Home Blog Page 228

ਜਾਅਲੀ ਨੋਟ ਛਾਪਣ ਵਾਲੇ ਅੰਤਰ-ਰਾਜੀ ਗਿਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ

0
Crime Branch Police

ਚੰਡੀਗੜ੍ਹ, 26 ਦਸੰਬਰ 2025 : ਚੰਡੀਗੜ੍ਹ ਪੁਲਸ ਦੀ ਕਰਾਈਮ ਬ੍ਰਾਂਚ (Crime Branch of Chandigarh Police) ਨੇ ਨਕਲੀ ਭਾਰਤੀ ਕਰੰਸੀ ਛਾਪਣ ਅਤੇ ਸਪਲਾਈ ਕਰਨ ਵਾਲੇ ਇੱਕ ਵੱਡੇ ਅੰਤਰਰਾਜੀ ਗਿਰੋਹ (Interstate gang) ਦਾ ਪਰਦਾਫਾਸ਼ ਕਰਦਿਆਂ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ । ਪੁਲਸ ਵਲੋਂ ਜੋ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਫੈਲੇ ਇਸ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ (5 members arrested) ਕੀਤਾ ਗਿਆ ਹੈ ਦੇ ਕੋਲੋਂ 7 ਲੱਖ 17 ਹਜ਼ਾਰ 400 ਰੁਪਏ ਦੇ ਜਾਅਲੀ ਨੋਟ ਬਰਾਮਦ ਕੀਤੇ ਹਨ ।

ਕਿਸ ਦੀ ਨਿਸ਼ਾਨਦੇਹੀ ਤੇ ਕਿਸਨੂੰ ਕੀਤਾ ਗ੍ਰਿਫ਼ਤਾਰ

ਕਰਾਈਮ ਬ੍ਰਾਂਚ ਦੇ ਪੁਲਸ ਅਧਿਕਾਰੀਆਂ ਨੇ ਪਹਿਲਾਂ ਸੈਕਟਰ-52 (ਕਜਹੇੜੀ) ਦੇ ਇੱਕ ਪੀ. ਜੀ. ਵਿੱਚ ਛਾਪਾ ਮਾਰਿਆ, ਜਿੱਥੋਂ ਜੰਮੂ-ਕਸ਼ਮੀਰ ਦੇ ਵਸਨੀਕ ਅਵਿਨਾਸ਼ ਕੁਮਾਰ ਅਤੇ ਦਿੱਲੀ ਦੇ ਸਤਿਅਮ ਨੂੰ ਕਾਬੂ ਕੀਤਾ ਗਿਆ ਅਤੇ ਫਿਰ ਇਨ੍ਹਾਂ ਦੋਹਾਂ ਦੀ ਨਿਸ਼ਾਨਦੇਹੀ `ਤੇ ਹਰਿਆਣਾ ਦੇ ਮਹਿੰਦਰਗੜ੍ਹ ਤੋਂ ਸੰਦੀਪ ਅਤੇ ਉੱਤਰ ਪ੍ਰਦੇਸ਼ (ਸਹਾਰਨਪੁਰ) ਤੋਂ ਅਬਦੁੱਲਾ ਤੇ ਸ਼ਹਿਜ਼ਾਦ ਨੂੰ ਗ੍ਰਿਫ਼ਤਾਰ ਕੀਤਾ ਗਿਆ ।

ਬਰਾਮਦ ਕਰੰਸੀ ਵਿਚੋਂ ਕਿਹੜੇ ਕਿਹੜੇ ਨੋਟ ਹੋਏ ਬਰਾਮਦ

ਜੋ ਚੰਡੀਗੜ੍ਹ ਕਰਾਈਮ ਬ੍ਰਾਂਚ ਦੀ ਪੁਲਸ ਨੇ ਨਕਲੀ ਨੋਟਾਂ ਦੇ ਰੈਕੇਟ (Counterfeit currency rackets) ਵਿਚ ਸ਼ਾਮਲ ਵਿਅਕਤੀਆਂ ਦੀ ਫੜੋ-ਫੜੀ ਕੀਤੀ ਹੈ ਦੇ ਕੋਲੋ਼ਂ ਪਕੜੇ ਗਏ ਲੱਖਾਂ ਰੁਪਏ ਦੇ ਨੋਟਾਂ ਵਿਚੋਂ 500, 200 ਅਤੇ 100 ਦੇ ਕੁੱਲ 1777 ਨੋਟ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਕੁੱਲ ਕੀਮਤ 7,17,400 ਰੁਪਏ) ਹੈ ।

ਇਸ ਤੋਂ ਇਲਾਵਾ ਇੱਕ ਕਾਰ, 3 ਪ੍ਰਿੰਟਰ, ਲੈਪਟਾਪ, ਮੈਕਬੁੱਕ, ਟੈਬਲੇਟ ਅਤੇ ਨੋਟ ਛਾਪਣ ਵਾਲਾ ਖਾਸ ਕਾਗਜ਼ ਤੇ ਸਿਆਹੀ ਸ਼ਾਮਲ ਹੈ । ਪੁਲਸ ਮੁਤਾਬਕ ਉਕਤ ਗਿਰੋਹ ਦਿੱਲੀ, ਹਰਿਆਣਾ, ਯੂ. ਪੀ., ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਸਰਗਰਮ ਸੀ । ਪੁਲਸ ਨੇ ਦੱਸਿਆ ਕਿ ਹਾਲ ਦੀ ਘੜੀ ਸਮੁੱਚੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ ।

Read More : ਮੋਹਾਲੀ ਪੁਲਸ ਨੇ ਪਕੜੀ ਕਰੋੜਾਂ ਦੀ ਜਾਅਲੀ ਕਰੰਸੀ

ਪੰਜਾਬ ਸਰਕਾਰ ਨੇ ਅਨਾਥ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ : ਡਾ. ਬਲਜੀਤ ਕੌਰ

0
Dr. Baljit Kaur

ਚੰਡੀਗੜ੍ਹ, 26 ਦਸੰਬਰ 2025 : ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਨੇ ਹੁਣ ਤੱਕ ਰਾਜ ‘ਚ ਆਸ਼ਰਿਤ ਅਤੇ ਅਨਾਥ ਬੱਚਿਆਂ (Dependent and orphaned children) ਲਈ 314.22 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ, ਜਿਸ ਨਾਲ ਹਜ਼ਾਰਾਂ ਬੱਚਿਆਂ ਦੇ ਜੀਵਨ ‘ਚ ਸੁਰੱਖਿਆ ਅਤੇ ਸਥਿਰਤਾ ਆਈ ਹੈ ।

ਆਸ਼ਰਿਤ ਅਤੇ ਅਨਾਥ ਬੱਚੇ ਕਰ ਸਕਦੇ ਹਨ ਵਿੱਤੀ ਸਹਾਇਤਾ ਅਤੇ ਸਿੱਖਿਆ ਪ੍ਰਾਪਤ

ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸੂਬੇ ਵਿਚ 237,406 ਆਸ਼ਰਿਤ ਅਤੇ ਅਨਾਥ ਬੱਚਿਆਂ ਨੂੰ ਨਿਯਮਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਨਾਲ ਉਹ ਵਿੱਤੀ ਸਹਾਇਤਾ ਨਾਲ ਸਿੱਖਿਆ ਪ੍ਰਾਪਤ ਕਰ ਸਕਦੇ ਹਨ । ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਬੱਚਾ ਮਜਬੂਰੀ, ਅਣਗਹਿਲੀ ਜਾਂ ਵਿੱਤੀ ਰੁਕਾਵਟਾਂ ਕਾਰਨ ਆਪਣੀ ਸਿੱਖਿਆ ਅਤੇ ਸੁਪਨਿਆਂ ਤੋਂ ਵਾਂਝਾ ਨਾ ਰਹੇ । ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਕੀਮ ਦਾ ਲਾਭ 21 ਸਾਲ ਤੋਂ ਘੱਟ ਉਮਰ ਦੇ ਉਹ ਬੱਚੇ ਲੈ ਸਕਦੇ ਹਨ ਜਿਨ੍ਹਾਂ ਦੇ ਮਾਪੇ ਨਹੀਂ ਹਨ ਜਾਂ ਤਾਂ ਮਰ ਚੁੱਕੇ ਹਨ, ਜਾਂ ਸਰੀਰਕ ਜਾਂ ਮਾਨਸਿਕ ਅਪੰਗਤਾ ਕਾਰਨ ਪਰਿਵਾਰ ਦੀ ਦੇਖਭਾਲ ਕਰਨ ‘ਚ ਅਸਮਰੱਥ ਹਨ ।

Read More : ਨੇਤਰਹੀਣ ਯੂਨੀਅਨਾਂ ਦੀ ਹਰ ਜਾਇਜ਼ ਮੰਗ ਪੂਰੀ ਕੀਤੀ ਜਾਵੇਗੀ : ਡਾ. ਬਲਜੀਤ ਕੌਰ

ਪਿਤਾ-ਪੁੱਤਰ ਦੀ ਹੱਤਿਆ ਦੇ ਮਾਮਲੇ `ਚ 13 ਲੋਕਾਂ ਨੂੰ ਉਮਰ ਕੈਦ

0
imprisonment

ਕੋਲਕਾਤਾ, 26 ਦਸੰਬਰ 2025 : ਪੱਛਮੀ ਬੰਗਾਲ (West Bengal) ਦੇ ਮੁਰਸ਼ਿਦਾਬਾਦ ਜ਼ਿਲੇ ਦੀ ਇਕ ਅਦਾਲਤ ਨੇ ਵਕਫ (ਸੋਧ) ਕਾਨੂੰਨ ਦੇ ਵਿਰੋਧ `ਚ ਭੜਕੀ ਹਿੰਸਾ ਦੌਰਾਨ ਅਪ੍ਰੈਲ `ਚ ਪਿਤਾ-ਪੁੱਤਰ ਦੀ ਭੀੜ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ `ਚ 13 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ (Life imprisonment) ਸੁਣਾਈ ਹੈ । ਜਾਂਗੀਪੁਰ ਦੀ ਫਾਸਟ ਟਰੈਕ ਕੋਰਟ ਨੇ ਸੂਬਾ ਸਰਕਾਰ ਨੂੰ ਪੀੜਤ ਪਰਿਵਾਰ ਨੂੰ 15 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ।

ਵਕਫ ਕਾਨੂੰਨ ਦੇ ਵਿਰੋਧ `ਚ ਭੜਕੀ ਸੀ ਹਿੰਸਾ

12 ਅਪ੍ਰੈਲ ਨੂੰ ਸ਼ਮਸ਼ੇਰਗੰਜ ਥਾਣੇ ਅਧੀਨ ਪੈਂਦੇ ਜਾਫਰਾਬਾਦ ਸਥਿਤ ਇਕ ਘਰ `ਚ ਭੀੜ ਨੇ ਹਰਗੋਬਿੰਦ ਦਾਸ (72) ਅਤੇ ਉਨ੍ਹਾਂ ਦੇ ਬੇਟੇ ਚੰਦਨ ਦਾਸ (42) ਦੀ ਹੱਤਿਆ ਕਰ ਦਿੱਤੀ ਸੀ । ਅਦਾਲਤ (Court) ਨੇ 13 ਮੁਲਜ਼ਮਾਂ (13 accused) ਨੂੰ ਨੂੰ ਦੋਸ਼ੀ ਠਹਿਰਾਇਆ ਸੀ । ਸੰਸਦ `ਚ ਵਕਫ (ਸੋਧ) ਕਾਨੂੰਨ ਪਾਸ ਹੋਣ ਤੋਂ ਬਾਅਦ 8 ਤੋਂ 12 ਅਪ੍ਰੈਲ ਤੱਕ ਮੁਰਸ਼ਿਦਾਬਾਦ ਜ਼ਿਲੇ `ਚ ਹਿੰਸਕ ਪ੍ਰਦਰਸ਼ਨ ਹੋਏ ਸਨ।

Read More : ਹਾਈਕੋਰਟ ਨੇ ਸਾਬਕਾ ਆਈ. ਜੀ. ਨੂੰ ਉਮਰ ਕੈਦ ਦੀ ਮਿਲੀ ਸਜ਼ਾ ਨੂੰ ਕੀਤਾ ਸਸਪੈਂਡ

ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਿਆ : ਸ਼ਰਮਾ

0
Hemant biswa sharma

ਗੁਹਾਟੀ, 26 ਦਸੰਬਰ 2025 : ਆਸਾਮ ਦੇ ਮੁੱਖ ਮੰਤਰੀ (Chief Minister of Assam) ਹਿਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ ਦੇਸ਼ ਵਿਚ ਗੈਰ-ਕਾਨੂੰਨੀ ਢੰਗ (Illegal methods) ਨਾਲ ਦਾਖਲ ਹੋਣ ਦੇ ਦੋਸ਼ ਵਿਚ ਸੂਬੇ ਵਿਚ 18 ਵਿਦੇਸ਼ੀ ਨਾਗਰਿਕਾਂ (18 foreign nationals) ਨੂੰ ਫੜਿਆ ਗਿਆ ਹੈ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਨ੍ਹਾਂ ਘੁਸਪੈਠੀਆਂ ਦੀ ਜਾਤ ਜਾਂ ਉਹ ਕਿਥੋਂ ਆਏ ਸਨ, ਬਾਰੇ ਵੇਰਵਾ ਸਾਂਝਾ ਨਹੀਂ ਕੀਤਾ ।

ਅਸਾਮ ਭੁੱਖਾ ਨਹੀਂ ਹੈ ਸਿਰਫ਼ ਸੁਚੇਤ ਅਤੇ ਖੁਦ ਫ਼ੈਸਲਾ ਲੈਣ ਵਾਲਾ ਹੈ : ਬਿਸਵਾ

ਸਰਮਾ ਨੇ ਬੁੱਧਵਾਰ ਰਾਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ `ਐਕਸ` `ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਦਾ ਸੁਪਨਾ ਭਾਰਤ ਨੂੰ ਭੁੱਖਾ ਰੱਖਣ ਅਤੇ ਆਸਾਮ ਤੇ ਉੱਤਰ-ਪੂਰਬ `ਤੇ ਕਬਜ਼ਾ ਕਰਨ ਦਾ ਹੈ । ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ (Himanta Biswa Sharma) ਨੇ ਕਿਹਾ ਕਿ ਉਨ੍ਹਾਂ ਲਈ ਬਹੁਤ ਬੁਰਾ ਹੋਇਆ : ਆਸਾਮ ਭੁੱਖਾ ਨਹੀਂ ਹੈ, ਸਿਰਫ਼ ਸੁਚੇਤ ਅਤੇ ਖੁਦ ਫੈਸਲਾ ਲੈਣ ਵਾਲਾ ਹੈ ! ਆਸਾਮ ਦੇ ਸ਼੍ਰੀਭੂਮੀ, ਕਛਾਰ, ਧੁਬਰੀ ਅਤੇ ਦੱਖਣੀ ਸਾਲਮਾਰਾ-ਮਾਨਕਾਚਰ ਜ਼ਿਲੇ ਬੰਗਲਾਦੇਸ਼ ਨਾਲ 267.5 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਸਾਂਝੀ ਕਰਦੇ ਹਨ ।

ਸ਼੍ਰੀਭੂਮੀ ਦੇ ਸੁਤਾਰਕਾਂਡੀ ਵਿਖੇ ਇਕ ਏਕੀਕ੍ਰਿਤ ਚੈੱਕ ਪੋਸਟ (ਆਈ. ਸੀ. ਪੀ.) ਹੈ। ਉੱਤਰ-ਪੂਰਬ ਵਿਚ ਭਾਰਤ-ਬੰਗਲਾਦੇਸ਼ ਸਰਹੱਦ `ਤੇ ਕੁੱਲ 3 ਆਈ. ਸੀ. ਪੀ. ਹਨ, ਜਿਨ੍ਹਾਂ ਵਿਚ ਹੋਰ 2 ਮੇਘਾਲਿਆ ਦੇ ਡਾਕੀ ਅਤੇ ਤ੍ਰਿਪੁਰਾ ਦੇ ਅਖੌਰਾ ਵਿਚ ਸਥਿਤ ਹਨ । ਇਸ ਖੇਤਰ ਵਿਚ ਭਾਰਤ-ਭੂਟਾਨ ਸਰਹੱਦ `ਤੇ ਆਸਾਮ ਦੇ ਦਰਾਂਗਾ ਵਿਚ ਇਕ ਹੋਰ ਆਈ. ਸੀ.ਪੀ. ਹੈ ।

Read More : ‘ਮੀਆਂ’ ਇਕਜੁੱਟ ਹੋ ਕੇ ਵੋਟਾਂ ਪਾਉਂਦੇ ਹਨ, `ਸਾਡੀਆਂ ਵੋਟਾਂ’ ਖਿੰਡੀਆਂ ਹੋਈਆਂ ਹਨ : ਸਰਮਾ

ਪਤਨੀ ਦੀ ਗਲਾ ਘੁਟ ਕੇ ਹੱਤਿਆ ਕਰਨ ਵਾਲੇ ਨੇ ਖੁਦ ਕੀਤੀ ਖੁਦਕੁਸ਼ੀ

0
Murder

ਦਿੱਲੀ, 26 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਸ਼ਾਹਦਰਾ (Delhi Shahdara) ਜਿ਼ਲ੍ਹੇ ਦੇ ਵਿਵੇਕ ਵਿਹਾਰ ਇਲਾਕੇ ਵਿਚ ਇੱਕ ਵਿਅਕਤੀ ਨੇ ਸਿਰਫ਼ 20 ਰੁਪਏ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ (Wife strangled to death) ਕਰ ਦਿੱਤਾ । ਘਟਨਾ ਤੋਂ ਬਾਅਦ ਉਹ ਆਪਣੇ ਘਰ ਦੇ ਨੇੜੇ ਰੇਲਵੇ ਪਟੜੀਆਂ `ਤੇ ਗਿਆ ਅਤੇ ਰੇਲਗੱਡੀ ਦੇ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ (Suicide) ਕਰ ਲਈ ।

ਕੌਣ ਕੌਣ ਹੈ ਦੋਵੇਂ ਮ੍ਰਿਤਕਾਂ ਵਿਚ

ਮ੍ਰਿਤਕਾਂ ਦੀ ਪਛਾਣ (Identification of the deceased) ਪਤਨੀ ਮਹਿੰਦਰ ਕੌਰ (45) ਅਤੇ ਉਸ ਦੇ ਪਤੀ ਕੁਲਵੰਤ ਸਿੰਘ (48) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਪਣੀ ਮਾਂ ਦੀ ਮੌਤ ਤੋਂ ਬਾਅਦ ਪੁੱਤਰ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ਼ ਕੀਤੀ । ਉਸਨੇ ਦਾਅਵਾ ਕੀਤਾ ਕਿ ਉਸ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ ।

ਜਾਂਚ ਕਰਨ `ਤੇ ਜਦੋਂ ਪੁਲਸ ਨੂੰ ਸ਼ੱਕ ਹੋਇਆ ਤਾਂ ਪੁਲਸ ਨੇ ਔਰਤ ਦਾ ਪੋਸਟਮਾਰਟਮ ਕਰਵਾਇਆ, ਜਿਸ ਵਿੱਚ ਪੁਸ਼ਟੀ ਹੋਈ ਕਿ ਉਸ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ । ਉਕਤ ਘਟਨਾ ਸਬੰਧੀ ਵਿਵੇਕ ਵਿਹਾਰ ਪੁਲਸ ਸਟੇਸ਼ਨ ਵਿਖੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Read More : ਪਤੀ ਨੇ ਕੀਤਾ ਪਤਨੀ ਦਾ ਕੁਹਾੜੀ ਮਾਰ ਕੇ ਕਤਲ

ਚੰਡੀਗੜ੍ਹ ਜਿ਼ਲ੍ਹਾ ਅਦਾਲਤ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
Chandigarh District Court

ਚੰਡੀਗੜ੍ਹ, 26 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਜਿ਼ਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ (Bomb threat) ਮਿਲੀ ਹੈ।

ਧਮਕੀ ਮਿਲਦਿਆਂ ਹੀ ਜਿ਼ਲਾ ਅਦਾਲਤ ਕਰਵਾ ਲਈ ਗਈ ਖਾਲੀ

ਪੁਲਸ ਨੂੰ ਜਿਵੇਂ ਹੀ ਧਮਕੀ ਭਰੀ ਈਮੇਲ ਮਿਲੀ ਤੋਂ ਬਾਅਦ ਫੌਰੀ ਕਾਰਵਾਈ ਕਰਦਿਆਂ ਜਿ਼ਲ੍ਹਾ ਅਦਾਲਤ (District Court) ਨੂੰ ਖਾਲੀ ਕਰਵਾ ਲਿਆ ਗਿਆ ਅਤੇ ਅਦਾਲਤ ਨਾਲ ਜੁੜੀਆਂ ਤਿੰਨ ਇਮਾਰਤਾਂ ਦੀ ਪੂਰੀ ਤਲਾਸ਼ੀ ਲੈਣ `ਤੇ ਕੋਈ ਬੰਬ ਨਹੀਂ ਮਿਲਿਆ। ਹਾਲਾਂਕਿ ਪੁਲਸ ਈਮੇਲ ਭੇਜਣ ਵਾਲੇ ਦੀ ਭਾਲ ਕਰ ਰਹੀ ਹੈ।

ਈਮੇਲ ਭੇਜ ਕੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ

ਈਮੇਲਾਂ ਲਗਾਤਾਰ ਭੇਜੀਆਂ ਜਾ ਰਹੀਆਂ ਹਨ ਤੇ ਪਹਿਲਾਂ ਵੀ ਕਈ ਸਕੂਲਾਂ ਨੂੰ ਬੰਬ ਨਾਲ ਧਮਕੀ ਵਾਲੇ ਈਮੇਲ ਮਿਲੇ ਸਨ। ਇਸ ਵਾਰ ਚੰਡੀਗੜ੍ਹ ਜਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਨਾਲ ਇਹ ਈਮੇਲ ਵੀ ਝੂਠੀ ਨਿਕਲੀ । ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਭੇਜਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

Read more : ਪਟਿਆਲਾ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਹਿਸਾਰ ਪਹੁੰਚੇ ਮੁੱਖ ਮੰਤਰੀ ਨਾਇਬ ਸੈਣੀ ਦਾ ਹੋਇਆ ਤਿਲਕ ਨਾਲ ਸਵਾਗਤ

0
Nayab Saini

ਹਰਿਆਣਾ, 26 ਦਸੰਬਰ 2025 : ਹਰਿਆਣਾ (Haryana) ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਸ਼ਵ ਪ੍ਰਸਿੱਧ ਪੁਰਾਤੱਤਵ ਸਥਾਨ ਰਾਖੀਗੜ੍ਹੀ (Rakhigarhi) ਪਹੁੰਚੇ ਦਾ ਉਨ੍ਹਾਂ ਦਾ ਸਵਾਗਤ ਵਿਦਿਆਰਥਣਾਂ ਨੇ ਤਿਲਕ (ਪਵਿੱਤਰ ਧਾਗਾ) ਨਾਲ ਕੀਤਾ ਗਿਆ ।

ਮੁੱਖ ਮੰਤਰੀ ਕਰਨਗੇ ਤਿਨ ਰੋਜ਼ਾ ਪ੍ਰੋਗਰਾਮ ਦਾ ਉਦਘਾਟਨ

ਮੁੱਖ ਮੰਤਰੀ ਨਾਇਬ ਸੈਣੀ (Chief Minister Naib Saini) ਇੱਥੇ ਤਿੰਨ ਦਿਨਾਂ ਪ੍ਰੋਗਰਾਮ ਦਾ ਉਦਘਾਟਨ ਕਰਨਗੇ । ਮੁੱਖ ਮੰਤਰੀ ਨੇ ਪਹਿਲਾਂ ਨਕਲੀ ਖੁਦਾਈ ਵਾਲੀ ਥਾਂ ਦਾ ਨਿਰੀਖਣ ਕੀਤਾ ਅਤੇ ਹੜੱਪਾ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਟਾਲਾਂ ਨੂੰ ਦੇਖਿਆ । ਇਹ ਥਾਂ ਲੋਕਾਂ ਅਤੇ ਸਕੂਲੀ ਬੱਚਿਆਂ ਨਾਲ ਭਰੀ ਹੋਈ ਹੈ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ । ਮੁੱਖ ਮੰਤਰੀ ਨਾਇਬ ਸੈਣੀ ਦੇ ਨਾਲ ਮੰਤਰੀ ਅਰਵਿੰਦ ਸ਼ਰਮਾ ਅਤੇ ਰਣਬੀਰ ਗੰਗਵਾ ਵੀ ਸਨ । ਮੁੱਖ ਮੰਤਰੀ ਨੇ ਰਾਖੀਗੜ੍ਹੀ ਅਜਾਇਬ ਘਰ ਵਿਖੇ ਲਗਾਈ ਗਈ ਵਿਸ਼ੇਸ਼ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ । ਇਸ ਤੋਂ ਬਾਅਦ, ਉਹ ਅਜਾਇਬ ਘਰ ਕੰਪਲੈਕਸ ਵਿੱਚ ਸਥਿਤ ਮੀਟਿੰਗ ਹਾਲ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਬਾਅਦ ਵਿੱਚ, ਉਹ ਰਾਖੀ ਸ਼ਾਹਪੁਰ ਪਹੁੰਚੇ ਅਤੇ ਹੜੱਪਾ ਗਿਆਨ ਕੇਂਦਰ ਦਾ ਰਸਮੀ ਉਦਘਾਟਨ ਕੀਤਾ ।

ਰਾਖੀਗੜ੍ਹੀ ਵਿਖੇ 26 ਤੋਂ 28 ਦਸੰਬਰ ਤੱਕ ਆਯੋਜਿਤ ਪ੍ਰੋਗਰਾਮ ਨੂੰ ਮੰਨਿਆਂ ਜਾ ਰਿਹੈ ਇਤਿਹਾਸਕ

ਰਾਖੀਗੜ੍ਹੀ ਵਿਖੇ 26 ਤੋਂ 28 ਦਸੰਬਰ ਤੱਕ ਆਯੋਜਿਤ ਇਸ ਪ੍ਰੋਗਰਾਮ ਨੂੰ ਇਤਿਹਾਸਕ ਮੰਨਿਆ ਜਾ ਰਿਹਾ ਹੈ । ਇਹ ਦੇਸ਼ ਵਿੱਚ ਪਹਿਲਾ ਅਜਿਹਾ ਪ੍ਰਯੋਗ ਹੈ, ਜਿੱਥੇ ਸਕੂਲੀ ਵਿਦਿਆਰਥੀ ਪੁਰਾਤੱਤਵ-ਵਿਗਿਆਨੀਆਂ ਦੀ ਭੂਮਿਕਾ ਨਿਭਾਉਣਗੇ ਅਤੇ ਖੁਦਾਈ ਦੀ ਵਿਗਿਆਨਕ ਪ੍ਰਕਿਰਿਆ ਨੂੰ ਨੇੜਿਓਂ ਸਿੱਖਣਗੇ । ਇਸਦਾ ਉਦੇਸ਼ ਅਨੁਭਵੀ ਸਿੱਖਿਆ ਰਾਹੀਂ ਇਤਿਹਾਸ ਨੂੰ ਜ਼ਿੰਦਾ ਕਰਨਾ ਹੈ ।

Read More : ਪੱਗ ਨੇ ਦਿੱਤੀ ਮੁੱਖ ਮੰਤਰੀ ਨਾਇਬ ਸੈਣੀ ਨੂੰ ਅਨੋਖੀ ਪਛਾਣ

ਹਿਦੁਸਤਾਨ ਨੂੰ ਬਚਾਉਣ ਲਈ ਹਰ ਹਿੰਦੂ ਨੂੰ ਪੈਦਾ ਕਰਨੇ ਚਾਹੀਦੇ ਹਨ 3-4 ਬੱਚੇ

0
Navneet Rana

ਅਮਰਾਵਤੀ, 26 ਦਸੰਬਰ 2025 : ਭਾਜਪਾ ਦੀ ਮਹਿਲਾ ਆਗੂ ਨਵਨੀਤ ਰਾਣਾ (Navneet Rana) ਨੇ ਕਿਹਾ ਹੈ ਕਿ ਹਿਦੁਸਤਾਨ ਨੂੰ ਬਚਾਉਣ ਲਈ ਹਰ ਹਿੰਦੂ ਨੂੰ ਘੱਟੋ-ਘੱਟ 3-4 ਬੱਚੇ ਪੈਦਾ ਕਰਨੇ ਚਾਹੀਦੇ ਹਨ ।

ਸਾਬਕਾ ਸੰਸਦ ਮੈਂਬਰ ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀ ਆਖਿਆ

ਸਾਬਕਾ ਸੰਸਦ ਮੈਂਬਰ (Former Member of Parliament) ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸਾਰੇ ਹਿੰਦੂਆਂ ਨੂੰ ਅਪੀਲ ਕਰਦੀ ਹਾਂ । ਸੁਣੋ `ਉਹ ਲੋਕ` ਖੁੱਲ੍ਹ ਕੇ ਕਹਿੰਦੇ ਹਨ ਕਿ ਸਾਡੀਆਂ 4 ਪਤਨੀਆਂ ਤੇ 19 ਬੱਚੇ ਹਨ । ਮੇਰਾ ਸੁਝਾਅ ਹੈ ਕਿ ਹਰ ਹਿੰਦੂ ਦੇ ਘੱਟੋ-ਘੱਟ 3 ਜਾਂ 4 ਬੱਚੇ ਹੋਣੇ ਚਾਹੀਦੇ ਹਨ । ਰਾਣਾ ਨੇ ਇਕ ਸਵਾਲ ਦੇ ਜਵਾਬ `ਚ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਮੌਲਾਨਾ ਹੈ ਜਾਂ ਕੋਈ ਹੋਰ ਪਰ ਉਸ ਨੇ ਕਿਹਾ ਹੈ ਕਿ ਮੇਰੇ 19 ਬੱਚੇ ਤੇ 4 ਪਤਨੀਆਂ ਹਨ । ਮੈਂ ਅਜੇ 30 ਦੀ ਗਿਣਤੀ ਤੱਕ ਨਹੀਂ ਪਹੁੰਚ ਸਕਿਆ ।

ਜੇ ਉਹ ਵੱਡੀ ਗਿਣਤੀ ਵਿਚ ਪੈਦਾ ਕਰ ਸਕਦੇ ਹਨ ਤਾਂ ਸਾਨੂੰ ਵੀ ਕਰਨੇ ਚਾਹੀਦੇ ਹਨ

ਉਨ੍ਹਾਂ ਕਿਹਾ ਕਿ ਜੇ `ਉਹ’ ਵੱਡੀ ਗਿਣਤੀ `ਚ ਬੱਚੇ ਪੈਦਾ ਕਰ ਕੇ ਹਿਦੁਸਤਾਨ ਨੂੰ `ਪਾਕਿਸਤਾਨ` ਵਿਚ ਬਦਲਣਾ ਚਾਹੁੰਦੇ ਹਨ ਤਾਂ ਸਾਨੂੰ ਸਿਰਫ਼ ਇਕ ਬੱਚੇ ਨਾਲ ਸੰਤੁਸ਼ਟ ਕਿਉਂ ਰਹਿਣਾ ਚਾਹੀਦਾ ਹੈ ? `ਸਾਨੂੰ ਵੀ 3 ਤੋਂ 4 ਬੱਚੇ ਪੈਦਾ ਕਰਨੇ ਚਾਹੀਦੇ ਹਨ । ਨਵਨੀਤ ਰਾਣਾ ਨੇ ਮੁੰਬਈ ਨਗਰ ਨਿਗਮ ਦੀਆਂ ਚੋਣਾਂ ਲਈ ਉਧਵ ਠਾਕਰੇ ਦੀ ਅਗਵਾਈ ਵਾਲੀ ਸਿ਼ਵ ਸੈਨਾ ਤੇ ਰਾਜ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਦਰਮਿਆਨ ਗੱਠਜੋੜ ਦੀ ਸੰਭਾਵਨਾ ਨੂੰ ਅਹਿਮੀਅਤ ਨਹੀਂ ਦਿੱਤੀ ।

Read More : ਪੰਜਾਬ ਨੇ ਪੰਜਾਬ ਨੇ ਇੱਕ ਸ਼ਾਨਦਾਰ ਕਲਾਤਮਕ ਪ੍ਰਤਿਭਾ ਗੁਆਈ : ਕੁਲਤਾਰ ਸਿੰਘ ਸੰਧਵਾਂ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ `ਚ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ

0
Rao Ali Danish

ਉਤਰ ਪ੍ਰਦੇਸ਼, (ਅਲੀਗੜ੍ਹ), 26 ਦਸੰਬਰ 2025 : ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (Aligarh Muslim University) (ਏ. ਐੱਮ. ਯੂ.) ਕੰਪਲੈਕਸ `ਚ ਬੁੱਧਵਾਰ ਰਾਤ ਘੁੰਮ ਰਹੇ ਇਕ ਸਕੂਲ ਅਧਿਆਪਕ (School teacher) ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ । ਪੁਲਸ ਨੇ ਹਮਲਾਵਰਾਂ ਦੀ ਤਲਾਸ਼ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ ।

ਸਹਿਕਰਮੀਆਂ ਨਾਲ ਘੁੰਮ ਰਹੇ ਸਨ ਅਧਿਆਪਕ ਰਾਓ ਦਾਨਿਸ਼ ਅਲੀ ਜਦੋਂ ਹਮਲਾਵਰਾਂ ਨੇ ਗੋਲੀ ਚਲਾਈ

ਪੁਲਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਅਨੁਸਾਰ ਮ੍ਰਿਤਕ ਦੀ ਪਛਾਣ ਏ. ਐੱਮ. ਯੂ. ਨਾਲ ਜੁੜੇ ਏ. ਬੀ. ਕੇ. ਯੂਨੀਅਨ ਹਾਈ ਸਕੂਲ ਦੇ ਅਧਿਆਪਕ ਰਾਓ ਦਾਨਿਸ਼ ਅਲੀ (Rao Danish Ali) ਵਜੋਂ ਹੋਈ ਹੈ । ਏ. ਐੱਮ. ਯੂ. ਦੇ ਪ੍ਰਾਕਟਰ ਪ੍ਰੋ. ਮੁਹੰਮਦ ਵਸੀਮ ਅਲੀ ਨੂੰ ਦੱਸਿਆ ਕਿ ਬੁੱਧਵਾਰ ਰਾਤ ਖਾਣਾ ਖਾਣ ਤੋਂ ਬਾਅਦ ਦਾਨਿਸ਼ ਅਲੀ ਆਪਣੇ 2 ਸਹਿ-ਕਰਮਚਾਰੀਆਂ ਨਾਲ ਕੈਨੇਡੀ ਆਡੀਟੋਰੀਅਮ ਕੋਲ ਘੁੰਮ ਰਹੇ ਸਨ । ਇਸ ਦੌਰਾਨ ਕੁਝ ਨਕਾਬਪੋਸ਼ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ, ਉਨ੍ਹਾਂ ਨਾਲ ਥੋੜ੍ਹੀ ਦੇਰ ਗੱਲਬਾਤ ਕੀਤੀ ਅਤੇ ਫਿਰ ਬੇਹੱਦ ਨੇੜਿਓਂ ਉਨ੍ਹਾਂ `ਤੇ ਗੋਲੀ ਚਲਾ ਦਿੱਤੀ । ਉਨ੍ਹਾਂ ਦੇ ਨਾਲ ਮੌਜੂਦ ਸਹਿ-ਕਰਮਚਾਰੀਆਂ ਨੇ ਪੁਲਸ ਨੂੰ ਦੱਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਕੁਝ ਤੂੰ ਤੂੰ-ਮੈਂ ਮੈਂ ਵੀ ਹੋਈ ਸੀ ।

ਕਤਲ ਕਰਨ ਦਾ ਕਾਰਨ ਹਾਲੇ ਤੱਕ ਨਹੀਂ ਹੋ ਸਕਿਆ ਸਪੱਸ਼ਟ : ਐਸ. ਐਸ. ਪੀ.

ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਨੀਰਜ ਕੁਮਾਰ ਨੇ ਦੱਸਿਆ ਕਿ ਆਸਪਾਸ ਦੇ ਇਲਾਕਿਆਂ ਦੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਛੇਤੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ । ਦਾਨਿਸ਼ ਦੇ ਸਹੁਰਾ ਮੁਹੰਮਦ ਉੱਲਾਹ ਚੌਧਰੀ ਮੁਰਾਦਾਬਾਦ ਦੀ ਠਾਕੁਰਦੁਆਰਾ ਸੀਟ ਤੋਂ ਵਿਧਾਇਕ ਰਹੇ ਹਨ । ਹੱਤਿਆ ਦੀ ਵਜ੍ਹਾ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ ।

Read More : ਗਾਜ਼ੀਆਬਾਦ `ਚ ਨਾਬਾਲਗ ਨੇ ਦੁੱਧ ਦੇ ਵਪਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨੇਪਾਲ `ਚ ਨਸ਼ੀਲੇ ਪਦਾਰਥਾਂ ਸਮੇਤ 2 ਭਾਰਤੀ ਗ੍ਰਿਫਤਾਰ

0
Arrest

ਕਾਠਮੰਡੂ, 26 ਦਸੰਬਰ 2025 : ਨੇਪਾਲ ਪੁਲਸ (Nepal Police) ਨੇ 2 ਵੱਖ-ਵੱਖ ਘਟਨਾਵਾਂ ਵਿਚ 4.3 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ ਅਤੇ 2 ਭਾਰਤੀਆਂ ਸਮੇਤ 3 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ ।

ਅਧਿਕਾਰੀਆਂ ਨੇ ਕੀ ਦੱਸਿਆ

ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਕੋਟੇਸਵਰ ਸਥਿਤ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਇਕ ਪੁਲਸ ਟੀਮ ਨੇ ਕਾਠਮੰਡ ਮੈਟਰੋਪੋਲੀਟਨ ਸਿਟੀ-9 ਦੇ ਸਿਨਾਮੰਗਲ ਖੇਤਰ ਤੋਂ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਜੋ ਹਵਾਈ ਰਸਤੇ ਨੇਪਾਲ ਪਹੁੰਚੇ ਸਨ । ਉਨ੍ਹਾਂ ਕਿਹਾ ਕਿ ਪੁਲਸ ਨੇ 2 ਭਾਰਤੀਆਂ ਅਤੇ ਇਕ ਥਾਈ ਨਾਗਰਿਕ ਨੂੰ ਵੱਖ-ਵੱਖ ਨਸ਼ੀਲੇ ਪਦਾਰਥਾਂ (Drugs) ਦੀ ਸਮੱਗਲਿੰਗ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਹੈ ।

ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਕੌਣ ਕੌਣ ਹਨ ਸ਼ਾਮਲ

ਪੁਲਸ ਦੇ ਅਨੁਸਾਰ ਭਾਰਤੀ ਨਾਗਰਿਕਾਂ (Indian citizens) ਜ਼ੇਵੀਅਰ ਮੈਥਿਊ ਥਾਲੀਆਚੇਰੀ (55) ਅਤੇ ਮੁਰਸਾਲੇਨ ਹੁਸੈਨ (21) ਨੂੰ ਕਾਠਮੰਡ ਨੇੜੇ ਸਿਨਾਮੰਗਲ ਖੇਤਰ ਤੋਂ 3 ਕਿਲੋਗ੍ਰਾਮ (750 ਗ੍ਰਾਮ) ਕੋਕੀਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਮੁਤਾਬਕ ਹੁਸੈਨ ਲਾਓਸ ਤੋਂ ਸਿੰਗਾਪੁਰ ਹੁੰਦਾ ਹੋਇਆ ਕਾਠਮੰਡ ਪਹੁੰਚਿਆ ਸੀ । ਪੁਲਸ ਮੁਤਾਬਕ ਇਕ ਹੋਰ ਘਟਨਾ ਵਿਚ ਥਾਈ ਨਾਗਰਿਕ ਰਸਾਨੀ ਕਾਮਾ (40) ਨੂੰ ਉਸਦੇ ਕੋਲੋਂ 550 ਗ੍ਰਾਮ ਕੋਕੀਨ (Cocaine) ਬਰਾਮਦ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ । ਉਹ ਲਾਵੋਸ ਤੋਂ ਬੈਂਕਾਕ ਦੇ ਰਸਤੇ ਇਥੇ ਪਹੁੰਚੀ ਸੀ । ਪੁਲਸ ਨੇ ਉਸਦੇ ਕਮਰੇ `ਚੋਂ ਕੋਕੀਨ ਨਾਲ ਭਰੇ 12 ਕੈਪਸਲ ਬਰਾਮਦ ਕੀਤੇ ਹਨ ।

Read more : ਉਮਰ ਨਬੀ ਦਾ ਕਰੀਬੀ ਸਹਿਯੋਗੀ ਯਾਸਿਰ ਡਾਰ ਗ੍ਰਿਫਤਾਰ