਮ ਦੀ ਮੁੜ ਵਰਤੋਂ ਦੀ ਇਜਾਜ਼ਤ ਲਈ ਪਟੀਸ਼ਨ ਦਾਇਰ ਕੀਤੀ ਹੈ।ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਅਸਾਮ, ਕੇਰਲਾ, ਦਿੱਲੀ, ਪੁਡੂਚੇਰੀ, ਤਾਮਿਲਨਾਡੂ ਤੇ ਪੱਛਮੀ ਬੰਗਾਲ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਈਵੀਐਮ ਇਨ੍ਹਾਂ ਸੂਬਿਆਂ ‘ਚ ਪਈਆਂ ਹਨ। ਚੋਣ ਕਮਿਸ਼ਨ ਨੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਨੂੰ ਹਰ ਸੂਬੇ ਦੇ ਉੱਚ ਅਦਾਲਤਾਂ ਵਿੱਚ ਚੋਣ ਪਟੀਸ਼ਨਾਂ ਦਾਇਰ ਕਰਨ ਦੀ ਸਮਾਂ ਸੀਮਾ ਤੈਅ ਕਰਨੀ ਚਾਹੀਦੀ ਹੈ, ਤਾਂ ਜੋ ਈਵੀਐਮ ਨੂੰ ਅੱਗੇ ਵਰਤੋਂ ਲਈ ਮੁਕਤ ਕੀਤਾ ਜਾ ਸਕੇ।

ਸੁਪਰੀਮ ਕੋਰਟ ਦੇ ਚੀਫ ਜਸਟਿਸ ਐਨਵੀ ਰਮਣ, ਜਸਟਿਸ ਸੂਰਿਆ ਕਾਂਤ ਤੇ ਜਸਟਿਸ ਏਐਸ ਬੋਪੰਨਾ ਦੀ ਤਿੰਨ ਮੈਂਬਰੀ ਬੈਂਚ ਅੱਗੇ ਕਮਿਸ਼ਨ ਲਈ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਤੇ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ ਮਸ਼ੀਨਾਂ ਦੀ ਵਰਤੋਂ ਨਹੀਂ ਹੋ ਰਹੀ, ਜਦੋਂਕਿ ਕਮਿਸ਼ਨ ਨੂੰ ਵੱਖ-ਵੱਖ ਸੂਬਿਆਂ ‘ਚ ਹੋਣ ਵਾਲੀਆਂ ਚੋਣਾਂ ਲਈ ਇਨ੍ਹਾਂ ਦੀ ਲੋੜ ਹੈ।ਚੋਣ ਕਮਿਸ਼ਨ ਦੇ ਬਿਆਨ ਨੂੰ ਸੁਣਨ ਤੋਂ ਬਾਅਦ ਬੈਂਚ ਨੇ ਕਿਹਾ ਕਿ ਇਸ ਪਟੀਸ਼ਨ ‘ਤੇ ਅਗਲੇ ਹਫਤੇ ਸੁਣਵਾਈ ਹੋਵੇਗੀ।

ਸੀਨੀਅਰ ਵਕੀਲ ਨੇ ਕਿਹਾ, “ਸਾਨੂੰ ਇਨ੍ਹਾਂ ਈਵੀਐਮਜ਼ ਤੇ ਵੀਵੀਪੈਟ ਮਸ਼ੀਨਾਂ ਨੂੰ ਠੀਕ ਕਰਨਾ ਪਵੇਗਾ। ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਪੰਜਾਬ ਵਰਗੇ ਸੂਬਿਆਂ ਦੀਆਂ ਚੋਣਾਂ ਦੇ ਮੱਦੇਨਜ਼ਰ ਇਸ ਪਟੀਸ਼ਨ ‘ਤੇ ਸੁਣਵਾਈ ਜ਼ਰੂਰੀ ਹੈ।” ਬੈਂਚ ਨੇ ਕਿਹਾ, ‘ਠੀਕ ਹੈ, ਅਸੀਂ ਇਸ ਦੀ ਸੁਣਵਾਈ ਅਗਲੇ ਹਫਤੇ ਕਰਾਂਗੇ।’

ਭੁੱਖ ਨੂੰ ਵਧਾਉਂਦਾ ਹੈ ਪਪੀਤਾ, ਜਾਣੋ ਕਿਵੇਂ ?

0

ਪਪੀਤਾ ਆਸਾਨੀ ਨਾਲ ਹਜ਼ਮ ਹੋਣ ਵਾਲਾ ਫਲ ਹੈ। ਪਪੀਤਾ ਭੁੱਖ ਅਤੇ ਸ਼ਕਤੀ ਨੂੰ ਵਧਾਉਂਦਾ ਹੈ। ਇਹ ਕਈ ਰੋਗਾਂ ਨੂੰ ਖ਼ਤਮ ਕਰਦਾ ਹੈ। ਢਿੱਡ ਦੇ ਰੋਗਾਂ ਨੂੰ ਦੂਰ ਕਰਨ ਲਈ ਪਪੀਤੇ ਦਾ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ। ਪਪੀਤੇ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਹੁੰਦਾ ਹੈ। ਪਪੀਤੇ ਦਾ ਰਸ ਨੀਂਦ ਨਾ ਆਉਣਾ, ਸਿਰ ਦਰਦ, ਕਬਜ਼ ਆਦਿ ਰੋਗਾਂ ਨੂੰ ਠੀਕ ਕਰਦਾ ਹੈ। ਪਪੀਤੇ ਦਾ ਰਸ ਸੇਵਨ ਕਰਨ ਨਾਲ ਅਮਲ ਪਿੱਤ (ਖੱਟੀ ਡਕਾਰਾਂ) ਬੰਦ ਹੋ ਜਾਂਦੀਆਂ ਹਨ। ਪਪੀਤਾ ਢਿੱਡ ਰੋਗ, ਹਿਰਦਾ ਰੋਗ, ਆਂਤੜਾਂ ਦੀ ਕਮਜ਼ੋਰੀ ਆਦਿ ਨੂੰ ਦੂਰ ਕਰਦਾ ਹੈ। ਪੱਕੇ ਜਾਂ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾਣਾ ਢਿੱਡ ਲਈ ਲਾਭਕਾਰੀ ਹੁੰਦਾ ਹੈ। ਪਪੀਤੇ ਦੇ ਪੱਤੀਆਂ ਦੇ ਵਰਤੋ ਨਾਲ ਹਾਈ ਬਲੱਡ ਪ੍ਰੈਸ਼ਰ ਵਿੱਚ ਮੁਨਾਫ਼ਾ ਹੁੰਦਾ ਹੈ ਅਤੇ ਦਿਲ ਦੀ ਧੜਕਣ ਨਿਯਮਤ ਹੁੰਦੀ ਹੈ।

ਇਸ ਦੇ ਸੇਵਨ ਨਾਲ ਜ਼ਖ਼ਮ ਭਰਦਾ ਹੈ, ਦਸਤ ਅਤੇ ਪੇਸ਼ਾਬ ਦੀ ਰੁਕਾਵਟ ਦੂਰ ਹੁੰਦੀ ਹੈ। ਕੱਚੇ ਪਪੀਤੇ ਦਾ ਦੁੱਧ ਚਮੜੀ ਰੋਗ ਲਈ ਬਹੁਤ ਲਾਭਕਾਰੀ ਹੁੰਦਾ ਹੈ। ਪਪੀਤੇ ਦੇ ਬੀਜ ਕੀੜੇ ਨੂੰ ਨਸ਼ਟ ਕਰਨ ਵਾਲਾ ਅਤੇ ਮਾਸਿਕ – ਧਰਮ ਨੂੰ ਨੇਮੀ ਬਣਾਉਣ ਵਾਲਾ ਹੁੰਦਾ ਹੈ। ਪਪੀਤੇ ਦਾ ਦੁੱਧ ਦਰਦ ਨੂੰ ਠੀਕ ਕਰਦਾ ਹੈ, ਕੋੜ੍ਹ ਨੂੰ ਖ਼ਤਮ ਕਰਦਾ ਹੈ ਅਤੇ ਛਾਤੀਆਂ ਵਿੱਚ ਦੁੱਧ ਨੂੰ ਵਧਾਉਂਦਾ ਹੈ। ਪਪੀਤੇ ਦੀ ਜੜ੍ਹ ਘਸਾ ਕੇ ਲਗਾਉਣ ਨਾਲ ਬਵਾਸੀਰ ਵਿੱਚ ਫਾਇਦਾ ਹੁੰਦਾ ਹੈ। ਕੱਚਾ ਪਪੀਤਾ ਕੁੱਝ ਦਿਨਾਂ ਤੱਕ ਦਵਾਈ ਦੀ ਤਰ੍ਹਾਂ ਖਾਣ ਨਾਲ ਵੀ ਖੂਨੀ ਬਵਾਸੀਰ ਅਤੇ ਹਾਜ਼ਮੇ ਸਬੰਧੀ ਵਿਕਾਰ ਦੂਰ ਹੁੰਦੇ ਹਨ। 3 ਗਰਾਮ ਕੱਚੇ ਪਪੀਤੇ ਦੇ ਰਸ ਵਿੱਚ 3 ਗ੍ਰਾਮ ਸ਼ੱਕਰ ਮਿਲਾ ਕੇ ਇਸ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਦਿਨ ਵਿਚ 3 ਵਾਰ ਪੀਣ ਨਾਲ ਕੁਝ ਹੀ ਦਿਨਾਂ ਵਿੱਚ ਤਿਲੀ ਘੱਟ ਹੋ ਜਾਂਦੀ ਹੈ।

ਕੱਚੇ ਪਪੀਤੇ ਦਾ ਦੁਧੀਆ ਰਸ ਜਮ੍ਹਾਂ ਕਰ ਲਓ ਤੇ ਧੁੱਪ ਵਿਚ ਸੁਕਾ ਲਓ। 24 ਘੰਟੇ ਬਾਅਦ ਇਹ ਸਫੈਦ ਚੂਰਨ ਬਣ ਜਾਵੇਗਾ। ਦੋ ਗਰਾਮ ਚੂਰਨ ਭੋਜਨ ਦੇ ਬਾਅਦ ਦੁੱਧ ਨਾਲ ਲੈਣ ਨਾਲ ਹਾਜ਼ਮੇ ਦੀ ਖਰਾਬੀ ਦੂਰ ਹੁੰਦੀ ਹੈ। ਮੂੰਹ ਦੇ ਛਾਲੇ, ਜੀਭ ਵਿੱਚ ਦਰਾਰਾਂ ਪੈਣ ’ਤੇ ਪਪੀਤੇ ਦਾ ਚੂਰਨ, ਗਿਲਸਰੀਨ ਮਿਲਾ ਕੇ ਜੀਭ ’ਤੇ ਲਗਾਓ। ਕੱਚੇ ਪਪੀਤੇ ਨੂੰ ਦਾਦ ’ਤੇ ਮਲਣ ਨਾਲ ਕੁੱਝ ਹੀ ਦਿਨਾਂ ਵਿੱਚ ਲਾਭ ਹੋਵੇਗਾ। ਪਪੀਤੇ ਦੇ ਚੂਰਨ ਵਿੱਚ ਸੁਹਾਗਾ ਮਿਲਾ ਕੇ ਪਾਣੀ ਨਾਲ ਮਰਹਮ ਦੀ ਤਰ੍ਹਾਂ ਤਿਆਰ ਕਰਕੇ ਮੱਸਿਆਂ ਅਤੇ ਗੋਖੁਰਾਂ ’ਤੇ ਲਗਾਉਣ ਨਾਲ ਲਾਭ ਹੋਵੇਗਾ। ਪਪੀਤੇ ਦਾ ਚੂਰਨ ਪਾਣੀ ਵਿੱਚ ਮਿਲਾ ਕੇ ਸੇਵਨ ਕਰਨ ਨਾਲ ਗਲੇ ਦੀ ਖਰਾਬੀ ਦੂਰ ਹੁੰਦੀ ਹੈ। ਪਪੀਤੇ ਦਾ ਚੂਰਨ ਗਿਲਸਰੀਨ ਵਿੱਚ ਮਿਲਾ ਕੇ 5-5 ਮਿੰਟ ਦੇ ਵਕਫੇ ਬਾਅਦ ਗਲੇ ਵਿੱਚ ਲਗਾਉਣ ਨਾਲ ਗਲੇ ਦੀ ਸੋਜ਼ ਦੂਰ ਹੁੰਦੀ ਹੈ। ਪਪੀਤੇ ਦਾ ਚੂਰਨ ਸਵੇਰੇ-ਸ਼ਾਮ 5-5 ਗਰਾਮ ਦੀ ਮਾਤਰਾ ਵਿੱਚ ਸੇਵਨ ਕਰਨ ਨਾਲ ਜਿਗਰ ਅਤੇ ਤਿਲੀ ਦੀ ਵਧੀ ਹੋਈ ਅਵਸਥਾ ਹੌਲੀ-ਹੌਲੀ ਆਪਣੀ ਸਥਿਤੀ ਵਿੱਚ ਆ ਜਾਂਦੀ ਹੈ। ਪਪੀਤੇ ਦੇ ਨਿਯਮਤ ਸੇਵਨ ਨਾਲ ਕਈ ਬਿਮਾਰੀਆਂ ਵਿੱਚ ਲਾਭ ਮਿਲਦਾ ਹੈ।

‘Bigg Boss13’ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਹੋਇਆ ਦਿਹਾਂਤ

0

ਬਾਲੀਵੁੱਡ ਜਗਤ ਤੋਂ ਬਹੁਤ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਹੋ ਗਈ ਹੈ। ਸਿਧਾਰਥ ਸ਼ੁਕਲਾ 40 ਸਾਲ ਦੇ ਸਨ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਅੱਜ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਸਿਧਾਰਥ ਸ਼ੁਕਲਾ ਨੂੰ ਟੀਵੀ ਸੀਰੀਅਲ ਬਾਲਿਕਾ ਬਧੂ ਤੋਂ ਪ੍ਰਸਿੱਧੀ ਮਿਲੀ। ਉਸ ਤੋਂ ਬਾਅਦ  ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਸੀਰੀਅਲ ‘ਦਿਲ ਸੇ ਦਿਲ ਤਕ’ ‘ਚ ਵੀ ਨਜ਼ਰ ਆਏ ਸਨ। ਉਨ੍ਹਾਂ ਨੇ ਫਿਲਮ ਹੰਪਟੀ ਸ਼ਰਮਾ ਕੀ ਦੁਲਹਨੀਆ ਨਾਲ ਬਾਲੀਵੁੱਡ ਦੀ ਸ਼ੁਰੂਆਤ ਕੀਤੀ ਸੀ।

ਇਹ ਖ਼ਬਰ ਮਿਲਣ ਤੋਂ ਬਾਅਦ ਪੂਰਾ ਬਾਲੀਵੁੱਡ ਜਗਤ ਸਦਮੇ ਵਿੱਚ ਹੈ। ਉਨ੍ਹਾਂ ਦੇ ਪ੍ਰਸ਼ੰਸਕ ਦੁੱਖ ਦਾ ਇਜ਼ਹਾਰ ਕਰ ਰਹੇ ਹਨ। ਲੋਕ ਅਜੇ ਸੁਸ਼ਾਂਤ ਸਿੰਘ ਰਾਜਪੂਤ ਦੇ ਸੋਗ ਤੋਂ ਉਭਰ ਨਹੀਂ ਸਕੇ, ਜੋ ਬਹੁਤ ਛੋਟੀ ਉਮਰ ਵਿੱਚ ਹੀ ਇਸ ਦੁਨੀਆ ਨੂੰ ਛੱਡ ਗਏ ਸਨ, ਕਿ ਅੱਜ ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਨੇ ਦੇਸ਼ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ।

ਉਨ੍ਹਾਂ ਨੂੰ ਬਿੱਗ ਬੌਸ 13 ਤੋਂ ਬਹੁਤ ਪ੍ਰਸਿੱਧੀ ਮਿਲੀ। ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨਾਲ ਉਨ੍ਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਦੋਵਾਂ ਨੂੰ ਹਾਲ ਹੀ ਵਿੱਚ ਬਿੱਗ ਬੌਸ ਓਟੀਟੀ ਵਿੱਚ ਵੀ ਵੇਖਿਆ ਗਿਆ ਸੀ। ਇਸ ਤੋਂ ਇਲਾਵਾ ਸਿਧਾਰਥ ਸ਼ੁਕਲਾ ਫਿਅਰ ਫੈਕਟਰ-ਖਤਰੋਂ ਕੇ ਖਿਲਾੜੀ ਸੀਜ਼ਨ 7 ਵਿੱਚ ਨਜ਼ਰ ਆਏ ਸਨ।