Home Blog Page 2241

ਪੰਜਾਬ ’ਚ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਹਥਿਆਰਾਂ ਨੂੰ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ: Dr. S. Karuna Raju

0

ਪੰਜਾਬ ’ਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਚੋਣਾਂ ਸਬੰਧੀ ਮਹਤੱਵਪੂਰਨ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ 23 ਜ਼ਿਲ੍ਹੇ ਅਤੇ 117 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ।

ਦੇਖੋ ਪਾਕਿਸਤਾਨ ਦੇ ਅੱਥਰੇ ਨਿਆਣੇ, ਕਿੰਝ ਕਰਦੇ ਨੇ ਮਜ਼ਾਕ

ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ 2 ਕਰੋੜ 9 ਲੱਖ ਵੋਟਰ ਹਨ, ਜੋ ਕਿ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ’ਚ 1.1 ਕਰੋੜ ਪੁਰਸ਼ ਅਤੇ 99 ਲੱਖ ਔਰਤਾਂ ਹਨ, ਜੋਕਿ ਵੋਟਿੰਗ ਦੇ ਅਧਿਕਾਰਾਂ ਦੀ ਵਰਤੋਂ ਕਰਨਗੀਆਂ। ਇਸ ਦੇ ਨਾਲ ਹੀ ਰਾਜੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਲੋਕਤੰਤਰ ’ਚ ਮਹਿਲਾ, ਪੁਰਸ਼ ਅਤੇ ਟਰਾਂਸਜੈਂਡਰ ਸਾਰੇ ਬਰਾਬਰ ਹਨ। ਇਸ ਵਾਰ ਟਰਾਂਸਜੈਂਡਰ ਵੀ ਵੋਟਿੰਗ ਕਰਨਗੇ।

ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਡੇ ਕੋਲ 8.6 ਲੱਖ ਫਾਰਮ ਵੋਟ ਦੇ ਲਈ ਆਏ ਹਨ ਅਤੇ ਇਸ ਵਾਰ ਆਨਲਾਈਨ ਵੋਟਿੰਗ ਦੀ ਵੀ ਲੋਕਾਂ ਨੂੰ ਖ਼ਾਸ ਸਹੂਲਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਐੱਨ. ਆਰ. ਆਈਜ਼ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇਗਾ। ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਹਨ, ਉਹ ਆਪਣਾ ਵੋਟ ਬਣਵਾ ਲੈਣ ਅਤੇ ਆਨਲਾਈਨ ਵੋਟਿੰਗ ਵੀ ਕੀਤੀ ਜਾਵੇਗੀ।

Beadbi Mamla : Ram Rahim ਦੀ ਕਰੀਬੀ ਇੱਕ ਹੋਰ ਬੀਬੀ ‘ਤੇ ਸ਼ਿਕੰਜਾ, ਡੇਰੇ ਤੱਕ ਪਹੁੰਚ ਕਰੇਗੀ ਸਿੱਟ

ਐੱਸ. ਕਰੁਣਾ ਨੇ ਚੋਣਾਂ ਦੌਰਾਨ ਹਥਿਆਰਾਂ ਨੂੰ ਜਮ੍ਹਾ ਕਰਵਾਉਣ ਸਬੰਧੀ ਕਿਹਾ ਕਿ ਪੰਜਾਬ ’ਚ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਹਥਿਆਰਾਂ ਨੂੰ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜ਼ਿਲ੍ਹਿਆਂ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਤੋਂ ਇਸ ਸਬੰਧੀ ਪੂਰੀ ਰਿਪੋਰਟਿੰਗ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਹਥਿਆਰ ਜਮ੍ਹਾ ਨਹੀਂ ਕਰਵਾਉਣਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।

ਦੇਸ਼ ਦੀ ਪਹਿਲੀ ਮਹਿਲਾ ਮਨੋਵਿਗਿਆਨੀ ਸ਼ਾਰਦਾ ਮੇਨਨ ਦਾ ਹੋਇਆ ਦਿਹਾਂਤ

0

ਦੇਸ਼ ਦੀ ਪਹਿਲੀ ਮਹਿਲਾ ਮਨੋਵਿਗਿਆਨੀ ਅਤੇ ਸਿਜੋਫ੍ਰੇਨੀਆ ਰਿਸਰਚ ਫਾਊਂਡੇਸ਼ਨ ਦੀ ਸੰਸਥਾਪਕ ਸ਼ਾਰਦਾ ਮੇਨਨ ਦਾ ਬੀਤੀ ਸ਼ਾਮ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 98 ਸਾਲ ਦੀ ਸੀ। ਮੈਂਗਲੁਰੂ ’ਚ ਜਨਮੀ ਸੁਸ਼੍ਰੀ ਮੇਨਨ ਨੇ ਇਸੇ ਸ਼ਹਿਰ ਰਹਿ ਕੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਮਦਰਾਸ ਮੈਡੀਕਲ ਕਾਲਜ ਤੋਂ ਗਰੈਜੂਏਸ਼ਨ ਦੀ ਡਿਗਰੀ ਲਈ ਅਤੇ ਬੈਂਗਲੁਰੂ ਦੇ ਨਿਮਹੰਸ ’ਚ ਮਨੋਵਿਿਗਆਨੀ ਦੇ ਖੇਤਰ ’ਚ ਸਿਖਲਾਈ ਪ੍ਰਾਪਤ ਕੀਤੀ।

ਭਲਕੇ Kejriwal ਦਾ Punjab ਦੌਰਾ, ਪੰਜਾਬੀਆਂ ਲਈ ਇੱਕ ਹੋਰ ਵੱਡਾ ਐਲਾਨ ?

ਸ਼ਾਰਦਾ ਮੇਨਨ ਕਾਫ਼ੀ ਲੰਬੇ ਸਮੇਂ ਤੱਕ ਮੰਗਲੁਰੂ ਸਥਿਤ ਇੰਸਟੀਚਿਊਟ ਆਫ਼ ਮੈਂਟਲ ਹੈਲਥ ਦੀ ਪ੍ਰਮੁੱਖ ਰਹੀ। ਸੁਸ਼੍ਰੀ ਮੇਨਨ ਨੇ 1984 ’ਚ ਸਿਜੋਫ੍ਰੇਨੀਆ ਰਿਸਰਚ ਫਾਊਂਡੇਸ਼ਨ (ਸਕਾਰਫ਼ ਇੰਡੀਆ) ਦੀ ਸਥਾਪਨਾ ਕੀਤੀ। ਉਨ੍ਹਾਂ ਨੂੰ ਸਾਲ 1992 ’ਚ ਕੇਂਦਰ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਸੀ।

Punjab Lok Congress ਦੇ ਦਫ਼ਤਰ ਦਾ ਹੋਇਆ ਉਦਘਾਟਨ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ – ਭਾਜਪਾ ਤੇ ਢੀਂਡਸਾ ਨਾਲ ਮਿਲ ਕੇ ਬਣਾਵਾਂਗੇ ਸਰਕਾਰ

0

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਸਿਆਸੀ ਪਾਰੀ ਸ਼ੁਰੂ ਕਰ ਦਿੱਤੀ ਹੈ। ਅੱਜ ਉਨ੍ਹਾਂ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 9 ਡੀ ਵਿੱਚ ਪਾਰਟੀ ਦਾ ਮੁੱਖ ਦਫ਼ਤਰ ਬਣਾਇਆ ਹੈ। ਇੱਥੋਂ ਹੀ 2022 ਵਿੱਚ ਹੋਣ ਵਾਲੀਆਂ ਪੰਜਾਬ ਚੋਣਾਂ ਲਈ ਸਿਆਸੀ ਰਣਨੀਤੀ ਬਣਾਈ ਜਾਵੇਗੀ। ਇਸ ਦੌਰਾਨ ਸਭ ਤੋਂ ਅਹਿਮ ਗੱਲ ਇਹ ਹੋਵੇਗੀ ਕਿ ਹੁਣ ਕੈਪਟਨ ਨਾਲ ਕਾਂਗਰਸ ਵਿੱਚੋਂ ਕਿਹੜੇ ਲੀਡਰ ਜਾਣਗੇ। ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਪ੍ਰਨੀਤ ਕੌਰ ਤੇ ਕਾਂਗਰਸੀ ਉਨ੍ਹਾਂ ਦਾ ਸਾਥ ਦਿੰਦੇ ਹਨ ਜਾਂ ਨਹੀਂ, ਇਸ ਉੱਪਰ ਸਭ ਦੀ ਨਜ਼ਰ ਹੋਵੇਗੀ। ਹਾਲਾਂਕਿ ਕੈਪਟਨ ਨੇ ਕਿਹਾ ਹੈ ਕਿ ਪੰਜਾਬ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕਾਂਗਰਸੀ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ।

ਦੇਖੋ ਪਾਕਿਸਤਾਨ ਦੇ ਅੱਥਰੇ ਨਿਆਣੇ, ਕਿੰਝ ਕਰਦੇ ਨੇ ਮਜ਼ਾਕ | On Air

ਉਧਰ ਕੈਪਟਨ ਦੇ ਹੱਕ ਵਿੱਚ ਅੱਜ ਇੱਕ ਹੋਰ ਅਸਤੀਫ਼ਾ ਦਿੱਤਾ ਗਿਆ ਹੈ। ਕਾਂਗਰਸੀ ਲੀਡਰ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਸੋਨੀਆ ਗਾਂਧੀ ਨੂੰ ਅਸਤੀਫ਼ਾ ਭੇਜਿਆ ਹੈ। ਉਹ ਕਾਂਗਰਸ ਦੇ ਕੌਮੀ ਕੋਆਰਡੀਨੇਟਰ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਕਿਸਾਨ ਕਾਂਗਰਸ ਦੇ ਇੰਚਾਰਜ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਸੀਨੀਅਰ ਮੀਡੀਆ ਪੈਨਲਿਸਟ ਦੀ ਜ਼ਿੰਮੇਵਾਰੀ ਨਿਭਾਅ ਰਹੇ ਸੀ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀਆਂ 117 ਵਿਭਾਨ ਸਭਾ ਸੀਟਾਂ ‘ਤੇ ਬੀਜੇਪੀ ਤੇ ਢੀਂਡਸਾ ਧੜੇ ਨਾਲ ਮਿਲ ਕੇ ਚੋਣਾਂ ਲੜਨਗੇ। ਇਸ ਲਈ ਕੈਪਟਨ ਅਗਲੇ 2-3 ਦਿਨਾਂ ‘ਚ ਦਿੱਲੀ ਜਾਣਗੇ। ਉੱਥੇ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਵੀ ਸੀਟਾਂ ਦੀ ਵੰਡ ਹੋਵੇਗੀ।

Dr. Bhimrao Ambedkar ਦੇ ਜੀਵਨ ’ਤੇ ਆਧਾਰਿਤ ਨਾਟਕ ਤਿਆਰ ਕਰ ਰਹੀ ਹੈ ਦਿੱਲੀ ਸਰਕਾਰ: ਅਰਵਿੰਦ ਕੇਜਰੀਵਾਲ

0

ਬਾਬਾ ਸਾਹਿਬ ਡਾ. ਅੰਬੇਡਕਰ ਦੀ 65ਵੀਂ ਬਰਸੀ ਮੌਕੇ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਉਨਾਂ ਦੇ ਜੀਵਨ ਅਤੇ ਸੰਘਰਸਾਂ ਨੂੰ ਵਿਸ਼ਾਲ ਨਾਟਕ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ ਦੇ ਲੋਕ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ ਤੋਂ ਪ੍ਰੇਰਨਾ ਲੈ ਸਕਣ। ਇਸ ਲਈ ਉਨਾਂ ਦੇ ਮਹਾਨ ਜੀਵਨ ਨੂੰ ਸ਼ਾਨਦਾਰ ਸੰਗੀਤਕ ਨਾਟਕ ਰਾਹੀਂ ਦਰਸਾਇਆ ਜਾਵੇਗਾ। ਬਾਬਾ ਸਾਹਿਬ ਦਾ ਇਹ ਸੁਪਨਾ ਸੀ ਕਿ ਦੇਸ ਦੇ ਹਰ ਬੱਚੇ, ਗਰੀਬ ਅਤੇ ਦਲਿਤ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਮਿਲੇ। ਅੱਜ 75 ਸਾਲਾਂ ਬਾਅਦ ਵੀ ਉਹਨਾਂ ਨੂੰ ਚੰਗੀ ਸਿੱਖਿਆ ਨਹੀਂ ਮਿਲ ਸਕੀ। ਮੈਂ ਸਹੁੰ ਚੁੱਕੀ ਹੈ ਕਿ ਅਸੀਂ ਬਾਬਾ ਸਾਹਿਬ ਦੇ ਇਸ ਸੁਪਨੇ ਨੂੰ ਪੂਰਾ ਕਰਾਂਗੇ। ਬਾਬਾ ਤੁਹਾਡਾ ਸੁਪਨਾ ਹੈ ਅਧੂਰਾ, ਕੇਜਰੀਵਾਲ ਕਰੇਗਾ ਪੂਰਾ।

ਜਥੇਦਾਰ ਹਵਾਰਾ ਦੇ ਬਾਪੂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਆਵਾਜ਼

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 5 ਜਨਵਰੀ, 2022 ਤੋਂ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਬਾਬਾ ਸਾਹਿਬ ਦੇ ਜੀਵਨ ‘ਤੇ ਆਧਾਰਿਤ ਸਾਨਦਾਰ ਨਾਟਕ ਸੁਰੂ ਹੋਵੇਗਾ ਅਤੇ ਇਸ ਦੇ 50 ਸੋਅ ਆਯੋਜਿਤ ਕੀਤੇ ਜਾਣਗੇ। ਭਾਰਤ ਦੀ ਸਾਇਦ ਪਹਿਲੀ ਸਰਕਾਰ ਬਾਬਾ ਸਾਹਿਬ ਦੇ ਜੀਵਨ ਨੂੰ ਹਰ ਬੱਚੇ ਤੱਕ ਪਹੁੰਚਾਉਣ ਦਾ ਅਜਿਹਾ ਉਪਰਾਲਾ ਕਰ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ”ਬਾਬਾ ਸਾਹਿਬ ਦਾ ਸੁਪਨਾ ਸੀ, ਦੇਸ ਦੇ ਹਰ ਬੱਚੇ, ਗਰੀਬ ਅਤੇ ਦਲਿਤ ਬੱਚਿਆਂ ਨੂੰ ਵੀ ਵਧੀਆ ਤੋਂ ਵਧੀਆ ਸਿੱਖਿਆ ਮਿਲੇ। ਅੱਜ 75 ਸਾਲਾਂ ਬਾਅਦ ਵੀ ਅਸੀਂ ਗਰੀਬ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੇ ਸਕੇ। ਮੈਂ ਸਹੁੰ ਚੁੱਕੀ ਹੈ ਕਿ ਅਸੀਂ ਬਾਬਾ ਸਾਹਿਬ ਦੇ ਇਸ ਸੁਪਨੇ ਨੂੰ ਪੂਰਾ ਕਰਾਂਗੇ। ਬਾਬਾ ਤੁਹਾਡਾ ਸੁਪਨਾ ਹੈ ਅਧੂਰਾ, ਕੇਜਰੀਵਾਲ ਕਰੇਗਾ ਪੂਰਾ।

ਬਾਬਾ ਸਾਹਿਬ ਸਾਰੀ ਉਮਰ ਦਲਿਤਾਂ ਅਤੇ ਮਜਲੂਮਾਂ ਲਈ ਲੜਦੇ ਰਹੇ, ਸੰਘਰਸ਼ ਕਰਦੇ ਰਹੇ – ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਡਿਜੀਟਲ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਅੱਜ ਬਾਬਾ ਸਾਹਿਬ ਡਾ. ਅੰਬੇਡਕਰ ਦੀ 65ਵੀਂ ਬਰਸੀ ਹੈ। ਮੈਂ ਸਮਝਦਾ ਹਾਂ ਕਿ ਬਾਬਾ ਸਾਹਿਬ ਡਾ. ਅੰਬੇਡਕਰ ਭਾਰਤ ਦੇ ਮਹਾਨ ਪੁੱਤਰ ਸਨ। ਉਨਾਂ ਨੇ ਦੇਸ ਦਾ ਸੰਵਿਧਾਨ ਬਣਾਇਆ। ਬਾਬਾ ਸਾਹਿਬ ਡਾ. ਅੰਬੇਡਕਰ ਨੇ ਸਾਡੇ ਦੇਸ ਨੂੰ ਦੁਨੀਆ ਦਾ ਸਰਵੋਤਮ ਸੰਵਿਧਾਨ ਦਿੱਤਾ ਸੀ। ਬਾਬਾ ਸਾਹਿਬ ਸਾਰੀ ਉਮਰ ਦਲਿਤਾਂ ਅਤੇ ਮਜਲੂਮਾਂ ਲਈ ਲੜਦੇ ਰਹੇ, ਸੰਘਰਸ਼ ਕਰਦੇ ਰਹੇ। ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਜੇ ਮੈਂ ਕਹਾਂ ਕਿ ਬਾਬਾ ਸਾਹਿਬ ਸਾਇਦ ਅੱਜ ਤੱਕ ਦੇ ਭਾਰਤ ਦੇ ਸਭ ਤੋਂ ਪੜੇ-ਲਿਖੇ ਨਾਗਰਿਕ ਸਨ। ਮੈਨੂੰ ਨਹੀਂ ਪਤਾ ਕਿ ਕਿਸੇ ਹੋਰ ਭਾਰਤੀਯ ਨੇ ਇੰਨਾ ਪੜਿਆ ਹੋਵੇ। ਬਾਬਾ ਸਾਹਿਬ ਨੇ 64 ਵਿਸਅਿਾਂ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਸੀ।

ਬੇਅਦਬੀ ਬਾਰੇ Simranjot Makkar ਦੇ ਤਿੱਖੇ ਸਵਾਲ, ਖੁੱਲ੍ਹ ਕੇ ਬੋਲੇ Sukhbir Badal

ਇੱਕ ਮਾਸਟਰ ਡਿਗਰੀ ਹਾਸਲ ਕਰਨ ਲਈ ਨਾਨੀ ਚੇਤੇ ਆ ਜਾਂਦੀ ਹੈ। ਇੱਕ ਜਾਂ ਕਰਨ ਵੇਲੇ ਨਾਨੀ ਚੇਤੇ ਆ ਜਾਂਦੀ ਹੈ। ਉਹਨਾਂ ਨੇ ਦੋ ਡਾਕਟਰੇਟ ਡਿਗਰੀਆਂ ਪ੍ਰਾਪਤ ਕੀਤੀਆਂ ਸਨ, ਇੱਕ ਅਮਰੀਕਾ ਤੋਂ ਅਤੇ ਇੱਕ ਇੰਗਲੈਂਡ ਤੋਂ। ਉਹ ਅਜਿਹੇ ਗਰੀਬ ਪਰਿਵਾਰ ਤੋਂ ਆਉਂਦੇ ਸੀ ਕਿ ਉਹਨਾਂ ਦੇ ਘਰ ਰੋਟੀ ਖਾਣ ਨੂੰ ਨਹੀਂ ਹੁੰਦੀ ਸੀ। ਜਦੋਂ ਉਹ ਇੰਗਲੈਂਡ ਵਿਚ ਆਪਣੀ ਡਿਗਰੀ ਕਰ ਰਹੇ ਸੀ ਤਾਂ ਉਹਨਾਂ ਦੀ ਸਕਾਲਰਸਪਿ ਅੱਧ ਵਿਚਾਲੇ ਹੀ ਬੰਦ ਹੋ ਗਈ ਅਤੇ ਉਹਨਾਂ ਨੂੰ ਡਿਗਰੀ ਅੱਧ ਵਿਚਾਲੇ ਛੱਡ ਕੇ ਆਨਾ ਪਿਆ। ਇਸ ਤੋਂ ਬਾਅਦ ਉਹਨਾਂ ਨੇ ਪੈਸਿਆਂ ਦਾ ਬੰਦੋਬਸਤ ਕਰ ਕੇ ਉਹ ਦੁਬਾਰਾ ਡਿਗਰੀ ਲੈਣ ਲਈ ਚੱਲੇ ਗਏ। ਉਹ ਪੜਾਈ ਵੱਲ ਬਹੁਤ ਧਿਆਨ ਦਿੰਦੇ ਸੀ।

ਬਾਬਾ ਸਾਹਿਬ ਡਾ.ਅੰਬੇਦਕਰ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਰੋਸਨ ਕੀਤਾ- ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨੀਂ ਦਿਨੀਂ ਉਨਾਂ ਵਿਦੇਸ ਤੋਂ ਡਾਕਟਰੇਟ ਦੀਆਂ ਦੋ ਡਿਗਰੀਆਂ ਹਾਸਲ ਕੀਤੀਆਂ ਸਨ। ਅੱਜ ਦੀ ਤਰੀਕ ਵਿੱਚ ਜੇਕਰ ਕੋਈ ਬੱਚਾ ਪੜਾਈ ਲਈ ਵਿਦੇਸ ਜਾਣਾ ਚਾਹੁੰਦਾ ਹੈ ਤਾਂ ਵਿਦੇਸ ਵਿੱਚ ਪੜਾਈ ਲਈ ਜਾਣਾ ਕਿੰਨਾ ਔਖਾ ਹੈ। ਉਨੀਂ ਦਿਨੀਂ ਅਜਿਹਾ ਵਿਅਕਤੀ, ਜਿਸ ਨੇ ਵਿਦੇਸ ਤੋਂ ਡਾਕਟਰੇਟ ਦੀਆਂ ਦੋ ਡਿਗਰੀਆਂ ਲਈਆਂ ਸਨ। ਉਸ ਸਮੇਂ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀਯ ਸਨ। ਉਹ ਨੌਂ ਭਾਸਾਵਾਂ ਜਾਣਦੇ ਸਨ। ਉਹ ਕਿਤਾਬਾਂ ਦੇ ਬਹੁਤ ਸੌਕੀਨ ਸਨ ਅਤੇ ਇੱਕ ਨਿੱਜੀ ਲਾਇਬ੍ਰੇਰੀ ਸੀ। ਜਿਸ ਵਿਚ 50 ਹਜਾਰ ਪੁਸਤਕਾਂ ਸਨ ਅਤੇ ਉਨਾਂ ਦੀ ਲਾਇਬ੍ਰੇਰੀ ਦਾ ਨਾਂ ਰਾਜਗੀਰ ਸੀ। ਕਿਹਾ ਜਾਂਦਾ ਹੈ ਕਿ ਉਨਾਂ ਦੀ ਨਿੱਜੀ ਲਾਇਬ੍ਰੇਰੀ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਸੀ। ਅੱਜ ਉਹ ਸਾਡੇ ਵਿਚਕਾਰ ਨਹੀਂ ਹੈ, ਲੇਕਿਨ ਭਾਰਤ ਹੀ, ਪੂਰੀ ਦੁਨੀਆ ਉਹਨਾਂ ਦਾ ਕਿੰਨਾ ਸਤਿਕਾਰ ਕਰਦੀ ਹੈ, ਤੁਸੀਂ ਇਸ ਗੱਲ ਤੋਂ ਅੰਦਾਜਾ ਲਗਾ ਸਕਦੇ ਹੋ ਕਿ ਅੱਜ ਲੰਡਨ ਦੇ ਅਜਾਇਬ ਘਰ ਵਿੱਚ ਕਾਰਲ ਮਾਰਕਸ ਦੇ ਕੋਲ ਉਨਾਂ ਦਾ ਪ੍ਰਤੀਮਾ ਲੱਗੀ ਹੋਈ ਹੈ। ਉਹ ਅਜਿਹੇ ਮਹਾਨ ਭਾਰਤੀ ਵਿਦਵਾਨ ਸਨ, ਜਿਨਾਂ ਨੇ ਭਾਰਤ ਦਾ ਵਿਸਵ ਵਿੱਚ ਨਾਮ ਰੌਸਨ ਕੀਤਾ।

ਦਿੱਲੀ ਸਰਕਾਰ ਮਹਾਨ ਨਾਟਕ ਰਾਹੀਂ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸਾਂ ਨੂੰ ਹਰ ਬੱਚੇ ਤੱਕ ਪਹੁੰਚਾਏਗੀ – ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਆਜਾਦੀ ਦਾ 75ਵਾਂ ਸਾਲ ਮਨਾ ਰਹੇ ਹਾਂ। ਇਸ ਮੌਕੇ ਮੈਂ ਇੱਕ ਵੱਡਾ ਐਲਾਨ ਕਰ ਰਿਹਾ ਹਾਂ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ਨੂੰ ਹਰ ਬੱਚੇ ਤੱਕ ਪਹੁੰਚਾਉਣ ਲਈ ਦਿੱਲੀ ਸਰਕਾਰ ਉਨਾਂ ਦੇ ਜੀਵਨ ‘ਤੇ ਇੱਕ ਬਹੁਤ ਹੀ ਸਾਨਦਾਰ ਨਾਟਕ ਤਿਆਰ ਕਰ ਰਹੀ ਹੈ। ਇਹ ਨਾਟਕ ਬਹੁਤ ਵੱਡੇ ਪੱਧਰ ‘ਤੇ ਤਿਆਰ ਕੀਤਾ ਜਾ ਰਿਹਾ ਹੈ। ਇਹ ਸਾਨਦਾਰ ਨਾਟਕ ਪੰਡਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 5 ਜਨਵਰੀ ਤੋਂ ਦਿਖਾਇਆ ਜਾਵੇਗਾ। ਇਹ ਸਾਰਾ ਨਾਟਕ ਉਹਨਾਂ ਦੇ ਜੀਵਨ ਅਤੇ ਵਿਚਾਰਾਂ ‘ਤੇ ਆਧਾਰਿਤ ਹੋਵੇਗਾ। ਇਸ ਨਾਟਕ ਦੇ ਨਿਰਦੇਸਨ, ਕਲਾ ਅਤੇ ਸਿਰਜਣਾ ਵਿੱਚ ਮਸ਼ਹੂਰ ਲੋਗ ਜੁੜੇ ਹੋਏ ਹਨ। ਸਟੇਡੀਅਮ ਵਿੱਚ 100 ਫੁੱਟ ਦੀ ਸਟੇਜ ਬਣਾਈ ਗਈ ਹੈ। ਇਹ ਸਾਨਦਾਰ ਨਾਟਕ 5 ਜਨਵਰੀ 2022 ਤੋਂ ਸੁਰੂ ਹੋਵੇਗਾ ਅਤੇ ਇਸ ਦੇ 50 ਸੋਅ ਆਯੋਜਿਤ ਕੀਤੇ ਜਾਣਗੇ। ਕੋਈ ਵੀ ਇਸ ਨੂੰ ਦੇਖਣ ਲਈ ਆ ਸਕਦਾ ਹੈ, ਇਹ ਜਨਤਾ ਲਈ ਬਿਲਕੁਲ ਮੁਫਤ ਹੋਵੇਗਾ।

Moose Wala ਨੂੰ ਲੱਗਿਆ ਵੱਡਾ ਝਟਕਾ, ਵੇਖੋ 4 ਦਿਨ ਦੀ ਖ਼ਾਸ ਰਿਪੋਰਟ | On Air

ਇਸ ਦਾ ਉਤਪਾਦਨ ਅੰਤਰਰਾਸਟਰੀ ਪੱਧਰ ਦਾ ਹੈ। ਸਾਇਦ ਭਾਰਤ ਦੇਸ ਦੀ ਪਹਿਲੀ ਸਰਕਾਰ ਹੈ, ਜੋ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਨੂੰ ਹਰ ਬੱਚੇ ਤੱਕ ਪਹੁੰਚਾਉਣ ਲਈ ਇਸ ਤਰਾਂ ਦਾ ਉਪਰਾਲਾ ਕਰ ਰਹੀ ਹੈ। ਬਾਬਾ ਸਾਹਿਬ ਬਹੁਤ ਪੜੇ ਲਿਖੇ ਸਨ ਅਤੇ ਉਹ ਪੜਾਈ ਦੀ ਕੀਮਤ ਜਾਣਦੇ ਸਨ। ਉਨਾਂ ਦਾ ਸੁਪਨਾ ਸੀ ਕਿ ਭਾਰਤ ਦਾ ਹਰ ਬੱਚਾ ਵਧੀਆ ਸਿੱਖਿਆ ਪ੍ਰਾਪਤ ਕਰੇ, ਭਾਵੇਂ ਉਹ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ। ਮੈਂ ਸਹੁੰ ਚੁੱਕੀ ਹੈ ਕਿ ਮੈਂ ਬਾਬਾ ਸਾਹਿਬ ਦੇ ਇਸ ਸੁਪਨੇ ਨੂੰ ਪੂਰਾ ਕਰਾਂਗਾ। ਅੱਜ ਆਜਾਦੀ ਦੇ 70 ਸਾਲ ਹੋ ਗਏ ਹਨ। ਪਰ ਅੱਜ ਤੱਕ ਸਾਡੇ ਦੇਸ ਵਿੱਚ ਗਰੀਬਾਂ ਨੂੰ ਚੰਗੀ ਸਿੱਖਿਆ ਨਹੀਂ ਮਿਲਦੀ। ਮੈਂ ਸਹੁੰ ਖਾਧੀ ਹੈ ਕਿ ਬਾਬਾ ਸਾਹਿਬ ਤੁਹਾਡਾ ਸੁਪਨਾ ਹੈ ਅਧੂਰਾ, ਕੇਜਰੀਵਾਲ ਕਰੇਗਾ ਪੂਰਾ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਓਮੀਕਰੋਨ ਦੇਸ਼ ’ਚ ਦਾਖ਼ਲ ਹੋ ਚੁਕਿਆ ਹੈ। ਜਿਸ ਦੇ ਮਾਮਲੇ ਵੱਖ-ਵੱਖ ਸੂਬਿਆਂ ’ਚ ਸਾਹਮਣੇ ਆਏ ਹਨ। ਉਹ ਇਸ ’ਤੇ ਨਜ਼ਰ ਬਣਾਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਦੂਰੀ ਬਣਾਏ ਰੱਖੋ ਅਤੇ ਘਰੋਂ ਨਿਕਲਦੇ ਸਮੇਂ ਮਾਸਕ ਜ਼ਰੂਰ ਲਗਾਓ।ਇਸ ਲਈ ਕੋਰੋਨਾ ਤੋਂ ਹਰ ਕਿਸੇ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।

ਇਸ ਮਹੀਨੇ ਹੀ ਪੂਰਾ ਕਰੋ ਆਪਣੀ ਕਾਰ ਲੈਣ ਦਾ ਸਪਨਾ; Tata, Honda ਸਮੇਤ Maruti ਕੰਪਨੀਆਂ ਦੀਆਂ ਕਾਰਾਂ ਅਗਲੇ ਮਹੀਨੇ ਤੋਂ ਜਾਣਗੀਆਂ ਮਹਿੰਗੀਆਂ

0

ਜੇਕਰ ਤੁਸੀਂ ਕਾਰ ਖਰੀਦਣ ਦੇ ਬਾਰੇ ਸੋਚ ਰਹੇ ਹੋ, ਤਾਂ ਇਸ ਮਹੀਨੇ ਦੇ ਅੰਤ ਤੱਕ ਇਸ ਨੂੰ ਖਰੀਦ ਲਾਓ ਕਿਉਂਕਿ ਅਗਲੇ ਮਹੀਨੇ ਤੁਹਾਨੂੰ ਹੋਰ ਪੈਸੇ ਦੇਣੇ ਪੈ ਸਕਦੇ ਹਨ। ਵਧਦੀਆਂ ਲਾਗਤਾਂ ਦੇ ਕਾਰਨ, ਟਾਟਾ ਮੋਟਰਜ਼, ਹੌਂਡਾ ਅਤੇ ਰੇਨੋ ਅਗਲੇ ਸਾਲ ਜਨਵਰੀ 2022 ਦੇ ਸ਼ੁਰੂ ਵਿੱਚ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਸਕਦੇ ਹਨ ਤਾਂ ਜੋ ਵਧਦੀਆਂ ਲਾਗਤਾਂ ਦੇ ਪ੍ਰਭਾਵ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਦੇਸ਼ ਵਿੱਚ ਸਭ ਤੋਂ ਵੱਧ ਕਾਰਾਂ ਵੇਚਣ ਵਾਲੀ ਮਾਰੂਤੀ ਸੁਜ਼ੂਕੀ ਅਤੇ ਲਗਜ਼ਰੀ ਆਟੋ ਕੰਪਨੀਆਂ ਔਡੀ ਅਤੇ ਮਰਸੀਡੀਜ਼-ਬੈਂਜ਼ ਜਨਵਰੀ 2022 ਤੋਂ ਕੀਮਤਾਂ ਵਧਾਉਣ ਦਾ ਐਲਾਨ ਕਰ ਚੁੱਕੀਆਂ ਹਨ।

Beadbi Mamla : Ram Rahim ਦੀ ਕਰੀਬੀ ਇੱਕ ਹੋਰ ਬੀਬੀ ‘ਤੇ ਸ਼ਿਕੰਜਾ, ਡੇਰੇ ਤੱਕ ਪਹੁੰਚ ਕਰੇਗੀ ਸਿੱਟ ! | On Air

ਲਾਗਤ ਵਧਣ ਕਾਰਨ ਆਟੋ ਕੰਪਨੀਆਂ ਕੀਮਤਾਂ ਵਧਾਉਣਗੀਆਂ
ਟਾਟਾ ਮੋਟਰਜ਼ ਪੈਸੇਂਜਰ ਵਹੀਕਲ ਬਿਜ਼ਨਸ ਦੇ ਪ੍ਰਧਾਨ ਸ਼ੈਲੇਸ਼ ਚੰਦਰਾ ਨੇ ਕਿਹਾ ਕਿ ਵਸਤੂਆਂ ਦੀਆਂ ਕੀਮਤਾਂ, ਕੱਚਾ ਮਾਲ ਅਤੇ ਹੋਰ ਕਿਸਮ ਦੀਆਂ ਲਾਗਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਲਾਗਤਾਂ ਵਿੱਚ ਇਸ ਵਾਧੇ ਦੇ ਪ੍ਰਭਾਵ ਨੂੰ ਅੰਸ਼ਕ ਤੌਰ ‘ਤੇ ਆਫਸੈੱਟ ਕਰਨ ਲਈ ਭਵਿੱਖ ਵਿੱਚ ਕੀਮਤਾਂ ਵਿੱਚ ਵਾਜਬ ਵਾਧੇ ਤੋਂ ਬਚਿਆ ਨਹੀਂ ਜਾ ਸਕਦਾ। ਸਿਟੀ ਅਤੇ ਅਮੇਜ਼ ਵਰਗੇ ਬ੍ਰਾਂਡਾਂ ਦੀ ਵਿਕਰੀ ਕਰਨ ਵਾਲੀ ਹੌਂਡਾ ਨੇ ਇਸ ਸਾਲ ਅਗਸਤ ‘ਚ ਵੀ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ। Honda Cars India ਦੇ ਅਨੁਸਾਰ, ਉਹ ਆਉਣ ਵਾਲੇ ਸਮੇਂ ‘ਚ ਕੀਮਤਾਂ ਵਧਾਉਣ ‘ਤੇ ਵਿਚਾਰ ਕਰ ਰਹੀ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ, “ਵਸਤੂਆਂ ਦੀਆਂ ਕੀਮਤਾਂ ਵਧਣ ਕਾਰਨ ਇਨਪੁਟ ਲਾਗਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਸੀਂ ਅਜੇ ਅਧਿਐਨ ਕਰ ਰਹੇ ਹਾਂ ਕਿ ਕੀਮਤ ਕਿੰਨੀ ਵਧਾਈ ਜਾ ਸਕਦੀ ਹੈ।”

ਰੇਨੋ ਨੇ ਕਿਹਾ ਕਿ ਉਹ ਜਨਵਰੀ ਤੋਂ ਆਪਣੇ ਵਾਹਨਾਂ ਦੀ ਰੇਂਜ ਵਿੱਚ “ਕਾਫ਼ੀ” ਵਾਧੇ ‘ਤੇ ਵੀ ਵਿਚਾਰ ਕਰ ਰਹੀ ਹੈ। ਫ੍ਰੈਂਚ ਕੰਪਨੀ ਭਾਰਤੀ ਰੇਨੋ ਮਾਰਕੀਟ ਵਿੱਚ ਕਵਿਡ, ਟ੍ਰਾਈਬਰ ਅਤੇ ਕੀਗਰ ਵਰਗੇ ਮਾਡਲ ਵੇਚਦੀ ਹੈ। ਪਿਛਲੇ ਇੱਕ ਸਾਲ ਵਿੱਚ ਸਟੀਲ, ਐਲੂਮੀਨੀਅਮ, ਤਾਂਬਾ, ਪਲਾਸਟਿਕ ਅਤੇ ਕੀਮਤੀ ਮਿਸ਼ਰਤ ਧਾਤਾਂ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਕੰਪਨੀਆਂ ਕੀਮਤਾਂ ਵਧਾਉਣ ਲਈ ਮਜਬੂਰ ਹੋ ਗਈਆਂ ਹਨ।

BREAKING NEWS : ਭਲਕੇ Kejriwal ਦਾ Punjab ਦੌਰਾ, ਪੰਜਾਬੀਆਂ ਲਈ ਇੱਕ ਹੋਰ ਵੱਡਾ ਐਲਾਨ ? | On Air

ਮਾਰੂਤੀ, ਔਡੀ ਅਤੇ ਮਰਸੀਡੀਜ਼-ਬੈਂਜ਼ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ
ਮਾਰੂਤੀ ਨੇ ਅਗਲੇ ਸਾਲ ਜਨਵਰੀ 2022 ਤੋਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ । ਹਾਲਾਂਕਿ, ਇਹ ਵਾਧਾ ਮਾਡਲ ‘ਤੇ ਨਿਰਭਰ ਕਰੇਗਾ। ਇਸ ਤੋਂ ਇਲਾਵਾ, ਮਰਸਡੀਜ਼-ਬੈਂਜ਼ ਨੇ ਹੋਰ ਵਿਸ਼ੇਸ਼ਤਾਵਾਂ ਅਤੇ ਵਧਦੀ ਲਾਗਤ ਕਾਰਨ ਕੁਝ ਮਾਡਲਾਂ ‘ਤੇ 2% ਤੱਕ ਵਾਧੇ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਅਗਲੇ ਸਾਲ ਜਨਵਰੀ 2022 ਤੋਂ ਔਡੀ ਕਾਰਾਂ ਵੀ 3 ਫੀਸਦੀ ਮਹਿੰਗੀਆਂ ਹੋ ਸਕਦੀਆਂ ਹਨ। ਵਧਦੇ ਇਨਪੁਟ ਅਤੇ ਸੰਚਾਲਨ ਲਾਗਤਾਂ ਕਾਰਨ ਸਾਰੇ ਔਡੀ ਮਾਡਲਾਂ ਦੀਆਂ ਕਾਰਾਂ ਮਹਿੰਗੀਆਂ ਹੋ ਸਕਦੀਆਂ ਹਨ।

ਲੋਕ ਸਭਾ ’ਚ ਉਠਿਆ ਨਾਗਾਲੈਂਡ ਦਾ ਮੁੱਦਾ, ਰੱਖਿਆ ਮੰਤਰੀ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸਵਾਲ

0

ਅੱਜ ਕਾਂਗਰਸ ਸਮੇਤ ਕੁੱਝ ਹੋਰ ਵਿਰੋਧੀ ਧਿਰਾਂ ਨੇ ਨਾਗਾਲੈਂਡ ’ਚ ਸੁਰੱਖਿਆ ਫੋਰਸ ਦੀ ਗੋਲੀਬਾਰੀ ’ਚ ਘੱਟੋ-ਘੱਟ 14 ਲੋਕਾਂ ਦੇ ਮਾਰੇ ਜਾਣ ਦਾ ਮੁੱਦਾ ਲੋਕ ਸਭਾ ’ਚ ਚੁੱਕਿਆ ਹੈ। ਇਸ ’ਤੇ ਸਰਕਾਰ ਨੇ ਕਿਹਾ ਕਿ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਸਦਨ ਵਿਚ ਇਸ ਮੁੱਦੇ ’ਤੇ ਵਿਸਥਾਰਪੂਰਵਕ ਬਿਆਨ ਦੇਣਗੇ। ਦਰਅਸਲ ਪ੍ਰਸ਼ਨਕਾਲ ਸ਼ੁਰੂ ਹੁੰਦੇ ਹੀ ਲੋਕ ਸਭਾ ਵਿਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਨਾਗਾਲੈਂਡ ’ਚ ਗੋਲੀਬਾਰੀ ਦਾ ਮੁੱਦਾ ਚੁੱਕਿਆ।

Sukhbir Badal ਦਾ ਸੰਗਰੂਰ ‘ਚ ਧਮਾਕਾ,ਆਹ ਚੁਣ ਲਿਆ ਲੀਡਰ, ਜਿਹੜਾ ਕਹਿੰਦਾ, ‘ਮੇਰਾ ਹੈ ਗਰੂਰ, ਮੇਰਾ ਹਲਕਾ ਸੰਗਰੂਰ’

ਉਨ੍ਹਾਂ ਨੇ ਕਿਹਾ ਕਿ ਨਾਗਾਲੈਂਡ ਵਿਚ ਜੋ ਘਟਨਾ ਵਾਪਰੀ, ਉਹ ਦੁਖ਼ਦ ਅਤੇ ਸ਼ਰਮਨਾਕ ਹੈ।ਉਨ੍ਹਾਂ ਨੇ ਸਵਾਲ ਕੀਤਾ ਕਿ ਨਾਗਾਲੈਂਡ ’ਚ ਸ਼ਾਂਤੀ ਬਹਾਲੀ ਨੂੰ ਲੈ ਕੇ ਦਾਅਵੇ ਕੀਤੇ ਗਏ ਸਨ, ਉਨ੍ਹਾਂ ਦਾ ਕੀ ਹੋਇਆ? ਬੇਕਸੂਰ ਲੋਕਾਂ ਦੀ ਜਾਨ ਗਈ ਹੈ। ਇਹ ਮੁੱਦਾ ਸਦਨ ਵਿਚ ਆਉਣਾ ਚਾਹੀਦਾ ਹੈ। ਇਸ ਦੀ ਗੰਭੀਰਤਾ ਨੂੰ ਵੇਖਦੇ ਹੋਏ ਗ੍ਰਹਿ ਮੰਤਰੀ ਨਾਲ ਰੱਖਿਆ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ।ਇੱਥੇ ਉਨ੍ਹਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਗਏ।

ਇਸ ਮੁੱਦੇ ’ਤੇ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਇਹ ਬਹੁਤ ਸੰਵੇਦਨਸ਼ੀਲ ਵਿਸ਼ਾ ਹੈ। ਗ੍ਰਹਿ ਮੰਤਰੀ ਸਦਨ ਆ ਕੇ ਇਸ ’ਤੇ ਵਿਸਥਾਰਪੂਰਵਕ ਬਿਆਨ ਦੇਣਗੇ। ਓਧਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਗ੍ਰਹਿ ਮੰਤਰੀ ਜੀ ਨੇ ਲਿਖ ਕੇ ਦਿੱਤਾ ਹੈ। ਉਹ ਸਦਨ ਵਿਚ ਆ ਕੇ ਇਸ ਮੁੱਦੇ ’ਤੇ ਬਿਆਨ ਦੇਣਗੇ। ਪ੍ਰਸ਼ਨਕਾਲ ਚੱਲਣਾ ਚਾਹੀਦਾ ਹੈ। ਪ੍ਰਸ਼ਨਕਾਲ ਚੱਲਣ ਦੀ ਚੰਗੀ ਪਰੰਪਰਾ ਸਦਨ ਵਿਚ ਬਣੀ ਰਹਿਣੀ ਚਾਹੀਦੀ ਹੈ।

BJP ‘ਤੋਂ ਕਿਸ ਦਾ ਆਇਆ Bhagwant Mann ਨੂੰ ਆੱਫਰ..

ਸ਼ਨੀਵਾਰ ਨੂੰ ਨਾਗਾਲੈਂਡ ਸੂਬੇ ਦੇ ਮੋਨ ਜ਼ਿਲ੍ਹੇ ਵਿਚ ਸੁਰੱਖਿਆ ਫੋਰਸ ਦੀ ਗੋਲੀਬਾਰੀ ’ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਦਰਅਸਲ ਸੁਰੱਖਿਆ ਫੋਰਸ ਨੇ ਪਿੰਡ ਵਾਸੀਆਂ ਨੂੰ ਅੱਤਵਾਦੀ ਸਮਝ ਕੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ’ਚ 14 ਲੋਕਾਂ ਦੀ ਮੌਤ ਹੋ ਗਈ। ਓਧਰ ਪੁਲਿਸ ਮੁਤਾਬਕ ਉਹ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਕੀ ਇਹ ਗਲਤ ਪਹਿਚਾਣ ਦਾ ਮਾਮਲਾ ਹੈ। ਇਸ ਘਟਨਾ ਤੋਂ ਬਾਅਦ ਭੜਕੀ ਹਿੰਸਾ ਵਿਚ ਇੱਕ ਫ਼ੌਜੀ ਸ਼ਹੀਦ ਹੋ ਗਿਆ।

ਪੰਜਾਬ ਕਾਂਗਰਸ ਦੇ ਬੁਲਾਰੇ Pritpal Singh Baliawal ਨੇ ਛੱਡੀ ਪਾਰਟੀ, Navjot Sidhu ਨੂੰ ਦੱਸਿਆ ਕਾਰਨ

0

ਚੰਡੀਗੜ੍ਹ : ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਅਤੇ ਪੰਜਾਬ ਬੁਲਾਰੇ ਪ੍ਰੀਤਪਾਲ ਸਿੰਘ ਬਲਿਆਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਆਪਣੇ ਅਸਤੀਫ਼ੇ ‘ਚ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਰਨ ਦੱਸਿਆ ਹੈ।

ਦੇਖੋ ਪਾਕਿਸਤਾਨ ਦੇ ਅੱਥਰੇ ਨਿਆਣੇ, ਕਿੰਝ ਕਰਦੇ ਨੇ ਮਜ਼ਾਕ | On Air

ਬਲਿਆਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀ ਅਗਵਾਈ ‘ਚ ਕਾਂਗਰਸ 2022 ‘ਚ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਮਜ਼ਬੂਤ ਹਾਲਤ ਵਿੱਚ ਸੀ ਪਰ ਤੁਸੀਂ ਸਿੱਧੂ ਨੂੰ ਚੁਣਿਆ। ਚਰਨਜੀਤ ਚੰਨੀ ਦੀ ਅਗਵਾਈ ‘ਚ ਸਰਕਾਰ ਵਧੀਆ ਕੰਮ ਕਰ ਰਹੀ ਹੈ ਪਰ ਸਿੱਧੂ ਦੇ ਰੋਜ਼ਾਨਾ ਦੇ ਟਵੀਟ ਨਾਲ ਪਾਰਟੀ ਦੀ ਛਵੀ ਖ਼ਰਾਬ ਹੋ ਰਹੀ ਹੈ।

ਸਿਹਤ ਮੰਤਰੀ ਨੇ IGI ਹਵਾਈ ਅੱਡੇ ‘ਤੇ RT-PCR ਟੈਸਟਿੰਗ ਸੁਵਿਧਾਵਾਂ ਦੀ ਕੀਤੀ ਸਮੀਖਿਆ

0

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਬੀਤੇ ਦਿਨੀ IGI ਹਵਾਈ ਅੱਡੇ ‘ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ RT-PCR ਟੈਸਟਿੰਗ ਸੁਵਿਧਾਵਾਂ ਦੀ ਸਮੀਖਿਆ ਕੀਤੀ। ਇਸ ਵਿੱਚ ਕੁੱਲ 35 ਰੈਪਿਡ ਆਰਟੀ-ਪੀਸੀਆਰ ਟੈਸਟਿੰਗ ਮਸ਼ੀਨਾਂ ਕੰਮ ਕਰ ਰਹੀਆਂ ਹਨ ਅਤੇ ਇਸ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਕ੍ਰੀਨਿੰਗ ਅਤੇ ਟੈਸਟਿੰਗ ਦਾ ਸਮਾਂ 30 ਮਿੰਟ ਤੱਕ ਘੱਟ ਜਾਵੇਗਾ।

ਰਾਘਵ ਚੱਡਾ ਤੋਂ ਬਾਅਦ ਸਤਲੁਜ ਦਰਿਆ ਪਹੁੰਚੇ CM Channi, ਵਿਰੋਧੀਆਂ ਨੂੰ ਦੇ ਦਿੱਤੀ ਸਖਤ ਚੇਤਾਵਨੀ

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ 50 ਪ੍ਰਤੀਸ਼ਤ ਤੋਂ ਵੱਧ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਹੈ। ਸਿਹਤ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, ”ਭਾਰਤ ਨੂੰ ਵਧਾਈ। ਇਹ ਬਹੁਤ ਮਾਣ ਦਾ ਪਲ ਹੈ ਕਿਉਂਕਿ 50 ਪ੍ਰਤੀਸ਼ਤ ਤੋਂ ਵੱਧ ਆਬਾਦੀ ਹੁਣ ਪੂਰੀ ਤਰ੍ਹਾਂ ਟੀਕਾਕਰਨ ਕਰ ਚੁੱਕੀ ਹੈ। ਅਸੀਂ ਮਿਲ ਕੇ ਕੋਰੋਨਾਵਾਇਰਸ ਵਿਰੁੱਧ ਲੜਾਈ ਜਿੱਤਾਂਗੇ।”

ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ, ਭਾਰਤ ਵਿੱਚ 84.8 ਪ੍ਰਤੀਸ਼ਤ ਤੋਂ ਵੱਧ ਬਾਲਗ ਆਬਾਦੀ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। ਮੰਤਰਾਲੇ ਦੀ ਐਤਵਾਰ ਤੱਕ ਦੀ ਆਖ਼ਰੀ ਰਿਪੋਰਟ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ, 1,04,18,707 ਲੋਕਾਂ ਨੂੰ ਟੀਕੇ ਦੀ ਖੁਰਾਕ ਦੇਣ ਦੇ ਨਾਲ, ਦੇਸ਼ ਵਿੱਚ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ 127.61 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਹਿੰਦ ਪਾਕਿ ਸਰਹੱਦ ’ਤੇ ਫਿਰ ਤੋਂ ਹੋਈ ਡ੍ਰੋਨ ਦੀ ਹਲਚਲ, BSF ਨੇ ਕੀਤੀ ਫਾਇਰਿੰਗ

0

ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ. ਸੁੰਦਰਗੜ੍ਹ ਨੇੜੇ ਬੀਤੀ ਰਾਤ ਇੱਕ ਵਾਰ ਫਿਰ ਤੋਂ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਡਰੋਨ ਦੀ ਹਰਕਤ ਸੁਣਾਈ ਦਿੱਤੀ। ਇਸ ਮੌਕੇ ਇਸ ਹਰਕਤ ’ਤੇ ਤੁਰੰਤ ਕਾਰਵਾਈ ਕਰਦਿਆਂ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਡ੍ਰੋਨ ਵੱਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਦੇਖੋ ਪਾਕਿਸਤਾਨ ਦੇ ਅੱਥਰੇ ਨਿਆਣੇ, ਕਿੰਝ ਕਰਦੇ ਨੇ ਮਜ਼ਾਕ

ਇਸ ਫਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਵਾਪਸ ਚਲਾ ਗਿਆ। ਡ੍ਰੋਨ ਦੀ ਇਸ ਹਰਕਤ ਤੋਂ ਬਾਅਦ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ’ਚ ਸਰਚ ਕੀਤੀ ਜਾ ਰਹੀ ਹੈ, ਤਾਂ ਜੋ ਡਰੋਨ ਵੱਲੋਂ ਭਾਰਤ ਵਾਲੇ ਪਾਸੇ ਕੋਈ ਵਸਤੂ ਨਾ ਸੁੱਟੀ ਗਈ ਹੋਵੇ। ਇਸ ਲਈ ਇਸ ਸੰਬੰਧੀ ਸਰਚ ਜਾਰੀ ਹੈ।

ਅੱਜ Amritsar ਦੌਰੇ ‘ਤੇ CM Channi, Pitex ਮੇਲੇ ‘ਚ ਕਰਨਗੇ ਸ਼ਿਰਕਤ

0

ਅੰਮ੍ਰਿਤਸਰ : ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਅੰਮ੍ਰਿਤਸਰ ਦੌਰੇ ‘ਤੇ ਰਹਿਣਗੇ। ਜਾਣਕਾਰੀ ਮੁਤਾਬਕ ਮੁੱਖਮੰਤਰੀ 1 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਸਮਾਗਮ ‘ਚ ਹਿੱਸਾ ਲੈਣਗੇ ਅਤੇ 4 ਚੇਅਰ ਦੀ ਸ਼ੁਰੂਆਤ ਕਰਨਗੇ।

ਦੇਖੋ ਪਾਕਿਸਤਾਨ ਦੇ ਅੱਥਰੇ ਨਿਆਣੇ, ਕਿੰਝ ਕਰਦੇ ਨੇ ਮਜ਼ਾਕ | On Air

2 : 30 ਵਜੇ ਉਹ ਪਾਇਟੈਕਸ ਮੇਲੇ ‘ਚ ਸ਼ਿਰਕਤ ਕਰਨਗੇ। ਉਥੇ ਹੀ 3 : 30 ਵਜੇ ਸੀਐਮ ਰੰਜੀਤ ਐਵੇਨਿਊ ‘ਚ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ।