Home Blog Page 2243

ਪੰਜਾਬ ਦੇ CM ਚਰਨਜੀਤ ਚੰਨੀ ਪਰਿਵਾਰ ਸਮੇਤ ਪੁੱਜੇ ‘ਮਾਤਾ ਬਗਲਾਮੁਖੀ’ ਦੇ ਦਰਬਾਰ, ਦੇਖੋ ਤਸਵੀਰਾਂ

0

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਤੀ ਦੇਰ ਰਾਤ ਮਾਂ ਬਗਲਾਮੁਖੀ ਮੰਦਿਰ ‘ਚ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਮਾਤਾ ਬਗਲਾਮੁਖੀ ਦੇ ਦਰਸ਼ਨ ਕੀਤੇ ਅਤੇ ਪੂਜਾ ‘ਚ ਸ਼ਾਮਲ ਹੋਏ। ਇਹ ਉਨ੍ਹਾਂ ਦਾ ਨਿੱਜੀ ਦੌਰਾ ਦੱਸਿਆ ਜਾ ਰਿਹਾ ਹੈ।

ਉਹ ਸੜਕੀ ਮਾਰਗ ਰਾਹੀਂ ਧਰਮਸ਼ਾਲਾ ਦੇ ਇੱਕ ਨਿੱਜੀ ਹੋਟਲ ‘ਚ ਗਏ। ਇਸ ਤੋਂ ਬਅਦ ਉਹ ਰਾਤ 9 ਵਜੇ ਬਗਲਾਮੁਖੀ ਮੰਦਿਰ ਬਨਖੇੜੀ ਪਹੁੰਚੇ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਮਾਤਾ ਦੇ ਦਰਬਾਰ ‘ਚ ਆ ਚੁੱਕੇ ਹਨ।

ਮੁੱਖ ਮੰਤਰੀ ਬਣਨ ਤੋਂ ਬਾਅਦ ਮਾਤਾ ਦੇ ਦਰਬਾਰ ‘ਚ ਇਹ ਉਨ੍ਹਾਂ ਦੀ ਪਹਿਲੀ ਹਾਜ਼ਰੀ ਹੈ। ਇਹ ਵੀ ਦੱਸ ਦੇਈਏ ਕਿ ਮਾਤਾ ਬਗਲਾਮੁਖੀ ਦੇ ਦਰਸ਼ਨ ਕਰਨ ਲਈ ਦੇਸ਼ਾਂ-ਵਿਦੇਸ਼ਾਂ ਤੋਂ ਸ਼ਰਧਾਲੂ ਇੱਥੇ ਆਉਂਦੇ ਹਨ।

ਨਵਜੋਤ ਸਿੱਧੂ ਦਿੱਲੀ ਦੇ CM ਕੇਜਰੀਵਾਲ ਦੇ ਘਰ ਬਾਹਰ ਅਧਿਆਪਕਾਂ ਦੇ ਧਰਨੇ ‘ਚ ਹੋਏ ਸ਼ਾਮਿਲ

0

ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਬਾਹਰ ਅਧਿਆਪਕਾਂ ਦੇ ਧਰਨੇ ‘ਚ ਸ਼ਾਮਿਲ ਹੋਏ ਹਨ। ਉਨ੍ਹਾਂ ਨੇ ਆਪਣੇ ਸ਼ਾਇਰਨਾਂ ਅੰਦਾਜ਼ ‘ਚ ਦਿੱਲੀ ਦੇ ਮੁੱਖ ਮੰਤਰੀ ‘ਤੇ ਤੰਜ ਕੱਸਦਿਆ ਕਿਹਾ ਕਿ ਪੰਜਾਬ ‘ਚ ਆ ਕੇ ਤੁਸੀਂ ਲੈਕਚਰ ਦਿੰਦੇ ਹੋ ਅਤੇ ਨਾਲ ਹੀ ਕਿਹਾ ਕਿ ਆਪਣਾ ਰੋਗ ਵਧਦੇ ਜਾਵੇ ਤੇ ਦੂਸਰਿਆਂ ਨੂੰ ਤੁਸੀਂ ਦਵਾਈ ਦੱਸਦੇ ਫਿਰਦੇ ਹੋ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਪਹਿਲਾਂ ਆਪਣੇ ਦਿੱਲੀ ‘ਚ ਬੈਠੇ ਅਧਿਆਪਕਾਂ ਦੀਆ ਸਮੱਸਿਆਵਾਂ ਦਾ ਹੱਲ ਕਰ ਲਵੋ। ਫਿਰ ਪੰਜਾਬ ਦੀ ਗੱਲ ਕਰਿਓ।

ਇਸ ਤੋਂ ਪਹਿਲਾਂ ਸਿੱਧੂ ਨੇ ਟਵੀਟ ਰਾਹੀਂ ਕਿਹਾ ਕਿ ‘ਆਪ’ ਨੇ ਠੇਕਾ ਅਧਿਆਪਕਾਂ ਨੂੰ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ, ਪਰ ਗੈਸਟ ਟੀਚਰਾਂ ਦੀ ਮੌਜੂਦਗੀ ਨਾਲ ਸਥਿਤੀ ਵਿਗੜ ਗਈ। ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਤੁਸੀਂ ਵਲੰਟੀਅਰ ਸਰਕਾਰੀ ਫੰਡਾਂ ਵਿੱਚੋਂ 5 ਲੱਖ ਸਾਲਾਨਾ ਕਮਾਉਂਦੇ ਹੋ, ਜੋ ਪਹਿਲਾਂ ਸਕੂਲ ਦੇ ਵਿਕਾਸ ਲਈ ਸੀ। ਉਨ੍ਹਾਂ ਅੱਗੇ ਕਿਹਾ ਕਿ 2015 ਦੇ ਚੋਣ ਮਨੋਰਥ ਪੱਤਰ ਵਿੱਚ ‘ਆਪ’ ਨੇ ਦਿੱਲੀ ਵਿੱਚ 8 ਲੱਖ ਨਵੀਆਂ ਨੌਕਰੀਆਂ ਅਤੇ 20 ਨਵੇਂ ਕਾਲਜਾਂ ਦਾ ਵਾਅਦਾ ਕੀਤਾ ਸੀ, ਕਿੱਥੇ ਹਨ ਨੌਕਰੀਆਂ ਅਤੇ ਕਾਲਜ? ਤੁਸੀਂ ਦਿੱਲੀ ਵਿੱਚ ਸਿਰਫ਼ 440 ਨੌਕਰੀਆਂ ਦਿੱਤੀਆਂ ਹਨ। ਤੁਹਾਡੀਆਂ ਅਸਫਲ ਗਾਰੰਟੀਆਂ ਦੇ ਉਲਟ, ਪਿਛਲੇ 5 ਸਾਲਾਂ ਵਿੱਚ ਦਿੱਲੀ ਦੀ ਬੇਰੁਜ਼ਗਾਰੀ ਦੀ ਦਰ ਲਗਭਗ 5 ਗੁਣਾ ਵੱਧ ਗਈ ਹੈ।

Corona Updates: Omicron ਨੇ ਮਚਾਇਆ ਕਹਿਰ, ਦਿੱਲੀ ‘ਚ ਵੀ Omicron ਦਾ ਪਹਿਲਾ ਕੇਸ ਆਇਆ ਸਾਹਮਣੇ

0

ਕੋਰੋਨਾ ਦੇ ਨਵੇਂ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਓਮੀਕਰੋਨ ਦਾ ਇੱਕ ਮਰੀਜ਼ ਮਿਲਿਆ ਹੈ। ਇਹ ਦਿੱਲੀ ‘ਚ ਪਹਿਲਾਂ ਕੇਸ ਸਾਹਮਣੇ ਆਇਆ ਹੈ ਪਰ ਦੇਸ਼ ਅੰਦਰ ਅਜਿਹੇ ਮਰੀਜ਼ਾਂ ਦੀ ਕੁੱਲ ਗਿਣਤੀ ਪੰਜ ਤੱਕ ਪਹੁੰਚ ਗਈ ਹੈ। ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਤਨਜ਼ਾਨੀਆ ਤੋਂ ਆਇਆ ਵਿਅਕਤੀ ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ (ਐੱਲ. ਐੱਨ. ਜੇ. ਪੀ.) ਹਸਪਤਾਲ ’ਚ ਦਾਖ਼ਲ ਹੈ। ਸਿਹਤ ਮੰਤਰੀ ਮੁਤਾਬਕ ਐੱਲ. ਐੱਨ. ਜੇ. ਪੀ. ਹਸਪਤਾਲ ’ਚ ਵਿਦੇਸ਼ ਤੋਂ ਆਏ 12 ਵਿਦੇਸ਼ੀ ਦਾਖ਼ਲ ਕੀਤੇ ਗਏ ਹਨ, ਉਨ੍ਹਾਂ ’ਚੋਂ 1 ਮਰੀਜ਼ ਓਮੀਕਰੋਨ ਵੇਰੀਐਂਟ ਤੋਂ ਪੀੜਤ ਨਿਕਲਿਆ ਹੈ। ਇਨ੍ਹਾਂ 12 ਲੋਕਾਂ ਦੇ ਕੋਰੋਨਾ ਨਮੂਨੇ ਜੀਨੋਮ ਸਿਕਵੇਂਸਿੰਗ ਲਈ ਭੇਜੇ ਗਏ ਸਨ, ਜਿਨ੍ਹਾਂ ’ਚੋਂ 11 ਲੋਕਾਂ ਨੂੰ ਆਮ ਕੋਰੋਨਾ ਹੈ ਪਰ 12ਵਾਂ ਵਿਅਕਤੀ ਓਮੀਕਰੋਨ ਪਾਜ਼ੇਟਿਵ ਨਿਕਲਿਆ।

ਨਾਗਾਲੈਂਡ ‘ਚ 13 ਲੋਕਾਂ ਦੀ ਹੋਈ ਮੌਤ, CM ਨੇਫਿਓ ਰਿਊ ਨੇ ਜਾਂਚ ਦੇ ਦਿੱਤੇ ਹੁਕਮ

0

ਬੀਤੀ ਰਾਤ ਉੱਤਰ-ਪੂਰਬੀ ਸੂਬਾ ਨਾਗਾਲੈਂਡ ‘ਚ ਗੋਲੀਬਾਰੀ ਦੀ ਘਟਨਾ ‘ਚ 13 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਦੇ ਓਟਿੰਗ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਅੱਤਵਾਦੀ ਸਮਝ ਕੇ ਕੁਝ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਸੁਰੱਖਿਆ ਬਲਾਂ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਨੇਫਿਊ ਰੀਓ ਨੇ ਅੱਜ ਸਵੇਰੇ ਟਵੀਟ ਕੀਤਾ, ”ਮੋਨ ਦੇ ਓਟਿੰਗ ‘ਚ ਨਾਗਰਿਕਾਂ ਦੀ ਹੱਤਿਆ ਦੀ ਮੰਦਭਾਗੀ ਘਟਨਾ ਬੇਹੱਦ ਨਿੰਦਣਯੋਗ ਹੈ। ਮੈਂ ਪੀੜਤ ਪਰਿਵਾਰਾਂ ਦੇ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਮੈਂ ਜ਼ਖਮੀ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਉੱਚ ਪੱਧਰੀ ਐਸਆਈਟੀ ਮਾਮਲੇ ਦੀ ਜਾਂਚ ਕਰੇਗੀ ਅਤੇ ਕਾਨੂੰਨ ਅਨੁਸਾਰ ਇਨਸਾਫ਼ ਕੀਤਾ ਜਾਵੇਗਾ। ਮੈਂ ਸਾਰੇ ਵਰਗਾਂ ਤੋਂ ਸ਼ਾਂਤੀ ਦੀ ਅਪੀਲ ਕਰਦਾ ਹਾਂ।

 

ਆਮ ਆਦਮੀ ਪਾਰਟੀ ਨੇ ਆਪਣੇ ਜਥੇਬੰਦਕ ਢਾਂਚੇ ਦਾ ਕੀਤਾ ਵਿਸਤਾਰ

0

ਆਮ ਆਦਮੀ ਪਾਰਟੀ ਨੇ ਆਪਣੇ ਜਥੇਬੰਦਕ ਢਾਂਚੇ ਦਾ ਵਿਸਤਾਰ ਕੀਤਾ ਹੈ। ਪਾਰਟੀ ਵੱਲੋਂ ਬਾਜ਼ੀਗਰ ਵਿੰਗ ਅਤੇ ਵਿਮੁਕਤ ਜਾਤੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਆਸਟ੍ਰੇਲੀਆ ‘ਚ 5-11 ਸਾਲ ਦੇ ਬੱਚਿਆਂ ਨੂੰ ਫਾਈਜ਼ਰ ਵੈਕਸੀਨ ਲਗਾਉਣ ਦੀ ਮਿਲੀ ਮਨਜ਼ੂਰੀ

0

ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਇਸ ਲਈ ਵੱਖ-ਵੱਖ ਦੇਸ਼ਾਂ ਵੱਲੋਂ ਇਸ ਲਈ ਸਾਵਧਾਨੀ ਵਰਤੀ ਜਾ ਰਹੀ ਹੈ। ਇਸ ਲਈ ਹੀ ਆਸਟ੍ਰੇਲੀਆ ‘ਚ ਹੁਣ 5-11 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਦਰਅਸਲ ਦੇਸ਼ ਦੇ ਡਰੱਗ ਰੈਗੂਲੇਟਰਾਂ ਨੇ ਐਤਵਾਰ ਨੂੰ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਸਟ੍ਰੇਲੀਆ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਇਹ ਪ੍ਰਕਿਰਿਆ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ, ‘ਉਨ੍ਹਾਂ ਨੇ ਸਾਵਧਾਨੀ ਨਾਲ ਇਸ ਦੀ ਪੂਰੀ ਜਾਂਚ ਕੀਤੀ ਤੇ ਬੱਚਿਆਂ ਲਈ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਦੱਸਿਆ।

ਸ਼ੁਰੂ ਵਿਚ ਆਸਟਰੇਲੀਆ ਨੇ ਕੋਰੋਨਾ ਟੀਕਾਕਰਨ ਦੀ ਪ੍ਰਕਿਰਿਆ ਨੂੰ ਅਪਣਾਉਣ ਵਿਚ ਦੇਰੀ ਕੀਤੀ ਪਰ ਫਿਰ ਇਹ ਦੁਨੀਆ ਵਿਚ ਸਭ ਤੋਂ ਵੱਧ ਟੀਕੇ ਲਗਾਉਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ। ਦੱਸ ਦੇਈਏ ਕਿ 16 ਸਾਲ ਤੋਂ ਵੱਧ ਉਮਰ ਦੇ 88 ਫੀਸਦੀ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਆਸਟ੍ਰੇਲੀਆ ਵਿਚ ਕੋਰੋਨਾ ਵੈਕਸੀਨ ਦਾ ਵਿਰੋਧ ਕਰਨ ਵਾਲੇ ਬਹੁਤ ਘੱਟ ਲੋਕ ਹਨ। ਹਾਲਾਂਕਿ ਉਹ ਟੀਕੇ ਦੇ ਵਿਰੋਧ ਵਿਚ ਹਰ ਹਫ਼ਤੇ ਇਕ ਰੈਲੀ ਕੱਢ ਰਹੇ ਹਨ।

ਕੋਰੋਨਾ ਵੈਕਸੀਨ ਦਾ ਵਿਰੋਧ ਕਰ ਰਹੇ ਲੋਕਾਂ ਦੇ ਇਕ ਸਮੂਹ ਨੇ ਟੀਕੇ ਦੀ ਇਕ ਖੁਰਾਕ ਲੈਣ ਤੋਂ ਬਾਅਦ ਮਾੜੇ ਪ੍ਰਭਾਵਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। 10,000 ਤੋਂ ਵੱਧ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵੈਕਸੀਨ ਦੇ ਮਾੜੇ ਪ੍ਰਭਾਵ ਸਨ, ਜਿਸ ਲਈ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਹੋਣਾ ਪਿਆ। ਹਾਲਾਂਕਿ ਦੇਸ਼ ਦੀ ਸਰਕਾਰ ਨੇ ਅਜੇ ਤਕ ਇਸ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਹਨ ਕਿ ਮੁਆਵਜ਼ਾ ਦੇਣ ਲਈ ਸਬੂਤ ਦੇ ਕਿਹੜੇ ਮਿਆਰ ਦੀ ਲੋੜ ਹੋਵੇਗੀ ਕਿ ਕੀ ਕਿਸੇ ਵਿਅਕਤੀ ਨੂੰ ਟੀਕੇ ਦੇ ਮਾੜੇ ਪ੍ਰਭਾਵ ਹੋਏ ਹਨ ਜਾਂ ਨਹੀਂ।

Omicron ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਸਾਵਧਾਨੀ ਵਰਤੀ ਜਾਵੇ: Vice President Naidu

0

ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਕੋਵਿਡ -19 ਦੇ ਉਚਿਤ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਕੋਵਿਡ -19 ਦੇ ਨਵੇਂ ਰੂਪ ਦੇ ਉਭਰਨ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਟੀਕਾਕਰਨ ਕਰਵਾਉਣ ਦੀ ਅਪੀਲ ਵੀ ਕੀਤੀ।

ਉਪ ਰਾਸ਼ਟਰਪਤੀ ਨਿਵਾਸ ‘ਤੇ ਗੌਤਮ ਚਿੰਤਾਮਣੀ ਦੀ ਕਿਤਾਬ ‘ਦਿ ਮਿਡਵੇ ਬੈਟਲ: ਮੋਦੀਜ਼ ਰੋਲਰ-ਕੋਸਟਰ ਸੈਕਿੰਡ ਟਰਮ’ ਰਿਲੀਜ਼ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਕਰੋਨਾਵਾਇਰਸ ਮਹਾਂਮਾਰੀ ਨੇ ਸਮੁੱਚੀ ਮਾਨਵ ਜਾਤੀ ਲਈ ਇੱਕ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਉਨ੍ਹਾਂ ਭਾਰਤ ਵਿੱਚ ਚੱਲ ਰਹੀ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ਲਾਘਾ ਕੀਤੀ। ਨਾਇਡੂ ਨੇ ਕਿਹਾ ਕਿ ਸਮਕਾਲੀ ਇਤਿਹਾਸ ਲਿਖਣਾ ਕੋਈ ਆਸਾਨ ਕੰਮ ਨਹੀਂ ਹੈ।

ਉਨ੍ਹਾਂ ਨੇ ਕਿਹਾ, “ਭਾਵੇਂ ਜੀਵਨ ਦੀ ਸੰਭਾਵਨਾ ਹੋਵੇ, ਵਿੱਤੀ ਸਮਾਵੇਸ਼, ਸਿਹਤ ਸੰਭਾਲ ਤੱਕ ਪਹੁੰਚ, ਰੁਜ਼ਗਾਰ, ਘਰ ਜਾਂ ਉੱਦਮੀ ਯੋਗਤਾ ਦਾ ਸਨਮਾਨ, ਭਾਰਤੀ ਜੀਵਨ ਦੀ ਗੁਣਵੱਤਾ ਹਰ ਗੁਜ਼ਰਦੇ ਦਿਨ ਦੇ ਨਾਲ ਬਿਹਤਰ ਹੋ ਰਹੀ ਹੈ।” ਪ੍ਰਧਾਨ ਮੰਤਰੀ ਦੇ ਤਿੰਨ ਸ਼ਬਦਾਂ ਦੇ ਮੰਤਰ ਦਾ ਹਵਾਲਾ ਦਿੰਦੇ ਹੋਏ। ਰਿਫਾਰਮ, ਪਰਫਾਰਮ ਐਂਡ ਟਰਾਂਸਫਾਰਮੇਸ਼ਨ’, ਦੇਸ਼ ਨੇ ਪਿਛਲੇ ਕੁਝ ਸਾਲਾਂ ਵਿੱਚ ਵਿੱਤੀ ਸਮਾਵੇਸ਼, ਬੀਮਾ ਕਵਰੇਜ, ਗਰੀਬਾਂ ਲਈ ਐਲਪੀਜੀ ਕੁਨੈਕਸ਼ਨਾਂ ਦੀ ਗਿਣਤੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਤਰੱਕੀ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ‘ਘੱਟੋ-ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ’ ਦੇ ਸਿਧਾਂਤ ‘ਤੇ ਚੱਲਦਿਆਂ ਸਰਕਾਰ ਹਰ ਖੇਤਰ ‘ਚ ਬਦਲਾਅ ਲਿਆਉਣ ਲਈ ਤਕਨੀਕਾਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਨੇ ਤਸੱਲੀ ਪ੍ਰਗਟਾਈ ਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋਸਿਸਟਮ ਬਣ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, “ਇਹ ਦੇਸ਼ ਵਿੱਚ ਵਪਾਰਕ ਮਾਹੌਲ ਨੂੰ ਸੁਧਾਰਨ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ ਕਿ ਵਿਸ਼ਵ ਬੈਂਕ ਦੇ ਕਾਰੋਬਾਰ ਕਰਨ ਦੀ ਸੌਖ ਸੂਚਕ ਅੰਕ 2020 ਵਿੱਚ ਭਾਰਤ ਦੀ ਰੈਂਕਿੰਗ 63ਵੇਂ ਸਥਾਨ ‘ਤੇ ਪਹੁੰਚ ਗਈ ਹੈ।

ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਅਜੇ ਵੀ ਬਹੁਤ ਸਾਰੀਆਂ ਚੁਣੌਤੀਆਂ ਹਨ। ਉਨ੍ਹਾਂ ਨੇ ਕਿਹਾ, “ਭਾਰਤ ਨੇ ਆਜ਼ਾਦੀ ਤੋਂ ਬਾਅਦ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕੀਤਾ ਹੈ, ਪਰ ਅਸੀਂ ਸਫਲਤਾਪੂਰਵਕ ਉਨ੍ਹਾਂ ਨੂੰ ਪਾਰ ਕਰ ਲਿਆ ਹੈ।” ਇਸ ਨੂੰ ਕੋਈ ਨਹੀਂ ਰੋਕ ਸਕਦਾ। ਇਸ ਲਈ, ਭਾਰਤ ਦੀ ਸਫਲਤਾ ਵਿਸ਼ਵ ਦੀ ਸਫਲਤਾ ਹੈ।”

ਸਿੱਖਿਆ ਮੰਤਰੀ ਪਰਗਟ ਸਿੰਘ ਭਰਤੀ ਘੁਟਾਲੇ ਵਿੱਚ ਅਸਤੀਫਾ ਦੇਣ : ਸੁਖਬੀਰ ਸਿੰਘ ਬਾਦਲ

0

ਕਿਹਾ ਕਿ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਵੇਲੇ ਨਿਯਮ ਛਿੱਕੇ ਟੰਗੇ ਗਏ ਤੇ ਕਰੋੜਾਂ ਰੁਪਏ ਦਾ ਲੈਣ ਦੇਣ ਹੋਇਆ, ਮੁੱਖ ਮੰਤਰੀ ਤੋਂ ਘੁਟਾਲੇ ਦੀ ਨਿਰਪੱਖ ਜਾਂਚਮੰਗੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਬਹੋ ਕਰੋੜੀ ਸਹਾਇਕ ਪ੍ਰੋਫੈਸਰ ਘੁਟਾਲੇਵਿਚ ਅਸਤੀਫਾ ਦੇਣ ਤੇ ਉਹਨਾਂ ਕਿਹਾ ਕਿ ਇਸ ਘੁਟਾਲੇ ਵਿਚ ਸਾਰੇ ਨਿਯਮ ਕਾਨੂੰਨ ਛਿੱਕੇ ਟੰਗੇ ਗਏ ਤੇ ਆਪਣੇ ਚਹੇਤਿਆਂ ਲਈ ਪੇਪਰ ਲੀਕ ਕੀਤੇ ਗਏ ਤੇ ਕਰੋੜਾਂਰੁਪਏ ਦਾ ਲੈਣ ਦੇਣ ਹੋਇਆ ਹੈ।

ਖੰਨਾ ਅਤੇ ਅਮਲੋਹ ਦੋਵਾਂ ਥਾਵਾਂਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆਕਿ ਉਹ ਦੱਸਣ ਕਿ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਵਾਸਤੇ ਸਾਰੀ ਪ੍ਰੀਖਿਆ ਸਿਰਫ ਖੋਜ ਸਕਾਲਰਾਂ ਤੇ ਸਰਕਾਰੀ ਕਾਲਜਾਂ ਦੇ ਅਧਿਆਪਕਾਂ ਨੁੰ ਪੰਜ ਅੰਕ ਵੱਧਦੇ ਕੇ ਉਹਨਾਂ ਤੱਕ ਸੀਮਤ ਕਿਉਂ ਕੀਤੀ ਗਈ ਤੇ ਕਿਉਂਕਿ ਪੇਪਰ ਸੈਟ ਕਰਨ ਦੀ ਜ਼ਿੰਮੇਵਾਰੀ ਖੋਜ ਪ੍ਰੀਖਿਆਰਥੀਆਂ ਦੇ ਗਾਈਡਜ਼ ਨੁੰ ਦਿੱਤੀ ਗਈ। ਉਹਨਾਂ ਕਿਹਾ ਕਿਮੁੱਖ ਮੰਤਰੀ ਇਹ ਵੀ ਦੱਸਣ ਕਿ ਭਰਤੀ ਪ੍ਰਕਿਰਿਆ ਵਿਚ ਯੂ ਜੀ ਸੀ ਦੀਆਂ ਹਦਾਇਤਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ ਤੇ ਕਿਉਂਕਿ ਕਲਾਸ ਵਨ ਅਫਸਰਾਂਵਾਲੀ ਪੋਸਟਤੇ ਭਰਤੀ ਦੀ ਜ਼ਿੰਮੇਵਾਰੀ ਪੰਜਾਬ ਲੋਕ ਸੇਵਾ ਕਮਿਸ਼ਨ ਨੁੰ ਨਹੀਂ ਦਿੱਤੀ ਗਈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 2 ਤੋਂ 22 ਨਵੰਬਰ ਨੁੰ ਲਈ ਗਈ ਵੱਖ ਵੱਖ ਵਿਸ਼ਿਆਂ ਦੀ ਪ੍ਰੀਖਿਆ ਵਿਚ ਉਮੀਦਵਾਰਾਂ ਦੇ ਇਤਰਾਜ਼ ਸਾਹਮਣੇ ਆਉਣ ਤੋਂ ਬਾਅਦ ਇਹਨਾਂਤੇ ਕਾਰਵਾਈ ਕਰਨ ਦੀ ਥਾਂਮਾਮਲਾ ਰਫਾ ਦਫਾ ਕਰਨ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪਰਗਟ ਸਿੰਘ ਨੇ ਪਾਰਦਰਸ਼ਤਾ ਦੀ ਸਹੁੰਚੁੱਕੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਭਰਤੀ ਪ੍ਰਕਿਰਿਆਤੇ ਰੋਕ ਲਾਉਣ ਤੋਂ ਬਾਅਦ ਵੀ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ। ਉਹਨਾਂ ਕਿਹਾ ਕਿ ਹੈਰਾਨੀਵਾਲੀ ਗੱਲ ਇਹ ਹੈ ਕਿ ਪੰਜਾਬੀ ਤੇ ਗਣਿਤ ਦੇ ਪੇਪਰਾਂ ਸਮੇਤ ਵੱਖ ਵੱਖ ਪੇਪਰ ਲੀਕ ਹੋਣ ਦੇ ਪੁਖ਼ਤਾ ਸਬੂਤ ਹੋਣ ਤੋੀ ਬਾਅਦ ਵੀ ਉਚੇਰੀ ਸਿੱਖਿਆ ਮੰਤਰੀ ਨੇ ਸਾਰੀਪ੍ਰਕÇਰਿਆ ਰੱਦ ਨਹੀਂ ਕੀਤੀ ਤੇ ਯੂ ਜੀ ਸੀ ਦੀਆਂ ਹਦਾਇਤਾਂ ਮੁਤਾਬਕ ਨਵੇਂ ਸਿਰੇ ਤੋਂ ਪ੍ਰੀਖਿਆ ਲਏ ਜਾਣ ਦੇ ਹੁਕਮ ਨਹੀਂ ਦਿੱਤੇ।

ਮੁੱਖ ਮੰਤਰੀ ਚੰਨੀ ਦੀ ਸਰਪ੍ਰਸਤੀ ‘ਚ ਚੱਲ ਰਿਹਾ ਰੇਤ ਮਾਫ਼ੀਆ ਦਾ ਕਾਰੋਬਾਰ: ਰਾਘਵ ਚੱਢਾ

0

ਰਾਘਵ ਚੱਢਾ ਨੇ ਮੁੱਖ ਮੰਤਰੀ ਦੇ ਖੇਤਰ ਚਮਕੌਰ ਸਾਹਿਬ ‘ਚ ਚੱਲ ਰਹੇ ਰੇਤ ਮਾਫ਼ੀਆ ‘ਤੇ ਮਾਰਿਆ ਛਾਪਾ, ਗ਼ੈਰਕਾਨੂੰਨੀ ਰੇਤ ਖਣਨ ਦਾ ਕੀਤਾ ਪਰਦਾਫਾਸ਼

ਜੰਗਲਾਤ ਅਧਿਕਾਰੀ ਵੱਲੋਂ ਚਿੱਠੀ ਲਿਖਣ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ, ਚੰਨੀ ਸਰਕਾਰ ਨੇ ਉਲਟਾ ਉਸੇ ਅਧਿਕਾਰੀ ਦੀ ਬਦਲੀ ਕਰ ਦਿੱਤੀ

ਮੁੱਖ ਮੰਤਰੀ ਚੰਨੀ ਰੇਤ ਮਾਫ਼ੀਆ ਨਾਲ ਮਿਲੇ ਹੋਏ ਹਨ: ਰਾਘਵ ਚੱਢਾ

ਮੁੱਖ ਮੰਤਰੀ ਤੋਂ ਪੁੱਛੇ 5 ਸਵਾਲ, ਰੇਤ ਮਾਫ਼ੀਆ ਦਾ ਕਿੰਨਾ ਹਿੱਸਾ ਮੁੱਖ ਮੰਤਰੀ ਤੱਕ ਪਹੁੰਚਦਾ? ਕਾਂਗਰਸ ਦੇ ਕਿਹੜੇ- ਕਿਹੜੇ ਆਗੂ ਅਤੇ ਮੰਤਰੀ ਤੱਕ ਜਾਂਦਾ ਹੈ ਮਾਫ਼ੀਆ ਦਾ ਪੈਸਾ? ਹਾਈਕਮਾਨ ਨੂੰ ਕਿੰਨਾ ਹਿੱਸਾ ਜਾਂਦਾ ਹੈ?

ਕਿਹਾ, ਪੰਜਾਬ ‘ਚ 20 ਹਜ਼ਾਰ ਕਰੋੜ ਰੁਪਏ ਦਾ ਗ਼ੈਰਕਾਨੂੰਨੀ ਰੇਤ ਦਾ ਕਾਰੋਬਾਰ ਹੈ, ‘ਆਪ’ ਦੀ ਸਰਕਾਰ ਗ਼ੈਰਕਾਨੂੰਨੀ ਖਣਨ ਨੂੰ ਖ਼ਤਮ ਕਰਕੇ ਔਰਤਾਂ ਨੂੰ 1000 ਰੁਪਏ ਅਤੇ ਮੁਫ਼ਤ ਸਿੱਖਿਆ, ਇਲਾਜ ਸੇਵਾ ਦੇਵੇਗੀ

ਅਧਿਕਾਰੀ ਨੇ ਚਿੱਠੀ ‘ਚ ਕਿਹਾ ਸੀ ਕਿ ਇਹ ਜ਼ਮੀਨ ਜੰਗਲਾਤ ਵਿਭਾਗ ਦੀ ਹੈ, ਇੱਥੋਂ ਨਹੀਂ ਕੱਢਿਆ ਜਾ ਸਕਦਾ ਰੇਤ

ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਦੇ ਰੇਤ ਮਾਫ਼ੀਆ ਦੇ ਸੰਬੰਧ ‘ਚ ਚੱਢਾ ਨੇ ਜਾਰੀ ਕੀਤਾ ਸਨਸਨੀਖ਼ੇਜ਼ ਦਸਤਾਵੇਜ਼, ਰੇਤ ਖੱਡ ‘ਤੇ ਨਹੀਂ ਕੋਈ ਝੰਡਾ ਜਾਂ ਨਿਸ਼ਾਨ

ਚੰਨੀ ਸਾਬ ਕਹਿੰਦੇ ਹਨ ਕਿ ਮੈਂ ਰੇਤ ਮਾਫ਼ੀਆ ਦਾ ਸੀਐਮ ਨਹੀਂ ਹਾਂ, ਪਰ ਇੱਥੇ ਲੱਗਦਾ ਹੈ ਕਿ ਸੀਐਮ ਹੀ ਰੇਤ ਮਾਫ਼ੀਆ ਹੈ

ਸੀਐਮ ਚੰਨੀ ਥਾਂ -ਥਾਂ ਘੁੰਮ ਕੇ ਭੰਗੜਾ ਪਾ ਰਹੇ ਹਨ ਅਤੇ ਇੱਥੇ ਉਨ੍ਹਾਂ ਖ਼ੁਦ ਦੇ ਵਿਧਾਨ ਸਭਾ ‘ਚ ਮਾਫ਼ੀਆ ਕਰੋੜਾਂ ਰੁਪਏ ਦੀ ਰੇਤ ਕੱਢ ਰਿਹਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ ਵਿੱਚ ਚੱਲ ਰਹੇ ਰੇਤ ਮਾਫ਼ੀਆ ਦੇ ਗ਼ੈਰਕਾਨੂੰਨੀ ਕਾਰੋਬਾਰ ਦਾ ਮੀਡੀਆ ਸਾਹਮਣੇ ਪਰਦਾਫਾਸ਼ ਕੀਤਾ। ਸ਼ਨੀਵਾਰ ਨੂੰ ਚੱਢਾ ਚਮਕੌਰ ਸਾਹਿਬ ਵਿਧਾਨ ਸਭਾ ਦੇ ਜਿੰਦਾਪੁਰ ਪਿੰਡ ਪਹੁੰਚੇ ਅਤੇ ਬਹੁਤ ਦਿਨਾਂ ਤੋਂ ਬੇਰੋਕ-ਟੋਕ ਚੱਲ ਰਹੇ ਰੇਤ ਮਾਫ਼ੀਆ ਦੀ ਖੱਡ ‘ਤੇ ਛਾਪਾ ਮਾਰਿਆ। ਮੀਡੀਆ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਨੇ ਕਿਹਾ ਸੀ, ”ਰੇਤ ਮਾਫ਼ੀਆ ਮੇਰੇ ਕੋਲ ਨਾ ਆਵੇ। ਮੈਂ ਰੇਤ ਮਾਫ਼ੀਆ ਦਾ ਮੁੱਖ ਮੰਤਰੀ ਨਹੀਂ ਹਾਂ।” ਪਰ ਮੁੱਖ ਮੰਤਰੀ ਬਣਦੇ ਹੀ ਉਹ ਆਪਣੇ ਵਾਅਦੇ ਤੋਂ ਪਲਟ ਗਏ। ਉਨ੍ਹਾਂ ਰੇਤ ਮਾਫ਼ੀਆ ਨਾਲ ਹੱਥ ਮਿਲਾ ਲਏ। ਮੁੱਖ ਮੰਤਰੀ ਚੰਨੀ ਦੀ ਸਰਪ੍ਰਸਤੀ ਵਿੱਚ ਹੀ ਰੇਤ ਮਾਫ਼ੀਆ ਖ਼ੁਦ ਉਨ੍ਹਾਂ ਦੇ ਖੇਤਰ ਵਿੱਚ ਕਾਰੋਬਾਰ ਚਲਾ ਰਿਹਾ ਹੈ।

ਚੱਢਾ ਨੇ ਮੁੱਖ ਮੰਤਰੀ ਚੰਨੀ ‘ਤੇ ਗ਼ਲਤ ਤਰੀਕੇ ਨਾਲ ਜੰਗਲਾਤ ਵਿਭਾਗ ਦੇ ਅਧਿਕਾਰੀ ਦੀ ਬਦਲੀ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ 22 ਨਵੰਬਰ 2021 ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਰਾਜਵੰਸ਼ ਸਿੰਘ ਨੇ ਇੱਥੋਂ ਦੇ ਐਸ.ਐਚ.ਓ ਅਤੇ ਤਹਿਸੀਲਦਾਰ ਨੂੰ ਚਿੱਠੀ ਲਿਖੀ ਸੀ ਕਿ ਜਿੰਦਾਪੁਰ ਪਿੰਡ ਦਾ ਇਹ ਖੇਤਰ ‘ਜੰਗਲ ਸੁਰੱਖਿਆ ਕਾਨੂੰਨ’ ਅਧੀਨ ਆਉਂਦਾ ਹੈ ਅਤੇ ਇੱਥੇ ਖਣਨ ਸੰਬੰਧੀ ਕੋਈ ਵੀ ਗਤੀਵਿਧੀ ਨਹੀਂ ਕੀਤੀ ਜਾ ਸਕਦੀ। ਚਿੱਠੀ ਲਿਖਣ ਦੇ ਅਗਲੇ ਹੀ ਦਿਨ 23 ਨਵੰਬਰ ਨੂੰ ਚੰਨੀ ਸਰਕਾਰ ਨੇ ਉਲਟਾ ਉਸ ਇਮਾਨਦਾਰ ਜੰਗਲਾਤ ਅਧਿਕਾਰੀ ਦੀ ਬਦਲੀ ਕਰ ਦਿੱਤੀ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਰੇਤ ਮਾਫ਼ੀਆ ਉਨ੍ਹਾਂ ਦੀ ਸਰਪ੍ਰਸਤੀ ਵਿੱਚ ਕੰਮ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਚੰਨੀ ਰੇਤ ਮਾਫ਼ੀਆ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇੱਥੋਂ ਰੋਜ਼ ਲਗਭਗ 800 ਤੋਂ 1000 ਟਰੱਕ ਰੇਤ ਦੇ ਗੈਰ ਕਾਨੂੰਨੀ ਢੰਗ ਨਾਲ ਕੱਢੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਜੰਗਲਾਤ ਅਧਿਕਾਰੀ ਨੇ ਆਪਣੀ ਚਿੱਠੀ ‘ਚ ਕਿਹਾ ਸੀ ਕਿ ਇਹ ਜ਼ਮੀਨ ਜੰਗਲਾਤ ਵਿਭਾਗ ਦੀ ਹੈ ਅਤੇ ਇੱਥੋਂ ਰੇਤ ਨਹੀਂ ਕੱਢਿਆ ਜਾ ਸਕਦਾ, ਪਰ ਮਾਫ਼ੀਆ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਰੇਤ ਕੱਢਿਆ ਜਾ ਰਿਹਾ ਹੈ ਅਤੇ ਜੰਗਲਾਤ ਵਿਭਾਗ ਵੱਲੋਂ ਲਾਏ ਦਰਖ਼ਤਾਂ ਨੂੰ ਬਰਬਾਦ ਕਰ ਦਿੱਤਾ ਗਿਆ ਹੈ, ਜਦੋਂ ਕਿ ਪ੍ਰਸ਼ਾਸਨ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਚੰਨੀ ਦੱਸਣ ਕਿ ਕਿੰਨੇ ਸਮੇਂ ਤੋਂ ਇੱਥੇ ਗ਼ੈਰਕਾਨੂੰਨੀ ਢੰਗ ਨਾਲ ਰੇਤਾ ਕੱਢਿਆ ਜਾ ਰਿਹਾ? ਇਸ ਦਾ ਕਿੰਨਾ ਹਿੱਸਾ ਉਨ੍ਹਾਂ ਕੋਲ ਜਾਂਦਾ ਹੈ? ਅਜਿਹੇ ਕਿੰਨੇ ਮਾਫ਼ੀਆ ਸਥਾਨ ਚਮਕੌਰ ਸਾਹਿਬ ਤੇ ਪੂਰੇ ਪੰਜਾਬ ‘ਚ ਹਨ? ਮਾਫ਼ੀਆ ਨਾਲ ਉਨ੍ਹਾਂ ਦੀ ਕੀ ਸੌਦੇਬਾਜ਼ੀ ਹੈ?

ਉਨ੍ਹਾਂ ਸ਼ਾਇਰਾਨਾ ਅੰਦਾਜ਼ ਵਿੱਚ ਮੁੱਖ ਮੰਤਰੀ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ, ”ਤੂੰ ਇੱਧਰ ਉੱਧਰ ਦੀ ਨਾ ਬਾਤ ਕਰ, ਯੇ ਬਤਾ ਕੇ ਕਾਫ਼ਲਾ ਕਿਉਂ ਲੂਟਾ? ਹਮੇਂ ਰਹਿਜਨੋਂ ਸੇ ਗਿਲ਼ਾ ਨਹੀਂ, ਯੇ ਤੇਰੀ ਰਹਿਬਰੀ ਦਾ ਸਵਾਲ ਹੈ।” ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਝੂਠ ਬੋਲਦੇ ਹਨ ਕਿ ਪੂਰੇ ਪੰਜਾਬ ‘ਚ 5 ਰੁਪਏ ਪ੍ਰਤੀ ਫੁੱਟ ਰੇਤਾ ਮਿਲਦਾ ਹੈ। ਜਦੋਂ ਕਿ ਸਚਾਈ ਇਹ ਹੈ ਕਿ ਰੇਤ ਮਾਫ਼ੀਆ ਕਾਰਨ ਲੋਕਾਂ ਨੂੰ 25 ਤੋਂ 40 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਖ਼ਰੀਦਣਾ ਪੈ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਰੇਤ ਮਾਫ਼ੀਆ ਨੂੰ ਦੇਖ ਕੇ ਲੱਗਦਾ ਹੈ ਕਿ ਦੁੱਧ ਦੀ ਰਾਖੀ ਬਿੱਲੀ ਕਰ ਰਹੀ ਹੈ।

ਚੱਢਾ ਨੇ ਕਿਹਾ ਕਿ ਚੰਗੇ ਸਕੂਲ, ਚੰਗੇ ਹਸਪਤਾਲ ਬਣਾਉਣ ਅਤੇ ਲੋਕਾਂ ਨੂੰ ਵਿਸ਼ਵ ਪੱਧਰੀ ਸੇਵਾਵਾਂ ਦੇਣਾ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਦਾ ਵਿਕਾਸ ਮਾਡਲ ਹੈ। ਜਦੋਂ ਕਿ ਰੇਤ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਕਾਂਗਰਸ ਸਰਕਾਰ ਦਾ ਵਿਕਾਸ ਮਾਡਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਲਗਭਗ 20 ਹਜ਼ਾਰ ਕਰੋੜ ਰੁਪਏ ਦਾ ਰੇਤ ਮਾਫ਼ੀਆ ਦਾ ਕਾਰੋਬਾਰ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਮਾਫ਼ੀਆ ਨੂੰ ਖ਼ਤਮ ਕਰ ਕੇ ਉਸੇ ਪੈਸੇ ਨਾਲ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਭੱਤਾ ਦੇਵੇਗੀ ਅਤੇ ਲੋਕਾਂ ਨੂੰ ਮੁਫ਼ਤ ‘ਚ ਵਿਸ਼ਵ ਪੱਧਰੀ ਸਿੱਖਿਆ ਅਤੇ ਇਲਾਜ ਸੇਵਾ ਪ੍ਰਦਾਨ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਐਡਵੋਕੇਟ ਦਿਨੇਸ਼ ਚੱਢਾ ਵੀ ਮੌਜੂਦ ਸਨ।

LinkedIn ਹੁਣ ਹੋਵੇਗਾ ਹਿੰਦੀ ‘ਚ ਵੀ ਉਪਲੱਬਧ, ਨੌਕਰੀ ਲੱਭਣ ‘ਚ ਵੀਹੋਵੇਗੀ ਆਸਾਨੀ

0

ਪ੍ਰੋਫੈਸ਼ਨਲ ਨੈੱਟਵਰਕ ਲਿੰਕਡਇਨ (ਲਿੰਕਡਇਨ) ਹੁਣ ਹਿੰਦੀ ਵਿੱਚ ਵੀ ਉਪਲਬਧ ਹੈ। ਲਿੰਕਡਇਨ ‘ਤੇ ਹਿੰਦੀ ਪਹਿਲੀ ਭਾਰਤੀ ਖੇਤਰੀ ਭਾਸ਼ਾ ਹੈ। ਲਿੰਕਡਇਨ ਦਾ ਹਿੰਦੀ ਵਿੱਚ ਫੇਜ਼-1 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਹੁਣ ਤੁਸੀਂ ਆਪਣੇ ਡੈਸਕਟਾਪ, ਐਂਡਰੌਇਡ ਅਤੇ ਆਈਓਐਸ ਫੋਨ ‘ਤੇ ਹਿੰਦੀ ਵਿੱਚ ਸਮੱਗਰੀ ਤਿਆਰ ਕਰਨ ਦੇ ਯੋਗ ਹੋਵੋਗੇ। ਹਾਲਾਂਕਿ, ਫਿਲਹਾਲ ਇਸ ਨੂੰ ਸਿਰਫ ਡੈਸਕਟਾਪ ਅਤੇ ਐਂਡਰਾਇਡ ਲਈ ਹੀ ਲਾਂਚ ਕੀਤਾ ਗਿਆ ਹੈ। ਲਿੰਕਡਇਨ ਦੀ ਅੱਗੇ ਦੀ ਯੋਜਨਾ ਵੱਖ-ਵੱਖ ਉਦਯੋਗਾਂ ਵਿੱਚ ਹਿੰਦੀ ਭਾਸ਼ੀ ਲੋਕਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਵੱਡੇ ਪੱਧਰ ‘ਤੇ ਵਧਾਉਣ ਲਈ ਕੰਮ ਕਰਨਾ ਹੈ, ਜਿਸ ਵਿੱਚ ਬੈਂਕਿੰਗ ਅਤੇ ਸਰਕਾਰੀ ਨੌਕਰੀਆਂ ਵੀ ਸ਼ਾਮਲ ਹੋਣਗੀਆਂ।

ਆਸ਼ੂਤੋਸ਼ ਗੁਪਤਾ, ਇੰਡੀਆ ਕੰਟਰੀ ਮੈਨੇਜਰ, ਲਿੰਕਡਇਨ, ਨੇ ਕਿਹਾ, “ਭਾਰਤ ਵਿੱਚ ਲਿੰਕਡਇਨ ਨੇ ਮਹਾਂਮਾਰੀ ਅਤੇ ਨਵੇਂ ਯੁੱਗ ਦੇ ਕੰਮ ਕਰਨ ਵਾਲੇ ਮਾਹੌਲ ਦੇ ਮੱਦੇਨਜ਼ਰ ਲੋਕਾਂ ਨੂੰ ਜੁੜਨ, ਸਿੱਖਣ, ਵਿਕਾਸ ਕਰਨ ਅਤੇ ਨੌਕਰੀ ‘ਤੇ ਰੱਖਣ ਵਿੱਚ ਮਦਦ ਕਰਨ ਲਈ ਇੱਕ ਮਹੱਤਵਪੂਰਨ ਮੁਹਿੰਮ ਚਲਾਈ ਹੈ। ਹਿੰਦੀ ਵਿੱਚ ਲਾਂਚ ਹੋਣ ਦੇ ਨਾਲ, ਵਧੇਰੇ ਮੈਂਬਰ ਅਤੇ ਉਪਭੋਗਤਾ ਹੁਣ ਪਲੇਟਫਾਰਮ ‘ਤੇ ਵਧੇਰੇ ਸਮੱਗਰੀ, ਨੌਕਰੀਆਂ ਅਤੇ ਨੈੱਟਵਰਕਿੰਗ ਦਾ ਆਨੰਦ ਲੈ ਸਕਦੇ ਹਨ। ਉਹ ਆਪਣੇ ਆਪ ਨੂੰ ਉਸ ਭਾਸ਼ਾ ਵਿੱਚ ਪ੍ਰਗਟ ਕਰ ਸਕਦੇ ਹਨ ਜਿਸ ਵਿੱਚ ਉਹ ਆਰਾਮ ਅਤੇ ਸਹੂਲਤ ਮਹਿਸੂਸ ਕਰਦੇ ਹਨ।

ਉਸਨੇ ਕਿਹਾ “ਪਿਛਲੇ ਸਾਲ ਲਿੰਕਡਇਨ ਮੈਂਬਰਸ਼ਿਪ ਵਧੀ ਹੈ ਅਤੇ ਲੋਕ ਸਾਡੇ ਪਲੇਟਫਾਰਮ ‘ਤੇ ਇੱਕ ਦੂਜੇ ਨਾਲ ਡੂੰਘੇ ਜੁੜੇ ਹੋਏ ਹਨ।” ਇਸ ਦਿਲਚਸਪ ਮੋੜ ‘ਤੇ, ਅਸੀਂ ਆਪਣੇ ਕਾਰਜਬਲ ਦੇ ਹਰੇਕ ਮੈਂਬਰ ਲਈ ਆਰਥਿਕ ਮੌਕਿਆਂ ਨੂੰ ਹੋਰ ਵਧਾਉਣ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰ ਰਹੇ ਹਾਂ। ਅਸੀਂ ਦੁਨੀਆਂ ਭਰ ਦੇ ਹਿੰਦੀ ਬੋਲਣ ਵਾਲਿਆਂ ਲਈ ਭਾਸ਼ਾ ਦੀ ਰੁਕਾਵਟ ਨੂੰ ਦੂਰ ਕਰ ਰਹੇ ਹਾਂ।

ਹਿੰਦੀ ਵਿੱਚ ਲਿੰਕਡਇਨ ਵਿੱਚ ਆਪਣੀ ਪ੍ਰੋਫਾਈਲ ਨੂੰ ਕਿਵੇਂ ਸੈੱਟ ਕਰਨਾ ਹੈ

ਲਿੰਕਡਇਨ ਦੀ ਮੋਬਾਈਲ ਐਪਲੀਕੇਸ਼ਨ ਨੂੰ ਹਿੰਦੀ ਵਿੱਚ ਦੇਖਣ ਲਈ, ਤੁਹਾਨੂੰ ਆਪਣੇ ਫ਼ੋਨ ਦੀਆਂ ਸੈਟਿੰਗਸ ਵਿੱਚ ਜਾਣ ਦੀ ਲੋੜ ਹੈ ਅਤੇ ਆਪਣੀ ਡਿਵਾਈਸ ਦੀ ਪ੍ਰੈਫਰੈਂਸ ਭਾਸ਼ਾ ਵਜੋਂ ਹਿੰਦੀ ਨੂੰ ਚੁਣਨਾ ਹੋਵੇਗਾ। ਜਿਨ੍ਹਾਂ ਸਮਾਰਟਫੋਨ ਉਪਭੋਗਤਾਵਾਂ ਨੇ ਪਹਿਲਾਂ ਹੀ ਆਪਣੇ ਫੋਨ ‘ਤੇ ਡਿਵਾਈਸ ਦੀ ਪ੍ਰੈਫਰੈਂਸ ਭਾਸ਼ਾ ਦੇ ਤੌਰ ‘ਤੇ ਹਿੰਦੀ ਨੂੰ ਚੁਣਿਆ ਹੈ, ਉਹ ਆਪਣੇ ਆਪ ਹੀ ਹਿੰਦੀ ਵਿੱਚ ਲਿੰਕਡਇਨ ਅਨੁਭਵ ਪ੍ਰਾਪਤ ਕਰਨਗੇ।

ਡੈਸਕਟਾਪ ‘ਤੇ, ਮੈਂਬਰਾਂ ਨੂੰ ਪਹਿਲਾਂ ਲਿੰਕਡਇਨ ਦੇ ਹੋਮਪੇਜ ਦੇ ਸਿਖਰ ‘ਤੇ ਜਾਣਾ ਹੋਵੇਗਾ ਅਤੇ ਮੀ ਆਈਕਨ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ Setting & Privacy ਨੂੰ ਚੁਣਨਾ ਹੋਵੇਗਾ। ਇਸ ਤੋਂ ਬਾਅਦ ਮੈਂਬਰਾਂ ਨੂੰ ਖੱਬੇ ਪਾਸੇ ਅਕਾਊਂਟ ਪ੍ਰੈਫਰੈਂਸ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਸਾਈਟ ਪ੍ਰੈਫਰੈਂਸ ਨੂੰ ਚੁਣਨਾ ਹੋਵੇਗਾ। ਭਾਸ਼ਾ ਦੇ ਅੱਗੇ, ਚੇਂਜ ‘ਤੇ ਕਲਿੱਕ ਕਰੋ ਅਤੇ ਡ੍ਰੌਪ ਡਾਊਨ ਸੂਚੀ ਤੋਂ ਹਿੰਦੀ ਦੀ ਚੋਣ ਕਰੋ।