ਪੰਜਾਬ ’ਚ ਬੁੱਧਵਾਰ ਨੂੰ PUNBUS ਤੇ PRTC ਦੀਆਂ ਬੱਸਾਂ ਦੋ ਘੰਟੇ ਨਹੀਂ ਚੱਲਣਗੀਆਂ। ਸੂਬੇ ਦੇ ਸਾਰੇ ਬੱਸ ਸਟੈਂਡ ਦੋ ਘੰਟੇ ਲਈ ਬੰਦ ਕੀਤੇ ਜਾਣਗੇ। ਮੁਲਾਜ਼ਮ ਆਪਣੀ ਤਨਖ਼ਾਹ ਵਧਾਉਣ ਤੇ ਪੱਕਾ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਸਨ। ਸੂਬੇ ’ਚ ਪਨਬੱਸ ਤੇ ਪੀਆਰਟੀਸੀ ਦੇ ਅੰਦੋਲਨ ਕਰਨ ਵਾਲੇ ਮੁਲਾਜ਼ਮਾਂ ਨੇ ਕਿਹਾ ਕਿ 13 ਜੁਲਾਈ ਨੂੰ ਪੰਜਾਬ ਦੇ ਸਾਰੇ ਬੱਸ ਸਟੈਂਡ ਦੋ ਘੰਟੇ ਲਈ ਬੰਦ ਰੱਖੇ ਜਾਣਗੇ। ਕੱਚੇ ਵਰਕਰਾਂ ਨੂੰ ਪੱਕਾ ਕਰਨ ਅਤੇ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੜਤਾਲ ਕੀਤੀ ਜਾ ਰਹੀ ਹੈ।

7 ਜੁਲਾਈ 2022 ਨੂੰ ਜਥੇਬੰਦੀ ਵੱਲੋ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋਂ ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮ ਆਪਣੀਆਂ ਨੋਕਰੀਆ ਰੈਗੂਲਰ ਕਰਾਉਣ ਲਈ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਾਉਣ ਲਈ ਸ਼ਘੰਰਸ਼ ਕਰਦੇ ਆ ਰਹੇ ਹਨ। ਪਰ ਮੰਗਾ ਪੂਰੀਆਂ ਕਰਨ ਦੀ ਬਿਜਾਏ ਨਿਗੁਣਨੀਆ ਤਨਖਾਹਾਂ ਵੀ ਸਮੇ ਸਿਰ ਨਾ ਖਾਤੇ ਵਿੱਚ ਪਾ ਕੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਤੇ ਹੱਕੀ ਮੰਗਾ ਲਈ ਸ਼ਘੰਰਸ਼ ਲੜ ਰਹੇ ਮੁਲਾਜ਼ਮਾਂ ਦੀ ਅਵਾਜ ਨੂੰ ਦਬਾਉਣ ਲਈ ਤਾਨਾਸ਼ਾਹੀ ਫਰਮਾਨ ਜਾਰੀ ਕੀਤੀ ਜਾ ਰਹੇ ਹਨ ਜਿਵੇਂ ਕਿ ਤਨਖ਼ਾਹ ਦੇ ਮੁੱਦੇ ਜਾ ਹੋਰ ਮੰਗਾਂ ਤੇ ਸੋਸ਼ਲ ਮੀਡੀਆ ਰਾਹੀਂ ਜਾਂ ਪ੍ਰੈੱਸ ਨੋਟ ਜਾਰੀ ਕਰਨ ਤੇ ਤੁਗਲਕੀ ਫਰਮਾਨ ਜਾਰੀ ਕਰਦਿਆਂ ਵਿਭਾਗੀ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਲਈ ਯੂਨੀਅਨ ਵਲੋਂ ਹਮੇਸ਼ਾ ਸੰਘਰਸ਼ ਕੀਤਾ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਤਿੱਖੇ ਸੰਘਰਸ਼ ਕਰਨ ਅਤੇ ਮੁਲਾਜ਼ਮਾਂ ਦੇ ਹੋ ਰਹੇ ਸ਼ੋਸ਼ਣ ਖਿਲਾਫ ਯੂਨੀਅਨ ਆਪਣੀ ਅਵਾਜ਼ ਬੁਲੰਦ ਕਰੇਗੀ।

LEAVE A REPLY

Please enter your comment!
Please enter your name here