Home Blog Page 2242

Dr. Bhimrao Ambedkar ਦੀ ਬਰਸੀ ਮੌਕੇ ਦੇਸ਼ ਦੇ ਰਾਸ਼ਟਰਪਤੀ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਨੇ ਦਿੱਤੀ ਸ਼ਰਧਾਂਜਲੀ

0

ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਅੱਜ 66ਵੀਂ ਬਰਸੀ ਹੈ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਗ਼ਰੀਬ ਵਰਗ, ਪਛੜੇ ਵਰਗ ਦੇ ਵਿਕਾਸ ਅਤੇ ਜਾਤੀਵਾਦ ਨੂੰ ਖ਼ਤਮ ਕਰਨ ਲਈ ਸਮਰਪਿਤ ਕਰ ਦਿੱਤਾ। ਇਸ ਲਈ ਹੀ ਉਨ੍ਹਾਂ ਦੀ ਬਰਸੀ ਨੂੰ ਮਹਾਪਰਿਨਿਰਵਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਰਾਜਧਾਨੀ ਦਿੱਲੀ ਵਿੱਚ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਮੇਤ ਕਈ ਸੀਨੀਅਰ ਆਗੂਆਂ ਨੇ ਸੰਸਦ ਭਵਨ ਵਿੱਚ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡਾ. ਭੀਮ ਰਾਓ ਅੰਬੇਡਕਰ ਦੀ 66ਵੀਂ ਬਰਸੀ ‘ਤੇ ਟਵੀਟ ਜ਼ਰੀਏ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਲਿਖਿਆ , ‘ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਨੇ ਭਾਰਤ ਨੂੰ ਅਜਿਹਾ ਅਗਾਂਹਵਧੂ ਅਤੇ ਸਰਬ ਸੰਮਤੀ ਵਾਲਾ ਸੰਵਿਧਾਨ ਦਿੱਤਾ ਸੀ, ਜਿਸ ਨੇ ਪੂਰੇ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਦੇ ਨਾਲ-ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਆਪਣਾ ਜੀਵਨ ਸਵਾਰ ਕੇ ਦੇਸ਼ ਦੇ ਵਿਕਾਸ ਵਿੱਚ ਭਾਈਵਾਲ ਬਣਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੇ ਵਿਚਾਰ ਹਮੇਸ਼ਾ ਸਾਨੂੰ ਪ੍ਰੇਰਿਤ ਕਰਨਗੇ।’

ਇਸ ਤੋਂ ਇਲਾਵਾ ਰਾਸ਼ਟਰਪਤੀ ਰਾਜਨਾਥ ਕੋਵਿੰਦ ਨੇ ਵੀ ਟਵੀਟ ਕਰ ਡਾ. ਬੀਆਰ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਨੇ ਵੀ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ, ‘ਮੈਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਮਹਾਪਰਿਨਿਰਵਾਨ ਦਿਵਸ ‘ਤੇ ਨਮਨ ਕਰਦਾ ਹਾਂ। ਨਵੇਂ ਭਾਰਤ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਬੀਜੇਪੀ ST ਸੈਲ ਦਾ ਜ਼ਿਲ੍ਹਾ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਲ

0

ਬਰਨਾਲਾ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਭਾਰਤੀ ਜਨਤਾ ਪਾਰਟੀ ਦਾ ਐਸਟੀ ਸੈਲ ਦਾ ਜ਼ਿਲ੍ਹਾ ਪ੍ਰਧਾਨ ਸਿੰਦਾ ਨਾਥ ਆਪਣੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਇਹਨਾਂ ਨੂੰ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੇ ਸਿਰੋਪੇ ਪਾ ਕੇ ਕਾਂਗਰਸ ਵਿੱਚ ਸ਼ਾਮਲ ਕੀਤਾ। ਬੀਜੇਪੀ ਛੱਡਣ ਵਾਲੇ ਸਿੰਦਾ ਨਾਥ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਅਨੂਸੂਚਿਤ ਵਰਗ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਵੱਡਾ ਮਾਣ ਦਿੱਤਾ ਹੈ। ਉਥੇ ਹੀ ਕਾਂਗਰਸ ਸਰਕਾਰ ਵੱਲੋਂ ਗਰੀਬ ਵਰਗ ਲਈ ਵੱਡੇ ਲੋਕ ਭਲਾਈ ਦੇ ਫੈਸਲੇ ਲਏ ਗਏ ਹਨ।

ਜਥੇਦਾਰ ਹਵਾਰਾ ਦੇ ਬਾਪੂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਆਵਾਜ਼

ਉਨ੍ਹਾਂ ਨੇ ਕਿਹਾ ਕਿ ਬਰਨਾਲਾ ਵਿੱਚ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਡੇ ਵਿਕਾਸ ਕੰਮ ਹੋਏ ਹਨ, ਜਿਸਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਕੇਵਲ ਸਿੰਘ ਢਿੱਲੋਂ ਦੀ ਜਿੱਤ ਲਈ ਜ਼ੋਰ ਲਗਾਉਣਗੇ। ਨਾਥ ਨੇ ਕਿਹਾ ਕਿ ਬਰਨਾਲਾ ਵਿੱਚ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਡੇ ਵਿਕਾਸ ਕੰਮ ਹੋਏ ਹਨ, ਜਿਸਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਕੇਵਲ ਸਿੰਘ ਢਿੱਲੋਂ ਦੀ ਜਿੱਤ ਲਈ ਜ਼ੋਰ ਲਗਾਉਣਗੇ।

ਐੱਨਪੀਐੱਸ ਮੁਲਾਜ਼ਮਾਂ ਨੇ ਕੀਤਾ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਹ ਭਰਪੂਰ ਮਾਰਚ

0

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਅੱਜ ਮੋਰਿੰਡਾ ਵਿਖੇ ਪੈਨਸ਼ਨ ਅਧਿਕਾਰ ਮਹਾਰੈਲੀ ਕਰਨ ਤੋ ਬਾਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਵੱਲ ਨੂੰ ਰੋਸ ਮਾਰਚ ਵੱਲ ਵਧੇ ਐੱਨਪੀਐੱਸ ਮੁਲਾਜ਼ਮਾਂ ਨੇ ਬੈਰੀਗੇਟ ਪੱਟੇ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਅਤੇ ਹਲਕੀ ਲਾਠੀਚਾਰਜ ਕੀਤਾ ਗਿਆ, ਇਸ ਦੌਰਾਨ ਕਈ ਮਹਿਲਾ ਅਤੇ ਪੁਰਸ਼ ਮੁਲਾਜ਼ਮਾਂ ਦੇ ਸੱਟਾਂ ਵੀ ਲੱਗੀਆਂ! ਅਤੇ ਕਈਆ ਦੀਆਂ ਪੱਗਾ ਲੱਥੀਆ । ਬਾਅਦ ਵਿਚ ਪ੍ਰਸ਼ਾਸਨ ਨੇ ਦੱਸ ਦਸੰਬਰ ਨੂੰ ਚੰਡੀਗੜ੍ਹ ਅਧਿਕਾਰੀਆ ਨਾਲ ਪੈਨਲ ਮੀਟਿੰਗ ਫਿਕਸ ਕੀਤੀ।

ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਦਾਣਾ ਮੰਡੀ ਮੋਰਿੰਡਾ ਵਿਖੇ ਸੂਬਾ ਪੱਧਰੀ ਪੈਨਸ਼ਨ ਅਧਿਕਾਰ ਮਹਾਂ ਰੈਲੀ ਕੀਤੀ ਗਈ। ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਪੰਜਾਬ ਦਾ ਮੁਲਾਜਮ ਵਰਗ ਕਿਸ ਕਦਰ ਨਾਰਾਜ ਹੈ। ਇਸ ਰੈਲੀ ਤੋਂ ਬਾਅਦ ਕਾਂਗਰਸ ਸਰਕਾਰ ਨੂੰ ਸਪਸ਼ਟ ਸੰਕੇਤ ਹੈ ਕਿ ਨਵੀਂ ਪੈਨਸ਼ਨ ਸਕੀਮ ਮੁਲਾਜ਼ਮਾਂ ਨੂੰ ਮਨਜ਼ੂਰ ਨਹੀਂ।

ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਕੋ ਕਨਵੀਨਰ ਜਗਸੀਰ ਸਿੰਘ ਸਹੋਤਾ, ਅਜੀਤ ਪਾਲ ਸਿੰਘ ਜੱਸੋਵਾਲ ਨੇ ਦਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਆਪਣੇ ਪਣੇ ਚੋਣ ਮੈਨੀਫੈਸਟੋ ਵਿੱਚ ਐਨ ਪੀ ਐਸ ਮੁਲਾਜਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ। ਸਰਕਾਰ ਦੇ ਸਾਢੇ ਚਾਰ ਸਾਲ ਹੋ ਗਏ ਅਜੇ ਤੱਕ ਸਾਡੀ ਇਸ ਇੱਕੋ ਇੱਕ ਮੰਗ ਨੂੰ ਲੈ ਕੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ।

ਲੋਕ ਮੁੱਦਿਆਂ ਤੇ ਕਾਂਗਰਸ ਸਰਕਾਰ ਦੁਆਰਾ ਲਾਰਾ ਲਾਉਣ ਤੋਂ ਡੰਗ ਟਪਾਉਣ ਦੀ ਨੀਤੀ ਅਪਣਾ ਕੇ ਵੋਟਾਂ ਲੈਣ ਦੀ ਫਿਤਰਤ ਨੂੰ ਨੰਗਾ ਕਰਨ ਲਈ ਸਾਨੂੰ ਇਹ ਪੈਨਸ਼ਨ ਅਧਿਕਾਰ ਮਹਾਂ ਰੈਲੀ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡੇ ਰੱਖਣੀ ਪਈ। ਜੇ ਸਰਕਾਰ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਇਸ ਵਾਰ ਲੋਕਾਂ ਵਿੱਚ ਆ ਕੇ ਇਹਨਾਂ ਵਿਧਾਇਕਾਂ ਨੂੰ ਵੋਟਾਂ ਮੰਗਣੀਆਂ ਮੁਸ਼ਕਲ ਕਰ ਦੇਵਾਂਗੇ ਕਰਮਜੀਤ ਸਿੰਘ ਤਾਮਕੋਟ, ਲਖਵਿੰਦਰ ਸਿੰਘ ਭੌਰ,ਜਸਵਿੰਦਰ ਸਿੰਘ ਜੱਸਾ ਨੇ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਸਾਡਾ ਟੀਚਾ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਰਕਾਰ ਵੱਲੋਂ ਦਿੱਤੀ ਗਈ ਫੈਮਲੀ ਪੈਨਸ਼ਨ ਸਾਡੀ ਮੰਗ ਦਾ ਅੰਸ ਮਾਤਰ ਹੈ। ਅਸੀਂ ਅਪਣੇ ਟੀਚੇ ਦੀ ਪ੍ਰਾਪਤੀ ਤੱਕ ਲੜਦੇ ਰਹਾਂਗੇ । ਜਰਨੈਲ ਸਿੰਘ ਪੱਟੀ ਜਨਰਲ ਸਕੱਤਰ ਅਤੇ ਸੂਬਾ ਜ਼ਾਇੰਟ ਸਕੱਤਰ ਬਿਕਰਮਜੀਤ ਸਿੰਘ ਕ‍ੱਦੋਂ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਐਨ.ਪੀ.ਐਸ ਅਧੀਨ ਆਉਂਦੇ ਦੋ ਲੱਖ ਕਰਮਚਾਰੀਆ ਦਾ ਬੁਢਾਪਾ ਰੁਲਦਾ ਨਜਰ ਆ ਰਿਹਾ ਹੈ।

ਅੱਜ ਜਦੋਂ ਐਨ ਪੀ ਐਸ ਸਕੀਮ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ ਇਹਨਾਂ ਤੋਂ ਸਬਕ ਜੇ ਲੈਂਦਿਆਂ ਕੈਪਟਨ ਸਰਕਾਰ ਨੂੰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰਕੇ ਪੂਰੇ ਭਾਰਤ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਕਰਨ ਵਾਲੀ ਪਹਿਲੀ ਸਰਕਾਰ ਬਣੇ । ਪੂਰੇ ਭਾਰਤ ਦੇ ਮੁਲਾਜ਼ਮ ਇਹ ਦੇਖ ਰਹੇ ਹਨ ਕਿ ਕਿਸ ਸਿਆਸੀ ਪਾਰਟੀ ਦੀ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਪਹਿਲ ਕਦਮੀ ਕਰਦੀ ਹੈ। ਪੱਛਮੀ ਬੰਗਾਲ ਵਿੱਚ ਦਿ ਸਰਕਾਰ ਸਪਸ਼ਟ ਉਦਾਹਰਣ ਹੈ ਉਥੇ ਦੁਬਾਰਾ ਉਹੀ ਸਰਕਾਰ ਲੋਕਾਂ ਨੇ ਚੁਣੀ ਹੈ।

ਜ਼ਿਲ੍ਹਾ ਕਨਵੀਨਰ ਗੁਰਿੰਦਰਪਾਲ ਖੇੜੀ ਬਲਵਿੰਦਰ ਸਿੰਘ ਲੋਧੀਪੁਰ, ਨਿਰਮਲ ਸਿੰਘ ਮੋਗਾ, ਪ੍ਰੇਮ ਠਾਕੁਰ ,ਬਲਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਇੱਕ ਅਨੁਸਾਰ ਪੰਜਾਬ ਦੇ ਹੱਕ ਦਾ ਲਗਭਗ 2500 ਕਰੋੜ ਰੁਪਏ ਸਲਾਨਾ ਜੋ ਕਿ ਲੰਮੇ ਸਮੇਂ ਲਈ ਪੰਜਾਬ ਵਿਕਾਸ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ ਇਹ ਡਰੋਨ ਹੈ ਕਿ ਐਨ ਪੀ ਐਸ ਰਾਹੀਂ ਪੰਜਾਬ ਤੋਂ ਬਾਹਰ ਕਾਰਪੋਰੇਟਸ ਕੋਲ ਪਹੁੰਚ ਰਿਹਾ ਹੈ।

ਇਸ ਸਮੇਂ ਕੋ ਕਨਵੀਨਰ ਸੰਜੀਵ ਧੂਤ, ਗੁਰਦੀਪ ਚੀਮਾ, ਸੰਤ ਸੇਵਕ ਸਿੰਘ ਸਰਕਾਰੀਆ, ਗੁਰਦਿਆਲ ਸਿੰਘ ਮਾਨ, ਹਰਪ੍ਰੀਤ ਸਿੰਘ ਬਰਾੜ, ਗੁਰਸ਼ਰਨ ਸਿੰਘ ਰਾਊਆਲ, ਲਵਪ੍ਰੀਤ ਸਿੰਘ ਰੋੜਾਂਵਾਲੀ, ਗੁਰਤੇਜ ਸਿੰਘ ਖਹਿਰਾ, ਸਰਬਜੀਤ ਸਿੰਘ ਪੂਨਾਵਾਲਾ, ਦਰਸ਼ਨ ਸਿੰਘ ਆਲੀਸ਼ੇਰ, ਪਰਮਿੰਦਰਪਾਲ ਸਿੰਘ, ਦਿਦਾਰ ਸਿੰਘ ਮੁੱਦਕੀ, ਗੁਲਾਬ ਸਿੰਘ, ਸੋਹਨਲਾਲ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਗੁਰਵਿੰਦਰਪਾਲ ਸਿੰਘ ਖੇੜੀ, ਰਜਨੀਸ਼ ਕੁਮਾਰ, ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ, ਡੀਟੀਐਫ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਬੀਐਡ ਫਰੰਟ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ,ਆਈ ਟੀ ਸੈੱਲ ਤੋਂ ਸੱਤ ਪ੍ਰਕਾਸ਼ ,ਹਰਪ੍ਰੀਤ ਉੱਪਲ , ਸ਼ਿਵਪ੍ਰੀਤ ਪਟਿਆਲਾ ,ਬਲਜੀਤ ਸਿੰਘ ਸੇਖਾ ਸਕੂਲ ਲਾਇਬ੍ਰੇਰੀ ਯੁਨੀਅਨ, ਬਲਜੀਤ ਸਿੰਘ ਸਲਾਣਾ ਐਸ ਸੀ ਬੀ ਸੀ ਯੁਨੀਅਨ, ਈਟੀਟੀ ਟੀਚਰਜ਼ ਯੂਨੀਅਨ ਤੋਂ ਹਰਦੀਪ ਸਿੱਧੂ ਹਾਜ਼ਰ ਹੋਏ।

ਅਸਮਾਨ ‘ਚ ਦਿਖਾਈ ਦਿੱਤੀ ਚਮਕਦੀ ਟ੍ਰੇਨ ਦਾ ਜਾਣੋ ਅਸਲ ਸੱਚ

0

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਸਟਾਰਲਿੰਕ ਸੈਟੇਲਾਈਟ ਸ਼ੁੱਕਰਵਾਰ ਸ਼ਾਮ ਨੂੰ ਭਾਰਤ ਦੇ ਅਸਮਾਨ ਤੋਂ ਲੰਘਿਆ। ਇਹ ਨਜ਼ਾਰਾ ਪੰਜਾਬ ‘ਚ ਕਰੀਬ 15 ਮਿੰਟ ਤੱਕ ਦੇਖਣ ਨੂੰ ਮਿਲਿਆ। ਫੋਟੋਆਂ ਅਤੇ ਵੀਡੀਓਜ਼ ਵਿੱਚ ਇੱਕ ਚਮਕਦਾਰ ਸਟ੍ਰੀਕ ਦਿਖਾਈ ਦਿੱਤੀ। ਇੰਜ ਮਹਿਸੂਸ ਹੋਇਆ ਜਿਵੇਂ ਕੋਈ ਰੇਲਗੱਡੀ ਅਸਮਾਨ ਵਿੱਚੋਂ ਲੰਘ ਰਹੀ ਹੋਵੇ। ਪਹਿਲਾਂ ਤਾਂ ਲੋਕ ਇਹ ਨਜ਼ਾਰਾ ਦੇਖ ਕੇ ਡਰ ਗਏ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਫੋਟੋਆਂ ਖਿੱਚ ਲਈਆਂ ਅਤੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ।

ਉੱਤਰੀ ਭਾਰਤ ਵਿੱਚ ਸ਼ਾਮ ਕਰੀਬ 7 ਵਜੇ ਸਟਾਰਲਿੰਕ ਦੇਖਿਆ ਗਿਆ। ਅਸਮਾਨ ਵਿੱਚ ਚਮਕਦੀ ਲਕੀਰ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ ਇਲਾਕੇ ਤੋਂ ਇਲਾਵਾ ਜੰਮੂ ਵਿੱਚ ਵੀ ਦੇਖਣ ਨੂੰ ਮਿਲੀ। ਇਹ ਨਜ਼ਾਰਾ ਕਰੀਬ 10 ਤੋਂ 15 ਮਿੰਟ ਤੱਕ ਦੇਖਿਆ ਗਿਆ। ਇਸ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸੁਰੱਖਿਆ ਏਜੰਸੀਆਂ ਨੇ ਵੀ ਇਸ ਦਾ ਰਾਜ਼ ਜਾਣਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਤੋਂ ਇਲਾਵਾ ਦੁਨੀਆ ਦੇ ਕਈ ਦੇਸ਼ਾਂ ‘ਚ ਲਾਈਟਾਂ ਦੀ ਇਹ ਲਾਈਨ ਦੇਖਣ ਨੂੰ ਮਿਲੀ। ਜੰਮੂ-ਕਸ਼ਮੀਰ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਜੰਮੂ ਜ਼ੋਨ ਦੇ ਏਡੀਜੀ ਪੁਲਿਸ ਮੁਕੇਸ਼ ਸਿੰਘ ਨੇ ਦੱਸਿਆ ਕਿ ਇਹ ਸਟਾਰਲਿੰਕ ਸੈਟੇਲਾਈਟ ਹੈ, ਜੋ ਭਾਰਤ ਦੇ ਉੱਪਰੋਂ ਲੰਘਿਆ ਹੈ।

ਸਟਾਰਲਿੰਕ ਇੰਡੀਆ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਭਾਰਤ ਵਿੱਚ ਸਟਾਰਲਿੰਕ ਇੰਟਰਨੈਟ ਸੇਵਾ ਦੀ ਪ੍ਰੀ-ਆਰਡਰ ਬੁਕਿੰਗ 5000 ਨੂੰ ਪਾਰ ਕਰ ਗਈ ਹੈ। ਕੰਪਨੀ 2022 ਦੇ ਅੰਤ ਤੱਕ ਭਾਰਤ ਵਿੱਚ ਇਹ ਸਹੂਲਤ ਸ਼ੁਰੂ ਕਰ ਸਕਦੀ ਹੈ।

ਇਸਦੇ ਕੰਟਰੀ ਹੈਡ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਅਰਬਪਤੀ ਐਲੋਨ ਮਸਕ ਦੀ ਰਾਕੇਟ ਕੰਪਨੀ ਸਪੇਸਐਕਸ ਦੀ ਸੈਟੇਲਾਈਟ ਇੰਟਰਨੈਟ ਡਿਵੀਜ਼ਨ, ਭਾਰਤ ਵਿੱਚ ਬ੍ਰਾਡਬੈਂਡ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਨ ਲਈ ਵਪਾਰਕ ਲਾਇਸੈਂਸ ਲਈ ਅਗਲੇ ਸਾਲ ਦੇ ਸ਼ੁਰੂ ਵਿੱਚ ਅਰਜ਼ੀ ਦੇਵੇਗੀ। ਸਪੇਸਐਕਸ ਦੇ ਭਾਰਤ ਦੇ ਸਟਾਰਲਿੰਕ ਕੰਟਰੀ ਡਾਇਰੈਕਟਰ ਸੰਜੇ ਭਾਰਗਵ ਨੇ ਲਿੰਕਡਇਨ ਪੋਸਟ ਵਿੱਚ ਕਿਹਾ, “ਸਾਨੂੰ 31 ਜਨਵਰੀ, 2022 ਨੂੰ ਜਾਂ ਇਸ ਤੋਂ ਪਹਿਲਾਂ ਵਪਾਰਕ ਲਾਇਸੈਂਸ ਲਈ ਅਰਜ਼ੀ ਦੇਣ ਦੀ ਉਮੀਦ ਹੈ।”

ਭਾਰਗਵ ਦੁਆਰਾ ਪੋਸਟ ਕੀਤੀ ਗਈ ਇੱਕ ਪੇਸ਼ਕਾਰੀ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੰਪਨੀ ਅਪ੍ਰੈਲ ਤੱਕ ਆਪਣੀਆਂ ਸੇਵਾਵਾਂ ਸ਼ੁਰੂ ਕਰ ਸਕਦੀ ਹੈ, ਤਾਂ ਇਸਦਾ ਉਦੇਸ਼ ਦਸੰਬਰ 2022 ਤੱਕ ਭਾਰਤ ਵਿੱਚ 200,000 ਸਟਾਰਲਿੰਕ ਡਿਵਾਈਸਾਂ ਹੋਣ ਦਾ ਹੈ। ਕੰਪਨੀ ਨੇ ਪਹਿਲਾਂ ਕਿਹਾ ਸੀ ਕਿ ਉਸ ਨੂੰ ਉਮੀਦ ਹੈ ਕਿ ਇਨ੍ਹਾਂ ਵਿੱਚੋਂ 80 ਫੀਸਦੀ ਡਿਵਾਈਸਾਂ ਪੇਂਡੂ ਖੇਤਰਾਂ ਵਿੱਚ ਹੋਣਗੀਆਂ।

ਸਟਾਰਲਿੰਕ ਦੁਨੀਆ ਭਰ ਵਿੱਚ ਘੱਟ-ਲੇਟੈਂਸੀ ਵਾਲੇ ਬ੍ਰੌਡਬੈਂਡ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ਲਈ ਲੋਅ ਅਰਥ ਔਰਬਿਟ ਨੈੱਟਵਰਕ ਦੇ ਹਿੱਸੇ ਵਜੋਂ ਛੋਟੇ ਸੈਟੇਲਾਈਟ ਲਾਂਚ ਕਰਨ ਵਾਲੀਆਂ ਕੰਪਨੀਆਂ ਦੀ ਇੱਕ ਵਧ ਰਹੀ ਗਿਣਤੀ ਵਿੱਚੋਂ ਇੱਕ ਹੈ, ਜਿਸ ਵਿੱਚ ਖੇਤਰੀ ਇੰਟਰਨੈਟ ਬੇਸਿਕ ਸਮੇਤ ਦੂਰ-ਦੁਰਾਡੇ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ, ਬੁਨਿਆਦੀ ਢਾਂਚੇ ਤੱਕ ਪਹੁੰਚਣ ਲਈ ਸੰਘਰਸ਼ ਕਰਦਾ ਹੈ।

ਐਲੋਨ ਮਸਕ ਦੀ ਕੰਪਨੀ ਪੂਰੀ ਦੁਨੀਆ ‘ਚ ਸੈਟੇਲਾਈਟ ਰਾਹੀਂ ਇੰਟਰਨੈੱਟ ਦੀ ਸਹੂਲਤ ਦੇਣ ਜਾ ਰਹੀ ਹੈ। ਇਹ ਕੰਮ ਉਨ੍ਹਾਂ ਦੀ ਕੰਪਨੀ ਸਟਾਰਲਿੰਕ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਲਈ ਉਹ ਕਈ ਉਪਗ੍ਰਹਿ ਪੁਲਾੜ ਵਿੱਚ ਭੇਜ ਚੁੱਕੇ ਹਨ। ਹੁਣ ਕਈ ਹੋਰ ਉਪਗ੍ਰਹਿ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਐਲੋਨ ਮਸਕ ਦੀ ਸਟਾਰਲਿੰਕ ਕੰਪਨੀ ਭਾਰਤ ਵਿੱਚ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਅਤੇ ਏਅਰਟੈੱਲ ਦੀ ਵਨਵੈਬ ਨਾਲ ਮੁਕਾਬਲਾ ਕਰੇਗੀ।

31 ਦਸੰਬਰ ਤੋਂ ਪਹਿਲਾਂ ਪੂਰਾ ਕਰੋ ਇਹ ਕੰਮ, ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ

0

ਇਨਕਮ ਟੈਕਸ ਵਿਭਾਗ ਨੇ ਇੱਕ ਨੋਟਿਸ ਜਾਰੀ ਕੀਤਾ ਹੈ। ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਦਸੰਬਰ 2021 ਹੈ। ਇਸ ਡੈੱਡਲਾਈਨ ਤੋਂ ਪਹਿਲਾਂ ਟੈਕਸ ਵਿਭਾਗ ਨੇ ਟੈਕਸ ਦਾਤਾਵਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਇਕ ਤਰ੍ਹਾਂ ਦੀ ਰੀਮਾਈਂਡਰ ਪ੍ਰਕਿਰਿਆ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਆਖਰੀ ਤਰੀਕ 31 ਦਸੰਬਰ ਦਾ ਇੰਤਜ਼ਾਰ ਨਾ ਕਰੋ ਅਤੇ ਅੱਜ ਹੀ ITR ਫਾਈਲ ਕਰਨ ਦਾ ਕੰਮ ਪੂਰਾ ਕਰੋ। ਇਸ ਨੋਟਿਸ ‘ਚ ਟੈਕਸ ਵਿਭਾਗ ਦਾ ਕਹਿਣਾ ਹੈ ਕਿ ITR ਫਾਈਲਿੰਗ ਦਾ ਕੰਮ ਜਿੰਨਾ ਜਲਦੀ ਪੂਰਾ ਹੋ ਜਾਵੇ, ਓਨਾ ਹੀ ਬਿਹਤਰ ਹੋਵੇਗਾ।

ਜੇਕਰ ਤੁਸੀਂ 31 ਦਸੰਬਰ ਤੱਕ ਇਨਕਮ ਟੈਕਸ ਰਿਟਰਨ ਨਹੀਂ ਭਰਦੇ ਤਾਂ ਤੁਹਾਨੂੰ 5,000 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਹਾਲਾਂਕਿ ਬਹੁਤ ਸਾਰੇ ਟੈਕਸਦਾਤਾ ਹਨ ਜੋ ਕੋਈ ਜੁਰਮਾਨਾ ਅਦਾ ਕੀਤੇ ਬਿਨਾਂ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਵੀ ਆਪਣਾ ITR ਫਾਈਲ ਕਰ ਸਕਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਟੈਕਸ ਦਾਤਾਵਾਂ ਨੂੰ ਛੋਟ ਮਿਲੇਗੀ।

ਇਸ ਲਈ ਸਰਕਾਰ ਦੁਆਰਾ ਦਿੱਤੀ ਗਈ ਮਿਤੀ ਤੋਂ ਬਾਅਦ ਰਿਟਰਨ ਫਾਈਲ ਕਰਨ ‘ਤੇ 5,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਇਸ ਦਾ ਜ਼ਿਕਰ ਇਨਕਮ ਟੈਕਸ ਦੀ ਧਾਰਾ 234F ਵਿੱਚ ਹੈ। ਹਾਲਾਂਕਿ ਜੇਕਰ ਟੈਕਸਦਾਤਾ ਦੀ ਆਮਦਨ 5 ਲੱਖ ਰੁਪਏ ਦੇ ਅੰਦਰ ਹੈ, ਤਾਂ ਨਿਯਮ ਮੁਤਾਬਕ ਦੇਰੀ ਨਾਲ ਜੁਰਮਾਨੇ ਵਜੋਂ 1,000 ਰੁਪਏ ਦਾ ਭੁਗਤਾਨ ਕਰਨਾ ਹੈ। 5 ਲੱਖ ਤੋਂ ਵੱਧ ਕਮਾਈ ਕਰਨ ‘ਤੇ ਜੁਰਮਾਨੇ ਦੀ ਰਕਮ ਵਧ ਜਾਵੇਗੀ।

ਜਿਨ੍ਹਾਂ ਦੀ ਕੁੱਲ ਆਮਦਨ ਮੁਢਲੀ ਛੋਟ ਦੀ ਸੀਮਾ ਤੋਂ ਵੱਧ ਨਹੀਂ ਹੈ, ਉਨ੍ਹਾਂ ਨੂੰ ITR ਫਾਈਲ ਕਰਨ ਵਿੱਚ ਦੇਰੀ ਲਈ ਕੋਈ ਜੁਰਮਾਨਾ ਨਹੀਂ ਹੋਵੇਗਾ। ਜੇਕਰ ਕੁੱਲ ਕੁੱਲ ਆਮਦਨ ਛੋਟ ਦੀ ਮੂਲ ਸੀਮਾ ਤੋਂ ਘੱਟ ਹੈ, ਤਾਂ ਰਿਟਰਨ ਦੇਰ ਨਾਲ ਫਾਈਲ ਕਰਨ ‘ਤੇ ਧਾਰਾ 234F ਦੇ ਤਹਿਤ ਕੋਈ ਜੁਰਮਾਨਾ ਨਹੀਂ ਲੱਗੇਗਾ।

ਓਮੀਕਰੋਨ ਦੇ ਖ਼ਤਰੇ ਨੂੰ ਦੇਖਦਿਆ ਅਮਰੀਕਾ ਨੇ ਯਾਤਰੀਆਂ ਲਈ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

0

ਕੋਰੋਨਾ ਦਾ ਖਤਰਾ ਅਜੇ ਤੱਕ ਨਹੀਂ ਟਲਿਆ। ਬਲਕਿ ਇਸਦੇ ਨਵੇਂ ਰੂਪ ਨੇ ਪਹਿਲਾਂ ਨਾਲੋਂ ਵੀ ਵਧੇਰੇ ਚਿੰਤਾ ਪੈਦਾ ਕਰ ਦਿੱਤੀ ਹੈ। ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਇੱਥੇ ਆਉਣ ਵਾਲੇ ਸਾਰੇ ਯਾਤਰੀਆਂ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਸ ਅਨੁਸਾਰ ਕੋਵਿਡ-19 ਦੀ ‘ਨੈਗੇਟਿਵ’ ਟੈਸਟ ਰਿਪੋਰਟ ਲਿਆਉਣ ਅਤੇ ਇਨਫੈਕਸ਼ਨ ਤੋਂ ਉਭਰਨ ਦਾ ਸਬੂਤ ਲਿਆਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਨਵਾਂ ਨਿਯਮ 6 ਦਸੰਬਰ ਤੋਂ ਲਾਗੂ ਹੋਵੇਗਾ। ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਅਧੀਨ ਆਉਣ ਵਾਲੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਇਹ ਜਾਣਕਾਰੀ ਦਿੱਤੀ।

ਬੇਅਦਬੀ ਬਾਰੇ Simranjot Makkar ਦੇ ਤਿੱਖੇ ਸਵਾਲ, ਖੁੱਲ੍ਹ ਕੇ ਬੋਲੇ Sukhbir Badal

ਇਸ ਸੰਬੰਧੀ ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਥੇ ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾਵਾਂ ਨੂੰ ਸੂਚਿਤ ਕੀਤਾ,”ਇਹ ਸੋਧਿਆ ਆਦੇਸ਼ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕਰਨ ਵਾਲੇ ਦੋ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਟੈਸਟਿੰਗ ਨੂੰ ਲਾਜ਼ਮੀ ਬਣਾਉਂਦਾ ਹੈ।” ਕਿਸੇ ਵੀ ਦੇਸ਼ ਤੋਂ ਅਮਰੀਕਾ ਲਈ ਰਵਾਨਾ ਹੋਣ ਵਾਲੇ ਜਹਾਜ਼ਾਂ ਲਈ ਜਾਰੀ ਇਸ ਨਵੇਂ ਸੋਧੇ ਆਦੇਸ਼ ਮੁਤਾਬਕ ਯਾਤਰੀਆਂ ਨੂੰ ਯਾਤਰਾ ਤੋਂ ਵੱਧ ਤੋਂ ਵੱਧ ਇੱਕ ਦਿਨ ਪਹਿਲਾਂ ਇੱਕ ‘ਨੈਗੇਟਿਵ’ ਟੈਸਟ ਰਿਪੋਰਟ ਦਿਖਾਉਣੀ ਪਵੇਗੀ ਜਾਂ ਉਨ੍ਹਾਂ ਨੂੰ ਯਾਤਰਾ ਤੋਂ 90 ਦਿਨ ਪਹਿਲਾਂ ਕੋਵਿਡ-19 ਤੋਂ ਉਭਰਨ ਦਾ ਸਬੂਤ ਦੇਣਾ ਹੋਵੇਗਾ।

ਕੋਰੋਨਾ ਵਲੰਟੀਅਰ ਵੱਲੋਂ ਮੰਗਾਂ ਨੂੰ ਲੈ ਪ੍ਰਦਰਸ਼ਨ, ਪੁਲਿਸ ਨੇ ਕੀਤਾ ਲਾਠੀਚਾਰਜ

ਜਾਣਕਾਰੀ ਅਨੁਸਾਰ ਅਮਰੀਕਾ ਦੇ ਨਿਊਯਾਰਕ ‘ਚ ਸ਼ਨੀਵਾਰ ਨੂੰ ਓਮੀਕਰੋਨ ਇਨਫੈਕਸ਼ਨ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਅਤੇ ਇਸ ਨਾਲ ਸੂਬੇ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ ਅੱਠ ਹੋ ਗਈ। ਇਸ ਤੋਂ ਇਲਾਵਾ ਅਮਰੀਕਾ ਵਿਚ ਉਨ੍ਹਾਂ ਰਾਜਾਂ ਦੀ ਗਿਣਤੀ ਵੱਧ ਗਈ ਹੈ ਜਿੱਥੇ ਓਮੀਕਰੋਨ ਇਨਫੈਕਸ਼ਨ ਦੇ ਪਹਿਲੇ ਮਾਮਲੇ ਸਾਹਮਣੇ ਆਏ ਹਨ। ਨਿਊਯਾਰਕ ਦੀ ਹੈਲਥ ਕਮਿਸ਼ਨਰ ਮੈਰੀ ਬਾਸੈਟ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਓਮੀਕਰੋਨ ਦੀ ਲਾਗ ਇੱਥੇ ਫੈਲ ਗਈ ਹੈ ਅਤੇ ਜਿਵੇਂ ਕਿ ਖਦਸ਼ਾ ਸੀ, ਅਸੀਂ ਹੁਣ ਕਮਿਊਨਿਟੀ ਵਿੱਚ ਲਾਗ ਦੇ ਫੈਲਣ ਨੂੰ ਦੇਖ ਰਹੇ ਹਾਂ। ਅਮਰੀਕਾ ਦੇ ਮੈਸਾਚੁਸੇਟਸ ਅਤੇ ਵਾਸ਼ਿੰਗਟਨ ਵਿਚ ਸ਼ਨੀਵਾਰ ਨੂੰ ਪਹਿਲੀ ਵਾਰ ਓਮੀਕਰੋਨ ਇਨਫੈਕਸ਼ਨ ਦੇ ਮਾਮਲੇ ਪਾਏ ਗਏ।

ਸਾਬੂਦਾਣਾ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਹੈਰਾਨੀਜਨਕ ਫਾਇਦੇ

0

ਸਾਬੂਦਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਾਬੂਦਾਣੇ ਦੀ ਬਣੀ ਖਿੱਚੜੀ ਫ਼ਾਇਦੇਮੰਦ ਹੋਣ ਦੇ ਨਾਲ-ਨਾਲ ਸਵਾਦ ਪੱਖੋਂ ਵੀ ਚੰਗੀ ਹੁੰਦੀ ਹੈ। ਇਸ ਨਾਲ ਨਾ ਸਿਰਫ ਸਰੀਰ ਨੂੰ ਐਨਰਜੀ ਮਿਲਦੀ ਹੈ ਸਗੋਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਸਾਬੂਦਾਣਾ ਫਾਈਬਰ ਅਤੇ ਕੈਲਸ਼ੀਅਮ ਦਾ ਭੰਡਾਰ ਹੈ। ਵਰਤ ਵਾਲੇ ਦਿਨ ਇਸ ਨੂੰ ਖਾਣ ਨਾਲ ਪੂਰਾ ਦਿਨ ਸਰੀਰ ’ਚ ਊਰਜਾ ਬਣੀ ਰਹਿੰਦੀ ਹੈ। ਸਾਬੂਦਾਣਾ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਖੁਰਾਕ ’ਚ ਸਾਬੂਦਾਣਾ ਦੀ ਵਰਤੋਂ ਕਰਨਾ ਲਾਭਦਾਇਕ ਮੰਨਿਆ ਜਾਂਦਾ ਹੈ।

ਸਾਬੂਦਾਣਾ ਖਾਣ ਨਾਲ ਮਿਲਣ ਵਾਲੇ ਫਾਇਦੇ…

ਪਚਾਉਣ ‘ਚ ਆਸਾਨ

ਵਰਤ ਦੇ ਦਿਨਾਂ ‘ਚ ਭਾਰੀ ਖਾਣਾ ਖਾਣ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ। ਅਜਿਹੀ ਹਾਲਤ ’ਚ ਸਾਬੂਦਾਣੇ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਤੁਹਾਡੇ ਖਾਣੇ ਨੂੰ ਪਚਾਉਣ ‘ਚ ਮਦਦ ਕਰਦਾ ਹੈ। ਸਾਬੂਦਾਣਾ ਖਾਣ ਨਾਲ ਐਨਰਜੀ ਮਿਲਦੀ ਹੈ। ਇਸ ਨਾਲ ਢਿੱਡ ਫੁੱਲਣ, ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

ਖੂਨ ਵਧਾਉਂਦਾ ਹੈ

ਸਾਬੂਦਾਣੇ ‘ਚ ਆਇਰਨ ਭਰਪੂਰ ਹੁੰਦਾ ਹੈ, ਜਿਸ ਨਾਲ ਸਰੀਰ ‘ਚ ਰੈੱਡ ਸੈਲਸ ਵੱਧਦੇ ਹਨ। ਅਜਿਹੇ ‘ਚ ਜੇਕਰ ਤੁਹਾਡੇ ਸਰੀਰ ‘ਚ ਵੀ ਖੂਬ ਦੀ ਕਮੀ ਹੈ ਤਾਂ ਸਾਬੂਦਾਣਾ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ।

ਬਲੱਡ ਪ੍ਰੈਸ਼ਰ ਦੀ ਸਮੱਸਿਆ

ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ’ਤੇ ਸਾਬੂਦਾਣਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਸਾਬੂਦਾਣਾ ਸਰੀਰ ‘ਚ ਬਲੱਡ ਸਰਕੁਲੇਸ਼ਨ ਨੂੰ ਵਧੀਆ ਬਣਾਉਂਦਾ ਹੈ, ਇਸ ਕਰਕੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਨਾਸ਼ਤੇ ‘ਚ ਸਾਬੂਦਾਣਾ ਜ਼ਰੂਰ ਖਾਣਾ ਚਾਹੀਦਾ ਹੈ।

ਊਰਜਾ ਪ੍ਰਦਾਨ

ਸਾਬੂਦਾਣੇ ਨੂੰ ਕਾਰਬੋਹਾਈਡ੍ਰੇਟ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।

ਗਰਭ ਅਵਸਥਾ ਸਮੇਂ ਫਾਇਦੇਮੰਦ

ਸਾਬੂਦਾਣੇ ’ਚ ਫੋਲਿਕ ਐਸਿਡ ਤੇ ਵਿਟਾਮਿਨ ‘ਬੀ’ ਕੰਪਲੈਕਸ ਪਾਇਆ ਜਾਂਦਾ ਹੈ। ਇਹ ਬੱਚੇ ਦੇ ਵਿਕਾਸ ਲਈ ਬਹੁਤ ਲਾਭਦਾਇਕ ਹੁੰਦਾ ਹੈ।

ਹੱਡੀਆਂ ਲਈ ਲਾਹੇਵੰਦ

ਸਾਬੂਦਾਣੇ ’ਚ ਕੈਲਸ਼ੀਅਮ, ਆਇਰਨ ਤੇ ਵਿਟਾਮਿਨ ਦੇ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਇਹ ਹੱਡੀਆਂ ਨੂੰ ਮਜ਼ਬੂਤ ਕਰਕੇ ਉਨ੍ਹਾਂ ’ਚ ਲਚਕੀਲਾਪਣ ਲਿਆਉਂਦੇ ਹਨ।
ਭਾਰ ਵਧਾਉਣ ਵਾਲਾ

ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸਾਬੂਦਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ‘ਚ ਫੈਟ ਅਤੇ ਕੈਲੋਰੀ ਦੀ ਮਾਤਰਾ ਕਾਫੀ ਹੁੰਦੀ ਹੈ, ਜਿਸ ਨਾਲ ਬਿਨਾਂ ਪੇਟ ਦੇ ਮੋਟਾਪੇ ਦੇ ਭਾਰ ਵਧਾਉਣ ‘ਚ ਮਦਦ ਮਿਲਦੀ ਹੈ। ਇਸ ਨੂੰ ਖਾਣ ਨਾਲ ਭਾਰ ਜਲਦੀ ਵੱਧਦਾ ਹੈ।

ਥਕਾਵਟ ਦੂਰ

ਸਾਬੂਦਾਣਾ ਖਾਣ ਨਾਲ ਸਰੀਰ ਦੀ ਥਕਾਵਟ ਖਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰੀਰ ’ਚ ਊਰਜਾ ਬਣੀ ਰਹਿੰਦੀ ਹੈ।

ਚਮੜੀ

ਸਾਬੂਦਾਣਾ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਫੇਸਮਾਸਕ ਬਣਾ ਕੇ ਚਿਹਰੇ ’ਤੇ ਲਗਾਉਣ ਨਾਲ ਝੁਰੜੀਆਂ ਨਹੀਂ ਪੈਂਦੀਆਂ ਅਤੇ ਚਿਹਰਾ ਢਿੱਲਾ ਨਹੀਂ ਪੈਂਦਾ।

BCCI ਨੇ ਮੈਚ ਅਧਿਕਾਰੀਆਂ ਅਤੇ ਸਹਿਯੋਗੀ ਸਟਾਫ ਦੀ ਉਮਰ ਸੀਮਾ ‘ਚ ਕੀਤਾ ਵਾਧਾ

0

ਭਾਰਤੀ ਕ੍ਰਿਕਟ ਬੋਰਡ ਨੇ ਮੈਚ ਅਧਿਕਾਰੀਆਂ ਅਤੇ ਸਹਿਯੋਗੀ ਮੈਂਬਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਸੰਨਿਆਸ ਦੀ ਉਮਰ 5 ਸਾਲ ਵਧਾ ਦਿੱਤੀ ਹੈ। ਬੀਸੀਸੀਆਈ ਨੇ ਇਹ ਫੈਸਲਾ ਆਪਣੀ ਸਾਲਾਨਾ ਆਮ ਮੀਟਿੰਗ ਦੌਰਾਨ ਲਿਆ। BCCI ਨੇ ਆਪਣੀ 90ਵੀਂ  (AGM) ਤੋਂ ਬਾਅਦ ਬਿਆਨ ਦਿੱਤਾ ਕਿ ਮੈਚ ਅਧਿਕਾਰੀਆਂ ਅਤੇ ਸਹਿਯੋਗੀ ਮੈਂਬਰਾਂ ਲਈ ਉਮਰ ਸੀਮਾ 60 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ।

ਗਰਮ ਗਰਮ ਗੁੜ ਖਾਣ ਦੇ ਸ਼ੌਕੀਨ ਆਪ ਆਉਂਦੇ ਆ ਇੱਥੇ, ਫਾਇਦੇ ਸੁਣਕੇ ਡਾਕਟਰ ਵੀ ਆਉਂਣਗੇ ਭੱਜੇ

ਹਾਲਾਂਕਿ ਇਹ ਉਨ੍ਹਾਂ ਦੀ ਫਿਟਨੈਸ ‘ਤੇ ਨਿਰਭਰ ਕਰਦਾ ਹੈ। ਬੋਰਡ ਦੇ ਇਸ ਫੈਸਲੇ ਨਾਲ ਅੰਪਾਇਰ, ਮੈਚ ਸਕੋਰਰ, ਮੈਚ ਰੈਫਰੀ ਵਰਗੇ ਅਧਿਕਾਰੀਆਂ ਨੂੰ ਫਾਇਦਾ ਹੋਵੇਗਾ।ਬੋਰਡ ਦੇ ਇੱਕ ਅਧਿਕਾਰੀ ਨੇ ਕਿਹਾ, “ਹੁਣ ਸਾਡੇ ਕੋਲ ਦਿਸ਼ਾ-ਨਿਰਦੇਸ਼ ਹਨ। ਹੁਣ ਉਨ੍ਹਾਂ ਨੂੰ ਸੇਵਾਮੁਕਤੀ ਲਈ 5 ਸਾਲ ਦਾ ਹੋਰ ਸਮਾਂ ਮਿਲੇਗਾ।

 

Nagaland ‘ਚ ਵਾਪਰੀ ਘਟਨਾ ਨੂੰ ਲੈ ਕੇ ਰਾਹੁਲ ਗਾਂਧੀ ਨੇ ਅਮਿਤ ਸ਼ਾਹ ‘ਤੇ ਕੱਸਿਆ ਤੰਜ

0

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨਾਗਾਲੈਂਡ ਦੇ ਮੋਨ ਜ਼ਿਲੇ ‘ਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਕਈ ਨਾਗਰਿਕਾਂ ਦੇ ਮਾਰੇ ਜਾਣ ਦੇ ਪਿਛੋਕੜ ‘ਚ ਕੇਂਦਰ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜਦੋਂ ”ਆਮ ਲੋਕ ਅਤੇ ਸੁਰੱਖਿਆ ਕਰਮਚਾਰੀ ਆਪਣੀ ਜ਼ਮੀਨ ‘ਤੇ ਸੁਰੱਖਿਅਤ ਨਹੀਂ ਹਨ” ਤਾਂ ਸਰਕਾਰ ਦੱਸੇ ਕਿ ਗ੍ਰਹਿ ਮੰਤਰਾਲਾ ਕੀ ਕਰ ਰਿਹਾ ਹੈ, ਸਰਕਾਰ ਨੂੰ ਇਸ ਦਾ “ਸਹੀ ਜਵਾਬ” ਦੇਣਾ ਚਾਹੀਦਾ ਹੈ।

ਕ੍ਰਿਕਟਰ Harbhajan Singh ਭਾਜਪਾ ‘ਚ ਜਾਣ ਦੀ ਤਿਆਰੀ !, ਪ੍ਰਗਟ ਸਿੰਘ ਨਾਲ ਹੋਵੇਗੀ ਟੱਕਰ

ਨਾਗਾਲੈਂਡ ਵਿੱਚ ਪੁਲਿਸ ਨੇ ਕਿਹਾ ਕਿ ਰਾਜ ਦੇ ਮੋਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਦੀ ਕਥਿਤ ਗੋਲੀਬਾਰੀ ਵਿੱਚ ਘੱਟੋ-ਘੱਟ 11 ਨਾਗਰਿਕ ਮਾਰੇ ਗਏ। ਪੁਲਿਸ ਨੇ ਕਿਹਾ ਕਿ ਉਹ ਇਹ ਪਤਾ ਲਗਾਉਣ ਲਈ ਘਟਨਾ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਗਲਤ ਪਛਾਣ ਦਾ ਮਾਮਲਾ ਸੀ।

ਅਧਿਆਪਕ ਭਰਤੀ ਦੇ ਮਾਮਲਿਆਂ ਨੂੰ ਲੈ ਕੇ ਮਾਰਚ ਕੱਢਣ ਵਾਲੇ ਉਮੀਦਵਾਰਾਂ ‘ਤੇ ਲਾਠੀਚਾਰਜ ਕਰਨਾ ਹੈ ਨਿੰਦਣਯੋਗ: ਮਾਇਆਵਤੀ

0

ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਲਖਨਊ ਵਿੱਚ ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ.) ਦੇ ਉਮੀਦਵਾਰਾਂ ‘ਤੇ ਪੁਲਿਸ ਲਾਠੀਚਾਰਜ ਦੀ ਨਿੰਦਾ ਕੀਤੀ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਦੋਲਨਕਾਰੀ ਉਮੀਦਵਾਰਾਂ ਦੀਆਂ ਜਾਇਜ਼ ਮੰਗਾਂ ‘ਤੇ ਵਿਚਾਰ ਕਰਕੇ ਕੋਈ ਠੋਸ ਫੈਸਲਾ ਕੀਤਾ ਜਾਵੇ।

ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਇਸ ਸੰਬੰਧੀ ਟਵੀਟ ਕੀਤਾ, “ਯੂਪੀ ਵਿੱਚ 69 ਹਜ਼ਾਰ ਅਧਿਆਪਕਾਂ ਦੀ ਭਰਤੀ ਦੇ ਪੁਰਾਣੇ ਅਤੇ ਪੈਂਡਿੰਗ ਮਾਮਲਿਆਂ ਨੂੰ ਲੈ ਕੇ ਬੀਤੀ ਰਾਤ ਰਾਜਧਾਨੀ ਲਖਨਊ ਵਿੱਚ ਸ਼ਾਂਤਮਈ ਮੋਮਬੱਤੀ ਮਾਰਚ ਕੱਢਣ ਵਾਲੇ ਸੈਂਕੜੇ ਨੌਜਵਾਨਾਂ ਉੱਤੇ ਲਾਠੀਚਾਰਜ ਕਰਨਾ ਬਹੁਤ ਦੁਖਦ ਅਤੇ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਉਨ੍ਹਾਂ ਦੀਆਂ ਜਾਇਜ਼ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰਨਾ ਚਾਹੀਦਾ ਹੈ, ਇਹ ਬਸਪਾ ਦੀ ਮੰਗ ਹੈ।