ਉਤਰ ਪ੍ਰਦੇਸ, 14 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਆਗਰਾ ਵਿਖੇ ਇਕ ਪ੍ਰੇਮੀ ਨੇ ਪ੍ਰੇਮਿਕਾ ਨਾਲ ਸਾਜਿਸ਼ ਘੜ ਕੇ ਉਸਦੇ ਅਧਿਆਪਕ ਦਾ ਹੀ ਕਤਲ (Murder) ਕਰ ਦਿੱਤਾ ਹੈ ।
ਕੌਣ ਹੈ ਇਹ ਅਧਿਆਪਕ ਜਿਸਦਾ ਕਰ ਦਿੱਤਾ ਗਿਆ ਕਤਲ
ਮਿਲੀ ਜਾਣਕਾਰੀ ਅਨੁਸਾਰ ਆਗਰਾ ਵਿਖੇ ਜਿਸ 50 ਸਾਲ ਦੀ ਉਮਰ ਦੇ ਇਕ ਹਿਸਾਬ ਵਿਸ਼ੇ ਦੇ ਅਧਿਆਪਕ ਦਾ ਉਨ੍ਹਾਂ ਦੀ ਵਿਦਿਆਰਥਣ ਵਲੋਂ ਆਪਣੇ ਪ੍ਰੇਮੀ ਨਾਲ ਸਾਜਿਸ਼ ਘੜ ਕੇ ਕਤਲ ਕਰਵਾ ਦਿੱਤਾ ਗਿਆ ਹੈ ਵਿਚ ਅਧਿਆਪਕ ਦੀ ਪਛਾਣ ਓਮ ਪ੍ਰਕਾਸ਼ ਯਾਦਵ ਦੇ ਤੌਰ ‘ਤੇ ਹੋਈ ਹੈ ।
ਕੀ ਕਾਰਨ ਸਾਹਮਣੇ ਆਇਆ ਕਤਲ ਕਰਨ ਦਾ
ਪ੍ਰਾਪਤ ਸੂਚਨਾ ਮੁਤਾਬਕ ਜਿਸ ਪ੍ਰੇਮਿਕਾ ਦੇ ਪ੍ਰੇਮੀ ਨੇ ਉਕਤ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਨੇ ਵਾਰਦਾਤ ਤੋਂ ਬਾਅਦ ਬਲੈਕ ਬੋਰਡ ਤੇ ਬਲਾਤਕਾਰੀ ਲਿਖਿਆ ਤੇ ਦੱਸਿਆ ਕਿ ਉਕਤ ਅਧਿਆਪਕ ਵਲੋਂ ਆਪਣੀ ਵਿਦਿਆਰਥਣ ਅਤੇ ਉਸਦੀ ਪ੍ਰੇਮਿਕਾ ਨੂੰ ਉਸਦੀਆਂ ਅਸ਼ਲੀਲ ਤਸਵੀਰਾਂ ਬਣਾਉਣ ਤੋਂ ਬਾਅਦ ਉਸਨੂੰ ਬਲੈਕਮੇਲ ਕੀਤਾ ਜਾਂਦਾ ਸੀ ਤੇ ਇਤਰਾਜਯੋਗ ਮੈਸੇਜ ਭੇਜੇ ਜਾਂਦੇ ਸਨ ।
ਕਿਥੇ ਵਾਪਰਿਆ ਕਤਲ ਦਾ ਘਟਨਾਕ੍ਰਮ
ਜਾਣਕਾਰੀ ਮੁਤਾਬਕ ਉਕਤ ਘਟਨਾਕ੍ਰਮ ਅਧਿਆਪਕ (Teacher) ਵਲੋਂ ਜਗਦੀਸ਼ਪੁਰਾ ਥਾਣੇ ਅਧੀਨ ਆਉਂਦੇ ਆਵਾਸ ਵਿਕਾਸ ਖੇੇਤਰ ਵਿਖੇ ਚਲਾਏ ਜਾ ਰਹੇ ਇਕ ਬੀ. ਐਸ. ਪਲਾਜਾ ਨਾਮ ਦੇ ਕੋਚਿੰਗ ਸੈਂਟਰ ਵਿਚ ਵਾਪਰਿਆ । ਉਕਤ ਅਧਿਆਪਕ ਦੀ ਲਾਸ਼ ਕੋਚਿੰਗ ਸੈਂਟਰ ਦੇ ਸੈਮੀ-ਬੇਸਮੈਂਟ ਵਿਚ ਮਿਲੀ ।
ਕੌਣ ਹੈ ਇਹ ਪ੍ਰੇਮੀ
ਜਿਸ ਅਧਿਆਪਕ ਦਾ ਪ੍ਰੇਮਿਕਾ ਨੂੰ ਬਲੈਕਮੇਲ (Blackmail) ਕਰਨ ਦੇ ਮਾਮਲੇ ਵਿਚ ਪ੍ਰੇਮੀ ਵਲੋਂ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਨਿਖਿਲ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਦੀ ਜਾਂਚ ਅਨੁਸਾਰ ਅਧਿਆਪਕ ਵਲੋਂ ਸਨੈਪਚੈਟ ਰਾਹੀਂ ਵਿਦਿਆਰਥਣ ਦੀਆਂ ਤਸਵੀਰਾਂ ਪ੍ਰਾਪਤ ਕਰ ਲਈਆਂ ਗਈਆਂ ਸਨ ।









