Home Blog Page 2282

ਰੋਟੀ ਖਾਣ ਤੋਂ ਬਾਅਦ ਜ਼ਰੂਰ ਖਾਓ ਸੌਂਫ, ਨਹੀਂ ਹੋਵੇਗੀ ਕੋਈ ਸਮੱਸਿਆ

0

ਕਈ ਲੋਕਾਂ ਨੂੰ ਖਾਣਾ ਖਾਣ ਮਗਰੋਂ ਪੇਟ ਵਿੱਚ ਜਲਣ ਜਾਂ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਸ ਦੇ ਲਈ ਰਾਮਬਾਣ ਤਰੀਕਾ ਹੈ ਕਿ ਰੋਟੀ ਖਾਣ ਤੋਂ ਬਾਅਦ ਸੌਂਫ ਦੇ ਕੁਝ ਦਾਣੇ ਚਬਾ ਕੇ ਖਾਓ ਇਸ ਨਾਲ ਖਾਣਾ ਜਲਦ ਪਚ ਜਾਵੇਗਾ ਤੇ ਬਦਹਜ਼ਮੀ ਵੀ ਨਹੀਂ ਹੋਵੇਗੀ। ਖਾਸਕਰ ਜਦੋਂ ਤੁਸੀਂ ਜ਼ਿਆਦਾ ਤੇਲਯੁਕਤ ਖਾਣਾ ਖਾਧਾ ਹੋਵੇ।

1 ਚਮਚ ਸੌਂਫ ’ਚ ਗਰਮ ਪਾਣੀ ਮਿਲਾ ਕੇ ਉਸ ਨੂੰ ਦਿਨ ’ਚ 3 ਵਾਰੀ ਪਿਓ। ਇਸ ਨਾਲ ਤੁਹਾਡੇ ਪੇਟ ਦਰਦ ਨੂੰ ਜ਼ਰੂਰ ਆਰਾਮ ਮਿਲੇਗਾ। ਜੇਕਰ ਬਦਹਜ਼ਮੀ ਨਾਲ ਡਾਇਰੀਆ ਦੀ ਵੀ ਤਕਲੀਫ ਹੈ ਤਾਂ ਚਾਵਲ ਦੇ ਪੱਕ ਜਾਣ ਤੋਂ ਬਾਅਦ ਜੋ ਪਾਣੀ ਬੱਚ ਜਾਂਦਾ ਹੈ ਉਸ ਨੂੰ ਪੀਓ, ਜੇਕਰ ਜਰੂਰਤ ਹੋਵੇ ਤਾਂ ਤੁਸੀਂ ਪਾਣੀ ’ਚ ਥੋੜਾ ਜਿਹਾ ਸ਼ਹਿਦ ਵੀ ਮਿਲਾ ਸਕਦੇ ਹੋ। ਪੁਦੀਨੇ ਦੀ ਚਾਹ ਗੈਸ ਅਤੇ ਪੇਟ ਦਰਦ ਲਈ ਕਾਫੀ ਅਸਰਦਾਰ ਹੁੰਦੀ ਹੈ। ਪਾਣੀ ਨੂੰ ਉਬਾਲ ਕੇ ਉਸ ’ਚ ਪੁਦੀਨੇ ਦੇ ਪੱਤੇ ਪਾ ਦਿਓ। 5 – 10 ਮਿੰਟ ਤੱਕ ਢੱਕ ਕੇ ਇਸ ਨੂੰ ਪਕਾਓ ਅਤੇ ਹੌਲੀ – ਹੌਲੀ ਪੀਓ। ਪੱਤੇ ਜੇਕਰ ਤਾਜ਼ਾ ਹੈ ਤਾਂ ਉਸ ਨੂੰ ਸੁੱਟਣਾ ਨਹੀਂ ਸਗੋਂ ਉਸ ਨੂੰ ਚਬਾਓ।

ਪੇਟ ’ਚ ਅਲਸਰ ਹੋਣ ਦੇ ਕਾਰਨ ਜੇਕਰ ਦਰਦ ਹੈ ਤਾਂ ਸਵੇਰੇ ਆਲੂ ਪੀਸ ਕੇ 1/4 ਕੱਪ ਰਸ ਕੱਢ ਲਓ, ਉਸ ’ਚ 3/4 ਪਾਣੀ ਪਾਓ ਅਤੇ ਖਾਲੀ ਪੇਟ ਪੀ ਲਓ। ਇਸ ਨੂੰ ਹੋਰ ਸਵਾਦ ਬਣਾਉਣ ਲਈ ਤੁਸੀਂ ਇਸ ’ਚ ਨਿੰਬੂ ਦਾ ਰਸ ਅਤੇ ਸ਼ਹਿਦ ਵੀ ਮਿਲਾ ਸਕਦੇ ਹੋ। ਪਾਚਨ ਪ੍ਰਕਿਰਿਆ ਵਿਗੜਨ ’ਤੇ ਜੀਰਾ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ। ਜੀਰੇ ਨੂੰ ਪਾਣੀ ’ਚ ਉਬਾਲ ਕੇ ਠੰਡਾ ਕਰ ਲਓ ਅਤੇ ਫਿਰ ਥੋੜੀ ਦੇਰ ਬਾਅਦ ਪੀ ਲਓ। ਤੁਹਾਡਾ ਪੇਟ ਦਰਦ ਗਾਇਬ ਹੋ ਜਾਵੇਗਾ। ਨਿੰਬੂ ਦੇ ਰਸ ’ਚ ਸਿਟਰੀਕ ਐਸੀਡ ਹੁੰਦਾ ਹੈ ਜੋ ਖਾਣੇ ਨੂੰ ਪਚਾਉਣ ’ਚ ਮਦਦ ਕਰਦਾ ਹੈ। ਬਦਹਜ਼ਮੀ ਦੀ ਵਜ੍ਹਾ ਨਾਲ ਪੇਟ ਦਰਦ ਹੋਣ ’ਤੇ ਗਰਮ ਪਾਣੀ ’ਚ ਇਕ ਚਮਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਘੋਲ ਨੂੰ ਹਰ ਵਾਰ ਖਾਣਾ ਖਾਣ ਤੋਂ ਬਾਅਦ ਪੀਓ, ਇਹ ਕਾਫੀ ਮਦਦਗਾਰ ਸਾਬਿਤ ਹੋਵੇਗਾ। ਜੇਕਰ ਗੈਸ ਦੇ ਕਾਰਨ ਤੁਹਾਡੇ ਪੇਟ ’ਚ ਅਕੜਨ ਜਾਂ ਜਲਨ ਹੈ ਤਾਂ ਬੇਕਿੰਗ ਸੋਡਾ ਫਾਇਦੇਮੰਦ ਹੈ।

ਇਕ ਕੱਪ ਪਾਣੀ ’ਚ ਅੱਧਾ ਚਮਚ ਬੇਕਿੰਗ ਸੋਡਾ ਮਿਲਾਓ ਅਤੇ ਉਸ ਨੂੰ ਪੀ ਲਵੋ। ਇਸ ਨੂੰ ਕੋਸੇ ਪਾਣੀ ਨਾਲ ਵੀ ਪੀਤਾ ਜਾ ਸਕਦਾ ਹੈ। ਬੇਕਿੰਗ ਸੋਡੇ ਦੀ ਮਦਦ ਨਾਲ ਘਰ ’ਚ ਏਂਟਾਏਸਿਡ ਬਣਾਇਆ ਜਾ ਸਕਦਾ ਹੈ। ਪਾਣੀ ਦੇ ਅੱਧੇ ਭਰੇ ਹੋਏ ਗਿਲਾਸ ’ਚ 1 ਨਿੰਬੂ, 2 ਚਮਚ ਬੇਕਿੰਗ ਸੋਡਾ ਅਤੇ ਇਕ ਚੁਟਕੀ ਨਮਕ ਪਾਓ ਤੁਹਾਡਾ ਏਂਟਾਏਸਿਡ ਤਿਆਰ। ਇਸ ਨੂੰ ਪੀਣ ਤੋਂ ਬਾਅਦ ਜੇ ਡਕਾਰ ਆਵੇ ਤਾਂ ਸਮਝਣਾ ਅਸਰ ਹੋ ਰਿਹਾ ਹੈ।ਪ੍ਰੋਬਾਇਓਟਿਕ ਮਤਲਬ ਕਿ ਉਹ ਵਧੀਆ ਬੈਕਟੀਰੀਆ ਜੋ ਪਾਚਨ ਕਿਰੀਆ ਨੂੰ ਆਸਾਨ ਬਣਾਉਂਦੇ ਹਨ। ਇਕ ਕੱਪ ਦਹੀਂ ’ਚ ਨਮਕ ਮਿਲਾਓ ਤਾਂ ਜੋ ਉਹ ਲੱਸੀ ਵਰਗਾ ਬਣ ਜਾਵੇ। ਧਨੀਆਂ ਪੱਤੀ ਨੂੰ ਨਿਚੋੜ ਕੇ ਉਸ ਦਾ ਰਸ ਲੱਸੀ ’ਚ ਮਿਲਾ ਦਿਓ ਅਤੇ ਇਸ ’ਚ ਇਲਾਇਚੀ ਪਾਉਡਰ ਮਿਲਾ ਕੇ ਇਸ ਨੂੰ ਪੀ ਲਵੋ।

CM Channi ਦਾ ਵੱਡਾ ਐਲਾਨ, 26 ਜਨਵਰੀ, 2021 ਨੂੰ ਗ੍ਰਿਫ਼ਤਾਰ ਕੀਤੇ ਗਏ 83 ਲੋਕਾਂ ਨੂੰ ਮੁਆਵਜ਼ਾ ਦੇਵੇਗੀ ਸਰਕਾਰ

0

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਸਮਰਥਨ ਵਿੱਚ ਵੱਡਾ ਐਲਾਨ ਕੀਤਾ ਹੈ। ਉਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ 26 ਜਨਵਰੀ, 2021 ਨੂੰ ਰਾਸ਼ਟਰੀ ਰਾਜਧਾਨੀ ਵਿੱਚ ਇੱਕ ਟਰੈਕਟਰ ਰੈਲੀ ਵਿੱਚ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 83 ਲੋਕਾਂ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ।

ਅਕਾਲੀ ਦਲ ਦਾ ਇਲਜ਼ਾਮ- ਬੇਅਦਬੀ ਮਾਮਲੇ ‘ਚ ਸੁਖਬੀਰ ਬਾਦਲ ਨੂੰ ਸਾਜ਼ਿਸ਼ ਤਹਿਤ ਫਸਾਉਣ ਦੀ ਕੋਸ਼ਿਸ਼

0

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਚੀਮਾ ਅਤੇ ਮਹੇਸ਼ਇੰਦਰ ਗਰੇਵਾਲ ਨੇ ਅੱਜ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਾਂਗਰਸ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਪ੍ਰੇਮ ਸਿੰਘ ਚੰਦੂਮਾਜਰਾ ਨੇ ਇਕ ਵਾਰ ਫਿਰ ਬੇਅਦਬੀ ਦਾ ਮੁੱਦਾ ਉਠਾਇਆ ਅਤੇ ਕਾਂਗਰਸ ‘ਤੇ ਦੋਸ਼ ਲਾਇਆ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਜ਼ਿਸ਼ ਤਹਿਤ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਬੇਈਮਾਨੀ ਵਿੱਚ ਝੂਠੀ ਬਿਆਨਬਾਜ਼ੀ ਕਰਕੇ ਲਾਹਾ ਲੈਣਾ ਚਾਹੁੰਦੀ ਹੈ। ਅਜਿਹੇ ‘ਚ ਕਾਂਗਰਸ ਸਿਆਸੀ ਰੋਟੀਆਂ ਸੇਕਣ ਲਈ ਉਤਾਵਲੀ ਹੈ। ਉਨ੍ਹਾਂ ਕਿਹਾ ਕਿ ਇਹ ਸਾਜ਼ਿਸ਼ ਪੰਜਾਬ ਦੇ ਰਾਜਪਾਲ ਦੇ ਗੈਸਟ ਹਾਊਸ ਵਿੱਚ ਰਚੀ ਗਈ ਹੈ।

ਚੰਦੂਮਾਜਰਾ ਨੇ ਕਿਹਾ ਕਿ ਅਸੀਂ ਗਿੱਧੇ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਜਿੰਨਾ ਕਾਂਗਰਸ ਚਾਹੇ। ਚੰਦੂਮਾਜਰਾ ਨੇ ਪੰਜਾਬ ਸਰਕਾਰ ਦੀ ਜਾਂਚ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅਕਾਲੀ ਦਲ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕਰਦਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸੱਚਾਈ ਦਾ ਪਤਾ ਲਗਾਉਣਾ ਚਾਹੁੰਦੇ ਹਾਂ। ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਮਿਲਣਾ ਚਾਹੁੰਦੇ ਹਾਂ।

ਇਸ ਦੇ ਨਾਲ ਹੀ ਮਹੇਸ਼ ਇੰਦਰ ਗਰੇਵਾਲ ਨੇ ਦੱਸਿਆ ਕਿ 22 ਤਰੀਕ ਨੂੰ ਸਵੇਰੇ 11:30 ਤੋਂ 1:30 ਵਜੇ ਤੱਕ ਮੀਟਿੰਗ ਰੱਖੀ ਗਈ ਹੈ। ਅਸੀਂ ਰਾਜਪਾਲ ਤੋਂ ਸੀਸੀਟੀਵੀ ਫੁਟੇਜ ਦੀ ਮੰਗ ਕਰਦੇ ਹਾਂ। ਗਰੇਵਾਲ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਐਸਆਈਟੀ ਦੀ ਮੀਟਿੰਗ ਵਿੱਚ 3 ਸੇਵਾਮੁਕਤ ਅਧਿਕਾਰੀਆਂ ਨੂੰ ਕਿਉਂ ਬੁਲਾਇਆ ਗਿਆ? ਇਸ ਦੇ ਨਾਲ ਹੀ ਦਲਜੀਤ ਚੀਮਾ ਨੇ ਕਿਹਾ ਕਿ ਧਾਰਮਿਕ ਮਾਮਲਿਆਂ ਵਿੱਚ ਇੰਨੀ ਗੰਦੀ ਰਾਜਨੀਤੀ ਹੋ ਚੁੱਕੀ ਹੈ। ਲੋੜ ਪੈਣ ‘ਤੇ ਹੋਰ ਸਬੂਤ ਵੀ ਲਿਆਵਾਂਗੇ।

ਸੁਖਬੀਰ ਬਾਦਲ ਨੇ ਹਲਕਾ ਘਨੌਰ ਤੋਂ ਪ੍ਰੋ. ਚੰਦੂਮਾਜਰਾ ਤੇ ਸਰਦੂਲਗੜ੍ਹ ਦਿਲਰਾਜ ਸਿੰਘ ਭੂੰਦੜ ਨੂੰ ਐਲਾਨਿਆ ਉਮੀਦਵਾਰ

0

Sukhbir Badal ਨੇ Chandumajra ਤੋਂ Ghanaur ਅਤੇ Dilraj Bhundar ਤੋਂ Sardulgarh ਵਿਧਾਨ ਸਭਾ ਸੀਟ ਤੋਂ ਐਲਾਨ 2 ਉਮੀਦਵਾਰ ਕੀਤੇ। ਹੁਣ ਤੱਕ 81 ਉਮੀਦਵਾਰਾਂ ਦਾ ਐਲਾਨ ਕੀਤੇ।

ਰਾਮ ਰਹੀਮ ਤੋਂ ਦੁਬਾਰਾ ਪੁੱਛਗਿੱਛ ਕਰੇਗੀ ਸਿੱਟ, 17 ਦਸੰਬਰ ਨੂੰ ਫਿਰ ਹੋਵੇਗੀ ਸੁਣਵਾਈ

0

ਪੰਜਾਬ ਦ ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਤੋਂ ਦੁਬਾਰਾ ਪੁੱਛਗਿੱਛ ਹੋਵੇਗੀ।ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਫਿਰ ਰੋਹਤਕ ਦੀ ਸੁਨਾਰੀਆ ਜੇਲ ਜਾਵੇਗੀ।

ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸਰਕਾਰੀ ਵਕੀਲ ਦੀ ਰਿਪੋਰਟ ਪੇਸ਼ ਕਰਨ ਲਈ 4 ਹਫਤਿਆਂ ਦਾ ਸਮਾਂ ਮੰਗਿਆ।ਉਨ੍ਹਾਂ ਨੇ ਕਿਹਾ ਕਿ ਅਜੇ ਰਾਮ ਰਹੀਮ ਤੋਂ ਹੋਰ ਪੁੱਛਗਿੱਛ ਹੋਣੀ ਹੈ।ਹਾਈਕੋਰਟ ਨੇ ਇਸ ਨੂੰ ਮੰਨਦੇ ਹੋਏ ਸੁਣਵਾਈ ਨੂੰ ਟਾਲ ਦਿੱਤਾ।ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਨੂੰ ਹੋਵੇਗੀ।ਹਾਈਕੋਰਟ ‘ਚ ਰਾਮ ਰਹੀਮ ਦੇ ਸਹਿਯੋਗ ਦੇਣ ਜਾਂ ਨਾ ਦੇਣ ਦੇ ਬਾਰੇ ‘ਚ ਐਸਆਈਟੀ ਨੇ ਕੁਝ ਨਹੀਂ ਕਿਹਾ।

ਜਦੋਂ ਸਰਕਾਰੀ ਵਕੀਲ ਨੇ ਦੁਬਾਰਾ ਪੁੱਛਗਿੱਛ ਦੀ ਗੱਲ ਕਹੀ ਤਾਂ ਹਾਈਕੋਰਟ ਨੇ ਕਿਹਾ ਕਿ ਇਸ ਬਾਰੇ ‘ਚ ਪਹਿਲਾਂ ਹੀ ਆਦੇਸ਼ ਦਿੱਤੇ ਜਾ ਚੁੱਕੇ ਹਨ।ਇਸ ਮਾਮਲੇ ‘ਚ ਪਹਿਲਾਂ ਫਰੀਦਕੋਟ ਕੋਰਟ ਨੇ ਰਾਮ ਰਹੀਮ ਨੂੰ ਪੰਜਾਬ ਲਿਆਉਣ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ ਸੀ।

ਲਖੀਮਪੁਰ ਖੇੜੀ ਮਾਮਲੇ ਦੀ ਸੁਣਵਾਈ 15 ਨਵੰਬਰ ਤੱਕ ਮੁਲਤਵੀ

0

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਮਾਮਲੇ ਦੀ ਅੱਜ ਹੋਣ ਵਾਲੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ‘ਚ ਹੋਣੀ ਸੀ ਪਰ ਇਸ ਨੂੰ ਸੋਮਵਾਰ 15 ਨਵੰਬਰ ਤੱਕ ਟਾਲ ਦਿੱਤਾ ਗਿਆ ਹੈ। ਦੱਸਿਆ ਗਿਆ ਕਿ ਉੱਤਰ ਪ੍ਰਦੇਸ਼ ਸਰਕਾਰ ਦੀ ਬੇਨਤੀ ‘ਤੇ ਸੁਣਵਾਈ ਟਾਲ ਦਿੱਤੀ ਗਈ ਹੈ। ਯੂਪੀ ਵੱਲੋਂ ਪੇਸ਼ ਹੋਏ ਵਕੀਲ ਨੇ ਸੋਮਵਾਰ ਤੱਕ ਦਾ ਸਮਾਂ ਮੰਗਿਆ ਸੀ। ਪਿਛਲੀ ਸੁਣਵਾਈ ‘ਚ ਐਸਆਈਟੀ ਦੀ ਜਾਂਚ ‘ਤੇ ਅਸੰਤੁਸ਼ਟੀ ਜ਼ਾਹਰ ਕਰਦੇ ਹੋਏ ਸਿਖਰਲੀ ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਸੀ ਕਿ ਕਿਉਂ ਨਾ ਇਸ ਦੀ ਜਾਂਚ ਰਾਜ ਤੋਂ ਬਾਹਰੋਂ ਆਏ ਹਾਈ ਕੋਰਟ ਦੇ ਸੇਵਾਮੁਕਤ ਜੱਜ ਤੋਂ ਕਰਵਾਈ ਜਾਵੇ। ਦੀ ਨਿਗਰਾਨੀ ਲਈ ਪੰਜਾਬ ਹਰਿਆਣਾ ਹਾਈਕੋਰਟ ਦੇ ਸੇਵਾਮੁਕਤ ਜੱਜ ਦੀ ਨਿਯੁਕਤੀ ਦੀ ਗੱਲ ਚੱਲ ਰਹੀ ਸੀ। ਅੱਜ ਯੂਪੀ ਸਰਕਾਰ ਦੇ ਵਕੀਲ ਹਰੀਸ਼ ਸਾਲਵੇ ਨੇ ਸਮਾਂ ਮੰਗਿਆ। ਅਦਾਲਤ ਨੇ ਇਸ ਨੂੰ ਸਵੀਕਾਰ ਕਰ ਲਿਆ। ਉੱਤਰ ਪ੍ਰਦੇਸ਼ ਸਰਕਾਰ ਨੇ ਜਾਂਚ ਪ੍ਰਕਿਰਿਆ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਨਾ ਸੀ।

ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਅਦਾਲਤ ਨੂੰ ਸੋਮਵਾਰ ਤੱਕ ਦਾ ਸਮਾਂ ਦੇਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਅਦਾਲਤ ਨੇ ਕਰ ਦਿੱਤਾ। ਦੱਸ ਦੇਈਏ ਕਿ ਇਹ ਮਾਮਲਾ ਲਖੀਮਪੁਰ ਖੇੜੀ ਵਿੱਚ 3 ਅਕਤੂਬਰ ਨੂੰ ਹੋਈ ਹਿੰਸਾ ਨਾਲ ਸਬੰਧਤ ਹੈ, ਜਿਸ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਉਰਫ਼ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੋਰੈਂਸਿਕ ਲੈਬ (ਐਫਐਸਐਲ) ਦੀ ਰਿਪੋਰਟ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਮੰਤਰੀ ਦੇ ਪੁੱਤਰ ਵੱਲੋਂ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ ਸੀ।

3 ਅਕਤੂਬਰ ਨੂੰ ਕਈ ਕਿਸਾਨ ਸੜਕ ‘ਤੇ ਪੈਦਲ ਜਾ ਰਹੇ ਸਨ ਕਿ ਮੰਤਰੀ ਦੇ ਬੇਟੇ ਦੇ ਕਾਫਲੇ ਨੇ ਪਿੱਛੇ ਤੋਂ ਆ ਕੇ ਕਿਸਾਨਾਂ ਨੂੰ ਕੁਚਲ ਦਿੱਤਾ, ਜਿਸ ‘ਚ 4 ਕਿਸਾਨਾਂ ਦੀ ਮੌਤ ਹੋ ਗਈ। ਫਿਰ ਗੁੱਸੇ ‘ਚ ਆਏ ਕਿਸਾਨਾਂ ਨੇ ਕਾਰ ‘ਚ ਮੌਜੂਦ ਲੋਕਾਂ ‘ਤੇ ਵੀ ਹਮਲਾ ਕਰ ਦਿੱਤਾ ਅਤੇ ਇਸ ‘ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਇੱਕ ਪੱਤਰਕਾਰ ਦੀ ਵੀ ਮੌਤ ਹੋ ਗਈ। ਜਦੋਂ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਤਾਂ ਜ਼ਿਆਦਾਤਰ ਵਾਰ ਯੂਪੀ ਸਰਕਾਰ ਦੀ ਕਾਰਵਾਈ ‘ਤੇ ਸਵਾਲ ਉਠਾਏ ਗਏ। ਪਹਿਲਾਂ ਤਾਂ ਮੰਤਰੀ ਦੇ ਬੇਟੇ ਨੂੰ ਗ੍ਰਿਫ਼ਤਾਰ ਕਰਨ ਵਿੱਚ ਲੰਮਾ ਸਮਾਂ ਲੱਗਿਆ, ਫਿਰ ਸੁਪਰੀਮ ਕੋਰਟ ਨੇ ਗਵਾਹਾਂ ਦੇ ਬਿਆਨਾਂ ਅਤੇ ਪੱਤਰਕਾਰ ਦੇ ਕੇਸ ’ਤੇ ਸੂਬਾ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਅੱਜ ਫਿਰ ਜਦੋਂ ਯੂਪੀ ਸਰਕਾਰ ਨੂੰ ਆਪਣਾ ਪੱਖ ਪੇਸ਼ ਕਰਨਾ ਪਿਆ ਤਾਂ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ।

ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਕੀਤਾ ਐਲਾਨ

0

ਆਮ ਆਦਮੀ ਪਾਰਟੀ – ਪੰਜਾਬ ਨੇ ਆਗਾਮੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ। ਉਨ੍ਹਾਂ ਨੇ 10 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ।

PM ਮੋਦੀ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੀ 2 ਯੋਜਨਾਵਾਂ ਦੀ ਕੀਤੀ ਸ਼ੁਰੂਆਤ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤੀ ਰਿਜ਼ਰਵ ਬੈਂਕ ਦੀਆਂ ਦੋ ਪਹਿਲਕਦਮੀਆਂ – ਆਰਬੀਆਈ ਰਿਟੇਲ ਡਾਇਰੈਕਟ ਸਕੀਮ (RBI Retail Direct Scheme) ਅਤੇ ਰਿਜ਼ਰਵ ਬੈਂਕ ਏਕੀਕ੍ਰਿਤ ਲੋਕਪਾਲ ਯੋਜਨਾ (Integrated Ombudsman Scheme) ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਆਰਬੀਆਈ ਵੱਲੋਂ ਕੀਤੇ ਗਏ ਕੰਮ ਦੀ ਤਾਰੀਫ਼ ਵੀ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਨੇ ਇਨ੍ਹਾਂ ਯੋਜਨਾਵਾਂ ਨੂੰ ਲਾਂਚ ਕੀਤਾ, ਜਿਨ੍ਹਾਂ ਨੂੰ ਖਪਤਕਾਰਾਂ ਲਈ ਮਹੱਤਵਪੂਰਨ ਦੱਸਿਆ ਜਾਂਦਾ ਹੈ। ਲਾਂਚ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਆਰਬੀਆਈ ਗਵਰਨਰ ਅਤੇ ਡਿਪਟੀ ਗਵਰਨਰ ਸਮੇਤ ਕੇਂਦਰ ਦੇ ਕਈ ਵੱਡੇ ਅਧਿਕਾਰੀ ਮੌਜੂਦ ਸਨ।

ਪੀ.ਐਮ ਮੋਦੀ ਨੇ ਕਿਹਾ ਕਿ ਅੱਜ ਲਾਂਚ ਕੀਤੀਆਂ ਦੋ ਯੋਜਨਾਵਾਂ ਦੇਸ਼ ਵਿੱਚ ਨਿਵੇਸ਼ ਦੇ ਦਾਇਰੇ ਦਾ ਵਿਸਤਾਰ ਕਰਨਗੀਆਂ ਅਤੇ ਨਿਵੇਸ਼ਕਾਂ ਲਈ ਪੂੰਜੀ ਬਾਜ਼ਾਰਾਂ ਤੱਕ ਪਹੁੰਚ ਨੂੰ ਆਸਾਨ, ਵਧੇਰੇ ਸੁਵਿਧਾਜਨਕ ਬਣਾਉਣਗੀਆਂ।’ ਉਨ੍ਹਾਂ ਕਿਹਾ ਕਿ ਪ੍ਰਚੂਨ ਡਾਇਰੈਕਟ ਸਕੀਮ ਵਿੱਚ ਦੇਸ਼ ਭਾਰਤ ਦੇ ਛੋਟੇ ਨਿਵੇਸ਼ਕਾਂ ਨੇ ਸਰਕਾਰੀ ਪ੍ਰਤੀਭੂਤੀਆਂ ਵਿੱਚ ਨਿਵੇਸ਼ ਕਰਨ ਦਾ ਇੱਕ ਸੁਰੱਖਿਅਤ ਅਤੇ ਆਸਾਨ ਤਰੀਕਾ ਲੱਭ ਲਿਆ ਹੈ।

ਪੀਐਮ ਨੇ ਕਿਹਾ ਕਿ ਕੋਰੋਨਾ ਦੇ ਇਸ ਚੁਣੌਤੀਪੂਰਨ ਦੌਰ ਵਿੱਚ ਵਿੱਤ ਮੰਤਰਾਲੇ, ਆਰਬੀਆਈ ਅਤੇ ਹੋਰ ਵਿੱਤੀ ਸੰਸਥਾਵਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਆਰਬੀਆਈ ਦੇਸ਼ ਦੀਆਂ ਉਮੀਦਾਂ ’ਤੇ ਖਰਾ ਉਤਰੇਗਾ। ਉਨ੍ਹਾਂ ਕਿਹਾ, ‘ਪਿਛਲੇ 6-7 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਆਮ ਭਾਰਤੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕੀਤਾ ਹੈ।’ ਆਰਬੀਆਈ ਨੇ ਵੀ ਆਮ ਆਦਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਅਹਿਮ ਕਦਮ ਚੁੱਕੇ ਹਨ।

ਹੁਣ ਤੱਕ, ਸਰਕਾਰੀ ਸੁਰੱਖਿਆ ਬਾਜ਼ਾਰ ਵਿੱਚ, ਸਾਡੇ ਮੱਧ ਵਰਗ, ਕਰਮਚਾਰੀਆਂ, ਛੋਟੇ ਵਪਾਰੀਆਂ, ਸੀਨੀਅਰ ਨਾਗਰਿਕਾਂ ਨੂੰ ਪ੍ਰਤੀਭੂਤੀਆਂ ਵਿੱਚ ਨਿਵੇਸ਼ ਕਰਨ ਲਈ ਬੈਂਕ ਬੀਮਾ ਜਾਂ ਮਿਉਚੁਅਲ ਫੰਡ ਵਰਗੇ ਰਾਹ ਅਪਣਾਉਣੇ ਪੈਂਦੇ ਸਨ। ਹੁਣ ਉਨ੍ਹਾਂ ਨੂੰ ਸੁਰੱਖਿਅਤ ਨਿਵੇਸ਼ ਦਾ ਇਕ ਹੋਰ ਬਿਹਤਰ ਵਿਕਲਪ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਵਿਚ, ਪਾਰਦਰਸ਼ਤਾ ਨਾਲ ਐੱਨ.ਪੀ.ਏ. ਦੀ ਪਛਾਣ ਕੀਤੀ ਗਈ, ਰੈਜ਼ੋਲੂਸ਼ਨ ਅਤੇ ਰਿਕਵਰੀ ‘ਤੇ ਧਿਆਨ ਦਿੱਤਾ ਗਿਆ, ਜਨਤਕ ਖੇਤਰ ਦੇ ਬੈਂਕਾਂ ਦਾ ਪੁਨਰ-ਪੂੰਜੀਕਰਨ ਕੀਤਾ ਗਿਆ, ਵਿੱਤੀ ਪ੍ਰਣਾਲੀ ਅਤੇ ਹੋਰ ਜਨਤਕ ਖੇਤਰ ਦੇ ਬੈਂਕਾਂ ਵਿੱਚ ਇਕ ਤੋਂ ਬਾਅਦ ਇਕ ਸੁਧਾਰ ਕੀਤੇ ਗਏ।

ਪੀਐਮਓ ਦੁਆਰਾ ਜਾਰੀ ਇੱਕ ਰੀਲੀਜ਼ ਦੇ ਅਨੁਸਾਰ, ਰਿਜ਼ਰਵ ਬੈਂਕ ਆਫ ਇੰਡੀਆ ਰਿਟੇਲ ਡਾਇਰੈਕਟ ਸਕੀਮ ਦਾ ਉਦੇਸ਼ ਸਰਕਾਰੀ ਪ੍ਰਤੀਭੂਤੀਆਂ ਬਾਜ਼ਾਰ ਤੱਕ ਪ੍ਰਚੂਨ ਨਿਵੇਸ਼ਕਾਂ ਦੀ ਪਹੁੰਚ ਨੂੰ ਵਧਾਉਣਾ ਹੈ। ਇਸ ਦੇ ਤਹਿਤ ਪ੍ਰਚੂਨ ਨਿਵੇਸ਼ਕਾਂ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਜਾਰੀ ਪ੍ਰਤੀਭੂਤੀਆਂ ਵਿੱਚ ਸਿੱਧੇ ਨਿਵੇਸ਼ ਕਰਨ ਦਾ ਰਾਹ ਖੁੱਲ੍ਹ ਜਾਵੇਗਾ। ਪੀਐਮਓ ਨੇ ਕਿਹਾ, “ਨਿਵੇਸ਼ਕ ਭਾਰਤੀ ਰਿਜ਼ਰਵ ਬੈਂਕ ਵੱਲੋਂ ਦਰਸਾਏ ਗਏ ਆਨਲਾਈਨ ਸਰਕਾਰੀ ਪ੍ਰਤੀਭੂਤੀਆਂ ਦੇ ਖਾਤੇ ਆਸਾਨੀ ਨਾਲ ਖੋਲ੍ਹ ਸਕਦੇ ਹਨ ਅਤੇ ਉਹਨਾਂ ਪ੍ਰਤੀਭੂਤੀਆਂ ਨੂੰ ਕਾਇਮ ਰੱਖ ਸਕਦੇ ਹਨ। ਇਹ ਸੇਵਾ ਮੁਫਤ ਹੋਵੇਗੀ।

ਪੀਐਮਓ ਅਨੁਸਾਰ, ਏਕੀਕ੍ਰਿਤ ਲੋਕਪਾਲ ਯੋਜਨਾ ਦਾ ਉਦੇਸ਼ ਸ਼ਿਕਾਇਤ ਨਿਵਾਰਣ ਪ੍ਰਣਾਲੀ ਵਿੱਚ ਹੋਰ ਸੁਧਾਰ ਕਰਨਾ ਹੈ ਤਾਂ ਜੋ ਭਾਰਤੀ ਰਿਜ਼ਰਵ ਬੈਂਕ ਸੰਸਥਾਵਾਂ ਦੇ ਖਿਲਾਫ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਨਿਯਮ ਤਿਆਰ ਕਰ ਸਕੇ।

ਪੀਐਮਓ ਨੇ ਕਿਹਾ ਕਿ ਯੋਜਨਾ ਦਾ ਕੇਂਦਰੀ ਵਿਸ਼ਾ ‘ਇਕ ਰਾਸ਼ਟਰ-ਇਕ ਲੋਕਪਾਲ’ ਦੀ ਧਾਰਨਾ ‘ਤੇ ਆਧਾਰਿਤ ਹੈ। ਇਸਦੇ ਤਹਿਤ ਇੱਕ ਪੋਰਟਲ, ਇੱਕ ਈ-ਮੇਲ ਅਤੇ ਇੱਕ ਪਤਾ ਹੋਵੇਗਾ ਜਿੱਥੇ ਗਾਹਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਗਾਹਕ ਆਪਣੀਆਂ ਸ਼ਿਕਾਇਤਾਂ ਦਰਜ ਕਰ ਸਕਦੇ ਹਨ, ਦਸਤਾਵੇਜ਼ ਜਮ੍ਹਾਂ ਕਰ ਸਕਦੇ ਹਨ, ਆਪਣੀਆਂ ਸ਼ਿਕਾਇਤਾਂ/ਦਸਤਾਵੇਜ਼ਾਂ ਦੀ ਸਥਿਤੀ ਨੂੰ ਟਰੈਕ ਕਰ ਸਕਦੇ ਹਨ ਅਤੇ ਇੱਕ ਥਾਂ ‘ਤੇ ਫੀਡਬੈਕ ਦੇ ਸਕਦੇ ਹਨ। ਇਸਦੇ ਲਈ, ਇੱਕ ਬਹੁ-ਭਾਸ਼ਾਈ ਟੋਲ-ਫ੍ਰੀ ਨੰਬਰ ਵੀ ਪ੍ਰਦਾਨ ਕੀਤਾ ਜਾਵੇਗਾ, ਜੋ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਮਦਦ ਕਰੇਗਾ ਅਤੇ ਸ਼ਿਕਾਇਤਾਂ ਦਾਇਰ ਕਰਨ ਬਾਰੇ ਸਾਰੀ ਲੋੜੀਂਦੀ ਜਾਣਕਾਰੀ ਪ੍ਰਦਾਨ ਕਰੇਗਾ।

Netflix ਨੇ Android ਤੋਂ ਇੱਕ ਹਫ਼ਤੇ ਬਾਅਦ iOS ‘ਚ ਸ਼ੁਰੂ ਕੀਤੀ ਗੇਮਿੰਗ ਸਰਵਿਸ

0

ਵੀਡੀਓ ਸਟਰੀਮਿੰਗ ਪਲੇਟਫਾਰਮ ਨੈੱਟਫਲਿਕਸ ਨੇ ਇਕੱਠੀਆਂ 5 ਨਵੀਆਂ ਮੋਬਾਇਲ ਗੇਮਾਂ ਲਾਂਚ ਕੀਤੀਆਂ ਹਨ ਇਨ੍ਹਾਂ ਗੇਮਾਂ ਨੂੰ ਪਹਿਲਾਂ ਐਂਡਰਾਇਡ ਯੂਜ਼ਰਸ ਲਈ ਉਪਲੱਬਧ ਕਰਵਾ ਦਿੱਤਾ ਗਿਆ ਸੀ ਅਤੇ ਹੁਣ ਇਨ੍ਹਾਂ ਗੇਮਾਂ ਦਾ ਆਈ.ਓ.ਐੱਸ. ਯੂਜ਼ਰਸ ਵੀ ਮਜ਼ਾ ਲੈ ਸਕਦੇ ਹਨ। ਆਸਾਨ ਸ਼ਬਦਾਂ ’ਚ ਕਹੀਏ ਤਾਂ ਐਂਡਰਾਇਡ ਅਤੇ ਆਈ.ਓ.ਐੱਸ. ਦੋਵੇਂ ਯੂਜ਼ਰਸ ਹੁਣ ਨੈੱਟਫਲਿਕਸ ’ਤੇ ਵੀਡੀਓ ਵੇਖਣ ਦੇ ਨਾਲ-ਨਾਲ ਗੇਮ ਖੇਡਣ ਦਾ ਵੀ ਮਜ਼ਾ ਲੈ ਸਕਦੇ ਹਨ।

ਹੁਣ ਪੂਰੀ ਦੁਨੀਆਂ ’ਚ ਨੈੱਟਫਲਿਕਸ ਯੂਜ਼ਰਸ ਇਨ੍ਹਾਂ ਨਵੀਆਂ ਮੋਬਾਇਲ ਗੇਮਾਂ ਨੂੰ ਖੇਡ ਸਕਦੇ ਹਨ। ਇਨ੍ਹਾਂਦੇ ਨਾਂ ਹਨ…

– Stranger Things: 1984 (BonusXP)
– Stranger Things 3: The Game (BonusXP)
– Shooting Hoops (Frosty Pop)
– Card Blast (Amuzo & Rogue Games)
– Teeter Up (Frosty Pop)

ਜਾਣਕਾਰੀ ਲਈ ਦੱਸ ਦੇਈਏ ਕਿ ਨੈੱਟਫਲਿਕਸ ਐਪ ’ਚ ਹੁਣ ਤੁਹਾਨੂੰ ਨਵੀਂ ਟੈਬ ਵਿਖਾਈ ਦੇਵੇਗੀ ਜੋ ਕਿ ਗੇਮਾਂ ਦੀ ਹੋਵੇਗੀ। ਉਸ ਟੈਬ ’ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਗੇਮਾਂ ਦਿੱਖ ਜਾਣਗੀਆਂ। ਨੈੱਟਫਲਿਕਸ ਨੇ ਕਿਹਾ ਹੈ ਕਿ ਗੇਮਿੰਗ ਦੌਰਾਨ ਕਿਸੇ ਵੀ ਯੂਜ਼ਰ ਨੂੰ ਕੋਈ ਵੀ ਵਿਗਿਆਪਨ ਨਹੀਂ ਵਿਖਾਏ ਜਾਣਗੇ। ਫਿਲਹਾਲ ਨੈੱਟਫਲਿਕਸ ਦੀਆਂ ਇਨ੍ਹਾਂ ਗੇਮਾਂ ਨੂੰ ਐਡਲਟ ਹੀ ਖੇਡ ਸਕਦੇ ਹਨ।

ਰਾਕੇਸ਼ ਟਿਕੈਤ ਨੇ ਕਿਹਾ – ਇਹ ਅੰਦੋਲਨ ਜਲ-ਜੰਗਲ ਅਤੇ ਜ਼ਮੀਨ ਨੂੰ ਬਚਾਉਣ ਦਾ ਅੰਦੋਲਨ ਹੈ

0

ਪਿਛਲੇ ਇੱਕ ਸਾਲ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੰਦੋਲਨ ਦੌਰਾਨ ਸਰਕਾਰ ਤੇ ਕਿਸਾਨਾਂ ਦੀ 11 ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਜੋ ਕਿ ਬੇਸਿੱਟਾ ਰਹੀਆਂ ਹਨ।

ਕਿਸਾਨ ਅੰਦੋਲਨ ਦੌਰਾਨ 600 ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਸ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਬਿਆਨ ਆਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਲੇ ਕਾਨੂੰਨਾਂ ਦੀ ਵਾਪਸੀ ਅਤੇ ਐਮਐਸਪੀ ‘ਤੇ ਗਾਰੰਟੀ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਅੰਦੋਲਨ ਦੇਸ਼ ਭਰ ‘ਚ ਜਾਰੀ ਰਹੇਗਾ। ਬਿੱਲ ਵਾਪਸੀ ਹੀ ਘਰ ਵਾਪਸੀ ਹੈ। ਇਹ ਅੰਦੋਲਨ ਜਲ-ਜੰਗਲ ਅਤੇ ਜਮੀਨ ਨੂੰ ਬਚਾਉਣ ਦਾ ਅੰਦੋਲਨ ਹੈ।