Home Blog Page 2437

ਵਾਇਰਲ ਬੁਖਾਰ ਨਾਲ 100 ਲੋਕਾਂ ਦੀ ਮੌਤ ‘ਤੇ ਪ੍ਰਿਯੰਕਾ ਗਾਂਧੀ ਨੇ UP ਸਰਕਾਰ ’ਤੇ ਕੱਸਿਆ ਤੰਜ

0

ਉੱਤਰ ਪ੍ਰਦੇਸ਼ ਵਿਚ ਵਾਇਰਲ ਬੁਖ਼ਾਰ ਨਾਲ ਬੱਚਿਆਂ ਸਮੇਤ ਕਈ ਲੋਕਾਂ ਦੀ ਮੌਤ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸੂਬਾ ਸਰਕਾਰ ’ਤੇ ਤੰਜ ਕੱਸਿਆ ਹੈ।ਪ੍ਰਿਯੰਕਾ ਗਾਂਧੀ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਨੇ ਸਿਹਤ ਵਿਵਸਥਾ ਨੂੰ ਸਹੀ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ।

ਪ੍ਰਿਯੰਕਾ ਗਾਂਧੀ ਨੇ ਟਵਿੱਟਰ ’ਤੇ ਇੱਕ ਖ਼ਬਰ ਸਾਂਝੀ ਕਰਦੇ ਹੋਏ ਲਿਿਖਆ ਕਿ ਉੱਤਰ ਪ੍ਰਦੇਸ਼ ਵਿਚ ਫਿਰੋਜ਼ਾਬਾਦ, ਮਥੁਰਾ, ਆਗਰਾ ਅਤੇ ਹੋਰ ਕਈ ਥਾਵਾਂ ’ਤੇ ਬੁਖ਼ਾਰ ਨਾਲ ਬੱਚਿਆਂ ਸਮੇਤ 100 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਬਹੁਤ ਚਿੰਤਾਜਨਕ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਹੁਣ ਵੀ ਸਿਹਤ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਹਨ।ਇੱਥੋਂ ਦੇ ਹਸਪਤਾਲਾਂ ਦਾ ਹਾਲ ਵੇਖੋ। ਇਹ ਹੈ ਤੁਹਾਡੇ ਇਲਾਜ ਦੀ ‘ਨੰਬਰ-1’ ਸਹੂਲਤ?

ਪ੍ਰਿਯੰਕਾ ਗਾਂਧੀ ਨੇ ਜੋ ਖ਼ਬਰ ਸਾਂਝੀ ਕੀਤੀ ਹੈ, ਉਸ ’ਚ ਸੂਬੇ ਦੇ ਕਈ ਜ਼ਿਿਲ੍ਹਆਂ ਵਿਚ ਬੁਖ਼ਾਰ ਦੀ ਸਮੱਸਿਆ ਹੋਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਫਿਰੋਜ਼ਾਬਾਦ ’ਚ ਸਥਿਤੀ ਬਹੁਤ ਖਰਾਬ ਹੈ, ਜਿੱਥੇ ਇਲਾਜ ਦੀ ਉੱਚਿਤ ਸਹੂਲਤ ਨਹੀਂ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਫਿਰੋਜ਼ਾਬਾਦ ਦੇ ਮੁੱਖ ਮੈਡੀਕਲ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਸੀ, ਜਿੱਥੇ ਸ਼ੰਕਾ ਹੈ ਕਿ ਲੱਗਭਗ 41 ਲੋਕਾਂ ਦੀ ਡੇਂਗੂ ਅਤੇ ਵਾਇਰਲ ਬੁਖ਼ਾਰ ਨਾਲ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਜਾਨ ਗੁਆਉਣ ਵਾਲਿਆਂ ਵਿਚ ਬੱਚਿਆਂ ਦੀ ਗਿਣਤੀ ਵੱਧ ਸੀ।

ਵੈੱਬ ਪੋਰਟਲਾਂ – YouTube ਚੈਨਲਾਂ ‘ਤੇ ਫੇਕ ਨਿਊਜ਼ ਕੰਟੈਂਟ ‘ਤੇ SC ਨੇ ਜਤਾਈ ਚਿੰਤਾ, ‘ਆਖਿਰ ‘ਚ ਦੇਸ਼ ਦਾ ਨਾਮ ਖ਼ਰਾਬ ਹੁੰਦਾ ਹੈ…’

0

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ‘ਤੇ ਫੇਕ ਨਿਊਜ਼ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਰਾਜਧਾਨੀ ਨਵੀਂ ਦਿੱਲੀ ‘ਚ ਸਥਿਤ ਨਿਜਾਮੁਦੀਨ ਮਕਰਜ ਦੀ ਘਟਨਾ ਦੇ ਸਬੰਧ ‘ਚ ਫੇਕ ਨਿਊਜ਼ ‘ਤੇ ਪ੍ਰੇਰਿਤ ਖ਼ਬਰਾਂ ਖ਼ਿਲਾਫ਼ ਜਮੀਯਤ ਉਲਮਾ-ਏ-ਹਿੰਦ ਪਟੀਸ਼ਨ ਦੀ ਸੁਣਵਾਈ ਦੌਰਾਨ ਕੋਰਟ ਨੇ ਤਿੱਖੀ ਟਿੱਪਣੀਆਂ ਕੀਤੀਆਂ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਵੈੱਬ ਪੋਰਟਲਾਂ ਤੇ ਯੂਟਿਊਬ ਚੈਨਲਾਂ ‘ਤੇ ਫੇਕ ਨਿਊਜ਼ ‘ਤੇ ਕੋਈ ਵੀ ਕਾਬੂ ਨਹੀਂ ਤੇ ਜੇ ਅਜਿਹਾ ਹੀ ਚਲਦਾ ਰਿਹਾ ਤਾਂ ਦੇਸ਼ ਦਾ ਨਾਂ ਬਦਨਾਮ ਹੋਵੇਗਾ। ਯੂਟਿਊਬ ‘ਤੇ ਕੋਈ ਵੀ ਇਕ ਚੈਨਲ ਸ਼ੁਰੂ ਕਰ ਸਕਦਾ ਹੈ।

ਚੀਫ ਜਸਟਿਸ ਐੱਨਵੀ ਰਮੰਨਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ, ‘ਵੈੱਬ ਪੋਰਟਲ ਤੇ ਫੇਕ ਨਿਊਜ਼ ਨੂੰ ਲੈ ਕਿਸੇ ਦਾ ਕਾਬੂ ਨਹੀਂ ਹੈ। ਜੇ ਤੁਸੀਂ ਯੂਟਿਊਬ ‘ਤੇ ਜਾਂਦੇ ਹੋ ਤਾਂ ਤੁਸੀਂ ਪਾਓਗੇ ਕਿ ਕਿਵੇਂ ਫੇਕ ਨਿਊਜ਼ ਆਜ਼ਾਦੀ ਰੂਪ ਤੋਂ ਪ੍ਰਸਾਰਿਤ ਹੁੰਦੀ ਹੈ। ਇਸ ਤੋਂ ਇਲ਼ਾਵਾ ਯੂਟਿਊ ‘ਤੇ ਕੋਈ ਵੀ ਇਕ ਚੈਨਲ ਸ਼ੁਰੂ ਕਰ ਸਕਦਾ ਹੈ।’

ਚੀਫ ਜਸਟਿਸ ਨੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ, ‘ਫੇਕ ਨਿਊਜ਼ ਦੇ ਚੱਲਦਿਆਂ ਇਸ ਦੇਸ਼ ਦਾ ਨਾਂ ਖਰਾਬ ਹੋਣ ਵਾਲਾ ਹੈ। ਕੀ ਤੁਸੀਂ ਸਵੈ-ਨਿਯਾਮਕ ਤੰਤਰ ਲਈ ਕੋਸ਼ਿਸ਼ ਕੀਤੀ ਹੈ। ਮਹਿਤਾ ਨੇ ਬੈਂਚ ਦੇ ਸਾਹਮਣੇ ਪੇਸ਼ ਕੀਤਾ ਕਿ ਕੇਂਦਰ ਨਵੇਂ ਸੂਚਨਾ ਤੇ ਤਕਨੀਕੀ ਨਿਯਮ ਲੈ ਕੇ ਆਇਆ ਹੈ, ਜੋ ਉੱਚ ਅਦਾਲਤ ਵੱਲੋਂ ਚਿੰਨ੍ਹਿਤ ਚਿੰਤਾਵਾਂ ਨੂੰ ਦੂਰ ਕਰਦਾ ਹੈ।

ਦਿੱਲੀ ‘ਚ ਮੀਂਹ ਨੇ ਤੋੜਿਆ 19 ਸਾਲ ਦਾ ਰਿਕਾਰਡ, ਮੌਸਮ ਵਿਭਾਗ ਨੇ ਜਾਰੀ ਕੀਤਾ Yellow Alert

0

ਦਿੱਲੀ ਵਿੱਚ ਅੱਜ ਮੀਂਹ ਕਾਰਨ ਕੁੱਝ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਆਵਾਜਾਈ ਇੱਕ ਵਾਰ ਫਿਰ ਪ੍ਰਭਾਵਿਤ ਹੋਈ। ਰਾਸ਼ਟਰੀ ਰਾਜਧਾਨੀ ਵਿੱਚ ਮੰਗਲਵਾਰ ਸਵੇਰ ਤੋਂ 229.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ ਸਤੰਬਰ ਦੀ Average129.8 ਮਿਲੀਮੀਟਰ ਤੋਂ ਬਹੁਤ ਜ਼ਿਆਦਾ ਹੈ।

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ, ਦਿੱਲੀ ਵਿੱਚ ਵੀਰਵਾਰ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 117.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ 19 ਸਾਲਾਂ ਵਿੱਚ ਸਤੰਬਰ ਵਿੱਚ ਸਭ ਤੋਂ ਵੱਧ ਬਾਰਿਸ਼ ਹੈ। ਰਾਜਧਾਨੀ ਵਿੱਚ ਲਗਾਤਾਰ ਦੂਜੇ ਦਿਨ ਇੱਕ ਦਿਨ ਵਿੱਚ 100 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ।

ਦਿੱਲੀ ਵਿੱਚ ਬੁੱਧਵਾਰ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 112.1 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ। ਜਿਸ ਕਾਰਨ ਚਾਣਕਿਆਪੁਰੀ ਦੇ ਅੰਬੈਸੀ ਖੇਤਰ ਅਤੇ ਕਨਾਟ ਪਲੇਸ ਦੇ ਵਪਾਰਕ ਕੇਂਦਰ ਸਮੇਤ ਕਈ ਇਲਾਕਿਆਂ ਵਿੱਚ ਗੋਡੇ ਡੂੰਘੇ ਪਾਣੀ ਭਰ ਗਏ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ।

ਆਈਐਮਡੀ ਦੇ ਅਨੁਸਾਰ, ਰਾਜਧਾਨੀ ਵਿੱਚ 13 ਸਤੰਬਰ, 2002 ਨੂੰ 126.8 ਮਿਲੀਮੀਟਰ ਬਾਰਿਸ਼ ਹੋਈ ਸੀ। ਇਸ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਬਾਰਸ਼ 16 ਸਤੰਬਰ 1963 ਨੂੰ 172.6 ਮਿਲੀਮੀਟਰ ਸੀ।