Home Blog Page 2281

ਹਵਾ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਦਾ ਕੇਂਦਰ ਨੂੰ ਸਵਾਲ : ‘ਇਸ ਸਥਿਤੀ ‘ਚ ਲੋਕ ਕਿਵੇਂ ਬਚਣਗੇ? ਜੇ ਲੋੜ ਪਈ ਤਾਂ ਲੌਕਡਾਊਨ ਲਗਾ ਦਿਓ

0

ਦਿੱਲੀ ਅਤੇ ਐਨਸੀਆਰ ਵਿੱਚ ਵਧਦੇ ਪ੍ਰਦੂਸ਼ਣ ਕਾਰਨ, ਏਕਿਊਆਈ ਦਾ ਪੱਧਰ ਲਗਾਤਾਰ 500 ਤੋਂ ਉੱਪਰ ਹੈ। ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਇਸੇ ਮੁੱਦੇ ‘ਤੇ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਕਾਰਵਾਈ ਕਰਨ ਲਈ ਕਿਹਾ ਹੈ। ਚੀਫ਼ ਜਸਟਿਸ ਐਨਵੀ ਰਮੰਨਾ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਲੱਗਦਾ ਹੈ ਕਿ ਘਰ ਵਿੱਚ ਵੀ ਮਾਸਕ ਪਾ ਕੇ ਬੈਠਣਾ ਹੋਵੇਗਾ। ਅਦਾਲਤ ਨੇ ਕੇਂਦਰ ਸਰਕਾਰ ਨੂੰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੋਈ ਤਰੀਕਾ ਕੱਢਣ ਲਈ ਕਿਹਾ ਹੈ।

ਅਦਾਲਤ ਵਿੱਚ ਕੀ ਹੋਇਆ?
ਜਦੋਂ ਸਵੇਰੇ ਸੁਪਰੀਮ ਕੋਰਟ ‘ਚ ਇਸ ਮਾਮਲੇ ‘ਤੇ ਸੁਣਵਾਈ ਸ਼ੁਰੂ ਹੋਈ ਤਾਂ ਸੀਜੇਆਈ ਰਮੰਨਾ ਨੇ ਸਰਕਾਰ ਨੂੰ ਸਿੱਧੇ ਸਵਾਲ ਕੀਤੇ। ਤੁਸੀਂ ਦੇਖਦੇ ਹੋ ਕਿ ਸਥਿਤੀ ਕਿੰਨੀ ਖਤਰਨਾਕ ਹੈ। ਸਾਨੂੰ ਵੀ ਮਾਸਕ ਪਾ ਕੇ ਘਰ ਬੈਠਣਾ ਹੋਵੇਗਾ। ਕੀ ਕਦਮ ਚੁੱਕੇ ਜਾ ਰਹੇ ਹਨ? ਇਸ ‘ਤੇ ਕੇਂਦਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਪਹਿਲਾ ਕਾਰਨ ਪਰਾਲੀ ਨੂੰ ਸਾੜਨਾ ਹੈ। ਐਸਜੀ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕੁਝ ਨਿਯਮ ਹੋਣੇ ਚਾਹੀਦੇ ਹਨ, ਤਾਂ ਜੋ ਸੂਬਾ ਸਰਕਾਰਾਂ ਉਨ੍ਹਾਂ ਵਿਰੁੱਧ ਕਾਰਵਾਈ ਕਰ ਸਕਣ।

ਹਾਲਾਂਕਿ, ਐਸਜੀ ਦੀ ਇਸ ਮੰਗ ‘ਤੇ ਚੀਫ਼ ਜਸਟਿਸ ਨੇ ਸਵਾਲ ਉਠਾਉਂਦੇ ਹੋਏ ਕਿਹਾ – ਤੁਸੀਂ ਕਹਿ ਰਹੇ ਹੋ ਕਿ ਸਾਰੇ ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਹਨ। ਆਖ਼ਰ ਇਸ ਨੂੰ ਰੋਕਣ ਦੀ ਵਿਧੀ ਕਿੱਥੇ ਹੈ? ਉਨ੍ਹਾਂ ਅੱਗੇ ਕਿਹਾ, “ਸਾਡਾ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਵਾਲ ਇਹ ਹੈ ਕਿ ਇਸ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਵੇ। ਕੋਈ ਐਮਰਜੈਂਸੀ ਕਦਮ, ਕੋਈ ਥੋੜ੍ਹੇ ਸਮੇਂ ਦੀ ਯੋਜਨਾ, ਇਸ ਨੂੰ ਕਿਵੇਂ ਕਾਬੂ ਕੀਤਾ ਜਾਵੇ?”

ਪਟਾਕਿਆਂ ਅਤੇ ਉਦਯੋਗਾਂ ਦੇ ਪ੍ਰਦੂਸ਼ਣ ਦਾ ਮੁੱਦਾ ਵੀ ਉਠਾਇਆ ਗਿਆ,
ਚੀਫ਼ ਜਸਟਿਸ ਨੇ ਅੱਗੇ ਕਿਹਾ, “ਪ੍ਰਦੂਸ਼ਣ ਦਾ ਕੁਝ ਹਿੱਸਾ ਪਰਾਲੀ ਸਾੜਨ ਕਾਰਨ ਹੋ ਸਕਦਾ ਹੈ, ਪਰ ਦਿੱਲੀ ਵਿੱਚ ਬਾਕੀ ਪ੍ਰਦੂਸ਼ਣ ਪਟਾਕਿਆਂ, ਉਦਯੋਗਾਂ ਅਤੇ ਧੂੜ ਅਤੇ ਧੂੰਏਂ ਕਾਰਨ ਹੁੰਦਾ ਹੈ। “ਸਾਨੂੰ ਤੁਰੰਤ ਇਸ ‘ਤੇ ਕਾਬੂ ਪਾਉਣ ਲਈ ਕਦਮ ਦੱਸੋ। ਜੇ ਲੋੜ ਪਈ ਤਾਂ ਦੋ ਦਿਨ ਦਾ ਲੌਕਡਾਊਨ ਜਾਂ ਕੋਈ ਹੋਰ ਕਦਮ ਚੁੱਕੋ। ਅਜਿਹੀ ਸਥਿਤੀ ਵਿੱਚ ਲੋਕ ਕਿਵੇਂ ਰਹਿਣਗੇ?”

CJI ਤੋਂ ਬਾਅਦ ਜਸਟਿਸ ਚੰਦਰਚੂੜ ਨੇ ਕਿਹਾ, “ਕੋਰੋਨਾ ਮਹਾਂਮਾਰੀ ਤੋਂ ਬਾਅਦ ਸਕੂਲ ਵੀ ਖੁੱਲ੍ਹ ਗਏ ਹਨ। ਅਸੀਂ ਇਸ ਸਥਿਤੀ ਵਿੱਚ ਆਪਣੇ ਬੱਚਿਆਂ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਡਾਕਟਰ ਗੁਲੇਰੀਆ ਕਹਿੰਦੇ ਹਨ ਕਿ ਜਿੱਥੇ ਪ੍ਰਦੂਸ਼ਣ ਹੈ, ਉੱਥੇ ਇਹ ਮਹਾਂਮਾਰੀ ਹੈ।” ਹਾਲਾਂਕਿ, ਇਸ ‘ਤੇ ਵਕੀਲ ਨੇ ਕਿਹਾ ਕਿ ਸਰਕਾਰ ਦੀ ਅੱਜ ਹੀ ਮੀਟਿੰਗ ਦਾ ਪ੍ਰਸਤਾਵ ਹੈ। ਸਰਕਾਰ ਵੀ ਇਸ ਮਾਮਲੇ ਤੋਂ ਜਾਣੂ ਹੈ।

ਵਧੇ ਕਿਰਾਏ ਤੇ ਸਪੈਸ਼ਲ ਟ੍ਰੇਨਾਂ ਨੂੰ ਲੈ ਕੇ ਰੇਲਵੇ ਵਿਭਾਗ ਨੇ ਲਿਆ ਅਹਿਮ ਫੈਸਲਾ

0

ਰੇਲਵੇ ਵਿਭਾਗ ਨੇ ਮੇਲ ਅਤੇ ਐਕਸਪ੍ਰੈਸ ਟਰੇਨਾਂ ਲਈ ਵਿਸ਼ੇਸ਼ ਟੈਗ ਨੂੰ ਹਟਾਉਣ ਅਤੇ ਮਹਾਂਮਾਰੀ ਤੋਂ ਪਹਿਲਾਂ ਵਾਲੇ ਕਿਰਾਏ ਨੂੰ ਤੁਰੰਤ ਪ੍ਰਭਾਵ ਨਾਲ ਬਹਾਲ ਕਰਨ ਦਾ ਆਦੇਸ਼ ਜਾਰੀ ਕੀਤਾ। ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਰੇਲਵੇ ਸਿਰਫ਼ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਦੱਸ ਦੇਈਏ ਕਿ ਰੇਲਵੇ ਨੇ ਲੰਬੀ ਦੂਰੀ ਦੀਆਂ ਟਰੇਨਾਂ ਸ਼ੁਰੂ ਕੀਤੀਆਂ ਸਨ ਅਤੇ ਹੁਣ ਛੋਟੀ ਦੂਰੀ ਦੀਆਂ ਯਾਤਰੀ ਸੇਵਾਵਾਂ ਨੂੰ ਵੀ ਵਿਸ਼ੇਸ਼ ਟਰੇਨਾਂ ਦੇ ਰੂਪ ਵਿੱਚ ਚਲਾਇਆ ਜਾ ਰਿਹਾ ਹੈ।

ਜ਼ੋਨਲ ਰੇਲਵੇ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਰੇਲਵੇ ਬੋਰਡ ਨੇ ਕਿਹਾ ਹੈ ਕਿ ਟਰੇਨਾਂ ਹੁਣ ਆਪਣੇ ਰੁਟੀਨ ਨੰਬਰਾਂ ਨਾਲ ਚਲਾਈਆਂ ਜਾਣਗੀਆਂ ਅਤੇ ਕਿਰਾਇਆ ਵੀ ਮਹਾਂਮਾਰੀ ਤੋਂ ਪਹਿਲਾਂ ਵਾਲਾ ਹੀ ਹੋਵੇਗਾ। ਸਪੈਸ਼ਲ ਟਰੇਨਾਂ ਦਾ ਕਿਰਾਇਆ ਮਾਮੂਲੀ ਜ਼ਿਆਦਾ ਹੋਵੇਗਾ। ਸ਼ੁੱਕਰਵਾਰ ਨੂੰ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ, ‘ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੀਆਂ ਨਿਯਮਤ ਮੇਲ-ਐਕਸਪ੍ਰੈੱਸ ਟਰੇਨਾਂ ਐੱਮਐੱਸਪੀਸੀ (ਮੇਲ-ਐਕਸਪ੍ਰੈੱਸ ਸਪੈਸ਼ਲ) ਅਤੇ ਐੱਚਐੱਸਪੀ (ਹੋਲੀਡੇ ਸਪੈਸ਼ਲ) ਵਜੋਂ ਚੱਲ ਰਹੀਆਂ ਹਨ। ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਵਰਕਿੰਗ ਟਾਈਮ ਟੇਬਲ 2021 ਵਿੱਚ ਸ਼ਾਮਲ MSPC ਅਤੇ HSP ਰੇਲ ਸੇਵਾਵਾਂ ਨਿਯਮਤ ਨੰਬਰਾਂ ‘ਤੇ ਕੰਮ ਕਰਨਗੀਆਂ। ਕਿਰਾਇਆ ਯਾਤਰਾ ਦੀਆਂ ਸੰਬੰਧਤ ਸ਼੍ਰੇਣੀਆਂ ਅਤੇ ਰੇਲਗੱਡੀਆਂ ਦੀ ਕਿਸਮ ਦੇ ਅਨੁਸਾਰ ਵਸੂਲਿਆ ਜਾਵੇਗਾ।

ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਲਗਭਗ 1700 ਮੇਲ ਐਕਸਪ੍ਰੈੱਸ ਟਰੇਨਾਂ ਚੱਲ ਰਹੀਆਂ ਸਨ ਪਰ ਮਹਾਂਮਾਰੀ ਦੇ ਕਾਰਨ ਇਨ੍ਹਾਂ ਟਰੇਨਾਂ ਦਾ ਸੰਚਾਲਨ ਰੋਕਣਾ ਪਿਆ ਸੀ। ਮਹਾਂਮਾਰੀ ਦੇ ਦੇਸ਼ ਵਿੱਚ ਪ੍ਰਭਾਵਤ ਹੋਣ ਤੋਂ ਬਾਅਦ ਭਾਰਤੀ ਰੇਲਵੇ ਪੂਰੇ ਦੇਸ਼ ਵਿੱਚ ਪੂਰੀ ਰਿਜ਼ਰਵੇਸ਼ਨ ਨਾਲ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਇਨ੍ਹਾਂ ਸਪੈਸ਼ਲ ਟਰੇਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਆਮ ਟਰੇਨਾਂ ਦੇ ਮੁਕਾਬਲੇ 30 ਫੀਸਦੀ ਜ਼ਿਆਦਾ ਕਿਰਾਇਆ ਦੇਣਾ ਪੈਂਦਾ ਸੀ।

Priyanka Gandhi ਨੇ ਦੇਸ਼ ਦੇ ਗ੍ਰਹਿ ਮੰਤਰੀ ‘ਤੇ ਕੱਸਿਆ ਤੰਜ, ਕਹੀ ਇਹ ਗੱਲ

0

ਯੂਪੀ ‘ਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇੱਥੇ ਅਜਿਹੀਆਂ ਘਟਨਾਵਾਂ ਹਰ ਰੋਜ਼ ਵਾਪਰਨ ਲੱਗੀਆਾਂ ਹਨ। ਹਾਲ ਹੀ ‘ਚ ਕਾਨਪੁਰ ‘ਚ ਬਾਈਕ ਸਵਾਰ ਲੁਟੇਰਿਆਂ ਦਾ ਆਤੰਕ ਦੇਖਣ ਨੂੰ ਮਿਲਿਆ। ਜਿੱਥੇ ਬਾਈਕ ਸਵਾਰ ਲੁਟੇਰਿਆਂ ਨੇ ਸ਼ਰੇਆਮ ਔਰਤਾਂ ਤੋਂ ਚੇਨ ਲੁੱਟ ਲਈ ਅਤੇ ਉਥੋਂ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਕਾਂਗਰਸ ਦੀ ਸੂਬਾ ਇੰਚਾਰਜ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਇਸ ‘ਤੇ ਸਰਕਾਰ ‘ਤੇ ਹਮਲਾ ਬੋਲਿਆ ਹੈ।

ਇਸ ਘਟਨਾ ‘ਤੇ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਅਤੇ ਲਿਖਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ‘ਗਹਿਣੇ ਲੱਦਣ’ ਦਾ ਜੁਮਲਾ ਦਿੰਦੇ ਹਨ ਪਰ ਯੂਪੀ ਦੀਆਂ ਔਰਤਾਂ ਨੂੰ ਹੀ ਪਤਾ ਹੈ ਕਿ ਉਨ੍ਹਾਂ ਨੂੰ ਰੋਜ਼ ਕਿਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ‘ਮੈਂ ਕੁੜੀ ਲੜ ਸਕਦੀ ਹਾਂ’ ਜ਼ਰੂਰੀ ਹੈ ਤਾਂ ਜੋ ਰਾਜਨੀਤੀ ਵਿੱਚ ਅਤੇ ਸੁਰੱਖਿਆ ਨਾਲ ਸੰਬੰਧਤ ਨੀਤੀਆਂ ਬਣਾਉਣ ਵਿੱਚ ਔਰਤਾਂ ਦੀ ਭਾਗੀਦਾਰੀ ਵਧੇ।

ਪੋਰਸ਼ ਨੇ ਭਾਰਤ ’ਚ ਲਾਂਚ ਕੀਤੀ Macan Facelift Car

0

ਪੋਰਸ਼ ਇੰਡੀਆ ਨੇ ਭਾਰਤ ’ਚ Macan Facelift ਅਤੇ ਆਪਣੀ ਪਹਿਲੀ ਆਲ ਇਲੈਕਟ੍ਰਿਕ ਟਾਇਕਾਨ ਈ. ਵੀ. ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ ਕ੍ਰਮਵਾਰ : 83.21 ਲੱਖ ਅਤੇ 1.50 ਕਰੋੜ ਰੁਪਏ ਹੈ।

ਈ. ਵੀ. ਬੇਹੱਦ ਪਾਵਰਫੁਲ ਸਪੋਰਟਸ ਕਾਰ ਹੈ। ਜਿਸ ਨੂੰ ਕੰਪਨੀ ਨੇ ਟਾਇਕਾਨ, ਟਾਇਕਾਨ 4ਐੱਸ, ਟਰਬੋ ਅਤੇ ਟਰਬੋ ਐੱਸ. ਸਮੇਤ 4 ਵੈਰੀਐਂਟਸ ’ਚ ਪੇਸ਼ ਕੀਤਾ ਹੈ। ਇਸ ਦੇ ਬੇਸ ਵੈਰੀਐਂਟ ਨੂੰ ਛੱਡ ਕੇ ਬਾਕੀ 3 ਵੈਰੀਐਂਟ ’ਚ ਐਕਸਟ੍ਰਾ ਗਰਾਊਂਡ ਕਲੀਅਰੈਂਸ, ਗ੍ਰੇਵਲ ਮੋਡ ਅਤੇ 1200 ਲਿਟਰ ਰੀਅਰ ਕਾਰਗੋ ਸਪੇਸ ਐਡ ਕਰਦਾ ਹੈ। ਇਸ ਦੇ ਨਾਲ ਹੀ ਇਸ ਰੇਂਜ ਦੀ ਸਭ ਤੋਂ ਪਾਵਰਫੁੱਲ ਕਾਰ ਟਾਇਕਾਨ ਟਰਬੋ ਐੱਸ ਹੈ ਜੋ 761 ਪੀ. ਐੱਸ. ਤੱਕ ਦੀ ਪਾਵਰ ਜਨਰੇਟ ਕਰਦੀ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ 2.9 ਸਕਿੰਟ ’ਚ 0-100 ਕਿਲੋਮੀਟਰ/ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਸਕਦੀ ਹੈ।

ਜੇਕਰ ਮਕਾਨ ਫੇਸਲਿਫਟ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ’ਚ ਇਸ ਸਾਲ ਜੁਲਾਈ ’ਚ ਗਲੋਬਲੀ ਸ਼ੋਅਕੇਸ ਕੀਤਾ ਸੀ। ਕੰਪਨੀ ਨੇ ਮਕਾਨ ਨੂੰ 3 ਵੈਰੀਐਂਟ ’ਚ ਪੇਸ਼ ਕੀਤਾ ਗਿਆ ਹੈ, ਮਕਾਨ, ਮਕਾਨ ਐੱਸ ਅਤੇ ਮਕਾਨ ਜੀ. ਟੀ. ਐੱਸ.। ਇਸ ਤੋਂ ਇਲਾਵਾ ਮਕਾਨ ਨੂੰ 14 ਨਵੇਂ ਕਲਰਸ ’ਚ ਪੇਸ਼ ਕੀਤਾ ਗਿਆ ਹੈ। ਇਸ ’ਚ 195 ਕੇ. ਡਬਲਯੂ. ਯਾਨੀ ਕਿ 265 ਪੀ. ਐੱਸ. ਦੀ ਪਾਵਰ ਵਾਲਾ ਟਰਬੋਚਾਰਜ਼ਡ 4-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜਿਸ ਨਾਲ ਇਹ 6.2 ਸਕਿੰਟ ’ਚ 100 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਇਸ ਐਂਟਰੀ ਲੈਵਲ ਮਕਾਨ ਦੀ ਟੌਪ ਸਪੀਡ 232 ਕਿਲੋਮੀਟਰ/ਪ੍ਰਤੀ ਘੰਟਾ ਹੈ।

ਇਸ ਦੇ ਨਾਲ ਹੀ ਇਸ ਦਾ ਜੀ. ਟੀ. ਐੱਸ. ਵੈਰੀਐਂਟ 4.3 ਸਕਿੰਟ ’ਚ 100 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦਾ ਹੈ। ਇਸ ਵਿਚ 324 ਕੇ. ਡਬਲਯੂ. ਯਾਨੀ ਕਿ 440 ਪੀ. ਐੱਸ. ਦੀ ਪਾਵਰ ਵਾਲਾ 2.9-ਲਿਟਰ ਵੀ6 ਬਾਈਟਰਬੋ ਇੰਜਣ ਆਫਰ ਕੀਤਾ ਗਿਆ ਹੈ। ਗੱਲ ਇਸ ਦੇ ਮਿਡ ਵੈਰੀਐਂਟ ਮਕਾਨ ਐੱਸ ਦੀ ਕਰੀਏ ਤਾਂ ਇਸ ’ਚ 2.9-ਲਿਟਰ ਵੀ6 ਇੰਜਣ ਦਿੱਤਾ ਗਿਆ ਹੈ ਜੋ 280 ਕੇ. ਡਬਲਯੂ. ਯਾਨੀ ਕਿ 380 ਪੀ. ਐੱਸ. ਦੀ ਪਾਵਰ ਜਨਰੇਟ ਕਰਦਾ ਹੈ। ਇਹ 4.6 ਸਕਿੰਟ’ਚ 0-100 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ।

ਇਨ੍ਹਾਂ ਸਾਰੇ ਮਾਡਲਜ਼ ’ਚ ਪੋਰਸ਼ ਦਾ 7-ਸਪੀਡ, ਡਿਊਲ ਕਲੱਚ ਟ੍ਰਾਂਸਮਿਸ਼ਨ ਅਤੇ ਪੋਰਸ਼ ਦਾ ਟ੍ਰੈਕਸ਼ਨ ਮੈਨੇਜਮੈਂਟ ਆਲ-ਵ੍ਹੀਲ ਡ੍ਰਾਈਵ ਸਿਸਟਮ ਸਟੈਂਡਰਡ ਫੀਚਰ ਦੇ ਰੂਪ ’ਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੋਰਸ਼ ਦੇ ਡਾਇਨਾਮਿਕ ਲਾਈਟ ਸਿਸਟਮ ਦੇ ਨਾਲ ਐੱਲ. ਈ. ਡੀ. ਹੈੱਡਲਾਈਟ ਅਤੇ ਸਪੋਰਟੀ ਐਕਸਟੀਰੀਅਰ ਮਿਰਰ ਨੂੰ ਵੀ ਸਟੈਂਡਰਡ ਫੀਚਰ ਦੇ ਰੂਪ ’ਚ ਸ਼ਾਮਲ ਕੀਤਾ ਗਿਆ ਹੈ।

ਭਾਰਤ ’ਚ ਕੰਪਨੀ ਨੇ ਟਾਇਕਾਨ ਅਤੇ ਨਿਊ ਮਕਾਨ ਫੇਸਲਿਫਟ ਲਈ ਬੁਕਿੰਗਸ ਵੀ ਓਪਨ ਕਰ ਦਿੱਤੀ ਹੈ। ਹਾਲਾਂਕਿ ਇਸ ਦੀ ਡਲਿਵਰੀ ਅਗਲੇ ਸਾਲ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਪੋਰਸ਼ ਇੰਡੀਆ ਦੇ ਬ੍ਰਾਂਡ ਹੈੱਡ, ਮਨਾਲਿਟੋ ਵੁਜੀਸਿਕ ਨੇ ਇਸ ਮੌਕੇ ’ਤੇ ਕਿਹਾ ਕਿ ਮਹਾਂਮਾਰੀ  ਨਾਲ ਸੰਬੰਧਤ ਚੁਣੌਤੀਆਂ ਦੇ ਬਾਵਜੂਦ ਸਾਡੇ ਬ੍ਰਾਂਡ ਨੇ ਮਾਰਕੀਟ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਪੋਰਸ਼ ਨੂੰ ਦੇਸ਼ ’ਚ ਸਭ ਤੋਂ ਤੇਜ਼ੀ ਨਾਲ ਵਧਦੇ ਲਗਜ਼ਰੀ ਕਾਰ ਬ੍ਰਾਂਡਸ ’ਚੋਂ ਇੱਕ ਬਣਾ ਦਿੱਤਾ ਹੈ।

ਦੇਸ਼ ‘ਚ ਪ੍ਰਦੂਸ਼ਣ ‘ਚ ਹੋਇਆ ਵਾਧਾ, ਜਾਣੋ ਕਿਹੜੇ ਸ਼ਹਿਰ ‘ਚ ਹੈ ਸਭ ਤੋਂ ਵੱਧ ਪ੍ਰਦੂਸ਼ਣ

0

ਦੇਸ਼ ‘ਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਇਸ ਕਾਰਨ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਖਾਸ ਕਰਕੇ ਦੀਵਾਲੀ ਤੋਂ ਬਾਅਦ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ‘ਚ ਹਵਾ ਦੀ ਗੁਣਵੱਤਾ ਸਭ ਤੋਂ ਖਰਾਬ ਸ਼੍ਰੇਣੀ ‘ਚ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਹਾਲ ਹੀ ‘ਚ ਇੱਕ ਸੂਚੀ ਸਾਹਮਣੇ ਆਈ ਹੈ। ਜਿਸ ਵਿੱਚ ਭਾਰਤ ਦੇ ਤਿੰਨ ਸ਼ਹਿਰਾਂ ਦੇ ਨਾਮ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਕੀਤੇ ਗਏ ਹਨ।

ਇਸ ਸੂਚੀ ਅਨੁਸਾਰ ਦੁਨੀਆ ਦੇ ਦਸ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਿੱਲੀ ਪਹਿਲੇ ਸਥਾਨ ‘ਤੇ ਹੈ, ਜਦੋਂ ਕਿ ਲਾਹੌਰ ਦੂਜੇ ਸਥਾਨ ‘ਤੇ ਹੈ। ਇਸ ਸੂਚੀ ‘ਚ ਦਿੱਲੀ ਤੋਂ ਇਲਾਵਾ ਕੋਲਕਾਤਾ ਅਤੇ ਮੁੰਬਈ ਦਾ ਨਾਂ ਵੀ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ ਕਿ ਸਵਿਟਜ਼ਰਲੈਂਡ ਸਥਿਤ ਜਲਵਾਯੂ ਸਮੂਹ IQAir ਨੇ ਇਹ ਨਵੀਂ ਸੂਚੀ ਜਾਰੀ ਕੀਤੀ ਹੈ। ਜਿਸ ਦੇ ਮੁਤਾਬਕ ਸ਼ੁੱਕਰਵਾਰ ਨੂੰ ਦੁਨੀਆ ਦੇ ਟਾਪ 10 ਸ਼ਹਿਰਾਂ ‘ਚ ਦਿੱਲੀ ਪਹਿਲੇ ਨੰਬਰ ‘ਤੇ ਸੀ। ਇੱਥੇ ਏਅਰ ਕੁਆਲਿਟੀ ਇੰਡੈਕਸ 556 ਸੀ, ਜੋ ਕਿ ਗੰਭੀਰ ਸ਼੍ਰੇਣੀ ‘ਚ ਆਉਂਦਾ ਹੈ। ਇਸ ਸੂਚੀ ‘ਚ ਹੇਠ ਲਿਖੇ ਨਾਂ ਸ਼ਾਮਿਲ ਹਨ।

1. ਦਿੱਲੀ, ਭਾਰਤ (AQI: 556)
2. ਲਾਹੌਰ, ਪਾਕਿਸਤਾਨ (AQI: 354)
3. ਸੋਫੀਆ, ਬੁਲਗਾਰੀਆ ( AQI: 178)
4. ਕੋਲਕਾਤਾ, ਭਾਰਤ ( AQI: 177)
5. ਜ਼ਗਰੇਬ, ਕਰੋਸ਼ੀਆ ( AQI: 173)
6. ਮੁੰਬਈ, ਭਾਰਤ ( AQI: 169)
7. ਬੇਲਗ੍ਰੇਡ, ਸਰਬੀਆ ( AQI: 165)
8. ਚੇਂਗਦੂ, ਚੀਨ ( AQI: 165)
9. ਸਕੋਪਜੇ, ਉੱਤਰੀ ਮੈਸੇਡੋਨੀਆ  (AQI: 164)
10. ਕ੍ਰਾਕੋ, ਪੋਲੈਂਡ  (AQI: 160)

ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਲਈ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

0

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 3 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਵਿਧਾਨ ਸਭਾ ਹਲਕਾ ਬਲਾਚੌਰ ਤੋਂ ਬੀਬੀ ਸੁਨੀਤਾ ਚੌਧਰੀ ਜੋ ਕਿ ਸਵਰਗਵਾਸੀ ਚੌਧਰੀ ਨੰਦ ਲਾਲ ਸਾਬਕਾ ਮੁੱਖ ਸੰਸਦੀ ਸਕੱਤਰ ਦੇ ਨੂੁੰਹ ਹਨ ਉਮੀਦਵਾਰ ਹੋਣਗੇ, ਹਲਕਾ ਸ਼ਾਹਕੋਟ ਤੋਂ ਨੌਂਜਵਾਨ ਆਗੂ ਸ. ਬਚਿੱਤਰ ਸਿੰਘ ਕੋਹਾੜ ਜੋ ਕਿ ਸਵਰਗਵਾਸੀ ਸਾਬਕਾ ਕੈਬਨਿਟ ਮੰਤਰੀ ਸ. ਅਜੀਤ ਸਿੰਘ ਕੋਹਾੜ ਦੇ ਪੋਤਰੇ ਹਨ ਪਾਰਟੀ ਦੇ ਉਮੀਦਵਾਰ ਹੋਣਗੇ ਅਤੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਯੂਥ ਅਕਾਲੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਕੌਂਸਲਰ, ਨਗਰ ਨਿਗਮ ਪਟਿਆਲਾ ਸ. ਜਸਪਾਲ ਸਿੰਘ ਬਿੱਟੂ ਚੱਠਾ ਪਾਰਟੀ ਦੇ ਉਮੀਦਵਾਰ ਹੋਣਗੇ। ਅੱਜ ਐਲਾਨੇ ਤਿੰਨੇ ਉਮੀਦਵਾਰਾਂ ਸਮੇਤ ਪਾਰਟੀ ਵੱਲੋਂ ਹੁਣ ਤੱਕ 83 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ।

CM ਚਿਹਰੇ ਦੇ ਰੂਪ ‘ਚ Charanjit Singh Channi ਬਣੇ ਪਹਿਲੀ ਪਸੰਦ, ਕੈਪਟਨ ਦੀ ਲੋਕਪ੍ਰਿਅਤਾ ਦਾ ਹੇਠਾਂ ਡਿੱਗਿਆ ਗ੍ਰਾਫ਼

0

ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਬਗਾਵਤ ਅਤੇ ਅੰਦਰੂਨੀ ਕਲੇਸ਼ ਦੇ ਚੱਲਦਿਆਂ ਕਾਂਗਰਸ ਕਈ ਮਹੀਨਿਆਂ ਤੋਂ ਸਸ਼ੋਪੰਜ ‘ਚ ਹੈ। ਹਾਲਾਂਕਿ ਦਲਿਤ ਸੀਐਮ ਦਾ ਦਾਅ ਫਾਇਦੇ ਦਾ ਸੌਦਾ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ।

ਪੰਜਾਬ ‘ਚ 31 ਫੀਸਦੀ ਲੋਕ ਸੀਐਮ ਦੇ ਰੂਪ ‘ਚ ਚਰਨਜੀਤ ਸਿੰਘ ਚੰਨੀ ਨੂੰ ਆਪਣੀ ਪਹਿਲੀ ਪਸੰਦ ਦੱਸ ਰਹੇ ਹਨ। ਉਥੇ ਹੀ 21 ਫੀਸਦੀ ਲੋਕ ਕੇਜਰੀਵਾਲ ਨੂੰ ਪੰਜਾਬ ਦਾ ਮੁੱਖਮੰਤਰੀ ਬਣਦੇ ਦੇਖਣਾ ਚਾਹੁੰਦੇ ਹਨ। ਕੈਪਟਨ ਦੀ ਲੋਕਪ੍ਰਿਅਤਾ ਦਾ ਗ੍ਰਾਫ਼ ਕਾਫ਼ੀ ਹੇਠਾਂ ਡਿੱਗਿਆ ਹੈ। ਸਿਰਫ 7 ਫੀਸਦੀ ਲੋਕ ਹੀ ਉਨ੍ਹਾਂ ਨੂੰ ਸੀਐਮ ਦੇ ਰੂਪ ‘ਚ ਦੇਖ ਰਹੇ ਹਨ।

ਪਾਕਿਸਤਾਨ ਹਾਈ ਕਮਿਸ਼ਨ ਨੇ ਗੂਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਜਾਣ ਲਈ ਸਿੱਖ ਸ਼ਰਧਾਲੂਆਂ ਲਈ ਵੀਜ਼ੇ ਕੀਤੇ ਜਾਰੀ

0

ਪਾਕਿਸਤਾਨ ਹਾਈ ਕਮਿਸ਼ਨ ਨੇ ਗੂਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਜਾਣ ਲਈ ਸਿੱਖ ਸ਼ਰਧਾਲੂਆਂ ਲਈ ਵੀਜ਼ੇ ਜਾਰੀ ਕੀਤੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ ਉਸ ਨੇ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ‘ਤੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਲਗਭਗ 3,000 ਵੀਜ਼ੇ ਜਾਰੀ ਕੀਤੇ ਹਨ। 17 ਤੋਂ 26 ਨਵੰਬਰ ਤੱਕ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ।

ਇਸ ਸੰਬੰਧ ‘ਚ ਪਾਕਿਸਤਾਨ ਹਾਈ ਕਮਿਸ਼ਨ ਨੇ ਟਵੀਟ ਕੀਤਾ, “ਭਾਰਤ ਲਈ ਪਾਕਿਸਤਾਨ ਹਾਈ ਕਮਿਸ਼ਨ ਨੇ ਬਾਬਾ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ‘ਤੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਲਗਭਗ 3,000 ਵੀਜ਼ੇ ਜਾਰੀ ਕੀਤੇ ਹਨ। ਭਾਰਤ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਸਿੱਖ ਧਰਮ ਦੇ ਬਾਨੀ ਦੇ 552ਵੇਂ ਜਨਮ ਦਿਨ ‘ਤੇ ਭਾਰਤ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਨਿੱਘੀ ਵਧਾਈ ਦਿੰਦਾ ਹੈ।

ਹਰਿਆਣਾ ‘ਚ 7 IAS ਤੇ 17 HCS ਅਧਿਕਾਰੀਆਂ ਦਾ ਹੋਇਆ ਤਬਾਦਲਾ

0

ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਸੱਤ ਅਧਿਕਾਰੀਆਂ ਅਤੇ ਹਰਿਆਣਾ ਸਿਵਲ ਸੇਵਾਵਾਂ (ਐੱਚ.ਸੀ.ਐੱਸ.) ਦੇ 17 ਅਧਿਕਾਰੀਆਂ ਦਾ ਬੀਤੇ ਦਿਨੀ ਤਬਾਦਲਾ ਅਤੇ ਤਾਇਨਾਤੀ ਦਾ ਹੁਕਮ ਦਿੱਤਾ ਗਿਆ।

ਜਾਰੀ ਹੋਏ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ ਗੁਰੂਗ੍ਰਾਮ ਡਿਵੀਜ਼ਨ ਦੇ ਕਮਿਸ਼ਨਰ, ਆਈ.ਏ.ਐੱਸ. ਅਧਿਕਾਰੀ ਰਾਜੀਵ ਰੰਜਨ ਨੂੰ ਹਰਿਆਣਾ ਮਿਨਰਲਜ਼ ਲਿਮਟਿਡ, ਨਵੀਂ ਦਿੱਲੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਹਰਿਆਣਾ ਸਿਵਲ ਸਰਵਿਿਸਜ਼ ਦੇ ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ‘ਚ ਮੁਨੀਸ਼ ਨਾਗਪਾਲ, ਤਿਲਕ ਰਾਜ, ਸੁਸ਼ੀਲ ਕੁਮਾਰ, ਕਮਲ ਪ੍ਰੀਤ ਕੌਰ ਅਤੇ ਨੀਸ਼ੂ ਸਿੰਗਲ ਸ਼ਾਮਲ ਹਨ।

ਕਾਂਗਰਸ ਸਰਕਾਰ ਹੀ ਅਸਲ ਵਿਚ ਹੈ ਆਮ ਆਦਮੀ ਦੀ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ

0

ਕਿਹਾ, ਸੂਬੇ ਦੀ ਸੁਰੱਖਿਆ ਲਈ ਸਭ ਤੋਂ ਬੇਹਤਰ ਹੈ ਪੰਜਾਬ ਪੁਲਿਸ

ਨਸ਼ਾ ਵਿਕਦਾ ਫ਼ੜਿਆ ਗਿਆ ਤਾਂ ਸਬੰਧਤ ਪੁਲਿਸ ਅਧਿਕਾਰੀ ਖਿਲਾਫ਼ ਹੋਵੇਗੀ ਕਾਰਵਾਈ

ਪੁਲਿਸ ਅਧਿਕਾਰੀਆਂ ਨਾਲ ਕੀਤੀ ਕਰਾਈਮ ਦੀ ਰੋਕਥਾਮ ਸਬੰਧੀ ਮੀਟਿੰਗ

ਬਠਿੰਡਾ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇੱਥੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਵਾਲੀ ਸਰਕਾਰ ਹੀ ਅਸਲ ਵਿਚ ਆਮ ਆਦਮੀ ਦੀ ਸਰਕਾਰ ਹੈ। ਸੂਬਾ ਸਰਕਾਰ ਵਲੋਂ ਲਏ ਗਏ ਇਤਿਹਾਸਕ ਤੇ ਕ੍ਰਾਂਤੀਕਾਰੀ ਫ਼ੈਸਲਿਆਂ ਤੋਂ ਰਾਜ ਦਾ ਹਰ ਵਰਗ ਤੇ ਹਰ ਆਮ ਆਦਮੀ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ। ਸ. ਰੰਧਾਵਾ ਅੱਜ ਇੱਥੇ ਲੇਕ ਵਿਊ ਵਿਖੇ ਪੁਲਿਸ ਅਧਿਕਾਰੀਆਂ ਨਾਲ ਕ੍ਰਾਇਮ ਦੀ ਰੋਕਥਾਮ ਸਬੰਧੀ ਕੀਤੀ ਗਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਇਸ ਮੌਕੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਵਰੁਣ ਰੂਜ਼ਮ ਤੇ ਡੀਜੀਪੀ ਸ. ਇਕਬਾਲਪ੍ਰੀਤ ਸਿੰਘ ਸਹੋਤਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਲੇਕ ਵਿਊ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਸੂਬੇ ਅੰਦਰ ਸਰਹੱਦੀ ਖੇਤਰ ਦਾ ਦਾਇਰਾ ਵਧਾ ਕੇ ਪੰਜਾਬ ਸਰਕਾਰ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਪੰਜਾਬ ਪੁਲਿਸ ਸੂਬੇ ਅੰਦਰ ਕ੍ਰਾਇਮ, ਨਸ਼ਿਆਂ ਦੀ ਰੋਕਥਾਮ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਬੇਹਤਰ ਕਾਰਗੁਜ਼ਾਰੀ ਕਰ ਰਹੀ ਹੈ। ਉਨ੍ਹਾਂ ਹੋਰ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿਚ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੂਬੇ ਅੰਦਰ ਕੋਈ ਵੀ ਆਧਾਰ ਨਹੀਂ ਰਿਹਾ ਹੈ ਕਿਉਂਕਿ ਕਿ ਬਠਿੰਡਾ ਪਾਰਲੀਮੈਂਟ ਨਾਲ ਸਬੰਧਤ ਤਿੰਨ ਵਿਧਾਇਕ ਸ਼੍ਰੀਮਤੀ ਰੁਪਿੰਦਰ ਕੌਰ ਰੂਬੀ, ਸ਼੍ਰੀ ਨਾਜਰ ਸਿੰਘ ਮਾਨਸ਼ਾਹੀਆਂ ਤੇ ਸ਼੍ਰੀ ਜਗਦੇਵ ਕਮਾਲੂ ਕਾਂਗਰਸ ਪਾਰਟੀ ਚ ਸ਼ਾਮਲ ਹੋ ਚੁੱਕੇ ਹਨ ਅਤੇ ਭਵਿੱਖ ਵਿਚ ਹੋਰ ਵੀ ਨੁਮਾਂਇੰਦੇ ਸ਼ਾਮਲ ਹੋ ਸਕਦੇ ਹਨ।

ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਪਾਰਟੀ ਗਰਦਾਨਿਆ।
ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਸ. ਰੰਧਾਵਾ ਨੇ ਕ੍ਰਾਇਮ ਦੀ ਰੋਕਥਾਮ ਲਈ ਬਠਿੰਡਾ, ਫ਼ਿਰੋਜ਼ਪੁਰ ਤੇ ਫ਼ਰੀਦਕੋਟ ਪੁਲਿਸ ਰੇਂਜ ਕ੍ਰਮਵਾਰ ਆਈਜੀ ਤੇ ਡੀਆਈਜੀ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਸ. ਰੰਧਾਵਾ ਨੇ ਉਨ੍ਹਾਂ ਦੇ ਅਧਿਕਾਰ ਖੇਤਰਾਂ ਅਧੀਨ ਹੋਣ ਵਾਲੇ ਕ੍ਰਾਇਮ ਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਸ. ਰੰਧਾਵਾ ਨੇ ਮੌਜੂਦ ਉੱਚ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਕੋਈ ਵੀ ਨਸ਼ਾ ਤਸਕਰ ਨਸ਼ਾ ਵੇਚਦਾ ਜਾਂ ਵਿਕਦਾ ਫ਼ੜ੍ਹਿਆ ਗਿਆਂ ਤਾਂ ਸਬੰਧਤ ਪੁਲਿਸ ਕਰਮੀ ਖਿਲਾਫ਼ ਸਖ਼ਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।

ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਕ੍ਰਾਇਮ ਰੋਕਣ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ।ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸ. ਰੰਧਾਵਾ ਵਲੋਂ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਜੈਜੀਤ ਜੌਹਲ ਤੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੇ ਧਰਮ ਪਤਨੀ ਸ਼੍ਰੀਮਤੀ ਵੀਨੂੰ ਬਾਦਲ ਦੀ ਅਗਵਾਈ ਹੇਠ ਬਠਿੰਡਾ ਦੇ ਵਪਾਰੀਆਂ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ। ਇਸ ਦੌਰਾਨ ਵਾਪਾਰੀ ਵਰਗ ਵਲੋਂ ਸਰਕਾਰ ਦੁਆਰਾ ਬਿਜਲੀ, ਪਾਣੀ, ਪੈਟਰੌਲ, ਡੀਜ਼ਲ ਤੇ ਰੇਤ ਦੇ ਰੇਟ ਘਟਾਉਣ ਆਦਿ ਲਏ ਗਏ ਇਤਿਹਾਸਕ ਤੇ ਕ੍ਰਾਂਤੀਕਾਰੀ ਫੈਸਲਿਆਂ ਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਫੀਲਡ ਹੋਸਟਲ ਵਿਖੇ ਪਹੁੰਚਣ ਤੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ, ਇੰਸਪੈਕਟਰ ਜਨਰਲ ਆਫ਼ ਪੁਲਿਸ ਬਠਿੰਡਾ ਸ. ਜਸਕਰਨ ਸਿੰਘ, ਐਸਐਸਪੀ ਸ਼੍ਰੀ ਅਜੈ ਮਲੂਜਾ ਅਤੇ ਹੋਰ ਸਖਸ਼ੀਅਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਡੀਆਈਜੀ ਫ਼ਰੀਦਕੋਟ ਰੇਂਜ ਸ਼੍ਰੀ ਸੁਰਜੀਤ ਸਿੰਘ ਅਤੇ ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਸ਼੍ਰੀ ਇੰਦਰਵੀਰ ਸਿੰਘ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਸ਼੍ਰੀ ਸੰਦੀਪ ਕੁਮਾਰ ਗਰਗ, ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਸ਼੍ਰੀ ਵਰੁਣ ਸ਼ਰਮਾ, ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਸ਼੍ਰੀ ਹਰਮਨਦੀਪ ਸਿੰਘ ਹੰਸ, ਜ਼ਿਲ੍ਹਾ ਪੁਲਿਸ ਮੁਖੀ ਫ਼ਾਜਿਲਕਾ ਸ਼੍ਰੀ ਹਰਮਨਵੀਰ ਸਿੰਘ ਗਿੱਲ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਸਰਬਜੀਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਮੋਗਾ ਸ਼੍ਰੀ ਐਸਐਸ ਮੰਡ ਤੇ ਜ਼ਿਲ੍ਹਾ ਪੁਲਿਸ ਮੁਖੀ ਤਰਨਤਾਰਨ ਸ਼੍ਰੀ ਹਰਵਿੰਦਰ ਸਿੰਘ ਵਿਰਕ ਤੋਂ ਇਲਾਵਾ ਡਾਇਰੈਕਟਰ ਮਾਰਕਫ਼ੈਡ ਸ਼੍ਰੀ ਟਹਿਲ ਸਿੰਘ ਸੰਧੂ, ਮੇਅਰ ਸ਼੍ਰੀਮਤੀ ਰਮਨ ਗੋਇਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਕੇਕੇ ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਰਾਜਨ ਗਰਗ, ਸੀਨੀਅਰ ਡਿਪਟੀ ਮੇਅਰ ਸ਼੍ਰੀ ਅਸ਼ੋਕ ਪ੍ਰਧਾਨ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਸ਼੍ਰੀ ਪਵਨ ਮਾਨੀ ਅਤੇ ਅਰੁਣ ਵਧਾਵਨ ਤੋਂ ਇਲਾਵਾ ਹੋਰ ਸਖ਼ਸੀਅਤਾਂ ਹਾਜ਼ਰ ਸਨ।