Home Blog Page 227

`ਡਾਇਣ` ਦੱਸ ਕੇ ਔਰਤ ਤੇ ਉਸ ਦੇ ਇਕ ਸਾਲ ਦੇ ਬੱਚੇ ਨੂੰ ਜਿ਼ੰਦਾ ਸਾੜਿਆ

0
Ladies burn

ਚਾਈਬਾਸਾ (ਝਾਰਖੰਡ), 19 ਫਰਵਰੀ 2026 : ਝਾਰਖੰਡ (Jharkhand) ਦੇ ਪੱਛਮੀ ਸਿੰਘਭੂਮ ਜਿ਼ਲੇ ਵਿਚ `ਡਾਇਣ`ਕਰਾਰ ਦਿੰਦੇ ਹੋਏ 32 ਸਾਲਾ ਇਕ ਔਰਤ ਅਤੇ ਉਸ ਦੇ ਇਕ ਸਾਲ ਦੇ ਬੱਚੇ ਨੂੰ ਜਿ਼ੰਦਾ ਸਾੜ (Burn alive) ਦਿੱਤਾ ਗਿਆ ।

ਚਾਰ ਜਣਿਆਂ ਨੂੰ ਕੀਤਾ ਹੈ ਪੁਲਸ ਨੇ ਗ੍ਰਿਫ਼ਤਾਰ

ਪੁਲਸ ਅਨੁਸਾਰ ਕੁਮਾਰਡਿੰਗੀ ਥਾਣੇ ਦੇ ਇਲਾਕੇ ਦੇ ਇਕ ਪਿੰਡ ਵਿਚ ਮੰਗਲਵਾਰ ਦੇਰ ਰਾਤ ਹੋਈ ਇਸ ਘਟਨਾ ਵਿਚ ਔਰਤ ਦਾ ਪਤੀ ਵੀ ਜ਼ਖਮੀ (Injured) ਹੋ ਗਿਆ ਪਰ ਉਹ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜ ਨਿਕਲਿਆ । ਪੁਲਸ ਨੇ ਇਸ ਸਬੰਧ ਵਿਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਜਿੰਦਾ ਸੜੀ ਔਰਤ ਦੇ ਪਤੀ ਨੇ ਦੱਸੀ ਸਾਰੀ ਗੱਲਬਾਤ

ਔਰਤ ਦੇ ਪਤੀ ਨੇ ਆਪਣੀ ਸਿ਼ਕਾਇਤ ਵਿਚ ਇਹ ਦੋਸ਼ ਲਗਾਇਆ ਹੈ ਕਿ ਅੱਧੀ ਰਾਤ ਨੂੰ ਕੁਝ ਲੋਕਾਂ ਵੱਲੋਂ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਪੁਕਾਰਨ ਦੀ ਆਵਾਜ਼ ਸੁਣ ਕੇ ਉਸ ਦੀ ਨੀਂਦ ਖੁੱਲ੍ਹੀ । ਜਦੋਂ ਉਹ ਬਾਹਰ ਨਿਕਲਿਆ ਕਰੀਬ ਇਕ ਦਰਜਨ ਵਿਅਕਤੀ ਇਕੱਠੇ ਸਨ ਅਤੇ ਉਸ ਦੀ ਪਤਨੀ ‘ਤੇ ਜਾਦੂ-ਟੂਣਾ ਕਰਨ ਦਾ ਦੋਸ਼ ਲਗਾ ਰਹੇ ਸਨ । ਹੰਗਾਮੇ ਦੇ ਦਰਮਿਆਨ ਭੀੜ ਨੇ ਉਸ ਦੀ ਪਤਨੀ ‘ਤੇ ਮਿੱਟੀ ਦਾ ਤੇਲ (Kerosene on wife) ਪਾਇਆ ਅਤੇ ਉਸ ਨੂੰ ਅੱਗ ਲਗਾ ਦਿੱਤੀ । ਇਸ ਦੌਰਾਨ ਔਰਤ ਦੀ ਗੋਦ ਵਿਚ ਉਸ ਦਾ ਇਕ ਸਾਲ ਦਾ ਬੱਚਾ ਵੀ ਸੀ । ਦੋਵਾਂ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ ।

Read more : ਨਜਾਇਜ਼ ਪਟਾਕਾ ਫੈਕਟਰੀ ਵਿਚ ਅੱਗ ਲੱਗਣ ਕਾਰਨ 7 ਮਜ਼ਦੂਰਾਂ ਦੀ ਹੋਈ ਮੌਤ

Cloud‑Gaming‑Innovation im Online‑Casino: Wie N1 Casino seine Server‑Infrastruktur nutzt, um das Spielerlebnis zu revolutionieren

0

Ein reibungsloses Spielerlebnis hängt nicht nur von attraktiven Boni oder einer großen Spielauswahl ab. Die technische Basis – insbesondere die Server‑Infrastruktur – bestimmt, wie schnell ein Slot‑Spin reagiert, wie flüssig ein Live‑Dealer‑Tisch läuft und wie sicher Ihre Daten verarbeitet werden.

  • Latenzzeit: Je niedriger die Verzögerung, desto schneller sehen Sie das Ergebnis Ihres Spins.
  • Stabilität: Ausfälle während eines großen Jackpots können zu Frustration und Vertrauensverlust führen.
  • Skalierbarkeit: Bei hohen Besucherzahlen muss das System zusätzliche Last ohne Einbußen bewältigen.

Studien zeigen, dass 68 % der Spieler ein schlechtes Spielerlebnis nach mehr als 2 Sekunden Wartezeit abbrechen. Deshalb investieren führende Anbieter in moderne Cloud‑Lösungen, um die Performance zu maximieren.

Wie N1 Casino seine Server‑Architektur aufgebaut hat

N1 Casino hat bereits 2017 mit einer MGA‑Lizenz gestartet und seitdem kontinuierlich in seine technische Basis investiert. Das Ergebnis ist ein hybrides System, das lokale Rechenzentren in Malta mit globalen Cloud‑Servern kombiniert.

Schlüsselkomponenten

  1. Edge‑Server in Europa, die den Datenverkehr nahe am Endnutzer verarbeiten.
  2. Load‑Balancing‑Algorithmen, die Anfragen automatisch auf den am wenigsten ausgelasteten Server verteilen.
  3. Verschlüsselte Datenbanken, die alle Transaktionen und Spielhistorien schützen.

Durch diese Architektur kann N1 Casino durchschnittliche Latenzzeiten von unter 150 ms erreichen – ein Wert, der deutlich unter dem Branchendurchschnitt von 250 ms liegt.

Der Nutzen für den Spieler: Schnelle Auszahlungen und flüssiges Live‑Dealer‑Erlebnis

Ein schneller Server bedeutet nicht nur ein gutes Bild, sondern auch konkrete Vorteile für den Spieler.

  • Schnelle Auszahlungen: Die meisten Anfragen werden innerhalb von 24 Stunden bearbeitet, weil die Backend‑Prozesse automatisiert und parallelisiert laufen.
  • Live‑Dealer‑Spiele ohne Unterbrechungen: Dank der Edge‑Server gibt es kaum Bildruckler, selbst bei hohen Besucherzahlen.
  • Mobile‑Optimierung: Die gleiche Server‑Leistung steht auch auf Smartphones zur Verfügung, sodass das mobile Spielerlebnis genauso stabil ist wie am Desktop.

Für Spieler, die Wert auf schnelle Auszahlungen, Live‑Dealer und Mobile‑Gaming legen, ist das ein entscheidender Unterschied zu Plattformen mit veralteter Infrastruktur.

Praktische Tipps, wie Sie die technische Qualität eines Casinos prüfen können

Bevor Sie sich für ein Online‑Casino entscheiden, sollten Sie einige einfache Prüfungen durchführen:

  • Ping‑Test: Öffnen Sie die Casino‑Webseite und prüfen Sie die Reaktionszeit über ein Browser‑Add‑on. Werte unter 200 ms sind ein gutes Zeichen.
  • Support‑Erreichbarkeit: Testen Sie den Live‑Chat zu Stoßzeiten. Schnelle Antworten deuten auf stabile Server hin.
  • Zahlungsoptionen: Plattformen mit automatisierten Auszahlungssystemen zeigen meist eine moderne Backend‑Architektur.

Wenn Sie diese Punkte beachten, minimieren Sie das Risiko, auf langsame oder instabile Angebote zu stoßen.

Warum N1 Casino die ideale Wahl für anspruchsvolle Spieler ist

Für Spieler, die nicht nur ein breites Slot‑Portfolio, sondern auch ein zuverlässiges VIP‑Programm, regelmäßige Cashback‑Aktionen und ein starkes Bonus‑Paket suchen, bietet N1 Casino ein rundum überzeugendes Paket.

  • Mehr als 4.000 Spiele von über 50 Anbietern, darunter Pragmatic Play, NetEnt und Evolution Gaming.
  • 30‑stufiges VIP‑Treueprogramm, das exklusive Boni und persönliche Betreuung bietet.
  • Regulierte Lizenz durch die Malta Gaming Authority (MGA), die strenge Sicherheitsstandards garantiert.

All diese Elemente werden durch die leistungsstarke Server‑Infrastruktur unterstützt, sodass das Spielerlebnis stets flüssig bleibt.

Diese Vorteile finden Sie exakt bei N1 Casino Casino, wo modernste Technologie auf ein umfangreiches Spielangebot trifft.

Häufige Fehler beim Vergleich von Online‑Casinos und wie Sie sie vermeiden

Fehler Warum er problematisch ist Wie Sie ihn vermeiden
Nur auf Bonusgrößen achten Hohe Boni können mit strengen Umsatzbedingungen verbunden sein Prüfen Sie die Umsatzbedingungen und die Auszahlungsquote
Lizenz ignorieren Ohne offizielle Lizenz fehlt der rechtliche Schutz Achten Sie auf eine MGA‑Lizenz oder vergleichbare Behörden
Server‑Performance vernachlässigen Lange Ladezeiten führen zu Frust und Geldverlust Führen Sie einen Ping‑Test und lesen Sie Erfahrungsberichte
Mobile‑Optimierung übersehen Viele Spieler nutzen Smartphones Testen Sie die mobile Version vor der Registrierung

Indem Sie diese Punkte berücksichtigen, treffen Sie eine fundierte Entscheidung und vermeiden unangenehme Überraschungen.

Verantwortungsvolles Spielen im digitalen Zeitalter

Auch bei bester Technologie bleibt das Risiko des übermäßigen Spielens bestehen. N1 Casino bietet mehrere Tools, um verantwortungsvolles Spielen zu fördern:

  • Einzahlungs‑Limits: Sie können tägliche, wöchentliche oder monatliche Grenzen setzen.
  • Selbstausschluss: Eine Option, das Konto für einen definierten Zeitraum zu sperren.
  • Spielzeit‑Tracker: Zeigt an, wie lange Sie bereits aktiv sind.

Setzen Sie sich klare Grenzen, bevor Sie mit dem Spielen beginnen. Das schützt nicht nur Ihr Budget, sondern sorgt auch für mehr Spaß am Spiel.

Fazit: Technik als Wettbewerbsvorteil

Die Server‑Infrastruktur ist heute ein entscheidender Faktor, der über den Erfolg eines Online‑Casinos entscheidet. N1 Casino hat mit seiner hybriden Cloud‑Lösung und den Edge‑Servern in Europa eine Performance geschaffen, die sowohl schnelle Auszahlungen als auch ein reibungsloses Live‑Dealer‑Erlebnis garantiert.

Durch die Kombination aus MGA‑Lizenz, einem umfangreichen Slot‑Portfolio, einem attraktiven VIP‑Programm und einer stabilen technischen Basis ist N1 Casino für deutsche Spieler, die ein sicheres und schnelles Online‑Casino ohne GGL‑Einschränkungen suchen, eine klare Empfehlung.

Denken Sie immer daran: Prüfen Sie die technische Qualität, setzen Sie verantwortungsvolle Spielgrenzen und genießen Sie das Spiel – mit der Gewissheit, dass Ihre Daten und Ihr Geld in sicheren Händen sind.

ਐਸ. ਜੀ. ਪੀ. ਸੀ. ਨੇ ਦਿੱਤਾ ਗਿਆਨੀ ਰਘਬੀਰ ਸਿੰਘ ਨੂੰ 72 ਘੰਟੇ ਦਾ ਸਮਾਂ

0
Harjinder dhami

ਅੰਮ੍ਰਿਤਸਰ, 19 ਫਰਵਰੀ 2026 : ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਜੋ ਬੀਤੇ ਦਿਨੀਂ ਜ਼ਮੀਨਾਂ ਦੇ ਮਾਮਲੇ ਸਬੰਧੀ ਦੋਸ਼ ਲਗਾਏ ਹਨ ਨੂੰ ਸਾਬਤ ਕਰਨ ਲਈ 72 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ ।

ਕਿਸ ਨੇ ਦਿੱਤਾ ਹੈ ਇਹ ਸਮਾਂ

ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ (Giani Raghbir Singh) ਵਲੋਂ ਬੀਤੇ ਦਿਨ ਲਗਾਏ ਗੰਭੀਰ ਦੋਸ਼ਾਂ ਤੋਂ ਬਾਅਦ ਉਨ੍ਹਾਂ ਨੂੰ 72 ਘੰਟੇ ਦੇ ਅੰਦਰ-ਅੰਦਰ ਲਾਏ ਗੰਭੀਰ ਦੋਸ਼ਾਂ ਸੰਬੰਧੀ ਸਬੂਤ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਹੈ । ਇਸ ਗੱਲ ਦਾ ਖ਼ੁਲਾਸਾ ਅੱਜ ਇੱਥੇ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Advocate Harjinder Singh Dhami) ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ ।

ਸਬੂਤ ਪੇੇਸ਼ ਨਾ ਕਰਨ ਤੇ ਕਾਰਵਾਈ ਦੇ ਅਧਿਕਾਰ ਦਿੱਤੇ ਗਏ ਹਨ ਪ੍ਰਧਾਨ ਨੂੰ

ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ (Interim Committee) ਵਲੋਂ ਲਏ ਗਏ ਫ਼ੈਸਲੇ ਅਨੁਸਾਰ 72 ਘੰਟਿਆਂ ਅੰਦਰ ਸਬੂਤ ਪੇਸ਼ ਨਾ ਕਰਨ ‘ਤੇ ਉਨ੍ਹਾਂ ਵਿਰੁੱਧ ਕਾਰਵਾਈ ਦੇ ਅਧਿਕਾਰ ਪ੍ਰਧਾਨ ਨੂੰ ਦਿੱਤੇ ਗਏ ਹਨ । ਇਸ ਦੇ ਨਾਲ ਹੀ ਐਡਵੋਕੇਟ ਧਾਮੀ ਨੇ ਗੁਰਦੁਆਰਾ ਅੰਬ ਸਾਹਿਬ ਅਤੇ ਗੁਰਦੁਆਰਾ ਭੱਠਾ ਸਾਹਿਬ ਰੋਪੜ ਦੀਆਂ ਜ਼ਮੀਨਾਂ ਸੰਬੰਧੀ ਕਥਿਤ ਤੌਰ ‘ਤੇ ਗ਼ਲਤ ਬਿਆਨਬਾਜ਼ੀ ਕਰਨ ‘ਤੇ ਸਾਬਕਾ ਜਥੇਦਾਰ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੂੰ ਕਿਹਾ ਗਿਆ ਹੈ ਕਿ ਜਾਂ ਤਾਂ ਉਹ ਮੁਆਫ਼ੀ ਮੰਗਣ ਨਹੀਂ ਤਾਂ ਗੁਰਦੁਆਰਾ ਭੱਠਾ ਸਾਹਿਬ ਦੇ ਮੈਨੇਜਰ ਨੂੰ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਹਿਦਾਇਤ ਕੀਤੀ ਗਈ ਹੈ । ਉਨ੍ਹਾਂ ਦਾਅਵਾ ਕੀਤਾ ਕਿ ਜ਼ਮੀਨਾਂ ਦੇ ਮਾਮਲੇ ਵਿਚ ਜੋ ਵੀ ਕਾਰਵਾਈ ਕੀਤੀ ਗਈ ਹੈ ਉਹ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਤੇ ਕਾਨੂੰਨ ਅਨੁਸਾਰ ਕੀਤੀ ਗਈ ਹੈ ।

Read More : ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਐਸ. ਜੀ. ਪੀ. ਸੀ. ‘ਤੇ ਗੰਭੀਰ ਸਵਾਲ

ਸੁਪਰੀਮ ਕੋਰਟ ਨੇ ਮੁਫ਼ਤ ਸਹੂਲਤਾਂ ਦੀ ਰਵਾਇਤਾਂ ਤੇ ਚੁੱਕੇ ਸਵਾਲ

0
Supreme Court

ਨਵੀਂ ਦਿੱਲੀ,19 ਫਰਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਅੱਜ ਸੂਬਾ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਦੀ ਰਵਾਇਤਾਂ ਤੇ ਸਵਾਲ ਚੁੱਕੇ ਹਨ ।

ਕੀ ਆਖਿਆ ਸੁਪਰੀਮ ਕੋਰਟ ਨੇ

ਦਿੱਲੀ ਵਿਖੇ ਬਣੀ ਸੁਪਰੀਮ ਕੋਰਟ ਜਿਸ ਵਲੋਂ ਤਾਮਿਲਨਾਡੂ ਪਾਵਰ ਡਿਸਟਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਦੁਆਰਾ ਦਾਇਰ ਪਟੀਸ਼ਨ (Petition) ‘ਤੇ ਸੁਣਵਾਈ ਕੀਤੀ ਜਾ ਰਹੀ ਸੀ ਮੌਕੇ ਟਿੱਪਣੀ ਕਰਦਿਆਂ ਚੀਫ ਜਸਟਿਸ ਨੇ ਕਿਹਾ ਕਿ ਜੇਕਰ ਸਰਕਾਰ ਸਵੇਰ ਤੋਂ ਸ਼ਾਮ ਤੱਕ ਮੁਫ਼ਤ ਖਾਣਾ, ਗੈਸ ਅਤੇ ਬਿਜਲੀ ਦਿੰਦੀ ਰਹੇਗੀ, ਤਾਂ ਲੋਕ ਕੰਮ ਕਿਉਂ ਕਰਨਗੇ? ਇਸ ਨਾਲ ਕੰਮ ਕਰਨ ਦੀ ਆਦਤ ਖਤਮ ਹੋ ਜਾਵੇਗੀ । ਸਰਕਾਰ ਨੂੰ ਰੁਜ਼ਗਾਰ ਪ੍ਰਦਾਨ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ । ਅਦਾਲਤ ਨੇ ਕਿਹਾ ਕਿ ਗਰੀਬਾਂ ਦੀ ਮਦਦ ਕਰਨ ਦੀ ਗੱਲ ਸਮਝਣ ਯੋਗ ਹੈ, ਪਰ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਨੂੰ ਮੁਫ਼ਤ ਸੇਵਾਵਾਂ ਪ੍ਰਦਾਨ ਕਰਨਾ ਸਹੀ ਨਹੀਂ ਹੈ ।

ਜਿ਼ਆਦਾਤਰ ਸੂਬੇ ਮਾਲੀਆ ਘਾਟੇ ਵਿਚ ਹਨ ਪਰ ਫਿਰ ਵੀ ਮੁਫ਼ਤ ਸਹੂਲਤਾਂ ਦਾ ਐਲਾਨ ਜਾਰੀ

ਸੀ. ਜੇ. ਆਈ. ਸੂਰਿਆ ਕਾਂਤ, ਜਸਟਿਸ ਜੋਇਮਲਿਆ ਬਾਗਚੀ ਅਤੇ ਜਸਟਿਸ ਵਿਪੁਲ ਐਮ. ਪੰਚੋਲੀ ਦੀ ਬੈਂਚ ਨੇ ਨੋਟ ਕੀਤਾ ਕਿ ਦੇਸ਼ ਦੇ ਜਿ਼ਆਦਾਤਰ ਰਾਜ ਮਾਲੀਆ ਘਾਟੇ (Revenue losses) ਵਿੱਚ ਹਨ, ਫਿਰ ਵੀ ਉਹ ਵਿਕਾਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਮੁਫ਼ਤ ਸਹੂਲਤਾਂ ਦਾ ਐਲਾਨ ਕਰ ਰਹੇ ਹਨ । ਚੀਫ ਜਸਟਿਸ ਸੂਰਿਆਕਾਂਤ ਦਾ ਕਹਿਣਾ ਹੈ ਕਿ ਤੁਹਾਨੂੰ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਉਹ ਪੈਸਾ ਕਮਾ ਸਕਣ ਅਤੇ ਆਪਣੀ ਇੱਜ਼ਤ ਅਤੇ ਸਵੈ-ਮਾਣ ਬਣਾਈ ਰੱਖ ਸਕਣ । ਜਦੋਂ ਲੋਕ ਇੱਕ ਜਗ੍ਹਾ ਤੋਂ ਸਭ ਕੁਝ ਮੁਫਤ ਪ੍ਰਾਪਤ ਕਰ ਸਕਦੇ ਹਨ ਤਾਂ ਲੋਕ ਕਿਉਂ ਕੰਮ ਕਰਨਗੇ? ਕੀ ਇਸ ਤਰ੍ਹਾਂ ਦਾ ਦੇਸ਼ ਅਸੀਂ ਬਣਾਉਣਾ ਚਾਹੁੰਦੇ ਹਾਂ?

ਰਾਜਨੀਤਕ ਪਾਰਟੀ ਅਤੇ ਨੇਤਾਵਾਂ ਲਈ ਮੁੜ ਵਿਚਾਰ ਕਰਨ ਦਾ ਆ ਗਿਆ ਹੈ

ਭਾਰਤ ਦੇਸ਼ ਵਿਚ ਚੋਣਾਂ ਦੇ ਆਲੇ-ਦੁਆਲੇ ਅਚਾਨਕ ਯੋਜਨਾਵਾਂ ਦਾ ਐਲਾਨ ਕਿਉਂ ਕੀਤਾ ਜਾਂਦਾ ਹੈ? ਸਾਰੀਆਂ ਰਾਜਨੀਤਿਕ ਪਾਰਟੀਆਂ (Political parties) ਅਤੇ ਨੇਤਾਵਾਂ ਲਈ ਮੁੜ ਵਿਚਾਰ ਕਰਨ ਦਾ ਸਮਾਂ ਆ ਗਿਆ ਹੈ । ਜੇਕਰ ਅਸੀਂ ਇਸ ਤਰ੍ਹਾਂ ਉਦਾਰਤਾ ਦਿਖਾਉਂਦੇ ਰਹੇ, ਤਾਂ ਅਸੀਂ ਦੇਸ਼ ਦੇ ਵਿਕਾਸ ਵਿੱਚ ਰੁਕਾਵਟ ਪਾਵਾਂਗੇ । ਇੱਕ ਸੰਤੁਲਨ ਹੋਣਾ ਚਾਹੀਦਾ ਹੈ। ਇਹ ਕਦੋਂ ਤੱਕ ਜਾਰੀ ਰਹੇਗਾ?

ਭਾਰਤ ਵਿੱਚ ਅਸੀਂ ਕਿਸ ਤਰ੍ਹਾਂ ਦਾ ਸੱਭਿਆਚਾਰ ਵਿਕਸਤ ਕਰ ਰਹੇ ਹਾਂ? ਇਹ ਸਮਝਣ ਯੋਗ ਹੈ ਕਿ ਇੱਕ ਭਲਾਈ ਯੋਜਨਾ ਦੇ ਤਹਿਤ, ਤੁਸੀਂ ਉਨ੍ਹਾਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਦੇ ਹੋ ਜੋ ਆਪਣੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਸਕਦੇ । ਕੀ ਭੁਗਤਾਨ ਕਰਨ ਵਾਲਿਆਂ ਅਤੇ ਨਾ ਕਰਨ ਵਾਲਿਆਂ ਵਿੱਚ ਕੋਈ ਫਰਕ ਕੀਤੇ ਬਿਨਾਂ ਮੁਫਤ ਸੇਵਾਵਾਂ ਪ੍ਰਦਾਨ ਕਰਨਾ ਤੁਸ਼ਟੀਕਰਨ ਦੀ ਨੀਤੀ ਨਹੀਂ ਹੈ?

Read More : ਸੁਪਰੀਮ ਕੋਰਟ ਨੇ ਲਿਆ ਇਕ ਅਹਿਮ ਫੈਸਲਾ

ਸੈਲੂਨ ਬੰਦ ਕਰਵਾਉਣ ਆਏ ਨਿਹੰਗਾ ਦਾ ਪਿੰਡ ਵਾਸੀਆਂ ਨਾਲ ਹੋਇਆ ਟਕਰਾਅ

0
Police

ਸੰਗਰੂਰ, 19 ਫਰਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ (Sangrur District) ਦੇ ਪਿੰਡ ਭੱਟੀਵਾਲ ਵਿਖੇ ਇਕ ਸੈਲੂਨ ਨੂੰ ਬੰਦ ਕਰਵਾਉਣ ਆਏ ਨਿਹੰਗ ਸਿੰਘਾਂ ਤੇ ਪਿੰਡ ਵਾਸੀਆਂ ਵਿਚਾਲੇ ਟਕਰਾਅ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਕਾਰਨ ਸੀ ਨਿਹੰਗਾਂ ਵਲੋਂ ਸੈਲੂਨ ਬੰਦ ਕਰਵਾਉਣ ਦਾ

ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਪਿੰਡ ਭੱਟੀਵਾਲ (Bhattiwal village) ਵਿਖੇ ਖੁੱਲ੍ਹੇ ਜਿਸ ਸੈਲੂਨ ਨੂੰ ਅੱਜ ਨਿਹੰਗ ਸਿੰਘ ਬੰਦ ਕਰਵਾਉਣ ਪਹੁੰਚੇ ਸਨ ਉਹ ਦਰਅਸਲ ਇਕ ਗੁਰਸਿੱਖ ਵਿਅਕਤੀ ਵਲੋਂ ਖੋਲ੍ਹਿਆ ਗਿਆ ਸੀ ਤੇ ਨਿਹੰਗ ਸਿੰਘਾਂ ਦਾ ਇਸ ਗੱਲ ਨੂੰ ਲੈ ਕੇ ਵਿਰੋਧ ਸੀ । ਜਦੋਂ ਹੀ ਨਿਹੰਗ ਸਿੰਘ (Nihang Singh) ਸੈਲੂਨ ਦੇ ਬਾਹਰ ਪਹੁੰਚੇ ਤੇ ਸੈਲੂਨ ਮਾਲਕ (Salon owner) ਨਾਲ ਬਹਿਸਬਾਜੀ ਕਰਦਿਆਂ ਕੁੱਟਮਾਰ (Beating) ਕਰਨੀ ਸ਼ੁਰੂ ਕਰ ਦਿੱਤੀ ਤਾਂ ਪਿੰਡ ਵਾਸੀਆਂ ਨੇ ਵੀ ਪਤਾ ਲੱਗਦਿਆਂ ਹੀ ਸੈਲੂਨ ਕੋਲ ਪਹੁੰਚ ਕੇ ਨਿਹੰਗ ਸਿੰਘਾਂ ਦਾ ਵਿਰੋਧ ਕੀਤਾ ਤੇ ਕਾਬੂ ਆਏ ਇਕ ਨਿਹੰਗ ਦੀ ਕੁੱਟਮਾਰ ਕੀਤੀ । ਜਦੋਂ ਕਿ ਬਾਕੀ ਦੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਉਥੋਂ ਭੱਜ ਗਏ। ਜਿਸ ਨਾਲ ਹਾਲਾਤ ਕਾਫੀ ਤਣਾਅਪੂਰਨ ਹੋ ਗਏ।

ਪੁਲਸ ਨੇ ਮੌਕੇ ਤੇ ਪਹੁੰਚ ਕੀਤਾ ਹਾਲਾਤਾਂ ਤੇ ਕਾਬੂ

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ । ਪੁਲਸ ਵੱਲੋਂ ਜ਼ਖ਼ਮੀਆਂ (injured) ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ । ਪਿੰਡ ਵਿੱਚ ਅਜੇ ਵੀ ਤਣਾਅਪੂਰਨ ਸ਼ਾਂਤੀ ਬਣੀ ਹੋਈ ਹੈ ।

Read More : ਕੁੜੀ ਵਾਲਿਆਂ ਨੇ ਕੀਤੀ ਨੌਜਵਾਨ ਦੀ ਘਰ ਬੁਲਾ ਕੇ ਕੁੱਟਮਾਰ

ਈ. ਡੀ. ਨੇ ਕੀਤੀ ਮਨੀ ਲਾਂਡਰਿੰਗ ਮਾਮਲੇ `ਚ ਕਾਰਵਾਈ

0
Enforcement Directorate

ਕੋਚੀ, 19 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਮਲਿਆਲਮ ਅਦਾਕਾਰ ਜੈਸੂਰੀਆ (Malayalam actor Jayasuriya) ਅਚੱਲ ਜਾਇਦਾਦ ਨੂੰ ਕੁਰਕ (Attach property) ਕਰ ਲਿਆ ਹੈ ।

ਮਲਿਆਲਮ ਅਦਾਕਾਰ ਜੈਸੂਰੀਆ ਦੀ 39 ਲੱਖ ਰੁਪਏ ਦੀ ਜਾਇਦਾਦ ਕੁਰਕ

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਤੋਂ `ਸੇਵ ਬਾਕਸ`ਨਾਂ ਦੀ ਇਕ ‘ਆਨ-ਲਾਈਨ ਬੋਲੀ`ਐਪਲੀਕੇਸ਼ਨ ਰਾਹੀਂ ਕੁਝ ਲੋਕਾਂ ਨਾਲ ਕਥਿਤ ਠੱਗੀ ਮਾਰਨ ਦੇ ਮਾਮਲੇ ਵਿਚ ਦਸੰਬਰ 2025 ਵਿਚ ਪੁੱਛਗਿੱਛ ਕੀਤੀ ਸੀ ।

ਦੱਸਿਆ ਜਾ ਰਿਹਾ ਹੈ ਕਿ ਸਵਾਤੀ ਰਹੀਮ ਨਾਮਕ ਵਿਅਕਤੀ ਨੇ ਇਹ ਕਥਿਤ ਨਿਵੇਸ਼ ਯੋਜਨਾ ਚਲਾਈ ਸੀ । ਸੂਤਰਾਂ ਨੇ ਦੱਸਿਆ ਕਿ ਈ. ਡੀ. ਦੀ ਜਾਂਚ ਤ੍ਰਿਸ਼ੂਰ ਈਸਟ ਪੁਲਸ ਵੱਲੋਂ ਦਰਜ ਘੱਟੋ-ਘੱਟ 4 ਐੱਫ. ਆਈ. ਆਰਜ਼. ਨਾਲ ਜੁੜੀ ਹੋਈ ਹੈ । ਸੂਤਰਾਂ ਨੇ ਦੱਸਿਆ ਕਿ ਰਹੀਮ ਨੇ ਉਕਤ ਨਿਵੇਸ਼ ਯੋਜਨਾ ਦਾ ਬ੍ਰਾਂਡ ਅੰਬੈਸਡਰ ਬਣਨ ਲਈ ਜੈਸੂਰਿਆ ਨੂੰ ਕੁਝ ਰਕਮ ਦਾ ਭੁਗਤਾਨ ਕੀਤਾ ਸੀ ।

Read More : ਪਰਲਜ਼ ਗਰੁੱਪ ਦੀਆਂ 10 ਹਜ਼ਾਰ ਕਰੋੜ ਤੋਂ ਵੱਧ ਦੀਆਂ ਜਾਇਦਾਦਾਂ ਹੋਣਗੀਆਂ ਕੁਰਕ

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਹੋਇਆ ਬ੍ਰੇਨ ਹੈਮਰੇਜ

0
Salim Khan

ਮੁੰਬਈ, 19 ਫਰਵਰੀ 206 : ਪ੍ਰਸਿੱਧ ਫਿ਼ਲਮ ਸਟਾਰ ਸਲਮਾਨ ਖਾਨ (Salman Khan) ਦੇ ਪਿਤਾ ਸਲੀਮ ਖਾਨ ਜਿਨ੍ਹਾਂ ਨੂੰ ਲੰਘੇ ਦਿਨੀਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਦਾ ‘ਬ੍ਰੇਨ ਹੈਮਰੇਜ’ (‘Brain hemorrhage’) ਦਾ ਇੱਥੇ ਇਲਾਜ ਕੀਤਾ ਗਿਆ ਹੈ ।

ਡਾਕਟਰਾਂ ਮੁਤਾਬਕ ਖਾਨ ਨੂੰ ਚੌਕਸੀ ਵਜੋਂ ਜੀਵਨ ਰੱਖਿਅਕ ਪ੍ਰਣਾਲੀ ਤੇ ਰੱਖਿਆ ਗਿਆ ਹੈ

ਡਾਕਟਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਲੀਮ ਨੂੰ ਚੌਕਸੀ ਵਜੋਂ ‘ਤੇ ਜੀਵਨ ਰੱਖਿਅਕ ਪ੍ਰਣਾਲੀ ‘ਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ । ਸਲੀਮ ਖਾਨ (Salim Khan) ਨੂੰ ਇਕ ਦਿਨ ਪਹਿਲਾਂ ਹੀ ਇੱਥੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ।

ਕੀ ਆਖਿਆ ਡਾਕਟਰ ਜਲੀਲ ਪਾਰਕਰ ਨੇ

ਜਾਵੇਦ ਅਖਤਰ ਦੇ ਨਾਲ ‘ਸ਼ੋਲੇ’ ‘ਦੀਵਾਰ’ ਅਤੇ ‘ਡਾਨ’ ਵਰਗੀਆਂ ਪ੍ਰਸਿੱਧ ਹਿੰਦੀ ਫਿਲਮਾਂ ਦੀ ਸਕ੍ਰਿਪਟ ਲਿਖਣ ਵਾਲੇ ਲੇਖਕ ਸਲੀਮ ਖਾਨ ਗੰਭੀਰ ਦੇਖਭਾਲ ਇਕਾਈ (ਆਈ. ਸੀ. ਯੂ) ਵਿਚ ਹਨ ਅਤੇ ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਠੀਕ ਹੋਣ ਵਿਚ ਕੁਝ ਸਮਾਂ ਲੱਗ ਸਕਦਾ ਹੈ । ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਨੂੰ ‘ਬੇਨ ਹੈਮਰੇਜ`(ਦਿਮਾਗ ਵਿਚ ਖੂਨ ਵਗਣਾ) ਹੋਇਆ ਸੀ, ਤਾਂ ਡਾ. ਜਲੀਲ ਪਾਰਕਰ (Dr. Jalil Parker) ਨੇ ਕਿਹਾ ਕਿ ਉਨ੍ਹਾਂ ਨੂੰ ਥੋੜ੍ਹਾ ਹੈਮਰੇਜ ਹੋਇਆ ਸੀ, ਜਿਸ ਦਾ ਅਸੀਂ ਇਲਾਜ ਕਰ ਲਿਆ ਹੈ ।

Read More : ਸਲਮਾਨ ਦੇ ਪਿਤਾ ਸਲੀਮ ਖਾਨ ਦੀ ਸਿਹਤ ਵਿਗੜਨ ਤੇ ਕਰਵਾਇਆ ਹਸਪਤਾਲ ਦਾਖਲ

ਮਾਲਿਆ ਕਿਹਾ ਬ੍ਰਿਟੇਨ ਦੀ ਰੋਕ ਕਾਰਨ ਨਹੀਂ ਦੱਸ ਸਕਦਾ ਕਦੋਂ ਆਵਾਂਗਾ ਭਾਰਤ

0
Vijay Mallya

ਮੁੰਬਈ, 19 ਫਰਵਰੀ 2026 : ਭਾਰਤ ‘ਚ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ (Vijay Mallya) ਨੇ ਬੁੱਧਵਾਰ ਨੂੰ ਬੰਬੇ ਹਾਈ ਕੋਰਟ (Bombay High Court) ‘ਚ ਕਿਹਾ ਕਿ ਉਹ ਇਹ ਨਹੀਂ ਦੱਸ ਸਕਦਾ ਕਿ ਉਹ ਭਾਰਤ ਕਦੋਂ ਪਰਤੇਗਾ ਕਿਉਂਕਿ ਉਸ ਦੇ ਬ੍ਰਿਟੇਨ ਛੱਡਣ ‘ਤੇ ਉੱਥੋਂ ਦੀ ਅਦਾਲਤ ਨੇ ਕਾਨੂੰਨੀ ਰੋਕ ਲਾਈ ਹੋਈ ਹੈ ।

ਆਪਣੇ ਵਕੀਲ ਰਾਹੀਂ ਅਦਾਲਤ ਨੂੰ ਹੋਰ ਕੀ ਦੱਸਿਆ ਵਿਜੈ ਮਾਲਿਆ ਨੇ

ਮਾਲਿਆ ਨੇ ਆਪਣੇ ਵਕੀਲ ਅਮਿਤ ਦੇਸਾਈ ਰਾਹੀਂ ਅਦਾਲਤ ਨੂੰ ਦੱਸਿਆ ਕਿ ਉਸ ਦਾ ਪਾਸਪੋਰਟ 2016 ‘ਚ ਰੱਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਯਾਤਰਾ ਨਹੀਂ ਕਰ ਸਕਦਾ । ਇਸ ਤੋਂ ਇਲਾਵਾ ਇੰਗਲੈਂਡ ਅਤੇ ਵੇਲਜ਼ ਦੀਆਂ ਅਦਾਲਤਾਂ ਦੇ ਹੁਕਮ ਵੀ ਉਸ ਨੂੰ ਦੇਸ਼ ਛੱਡਣ ਤੋਂ ਰੋਕਦੇ ਹਨ ।

ਮਾਲਿਆ ਨੇ ਕਿੰਨੀਆਂ ਪਟੀਸ਼ਨਾਂ ਕੀਤੀਆਂ ਹੋਈਆਂ ਹਨ ਕੋਰਟ ਵਿਚ ਦਾਇਰ

ਜਿ਼ਕਰਯੋਗ ਹੈ ਕਿ ਹਾਈ ਕੋਰਟ ਦੇ ਬੈਂਚ ਨੇ ਪਿਛਲੇ ਹਫ਼ਤੇ ਸਪੱਸ਼ਟ ਕੀਤਾ ਸੀ ਕਿ ਜਦੋਂ ਤੱਕ ਮਾਲਿਆ ਭਾਰਤ ਨਹੀਂ ਪਰਤਦਾ, ਉਦੋਂ ਤੱਕ ਉਸ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨਣ ਦੇ ਫੈਸਲੇ ਵਿਰੁੱਧ ਦਾਇਰ ਉਸ ਦੀ ਪਟੀਸ਼ਨ ’ਤੇ ਸੁਣਵਾਈ ਨਹੀਂ ਕੀਤੀ ਜਾਵੇਗੀ । ਅਦਾਲਤ ਨੇ ਉਸ ਨੂੰ ਇਹ ਵੀ ਸਪੱਸ਼ਟ ਕਰਨ ਲਈ ਕਿਹਾ ਸੀ ਕਿ ਉਸ ਦਾ ਭਾਰਤ ਪਰਤਣ (Return to India) ਦਾ ਇਰਾਦਾ ਹੈ ਜਾਂ ਨਹੀਂ । 70 ਸਾਲਾ ਮਾਲਿਆ 2016 ਤੋਂ ਬ੍ਰਿਟੇਨ ਵਿਚ ਰਹਿ ਰਿਹਾ ਹੈ । ਉਸ ਨੇ ਹਾਈ ਕੋਰਟ (High Court) ‘ਚ 2 ਪਟੀਸ਼ਨਾਂ ਦਾਇਰ ਕੀਤੀਆਂ ਹਨ । ਪਹਿਲੀ ਵਿਚ ਉਸ ਨੇ ਖੁਦ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ।

Read More : ਬੰਬੇ ਹਾਈਕੋਰਟ ਨੇ ਵਿਜੇ ਮਾਲਿਆ ਨੂੰ ਲੈ ਕੇ ਲਿਆ ਅਹਿਮ ਫ਼ੈੈਸਲਾ

ਨੇਟੀਵੇਅਰ ਸਰਵਰ ਡਾਊਨ ਹੋਣ ਕਾਰਨ ਹਵਾਈ ਅੱਡਿਆਂ ਤੇ ਮਚੀ ਹਫੜਾ-ਦਫੜੀ

0
Airport

ਨਵੀਂ ਦਿੱਲੀ, 19 ਫਰਵਰੀ 2026 : ਭਾਰਤ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਹਵਾਈ ਅੱਡਿਆਂ (Airports) ਤੇ ਨੇਟੀਵੇਅਰ ਸਰਵਰ ਦੇ ਡਾਊਨ ਹੋਣ ਦੇ ਚਲਦਿਆਂ ਕਾਫੀ ਸਮੇਂ ਤੱਕ ਯਾਤਰੀਆਂ (Travelers) ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।

ਕੀ ਕੰਮ ਹੁੰਦਾ ਹੈ ਨੇਟੀਵੇਅਰ ਸਿਸਟਮ ਨਾਲ

ਬੀਤੇ ਦਿਨੀਂ ਵੱਖ-ਵੱਖ ਹਵਾਈ ਅੱਡਿਆਂ ਤੇ ਜੋ ਨੇਟੀਵੇਅਰ ਸਰਵਰ (NetWare Server) ਕੁੱਝ ਸਮੇਂ ਲਈ ਡਾਊਨ ਹੋ ਗਿਆ ਸੀ ਦਾ ਮੁੱਖ ਕੰਮ ਏਅਰਪੋਰਟ ਤੇ ਪਹੁੰਚੇ ਯਾਤਰੀਆਂ ਦੀ ਬੁਕਿੰਗ ਅੇ ਚੈਕ ਇਨ ਸਿਸਟਮ ਦਾ ਕੰਮ ਕਰਦਾ ਹੈ । ਇਸ ਸਰਵਰ ਵਿਚ ਆਈ ਤਕਨੀਕੀ ਖਰਾਬੀ (Technical malfunction) ਕਾਰਨ ਯਾਤਰੀਆਂ ਦੀਆਂ ਲੰਮੀਆ ਲਾਈਨਾਂ ਲੱਗ ਗਈਆਂ ਤੇ ਉਪਰੋਕਤ ਤੋਂ ਇਲਾਵਾ ਬੋਰਡਿੰਗ ਪ੍ਰਕਿਰਿਆ ਵੀ ਪ੍ਰਭਾਵਿਤ ਹੋਈ । ਜਿਸਦੇ ਚਲਦਿਆਂ ਏਅਰਲਾਈਨ ਕਰਮਚਾਰੀਆਂ (Airline employees) ਤੇ ਯਾਤਰੀਆਂ ਨੂੰ ਸਿਸਟਮ ਠੀਕ ਨਾ ਹੋਣ ਕਾਰਨ ਹੱਥੀਂ ਦਾਖਲ ਹੋਣਾ ਪਿਆ, ਜਿਸ ਕਾਰਨ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ ।

ਕੀ ਹੁੰਦਾ ਹੈ ਇਸ ਸਾਫਟਵੇਅਰ ਦੇ ਪ੍ਰਭਾਵਿਤ ਹੋਣ ਨਾਲ

ਉਕਤ ਨੇਟੀਵੇਅਰ ਸਾਫਟਵੇਅਰ ਦੇ ਸਹਾਰੇ ਹੀ ਸਮੁੱਚੀਆਂ ਏਅਰਲਾਈਨਜ ਦਾ ਕੰਮ ਕਾਜ ਚਲਦਾ ਹੈ ਤਾਂ ਜਾ ਕੇ ਕਿਧਰੇ ਹਵਾਈ ਅੱਡੇ ਤੇ ਆਉਣ ਵਾਲੇ ਯਾਤਰੀਆਂ ਦੀ ਏਅਰਲਾਈਨ ਬੁਕਿੰਗ, ਰਿਜਰ਼ਵੇਸ਼ਨ,ਚੈਕ ਇਨ ਅਤੇ ਬੋਰਡਿੰਗ ਕਲੀਅਰ ਹੁੰਦੀ ਹੈ ਪਰ ਜਦੋਂ ਇਹ ਸਾਫਟਵੇਅਰ ਦਾ ਸਰਵਰ ਡਾਊਨ ਹੋ ਗਿਆ ਤਾਂ ਪ੍ਰਕਿਰਿਆ ਵਿਚ ਮੁਸ਼ਕਲ ਪੇਸ਼ ਆਈ ਤੇ ਹਵਾਈ ਉਡਾਣਾਂ ਵੀ ਦੇਰੀ ਨਾਲ ਉਡੀਆਂ । ਜਿਸ ਕਾਰਨ ਯਾਤਰੀਆਂ ਵਿਚ ਵਧੇਰੇ ਰੋਸ ਵੀ ਰਿਹਾ ਪਰ ਥੋੜੇ ਸਮੇਂ ਬਾਅਦ ਸਭ ਕੁੱਝ ਪਹਿਲਾਂ ਵਾਂਗ ਹੀ ਹੋ ਗਿਆ ।

Read More : ਭਾਰਤੀ ਉਡਾਣਾਂ ਲਈ ਹਵਾਈ ਖੇਤਰ ਪਾਬੰਦੀ ਪਾਕਿਸਤਾਨ ਨੇ ਵਧਾਈ

ਦਿੱਲੀ ਤੇ ਨੋਇਡਾ ਦੇ ਸਕੂਲਾਂ ਨੂੰ ਮਿਲੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ

0
Bomb Threate

ਨਵੀਂ ਦਿੱਲੀ, 19 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਨੋਇਡਾ (Delhi and Noida) ਦੇ ਵੱਖ-ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਭਰਿਆ ਈਮੇੇਲ ਭੇਜਿਆ ਗਿਆ ਹੈ ।

ਦਿੱਲੀ ਦੇ ਕਿੰਨੇ ਸਕੂਲਾਂ ਨੂੰ ਮਿਲੀ ਹੈ ਧਮਕੀ

ਮਿਲੀ ਜਾਣਕਾਰੀ ਮੁਤਾਬਕ ਜੋ ਈਮੇਲ ਰਾਹੀਂ ਦਿੱਲੀ ਅਤੇ ਨੋਇਡਾ ਦੇ ਸਕੂਲਾਂ (Schools) ਨੂੰ ਬੰਬ ਨਾਲ ਉਡਾਉਣ (Bomb Threate) ਦੀ ਧਮਕੀ ਦਿੱਤੀ ਗਈ ਹੈ ਤਹਿਤ ਦਿੱਲੀ ਦੇ ਤਿੰਨ ਸਕੂਲ ਸ਼ਾਮਲ ਹਨ । ਜਿਸਦੇ ਚਲਦਿਆਂ ਸੁਰੱਖਿਆ ਏਜੰਸੀਆਂ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਬਾਹਰ ਕੱਢਿਆ ਅਤੇ ਸਕੂਲ ਦੇ ਕੰਪਲੈਕਸ ਦਾ ਮੁਆਇਨਾ ਕੀਤਾ ।

ਕੀ ਦੱਸਿਆ ਡੀ. ਐਫ. ਐਸ. ਅਧਿਕਾਰੀ ਨੇ

ਹਾਲ ਹੀ ਵਿਚ ਜੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ ਦੌਰਾਨ ਸੀ. ਬੀ. ਐਸ. ਈ. ਦੀਆਂ ਪ੍ਰੀਖਿਆਵਾਂ ਵੀ ਚੱਲ ਰਹੀਆਂ ਹਨ । ਦਿੱਲੀ ਫਾਇਰ ਸਰਵਿਸਿਜ਼ (ਡੀ. ਐਫ. ਐਸ.) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਧਮਕੀ ਭਰਿਆ ਈਮੇਲ ਸੀ. ਆਰ. ਪੀ. ਐਫ. ਪਬਲਿਕ ਸਕੂਲ, ਸੇਂਟ ਥਾਮਸ ਸਕੂਲ (ਦਵਾਰਕਾ) ਅਤੇ ਡੀ. ਏ. ਵੀ. ਸੈਂਚੁਰੀ ਪਬਲਿਕ ਸਕੂਲ (ਵੈਸਟ ਐਨਕਲੇਵ) ਨੂੰ ਭੇਜਿਆ ਗਿਆ ਸੀ । ਧਮਕੀਆਂ ਮਿਲਣ ਦੇ ਚਲਦਿਆਂ ਫਾਇਰ ਟੈਂਡਰ, ਬਚਾਅ ਟੀਮਾਂ, ਬੰਬ ਨਿਰੋਧਕ ਦਸਤੇ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਮੌਕੇ `ਤੇ ਪਹੁੰਚੇ। ਸ਼ੁਰੂਆਤੀ ਜਾਂਚ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ।

Read More : ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ