ਹਰਿਆਣਾ ‘ਚ ਇੱਕ ਲਾਇਨਮੈਨ ਨੂੰ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਕਰਨਾਲ ਵਿੱਚ ਸਟੇਟ ਵਿਜੀਲੈਂਸ ਟੀਮ ਨੇ ਬਿਜਲੀ ਵਿਭਾਗ ਦੇ ਲਾਈਨਮੈਨ ਨੂੰ 21 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦਰਅਸਲ  ਇੱਕ ਵਿਅਕਤੀ ਨੇ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਵਿੱਚ ਉਸ ਨੇ ਦੱਸਿਆ ਕਿ ਪਾਵਰ ਹਾਊਸ ਨੇਵਲ ਵਿੱਚ ਤਾਇਨਾਤ ਲਾਈਨਮੈਨ ਪ੍ਰਵੀਨ ਪਾਲ ਨੇ ਪੁਰਾਣਾ ਮੀਟਰ ਬਦਲਣ ਅਤੇ ਪਿਛਲਾ ਬਿੱਲ ਜੋ 70 ਹਜ਼ਾਰ ਰੁਪਏ ਬਣਦਾ ਸੀ, ਉਸ ਨੂੰ ਐਡਜਸਟ ਕਰਨ ਦੇ ਬਦਲੇ 21 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।

ਇਸ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਇੰਸਪੈਕਟਰ ਸਚਿਨ ਦੀ ਅਗਵਾਈ ਹੇਠ ਪੁਲਿਸ ਟੀਮ ਤਾਇਨਾਤ ਕੀਤੀ ਗਈ। ਵਿਜੀਲੈਂਸ ਟੀਮ ਨੇ ਸ਼ਿਕਾਇਤਕਰਤਾ ਨੂੰ ਕੈਮੀਕਲ ਪਾ ਕੇ 21 ਹਜ਼ਾਰ ਰੁਪਏ ਦੇ ਦਿੱਤੇ। ਉਸ ਤੋਂ ਬਾਅਦ ਤਾਲਮੇਲ ਨਾਲ ਟੀਮ ਕੁਝ ਦੂਰੀ ‘ਤੇ ਉਸ ਦੇ ਪਿੱਛੇ ਖੜ੍ਹੀ ਰਹੀ।

ਦੱਸ ਦਈਏ ਕਿ ਸ਼ਿਕਾਇਤਕਰਤਾ ਨੇ ਪ੍ਰੀਤਮ ਪੁਰਾ ਕਲੋਨੀ ਵਿੱਚ ਲਾਈਨਮੈਨ ਨੂੰ ਕੈਮੀਕਲ ਨਾਲ ਫਿੱਟ ਕੀਤੇ 21,000 ਰੁਪਏ ਦੇ ਦਿੱਤੇ। ਜਿਵੇਂ ਹੀ ਲਾਈਨਮੈਨ ਨੇ ਪੈਸੇ ਫੜੇ, ਵਿਜੀਲੈਂਸ ਟੀਮ ਨੇ ਤੁਰੰਤ ਉਸ ਦੇ ਹੱਥ ਪਾਣੀ ਵਿੱਚ ਡੁਬੋਏ, ਜਿਸ ਦਾ ਰੰਗ ਲਾਲ ਹੋ ਗਿਆ। ਟੀਮ ਨੇ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਕੇ 21 ਹਜ਼ਾਰ ਰੁਪਏ ਬਰਾਮਦ ਕੀਤੇ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਇੰਸਪੈਕਟਰ ਸਚਿਨ ਨੇ ਦੱਸਿਆ ਕਿ ਲਾਈਨਮੈਨ ਪ੍ਰਵੀਨ ਪਾਲ ਨੂੰ 21 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

LEAVE A REPLY

Please enter your comment!
Please enter your name here