Home Blog Page 2436

ਜੇਕਰ ਤੁਸੀਂ ਵੀ ਭੁੱਲ ਜਾਂਦੇ ਹੋ ਛੋਟੀਆਂ-ਛੋਟੀਆਂ ਗੱਲਾਂ ਤਾਂ ਖਾਓ ਟਮਾਟਰ ਸਣੇ ਇਹ ਚੀਜ਼ਾਂ

0

ਅੱਜ ਕਲ ਬਹੁਤ ਸਾਰੇ ਲੋਕਾਂ ਦੀ ਯਾਦਾਸ਼ਤ ਘੱਟ ਹੁੰਦੀ ਜਾ ਰਹੀ ਹੈ, ਜੋ ਇਕ ਵੱਡੀ ਸਮੱਸਿਆ ਹੈ। ਵੱਡੇ ਕੰਮ ਕਰਨ ਦੀ ਥਾਂ ਅਕਸਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਭੁੱਲ ਜਾਂਦੇ ਹਾਂ। ਭੁੱਲਣ ਦੀ ਆਦਤ ਹਰ ਕਿਸੇ ਨੂੰ ਹੁੰਦੀ ਹੈ ਪਰ ਹੱਦ ਤਾਂ ਉਸ ਸਮੇਂ ਹੋ ਜਾਂਦੀ ਹੈ, ਜਦੋਂ ਅਸੀਂ ਜ਼ਰੂਰੀ ਗੱਲਾਂ ਨੂੰ ਵੀ ਭੁੱਲਣ ਲੱਗ ਜਾਂਦੇ ਹਨ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਲੱਗਦਾ ਹੈ, ਕਿ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੁੰਦੀ ਜਾ ਰਹੀ ਹੈ ਅਤੇ ਤੁਸੀਂ ਗੱਲਾਂ ਭੁੱਲ ਜਾਂਦੇ ਹੋ ਤਾਂ ਤੁਹਾਨੂੰ ਹੁਣ ਪਰੇਸ਼ਾਨ ਹੋਣ ਦੀ ਲੋੜ ਨਹੀਂ। ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਦੀ ਵਰਤੋਂ ਨਾਲ ਤੁਹਾਡੀ ਯਾਦਦਾਸ਼ਤ ਕਮਜ਼ੋਰ ਨਹੀਂ ਹੋਵੇਗੀ। ਸਾਡੀ ਰਸੋਈ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਖਾ ਕੇ ਅਸੀਂ ਆਪਣੇ ਦਿਮਾਗ ਨੂੰ ਤੇਜ਼ ਕਰ ਸਕਦੇ ਹਾਂ।

ਤੁਲਸੀ : ਤੁਲਸੀ ਦਾ ਉਪਯੋਗ ਮਸਾਲੇ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਹ ਕਈ ਬੀਮਾਰੀਆਂ ਦੀ ਦਵਾਈ ਦਾ ਕੰਮ ਕਰਦੀ ਹੈ। ਰੋਜ਼ਾਨਾ ਤੁਲਸੀ ਦੇ ਦੋ ਚਾਰ ਪੱਤੇ ਖਾਣ ਨਾਲ ਬਾਰ-ਬਾਰ ਭੁੱਲਣ ਦੀ ਬੀਮਾਰੀ ਦੂਰ ਹੋ ਜਾਂਦੀ ਹੈ।

ਕੇਸਰ : ਕੇਸਰ ਇਸ ਤਰ੍ਹਾਂ ਦਾ ਮਸਾਲਾ ਹੈ, ਜੋ ਖਾਣੇ ਦੇ ਸਵਾਦ ਨੂੰ ਦੋਗੁਣਾ ਕਰ ਦਿੰਦਾ ਹੈ। ਕੇਸਰ ਦਾ ਉਪਯੋਗ ਨੀਂਦ ਦੀਆਂ ਦਵਾਈਆਂ ਵਿੱਚ ਕੀਤਾ ਜਾਂਦਾ ਹੈ। ਕੇਸਰ ਦਾ ਰੋਜ਼ਾਨਾ ਸੇਵਨ ਕਰਨ ਨਾਲ ਯਾਦਦਾਸ਼ਤ ਤੇਜ਼ ਹੋ ਜਾਂਦੀ ਹੈ ।

ਗ੍ਰੀਨ-ਟੀ : ਗ੍ਰੀਨ-ਟੀ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਐਂਟੀਆਕਸੀਡੈਂਟ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ। ਗ੍ਰੀਨ-ਟੀ ਵਿੱਚ ਪਾਏ ਜਾਣ ਵਾਲਾ ਪੋਲੀਫਿਨੋਲ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ। ਰੋਜ਼ਾਨਾ ਦਿਨ ਵਿੱਚ ਦੋ ਕੱਪ ਗ੍ਰੀਨ-ਟੀ ਪੀਣ ਨਾਲ ਯਾਦਦਾਸ਼ਤ ਵਧਦੀ ਹੈ ।

ਟਮਾਟਰ : ਟਮਾਟਰ ਵਿੱਚ ਪ੍ਰੋਟੀਨ, ਵਿਟਾਮਿਨ, ਵਸਾ ਹੁੰਦੀ ਹੈ। ਟਮਾਟਰ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਸ ਵਿੱਚ ਲਾਈਕੋਪੀਨ ਹੁੰਦਾ ਹੈ। ਜਿਹੜਾ ਸਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ। ਟਮਾਟਰ ਸਾਡੇ ਦਿਮਾਗ਼ ਦੇ ਸੈੱਲਸ ਨੂੰ ਡੈਮੇਜ ਹੋਣ ਤੋਂ ਬਚਾਉਂਦਾ ਹੈ।

ਦਹੀਂ : ਦਹੀਂ ਵਿੱਚ ਪ੍ਰੋਟੀਨ, ਵਸਾ, ਖਣਿਜ, ਕੈਲਸ਼ੀਅਮ ਅਤੇ ਫਾਸਫੋਰਸ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ। ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਦਹੀਂ ਵਿੱਚ ਅਮੀਨੋ ਐਸਿਡ ਪਾਇਆ ਜਾਂਦਾ ਹੈ, ਜਿਸ ਨਾਲ ਦਿਮਾਗ ਤਣਾਅ ਤੋਂ ਦੂਰ ਰਹਿੰਦਾ ਹੈ ਅਤੇ ਯਾਦਦਾਸ਼ਤ ਵੱਧਦੀ ਹੈ।

ਜੈਫਲ : ਜੈਫਲ ਨੂੰ ਮੁੱਖ ਰੂਪ ਵਿੱਚ ਸਵਾਦ ਅਤੇ ਸੁਗੰਧ ਲਈ ਜਾਣਿਆ ਜਾਂਦਾ ਹੈ। ਜੈਫਲ ਵਿੱਚ ਇਸ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਨੂੰ ਤੰਦਰੁਸਤ ਰੱਖਦੇ ਹਨ ਅਤੇ ਇਹ ਯਾਦਦਾਸ਼ਤ ਵੀ ਵਧਾਉਂਦੇ ਹਨ।

ਹਲਦੀ : ਹਲਦੀ ਇੱਕ ਦਿਮਾਗ ਲਈ ਬਹੁਤ ਵਧੀਆ ਦਵਾਈ ਹੈ। ਇਹ ਖਾਣੇ ਦਾ ਸਵਾਦ ਵਧਾਉਂਦੀ ਹੈ ਅਤੇ ਦਿਮਾਗ ਨੂੰ ਵੀ ਤੇਜ਼ ਕਰਦੀ ਹੈ। ਹਲਦੀ ਦਿਮਾਗ ਦੀਆਂ ਖ਼ਰਾਬ ਕੋਸ਼ਿਕਾਵਾਂ ਨੂੰ ਠੀਕ ਕਰਨ ਦਾ ਕੰਮ ਵੀ ਕਰਦੀ ਹੈ। ਰੋਜ਼ਾਨਾ 1 ਗਿਲਾਸ ਪਾਣੀ ਵਿੱਚ ਚੁਟਕੀ ਭਰ ਹਲਦੀ ਮਿਲਾ ਕੇ ਪੀਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।

ਅਜਵਾਇਨ ਦੀਆਂ ਪੱਤੀਆਂ : ਅਜਵਾਇਨ ਦੀਆਂ ਪੱਤੀਆਂ ਸਰੀਰ ਨੂੰ ਤੰਦਰੁਸਤ ਅਤੇ ਜਵਾਨ ਬਣਾਈ ਰੱਖਣ ਵਿੱਚ ਸਹਾਇਕ ਹੁੰਦੀਆਂ ਹਨ। ਅਜਵਾਈਨ ਦੀਆਂ ਪੱਤੀਆਂ ਵਿੱਚ ਕਾਫੀ ਮਾਤਰਾ ਵਿੱਚ ਐਂਟੀ ਆਕਸੀਡੈਂਟ ਪਾਇਆ ਜਾਂਦਾ ਹੈ। ਇਸ ਲਈ ਇਹ ਦਿਮਾਗ ਦੀ ਦਵਾਈ ਦੇ ਰੂਪ ਵਿੱਚ ਕੰਮ ਕਰਦੀ ਹੈ। ਇਹੀ ਕਾਰਨ ਹੈ ਕਿ ਅਰੋਮਾ ਥਰੈਪੀ ਵਿੱਚ ਇਨ੍ਹਾਂ ਦਾ ਉਪਯੋਗ ਕੀਤਾ ਜਾਂਦਾ ਹੈ।

ਕਾਲੀ ਮਿਰਚ : ਕਾਲੀ ਮਿਰਚ ਵਿੱਚ ਪੇਪਰਿਨ ਨਾਮ ਦਾ ਰਸਾਇਣ ਪਾਇਆ ਜਾਂਦਾ ਹੈ। ਇਹ ਰਸਾਇਣ ਸਰੀਰ ਅਤੇ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਰਿਲੈਕਸ ਕਰਦਾ ਹੈ। ਡਿਪ੍ਰੈਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਹ ਰਸਾਇਣ ਕੰਮ ਕਰਦਾ ਹੈ। ਜੇਕਰ ਤੁਸੀਂ ਆਪਣੇ ਦਿਮਾਗ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ, ਤਾਂ ਖਾਣੇ ਵਿੱਚ ਕਾਲੀ ਮਿਰਚ ਦਾ ਸੇਵਨ ਜ਼ਰੂਰ ਕਰੋ।

ਦਾਲ ਚੀਨੀ : ਅਲਜਾਇਮਰ ਰੋਗੀਆਂ ਲਈ ਦਾਲਚੀਨੀ ਇੱਕ ਜ਼ਬਰਦਸਤ ਦਵਾਈ ਹੁੰਦੀ ਹੈ। ਦਾਲ ਚੀਨੀ ਦੇ ਸੇਵਨ ਨਾਲ ਯਾਦਦਾਸ਼ਤ ਵਧਦੀ ਹੈ ਅਤੇ ਦਿਮਾਗ ਤੰਦਰੁਸਤ ਰਹਿੰਦਾ ਹੈ।

ਅਖਰੋਟ : ਰੋਜ਼ਾਨਾ ਅਖਰੋਟ ਦਾ ਸੇਵਨ ਕਰਨ ਨਾਲ ਪੋਸ਼ਕ ਤੱਤਾਂ ਦੀ ਘਾਟ ਦੂਰ ਹੋ ਜਾਂਦੀ ਹੈ ਅਤੇ ਸਿਹਤ ਨਾਲ ਜੁੜੀ ਹਰ ਸਮੱਸਿਆ ਠੀਕ ਹੋ ਜਾਂਦੀ ਹੈ। ਅਖਰੋਟ ਵਿੱਚ ਓਮੇਗਾ 3, ਫੈਟੀ ਐਸਿਡ, ਪ੍ਰੋਟੀਨ, ਫਾਈਬਰ ਅਤੇ ਐਂਟੀਆਕਸੀਡੈਂਟ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ। ਰੋਜ਼ਾਨਾ ਅਖਰੋਟ ਜ਼ਰੂਰ ਖਾਓ। ਇਸ ਨਾਲ ਯਾਦਦਾਸ਼ਤ ਵਧਦੀ ਹੈ। ਇਸ ਨੂੰ ਬ੍ਰੇਨ ਫੂਡ ਵੀ ਕਿਹਾ ਜਾਂਦਾ ਹੈ।

ਸਿਧਾਰਥ ਸ਼ੁਕਲਾ ਦੀ ਮ੍ਰਿਤਕ ਦੇਹ ਲੈਣ ਲਈ ਹਸਪਤਾਲ ਦੇ ਬਾਹਰ ਪਹੁੰਚੀ ਐਂਬੂਲੈਂਸ, ਦੁਪਹਿਰ ਤੋਂ ਬਾਅਦ ਹੋਵੇਗਾ ਅੰਤਿਮ ਸਸਕਾਰ

0

Siddharth Shukla Death: ਅਦਾਕਾਰਾ ਸਿਧਾਰਥ ਸ਼ੁਕਲਾ ਦੇ ਦੇਹਾਂਤ ਤੇ ਪੋਸਟਮਾਰਟਮ ਤੋਂ ਬਾਅਦ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਅੰਤਿਮ ਸਸਕਾਰ ਲਈ ਸੌਂਪੀ ਜਾ ਰਹੀ ਹੈ। ਅਜਿਹੇ ‘ਚ ਸਿਧਾਰਥ ਦੀ ਮ੍ਰਿਤਕ ਦੇਹ ਲੈਣ ਲਈ ਫੁੱਲਾਂ ਨਾਲ ਸੱਜੀ ਐਂਬੂਲੈਂਸ ਹਸਪਤਾਲ ਦੇ ਬਾਹਰ ਪਹੁੰਚੀ ਹੈ। ਅੱਜ ਦੁਪਹਿਰ ਕਰੀਬ ਦੋ ਵਜੇ ਸਿਧਾਰਥ ਸੁਕਲਾ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਵੀਰਵਾਰ ਸਵੇਰੇ ਸਿਧਾਰਥ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਐਂਬੂਲੈਂਸ ਜ਼ਰੀਏ ਸਿਧਾਰਥ ਦੀ ਮ੍ਰਿਤਕ ਦੇਹ ਲਿਆਂਦੀ ਜਾਵੇਗੀ।

ਸਿਧਾਰਥ ਸ਼ੁਕਲਾ ਦਾ ਪੋਸਟਮਾਰਟਮ ਪੂਰਾ ਹੋ ਚੁੱਕਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਖ਼ਬਰਾਂ ਅਨੁਸਾਰ, ਵਾਰਡ ਵਿੱਚ ਕਈ ਵਾਰੀ ਸਿਧਾਰਥ ਸ਼ੁਕਲਾ ਦੀ ਦੇਹ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਡਾਕਟਰਾਂ ਨੂੰ ਉਸ ਦੇ ਸਰੀਰ ‘ਤੇ ਕੋਈ ਵੀ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਮਿਲੇ। ਮੁੰਬਈ ਪੁਲਿਸ ਨੇ ਐਕਟਰ ਸਿਧਾਰਥ ਸ਼ੁਕਲਾ ਦੀ ਮਾਤਾ, ਭੈਣ ਅਤੇ ਜੀਜੇ ਦੇ ਬਿਆਨ ਦਰਜ ਕਰ ਲਏ ਹਨ।

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਅਦਾਕਾਰ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਸੀਂ ਸਾਰੇ ਦੁਖੀ ਹਾਂ। ਅਸੀਂ ਵੀ ਓਨੇ ਹੀ ਸਦਮੇ ਵਿੱਚ ਹਾਂ, ਜਿੰਨਾ ਤੁਸੀ। ਅਸੀਂ ਸਾਰੇ ਜਾਣਦੇ ਹਾਂ ਕਿ ਸਿਧਾਰਥ ਖੁਦ ਤੱਕ ਸੀਮਤ ਰਹਿਣ ਵਾਲੇ ਵਿਅਕਤੀ ਸਨ। ਇਸ ਲਈ ਕ੍ਰਿਪਾ ਉਸਦੀ ਨਿੱਜਤਾ, ਉਨ੍ਹਾਂ ਦੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰੋ। ਕ੍ਰਿਪਾ ਸਾਰੇ ਉਸਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਾ ਕਰੋ। ਝੂਠੀਆਂ ਖ਼ਬਰਾਂ ਤੋਂ ਬਚੋ।

Rahul Gandhi ਦਾ ਕੇਂਦਰ ‘ਤੇ ਹਮਲਾ, ਕਿਹਾ – ਜਿਨ੍ਹਾਂ ਦੇ ਕੋਲ ਨੌਕਰੀ ਹੈ, ਉਨ੍ਹਾਂ ਤੋਂ ਵੀ ਖੋਹਣ ‘ਚ ਲੱਗੀ ਹੈ ਮੋਦੀ ਸਰਕਾਰ

0

ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਰੁਜ਼ਗਾਰ ਦੇ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ, “ਮੋਦੀ ਸਰਕਾਰ ਰੁਜ਼ਗਾਰ ਲਈ ਹਾਨੀਕਾਰਕ ਹੈ। ਉਹ ਕਿਸੇ ਵੀ ਪ੍ਰਕਾਰ ਦੇ ‘ਮਿੱਤਰ ਰਹਿਤ’ ਪੇਸ਼ਾ ਜਾਂ ਰੁਜ਼ਗਾਰ ਨੂੰ ਬੜ੍ਹਾਵਾ ਜਾਂ ਸਹਾਰਾ ਨਹੀਂ ਦਿੰਦੇ ਸਗੋਂ ਜਿਨ੍ਹਾਂ ਦੇ ਕੋਲ ਨੌਕਰੀ ਹੈ ਉਸ ਨੂੰ ਵੀ ਖੋਹਣ ਵਿੱਚ ਲੱਗੇ ਹੈ। ਦੇਸ਼ਵਾਸੀਆਂ ਤੋਂ ਸਵੈ-ਨਿਰਭਰਤਾ ਦੇ ਦਿਖਾਵੇ ਦੀ ਉਮੀਦ ਕੀਤੀ ਜਾਂਦੀ ਹੈ। ਜਨਤਕ ਹਿੱਤ ਵਿੱਚ ਜਾਰੀ।”

ਪੰਜਾਬ ਵਿਧਾਨ ਸਭਾ ਦੇ ਬਾਹਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਅਕਾਲੀ ਦਲ ਦਾ ਜ਼ੋਰਦਾਰ ਪ੍ਰਦਰਸ਼ਨ

0

ਚੰਡੀਗੜ੍ਹ : ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਕਿਸਾਨ ਜ਼ਮੀਨ ਦੇ ਮਾਲਕੀ ਦੇ ਹੱਕ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ। ਦੱਸ ਦਈਏ ਕਿ ਅਕਾਲੀ ਦਲ ਆਗੂ ਵਿਕਰਮ ਮਜੀਠਿਆ ਦੀ ਅਗਵਾਈ ਵਿੱਚ ਕਿਸਾਨ ਮਿਲ ਕੇ ਵਿਧਾਨ ਸਭਾ ਦੇ ਬਾਹਰ ਇਕੱਠੇ ਹੋਏ ਹਨ। ਉਹ 70000 ਏਕੜ ਜ਼ਮੀਨ ਦੀ ਮਾਲਕੀ ਦੇ ਮੁੱਦੇ ਦਾ ਵਿਰੋਧ ਕਰ ਰਹੇ ਹੈ।

 

Tokyo Paralympics: High Jump ‘ਚ ਭਾਰਤ ਦੇ ਪ੍ਰਵੀਨ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਮਗਾ, PM ਮੋਦੀ ਨੇ ਦਿੱਤੀ ਵਧਾਈ

0

ਟੋਕੀਓ : ਭਾਰਤ ਦੇ ਪ੍ਰਵੀਨ ਕੁਮਾਰ ਨੇ ਟੋਕੀਓ ਪੈਰਾਲੰਪਿਕ ਵਿਚ ਪੁਰਸ਼ਾਂ ਦੀ ਉੱਚੀ ਛਾਲ ਟੀ-64 ਈਵੈਂਟ ‘ਚ ਚਾਂਦੀ ਦਾ ਤਮਗਾ ਜਿੱਤਿਆ, ਜਿਸ ਨਾਲ ਇਨ੍ਹਾਂ ਖੇਡਾਂ ਵਿਚ ਦੇਸ਼ ਦੇ ਤਮਗਿਆਂ ਦੀ ਸੰਖਿਆ 11 ਤੱਕ ਪਹੁੰਚ ਗਈ ਹੈ। 18 ਸਾਲਾ ਕੁਮਾਰ ਨੇ ਪੈਰਾਲੰਪਿਕ ਵਿਚ ਡੈਬਿਊ ਕਰਦੇ ਹੋਏ 2.07 ਮੀਟਰ ਦੀ ਛਾਲ ਨਾਲ ਏਸ਼ੀਆਈ ਰਿਕਾਰਡ ਨਾਲ ਦੂਜਾ ਸਥਾਨ ਹਾਸਲ ਕੀਤਾ। ਉਹ ਬ੍ਰਿਟੇਨ ਦੇ ਜੋਨਾਥਨ ਬਰੂਮ ਐਡਵਰਡਸ ਤੋਂ ਪਿੱਛੇ ਰਹੇ, ਜਿਨ੍ਹਾਂ ਨੇ 2.10 ਮੀਟਰ ਦੀ ਛਾਲ ਨਾਲ ਸੀਜ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਆਪਣੇ ਨਾਮ ਕੀਤਾ।

ਕਾਂਸੀ ਤਮਗਾ ਰਿਓ ਖੇਡਾਂ ਦੇ ਚੈਂਪੀਅਨ ਪੋਲੈਂਡ ਦੇ ਮਾਜਿਸ ਲੇਪਿਯਾਟੋ ਨੇ ਹਾਸਲ ਕੀਤਾ, ਜਿਨ੍ਹਾਂ ਨੇ 2.04 ਮੀਟਰ ਦੀ ਛਾਲ ਮਾਰੀ। ਟੀ-64 ਕਲਾਸ ਵਿਚ ਉਹ ਐਥਲੀਟ ਹਿੱਸਾ ਲੈਂਦੇ ਹਨ, ਜਿਨ੍ਹਾਂ ਦਾ ਪੈਰ ਕਿਸੇ ਵਜ੍ਹਾ ਨਾਲ ਕੱਟਣਾ ਪਿਆ ਹੋਵੇ ਅਤੇ ਇਹ ਨਕਲੀ ਪੈਰ ਨਾਲ ਖੜ੍ਹੇ ਹੋ ਕੇ ਮੁਕਾਬਲਾ ਕਰਦੇ ਹਨ। ਕੁਮਾਰ ਟੀ-44 ਕਲਾਸ ਦੇ ਵਿਕਾਰ ‘ਚ ਆਉਂਦੇ ਹਨ ਪਰ ਉਹ ਟੀ64 ਈਵੈਂਟ ਵਿਚ ਵੀ ਹਿੱਸਾ ਲੈ ਸਕਦੇ ਹਨ।

ਇਸ ਦੀ ਚਲਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਮੈਡਲ ਉਸਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਪ੍ਰਧਾਨਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, ‘‘ਪੈਰਾਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ ਪ੍ਰਵੀਨ ਕੁਮਾਰ ‘ਤੇ ਮਾਣ ਹੈ। ਇਹ ਮੈਡਲ ਉਸਦੀ ਮਿਹਨਤ ਅਤੇ ਬੇਮਿਸਾਲ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਨੂੰ ਵਧਾਈ ਭਵਿੱਖ ਲਈ ਸ਼ੁਭ ਕਾਮਨਾਵਾਂ।’’ ਪੈਰਾਲਿੰਪਿਕਸ ਵਿੱਚ, ਭਾਰਤ ਨੇ ਹੁਣ ਤੱਕ ਦੋ ਸੋਨੇ ਅਤੇ ਛੇ ਚਾਂਦੀ ਸਮੇਤ ਕੁੱਲ 11 ਤਮਗੇ ਜਿੱਤੇ ਹਨ।

 

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਅੱਜ ਮਿਲਖਾ ਸਿੰਘ ,ਮਾਨ ਕੌਰ ਸਮੇਤ 21 ਲੋਕਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ

0

ਚੰਡੀਗੜ੍ਹ : ਵਿਧਾਨ ਸਭਾ ਦੇ ਅੱਜ ਹੋਣ ਵਾਲੇ ਵਿਸ਼ੇਸ਼ ਸੈਸ਼ਨ ਵਿੱਚ ਫਲਾਇੰਗ ਸਿੱਖ ਮਿਲਖਾ ਸਿੰਘ ਅਤੇ ਮਾਨ ਕੌਰ ਸਮੇਤ ਕੁੱਲ 21 ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।

ਬਾਦਲਾਂ ’ਤੇ ‘ਆਪ’ ਦਾ ਪਲਟਵਾਰ, ਕਿਹਾ ਬਾਦਲਾਂ ਨੇ ਜੋ ਬੀਜਿਆ ਸੀ, ਅੱਜ ਉਹੀ ਵੱਢ ਰਹੇ

0

‘ਆਪ’ ਵਰਕਰ ਨਹੀਂ ਆਮ ਲੋਕ ਅਤੇ ਕਿਸਾਨ ਕਰ ਰਹੇ ਹਨ ਬਾਦਲਾਂ ਦਾ ਵਿਰੋਧ: ਮੀਤ ਹੇਅਰ

ਚੰਡੀਗੜ੍ਹ : ‘ਖੇਤੀ ਵਿਰੋਧੀ ਕਾਲੇ ਕਾਨੂੰਨਾਂ ਕਾਰਨ ਭਾਜਪਾ ਦੇ ਨਾਲ- ਨਾਲ ਅਕਾਲੀ ਦਲ ਬਾਦਲ ਦੇ ਹੋ ਰਹੇ ਵਿਰੋਧ ਦਾ ਠੀਕਰਾ ਬਾਦਲ ਪਰਿਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਸਿਰ ਨਹੀਂ ਭੰਨਣਾ ਚਾਹੀਦਾ, ਸਗੋਂ ਖੇਤੀਬਾੜੀ ਆਰਡੀਨੈਂਸ ਅਤੇ ਬਿਲਾਂ ਦਾ ਸਮਰਥਨ ਕਰਨ ਬਾਰੇ ਕਿਸਾਨਾਂ ਸਾਹਮਣੇ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ।’ ਇਹ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ‘ਆਪ’ ਖ਼ਿਲਾਫ਼ ਬੇਤੁਕੀ ਬਿਆਨਬਾਜ਼ੀ ਕਰਨ ਤੋਂ ਗੁਰੇਜ ਕਰਨ ਕਿਉਂਕਿ ਬਾਦਲ ਪਰਿਵਾਰ ਅਤੇ ਹੋਰ ਅਕਾਲੀ ਆਗੂਆਂ ਕੋਲੋਂ ਪੰਜਾਬ ਦੇ ਆਮ ਲੋਕ ਅਤੇ ਕਿਸਾਨ ਕਾਲੇ ਕਾਨੂੰਨਾਂ ਦਾ ਸਮਰਥਨ ਕਰਨ ਬਾਰੇ ਜਵਾਬ ਮੰਗ ਰਹੇ ਹਨ ਅਤੇ ਜਵਾਬ ਨਾ ਮਿਲਣ ਦੀ ਸੂਰਤ ਵਿੱਚ ਹੋ ਰਹੇ ਵਿਰੋਧ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਣਾ ਲੋਕਾਂ ਦੇ ਸਵਾਲਾਂ ਤੋਂ ਭੱਜਣ ਦੀ ਚਾਲ ਹੈ।

ਵੀਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਮੀਤ ਹੇਅਰ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੂੰ ਸਵਾਲ ਪੁੱਛਦਿਆਂ ਕਿਹਾ, ‘‘ਕੇਂਦਰ ਵੱਲੋਂ ਖੇਤੀ ਕਾਨੂੰਨਾਂ ਲਈ ਲਿਆਂਦੇ ਗਏ ਆਰਡੀਨੈਂਸ ’ਤੇ ਬਤੌਰ ਕੈਬਨਿਟ ਮੰਤਰੀ ਜਿਹੜੇ ਦਸਤਖ਼ਤ ਹਰਸਿਮਰਤ ਕੌਰ ਬਾਦਲ ਨੇ ਕੀਤੇ ਸਨ, ਕੀ ਉਹ ਵੀ ‘ਆਪ’ ਨੇ ਕਰਵਾਏ ਸਨ? ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ’ਚ ਜਿਹੜੀ ਵੀਡੀਓ ਜਾਰੀ ਕੀਤੀ ਗਈ ਸੀ, ਕੀ ਉਸ ਵੀਡੀਓ ਲਈ ਵੀ ‘ਆਪ’ ਦੇ ਵਰਕਰ ਜ਼ਿੰਮੇਵਾਰ ਹਨ ? ਉਸ ਵੀਡੀਓ ਉਪਰੰਤ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਤੱਕ ਜਿਹੜੀ ਚੁੱਪ ਪ੍ਰਕਾਸ਼ ਸਿੰਘ ਬਾਦਲ ਨੇ ਧਾਰੀ ਹੋਈ ਹੈ, ਕੀ ਉਸ ਲਈ ਵੀ ‘ਆਪ’ ਜ਼ਿੰਮੇਵਾਰ ਹੈ? ਖੇਤੀ ਕਾਨੂੰਨਾਂ ਨੂੰ ਲੈ ਕੇ ਕਰਵਾਈ ਗਈ ਸਰਬ ਪਾਰਟੀ ਮੀਟਿੰਗ ਵਿੱਚ ਤੁਸੀਂ ਖੂਦ (ਸੁਖਬੀਰ ਬਾਦਲ) ਜਿਸ ਤਰੀਕੇ ਖੇਤੀ ਕਾਨੂੰਨਾਂ ਦੀ ਜ਼ੋਰਦਾਰ ਵਕਾਲਤ ਕਰ ਰਹੇ ਸੀ, ਕੀ ਇਹ ਵੀ ‘ਆਪ’ ਦੇ ਕਹਿਣ ’ਤੇ ਕੀਤੀ ਸੀ? ਇਸ ਲਈ ‘ਆਪ’ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਬਾਦਲ ਪਰਿਵਾਰ ਲੋਕਾਂ ਦੇ ਇਨਾਂ ਸਵਾਲਾਂ ਦਾ ਸਾਹਮਣਾ ਕਰਨ ਦੀ ਜ਼ੁਰਤ ਦਿਖਾਵੇ।

ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਾਲੇ ਖੇਤੀ ਕਾਨੂੰਨਾਂ ਲਈ ਕਿਹੜੀਆਂ -ਕਿਹੜੀਆਂ ਧਿਰਾਂ ਅਤੇ ਕਿਹੜੇ- ਕਿਹੜੇ ਸਿਆਸਤਦਾਨ ਜ਼ਿੰਮੇਵਾਰ ਹਨ। ਇਸ ਲਈ ਬਾਦਲ ਪਰਿਵਾਰ ਨੂੰ ਇਹ ਖਿਆਲ ਮਨ ਵਿਚੋਂ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਉਸ ਦੇ ਨਾਲ ਹਨ, ਵਿਰੋਧ ਤਾਂ ਆਮ ਆਦਮੀ ਪਾਰਟੀ ਵਾਲੇ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਬਾਦਲ ਸਰਕਾਰ ਦੌਰਾਨ ਮਾਫੀਆ ਨੇ 10 ਸਾਲ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁਟਿਆ ਅਤੇ ਕੁੱਟਿਆ ਸੀ। ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਜਨਰਲ ਡਾਇਰ ਵਰਗੀ ਭੂਮਿਕਾ ਨਿਭਾਉਣ ਲਈ ਵੀ ਦੋਸ਼ੀ ਬਾਦਲ ਪਰਿਵਾਰ ਹੀ ਮੰਨਿਆ ਗਿਆ ਹੈ। ਪੰਜਾਬ ਦੇ ਲੋਕ ਅੱਜ ਵੀ ਬਾਦਲਾਂ ਦੇ ਮਾਫੀਆ ਰਾਜ ਨੂੰ ਨਹੀਂ ਭੁਲੇ। ਉਪਰੋਂ ਖੇਤੀ ਆਰਡੀਨੈਂਸਾਂ ’ਤੇ ਦਸਤਖ਼ਤ ਕਰਕੇ ਬਾਦਲ ਪਰਿਵਾਰ ਨੇ ਲੋਕ ਮਨਾਂ ਵਿੱਚ ਆਪਣੇ ਖ਼ਿਲਾਫ਼ ਧੁੱਖ਼ ਰਹੀ ਅੱਗ ਉਤੇ ਆਪਣੇ ਹੀ ਹੱਥੀਂ ਤੇਲ ਛਿੜਕਿਆ ਹੈ, ਜਿਸ ਦਾ ਖ਼ਮਿਆਜ਼ਾ ਲੋਕਾਂ ਦੇ ਵਿਰੋਧ ਵਜੋਂ ਭੁਗਤਣਾ ਪੈ ਰਿਹਾ ਹੈ।

ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਨੇ ਜੋ ਬੀਜਿਆ ਸੀ, ਉਹੀ ੳਨ੍ਹਾਂ ਨੂੰ ਮਿਲ ਰਿਹਾ ਹੈ। ਬਾਦਲਾਂ ਨੇ ਕਾਲੇ ਖੇਤੀ ਕਾਨੂੰਨਾਂ ਦੇ ਮਾਮਲੇ ’ਚ ਕਿਸਾਨਾਂ ਨੂੰ ਧੋਖਾ ਦਿੱਤਾ, ਜਿਸ ਕਾਰਨ ਅੱਜ ਮੋਗਾ ਸਮੇਤ ਪਿੰਡ- ਪਿੰਡ ਅਤੇ ਸ਼ਹਿਰ-ਸ਼ਹਿਰ ਬਾਦਲ ਦਲ ਦਾ ਵਿਰੋਧ ਹੋ ਰਿਹਾ ਹੈ। ਮੀਤ ਹੇਅਰ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਦੇ ਨਸ਼ੇ ’ਚ ਜੋ ਬੱਜਰ ਗੁਨਾਹ ਕੀਤੇ ਸਨ, ਬੇਸ਼ੱਕ ਲੋਕਾਂ ਨੇ ਉਸ ਦੀ ਸਜ਼ਾ ਸੱਤਾ ਤੋਂ ਲਾਂਭੇ ਕਰਕੇ 2017 ਵਿੱਚ ਦੇ ਦਿੱਤੀ ਸੀ, ਪ੍ਰੰਤੂ ਕਾਨੂੰਨੀ ਤੌਰ ’ਤੇ ਜਿਸ ਸਜ਼ਾ ਦਾ ਹੱਕਦਾਰ ਬਾਦਲ ਪਰਿਵਾਰ ਸੀ ਉਹ ਅੱਜ ਤੱਕ ਨਹੀਂ ਮਿਲ ਸਕੀ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁਰੂ ਤੋਂ ਬਾਦਲ ਪਰਿਵਾਰ ਦੀ ਢਾਲ ਬਣਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸੁਖਬੀਰ ਬਾਦਲ ਕੋਲੋਂ ਪੰਜਾਬ ਦੀ ਲੁੱਟ- ਖਸੁੱਟ ਦਾ ਹਿਸਾਬ- ਕਿਤਾਬ ਜ਼ਰੂਰ ਲਿਆ ਜਾਵੇਗਾ।

5 ਸਤੰਬਰ ਤੋਂ 17 ਸਤੰਬਰ ਤਕ ਮਨਾਇਆ ਜਾਵੇਗਾ ਅਧਿਆਪਕ ਦਿਵਸ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਸਤੰਬਰ ਨੂੰ ‘ਸਿੱਖਿਆ ਸੰਮੇਲਨ’ ਨੂੰ ਸੰਬੋਧਨ ਕਰਨਗੇ। ਇਸ ਸਿੱਖਿਆ ਸੰਮੇਲਨ ਵਿੱਚ ਦੇਸ਼ ਭਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ, ਮਾਪੇ ਅਤੇ ਵਿਦਿਆਰਥੀ ਹਿੱਸਾ ਲੈਣਗੇ। ਕੇਂਦਰ ਸਰਕਾਰ ਨੇ 44 ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਦੇਣ ਦਾ ਵੀ ਫੈਸਲਾ ਕੀਤਾ ਹੈ।

ਕੇਂਦਰ ਸਰਕਾਰ ਨੇ 5 ਸਤੰਬਰ ਤੋਂ 17 ਤਕ ਅਧਿਆਪਕ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਅਧਿਆਪਕਾਂ ਲਈ ਰਾਸ਼ਟਰੀ ਪੁਰਸਕਾਰ ਨਾਲ ਸ਼ੁਰੂਆਤ ਵੀ ਕੀਤੀ ਜਾਵੇਗੀ। ਸਕੂਲੀ ਸਿੱਖਿਆ ਤੇ ਸਾਖਰਤਾ ਵਿਭਾਗ ਦੇ ਵਧੀਕ ਸਕੱਤਰ ਸੰਤੋਸ਼ ਕੁਮਾਰ ਸਾਰੰਗੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਜਿਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਉਨ੍ਹਾਂ ਵਿੱਚ ਝਾਰਖੰਡ, ਬਿਹਾਰ, ਬੰਗਾਲ, ਉੜੀਸਾ, ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ, ਦਿੱਲੀ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਨੀਪੁਰ, ਸਿੱਕਮ ,ਮਿਜ਼ੋਰਮ, ਤ੍ਰਿਪੁਰਾ, ਅਸਾਮ, ਝਾਰਖੰਡ, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਪੁਡੂਚੇਰੀ ਸ਼ਾਮਲ ਹਨ।